ANG 667, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ ॥

हरि हरि अगम अगाधि बोधि अपर्मपर पुरख अपारी ॥

Hari hari agam agaadhi bodhi aparamppar purakh apaaree ||

ਹੇ ਅਪਹੁੰਚ! ਹੇ ਮਨੁੱਖਾਂ ਦੀ ਸਮਝ ਤੋਂ ਪਰੇ! ਹੇ ਪਰੇ ਤੋਂ ਪਰੇ! ਹੇ ਸਰਬ-ਵਿਆਪਕ! ਹੇ ਬੇਅੰਤ!

हरि-परमेश्वर अगम्य, अगाध ज्ञान वाला, अपरम्पर सर्वशक्तिमान एवं अनन्त है।

The Lord, Har, Har, is unapproachable, of unfathomable wisdom, unlimited, all-powerful and infinite.

Guru Ramdas ji / Raag Dhanasri / / Guru Granth Sahib ji - Ang 667

ਜਨ ਕਉ ਕ੍ਰਿਪਾ ਕਰਹੁ ਜਗਜੀਵਨ ਜਨ ਨਾਨਕ ਪੈਜ ਸਵਾਰੀ ॥੪॥੧॥

जन कउ क्रिपा करहु जगजीवन जन नानक पैज सवारी ॥४॥१॥

Jan kau kripaa karahu jagajeevan jan naanak paij savaaree ||4||1||

ਹੇ ਜਗਤ ਦੇ ਜੀਵਨ! ਆਪਣੇ ਦਾਸਾਂ ਉਤੇ ਮੇਹਰ ਕਰ, ਤੇ, (ਇਸ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚੋਂ) ਹੇ ਨਾਨਕ! (ਆਖ-) ਦਾਸਾਂ ਦੀ ਲਾਜ ਰੱਖ ਲੈ ॥੪॥੧॥

हे जगत के जीवन ! अपने दास पर कृपा करो और दास नानक की प्रतिष्ठा कायम रखो ॥४॥१ ॥

Show Mercy to Your humble servant, O Life of the world, and save the honor of servant Nanak. ||4||1||

Guru Ramdas ji / Raag Dhanasri / / Guru Granth Sahib ji - Ang 667


ਧਨਾਸਰੀ ਮਹਲਾ ੪ ॥

धनासरी महला ४ ॥

Dhanaasaree mahalaa 4 ||

धनासरी महला ४ ॥

Dhanaasaree, Fourth Mehl:

Guru Ramdas ji / Raag Dhanasri / / Guru Granth Sahib ji - Ang 667

ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ ॥

हरि के संत जना हरि जपिओ तिन का दूखु भरमु भउ भागी ॥

Hari ke santt janaa hari japio tin kaa dookhu bharamu bhau bhaagee ||

ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦਾ ਹਰੇਕ ਦੁੱਖ, ਹਰੇਕ ਭਰਮ ਹਰੇਕ ਡਰ ਦੂਰ ਹੋ ਜਾਂਦਾ ਹੈ ।

हरि के संतजनों ने हरि का ही जाप किया है, जिससे उनका दु:ख, भ्रम एवं भय दूर हो गया है।

The humble Saints of the Lord meditate on the Lord; their pain, doubt and fear have run away.

Guru Ramdas ji / Raag Dhanasri / / Guru Granth Sahib ji - Ang 667

ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰਿ ਜਾਗੀ ॥੧॥

अपनी सेवा आपि कराई गुरमति अंतरि जागी ॥१॥

Apanee sevaa aapi karaaee guramati anttari jaagee ||1||

ਪਰਮਾਤਮਾ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ । (ਪਰਮਾਤਮਾ ਦੀ ਕਿਰਪਾ ਨਾਲ ਹੀ) ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਂਦਾ ਹੈ ॥੧॥

उसने स्वयं ही अपनी आराधना उनसे करवाई है और गुरु के उपदेश द्वारा मन में सत्य का प्रकाश हो गया है॥१॥

The Lord Himself inspires them to serve Him; they are awakened within to the Guru's Teachings. ||1||

Guru Ramdas ji / Raag Dhanasri / / Guru Granth Sahib ji - Ang 667


ਹਰਿ ਕੈ ਨਾਮਿ ਰਤਾ ਬੈਰਾਗੀ ॥

हरि कै नामि रता बैरागी ॥

Hari kai naami rataa bairaagee ||

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ ।

जो हरि-नाम में मग्न है, वही सच्चा वैरागी है।

Imbued with the Lord's Name, they are unattached to the world.

Guru Ramdas ji / Raag Dhanasri / / Guru Granth Sahib ji - Ang 667

ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ ॥

हरि हरि कथा सुणी मनि भाई गुरमति हरि लिव लागी ॥१॥ रहाउ ॥

Hari hari kathaa su(nn)ee mani bhaaee guramati hari liv laagee ||1|| rahaau ||

ਉਹ (ਜਿਉਂ ਜਿਉਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਹੈ, ਉਸ ਨੂੰ ਉਹ ਮਨ ਵਿਚ ਪਿਆਰੀਆਂ ਲੱਗਦੀਆਂ ਹਨ । ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਲਗਨ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ ॥੧॥ ਰਹਾਉ ॥

उसने हरि की हरि-कथा सुनी है, जो उसके मन को अच्छी लगी है और गुरु के उपदेश द्वारा उसकी भगवान में सुरति लग गई है॥१॥ रहाउ॥

Listening to the sermon of the Lord, Har, Har, their minds are pleased; through Guru's Instruction, they enshrine love for the Lord. ||1|| Pause ||

Guru Ramdas ji / Raag Dhanasri / / Guru Granth Sahib ji - Ang 667


ਸੰਤ ਜਨਾ ਕੀ ਜਾਤਿ ਹਰਿ ਸੁਆਮੀ ਤੁਮ੍ਹ੍ਹ ਠਾਕੁਰ ਹਮ ਸਾਂਗੀ ॥

संत जना की जाति हरि सुआमी तुम्ह ठाकुर हम सांगी ॥

Santt janaa kee jaati hari suaamee tumh thaakur ham saangee ||

ਹੇ ਹਰੀ ਪ੍ਰਭੂ! (ਦੁਨੀਆ ਦੇ ਲੋਕ ਆਪਣੀ ਉੱਚੀ ਜਾਤਿ ਦਾ ਮਾਣ ਕਰਦੇ ਹਨ) ਸੰਤ ਜਨਾਂ ਦੀ ਜਾਤਿ ਤੂੰ ਆਪ ਹੀ ਹੈਂ (ਸੰਤ ਜਨ ਤੈਥੋਂ ਹੀ ਆਤਮਕ ਜੀਵਨ ਲੈਂਦੇ ਹਨ) । ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ, ਅਸੀਂ ਤੇਰੇ ਪੂਰਨਿਆਂ ਉਤੇ ਤੁਰਨ ਵਾਲੇ ਹਾਂ ।

हे मेरे स्वामी हरि ! तू स्वयं ही संतजनों की जाति है। तू मेरा मालिक है और मैं तेरी कठपुतली हूँ।

God, the Lord and Master, is the caste and social status of His humble Saints. You are the Lord and Master; I am just Your puppet.

Guru Ramdas ji / Raag Dhanasri / / Guru Granth Sahib ji - Ang 667

ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ ਬੁਲਾਗੀ ॥੨॥

जैसी मति देवहु हरि सुआमी हम तैसे बुलग बुलागी ॥२॥

Jaisee mati devahu hari suaamee ham taise bulag bulaagee ||2||

ਹੇ ਮਾਲਕ ਪ੍ਰਭੂ! ਜਿਹੋ ਜਿਹੀ ਅਕਲ ਤੂੰ ਸਾਨੂੰ ਦੇਂਦਾ ਹੈਂ, ਅਸੀਂ ਉਹੋ ਜਿਹੇ ਬੋਲ ਹੀ ਬੋਲਦੇ ਹਾਂ ॥੨॥

हे स्वामी ! तुम जैसी मति देते हो, हम वैसे ही वचन बोलते हैं॥ २ ॥

As is the understanding You bless us with, so are the words we speak. ||2||

Guru Ramdas ji / Raag Dhanasri / / Guru Granth Sahib ji - Ang 667


ਕਿਆ ਹਮ ਕਿਰਮ ਨਾਨੑ ਨਿਕ ਕੀਰੇ ਤੁਮ੍ਹ੍ਹ ਵਡ ਪੁਰਖ ਵਡਾਗੀ ॥

किआ हम किरम नान्ह निक कीरे तुम्ह वड पुरख वडागी ॥

Kiaa ham kiram naanh nik keere tumh vad purakh vadaagee ||

ਹੇ ਪ੍ਰਭੂ! ਸਾਡੀ ਕੀਹ ਪਾਂਇਆਂ ਹੈ? ਅਸੀਂ ਬਹੁਤ ਛੋਟੇ ਕਿਰਮ ਹਾਂ, ਨਿੱਕੇ ਨਿੱਕੇ ਕੀੜੇ ਹਾਂ, ਤੂੰ ਵੱਡਾ ਪੁਰਖ ਹੈਂ ।

हे प्रभु ! हम जीव क्या हैं ? नन्हे से कृमि एवं नन्हे से कीड़े हैं और तुम महान् महापुरुष हो।

What are we? Tiny worms, and microscopic germs. You are our great and glorious Lord and Master.

Guru Ramdas ji / Raag Dhanasri / / Guru Granth Sahib ji - Ang 667

ਤੁਮ੍ਹ੍ਹਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ ਹਮ ਕਿਉ ਕਰਿ ਮਿਲਹ ਅਭਾਗੀ ॥੩॥

तुम्हरी गति मिति कहि न सकह प्रभ हम किउ करि मिलह अभागी ॥३॥

Tumhree gati miti kahi na sakah prbh ham kiu kari milah abhaagee ||3||

ਅਸੀਂ ਜੀਵ ਇਹ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਤੇ, ਕੇਡਾ ਵੱਡਾ ਹੈਂ । ਅਸੀਂ ਭਾਗ-ਹੀਣ ਜੀਵ (ਆਪਣੇ ਉੱਦਮ ਨਾਲ) ਤੈਨੂੰ ਕਿਵੇਂ ਮਿਲ ਸਕਦੇ ਹਾਂ? ॥੩॥

मैं तेरी गति एवं तेरा विस्तार कथन नहीं कर सकता। फिर मैं भाग्यहीन तुझे कैसे मिल सकता हूँ?॥३॥

I cannot describe Your state and extent. O God, how can we unfortunate ones meet with You? ||3||

Guru Ramdas ji / Raag Dhanasri / / Guru Granth Sahib ji - Ang 667


ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰਿ ਹਰਿ ਸੇਵਾ ਲਾਗੀ ॥

हरि प्रभ सुआमी किरपा धारहु हम हरि हरि सेवा लागी ॥

Hari prbh suaamee kirapaa dhaarahu ham hari hari sevaa laagee ||

ਹੇ ਹਰੀ ਪ੍ਰਭੂ! ਹੇ ਮਾਲਕ! ਸਾਡੇ ਉਤੇ ਮੇਹਰ ਕਰ, ਅਸੀਂ ਤੇਰੀ ਸੇਵਾ-ਭਗਤੀ ਵਿਚ ਲੱਗੀਏ ।

हे मेरे हरि-प्रभु स्वामी ! मुझ पर कृपा करो, ताकि मैं तेरी सेवा में तल्लीन हो जाऊँ।

O God, my Lord and Master, shower me with Your Mercy, and commit me to Your service.

Guru Ramdas ji / Raag Dhanasri / / Guru Granth Sahib ji - Ang 667

ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ ॥੪॥੨॥

नानक दासनि दासु करहु प्रभ हम हरि कथा कथागी ॥४॥२॥

Naanak daasani daasu karahu prbh ham hari kathaa kathaagee ||4||2||

ਹੇ ਨਾਨਕ! (ਆਖ-) ਹੇ ਪ੍ਰਭੂ! ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਅਸੀਂ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦੇ ਰਹੀਏ ॥੪॥੨॥

नानक विनती करता है कि हे प्रभु ! मुझे अपने दासों का दास बना लो चूंकि मैं सदैव ही हरि-कथा का कथन करता रहूं॥४॥२॥

Make Nanak the slave of Your slaves, God; I speak the speech of the Lord's sermon. ||4||2||

Guru Ramdas ji / Raag Dhanasri / / Guru Granth Sahib ji - Ang 667


ਧਨਾਸਰੀ ਮਹਲਾ ੪ ॥

धनासरी महला ४ ॥

Dhanaasaree mahalaa 4 ||

धनासरी महला ४ ॥

Dhanaasaree, Fourth Mehl:

Guru Ramdas ji / Raag Dhanasri / / Guru Granth Sahib ji - Ang 667

ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ॥

हरि का संतु सतगुरु सत पुरखा जो बोलै हरि हरि बानी ॥

Hari kaa santtu sataguru sat purakhaa jo bolai hari hari baanee ||

ਹੇ ਭਾਈ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ ।

हरि का संत सतगुरु सत्यपुरुष है, जो हरि की वाणी बोलता रहता है।

The True Guru is the Lord's Saint, the True Being, who chants the Bani of the Lord, Har, Har.

Guru Ramdas ji / Raag Dhanasri / / Guru Granth Sahib ji - Ang 667

ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥੧॥

जो जो कहै सुणै सो मुकता हम तिस कै सद कुरबानी ॥१॥

Jo jo kahai su(nn)ai so mukataa ham tis kai sad kurabaanee ||1||

ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ । ਹੇ ਭਾਈ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ ॥੧॥

जो कोई भी हरि की वाणी का स्वयं कथन करता एवं सुनता है, उसे मोक्ष की प्राप्ति हो जाती है।मैं तो उस महापुरुष गुरु पर सदैव कुर्बान जाता हूँ॥१॥

Whoever chants it, and listens to it, is liberated; I am forever a sacrifice to him. ||1||

Guru Ramdas ji / Raag Dhanasri / / Guru Granth Sahib ji - Ang 667


ਹਰਿ ਕੇ ਸੰਤ ਸੁਨਹੁ ਜਸੁ ਕਾਨੀ ॥

हरि के संत सुनहु जसु कानी ॥

Hari ke santt sunahu jasu kaanee ||

ਹੇ ਪਰਮਾਤਮਾ ਦੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਧਿਆਨ ਨਾਲ ਸੁਣਿਆ ਕਰੋ ।

हे हरि के संतो ! अपने कानों से हरि का यश सुनो।

O Saints of the Lord, listen to the Lord's Praises with your ears.

Guru Ramdas ji / Raag Dhanasri / / Guru Granth Sahib ji - Ang 667

ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥ ਰਹਾਉ ॥

हरि हरि कथा सुनहु इक निमख पल सभि किलविख पाप लहि जानी ॥१॥ रहाउ ॥

Hari hari kathaa sunahu ik nimakh pal sabhi kilavikh paap lahi jaanee ||1|| rahaau ||

ਅੱਖ ਝਮਕਣ ਜਿਤਨੇ ਸਮੇ ਵਾਸਤੇ, ਇਕ ਪਲ ਵਾਸਤੇ ਭੀ ਜੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣੋ, ਤਾਂ ਸਾਰੇ ਪਾਪ ਦੋਖ ਲਹਿ ਜਾਂਦੇ ਹਨ ॥੧॥ ਰਹਾਉ ॥

यदि तुम एक निमेष एवं पल भर के लिए भी हरि-कथा सुन लो तुम्हारे सभी किल्विष पाप नाश हो जाएँगे॥ १॥ रहाउ॥

Listen to the sermon of the Lord, Har, Har, for a moment, for even an instant, and all your sins and mistakes shall be erased. ||1|| Pause ||

Guru Ramdas ji / Raag Dhanasri / / Guru Granth Sahib ji - Ang 667


ਐਸਾ ਸੰਤੁ ਸਾਧੁ ਜਿਨ ਪਾਇਆ ਤੇ ਵਡ ਪੁਰਖ ਵਡਾਨੀ ॥

ऐसा संतु साधु जिन पाइआ ते वड पुरख वडानी ॥

Aisaa santtu saadhu jin paaiaa te vad purakh vadaanee ||

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਅਜੇਹਾ ਸੰਤ ਗੁਰੂ ਲੱਭ ਲਿਆ ਹੈ, ਉਹ ਵੱਡੇ ਮਨੁੱਖ (ਉੱਚੇ ਜੀਵਨ ਵਾਲੇ ਮਨੁੱਖ) ਬਣ ਗਏ ਹਨ ।

जिन्होंने ऐसा संत एवं साधु पा लिया है, वे महापुरुष बन गए हैं।

Those who find such humble, Holy Saints, are the greatest of the great persons.

Guru Ramdas ji / Raag Dhanasri / / Guru Granth Sahib ji - Ang 667

ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿ ਲੋਚ ਲੁਚਾਨੀ ॥੨॥

तिन की धूरि मंगह प्रभ सुआमी हम हरि लोच लुचानी ॥२॥

Tin kee dhoori manggah prbh suaamee ham hari loch luchaanee ||2||

ਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਮੈਨੂੰ ਉਹਨਾਂ ਦੀ ਚਰਨ ਧੂੜ ਦੀ ਤਾਂਘ ਹੈ ॥੨॥

हे मेरे प्रभु स्वामी ! मैं तो उन संतजनों की चरण-धूलि की कामना करता हूँ और मुझे तो तुझे मिलने की तीव्र लालसा लगी हुई है॥२॥

I beg for the dust of their feet; I long for the longing for God, my Lord and Master. ||2||

Guru Ramdas ji / Raag Dhanasri / / Guru Granth Sahib ji - Ang 667


ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ॥

हरि हरि सफलिओ बिरखु प्रभ सुआमी जिन जपिओ से त्रिपतानी ॥

Hari hari saphalio birakhu prbh suaamee jin japio se tripataanee ||

ਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਤੂੰ ਸਾਰੇ ਫਲ ਦੇਣ ਵਾਲਾ (ਮਾਨੋ) ਰੁੱਖ ਹੈਂ । ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਜਪਿਆ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ ।

मेरा स्वामी हरि-प्रभु फलदायक वृक्ष है। जिसने उसका जाप किया है, वह तृप्त हो गया है।

The Name of God, the Lord and Master, Har, Har, is the fruit-bearing tree; those who meditate on it are satisfied.

Guru Ramdas ji / Raag Dhanasri / / Guru Granth Sahib ji - Ang 667

ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ॥੩॥

हरि हरि अम्रितु पी त्रिपतासे सभ लाथी भूख भुखानी ॥३॥

Hari hari ammmritu pee tripataase sabh laathee bhookh bhukhaanee ||3||

ਹੇ ਹਰੀ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਭਾਗਾਂ ਵਾਲੇ ਮਨੁੱਖ ਇਹ ਜਲ) ਪੀ ਕੇ ਤ੍ਰਿਪਤ ਹੋ ਜਾਂਦੇ ਹਨ, ਉਹਨਾਂ ਦੀ ਹੋਰ ਸਾਰੀ ਭੁੱਖ ਲਹਿ ਜਾਂਦੀ ਹੈ ॥੩॥

वह हरिनामामृत का पान करके तृप्त हो गया है और उसकी तमाम भूख मिट गई है ॥३॥

Drinking in the ambrosia of the Name of the Lord, Har, Har, I am satisfied; all my hunger and thirst is quenched. ||3||

Guru Ramdas ji / Raag Dhanasri / / Guru Granth Sahib ji - Ang 667


ਜਿਨ ਕੇ ਵਡੇ ਭਾਗ ਵਡ ਊਚੇ ਤਿਨ ਹਰਿ ਜਪਿਓ ਜਪਾਨੀ ॥

जिन के वडे भाग वड ऊचे तिन हरि जपिओ जपानी ॥

Jin ke vade bhaag vad uche tin hari japio japaanee ||

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਵੱਡੇ ਉੱਚੇ ਭਾਗ ਹੁੰਦੇ ਹਨ, ਉਹ ਪਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਨ ।

जिनके बड़े उच्चतम भाग्य हैं, उन्होंने ही हरि का जाप जपा है।

Those who are blessed with the highest, loftiest destiny, chant and meditate on the Lord.

Guru Ramdas ji / Raag Dhanasri / / Guru Granth Sahib ji - Ang 667

ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ॥੪॥੩॥

तिन हरि संगति मेलि प्रभ सुआमी जन नानक दास दसानी ॥४॥३॥

Tin hari sanggati meli prbh suaamee jan naanak daas dasaanee ||4||3||

ਹੇ ਦਾਸ ਨਾਨਕ! (ਆਖ-) ਹੇ ਹਰੀ! ਹੇ ਪ੍ਰਭੂ! ਹੇ ਸੁਆਮੀ! ਮੈਨੂੰ ਉਹਨਾਂ ਦੀ ਸੰਗਤਿ ਵਿਚ ਮੇਲੀ ਰੱਖ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ ॥੪॥੩॥

नानक का कथन है केि हे मेरे स्वामी हरि-प्रभु ! मुझे उनकी संगति में मिला दो और मुझे दासों का दास बना दीजिए॥४॥३॥

Let me join their congregation, O God, my Lord and Master; Nanak is the slave of their slaves. ||4||3||

Guru Ramdas ji / Raag Dhanasri / / Guru Granth Sahib ji - Ang 667


ਧਨਾਸਰੀ ਮਹਲਾ ੪ ॥

धनासरी महला ४ ॥

Dhanaasaree mahalaa 4 ||

धनासरी महला ४ ॥

Dhanaasaree, Fourth Mehl:

Guru Ramdas ji / Raag Dhanasri / / Guru Granth Sahib ji - Ang 667

ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥

हम अंधुले अंध बिखै बिखु राते किउ चालह गुर चाली ॥

Ham anddhule anddh bikhai bikhu raate kiu chaalah gur chaalee ||

ਹੇ ਭਾਈ! ਅਸੀਂ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ । ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ?

हम अन्धे ज्ञानहीन विष रूपी विकारों में मग्न रहते हैं, फिर हम गुरु के मार्ग पर कैसे चल सकते हैं ?

I am blind, totally blind, entangled in corruption and poison. How can I walk on the Guru's Path?

Guru Ramdas ji / Raag Dhanasri / / Guru Granth Sahib ji - Ang 667

ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥

सतगुरु दइआ करे सुखदाता हम लावै आपन पाली ॥१॥

Sataguru daiaa kare sukhadaataa ham laavai aapan paalee ||1||

ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ ॥੧॥

सुखों का दाता सतगुरु हम पर दया करे तो हमें अपने साथ मिला ले।॥१॥

If the True Guru, the Giver of peace, shows His kindness, He attaches us to the hem of His robe. ||1||

Guru Ramdas ji / Raag Dhanasri / / Guru Granth Sahib ji - Ang 667


ਗੁਰਸਿਖ ਮੀਤ ਚਲਹੁ ਗੁਰ ਚਾਲੀ ॥

गुरसिख मीत चलहु गुर चाली ॥

Gurasikh meet chalahu gur chaalee ||

ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ ।

हे गुरसिक्ख मित्रो ! गुरु के मार्ग पर चलो,

O Sikhs of the Guru, O friends, walk on the Guru's Path.

Guru Ramdas ji / Raag Dhanasri / / Guru Granth Sahib ji - Ang 667

ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥

जो गुरु कहै सोई भल मानहु हरि हरि कथा निराली ॥१॥ रहाउ ॥

Jo guru kahai soee bhal maanahu hari hari kathaa niraalee ||1|| rahaau ||

(ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ॥੧॥ ਰਹਾਉ ॥

जो कुछ गुरु कहता है, उसे भला समझ कर स्वीकार करो, हरि की कथा बड़ी अदभुत है॥ १॥ रहाउ ॥

Whatever the Guru says, accept that as good; the sermon of the Lord, Har, Har, is unique and wonderful. ||1|| Pause ||

Guru Ramdas ji / Raag Dhanasri / / Guru Granth Sahib ji - Ang 667


ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥

हरि के संत सुणहु जन भाई गुरु सेविहु बेगि बेगाली ॥

Hari ke santt su(nn)ahu jan bhaaee guru sevihu begi begaalee ||

ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ ।

हे हरि के संतजनो एवं भाइयो ! शीघ्र ही गुरु की सेवा में जुट जाओ।

O Saints of the Lord, O Siblings of Destiny, listen: serve the Guru, quickly now!

Guru Ramdas ji / Raag Dhanasri / / Guru Granth Sahib ji - Ang 667

ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥

सतगुरु सेवि खरचु हरि बाधहु मत जाणहु आजु कि काल्ही ॥२॥

Sataguru sevi kharachu hari baadhahu mat jaa(nn)ahu aaju ki kaalhee ||2||

ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ । ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ । ਟਾਲ ਮਟੋਲੇ ਨਾਹ ਕਰਨੇ) ॥੨॥

गुरु की सेवा करके यात्रा हेतु हरि-नाम रूपी व्यय अपने साथ ले लो, चूंकि पता नहीं आज अथवा कल को ही दुनिया से चल देना है॥ २॥

Let your service to the True Guru be your supplies on the Lord's Path; pack them up, and don't think of today or tomorrow. ||2||

Guru Ramdas ji / Raag Dhanasri / / Guru Granth Sahib ji - Ang 667


ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥

हरि के संत जपहु हरि जपणा हरि संतु चलै हरि नाली ॥

Hari ke santt japahu hari japa(nn)aa hari santtu chalai hari naalee ||

ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ । (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ ।

हे हरि के संतजनो ! हरि का जाप जपो; हरि का संत तो उसकी इच्छानुसार ही चलता है।

O Saints of the Lord, chant the chant of the Lord's Name; the Lord's Saints walk with the Lord.

Guru Ramdas ji / Raag Dhanasri / / Guru Granth Sahib ji - Ang 667

ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥

जिन हरि जपिआ से हरि होए हरि मिलिआ केल केलाली ॥३॥

Jin hari japiaa se hari hoe hari miliaa kel kelaalee ||3||

ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ । ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ॥੩॥

जिन्होंने हरि का जाप किया है, वे हरि का ही रूप हो गए हैं और लीलाएँ करने वाला विनोदी प्रभु उन्हें मिल गया है॥ ३॥

Those who meditate on the Lord, become the Lord; the playful, wondrous Lord meets them. ||3||

Guru Ramdas ji / Raag Dhanasri / / Guru Granth Sahib ji - Ang 667


ਹਰਿ ਹਰਿ ਜਪਨੁ ਜਪਿ ਲੋਚ ਲੋੁਚਾਨੀ ਹਰਿ ਕਿਰਪਾ ਕਰਿ ਬਨਵਾਲੀ ॥

हरि हरि जपनु जपि लोच लोचानी हरि किरपा करि बनवाली ॥

Hari hari japanu japi loch laochaanee hari kirapaa kari banavaalee ||

ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ । ਮੇਹਰ ਕਰ!

मुझे तो हरि-नाम का जाप जपने की तीव्र लालसा लगी हुई है।हे बनवारी ! मुझ पर कृपा करो।

To chant the chant of the Lord's Name, Har, Har, is the longing I long for; have Mercy upon me, O Lord of the world-forest.

Guru Ramdas ji / Raag Dhanasri / / Guru Granth Sahib ji - Ang 667

ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥

जन नानक संगति साध हरि मेलहु हम साध जना पग राली ॥४॥४॥

Jan naanak sanggati saadh hari melahu ham saadh janaa pag raalee ||4||4||

ਹੇ ਦਾਸ ਨਾਨਕ! (ਆਖ-) ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ ॥੪॥੪॥

नानक विनती करता है कि हे हरि ! मुझे साधसंगत में मिला दो, मैं तो संतजनों के चरण-धूलि की कामना करता दुं।॥ ४॥ ४॥

O Lord, unite servant Nanak with the Saadh Sangat, the Company of the Holy; make me the dust of the feet of the Holy. ||4||4||

Guru Ramdas ji / Raag Dhanasri / / Guru Granth Sahib ji - Ang 667



Download SGGS PDF Daily Updates ADVERTISE HERE