ANG 666, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥

नानक आपे वेखै आपे सचि लाए ॥४॥७॥

Naanak aape vekhai aape sachi laae ||4||7||

ਹੇ ਨਾਨਕ! ਉਹ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਤੇ, ਆਪ ਹੀ (ਜੀਵਾਂ ਨੂੰ) ਆਪਣੇ ਸਦਾ-ਥਿਰ ਨਾਮ ਵਿਚ ਜੋੜਦਾ ਹੈ ॥੪॥੭॥

हे नानक ! वह स्वयं सबको देखता रहता है और स्वयं ही मनुष्य को सत्य-नाम में लगाता है॥४॥७॥

O Nanak, the Lord Himself sees all; He Himself links us to the Truth. ||4||7||

Guru Amardas ji / Raag Dhanasri / / Guru Granth Sahib ji - Ang 666

ਧਨਾਸਰੀ ਮਹਲਾ ੩ ॥

धनासरी महला ३ ॥

Dhanaasaree mahalaa 3 ||

धनासरी महला ३ ॥

Dhanaasaree, Third Mehl:

Guru Amardas ji / Raag Dhanasri / / Guru Granth Sahib ji - Ang 666

ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥

नावै की कीमति मिति कही न जाइ ॥

Naavai kee keemati miti kahee na jaai ||

ਹੇ ਭਾਈ! ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ ।

परमात्मा के नाम का मूल्य एवं विस्तार व्यक्त नहीं किया जा सकता।

The value and worth of the Lord's Name cannot be described.

Guru Amardas ji / Raag Dhanasri / / Guru Granth Sahib ji - Ang 666

ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥

से जन धंनु जिन इक नामि लिव लाइ ॥

Se jan dhannu jin ik naami liv laai ||

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਹਨ ।

वे भक्तजन बड़े खुशनसीब हैं, जिन्होंने एक नाम में अपनी सुरति लगाई है।

Blessed are those humble beings, who lovingly focus their minds on the Naam, the Name of the Lord.

Guru Amardas ji / Raag Dhanasri / / Guru Granth Sahib ji - Ang 666

ਗੁਰਮਤਿ ਸਾਚੀ ਸਾਚਾ ਵੀਚਾਰੁ ॥

गुरमति साची साचा वीचारु ॥

Guramati saachee saachaa veechaaru ||

ਜੇਹੜਾ ਮਨੁੱਖ ਕਦੇ ਉਕਾਈ ਨਾਹ ਖਾਣ ਵਾਲੀ ਗੁਰੂ ਦੀ ਮਤਿ ਗ੍ਰਹਣ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ (ਆਪਣੇ ਅੰਦਰ) ਵਸਾਂਦਾ ਹੈ ।

गुरु की मति सत्य है और उसका ज्ञान भी सत्य है।

True are the Guru's Teachings, and True is contemplative meditation.

Guru Amardas ji / Raag Dhanasri / / Guru Granth Sahib ji - Ang 666

ਆਪੇ ਬਖਸੇ ਦੇ ਵੀਚਾਰੁ ॥੧॥

आपे बखसे दे वीचारु ॥१॥

Aape bakhase de veechaaru ||1||

ਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ ॥੧॥

मनुष्य को ज्ञान प्रदान करके वह स्वयं ही उसे क्षमा कर देता है॥१॥

God Himself forgives, and bestows contemplative meditation. ||1||

Guru Amardas ji / Raag Dhanasri / / Guru Granth Sahib ji - Ang 666

ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥

हरि नामु अचरजु प्रभु आपि सुणाए ॥

Hari naamu acharaju prbhu aapi su(nn)aae ||

ਹੇ ਭਾਈ! ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ । (ਪਰ ਇਹ ਨਾਮ) ਪ੍ਰਭੂ ਆਪ ਹੀ (ਕਿਸੇ ਵਡ-ਭਾਗੀ ਨੂੰ) ਸੁਣਾਂਦਾ ਹੈ ।

हरि-नाम एक अदभुत अनहद ध्वनि है और प्रभु स्वयं ही जीवों को यह नाम सुनाता है।

The Lord's Name is wonderful! God Himself imparts it.

Guru Amardas ji / Raag Dhanasri / / Guru Granth Sahib ji - Ang 666

ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥

कली काल विचि गुरमुखि पाए ॥१॥ रहाउ ॥

Kalee kaal vichi guramukhi paae ||1|| rahaau ||

ਇਸ ਝਗੜਿਆਂ-ਭਰੇ ਜੀਵਨ-ਸਮੇ ਵਿਚ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ ਰਹਾਉ ॥

कलियुग के समय में कोई गुरुमुख ही यह नाम प्राप्त करता है॥१॥ रहाउ॥

In the Dark Age of Kali Yuga, the Gurmukhs obtain it. ||1|| Pause ||

Guru Amardas ji / Raag Dhanasri / / Guru Granth Sahib ji - Ang 666

ਹਮ ਮੂਰਖ ਮੂਰਖ ਮਨ ਮਾਹਿ ॥

हम मूरख मूरख मन माहि ॥

Ham moorakh moorakh man maahi ||

ਹੇ ਭਾਈ! (ਜੇ ਅਸੀਂ ਆਪਣੇ) ਮਨ ਵਿਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀਂ ਨਿਰੋਲ ਮੂਰਖ ਹਾਂ ।

हम (जीव) मूर्ख हैं और मूर्खता ही हमारे मन मे विद्यमान है।

We are ignorant; ignorance fills our minds.

Guru Amardas ji / Raag Dhanasri / / Guru Granth Sahib ji - Ang 666

ਹਉਮੈ ਵਿਚਿ ਸਭ ਕਾਰ ਕਮਾਹਿ ॥

हउमै विचि सभ कार कमाहि ॥

Haumai vichi sabh kaar kamaahi ||

ਕਿਉਂਕਿ ਅਸੀਂ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ,

हम सभी कार्य अहंकार में ही करते हैं लेकिन

We do all our deeds in ego.

Guru Amardas ji / Raag Dhanasri / / Guru Granth Sahib ji - Ang 666

ਗੁਰ ਪਰਸਾਦੀ ਹੰਉਮੈ ਜਾਇ ॥

गुर परसादी हंउमै जाइ ॥

Gur parasaadee hannumai jaai ||

ਇਹ ਹਉਮੈ (ਸਾਡੇ ਅੰਦਰੋਂ) ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ ।

गुरु की कृपा से ही मन से अहंकार दूर होता है।

By Guru's Grace, egotism is eradicated.

Guru Amardas ji / Raag Dhanasri / / Guru Granth Sahib ji - Ang 666

ਆਪੇ ਬਖਸੇ ਲਏ ਮਿਲਾਇ ॥੨॥

आपे बखसे लए मिलाइ ॥२॥

Aape bakhase lae milaai ||2||

(ਗੁਰੂ ਭੀ ਉਸੇ ਨੂੰ) ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਹਰ ਕਰਦਾ ਹੈ ॥੨॥

वह प्रभु स्वयं ही क्षमा करके जीव को अपने साथ मिला लेता है॥ २॥

Forgiving us, the Lord blends us with Himself. ||2||

Guru Amardas ji / Raag Dhanasri / / Guru Granth Sahib ji - Ang 666

ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥

बिखिआ का धनु बहुतु अभिमानु ॥

Bikhiaa kaa dhanu bahutu abhimaanu ||

(ਹੇ ਭਾਈ! ਇਹ ਦੁਨੀਆ ਵਾਲਾ) ਮਾਇਆ ਦਾ ਧਨ (ਮਨੁੱਖ ਦੇ ਮਨ ਵਿਚ) ਬੜਾ ਅਹੰਕਾਰ (ਪੈਦਾ ਕਰਦਾ ਹੈ) ।

विषय-विकारों का धन मनुष्य के मन में बहुत अभिमान पैदा कर देता है,

Poisonous wealth gives rise to great arrogance.

Guru Amardas ji / Raag Dhanasri / / Guru Granth Sahib ji - Ang 666

ਅਹੰਕਾਰਿ ਡੂਬੈ ਨ ਪਾਵੈ ਮਾਨੁ ॥

अहंकारि डूबै न पावै मानु ॥

Ahankkaari doobai na paavai maanu ||

ਤੇ, ਜੇਹੜਾ ਮਨੁੱਖ ਅਹੰਕਾਰ ਵਿਚ ਡੁੱਬਾ ਰਹਿੰਦਾ ਹੈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਨਹੀਂ ਪਾਂਦਾ ।

जिसके परिणामस्वरूप वह अहंकार में डूब जाता है और दरगाह में सम्मान प्राप्त नहीं करता।

Drowning in egotism, no one is honored.

Guru Amardas ji / Raag Dhanasri / / Guru Granth Sahib ji - Ang 666

ਆਪੁ ਛੋਡਿ ਸਦਾ ਸੁਖੁ ਹੋਈ ॥

आपु छोडि सदा सुखु होई ॥

Aapu chhodi sadaa sukhu hoee ||

ਹੇ ਭਾਈ! ਆਪਾ-ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ।

लेकिन अपने आत्माभिमान को छोड़कर वह सदैव सुखी रहता है।

Forsaking self-conceit, one finds lasting peace.

Guru Amardas ji / Raag Dhanasri / / Guru Granth Sahib ji - Ang 666

ਗੁਰਮਤਿ ਸਾਲਾਹੀ ਸਚੁ ਸੋਈ ॥੩॥

गुरमति सालाही सचु सोई ॥३॥

Guramati saalaahee sachu soee ||3||

ਹੇ ਭਾਈ! ਮੈਂ ਤਾਂ ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ ॥੩॥

गुरु के उपदेश द्वारा मनुष्य सत्य का ही स्तुतिगान करता है॥ ३॥

Under Guru's Instruction, he praises the True Lord. ||3||

Guru Amardas ji / Raag Dhanasri / / Guru Granth Sahib ji - Ang 666

ਆਪੇ ਸਾਜੇ ਕਰਤਾ ਸੋਇ ॥

आपे साजे करता सोइ ॥

Aape saaje karataa soi ||

ਹੇ ਭਾਈ! ਉਹ ਕਰਤਾਰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰਦਾ ਹੈ,

वह कर्ता-परमेश्वर स्वयं ही सबका रचयिता है एवं

The Creator Lord Himself fashions all.

Guru Amardas ji / Raag Dhanasri / / Guru Granth Sahib ji - Ang 666

ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥

तिसु बिनु दूजा अवरु न कोइ ॥

Tisu binu doojaa avaru na koi ||

ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਅਵਸਥਾ ਵਾਲਾ) ਨਹੀਂ ਹੈ ।

उसके सिवाय विश्व में दूसरा कोई बड़ा नहीं।

Without Him, there is no other at all.

Guru Amardas ji / Raag Dhanasri / / Guru Granth Sahib ji - Ang 666

ਜਿਸੁ ਸਚਿ ਲਾਏ ਸੋਈ ਲਾਗੈ ॥

जिसु सचि लाए सोई लागै ॥

Jisu sachi laae soee laagai ||

ਉਹ ਕਰਤਾਰ ਜਿਸ ਮਨੁੱਖ ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਦਾ ਹੈ, ਉਹੀ ਮਨੁੱਖ (ਨਾਮ-ਸਿਮਰਨ ਵਿਚ) ਲੱਗਦਾ ਹੈ ।

जिसे प्रभु स्वयं सत्य-नाम में लगाता है, वही व्यक्ति सत्य-नाम में लगता है।

He alone is attached to Truth, whom the Lord Himself so attaches.

Guru Amardas ji / Raag Dhanasri / / Guru Granth Sahib ji - Ang 666

ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥

नानक नामि सदा सुखु आगै ॥४॥८॥

Naanak naami sadaa sukhu aagai ||4||8||

ਹੇ ਨਾਨਕ! ਜੇਹੜਾ ਮਨੁੱਖ ਨਾਮ ਵਿਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ (ਇਸ ਲੋਕ ਵਿਚ ਭੀ, ਤੇ) ਪਰਲੋਕ ਵਿਚ ਭੀ ॥੪॥੮॥

हे नानक ! नाम द्वारा प्राणी आगे परलोक में सदैव सुखी रहता है।॥४॥८॥

O Nanak, through the Naam, lasting peace is attained in the hereafter. ||4||8||

Guru Amardas ji / Raag Dhanasri / / Guru Granth Sahib ji - Ang 666

ਰਾਗੁ ਧਨਾਸਿਰੀ ਮਹਲਾ ੩ ਘਰੁ ੪

रागु धनासिरी महला ३ घरु ४

Raagu dhanaasiree mahalaa 3 gharu 4

ਰਾਗ ਧਨਾਸਰੀ, ਘਰ ੪ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ।

रागु धनासिरी महला ३ घरु ४

Raag Dhanaasaree, Third Mehl, Fourth House:

Guru Amardas ji / Raag Dhanasri / / Guru Granth Sahib ji - Ang 666

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Amardas ji / Raag Dhanasri / / Guru Granth Sahib ji - Ang 666

ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥

हम भीखक भेखारी तेरे तू निज पति है दाता ॥

Ham bheekhak bhekhaaree tere too nij pati hai daataa ||

ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ ।

हे ईश्वर ! मैं तेरे दरबार पर भिक्षा माँगने वाला भिखारी हूँ और तू खुद ही अपना स्वामी है और सबको देने वाला है।

I am just a poor beggar of Yours; You are Your Own Lord Master, You are the Great Giver.

Guru Amardas ji / Raag Dhanasri / / Guru Granth Sahib ji - Ang 666

ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥

होहु दैआल नामु देहु मंगत जन कंउ सदा रहउ रंगि राता ॥१॥

Hohu daiaal naamu dehu manggat jan kannu sadaa rahau ranggi raataa ||1||

ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ । ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥

हे सर्वेश्वर ! मुझ पर दयालु हो जाओ और मुझ भिक्षुक को अपना नाम प्रदान कीजिए ताकि मैं सदैव ही तेरे प्रेम-रंग में मग्न रहूँ॥१॥

Be Merciful, and bless me, a humble beggar, with Your Name, so that I may forever remain imbued with Your Love. ||1||

Guru Amardas ji / Raag Dhanasri / / Guru Granth Sahib ji - Ang 666

ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥

हंउ बलिहारै जाउ साचे तेरे नाम विटहु ॥

Hannu balihaarai jaau saache tere naam vitahu ||

ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ ।

हे सच्चे परमेश्वर ! मैं तेरे नाम पर कुर्बान जाता हूँ।

I am a sacrifice to Your Name, O True Lord.

Guru Amardas ji / Raag Dhanasri / / Guru Granth Sahib ji - Ang 666

ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥

करण कारण सभना का एको अवरु न दूजा कोई ॥१॥ रहाउ ॥

Kara(nn) kaara(nn) sabhanaa kaa eko avaru na doojaa koee ||1|| rahaau ||

ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥

एक तू ही इस जगत, माया एवं सब जीवों को पैदा करने वाला है और तेरे सिवाय दूसरा कोई सर्वशक्तिमान नहीं है॥१॥ रहाउ॥

The One Lord is the Cause of causes; there is no other at all. ||1|| Pause ||

Guru Amardas ji / Raag Dhanasri / / Guru Granth Sahib ji - Ang 666

ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥

बहुते फेर पए किरपन कउ अब किछु किरपा कीजै ॥

Bahute pher pae kirapan kau ab kichhu kirapaa keejai ||

ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ ।

हे परमपिता ! मुझ कृपण को जन्म-मरण के बहुत चक्र पड़ चुके हैं, अब मुझ पर कुछ कृपा करो।

I was wretched; I wandered through so many cycles of reincarnation. Now, Lord, please bless me with Your Grace.

Guru Amardas ji / Raag Dhanasri / / Guru Granth Sahib ji - Ang 666

ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥

होहु दइआल दरसनु देहु अपुना ऐसी बखस करीजै ॥२॥

Hohu daiaal darasanu dehu apunaa aisee bakhas kareejai ||2||

ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ । ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥

मुझ पर दयालु हो जाओ एवं मुझे अपने दर्शन दीजिए, मुझ पर केवल ऐसी मेहर प्रदान करो ॥ २॥

Be merciful, and grant me the Blessed Vision of Your Darshan; please grant me such a gift. ||2||

Guru Amardas ji / Raag Dhanasri / / Guru Granth Sahib ji - Ang 666

ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥

भनति नानक भरम पट खूल्हे गुर परसादी जानिआ ॥

Bhanati naanak bharam pat khoolhe gur parasaadee jaaniaa ||

ਹੇ ਭਾਈ! ਨਾਨਕ ਆਖਦਾ ਹੈ-ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ ।

नानक का कथन है कि भ्रम के किवाड़ (परदे) खुल गए हैं और गुरु की कृपा से सत्य को जान लिया है।

Prays Nanak, the shutters of doubt have been opened wide; by Guru's Grace, I have come to know the Lord.

Guru Amardas ji / Raag Dhanasri / / Guru Granth Sahib ji - Ang 666

ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥

साची लिव लागी है भीतरि सतिगुर सिउ मनु मानिआ ॥३॥१॥९॥

Saachee liv laagee hai bheetari satigur siu manu maaniaa ||3||1||9||

ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥

मेरे मन में प्रभु से सच्ची प्रीति लग गई है और मेरा मन गुरु के साथ संतुष्ट हो गया है॥३॥१॥६॥

I am filled to overflowing with true love; my mind is pleased and appeased by the True Guru. ||3||1||9||

Guru Amardas ji / Raag Dhanasri / / Guru Granth Sahib ji - Ang 666

ਧਨਾਸਰੀ ਮਹਲਾ ੪ ਘਰੁ ੧ ਚਉਪਦੇ

धनासरी महला ४ घरु १ चउपदे

Dhanaasaree mahalaa 4 gharu 1 chaupade

ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ।

धनासरी महला ४ घरु १ चउपदे

Dhanaasaree, Fourth Mehl, First House, Chau-Padas:

Guru Ramdas ji / Raag Dhanasri / / Guru Granth Sahib ji - Ang 666

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Dhanasri / / Guru Granth Sahib ji - Ang 666

ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥

जो हरि सेवहि संत भगत तिन के सभि पाप निवारी ॥

Jo hari sevahi santt bhagat tin ke sabhi paap nivaaree ||

ਹੇ ਪ੍ਰਭੂ! ਤੇਰੇ ਜੇਹੜੇ ਸੰਤ ਜੇਹੜੇ ਭਗਤ ਤੇਰਾ ਸਿਮਰਨ ਕਰਦੇ ਹਨ, ਤੂੰ ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਦੂਰ ਕਰਨ ਵਾਲਾ ਹੈਂ ।

हे भगवान् ! जो सन्त एवं भक्तजन तेरी आराधना करते हैं, तू उनके सभी पाप दूर कर देता हैं।

Those Saints and devotees who serve the Lord have all their sins washed away.

Guru Ramdas ji / Raag Dhanasri / / Guru Granth Sahib ji - Ang 666

ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥

हम ऊपरि किरपा करि सुआमी रखु संगति तुम जु पिआरी ॥१॥

Ham upari kirapaa kari suaamee rakhu sanggati tum ju piaaree ||1||

ਹੇ ਮਾਲਕ-ਪ੍ਰਭੂ! ਸਾਡੇ ਉੱਤੇ ਭੀ ਮੇਹਰ ਕਰ, (ਸਾਨੂੰ ਉਸ) ਸਾਧ ਸੰਗਤਿ ਵਿਚ ਰੱਖ ਜੇਹੜੀ ਤੈਨੂੰ ਪਿਆਰੀ ਲੱਗਦੀ ਹੈ ॥੧॥

हे मेरे स्वामी ! मुझ पर अपनी कृपा करो और मुझे उस सुसंगति में रखो, जो तुझे प्यारी लगती है॥१॥

Have Mercy on me, O Lord and Master, and keep me in the Sangat, the Congregation that You love. ||1||

Guru Ramdas ji / Raag Dhanasri / / Guru Granth Sahib ji - Ang 666

ਹਰਿ ਗੁਣ ਕਹਿ ਨ ਸਕਉ ਬਨਵਾਰੀ ॥

हरि गुण कहि न सकउ बनवारी ॥

Hari gu(nn) kahi na sakau banavaaree ||

ਹੇ ਹਰੀ! ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ ।

हे परमात्मा ! मैं तेरी महिमा कथन नहीं कर सकता।

I cannot even speak the Praises of the Lord, the Gardener of the world.

Guru Ramdas ji / Raag Dhanasri / / Guru Granth Sahib ji - Ang 666

ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥

हम पापी पाथर नीरि डुबत करि किरपा पाखण हम तारी ॥ रहाउ ॥

Ham paapee paathar neeri dubat kari kirapaa paakha(nn) ham taaree || rahaau ||

ਅਸੀਂ ਜੀਵ ਪਾਪੀ ਹਾਂ, ਪਾਪਾਂ ਵਿਚ ਡੁੱਬੇ ਰਹਿੰਦੇ ਹਾਂ, ਜਿਵੇਂ ਪੱਥਰ ਪਾਣੀ ਵਿਚ ਡੁੱਬੇ ਰਹਿੰਦੇ ਹਨ । ਮੇਹਰ ਕਰ, ਸਾਨੂੰ ਪੱਥਰਾਂ (ਪੱਥਰ-ਦਿਲਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ਰਹਾਉ ॥

हम पापी पत्थर की भांति जल में डूब रहे हैं, अपनी कृपा करके हम पापी पत्थरों का उद्धार कर दीजिए॥ रहाउ॥

We are sinners, sinking like stones in water; grant Your Grace, and carry us stones across. || Pause ||

Guru Ramdas ji / Raag Dhanasri / / Guru Granth Sahib ji - Ang 666

ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥

जनम जनम के लागे बिखु मोरचा लगि संगति साध सवारी ॥

Janam janam ke laage bikhu morachaa lagi sanggati saadh savaaree ||

ਹੇ ਭਾਈ! ਜੀਵਾਂ ਦੇ ਅਨੇਕਾਂ ਜਨਮਾਂ ਦੇ ਚੰਬੜੇ ਹੋਏ ਪਾਪਾਂ ਦਾ ਜ਼ਹਰ ਪਾਪਾਂ ਦਾ ਜੰਗਾਲ ਸਾਧ ਸੰਗਤਿ ਦੀ ਸਰਨ ਪੈ ਕੇ ਇਵੇਂ ਸੋਧਿਆ ਜਾਂਦਾ ਹੈ,

मैंने अपने मन को जन्म-जन्मांतरों की लगी हुई विष रूपी माया की जंग साधसंगत में सम्मिलित होकर यूं उतार दी है,

The rust of poison and corruption from countless incarnations sticks to us; joining the Saadh Sangat, the Company of the Holy, it is cleaned away.

Guru Ramdas ji / Raag Dhanasri / / Guru Granth Sahib ji - Ang 666

ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥੨॥

जिउ कंचनु बैसंतरि ताइओ मलु काटी कटित उतारी ॥२॥

Jiu kancchanu baisanttari taaio malu kaatee katit utaaree ||2||

ਜਿਵੇਂ ਸੋਨਾ ਅੱਗ ਵਿਚ ਤਪਾਇਆਂ ਉਸ ਦੀ ਸਾਰੀ ਮੈਲ ਕੱਟੀ ਜਾਂਦੀ ਹੈ, ਲਾਹ ਦਿੱਤੀ ਜਾਂਦੀ ਹੈ ॥੨॥

जैसे स्वर्ण को अग्नि में तपा कर उसकी सारी मैल को काटा एवं काट कर उतार दिया जाता है।॥२॥

It is just like gold, which is heated in the fire, to remove the impurities from it. ||2||

Guru Ramdas ji / Raag Dhanasri / / Guru Granth Sahib ji - Ang 666

ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿ ਧਾਰੀ ॥

हरि हरि जपनु जपउ दिनु राती जपि हरि हरि हरि उरि धारी ॥

Hari hari japanu japau dinu raatee japi hari hari hari uri dhaaree ||

(ਹੇ ਭਾਈ! ਤਾਂਹੀਏਂ) ਮੈਂ (ਭੀ) ਦਿਨ ਰਾਤ ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ, ਨਾਮ ਜਪ ਕੇ ਉਸ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ ।

मैं दिन-रात हरि-नाम का जाप जपता रहता हूँ और हरि-नाम जपकर हरि को अपने हृदय में बसाता हूँ।

I chant the chant of the Name of the Lord, day and night; I chant the Name of the Lord, Har, Har, Har, and enshrine it within my heart.

Guru Ramdas ji / Raag Dhanasri / / Guru Granth Sahib ji - Ang 666

ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥੩॥

हरि हरि हरि अउखधु जगि पूरा जपि हरि हरि हउमै मारी ॥३॥

Hari hari hari aukhadhu jagi pooraa japi hari hari haumai maaree ||3||

ਹੇ ਭਾਈ! ਪਰਮਾਤਮਾ ਦਾ ਨਾਮ ਜਗਤ ਵਿਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਖੁੰਝਦੀ । ਇਹ ਨਾਮ ਜਪ ਕੇ (ਅੰਦਰੋਂ) ਹਉਮੈ ਮੁਕਾ ਸਕੀਦੀ ਹੈ ॥੩॥

परमात्मा का ‘हरि-हरि' नाम इस जगत में पूर्ण औषधि है और हरि-नाम का भजन करके मैंने अपने अहंकार को मार दिया है॥३॥

The Name of the Lord, Har, Har, Har, is the most perfect medicine in this world; chanting the Name of the Lord, Har, Har, I have conquered my ego. ||3||

Guru Ramdas ji / Raag Dhanasri / / Guru Granth Sahib ji - Ang 666Download SGGS PDF Daily Updates ADVERTISE HERE