Ang 664, Guru Granth Sahib ji, Hindi Punjabi English


Download SGGS PDF Daily Updates

Gurbani LangMeanings
Punjabi Punjabi meaning
Hindi ---
English English meaning
Info (Author Raag Bani Ang Page)

ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥

नानक नामु मिलै मनु मानिआ ॥४॥१॥

Naanak naamu milai manu maaniâa ||4||1||

ਹੇ ਨਾਨਕ! ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ ॥੪॥੧॥

O Nanak, obtains the Naam; his mind is pleased and appeased. ||4||1||

Guru Amardas ji / Raag Dhanasri / / Ang 664


ਧਨਾਸਰੀ ਮਹਲਾ ੩ ॥

धनासरी महला ३ ॥

Đhanaasaree mahalaa 3 ||

Dhanaasaree, Third Mehl:

Guru Amardas ji / Raag Dhanasri / / Ang 664

ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥

हरि नामु धनु निरमलु अति अपारा ॥

Hari naamu đhanu niramalu âŧi âpaaraa ||

ਹੇ ਭਾਈ! ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ, ਕਦੇ ਨਾਹ ਮੁੱਕਣ ਵਾਲਾ ਧਨ ਹੈ ।

The wealth of the Lord's Name is immaculate, and absolutely infinite.

Guru Amardas ji / Raag Dhanasri / / Ang 664

ਗੁਰ ਕੈ ਸਬਦਿ ਭਰੇ ਭੰਡਾਰਾ ॥

गुर कै सबदि भरे भंडारा ॥

Gur kai sabađi bhare bhanddaaraa ||

ਗੁਰੂ ਦੇ ਸ਼ਬਦ ਵਿਚ (ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ) ਖ਼ਜ਼ਾਨੇ ਭਰ ਜਾਂਦੇ ਹਨ ।

The Word of the Guru's Shabad is over-flowing with treasure.

Guru Amardas ji / Raag Dhanasri / / Ang 664

ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥

नाम धन बिनु होर सभ बिखु जाणु ॥

Naam đhan binu hor sabh bikhu jaañu ||

ਹੇ ਭਾਈ! ਹਰਿ-ਨਾਮ-ਧਨ ਤੋਂ ਬਿਨਾ ਹੋਰ (ਦੁਨੀਆ ਵਾਲਾ ਧਨ) ਸਾਰਾ ਜ਼ਹਰ ਸਮਝ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ।

Know that, except for the wealth of the Name, all other wealth is poison.

Guru Amardas ji / Raag Dhanasri / / Ang 664

ਮਾਇਆ ਮੋਹਿ ਜਲੈ ਅਭਿਮਾਨੁ ॥੧॥

माइआ मोहि जलै अभिमानु ॥१॥

Maaīâa mohi jalai âbhimaanu ||1||

(ਦੁਨੀਆ ਵਾਲਾ ਧਨ) ਅਹੰਕਾਰ ਪੈਦਾ ਕਰਦਾ ਹੈ (ਦੁਨੀਆ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ) ਮਾਇਆ ਦੇ ਮੋਹ ਵਿਚ ਸੜਦਾ ਰਹਿੰਦਾ ਹੈ ॥੧॥

The egotistical people are burning in their attachment to Maya. ||1||

Guru Amardas ji / Raag Dhanasri / / Ang 664


ਗੁਰਮੁਖਿ ਹਰਿ ਰਸੁ ਚਾਖੈ ਕੋਇ ॥

गुरमुखि हरि रसु चाखै कोइ ॥

Guramukhi hari rasu chaakhai koī ||

ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ,

How rare is that Gurmukh who tastes the sublime essence of the Lord.

Guru Amardas ji / Raag Dhanasri / / Ang 664

ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥

तिसु सदा अनंदु होवै दिनु राती पूरै भागि परापति होइ ॥ रहाउ ॥

Ŧisu sađaa ânanđđu hovai đinu raaŧee poorai bhaagi paraapaŧi hoī || rahaaū ||

ਉਸ ਨੂੰ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਿਲਿਆ ਰਹਿੰਦਾ ਹੈ । (ਪਰ ਇਹ ਹਰਿ-ਨਾਮ-ਰਸ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ ਰਹਾਉ ॥

He is always in bliss, day and night; through perfect good destiny, he obtains the Name. || Pause ||

Guru Amardas ji / Raag Dhanasri / / Ang 664


ਸਬਦੁ ਦੀਪਕੁ ਵਰਤੈ ਤਿਹੁ ਲੋਇ ॥

सबदु दीपकु वरतै तिहु लोइ ॥

Sabađu đeepaku varaŧai ŧihu loī ||

ਹੇ ਭਾਈ! ਗੁਰੂ ਦਾ ਸ਼ਬਦ (ਮਾਨੋ) ਦੀਵਾ (ਹੈ, ਜੋ) ਸਾਰੇ ਸੰਸਾਰ ਵਿਚ ਚਾਨਣ ਕਰਦਾ ਹੈ ।

The Word of the Shabad is a lamp, illuminating the three worlds.

Guru Amardas ji / Raag Dhanasri / / Ang 664

ਜੋ ਚਾਖੈ ਸੋ ਨਿਰਮਲੁ ਹੋਇ ॥

जो चाखै सो निरमलु होइ ॥

Jo chaakhai so niramalu hoī ||

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ।

One who tastes it, becomes immaculate.

Guru Amardas ji / Raag Dhanasri / / Ang 664

ਨਿਰਮਲ ਨਾਮਿ ਹਉਮੈ ਮਲੁ ਧੋਇ ॥

निरमल नामि हउमै मलु धोइ ॥

Niramal naami haūmai malu đhoī ||

(ਗੁਰੂ ਦੇ ਸ਼ਬਦ ਦੀ ਰਾਹੀਂ) ਪਵਿਤ੍ਰ ਹਰਿ-ਨਾਮ ਵਿਚ (ਜੁੜ ਕੇ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਧੋ ਲੈਂਦਾ ਹੈ ।

The immaculate Naam, the Name of the Lord, washes off the filth of ego.

Guru Amardas ji / Raag Dhanasri / / Ang 664

ਸਾਚੀ ਭਗਤਿ ਸਦਾ ਸੁਖੁ ਹੋਇ ॥੨॥

साची भगति सदा सुखु होइ ॥२॥

Saachee bhagaŧi sađaa sukhu hoī ||2||

ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੨॥

True devotional worship brings lasting peace. ||2||

Guru Amardas ji / Raag Dhanasri / / Ang 664


ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥

जिनि हरि रसु चाखिआ सो हरि जनु लोगु ॥

Jini hari rasu chaakhiâa so hari janu logu ||

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਹ ਪਰਮਾਤਮਾ ਦਾ ਦਾਸ ਬਣ ਗਿਆ ।

One who tastes the sublime essence of the Lord is the Lord's humble servant.

Guru Amardas ji / Raag Dhanasri / / Ang 664

ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥

तिसु सदा हरखु नाही कदे सोगु ॥

Ŧisu sađaa harakhu naahee kađe sogu ||

ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ, ਉਸ ਨੂੰ ਕੋਈ ਗ਼ਮ ਨਹੀਂ ਵਿਆਪਦਾ ।

He is forever happy; he is never sad.

Guru Amardas ji / Raag Dhanasri / / Ang 664

ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥

आपि मुकतु अवरा मुकतु करावै ॥

Âapi mukaŧu âvaraa mukaŧu karaavai ||

ਉਹ ਮਨੁੱਖ ਆਪ (ਦੁੱਖਾਂ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਬਚਾ ਲੈਂਦਾ ਹੈ ।

He himself is liberated, and he liberates others as well.

Guru Amardas ji / Raag Dhanasri / / Ang 664

ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥

हरि नामु जपै हरि ते सुखु पावै ॥३॥

Hari naamu japai hari ŧe sukhu paavai ||3||

ਉਹ (ਵਡ-ਭਾਗੀ) ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਤੇ, ਪਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਹੈ ॥੩॥

He chants the Lord's Name, and through the Lord, he finds peace. ||3||

Guru Amardas ji / Raag Dhanasri / / Ang 664


ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥

बिनु सतिगुर सभ मुई बिललाइ ॥

Binu saŧigur sabh muëe bilalaaī ||

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ ।

Without the True Guru, everyone dies, crying out in pain.

Guru Amardas ji / Raag Dhanasri / / Ang 664

ਅਨਦਿਨੁ ਦਾਝਹਿ ਸਾਤਿ ਨ ਪਾਇ ॥

अनदिनु दाझहि साति न पाइ ॥

Ânađinu đaajhahi saaŧi na paaī ||

(ਗੁਰੂ ਤੋਂ ਵਿਛੁੜ ਕੇ ਮਨੁੱਖ) ਹਰ ਵੇਲੇ (ਮਾਇਆ ਦੇ ਮੋਹ ਵਿਚ) ਸੜਦੇ ਰਹਿੰਦੇ ਹਨ । (ਗੁਰੂ ਦੀ ਸਰਨ ਤੋਂ ਬਿਨਾ ਮਨੁੱਖ) ਸ਼ਾਂਤੀ ਹਾਸਲ ਨਹੀਂ ਕਰ ਸਕਦਾ ।

Night and day, they burn, and find no peace.

Guru Amardas ji / Raag Dhanasri / / Ang 664

ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥

सतिगुरु मिलै सभु त्रिसन बुझाए ॥

Saŧiguru milai sabhu ŧrisan bujhaaē ||

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦੀ ਸਾਰੀ (ਮਾਇਆ ਦੀ) ਤ੍ਰੇਹ ਮਿਟਾ ਦੇਂਦਾ ਹੈ ।

But meeting the True Guru, all thirst is quenched.

Guru Amardas ji / Raag Dhanasri / / Ang 664

ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥

नानक नामि सांति सुखु पाए ॥४॥२॥

Naanak naami saanŧi sukhu paaē ||4||2||

ਹੇ ਨਾਨਕ! ਉਹ ਮਨੁੱਖ ਹਰਿ-ਨਾਮ ਵਿਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ ॥੪॥੨॥

O Nanak, through the Naam, one finds peace and tranquility. ||4||2||

Guru Amardas ji / Raag Dhanasri / / Ang 664


ਧਨਾਸਰੀ ਮਹਲਾ ੩ ॥

धनासरी महला ३ ॥

Đhanaasaree mahalaa 3 ||

Dhanaasaree, Third Mehl:

Guru Amardas ji / Raag Dhanasri / / Ang 664

ਸਦਾ ਧਨੁ ਅੰਤਰਿ ਨਾਮੁ ਸਮਾਲੇ ॥

सदा धनु अंतरि नामु समाले ॥

Sađaa đhanu ânŧŧari naamu samaale ||

ਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ । ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ,

Gather in and cherish forever the wealth of the Lord's Name, deep within;

Guru Amardas ji / Raag Dhanasri / / Ang 664

ਜੀਅ ਜੰਤ ਜਿਨਹਿ ਪ੍ਰਤਿਪਾਲੇ ॥

जीअ जंत जिनहि प्रतिपाले ॥

Jeeâ janŧŧ jinahi prŧipaale ||

ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ ।

He cherishes and nurtures all beings and creatures.

Guru Amardas ji / Raag Dhanasri / / Ang 664

ਮੁਕਤਿ ਪਦਾਰਥੁ ਤਿਨ ਕਉ ਪਾਏ ॥

मुकति पदारथु तिन कउ पाए ॥

Mukaŧi pađaaraŧhu ŧin kaū paaē ||

ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ,

They alone obtain the treasure of Liberation,

Guru Amardas ji / Raag Dhanasri / / Ang 664

ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥

हरि कै नामि रते लिव लाए ॥१॥

Hari kai naami raŧe liv laaē ||1||

ਜੇਹੜੇ ਸੁਰਤਿ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੧॥

Who are lovingly imbued with, and focused on the Lord's Name. ||1||

Guru Amardas ji / Raag Dhanasri / / Ang 664


ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥

गुर सेवा ते हरि नामु धनु पावै ॥

Gur sevaa ŧe hari naamu đhanu paavai ||

ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ ।

Serving the Guru, one obtains the wealth of the Lord's Name.

Guru Amardas ji / Raag Dhanasri / / Ang 664

ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥

अंतरि परगासु हरि नामु धिआवै ॥ रहाउ ॥

Ânŧŧari paragaasu hari naamu đhiâavai || rahaaū ||

ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ ਰਹਾਉ ॥

He is illumined and enlightened within, and he meditates on the Lord's Name. || Pause ||

Guru Amardas ji / Raag Dhanasri / / Ang 664


ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥

इहु हरि रंगु गूड़ा धन पिर होइ ॥

Īhu hari ranggu gooɍaa đhan pir hoī ||

ਹੇ ਭਾਈ! ਪ੍ਰਭੂ-ਪਤੀ (ਦੇ ਪ੍ਰੇਮ) ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ,

This love for the Lord is like the love of the bride for her husband.

Guru Amardas ji / Raag Dhanasri / / Ang 664

ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥

सांति सीगारु रावे प्रभु सोइ ॥

Saanŧi seegaaru raave prbhu soī ||

ਜੇਹੜੀ (ਆਤਮਕ) ਸ਼ਾਂਤੀ ਨੂੰ (ਆਪਣੇ ਜੀਵਨ ਦਾ) ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦੀ ਹੈ ।

God ravishes and enjoys the soul-bride who is adorned with peace and tranquility.

Guru Amardas ji / Raag Dhanasri / / Ang 664

ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥

हउमै विचि प्रभु कोइ न पाए ॥

Haūmai vichi prbhu koī na paaē ||

ਪਰ ਅਹੰਕਾਰ ਵਿਚ (ਰਹਿ ਕੇ) ਕੋਈ ਭੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ ।

No one finds God through egotism.

Guru Amardas ji / Raag Dhanasri / / Ang 664

ਮੂਲਹੁ ਭੁਲਾ ਜਨਮੁ ਗਵਾਏ ॥੨॥

मूलहु भुला जनमु गवाए ॥२॥

Moolahu bhulaa janamu gavaaē ||2||

ਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੨॥

Wandering away from the Primal Lord, the root of all, one wastes his life in vain. ||2||

Guru Amardas ji / Raag Dhanasri / / Ang 664


ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥

गुर ते साति सहज सुखु बाणी ॥

Gur ŧe saaŧi sahaj sukhu baañee ||

ਹੇ ਭਾਈ! ਗੁਰੂ ਪਾਸੋਂ (ਮਿਲੀ) ਬਾਣੀ ਦੀ ਬਰਕਤਿ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ ।

Tranquility, celestial peace, pleasure and the Word of His Bani come from the Guru.

Guru Amardas ji / Raag Dhanasri / / Ang 664

ਸੇਵਾ ਸਾਚੀ ਨਾਮਿ ਸਮਾਣੀ ॥

सेवा साची नामि समाणी ॥

Sevaa saachee naami samaañee ||

(ਗੁਰੂ ਦੀ ਦੱਸੀ) ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ (ਇਸ ਦੀ ਬਰਕਤਿ ਨਾਲ ਪਰਮਾਤਮਾ ਦੇ) ਨਾਮ ਵਿਚ ਲੀਨਤਾ ਹੋ ਜਾਂਦੀ ਹੈ ।

True is that service, which leads one to merge in the Naam.

Guru Amardas ji / Raag Dhanasri / / Ang 664

ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥

सबदि मिलै प्रीतमु सदा धिआए ॥

Sabađi milai preeŧamu sađaa đhiâaē ||

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ, ਉਹ ਪ੍ਰੀਤਮ-ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ ।

Blessed with the Word of the Shabad, he meditates forever on the Lord, the Beloved.

Guru Amardas ji / Raag Dhanasri / / Ang 664

ਸਾਚ ਨਾਮਿ ਵਡਿਆਈ ਪਾਏ ॥੩॥

साच नामि वडिआई पाए ॥३॥

Saach naami vadiâaëe paaē ||3||

ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ (ਪਰਲੋਕ ਵਿਚ) ਇੱਜ਼ਤ ਖੱਟਦਾ ਹੈ ॥੩॥

Through the True Name, glorious greatness is obtained. ||3||

Guru Amardas ji / Raag Dhanasri / / Ang 664


ਆਪੇ ਕਰਤਾ ਜੁਗਿ ਜੁਗਿ ਸੋਇ ॥

आपे करता जुगि जुगि सोइ ॥

Âape karaŧaa jugi jugi soī ||

ਜੇਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ (ਮੌਜੂਦ ਚਲਿਆ ਆ ਰਿਹਾ) ਹੈ ।

The Creator Himself abides throughout the ages.

Guru Amardas ji / Raag Dhanasri / / Ang 664

ਨਦਰਿ ਕਰੇ ਮੇਲਾਵਾ ਹੋਇ ॥

नदरि करे मेलावा होइ ॥

Nađari kare melaavaa hoī ||

ਉਹ (ਜਿਸ ਮਨੁੱਖ ਉੱਤੇ ਮੇਹਰ ਦੀ) ਨਿਗਾਹ ਕਰਦਾ ਹੈ (ਉਸ ਮਨੁੱਖ ਦਾ ਉਸ ਨਾਲ) ਮਿਲਾਪ ਹੋ ਜਾਂਦਾ ਹੈ ।

If He casts His Glance of Grace, then we meet Him.

Guru Amardas ji / Raag Dhanasri / / Ang 664

ਗੁਰਬਾਣੀ ਤੇ ਹਰਿ ਮੰਨਿ ਵਸਾਏ ॥

गुरबाणी ते हरि मंनि वसाए ॥

Gurabaañee ŧe hari manni vasaaē ||

ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ।

Through the Word of Gurbani, the Lord comes to dwell in the mind.

Guru Amardas ji / Raag Dhanasri / / Ang 664

ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥

नानक साचि रते प्रभि आपि मिलाए ॥४॥३॥

Naanak saachi raŧe prbhi âapi milaaē ||4||3||

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾਇਆ ਹੈ, ਉਹ ਉਸ ਸਦਾ-ਥਿਰ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੩॥

O Nanak, God unites with Himself those who are imbued with Truth. ||4||3||

Guru Amardas ji / Raag Dhanasri / / Ang 664


ਧਨਾਸਰੀ ਮਹਲਾ ੩ ਤੀਜਾ ॥

धनासरी महला ३ तीजा ॥

Đhanaasaree mahalaa 3 ŧeejaa ||

Dhanaasaree, Third Mehl:

Guru Amardas ji / Raag Dhanasri / / Ang 664

ਜਗੁ ਮੈਲਾ ਮੈਲੋ ਹੋਇ ਜਾਇ ॥

जगु मैला मैलो होइ जाइ ॥

Jagu mailaa mailo hoī jaaī ||

ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਜਗਤ ਮੈਲੇ ਜੀਵਨ ਵਾਲਾ ਹੋ ਜਾਂਦਾ ਹੈ, ਹੋਰ ਹੋਰ ਵਧੀਕ ਮੈਲੇ ਜੀਵਨ ਵਾਲਾ ਬਣਦਾ ਜਾਂਦਾ ਹੈ,

The world is polluted, and those in the world become polluted as well.

Guru Amardas ji / Raag Dhanasri / / Ang 664

ਆਵੈ ਜਾਇ ਦੂਜੈ ਲੋਭਾਇ ॥

आवै जाइ दूजै लोभाइ ॥

Âavai jaaī đoojai lobhaaī ||

ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।

In attachment to duality, it comes and goes.

Guru Amardas ji / Raag Dhanasri / / Ang 664

ਦੂਜੈ ਭਾਇ ਸਭ ਪਰਜ ਵਿਗੋਈ ॥

दूजै भाइ सभ परज विगोई ॥

Đoojai bhaaī sabh paraj vigoëe ||

ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਸਾਰੀ ਲੁਕਾਈ ਖ਼ੁਆਰ ਹੁੰਦੀ ਹੈ ।

This love of duality has ruined the entire world.

Guru Amardas ji / Raag Dhanasri / / Ang 664

ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥੧॥

मनमुखि चोटा खाइ अपुनी पति खोई ॥१॥

Manamukhi chotaa khaaī âpunee paŧi khoëe ||1||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ) ਸੱਟਾਂ ਖਾਂਦਾ ਹੈ, ਤੇ, ਆਪਣੀ ਇੱਜ਼ਤ ਗਵਾਂਦਾ ਹੈ ॥੧॥

The self-willed manmukh suffers punishment, and forfeits his honor. ||1||

Guru Amardas ji / Raag Dhanasri / / Ang 664


ਗੁਰ ਸੇਵਾ ਤੇ ਜਨੁ ਨਿਰਮਲੁ ਹੋਇ ॥

गुर सेवा ते जनु निरमलु होइ ॥

Gur sevaa ŧe janu niramalu hoī ||

ਹੇ ਭਾਈ! ਗੁਰੂ ਦੀ (ਦੱਸੀ ਹੋਈ) ਸੇਵਾ ਦੀ ਰਾਹੀਂ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ।

Serving the Guru, one becomes immaculate.

Guru Amardas ji / Raag Dhanasri / / Ang 664

ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ॥ ਰਹਾਉ ॥

अंतरि नामु वसै पति ऊतम होइ ॥ रहाउ ॥

Ânŧŧari naamu vasai paŧi ǖŧam hoī || rahaaū ||

ਉਸ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਤੇ, ਉਸ ਨੂੰ ਉੱਚੀ ਇੱਜ਼ਤ ਮਿਲਦੀ ਹੈ ਰਹਾਉ ॥

He enshrines the Naam, the Name of the Lord, within, and his state becomes exalted. || Pause ||

Guru Amardas ji / Raag Dhanasri / / Ang 664


ਗੁਰਮੁਖਿ ਉਬਰੇ ਹਰਿ ਸਰਣਾਈ ॥

गुरमुखि उबरे हरि सरणाई ॥

Guramukhi ūbare hari sarañaaëe ||

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੀ ਸਰਨ ਪੈ ਕੇ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ ।

The Gurmukhs are saved, taking to the Lord's Sanctuary.

Guru Amardas ji / Raag Dhanasri / / Ang 664

ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ ॥

राम नामि राते भगति द्रिड़ाई ॥

Raam naami raaŧe bhagaŧi đriɍaaëe ||

ਉਹ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ, ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਟਿਕਾਈ ਰੱਖਦੇ ਹਨ ।

Attuned to the Lord's Name, they commit themselves to devotional worship.

Guru Amardas ji / Raag Dhanasri / / Ang 664

ਭਗਤਿ ਕਰੇ ਜਨੁ ਵਡਿਆਈ ਪਾਏ ॥

भगति करे जनु वडिआई पाए ॥

Bhagaŧi kare janu vadiâaëe paaē ||

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ ।

The Lord's humble servant performs devotional worship, and is blessed with greatness.

Guru Amardas ji / Raag Dhanasri / / Ang 664

ਸਾਚਿ ਰਤੇ ਸੁਖ ਸਹਜਿ ਸਮਾਏ ॥੨॥

साचि रते सुख सहजि समाए ॥२॥

Saachi raŧe sukh sahaji samaaē ||2||

ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹ ਆਤਮਕ ਹੁਲਾਰਿਆਂ ਵਿਚ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ॥੨॥

Attuned to Truth, he is absorbed in celestial peace. ||2||

Guru Amardas ji / Raag Dhanasri / / Ang 664


ਸਾਚੇ ਕਾ ਗਾਹਕੁ ਵਿਰਲਾ ਕੋ ਜਾਣੁ ॥

साचे का गाहकु विरला को जाणु ॥

Saache kaa gaahaku viralaa ko jaañu ||

(ਹੇ ਭਾਈ! ਫਿਰ ਭੀ,) ਸਦਾ-ਥਿਰ ਪ੍ਰਭੂ ਨਾਲ ਮਿਲਾਪ ਦਾ ਚਾਹਵਾਨ ਕਿਸੇ ਵਿਰਲੇ ਮਨੁੱਖ ਨੂੰ ਹੀ ਸਮਝੋ ।

Know that one who purchases the True Name is very rare.

Guru Amardas ji / Raag Dhanasri / / Ang 664

ਗੁਰ ਕੈ ਸਬਦਿ ਆਪੁ ਪਛਾਣੁ ॥

गुर कै सबदि आपु पछाणु ॥

Gur kai sabađi âapu pachhaañu ||

(ਜੇਹੜਾ ਕੋਈ ਮਿਲਾਪ ਦਾ ਚਾਹਵਾਨ ਹੁੰਦਾ ਹੈ, ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਆਤਮਕ ਜੀਵਨ ਨੂੰ ਪਰਖਣ ਵਾਲਾ ਬਣ ਜਾਂਦਾ ਹੈ ।

Through the Word of the Guru's Shabad, he comes to understand himself.

Guru Amardas ji / Raag Dhanasri / / Ang 664

ਸਾਚੀ ਰਾਸਿ ਸਾਚਾ ਵਾਪਾਰੁ ॥

साची रासि साचा वापारु ॥

Saachee raasi saachaa vaapaaru ||

ਉਹ ਮਨੁੱਖ ਸਦਾ-ਥਿਰ ਹਰਿ-ਨਾਮ ਦੀ ਪੂੰਜੀ (ਆਪਣੇ ਅੰਦਰ ਸਾਂਭ ਕੇ ਰੱਖਦਾ ਹੈ), ਉਹ ਮਨੁੱਖ ਸਦਾ ਸਾਥ ਨਿਬਾਹੁਣ ਵਾਲਾ (ਹਰਿ-ਨਾਮ ਸਿਮਰਨ ਦਾ) ਵਪਾਰ ਕਰਦਾ ਹੈ ।

True is his capital, and true is his trade.

Guru Amardas ji / Raag Dhanasri / / Ang 664

ਸੋ ਧੰਨੁ ਪੁਰਖੁ ਜਿਸੁ ਨਾਮਿ ਪਿਆਰੁ ॥੩॥

सो धंनु पुरखु जिसु नामि पिआरु ॥३॥

So đhannu purakhu jisu naami piâaru ||3||

ਹੇ ਭਾਈ! ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦਾ ਪਿਆਰ ਪਰਮਾਤਮਾ ਦੇ ਨਾਮ ਵਿਚ ਪੈ ਜਾਂਦਾ ਹੈ ॥੩॥

Blessed is that person, who loves the Naam. ||3||

Guru Amardas ji / Raag Dhanasri / / Ang 664


ਤਿਨਿ ਪ੍ਰਭਿ ਸਾਚੈ ਇਕਿ ਸਚਿ ਲਾਏ ॥

तिनि प्रभि साचै इकि सचि लाए ॥

Ŧini prbhi saachai īki sachi laaē ||

ਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੇ ਕਈ (ਮਨੁੱਖਾਂ) ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਿਆ ਹੋਇਆ ਹੈ,

God, the True Lord, has attached some to His True Name.

Guru Amardas ji / Raag Dhanasri / / Ang 664

ਊਤਮ ਬਾਣੀ ਸਬਦੁ* ਸੁਣਾਏ ॥

ऊतम बाणी सबदु* सुणाए ॥

Ǖŧam baañee sabađu* suñaaē ||

ਉਹਨਾਂ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ, ਤੇ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ ।

They listen to the most sublime Word of His Bani, and the Word of His Shabad.

Guru Amardas ji / Raag Dhanasri / / Ang 664


Download SGGS PDF Daily Updates