ANG 652, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥

पिर की सार न जाणई दूजै भाइ पिआरु ॥

Pir kee saar na jaa(nn)aee doojai bhaai piaaru ||

(ਕਿਉਂਕਿ) ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ ।

वह तो अपने प्रभु के महत्व को नहीं जानती और द्वैतभाव के स्नेह में ही लगी रहती है।

She does not know the value of her Husband Lord; she is attached to the love of duality.

Guru Amardas ji / Raag Sorath / Sorath ki vaar (M: 4) / Guru Granth Sahib ji - Ang 652

ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥

सा कुसुध सा कुलखणी नानक नारी विचि कुनारि ॥२॥

Saa kusudh saa kulakha(nn)ee naanak naaree vichi kunaari ||2||

ਹੇ ਨਾਨਕ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ) ॥੨॥

हे नानक ! वह तो अपवित्र एवं कुलक्षणी है और समस्त नारियों में वह कुलटा नारी है॥२॥

She is impure, and ill-mannered, O Nanak; among women, she is the most evil woman. ||2||

Guru Amardas ji / Raag Sorath / Sorath ki vaar (M: 4) / Guru Granth Sahib ji - Ang 652

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥

हरि हरि अपणी दइआ करि हरि बोली बैणी ॥

Hari hari apa(nn)ee daiaa kari hari bolee bai(nn)ee ||

ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵ, ਤੇਰਾ ਜੱਸ) ਉਚਾਰਾਂ,

हे हरि ! मुझ पर अपनी दया करो, ताकि मैं तेरी पवित्र वाणी का बखान करता रहूँ।

Be kind to me, Lord, that I might chant the Word of Your Bani.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥

हरि नामु धिआई हरि उचरा हरि लाहा लैणी ॥

Hari naamu dhiaaee hari ucharaa hari laahaa lai(nn)ee ||

ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ ।

मैं तो हरि-नाम का ही ध्यान करता हूँ, हरि के नाम का ही उच्चारण करता हूँ और हरि-नाम को ही लाभ के रूप में प्राप्त करता हूँ।

May I meditate on the Lord's Name, chant the Lord's Name, and obtain the profit of the Lord's Name.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥

जो जपदे हरि हरि दिनसु राति तिन हउ कुरबैणी ॥

Jo japade hari hari dinasu raati tin hau kurabai(nn)ee ||

ਮੈਂ ਉਹਨਾਂ ਤੋਂ ਕੁਰਬਾਨ ਹਾਂ, ਜੋ ਦਿਨ ਰਾਤ ਹਰੀ-ਨਾਮ ਜਪਦੇ ਹਨ,

जो भक्त दिन-रात परमेश्वर का ही भजन करते रहते हैं, मैं उन पर तन-मन से कुर्बान जाता हूँ।

I am a sacrifice to those who chant the Name of the Lord, Har, Har, day and night.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥

जिना सतिगुरु मेरा पिआरा अराधिआ तिन जन देखा नैणी ॥

Jinaa satiguru meraa piaaraa araadhiaa tin jan dekhaa nai(nn)ee ||

ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ ।

जिन्होंने मेरे प्यारे सतगुरु की आराधना की है, अपने इन नयनों से मैं उन महापुरुषों के ही दर्शनों की कामना करता हूँ।

May I behold with my eyes those who worship and adore my Beloved True Guru.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥

हउ वारिआ अपणे गुरू कउ जिनि मेरा हरि सजणु मेलिआ सैणी ॥२४॥

Hau vaariaa apa(nn)e guroo kau jini meraa hari saja(nn)u meliaa sai(nn)ee ||24||

ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ ॥੨੪॥

मैं तो अपने गुरु पर तन मन से न्यौछावर हूँ, जिसने मुझे मेरे सज्जन एवं संबंधी प्रभु से मिला दिया है॥ २४॥

I am a sacrifice to my Guru, who has united me with my Lord, my friend, my very best friend. ||24||

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਸਲੋਕੁ ਮਃ ੪ ॥

सलोकु मः ४ ॥

Saloku M: 4 ||

श्लोक महला ४ ॥

Shalok, Fourth Mehl:

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥

हरि दासन सिउ प्रीति है हरि दासन को मितु ॥

Hari daasan siu preeti hai hari daasan ko mitu ||

ਪ੍ਰਭੂ ਦੀ ਆਪਣੇ ਸੇਵਕਾਂ ਨਾਲ ਪ੍ਰੀਤ ਹੁੰਦੀ ਹੈ, ਪ੍ਰਭੂ ਆਪਣੇ ਸੇਵਕਾਂ ਦਾ ਮਿੱਤ੍ਰ ਹੈ,

परमात्मा को अपने दासों से बड़ी प्रीति है, वही अपने दासों का घनिष्ठ मित्र है।

The Lord loves His slaves; the Lord is the friend of His slaves.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥

हरि दासन कै वसि है जिउ जंती कै वसि जंतु ॥

Hari daasan kai vasi hai jiu janttee kai vasi janttu ||

ਜਿਵੇਂ ਵਾਜਾ ਵਜੰਤ੍ਰੀ ਦੇ ਵੱਸ ਵਿਚ ਹੁੰਦਾ ਹੈ (ਜਿਵੇਂ ਚਾਹੇ ਵਜਾਏ) ਤਿਵੇਂ ਪ੍ਰਭੂ ਆਪਣੇ ਸੇਵਕਾਂ ਦੇ ਅਧੀਨ ਹੁੰਦਾ ਹੈ ।

वह तो अपने दासों के ऐसे वशीभूत होता है, जैसे कोई संगीत यंत्र किसी संगीतकार के वशीभूत होता है,"

The Lord is under the control of His slaves, like the musical instrument under the control of the musician.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥

हरि के दास हरि धिआइदे करि प्रीतम सिउ नेहु ॥

Hari ke daas hari dhiaaide kari preetam siu nehu ||

ਪ੍ਰਭੂ ਦੇ ਸੇਵਕ ਆਪਣੇ ਪ੍ਰੀਤਮ ਪ੍ਰਭੂ ਨਾਲ ਪ੍ਰੇਮ ਜੋੜ ਕੇ ਪ੍ਰਭੂ ਨੂੰ ਸਿਮਰਦੇ ਹਨ,

अपने प्रियतम से प्रेम करके हरि के दास, हरि का ही ध्यान करते हैं।

The Lord's slaves meditate on the Lord; they love their Beloved.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥

किरपा करि कै सुनहु प्रभ सभ जग महि वरसै मेहु ॥

Kirapaa kari kai sunahu prbh sabh jag mahi varasai mehu ||

(ਤੇ ਬੇਨਤੀ ਕਰਦੇ ਹਨ, ਕਿ) ਹੇ ਪ੍ਰਭੂ ਮੇਹਰ ਕਰ ਕੇ ਸੁਣ, ਸਾਰੇ ਸੰਸਾਰ ਵਿਚ (ਨਾਮ ਦੀ) ਵਰਖਾ ਹੋਵੇ (ਇਸ ਪਿਆਰ ਕਰਕੇ ਹੀ ਪ੍ਰਭੂ ਆਪਣੇ ਸੇਵਕਾਂ ਨੂੰ ਪਿਆਰਦਾ ਹੈ) ।

हे प्रभु ! कृपा करके सुनो और समूचे जगत में अपनी नाम-कृपा की मूसलाधार वर्षा कर दो।

Please, hear me, O God - let Your Grace rain over the whole world.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥

जो हरि दासन की उसतति है सा हरि की वडिआई ॥

Jo hari daasan kee usatati hai saa hari kee vadiaaee ||

ਹਰੀ ਦੇ ਸੇਵਕਾਂ ਦੀ ਵਡਿਆਈ ਹਰੀ ਦੀ ਹੀ ਵਡਿਆਈ ਹੈ;

जो परमात्मा के दासों की स्तुति है, वह परमात्मा की महिमा है।

The praise of the Lord's slaves is the Glory of the Lord.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥

हरि आपणी वडिआई भावदी जन का जैकारु कराई ॥

Hari aapa(nn)ee vadiaaee bhaavadee jan kaa jaikaaru karaaee ||

ਹਰੀ ਨੂੰ ਆਪਣੀ ਇਹ ਵਡਿਆਈ (ਜੋ ਉਸ ਦੇ ਸੇਵਕਾਂ ਦੀ ਹੁੰਦੀ ਹੈ) ਚੰਗੀ ਲੱਗਦੀ ਹੈ । (ਸੋ) ਉਹ ਆਪਣੇ ਸੇਵਕ ਦੀ ਜੈ ਜੈਕਾਰ ਕਰਾ ਦੇਂਦਾ ਹੈ ।

परमात्मा को अपनी महिमा बहुत प्यारी लगती है, जिसके कारण वह अपने सेवकों की जय-जयकार करवाता है।

The Lord loves His Own Glory, and so His humble servant is celebrated and hailed.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥

सो हरि जनु नामु धिआइदा हरि हरि जनु इक समानि ॥

So hari janu naamu dhiaaidaa hari hari janu ik samaani ||

ਹਰੀ ਦਾ ਦਾਸ ਉਹ ਹੈ ਜੋ ਹਰੀ ਦਾ ਨਾਮ ਸਿਮਰਦਾ ਹੈ, ਹਰੀ ਤੇ ਹਰੀ ਦਾ ਸੇਵਕ ਇਕ-ਰੂਪ ਹਨ ।

जो नाम का ध्यान करता है वही भक्तजन है और परमात्मा एवं भक्तजन एक रूप ही होते हैं।

That humble servant of the Lord meditates on the Naam, the Name of the Lord; the Lord, and the Lord's humble servant, are one and the same.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥

जनु नानकु हरि का दासु है हरि पैज रखहु भगवान ॥१॥

Janu naanaku hari kaa daasu hai hari paij rakhahu bhagavaan ||1||

ਹੇ ਹਰੀ! ਹੇ ਭਗਵਾਨ! ਦਾਸ ਨਾਨਕ ਤੇਰਾ ਸੇਵਕ ਹੈ, (ਇਸ ਸੇਵਕ ਦੀ ਭੀ) ਲਾਜ ਰੱਖ (ਆਪਣੇ ਨਾਮ ਦੀ ਦਾਤਿ ਦੇਹ) ॥੧॥

नानक तो उस हरि-परमेश्वर का ही दास है, हे भगवान ! उसकी लाज-प्रतिष्ठा रखो ॥१॥

Servant Nanak is the slave of the Lord; O Lord, O God, please, preserve his honor. ||1||

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਮਃ ੪ ॥

मः ४ ॥

M:h 4 ||

महला ४॥

Fourth Mehl:

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥

नानक प्रीति लाई तिनि साचै तिसु बिनु रहणु न जाई ॥

Naanak preeti laaee tini saachai tisu binu raha(nn)u na jaaee ||

ਉਸ ਸੱਚੇ ਹਰੀ ਨੇ ਨਾਨਕ ਦੇ (ਹਿਰਦੇ ਵਿਚ) ਪ੍ਰੇਮ ਪੈਦਾ ਕੀਤਾ ਹੈ, (ਹੁਣ) ਉਸ ਤੋਂ ਬਿਨਾ ਜੀਵਿਆ ਨਹੀਂ ਜਾਂਦਾ;

हे नानक ! उस सच्चे परमात्मा ने मन में ऐसा प्रेम पैदा कर दिया है कि उसके बिना अब एक क्षण भी जीना असंभव है।

Nanak loves the True Lord; without Him, he cannot even survive.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥

सतिगुरु मिलै त पूरा पाईऐ हरि रसि रसन रसाई ॥२॥

Satiguru milai ta pooraa paaeeai hari rasi rasan rasaaee ||2||

(ਕਿਵੇਂ ਮਿਲੇ?) ਸਤਿਗੁਰੂ ਮਿਲ ਪਏ ਤਾਂ ਪੂਰਾ ਹਰੀ ਲੱਭ ਪੈਂਦਾ ਹੈ ਤੇ ਜੀਭ ਹਰੀ-ਨਾਮ ਦੇ ਸੁਆਦ ਵਿਚ ਰਸ ਜਾਂਦੀ ਹੈ ॥੨॥

जब सतगुरु से साक्षात्कार होता है तो पूर्ण परमेश्वर की प्राप्ति होती है और जीभ हरि-रस का आनंद लेती है॥२॥

Meeting the True Guru, one finds the Perfect Lord, and the tongue enjoys the sublime essence of the Lord. ||2||

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥

रैणि दिनसु परभाति तूहै ही गावणा ॥

Rai(nn)i dinasu parabhaati toohai hee gaava(nn)aa ||

ਹੇ ਹਰੀ! ਰਾਤ ਦਿਨੇ ਅੰਮ੍ਰਿਤ ਵੇਲੇ (ਭਾਵ, ਹਰ ਵੇਲੇ) ਤੂੰ ਹੀ ਗਾਵਣ-ਜੋਗ ਹੈਂ;

हे ईश्वर ! रात, दिन एवं प्रभात काल तेरा ही यशगान करना है।

Night and day, morning and night, I sing to You, Lord.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥

जीअ जंत सरबत नाउ तेरा धिआवणा ॥

Jeea jantt sarabat naau teraa dhiaava(nn)aa ||

ਸਾਰੇ ਜੀਵ ਜੰਤ ਤੇਰਾ ਹੀ ਨਾਮ ਸਿਮਰਦੇ ਹਨ;

सब जीव तेरे नाम का ही ध्यान करते हैं।

All beings and creatures meditate on Your Name.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥

तू दाता दातारु तेरा दिता खावणा ॥

Too daataa daataaru teraa ditaa khaava(nn)aa ||

ਤੂੰ ਦਾਤਾਂ ਦੇਣ ਵਾਲਾ ਦਾਤਾਰ ਹੈਂ ਤੇਰਾ ਹੀ ਦਿੱਤਾ ਹੋਇਆ ਖਾਂਦੇ ਹਨ,

हे दातार प्रभु ! तू ही हम सबका दाता है और हम सब तेरा दिया हुआ ही खाते हैं।

You are the Giver, the Great Giver; we eat whatever You give us.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥

भगत जना कै संगि पाप गवावणा ॥

Bhagat janaa kai sanggi paap gavaava(nn)aa ||

ਤੇ ਭਗਤਾਂ ਦੀ ਸੰਗਤਿ ਵਿਚ ਆਪਣੇ ਪਾਪ ਦੂਰ ਕਰਦੇ ਹਨ ।

भक्तजनों की संगति में ही सभी पाप नष्ट हो जाते हैं।

In the congregation of the devotees, sins are eradicated.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥

जन नानक सद बलिहारै बलि बलि जावणा ॥२५॥

Jan naanak sad balihaarai bali bali jaava(nn)aa ||25||

ਹੇ ਦਾਸ ਨਾਨਕ! (ਉਹਨਾਂ ਭਗਤ ਜਨਾਂ ਤੋਂ) ਸਦਾ ਸਦਕੇ ਹੋ, ਸਦਕੇ ਹੋ ॥੨੫॥

नानक तो सदैव तुझ पर बलिहारी है और तन-मन से न्यौछावर है॥ २५ ॥

Servant Nanak is forever a sacrifice, a sacrifice, a sacrifice, O Lord. ||25||

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਸਲੋਕੁ ਮਃ ੪ ॥

सलोकु मः ४ ॥

Saloku M: 4 ||

श्लोक महला ४॥

Shalok, Fourth Mehl:

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥

अंतरि अगिआनु भई मति मधिम सतिगुर की परतीति नाही ॥

Anttari agiaanu bhaee mati madhim satigur kee parateeti naahee ||

(ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲਿ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ;

जिस जीव के मन में अज्ञान है उसकी तो बुद्धि ही भ्रष्ट हो गई है, उसे सतगुरु के प्रति कोई आस्था नहीं।

He has spiritual ignorance within, and his intellect is dull and dim; he does not place his faith in the True Guru.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥

अंदरि कपटु सभु कपटो करि जाणै कपटे खपहि खपाही ॥

Anddari kapatu sabhu kapato kari jaa(nn)ai kapate khapahi khapaahee ||

ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ । (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ;

जिसके मन में छल-कपट ही है, वह सबको कपटी ही समझता है और इस छल-कपट के कारण वह तबाह हो जाता है।

He has deceit within himself, and so he sees deception in all others; through his deceptions, he is totally ruined.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥

सतिगुर का भाणा चिति न आवै आपणै सुआइ फिराही ॥

Satigur kaa bhaa(nn)aa chiti na aavai aapa(nn)ai suaai phiraahee ||

ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ;

उसके मन में गुरु की रज़ा प्रविष्ट नहीं होती और वह तो अपने स्वार्थ के लिए ही भटकता रहता है।

The True Guru's Will does not enter into his consciousness, and so he wanders around, pursuing his own interests.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥

किरपा करे जे आपणी ता नानक सबदि समाही ॥१॥

Kirapaa kare je aapa(nn)ee taa naanak sabadi samaahee ||1||

ਹੇ ਨਾਨਕ! ਜੇ ਹਰੀ ਆਪਣੀ ਮੇਹਰ ਕਰੇ, ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ॥੧॥

हे नानक ! यदि ईश्वर अपनी कृपा करे तो ही वह शब्द में समा जाता है।॥ १॥

If He grants His Grace, then Nanak is absorbed into the Word of the Shabad. ||1||

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਮਃ ੪ ॥

मः ४ ॥

M:h 4 ||

महला ४॥

Fourth Mehl:

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥

मनमुख माइआ मोहि विआपे दूजै भाइ मनूआ थिरु नाहि ॥

Manamukh maaiaa mohi viaape doojai bhaai manooaa thiru naahi ||

ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ ।

मनमुख जीव माया के मोह में ही फँसे रहते हैं और द्वैतभाव के कारण उनका मन स्थिर नहीं होता।

The self-willed manmukhs are engrossed in emotional attachment to Maya; in the love of duality, their minds are unsteady.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥

अनदिनु जलत रहहि दिनु राती हउमै खपहि खपाहि ॥

Anadinu jalat rahahi dinu raatee haumai khapahi khapaahi ||

ਹਰ ਵੇਲੇ ਦਿਨ ਰਾਤ (ਮਾਇਆ ਵਿਚ) ਸੜਦੇ ਰਹਿੰਦੇ ਹਨ । ਅਹੰਕਾਰ ਵਿਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ ।

वे तो दिन-रात तृष्णाग्नि में जलते रहते हैं और अहंकार में बिल्कुल नष्ट हो जाते हैं (एवं दूसरों को भी नष्ट कर देते हैं)।

Night and day, they are burning; day and night, they are totally ruined by their egotism.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥

अंतरि लोभु महा गुबारा तिन कै निकटि न कोई जाहि ॥

Anttari lobhu mahaa gubaaraa tin kai nikati na koee jaahi ||

ਉਹਨਾਂ ਦੇ ਅੰਦਰ ਲੋਭ-ਰੂਪ ਵੱਡਾ ਹਨੇਰਾ ਹੁੰਦਾ ਹੈ, ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ ।

इनके मन में लोभ का घोर अन्धेरा है और कोई भी उनके निकट नहीं आता।

Within them, is the total pitch darkness of greed, and no one even approaches them.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥

ओइ आपि दुखी सुखु कबहू न पावहि जनमि मरहि मरि जाहि ॥

Oi aapi dukhee sukhu kabahoo na paavahi janami marahi mari jaahi ||

ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।

वे आप दुःखी रहते हैं और कभी भी उन्हें सुख की प्राप्ति नहीं होती। वे मर जाते हैं और जन्मते-मरते ही रहते हैं।

They themselves are miserable, and they never find peace; they are born, only to die, and die again.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥

नानक बखसि लए प्रभु साचा जि गुर चरनी चितु लाहि ॥२॥

Naanak bakhasi lae prbhu saachaa ji gur charanee chitu laahi ||2||

ਹੇ ਨਾਨਕ! ਜੇ ਉਹ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨ, ਤਾਂ ਸੱਚਾ ਹਰੀ ਉਹਨਾਂ ਨੂੰ ਬਖ਼ਸ਼ ਲਏ ॥੨॥

हे नानक ! जो अपना चित गुरु के चरणों में लगाते हैं, सच्चा प्रभु उन्हें क्षमा कर देता है॥ २॥

O Nanak, the True Lord God forgives those, who focus their consciousness on the Guru's feet. ||2||

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥

संत भगत परवाणु जो प्रभि भाइआ ॥

Santt bhagat paravaa(nn)u jo prbhi bhaaiaa ||

ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ ।

जो प्रभु को अच्छा लगता है, वही संत एवं भक्त परवान हैं।

That Saint, that devotee, is acceptable, who is loved by God.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥

सेई बिचखण जंत जिनी हरि धिआइआ ॥

Seee bichakha(nn) jantt jinee hari dhiaaiaa ||

ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ ।

जिसने भगवान का ध्यान किया है, वही पुरुष चतुर है।

Those beings are wise, who meditate on the Lord.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥

अम्रितु नामु निधानु भोजनु खाइआ ॥

Ammmritu naamu nidhaanu bhojanu khaaiaa ||

ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ,

वह अमृत नाम का भोजन ग्रहण करता है, जो सर्व गुणों का भण्ड़ार है।

They eat the food, the treasure of the Ambrosial Naam, the Name of the Lord.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥

संत जना की धूरि मसतकि लाइआ ॥

Santt janaa kee dhoori masataki laaiaa ||

ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ ।

वह तो संतजनों की चरण-धूलि ही अपने माथे पर लगाता है।

They apply the dust of the feet of the Saints to their foreheads.

Guru Ramdas ji / Raag Sorath / Sorath ki vaar (M: 4) / Guru Granth Sahib ji - Ang 652

Download SGGS PDF Daily Updates ADVERTISE HERE