Page Ang 649, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਬਹੁਤੀ ਮਿਲੈ ਸਜਾਇ ॥੧॥

.. बहुती मिलै सजाइ ॥१॥

.. bahuŧee milai sajaaī ||1||

.. ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ ॥੧॥

.. फिर यम के द्वार पर उसे बांधकर बहुत पीटा जाता है और उसे बहुत सजा मिलती है ॥१॥

.. He is bound and gagged at the door of the Messenger of Death. He is beaten, and receives terrible punishment. ||1||

Guru Amardas ji / Raag Sorath / Sorath ki vaar (M: 4) / Ang 649


ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Ang 649

ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥

संता नालि वैरु कमावदे दुसटा नालि मोहु पिआरु ॥

Sanŧŧaa naali vairu kamaavađe đusataa naali mohu piâaru ||

ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ ।

निन्दक व्यक्ति संतों के साथ बड़ा बैर रखते हैं लेकिन दुष्टों के साथ उनका बड़ा मोह एवं प्यार होता है।

They inflict their hatred upon the Saints, and they love the wicked sinners.

Guru Amardas ji / Raag Sorath / Sorath ki vaar (M: 4) / Ang 649

ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥

अगै पिछै सुखु नही मरि जमहि वारो वार ॥

Âgai pichhai sukhu nahee mari jammahi vaaro vaar ||

ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ ।

ऐसे व्यक्तियों को लोक एवं परलोक में कदापि सुख नहीं मिलता, जिसके कारण वे पीड़ित होकर पुनः पुनः जन्मते एवं मरते रहते हैं।

They find no peace in either this world or the next; they are born only to die, again and again.

Guru Amardas ji / Raag Sorath / Sorath ki vaar (M: 4) / Ang 649

ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥

त्रिसना कदे न बुझई दुबिधा होइ खुआरु ॥

Ŧrisanaa kađe na bujhaëe đubiđhaa hoī khuâaru ||

ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ ।

उनकी तृष्णा कदापि नहीं बुझती और दुविधा में पड़कर ख्वार होते हैं।

Their hunger is never satisfied, and they are ruined by duality.

Guru Amardas ji / Raag Sorath / Sorath ki vaar (M: 4) / Ang 649

ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥

मुह काले तिना निंदका तितु सचै दरबारि ॥

Muh kaale ŧinaa ninđđakaa ŧiŧu sachai đarabaari ||

ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ ।

उन निन्दकों के सत्य के दरबार में मुँह काले कर दिए जाते हैं।

The faces of these slanderers are blackened in the Court of the True Lord.

Guru Amardas ji / Raag Sorath / Sorath ki vaar (M: 4) / Ang 649

ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥

नानक नाम विहूणिआ ना उरवारि न पारि ॥२॥

Naanak naam vihooñiâa naa ūravaari na paari ||2||

ਹੇ ਨਾਨਕ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ) ॥੨॥

हे नानक ! हरि-नाम से विहीन व्यक्ति को लोक-परलोक कहीं भी शरण नहीं मिलती ॥२॥

O Nanak, without the Naam, they find no shelter on either this shore, or the one beyond. ||2||

Guru Amardas ji / Raag Sorath / Sorath ki vaar (M: 4) / Ang 649


ਪਉੜੀ ॥

पउड़ी ॥

Paūɍee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Ang 649

ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ ॥

जो हरि नामु धिआइदे से हरि हरि नामि रते मन माही ॥

Jo hari naamu đhiâaīđe se hari hari naami raŧe man maahee ||

ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹ ਅੰਦਰੋਂ ਹਰੀ-ਨਾਮ ਵਿਚ ਰੰਗੇ ਜਾਂਦੇ ਹਨ ।

जो व्यक्ति हरि-नाम का ध्यान करते हैं, वे अपने हृदय में भी हरि-नाम में मग्न रहते हैं।

Those who meditate on the Lord's Name are imbued with the Name of the Lord Har, Har, in their minds.

Guru Ramdas ji / Raag Sorath / Sorath ki vaar (M: 4) / Ang 649

ਜਿਨਾ ਮਨਿ ਚਿਤਿ ਇਕੁ ਅਰਾਧਿਆ ਤਿਨਾ ਇਕਸ ਬਿਨੁ ਦੂਜਾ ਕੋ ਨਾਹੀ ॥

जिना मनि चिति इकु अराधिआ तिना इकस बिनु दूजा को नाही ॥

Jinaa mani chiŧi īku âraađhiâa ŧinaa īkas binu đoojaa ko naahee ||

ਜਿਨ੍ਹਾਂ ਨੇ ਇਕਾਗ੍ਰ ਚਿੱਤ ਹੋ ਕੇ ਇਕ ਹਰੀ ਨੂੰ ਅਰਾਧਿਆ ਹੈ, ਉਹ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦੇ ।

जो अपने मन एवं चित में एक ईश्वर की ही आराधना करते हैं, वे एक प्रभु के सिवाय किसी दूसरे को नहीं जानते।

For those who worship the One Lord in their conscious minds, there is no other than the One Lord.

Guru Ramdas ji / Raag Sorath / Sorath ki vaar (M: 4) / Ang 649

ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ ॥

सेई पुरख हरि सेवदे जिन धुरि मसतकि लेखु लिखाही ॥

Seëe purakh hari sevađe jin đhuri masaŧaki lekhu likhaahee ||

(ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਜਿਨ੍ਹਾਂ ਦੇ ਮੱਥੇ ਤੇ (ਸੰਸਕਾਰ-ਰੂਪ) ਲੇਖ ਉੱਕਰਿਆ ਹੋਇਆ ਹੈ, ਉਹ ਮਨੁੱਖ ਹਰੀ ਨੂੰ ਜਪਦੇ ਹਨ ।

वही पुरुष भगवान की उपासना करते हैं, जिनके मस्तक पर प्रारम्भ से ही ऐसा भाग्य लिखा हुआ है।

They alone serve the Lord, upon whose foreheads such pre-ordained destiny is written.

Guru Ramdas ji / Raag Sorath / Sorath ki vaar (M: 4) / Ang 649

ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ ॥

हरि के गुण नित गावदे हरि गुण गाइ गुणी समझाही ॥

Hari ke guñ niŧ gaavađe hari guñ gaaī guñee samajhaahee ||

ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ, ਗੁਣ ਗਾ ਕੇ ਗੁਣਾਂ ਦੇ ਮਾਲਕ ਹਰੀ ਦੀ (ਹੋਰਨਾਂ ਨੂੰ) ਸਿੱਖਿਆ ਦੇਂਦੇ ਹਨ ।

वे तो नित्य ही भगवान की महिमा गाते रहते हैं और गुणवान भगवान की महिमा गायन करके अपने मन को सीख देते हैं।

They continually sing the Glorious Praises of the Lord, and singing the Glories of the Glorious Lord, they are uplifted.

Guru Ramdas ji / Raag Sorath / Sorath ki vaar (M: 4) / Ang 649

ਵਡਿਆਈ ਵਡੀ ਗੁਰਮੁਖਾ ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥

वडिआई वडी गुरमुखा गुर पूरै हरि नामि समाही ॥१७॥

Vadiâaëe vadee guramukhaa gur poorai hari naami samaahee ||17||

ਗੁਰਮੁਖਾਂ ਵਿਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਿਗੁਰੂ ਦੀ ਰਾਹੀਂ ਹਰੀ ਦੇ ਨਾਮ ਵਿਚ ਲੀਨ ਹੁੰਦੇ ਹਨ ॥੧੭॥

गुरुमुखों की बड़ी बड़ाई है कि वे पूर्ण गुरु के द्वारा हरि-नाम में ही लीन रहते हैंil १७ ॥

Great is the greatness of the Gurmukhs, who, through the Perfect Guru, remain absorbed in the Lord's Name. ||17||

Guru Ramdas ji / Raag Sorath / Sorath ki vaar (M: 4) / Ang 649


ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Ang 649

ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥

सतिगुर की सेवा गाखड़ी सिरु दीजै आपु गवाइ ॥

Saŧigur kee sevaa gaakhaɍee siru đeejai âapu gavaaī ||

ਸਤਿਗੁਰੂ ਦੇ ਹੁਕਮ ਵਿਚ ਤੁਰਨਾ ਬੜੀ ਔਖੀ ਕਾਰ ਹੈ, ਸਿਰ ਦੇਣਾ ਪੈਂਦਾ ਹੈ, ਤੇ ਆਪਾ ਗਵਾ ਕੇ (ਸੇਵਾ ਹੁੰਦੀ ਹੈ) ।

सतगुरु की सेवा बड़ी कठिन है चूंकि यह तो अपना आत्माभिमान मिटाकर, सिर अर्पित करके ही की जा सकती है।

It is very difficult to serve the True Guru; offer your head, and eradicate self-conceit.

Guru Amardas ji / Raag Sorath / Sorath ki vaar (M: 4) / Ang 649

ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥

सबदि मरहि फिरि ना मरहि ता सेवा पवै सभ थाइ ॥

Sabađi marahi phiri naa marahi ŧaa sevaa pavai sabh ŧhaaī ||

ਜੋ ਮਨੁੱਖ ਸਤਿਗੁਰੂ ਦੀ ਸਿੱਖਿਆ ਦੁਆਰਾ (ਸੰਸਾਰ ਵਲੋਂ) ਮਰਦੇ ਹਨ, ਉਹ ਫਿਰ ਜਨਮ ਮਰਨ ਵਿਚ ਨਹੀਂ ਰਹਿੰਦੇ, ਉਹਨਾਂ ਦੀ ਸਾਰੀ ਸੇਵਾ ਕਬੂਲ ਪੈ ਜਾਂਦੀ ਹੈ ।

यदि व्यक्ति गुरु के शब्द द्वारा मोह-माया की ओर से निर्लिप्त हो जाए तो वह दुबारा जन्म-मरण के चक्र में नहीं पड़ता और उसकी सारी सेवा सफल हो जाती है।

One who dies in the Word of the Shabad shall never have to die again; his service is totally approved.

Guru Amardas ji / Raag Sorath / Sorath ki vaar (M: 4) / Ang 649

ਪਾਰਸ ਪਰਸਿਐ ਪਾਰਸੁ ਹੋਵੈ ਸਚਿ ਰਹੈ ਲਿਵ ਲਾਇ ॥

पारस परसिऐ पारसु होवै सचि रहै लिव लाइ ॥

Paaras parasiâi paarasu hovai sachi rahai liv laaī ||

ਜੋ ਮਨੁੱਖ ਸੱਚੇ ਨਾਮ ਵਿਚ ਬ੍ਰਿਤੀ ਜੋੜੀ ਰੱਖਦਾ ਹੈ ਉਹ (ਮਾਨੋ) ਪਾਰਸ ਨੂੰ ਛੋਹ ਕੇ ਪਾਰਸ ਹੀ ਹੋ ਜਾਂਦਾ ਹੈ ।

वह गुरु रूपी पारस को स्पर्श करके पारस अर्थात् गुणवान ही बन जाता है और सत्य में ही अपनी सुरति लगाकर रखता है।

Touching the philosopher's stone, one becomes the philosopher's stone, which transforms lead into gold; remain lovingly attached to the True Lord.

Guru Amardas ji / Raag Sorath / Sorath ki vaar (M: 4) / Ang 649

ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥

जिसु पूरबि होवै लिखिआ तिसु सतिगुरु मिलै प्रभु आइ ॥

Jisu poorabi hovai likhiâa ŧisu saŧiguru milai prbhu âaī ||

ਜਿਸ ਦੇ ਹਿਰਦੇ ਵਿਚ ਮੁੱਢ ਤੋਂ (ਸੰਸਕਾਰ-ਰੂਪ) ਲੇਖ ਉੱਕਰਿਆ ਹੋਵੇ, ਉਸ ਨੂੰ ਸਤਿਗੁਰੂ ਤੇ ਪ੍ਰਭੂ ਮਿਲਦਾ ਹੈ ।

जिसकी तकदीर में प्रारम्भ से ही ऐसा लिखा होता है, उस व्यक्ति को सदगुरु प्रभु आकर मिल जाता है।

One who has such pre-ordained destiny, comes to meet the True Guru and God.

Guru Amardas ji / Raag Sorath / Sorath ki vaar (M: 4) / Ang 649

ਨਾਨਕ ਗਣਤੈ ਸੇਵਕੁ ਨਾ ਮਿਲੈ ਜਿਸੁ ਬਖਸੇ ਸੋ ਪਵੈ ਥਾਇ ॥੧॥

नानक गणतै सेवकु ना मिलै जिसु बखसे सो पवै थाइ ॥१॥

Naanak gañaŧai sevaku naa milai jisu bakhase so pavai ŧhaaī ||1||

ਹੇ ਨਾਨਕ! ਲੇਖੈ ਕੀਤਿਆਂ ਸੇਵਕ (ਹਰੀ ਨੂੰ) ਨਹੀਂ ਮਿਲ ਸਕਦਾ, ਜਿਸ ਨੂੰ ਹਰੀ ਬਖ਼ਸ਼ਦਾ ਹੈ, ਉਹੀ ਕਬੂਲ ਪੈਂਦਾ ਹੈ ॥੧॥

हे नानक ! यदि लेखा-जोखा किया जाए तो सेवक अपने भगवान से नहीं मिल सकता। जिसे वह क्षमादान कर देता है, वह स्वीकृत हो जाता है॥१॥

O Nanak, the Lord's servant does not meet Him because of his own account; he alone is acceptable, whom the Lord forgives. ||1||

Guru Amardas ji / Raag Sorath / Sorath ki vaar (M: 4) / Ang 649


ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Ang 649

ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ ॥

महलु कुमहलु न जाणनी मूरख अपणै सुआइ ॥

Mahalu kumahalu na jaañanee moorakh âpañai suâaī ||

ਮੂਰਖ ਆਪਣੀ ਗ਼ਰਜ਼ ਦੇ ਕਾਰਨ ਥਾਂ ਕੁਥਾਂ ਨਹੀਂ ਜਾਣਦੇ, (ਕਿ ਕਿੱਥੇ ਗ਼ਰਜ਼ ਪੂਰੀ ਹੋ ਸਕਦੀ ਹੈ) ।

अपने स्वार्थ के कारण मूर्ख व्यक्ति अच्छे एवं बुरे की पहचान नहीं करते।

The fools do not know the difference between good and bad; they are deceived by their self-interests.

Guru Amardas ji / Raag Sorath / Sorath ki vaar (M: 4) / Ang 649

ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ ॥

सबदु चीनहि ता महलु लहहि जोती जोति समाइ ॥

Sabađu cheenahi ŧaa mahalu lahahi joŧee joŧi samaaī ||

ਜੇ ਸਤਿਗੁਰੂ ਦੇ ਸ਼ਬਦ ਨੂੰ ਖੋਜਣ ਤਾਂ ਹਰੀ ਦੀ ਜੋਤਿ ਵਿਚ ਬ੍ਰਿਤੀ ਜੋੜ ਕੇ (ਹਰੀ ਦੀ ਹਜ਼ੂਰੀ-ਰੂਪ ਅਸਲ) ਟਿਕਾਣਾ ਲੱਭ ਲੈਣ ।

यदि वे शब्द का चिंतन करे तो उन्हें सच्चे घर की प्राप्ति हो जाती है और उनकी ज्योति परम ज्योति में विलीन हो जाती है।

But if they contemplate the Word of the Shabad, they obtain the Mansion of the Lord's Presence, and their light merges in the Light.

Guru Amardas ji / Raag Sorath / Sorath ki vaar (M: 4) / Ang 649

ਸਦਾ ਸਚੇ ਕਾ ਭਉ ਮਨਿ ਵਸੈ ਤਾ ਸਭਾ ਸੋਝੀ ਪਾਇ ॥

सदा सचे का भउ मनि वसै ता सभा सोझी पाइ ॥

Sađaa sache kaa bhaū mani vasai ŧaa sabhaa sojhee paaī ||

ਜੇ ਸੱਚੇ ਹਰੀ ਦਾ ਡਰ (ਭਾਵ, ਅਦਬ) ਸਦਾ ਮਨ ਵਿਚ ਟਿਕਿਆ ਰਹੇ, ਤਾਂ ਇਹ ਸਾਰੀ ਸਮਝ ਪੈ ਜਾਂਦੀ ਹੈ,

यदि सच्चे परमेश्वर का प्रेम-भय हमेशा अन्तर्मन में विद्यमान रहे तो हर प्रकार की सूझ प्राप्त हो जाती है।

The Fear of God is always on their minds, and so they come to understand everything.

Guru Amardas ji / Raag Sorath / Sorath ki vaar (M: 4) / Ang 649

ਸਤਿਗੁਰੁ ਅਪਣੈ ਘਰਿ ਵਰਤਦਾ ਆਪੇ ਲਏ ਮਿਲਾਇ ॥

सतिगुरु अपणै घरि वरतदा आपे लए मिलाइ ॥

Saŧiguru âpañai ghari varaŧađaa âape laē milaaī ||

ਕਿ ਸਤਿਗੁਰੂ, ਜੋ ਸਦਾ ਆਪਣੇ ਸਰੂਪ ਵਿਚ ਟਿਕਿਆ ਰਹਿੰਦਾ ਹੈ, ਆਪ ਹੀ ਸੇਵਕ ਨੂੰ ਮਿਲਾ ਲੈਂਦਾ ਹੈ ।

सतगुरु अपने हृदय-घर में ही अवस्थित होता है और स्वयं भी उन्हें भगवान से मिला देता है।

The True Guru is pervading the homes within; He Himself blends them with the Lord.

Guru Amardas ji / Raag Sorath / Sorath ki vaar (M: 4) / Ang 649

ਨਾਨਕ ਸਤਿਗੁਰਿ ਮਿਲਿਐ ਸਭ ਪੂਰੀ ਪਈ ਜਿਸ ਨੋ ਕਿਰਪਾ ਕਰੇ ਰਜਾਇ ॥੨॥

नानक सतिगुरि मिलिऐ सभ पूरी पई जिस नो किरपा करे रजाइ ॥२॥

Naanak saŧiguri miliâi sabh pooree paëe jis no kirapaa kare rajaaī ||2||

ਹੇ ਨਾਨਕ! ਜਿਸ ਮਨੁੱਖ ਤੇ ਆਪਣੀ ਰਜ਼ਾ ਵਿਚ ਪ੍ਰਭੂ ਮੇਹਰ ਕਰੇ, ਉਸ ਨੂੰ ਸਤਿਗੁਰੂ ਮਿਲਿਆਂ ਪੂਰਨ ਸਫਲਤਾ ਹੁੰਦੀ ਹੈ ॥੨॥

हे नानक ! निरंकार अपनी इच्छानुसार जिस पर कृपा करता है, उसका गुरु से मिलाप हो जाता है और गुरु द्वारा उसके सभी कार्य सिद्ध हो जाते हैं।॥ २॥

O Nanak, they meet the True Guru, and all their desires are fulfilled, if the Lord grants His Grace and so wills. ||2||

Guru Amardas ji / Raag Sorath / Sorath ki vaar (M: 4) / Ang 649


ਪਉੜੀ ॥

पउड़ी ॥

Paūɍee ||

पउड़ी।

Pauree:

Guru Ramdas ji / Raag Sorath / Sorath ki vaar (M: 4) / Ang 649

ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥

धंनु धनु भाग तिना भगत जना जो हरि नामा हरि मुखि कहतिआ ॥

Đhannu đhanu bhaag ŧinaa bhagaŧ janaa jo hari naamaa hari mukhi kahaŧiâa ||

ਉਹਨਾਂ ਭਗਤਾਂ ਦੇ ਵੱਡੇ ਭਾਗ ਹਨ, ਜੋ ਮੂੰਹੋਂ ਹਰੀ ਦਾ ਨਾਮ ਉਚਾਰਦੇ ਹਨ ।

उन भक्तजनों का भाग्य धन्य-धन्य है, जो अपने मुखारबिंद से हरि-नाम का भजन करते हैं।

Blessed, blessed is the good fortune of those devotees, who, with their mouths, utter the Name of the Lord.

Guru Ramdas ji / Raag Sorath / Sorath ki vaar (M: 4) / Ang 649

ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥

धनु धनु भाग तिना संत जना जो हरि जसु स्रवणी सुणतिआ ॥

Đhanu đhanu bhaag ŧinaa sanŧŧ janaa jo hari jasu srvañee suñaŧiâa ||

ਉਹਨਾਂ ਸੰਤਾਂ ਦੇ ਵੱਡੇ ਭਾਗ ਹਨ, ਜੋ ਹਰੀ ਦਾ ਜਸ ਕੰਨੀਂ ਸੁਣਦੇ ਹਨ ।

उन संतजनों का भाग्य भी धन्य है, जो अपने कानों से हरि का यश सुनते है।

Blessed, blessed is the good fortune of those Saints, who, with their ears, listen to the Lord's Praises.

Guru Ramdas ji / Raag Sorath / Sorath ki vaar (M: 4) / Ang 649

ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ ॥

धनु धनु भाग तिना साध जना हरि कीरतनु गाइ गुणी जन बणतिआ ॥

Đhanu đhanu bhaag ŧinaa saađh janaa hari keeraŧanu gaaī guñee jan bañaŧiâa ||

ਉਹਨਾਂ ਸਾਧ ਜਨਾਂ ਦੇ ਧੰਨ ਭਾਗ ਹਨ, ਜੋ ਹਰੀ ਦਾ ਕੀਰਤਨ ਕਰ ਕੇ ਆਪ ਗੁਣਾਂ ਵਾਲੇ ਬਣਦੇ ਹਨ ।

उन साधुजनो का भाग्य भी धन्य है, जो भगवान का कीर्ति-गान करने से गुणवान बन जाते हैं।

Blessed, blessed is the good fortune of those holy people, who sing the Kirtan of the Lord's Praises, and so become virtuous.

Guru Ramdas ji / Raag Sorath / Sorath ki vaar (M: 4) / Ang 649

ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ ॥

धनु धनु भाग तिना गुरमुखा जो गुरसिख लै मनु जिणतिआ ॥

Đhanu đhanu bhaag ŧinaa guramukhaa jo gurasikh lai manu jiñaŧiâa ||

ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਹਨ ਜੋ ਸਤਿਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤਦੇ ਹਨ ।

उन गुरुमुखों का भाग्य भी धन्य है जो गुरु की शिक्षा का अनुसरण करके अपने मन पर विजय प्राप्त कर लेते हैं।

Blessed, blessed is the good fortune of those Gurmukhs, who live as Gursikhs, and conquer their minds.

Guru Ramdas ji / Raag Sorath / Sorath ki vaar (M: 4) / Ang 649

ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ ॥੧੮॥

सभ दू वडे भाग गुरसिखा के जो गुर चरणी सिख पड़तिआ ॥१८॥

Sabh đoo vade bhaag gurasikhaa ke jo gur charañee sikh paɍaŧiâa ||18||

ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ, ਜੋ ਸਤਿਗੁਰੂ ਦੀ ਚਰਨੀਂ ਪੈਂਦੇ ਹਨ (ਭਾਵ, ਜੋ ਆਪਾ ਮਿਟਾ ਕੇ ਗੁਰੂ ਦੀ ਓਟ ਲੈਂਦੇ ਹਨ) ॥੧੮॥

सबसे महाभाग्यवान तो गुरु के शिष्य है, जो अपने गुरु के चरणों में पड़ जाते हैं।॥१८॥

But the greatest good fortune of all, is that of the Guru's Sikhs, who fall at the Guru's feet. ||18||

Guru Ramdas ji / Raag Sorath / Sorath ki vaar (M: 4) / Ang 649


ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Ang 649

ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥

ब्रहमु बिंदै तिस दा ब्रहमतु रहै एक सबदि लिव लाइ ॥

Brhamu binđđai ŧis đaa brhamaŧu rahai ēk sabađi liv laaī ||

ਜੋ ਮਨੁੱਖ ਕੇਵਲ ਗੁਰ-ਸ਼ਬਦ ਵਿਚ ਬ੍ਰਿਤੀ ਜੋੜ ਕੇ ਬ੍ਰਹਮ ਨੂੰ ਪਛਾਣੇ, ਉਸ ਦਾ ਬ੍ਰਹਮਣ-ਪੁਣਾ ਬਣਿਆ ਰਹਿੰਦਾ ਹੈ;

जो ब्रहम का ज्ञाता है और एक शब्द में ही अपनी लगन लगाकर रखता है, उसका ही ब्राह्मणत्व कायम रहता है।

One who knows God, and who lovingly focuses his attention on the One Word of the Shabad, keeps his spirituality intact.

Guru Amardas ji / Raag Sorath / Sorath ki vaar (M: 4) / Ang 649

ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥

नव निधी अठारह सिधी पिछै लगीआ फिरहि जो हरि हिरदै सदा वसाइ ॥

Nav niđhee âthaarah siđhee pichhai lageeâa phirahi jo hari hirađai sađaa vasaaī ||

ਜੋ ਮਨੁੱਖ ਹਰੀ ਨੂੰ ਹਿਰਦੇ ਵਿਚ ਵਸਾਏ, ਨੌ ਨਿਧੀਆਂ ਤੇ ਅਠਾਰਹ ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ ।

जो हमेशा ही अपने हृदय में परमात्मा को बसाकर रखता है, विश्व की नवनिधियाँ एवं अठारह सिद्धियाँ उसके आगे पीछे लगी रहती हैं।

The nine treasures and the eighteen spiritual powers of the Siddhas follow him, who keeps the Lord enshrined in his heart.

Guru Amardas ji / Raag Sorath / Sorath ki vaar (M: 4) / Ang 649

ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥

बिनु सतिगुर नाउ न पाईऐ बुझहु करि वीचारु ॥

Binu saŧigur naaū na paaëeâi bujhahu kari veechaaru ||

ਵਿਚਾਰ ਕਰ ਕੇ ਸਮਝੋ, ਸਤਿਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ,

इस तथ्य को भली-भांति विचार कर समझ लो कि सतगुरु के बिना नाम की प्राप्ति नहीं होती।

Without the True Guru, the Name is not found; understand this, and reflect upon it.

Guru Amardas ji / Raag Sorath / Sorath ki vaar (M: 4) / Ang 649

ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥੧॥

नानक पूरै भागि सतिगुरु मिलै सुखु पाए जुग चारि ॥१॥

Naanak poorai bhaagi saŧiguru milai sukhu paaē jug chaari ||1||

ਹੇ ਨਾਨਕ! ਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚਹੁੰਆਂ ਜੁਗਾਂ ਵਿਚ (ਭਾਵ, ਸਦਾ) ਸੁਖ ਪਾਂਦਾ ਹੈ ॥੧॥

हे नानक ! पूर्ण भाग्य से ही सतगुरु से मिलन होता है और गुरु से साक्षात्कार होने पर मनुष्य को चारों युगों में सुख प्राप्त हो जाता है॥ १॥

O Nanak, through perfect good destiny, one meets the True Guru, and finds peace, throughout the four ages. ||1||

Guru Amardas ji / Raag Sorath / Sorath ki vaar (M: 4) / Ang 649


ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Ang 649

ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥

किआ गभरू किआ बिरधि है मनमुख त्रिसना भुख न जाइ ॥

Kiâa gabharoo kiâa birađhi hai manamukh ŧrisanaa bhukh na jaaī ||

ਜਵਾਨ ਹੋਵੇ ਭਾਵੇਂ ਬੁੱਢਾ-ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ,

चाहे नवयुवक हो अथवा चाहे वृद्ध ही क्यों न हो, मनमुख की तृष्णा की भूख कदापि नहीं मिटती।

Whether he is young or old, the self-willed manmukh cannot escape hunger and thirst.

Guru Amardas ji / Raag Sorath / Sorath ki vaar (M: 4) / Ang 649

ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥

गुरमुखि सबदे रतिआ सीतलु होए आपु गवाइ ॥

Guramukhi sabađe raŧiâa seeŧalu hoē âapu gavaaī ||

ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿਚ ਰੱਤੇ ਹੋਣ ਕਰ ਕੇ ਤੇ ਅਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ ।

गुरुमुख व्यक्ति शब्द में मग्न होकर अपना आत्माभिमान नष्ट करके शीतल-शांत हो जाते हैं।

The Gurmukhs are imbued with the Word of the Shabad; they are at peace, having lost their self-conceit.

Guru Amardas ji / Raag Sorath / Sorath ki vaar (M: 4) / Ang 649

ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ..

अंदरु त्रिपति संतोखिआ फिरि भुख न लगै ..

Ânđđaru ŧripaŧi sanŧŧokhiâa phiri bhukh na lagai ..

(ਉਹਨਾਂ ਦਾ) ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ, ਤੇ ਫਿਰ (ਉਹਨਾਂ ਨੂੰ ਮਾਇਆ ਦੀ) ਭੁੱਖ ਨਹੀਂ ਲੱਗਦੀ ।

उनका मन तृप्त एवं संतुष्ट हो जाता है और उन्हें पुनः कोई भूख आकर नहीं लगती।

They are satisfied and satiated within; they never feel hungry again.

Guru Amardas ji / Raag Sorath / Sorath ki vaar (M: 4) / Ang 649


Download SGGS PDF Daily Updates