ANG 647, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥

परथाइ साखी महा पुरख बोलदे साझी सगल जहानै ॥

Parathaai saakhee mahaa purakh bolade saajhee sagal jahaanai ||

ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ,

महापुरुष किसी विशेष के संबंध में शिक्षा की बात बोलते हैं परन्तु उनकी शिक्षा जहान के सब लोगों के लिए होती है।

Great men speak the teachings by relating them to individual situations, but the whole world shares in them.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥

गुरमुखि होइ सु भउ करे आपणा आपु पछाणै ॥

Guramukhi hoi su bhau kare aapa(nn)aa aapu pachhaa(nn)ai ||

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ ।

जो व्यक्ति गुरुमुख बन जाता है, वह भगवान का भय मानता है और अपने आपको पहचान लेता है।

One who becomes Gurmukh knows the Fear of God, and realizes his own self.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥

गुर परसादी जीवतु मरै ता मन ही ते मनु मानै ॥

Gur parasaadee jeevatu marai taa man hee te manu maanai ||

ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ) ।

यदि गुरु की कृपा से मनुष्य जीवित ही मोह की ओर से विरक्त हो जाए तो उसके मन की मन से संतुष्टि हो जाती है।

If, by Guru's Grace, one remains dead while yet alive, the mind becomes content in itself.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥

जिन कउ मन की परतीति नाही नानक से किआ कथहि गिआनै ॥१॥

Jin kau man kee parateeti naahee naanak se kiaa kathahi giaanai ||1||

ਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ॥੧॥

हे नानक ! जिनके मन में आस्था ही नहीं, वे फिर कैसे ज्ञान की बातें कथन कर सकते हैं ? ॥ १॥

Those who have no faith in their own minds, O Nanak - how can they speak of spiritual wisdom? ||1||

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥

गुरमुखि चितु न लाइओ अंति दुखु पहुता आइ ॥

Guramukhi chitu na laaio antti dukhu pahutaa aai ||

ਹੇ ਪੰਡਿਤ! ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ (ਹਰੀ ਵਿਚ) ਮਨ ਨਹੀਂ ਜੋੜਿਆ, ਉਹਨਾਂ ਨੂੰ ਆਖ਼ਰ ਦੁੱਖ ਵਾਪਰਦਾ ਹੈ;

जो व्यक्ति गुरु के सान्निध्य में रहकर अपना चित भगवान के साथ नहीं लगाता, वह अन्त में बहुत दुःखी होता है।

Those who do not focus their consciousness on the Lord, as Gurmukh, suffer pain and grief in the end.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥

अंदरहु बाहरहु अंधिआं सुधि न काई पाइ ॥

Anddarahu baaharahu anddhiaan sudhi na kaaee paai ||

ਉਹਨਾਂ ਅੰਦਰੋਂ ਤੇ ਬਾਹਰੋਂ ਅੰਨ੍ਹਿਆਂ ਨੂੰ ਕੋਈ ਸਮਝ ਨਹੀਂ ਆਉਂਦੀ ।

वह तो भीतर एवं बाहर से अन्धा ही है और उसे कोई सूझ नहीं पड़ती।

They are blind, inwardly and outwardly, and they do not understand anything.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥

पंडित तिन की बरकती सभु जगतु खाइ जो रते हरि नाइ ॥

Panddit tin kee barakatee sabhu jagatu khaai jo rate hari naai ||

(ਪਰ) ਹੇ ਪੰਡਿਤ! ਉਹਨਾਂ ਦੀ ਕਮਾਈ ਦੀ ਬਰਕਤਿ ਸਾਰਾ ਸੰਸਾਰ ਖਾਂਦਾ ਹੈ, ਜੋ ਮਨੁੱਖ ਹਰੀ ਦੇ ਨਾਮ ਵਿਚ ਰੱਤੇ ਹੋਏ ਹਨ,

हे पण्डित ! जो हरि-नाम में मग्न हैं, समूचा जगत उनकी साधना के फलस्वरूप ही खा रहा है।

O Pandit, O religious scholar, the whole world is fed for the sake of those who are attuned to the Lord's Name.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥

जिन गुर कै सबदि सलाहिआ हरि सिउ रहे समाइ ॥

Jin gur kai sabadi salaahiaa hari siu rahe samaai ||

ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤ-ਸਾਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ ।

जो गुरु के शब्द द्वारा स्तुति करते हैं, वे भगवान में ही समाए रहते हैं।

Those who praise the Word of the Guru's Shabad, remain blended with the Lord.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥

पंडित दूजै भाइ बरकति न होवई ना धनु पलै पाइ ॥

Panddit doojai bhaai barakati na hovaee naa dhanu palai paai ||

ਹੇ ਪੰਡਿਤ! ਮਾਇਆ ਦੇ ਮੋਹ ਵਿਚ (ਫਸੇ ਰਿਹਾਂ) ਬਰਕਤਿ ਨਹੀਂ ਹੋ ਸਕਦੀ (ਆਤਮਿਕ ਜੀਵਨ ਵਧਦਾ-ਫੁਲਦਾ ਨਹੀਂ) ਤੇ ਨਾਹ ਹੀ ਨਾਮ-ਧਨ ਮਿਲਦਾ ਹੈ;

हे पण्डित ! द्वैतभाव के कारण कदापि बरकत नहीं होती और न ही नाम धन प्राप्त होता है।

O Pandit, O religious scholar, no one is satisfied, and no one finds true wealth through the love of duality.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥

पड़ि थके संतोखु न आइओ अनदिनु जलत विहाइ ॥

Pa(rr)i thake santtokhu na aaio anadinu jalat vihaai ||

ਪੜ੍ਹ ਕੇ ਥੱਕ ਜਾਂਦੇ ਹਨ, ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ (ਉਮਰ) ਸੜਦਿਆਂ ਹੀ ਗੁਜ਼ਰਦੀ ਹੈ;

विद्वान धर्मग्रंथ पढ़-पढ़कर थक गए हैं, परन्तु फिर भी संतोष नहीं आया और अपना जीवन रात-दिन ईष्यग्नि में जलते हुए ही व्यतीत कर दिया है।

They have grown weary of reading scriptures, but still, they do not find contentment, and they pass their lives burning, night and day.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥

कूक पूकार न चुकई ना संसा विचहु जाइ ॥

Kook pookaar na chukaee naa sanssaa vichahu jaai ||

ਉਹਨਾਂ ਦੀ ਗਿਲਾ-ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿਚੋਂ ਚਿੰਤਾ ਨਹੀਂ ਜਾਂਦੀ ।

उनकी चिल्लाहट एवं शिकायतें समाप्त नहीं होती और न ही उनके मन से संशय दूर होता है।

Their cries and complaints never end, and doubt does not depart from within them.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥

नानक नाम विहूणिआ मुहि कालै उठि जाइ ॥२॥

Naanak naam vihoo(nn)iaa muhi kaalai uthi jaai ||2||

ਹੇ ਨਾਨਕ! ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ-ਮੂੰਹ ਹੀ (ਸੰਸਾਰ ਤੋਂ) ਉੱਠ ਜਾਂਦਾ ਹੈ ॥੨॥

हे नानक ! नाम से विहीन व्यक्ति निंदा के पात्र बनकर संसार से चले जाते हैं॥ २ ॥

O Nanak, without the Naam, the Name of the Lord, they rise up and depart with blackened faces. ||2||

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥

हरि सजण मेलि पिआरे मिलि पंथु दसाई ॥

Hari saja(nn) meli piaare mili pantthu dasaaee ||

ਹੇ ਪਿਆਰੇ ਹਰੀ! ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ ।

हे प्यारे हरि ! मेरा सज्जन (गुरु) से मिलन करवा दो, उससे मिलकर मैं तेरा मार्ग पूँछूगा ।

O Beloved, lead me to meet my True Friend; meeting with Him, I shall ask Him to show me the Path.

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥

जो हरि दसे मितु तिसु हउ बलि जाई ॥

Jo hari dase mitu tisu hau bali jaaee ||

ਜੋ ਮਨੁੱਖ ਮੈਨੂੰ ਹਰੀ ਮਿਤ੍ਰ (ਦੀ ਖ਼ਬਰ) ਦੱਸੇ, ਮੈਂ ਉਸ ਤੋਂ ਸਦਕੇ ਹਾਂ ।

जो मित्र मुझे भगवान के बारे में मार्गदर्शन करेगा, मैं उस पर कुर्बान जाता हूँ।

I am a sacrifice to that Friend, who shows it to me.

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥

गुण साझी तिन सिउ करी हरि नामु धिआई ॥

Gu(nn) saajhee tin siu karee hari naamu dhiaaee ||

ਉਹਨਾਂ ਨਾਲ ਮੈਂ ਗੁਣਾਂ ਦੀ ਭਿਆਲੀ ਪਾਵਾਂ ਤੇ ਹਰੀ-ਨਾਮ ਸਿਮਰਾਂ ।

मैं उसके साथ उसके गुणों का भागीदार बन जाऊँगा और हरि-नाम का भजन करूँगा।

I share His Virtues with Him, and meditate on the Lord's Name.

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥

हरि सेवी पिआरा नित सेवि हरि सुखु पाई ॥

Hari sevee piaaraa nit sevi hari sukhu paaee ||

ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ ।

मैं नित्य ही अपने प्यारे हरि की आराधना करता हूँ और हरि की आराधना करने से मुझे सुख की अनुभूति होती है।

I serve my Beloved Lord forever; serving the Lord, I have found peace.

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥

बलिहारी सतिगुर तिसु जिनि सोझी पाई ॥१२॥

Balihaaree satigur tisu jini sojhee paaee ||12||

ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ, ਜਿਸ ਨੇ (ਪਰਮਾਤਮਾ ਦੀ) ਸਮਝ ਬਖ਼ਸ਼ੀ ਹੈ ॥੧੨॥

मैं उस सतगुरु पर बलिहारी जाता हूँ, जिसने मेरे भीतर सूझ प्रदान की है॥ १२॥

I am a sacrifice to the True Guru, who has imparted this understanding to me. ||12||

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥

पंडित मैलु न चुकई जे वेद पड़ै जुग चारि ॥

Panddit mailu na chukaee je ved pa(rr)ai jug chaari ||

ਪੰਡਿਤ ਦੀ (ਭੀ) ਮੈਲ ਦੂਰ ਨਹੀਂ ਹੁੰਦੀ, ਭਾਵੇਂ ਚਾਰੇ ਜੁਗ ਵੇਦ ਪੜ੍ਹਦਾ ਰਹੇ ।

पण्डित चाहे चारों युग तक वेदों को पढ़ता रहे लेकिन फिर भी उसकी मैल दूर नहीं होती।

O Pandit, O religious scholar, your filth shall not be erased, even if you read the Vedas for four ages.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥

त्रै गुण माइआ मूलु है विचि हउमै नामु विसारि ॥

Trai gu(nn) maaiaa moolu hai vichi haumai naamu visaari ||

(ਕਿਉਂਕਿ) ਤਿੰਨਾਂ ਗੁਣਾਂ ਵਾਲੀ ਮਾਇਆ (ਇਸ ਮੈਲ ਦਾ) ਕਾਰਨ ਹੈ, (ਜਿਸ ਕਰਕੇ ਪੰਡਿਤ) ਹਉਮੈ ਵਿਚ ਨਾਮ ਵਿਸਾਰ ਦੇਂਦਾ ਹੈ ।

त्रिगुणात्मक माया ही मूल है और आत्माभिमान में उसने ईश्वर के नाम को भुला दिया है।

The three qualities are the roots of Maya; in egotism, one forgets the Naam, the Name of the Lord.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥

पंडित भूले दूजै लागे माइआ कै वापारि ॥

Panddit bhoole doojai laage maaiaa kai vaapaari ||

ਭੁੱਲੇ ਹੋਏ ਪੰਡਿਤ ਮਾਇਆ ਦੇ ਵਪਾਰ ਵਿਚ ਤੇ ਮਾਇਆ ਦੇ ਮੋਹ ਵਿਚ ਲੱਗੇ ਹੋਏ ਹਨ ।

पण्डित सत्य को भूल कर मोह-माया में ही लिप्त है और वह तो केवल माया का ही व्यापारी है।

The Pandits are deluded, attached to duality, and they deal only in Maya.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥

अंतरि त्रिसना भुख है मूरख भुखिआ मुए गवार ॥

Anttari trisanaa bhukh hai moorakh bhukhiaa mue gavaar ||

ਉਹਨਾਂ ਦੇ ਅੰਦਰ ਤ੍ਰਿਸ਼ਨਾ ਹੈ ਭੁੱਖ ਹੈ, ਗਵਾਰ ਮੂਰਖ ਭੁੱਲੇ ਹੀ ਮਰ ਗਏ ਹਨ (ਭਾਵੇਂ ਧਰਮ ਪੁਸਤਕਾਂ ਪੜ੍ਹਦੇ ਹਨ) (ਭਾਵ, ਮਾਇਆ ਦੇ ਲਾਲਚ ਵਿਚ ਰਹਿ ਕੇ ਆਤਮਕ ਮੌਤ ਸਹੇੜ ਗਏ) ।

उसके मन में तृष्णा की भूख है और वह मूर्ख गंवार तो भूखा ही मर जाता है।

They are filled with thirst and hunger; the ignorant fools starve to death.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥

सतिगुरि सेविऐ सुखु पाइआ सचै सबदि वीचारि ॥

Satiguri seviai sukhu paaiaa sachai sabadi veechaari ||

ਸਤਿਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਤੇ ਸੱਚੇ ਸ਼ਬਦ ਵਿਚ ਵਿਚਾਰ ਕੀਤਿਆਂ ਸੁਖ ਮਿਲਦਾ ਹੈ ।

सतगुरु की सेवा एवं सच्चे शब्द का चिंतन करने के फलस्वरूप ही सुख की उपलब्धि होती है।

Serving the True Guru, peace is obtained, contemplating the True Word of the Shabad.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ ॥

अंदरहु त्रिसना भुख गई सचै नाइ पिआरि ॥

Anddarahu trisanaa bhukh gaee sachai naai piaari ||

ਸੱਚੇ ਨਾਮ ਵਿਚ ਪਿਆਰ ਕਰਨ ਨਾਲ ਅੰਦਰੋਂ ਤ੍ਰਿਸ਼ਨਾ ਤੇ ਭੁੱਖ ਦੂਰ ਹੋ ਜਾਂਦੀ ਹੈ ।

सत्य नाम के साथ प्रेम करने से मन से तृष्णा की भूख दूर हो जाती है।

Hunger and thirst have departed from within me; I am in love with the True Name.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ ॥੧॥

नानक नामि रते सहजे रजे जिना हरि रखिआ उरि धारि ॥१॥

Naanak naami rate sahaje raje jinaa hari rakhiaa uri dhaari ||1||

ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ ਤੇ ਜਿਨ੍ਹਾਂ ਨੇ ਹਰੀ ਨੂੰ ਹਿਰਦੇ ਵਿਚ ਪਰੋਇਆ ਹੋਇਆ ਹੈ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੰਤੋਖੀ ਹੋ ਗਏ ਹਨ ॥੧॥

हे नानक ! जो व्यक्ति हरि-नाम में मग्न हैं और जिन्होंने भगवान को अपने हृदय में धारण किया हुआ है, वे सहज संतुष्ट हो जाते हैं।॥१॥

O Nanak, those who are imbued with the Naam, who keep the Lord clasped tightly to their hearts, are automatically satisfied. ||1||

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਮਨਮੁਖ ਹਰਿ ਨਾਮੁ ਨ ਸੇਵਿਆ ਦੁਖੁ ਲਗਾ ਬਹੁਤਾ ਆਇ ॥

मनमुख हरि नामु न सेविआ दुखु लगा बहुता आइ ॥

Manamukh hari naamu na seviaa dukhu lagaa bahutaa aai ||

ਮਨਮੁਖ ਨੇ ਹਰੀ ਦਾ ਨਾਮ ਨਹੀਂ ਸਿਮਰਿਆ, ਇਸ ਕਰਕੇ ਬਹੁਤਾ ਦੁਖੀ ਹੁੰਦਾ ਹੈ ।

मनमुख व्यक्ति हरि-नाम की आराधना नहीं करता जिसके कारण उसे अत्यंत कष्ट आकर लग जाते हैं।

The self-willed manmukh does not serve the Lord's Name, and so he suffers in horrible pain.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਅੰਤਰਿ ਅਗਿਆਨੁ ਅੰਧੇਰੁ ਹੈ ਸੁਧਿ ਨ ਕਾਈ ਪਾਇ ॥

अंतरि अगिआनु अंधेरु है सुधि न काई पाइ ॥

Anttari agiaanu anddheru hai sudhi na kaaee paai ||

ਉਸ ਦੇ ਹਿਰਦੇ ਵਿਚ ਅਗਿਆਨ (-ਰੂਪ) ਹਨੇਰਾ ਹੁੰਦਾ ਹੈ (ਇਸ ਲਈ) ਉਸ ਨੂੰ ਕੋਈ ਸੋਝੀ ਨਹੀਂ ਪੈਂਦੀ ।

उसके मन में अज्ञान का ही अन्धेरा है और उसे कोई सूझ नहीं पड़ती।

He is filled with the darkness of ignorance, and he does not understand anything.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਮਨਹਠਿ ਸਹਜਿ ਨ ਬੀਜਿਓ ਭੁਖਾ ਕਿ ਅਗੈ ਖਾਇ ॥

मनहठि सहजि न बीजिओ भुखा कि अगै खाइ ॥

Manahathi sahaji na beejio bhukhaa ki agai khaai ||

ਮਨ ਦੇ ਹਠ ਕਰਕੇ ਉਹ ਅਡੋਲ ਅਵਸਥਾ ਵਿਚ ਕੁਝ ਨਹੀਂ ਬੀਜਦਾ (ਨਾਮ ਨਹੀਂ ਜਪਦਾ), (ਇਸ ਆਤਮਕ ਖ਼ੁਰਾਕ ਤੋਂ ਸੱਖਣਾ) ਭੁੱਖਾ ਅੱਗੇ ਕੀਹ ਖਾਏਗਾ?

अपने मन के हठ के कारण वह हरि-नाम का बीज नहीं बोता, फिर भूख लगते समय परलोक में क्या खाएगा ?

Because of his stubborn mind, he does not plant the seeds of intuitive peace; what will he eat in the world hereafter, to satisfy his hunger?

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਨਾਮੁ ਨਿਧਾਨੁ ਵਿਸਾਰਿਆ ਦੂਜੈ ਲਗਾ ਜਾਇ ॥

नामु निधानु विसारिआ दूजै लगा जाइ ॥

Naamu nidhaanu visaariaa doojai lagaa jaai ||

(ਮਨਮੁਖ) ਨਾਮ-ਖ਼ਜ਼ਾਨਾ ਵਿਸਾਰ ਕੇ ਮਾਇਆ ਵਿਚ ਜਾ ਲੱਗਾ ਹੈ ।

उसने मोह माया में संलग्न होकर प्रभु नाम के भण्डार को विस्मृत कर दिया है।

He has forgotten the treasure of the Naam; he is caught in the love of duality.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਨਾਨਕ ਗੁਰਮੁਖਿ ਮਿਲਹਿ ਵਡਿਆਈਆ ਜੇ ਆਪੇ ਮੇਲਿ ਮਿਲਾਇ ॥੨॥

नानक गुरमुखि मिलहि वडिआईआ जे आपे मेलि मिलाइ ॥२॥

Naanak guramukhi milahi vadiaaeeaa je aape meli milaai ||2||

ਹੇ ਨਾਨਕ! ਸਤਿਗੁਰੂ ਦੇ ਸਨਮੁਖ ਹੋਏ ਮਨੁੱਖਾਂ ਨੂੰ ਵਡਿਆਈ ਮਿਲਦੀ ਹੈ, ਜੇ ਹਰੀ ਆਪ ਹੀ ਸੰਗਤਿ ਵਿਚ ਮਿਲਾ ਲਏ ॥੨॥

हे नानक ! जब भगवान स्वयं अपने साथ मिला लेता है तो उस गुरुमुख को बड़ी शोभा प्राप्त होती है॥ २ ॥

O Nanak, the Gurmukhs are honored with glory, when the Lord Himself unites them in His Union. ||2||

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥

हरि रसना हरि जसु गावै खरी सुहावणी ॥

Hari rasanaa hari jasu gaavai kharee suhaava(nn)ee ||

ਜੋ ਜੀਭ ਹਰੀ ਦਾ ਜਸ ਗਾਉਂਦੀ ਹੈ, ਉਹ ਬੜੀ ਸੁੰਦਰ ਲਗਦੀ ਹੈ;

वह रसना बड़ी सुन्दर है, जो हरि का यशगान करती है।

The tongue which sings the Lord's Praises, is so very beautiful.

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥

जो मनि तनि मुखि हरि बोलै सा हरि भावणी ॥

Jo mani tani mukhi hari bolai saa hari bhaava(nn)ee ||

ਜੋ ਮਨੋਂ ਤਨੋਂ ਹੋ ਕੇ ਮੂੰਹੋਂ ਹਰੀ-ਨਾਮ ਬੋਲਦੀ ਹੈ ਉਹ ਹਰੀ ਨੂੰ ਪਿਆਰੀ ਲੱਗਦੀ ਹੈ;

जो जीव-स्त्री अपने मन, तन एवं मुँह से हरि-नाम की महिमा ही करती है, वह हरि को बहुत अच्छी लगती है।

One who speaks the Lord's Name, with mind, body and mouth, is pleasing to the Lord.

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਜੋ ਗੁਰਮੁਖਿ ਚਖੈ ਸਾਦੁ ਸਾ ਤ੍ਰਿਪਤਾਵਣੀ ॥

जो गुरमुखि चखै सादु सा त्रिपतावणी ॥

Jo guramukhi chakhai saadu saa tripataava(nn)ee ||

ਜੋ ਸਤਿਗੁਰੂ ਦੇ ਸਨਮੁਖ ਹੋ ਕੇ ਸੁਆਦ ਚੱਖਦੀ ਹੈ, ਉਹ ਰੱਜ ਜਾਂਦੀ ਹੈ (ਭਾਵ, ਉਹ ਜੀਭ ਹੋਰ ਰਸਾਂ ਵੱਲ ਨਹੀਂ ਦੌੜਦੀ) ।

जो गुरु के सान्निध्य में रहकर हरि के नाम-स्वाद को चखती है, वह तृप्त हो जाती है।

That Gurmukh tastes the sublime taste of the Lord, and is satisfied.

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਗੁਣ ਗਾਵੈ ਪਿਆਰੇ ਨਿਤ ਗੁਣ ਗਾਇ ਗੁਣੀ ਸਮਝਾਵਣੀ ॥

गुण गावै पिआरे नित गुण गाइ गुणी समझावणी ॥

Gu(nn) gaavai piaare nit gu(nn) gaai gu(nn)ee samajhaava(nn)ee ||

ਪਿਆਰੇ ਹਰੀ ਦੇ ਗੁਣ ਸਦਾ ਗਾਉਂਦੀ ਹੈ ਤੇ ਗੁਣ ਗਾ ਕੇ ਗੁਣੀ (ਹਰੀ) ਦੀ (ਹੋਰਨਾਂ ਨੂੰ) ਸਿੱਖਿਆ ਦੇਂਦੀ ਹੈ ।

वह नित्य ही प्यारे हरि की महिमा गान करती है और गुणवान हरि के गुणों का उपदेश प्रदान करती है।

She sings continually the Glorious Praises of her Beloved; singing His Glorious Praises, she is uplifted.

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥

जिसु होवै आपि दइआलु सा सतिगुरू गुरू बुलावणी ॥१३॥

Jisu hovai aapi daiaalu saa satiguroo guroo bulaava(nn)ee ||13||

ਜਿਸ (ਜੀਭ) ਤੇ ਹਰੀ ਆਪ ਦਿਆਲ ਹੁੰਦਾ ਹੈ, ਉਹ 'ਗੁਰੂ ਗੁਰੂ' ਜਪਦੀ ਹੈ ॥੧੩॥

जिस पर वह स्वयं दयालु हो जाता है, वह गुरु-सतगुरु का ही जाप करती रहती है।॥ १३॥

She is blessed with the Lord's Mercy, and she chants the Words of the Guru, the True Guru. ||13||

Guru Ramdas ji / Raag Sorath / Sorath ki vaar (M: 4) / Guru Granth Sahib ji - Ang 647

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥

हसती सिरि जिउ अंकसु है अहरणि जिउ सिरु देइ ॥

Hasatee siri jiu ankkasu hai ahara(nn)i jiu siru dei ||

ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ,

जैसे किसी मस्त हाथी के सिर पर अंकुश होता है और जैसे अहरन (लुहार का एक औजार) हथौड़े के सन्मुख स्वयं को अर्पित करता है,

The elephant offers its head to the reins, and the anvil offers itself to the hammer;

Guru Amardas ji / Raag Sorath / Sorath ki vaar (M: 4) / Guru Granth Sahib ji - Ang 647

ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥

मनु तनु आगै राखि कै ऊभी सेव करेइ ॥

Manu tanu aagai raakhi kai ubhee sev karei ||

ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ;

वैसे ही अपना मन एवं तन गुरु के सन्मुख अर्पित करके और हमेशा खड़े होकर सेवा करो।

Just so, we offer our minds and bodies to our Guru; we stand before Him, and serve Him.

Guru Amardas ji / Raag Sorath / Sorath ki vaar (M: 4) / Guru Granth Sahib ji - Ang 647

Download SGGS PDF Daily Updates ADVERTISE HERE