ANG 646, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥

विणु नावै सभि भरमदे नित जगि तोटा सैसारि ॥

Vi(nn)u naavai sabhi bharamade nit jagi totaa saisaari ||

ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ;

नाम से विहीन सभी व्यक्ति नित्य भटकते ही रहते हैं और संसार में उनकी क्षति ही होती रहती है।

Without the Name of the Lord, everyone wanders around the world, losing.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥

मनमुखि करम कमावणे हउमै अंधु गुबारु ॥

Manamukhi karam kamaava(nn)e haumai anddhu gubaaru ||

ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ ।

मनमुख व्यक्ति अहंकार के घोर अन्धकार में ही कर्म करते रहते हैं।

The self-willed manmukhs do their deeds in the pitch black darkness of egotism.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥

गुरमुखि अम्रितु पीवणा नानक सबदु वीचारि ॥१॥

Guramukhi ammmritu peeva(nn)aa naanak sabadu veechaari ||1||

ਪਰ ਹੇ ਨਾਨਕ! ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ ॥੧॥

लेकिन, हे नानक ! गुरुमुख शब्द के चिन्तन के फलस्वरूप नामामृत का ही पान करते हैं।॥ १॥

The Gurmukhs drink in the Ambrosial Nectar, O Nanak, contemplating the Word of the Shabad. ||1||

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਸਹਜੇ ਜਾਗੈ ਸਹਜੇ ਸੋਵੈ ॥

सहजे जागै सहजे सोवै ॥

Sahaje jaagai sahaje sovai ||

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ । )

गुरुमुख व्यक्ति सहज में ही जाग्रत रहता है और सहज में ही सोता है।

He wakes in peace, and he sleeps in peace.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥

गुरमुखि अनदिनु उसतति होवै ॥

Guramukhi anadinu usatati hovai ||

ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ ।

वह रात-दिन प्रभु की ही स्तुति करता रहता है।

The Gurmukh praises the Lord night and day.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਮਨਮੁਖ ਭਰਮੈ ਸਹਸਾ ਹੋਵੈ ॥

मनमुख भरमै सहसा होवै ॥

Manamukh bharamai sahasaa hovai ||

ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ;

लेकिन मनमुख प्राणी भ्रम में फँसकर भटकता ही रहता है।

The self-willed manmukh remains deluded by his doubts.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਅੰਤਰਿ ਚਿੰਤਾ ਨੀਦ ਨ ਸੋਵੈ ॥

अंतरि चिंता नीद न सोवै ॥

Anttari chinttaa need na sovai ||

ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ ।

उसके अन्तर्मन में चिंता ही सताती रहती है और वह सुख की नींद में कदापि नहीं सोता।

He is filled with anxiety, and he cannot even sleep.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਗਿਆਨੀ ਜਾਗਹਿ ਸਵਹਿ ਸੁਭਾਇ ॥

गिआनी जागहि सवहि सुभाइ ॥

Giaanee jaagahi savahi subhaai ||

ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ) ।

ज्ञानवान पुरुष सहज-स्वभाव में जागते और सोते हैं।

The spiritually wise wake and sleep in peace.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਨਾਨਕ ਨਾਮਿ ਰਤਿਆ ਬਲਿ ਜਾਉ ॥੨॥

नानक नामि रतिआ बलि जाउ ॥२॥

Naanak naami ratiaa bali jaau ||2||

ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ ॥੨॥

हे नानक ! जो व्यक्ति नाम में मग्न हैं, मैं उन पर बलिहारी जाता हूँ॥ २॥

Nanak is a sacrifice to those who are imbued with the Naam, the Name of the Lord. ||2||

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥

से हरि नामु धिआवहि जो हरि रतिआ ॥

Se hari naamu dhiaavahi jo hari ratiaa ||

ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ ।

जो व्यक्ति हरि में मग्न है, वही हरि-नाम का ध्यान-मनन करता है।

They alone meditate on the Lord's Name, who are imbued with the Lord.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥

हरि इकु धिआवहि इकु इको हरि सतिआ ॥

Hari iku dhiaavahi iku iko hari satiaa ||

ਉਸ ਇੱਕ ਹਰੀ ਨੂੰ ਧਿਆਉਂਦੇ ਹਨ, ਜੋ ਸਦਾ ਕਾਇਮ ਰਹਿਣ ਵਾਲਾ ਹੈ;

वह तो एक ईश्वर का ही चिंतन करता है, चूंकि एक वही सत्य है।

They meditate on the One Lord; the One and Only Lord is True.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥

हरि इको वरतै इकु इको उतपतिआ ॥

Hari iko varatai iku iko utapatiaa ||

ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ ।

एक ईश्वर ही सर्वव्यापक है और एक से ही सारी दुनिया पैदा हुई है।

The One Lord is pervading everywhere; the One Lord created the Universe.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥

जो हरि नामु धिआवहि तिन डरु सटि घतिआ ॥

Jo hari naamu dhiaavahi tin daru sati ghatiaa ||

ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ ।

जो व्यक्ति हरि-नाम का ध्यान करता है, उसके सभी भय नाश हो जाते हैं।

Those who meditate on the Lord's Name, cast out their fears.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥

गुरमती देवै आपि गुरमुखि हरि जपिआ ॥९॥

Guramatee devai aapi guramukhi hari japiaa ||9||

ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ ॥੯॥

वह स्वयं ही प्राणी को गुरु की मति प्रदान करता है और उन गुरुमुखों ने भगवान का ही जाप किया है॥ ६ ॥

The Lord Himself blesses them with Guru's Instruction; the Gurmukh meditates on the Lord. ||9||

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥

अंतरि गिआनु न आइओ जितु किछु सोझी पाइ ॥

Anttari giaanu na aaio jitu kichhu sojhee paai ||

ਜਿਸ ਗਿਆਨ ਨਾਲ ਕੁਝ ਸਮਝ ਪੈਣੀ ਸੀ ਉਹ ਗਿਆਨ ਤਾਂ ਅੰਦਰ ਪਰਗਟ ਨਹੀਂ ਹੋਇਆ,

मनुष्य के अन्तर्मन में वह ज्ञान तो प्रविष्ट ही नहीं हुआ, जिससे कुछ समझ प्राप्त होती है।

Spiritual wisdom, which would bring understanding, does not enter into his mind.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ ॥

विणु डिठा किआ सालाहीऐ अंधा अंधु कमाइ ॥

Vi(nn)u dithaa kiaa saalaaheeai anddhaa anddhu kamaai ||

ਫਿਰ ਜਿਸ (ਹਰੀ) ਨੂੰ ਵੇਖਿਆ ਨਹੀਂ ਉਸ ਦੀ ਉਸਤਤਿ ਕਿਵੇਂ ਹੋ ਸਕੇ? ਗਿਆਨ-ਹੀਨ ਮਨੁੱਖ ਅਗਿਆਨਤਾ ਦੀ ਕਮਾਈ ਹੀ ਕਰਦਾ ਹੈ ।

भगवान के दर्शन एवं बोध के बिना वह कैसे स्तुति कर सकता है ? ज्ञानहीन मनुष्य ज्ञानहीन कर्म ही करता है।

Without seeing, how can he praise the Lord? The blind act in blindness.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥

नानक सबदु पछाणीऐ नामु वसै मनि आइ ॥१॥

Naanak sabadu pachhaa(nn)eeai naamu vasai mani aai ||1||

ਹੇ ਨਾਨਕ! ਜੇ ਸਤਿਗੁਰੂ ਦੇ ਸ਼ਬਦ ਨੂੰ ਪਛਾਣੀਏ ਤਾਂ ਹਰੀ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੧॥

हे नानक ! जब वह शब्द की पहचान कर लेता है तो उसके मन में आकर भगवान का नाम बस जाता है॥ १॥

O Nanak, when one realizes the Word of the Shabad, then the Naam comes to abide in the mind. ||1||

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥

इका बाणी इकु गुरु इको सबदु वीचारि ॥

Ikaa baa(nn)ee iku guru iko sabadu veechaari ||

ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ-

इस सृष्टि में एक ही वाणी है, एक ही गुरु और एक ही शब्द है, जिसका हमें हमेशा ध्यान करना चाहिए।

There is One Bani; there is One Guru; there is one Shabad to contemplate.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥

सचा सउदा हटु सचु रतनी भरे भंडार ॥

Sachaa saudaa hatu sachu ratanee bhare bhanddaar ||

ਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇਹੀ ਸੱਚਾ ਹੱਟ ਹੈ ਜਿਸ ਵਿਚ ਰਤਨਾਂ ਦੇ ਭੰਡਾਰੇ ਭਰੇ ਪਏ ਹਨ ।

यही सत्य का सौदा एवं सत्य की दुकान है, जो सत्य-नाम रूपी रत्नों के भण्डार से भरा हुआ है।

True is the merchandise, and true is the shop; the warehouses are overflowing with jewels.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥

गुर किरपा ते पाईअनि जे देवै देवणहारु ॥

Gur kirapaa te paaeeani je devai deva(nn)ahaaru ||

ਜੇ ਦੇਣ ਵਾਲਾ (ਹਰੀ) ਦੇਵੇ ਤਾਂ (ਇਹ ਖ਼ਜ਼ਾਨੇ) ਸਤਿਗੁਰੂ ਦੀ ਕਿਰਪਾ ਨਾਲ ਮਿਲਦੇ ਹਨ ।

यदि दाता प्रभु प्रदान करे तो ही वह गुरु की कृपा से प्राप्त होते हैं।

By Guru's Grace, they are obtained, if the Great Giver gives them.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥

सचा सउदा लाभु सदा खटिआ नामु अपारु ॥

Sachaa saudaa laabhu sadaa khatiaa naamu apaaru ||

ਜਿਸ ਮਨੁੱਖ ਨੇ ਇਹ ਸੱਚਾ ਸੌਦਾ (ਕਰ ਕੇ) ਬੇਅੰਤ ਪ੍ਰਭੂ ਦਾ ਨਾਮ ਲਾਭ ਖੱਟਿਆ ਹੈ,

इस सत्य के सौदे का व्यापार करके मनुष्य हमेशा ही अपार नाम का लाभ प्राप्त करता है।

Dealing in this true merchandise, one earns the profit of the incomparable Naam.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥

विखु विचि अम्रितु प्रगटिआ करमि पीआवणहारु ॥

Vikhu vichi ammmritu prgatiaa karami peeaava(nn)ahaaru ||

ਉਸ ਨੂੰ (ਮਾਇਆ) ਜ਼ਹਿਰ ਵਿਚ ਵਰਤਦਿਆਂ ਹੀ ਨਾਮ-ਅੰਮ੍ਰਿਤ ਮਿਲ ਪੈਂਦਾ ਹੈ, ਪਰ ਇਹ ਅੰਮ੍ਰਿਤ ਪਿਲਾਣ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਹੀ ਪਿਲਾਂਦਾ ਹੈ ।

इस (भयंकर) विष रूपी जगत में ही नामामृत प्रगट होता है और भगवान की अपार कृपा से ही नामामृत का पान किया जाता है।

In the midst of poison, the Ambrosial Nectar is revealed; by His Mercy, one drinks it in.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥

नानक सचु सलाहीऐ धंनु सवारणहारु ॥२॥

Naanak sachu salaaheeai dhannu savaara(nn)ahaaru ||2||

ਹੇ ਨਾਨਕ! ਉਸ ਸਲਾਹੁਣ-ਜੋਗ ਪਰਮਾਤਮਾ ਨੂੰ ਸਿਮਰੀਏ ਜੋ (ਜੀਵਾਂ ਨੂੰ ਨਾਮ ਦੀ ਦਾਤਿ ਦੇ ਕੇ) ਸਵਾਰਦਾ ਹੈ ॥੨॥

हे नानक ! उस सच्चे परमेश्वर की ही महिमा करनी चाहिए, चूंकि वह परम सत्य धन्य है, जो प्राणियों के जीवन को संवारने वाला है॥ २॥

O Nanak, praise the True Lord; blessed is the Creator, the Embellisher. ||2||

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥

जिना अंदरि कूड़ु वरतै सचु न भावई ॥

Jinaa anddari koo(rr)u varatai sachu na bhaavaee ||

ਜਿਨ੍ਹਾਂ ਦੇ ਹਿਰਦੇ ਵਿਚ ਕੂੜ ਵਰਤਦਾ ਹੈ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ;

जिनके मन में झूठ ही विद्यमान रहता है, उन्हें सत्य से कोई लगाव नहीं होता।

Those who are permeated by falsehood, do not love the Truth.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥

जे को बोलै सचु कूड़ा जलि जावई ॥

Je ko bolai sachu koo(rr)aa jali jaavaee ||

ਜੇ ਕੋਈ ਮਨੁੱਖ ਸੱਚ ਬੋਲੇ, ਤਾਂ ਝੂਠਾ (ਸੁਣ ਕੇ) ਸੜ ਬਲ ਜਾਂਦਾ ਹੈ;

यदि कोई सत्य बोलता है तो झूठा व्यक्ति तुरंत ही क्रोध की अग्नि में जल जाता है।

If someone speaks the Truth, falsehood is burnt away.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥

कूड़िआरी रजै कूड़ि जिउ विसटा कागु खावई ॥

Koo(rr)iaaree rajai koo(rr)i jiu visataa kaagu khaavaee ||

ਝੂਠ ਦਾ ਵਪਾਰੀ ਝੂਠ ਵਿਚ ਹੀ ਪ੍ਰਸੰਨ ਹੁੰਦਾ ਹੈ, ਜਿਵੇਂ ਕਾਂ ਵਿਸ਼ਟਾ ਖਾਂਦਾ ਹੈ (ਤੇ ਪ੍ਰਸੰਨ ਹੁੰਦਾ ਹੈ) ।

जैसे कौआ विष्टा ही खाता है, वैसे ही झूठा व्यक्ति झूठ से संतुष्ट होता है।

The false are satisfied by falsehood, like the crows who eat manure.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ ॥

जिसु हरि होइ क्रिपालु सो नामु धिआवई ॥

Jisu hari hoi kripaalu so naamu dhiaavaee ||

ਜਿਸ ਮਨੁੱਖ ਤੇ ਹਰੀ ਦਇਆਲ ਹੋਵੇ, ਉਹ ਨਾਮ ਜਪਦਾ ਹੈ;

जिस पर परमात्मा मेहरबान होता है, वही उसके नाम का भजन करता है।

When the Lord grants His Grace, then one meditates on the Naam, the Name of the Lord.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥੧੦॥

हरि गुरमुखि नामु अराधि कूड़ु पापु लहि जावई ॥१०॥

Hari guramukhi naamu araadhi koo(rr)u paapu lahi jaavaee ||10||

ਜੇ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਅਰਾਧੀਏ, ਤਾਂ ਕੂੜ ਤੇ ਪਾਪ ਲਹਿ ਜਾਂਦਾ ਹੈ ॥੧੦॥

जो गुरुमुख बनकर परमात्मा के नाम की आराधना करता है, उसकी झूठ एवं पाप से मुक्ति हो जाती है॥ १०॥

As Gurmukh, worship the Lord's Name in adoration; fraud and sin shall disappear. ||10||

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥

सेखा चउचकिआ चउवाइआ एहु मनु इकतु घरि आणि ॥

Sekhaa chauchakiaa chauvaaiaa ehu manu ikatu ghari aa(nn)i ||

ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;

हे चहुं दिशाओं में चारों तरफ हवा में उड़ने वाले शेख ! अपने इस मन को एक घर में स्थिर कर।

O Shaykh, you wander in the four directions, blown by the four winds; bring your mind back to the home of the One Lord.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥

एहड़ तेहड़ छडि तू गुर का सबदु पछाणु ॥

Eha(rr) teha(rr) chhadi too gur kaa sabadu pachhaa(nn)u ||

ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ ।

तू छल-कपट करने वाली बातों को छोड़ दे और गुरु के शब्द की पहचान कर।

Renounce your petty arguments, and realize the Word of the Guru's Shabad.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥

सतिगुर अगै ढहि पउ सभु किछु जाणै जाणु ॥

Satigur agai dhahi pau sabhu kichhu jaa(nn)ai jaa(nn)u ||

ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;

हे शेख ! तू सतगुरु की शरण में आ जा, चूंकि वह सबकुछ जानते हैं।

Bow in humble respect before the True Guru; He is the Knower who knows everything.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥

आसा मनसा जलाइ तू होइ रहु मिहमाणु ॥

Aasaa manasaa jalaai too hoi rahu mihamaa(nn)u ||

ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ;

तू अपनी आशा एवं मनसा को जला दे और इस दुनिया में चार दिनों का मेहमान बनकर ही रह।

Burn away your hopes and desires, and live like a guest in this world.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥

सतिगुर कै भाणै भी चलहि ता दरगह पावहि माणु ॥

Satigur kai bhaa(nn)ai bhee chalahi taa daragah paavahi maa(nn)u ||

ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ ।

अब यदि तू सतगुरु की इच्छानुसार अनुसरण करे तो ही तुझे परमात्मा के दरबार में शोभा प्राप्त होगी।

If you walk in harmony with the True Guru's Will, then you shall be honored in the Court of the Lord.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥

नानक जि नामु न चेतनी तिन धिगु पैनणु धिगु खाणु ॥१॥

Naanak ji naamu na chetanee tin dhigu paina(nn)u dhigu khaa(nn)u ||1||

ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ ॥੧॥

हे नानक ! जो व्यक्ति नाम का सिमरन नहीं करते, उनके रहन-सहन एवं भोजन को धिक्कार है॥ १॥

O Nanak, those who do not contemplate the Naam, the Name of the Lord - cursed are their clothes, and cursed is their food. ||1||

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥

हरि गुण तोटि न आवई कीमति कहणु न जाइ ॥

Hari gu(nn) toti na aavaee keemati kaha(nn)u na jaai ||

ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ;

परमात्मा के गुण अनन्त हैं और उनका मूल्यांकन वर्णन से परे है।

There is no end to the Lord's Glorious Praises; His worth cannot be described.

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥

नानक गुरमुखि हरि गुण रवहि गुण महि रहै समाइ ॥२॥

Naanak guramukhi hari gu(nn) ravahi gu(nn) mahi rahai samaai ||2||

(ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ । (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ ॥੨॥

हे नानक ! गुरुमुख ही परमात्मा का गुणगान करते हैं और उसकी महिमा में ही समाए रहते हैं।॥ २॥

O Nanak, the Gurmukhs chant the Glorious Praises of the Lord; they are absorbed in His Glorious Virtues. ||2||

Guru Amardas ji / Raag Sorath / Sorath ki vaar (M: 4) / Guru Granth Sahib ji - Ang 646

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥

हरि चोली देह सवारी कढि पैधी भगति करि ॥

Hari cholee deh savaaree kadhi paidhee bhagati kari ||

(ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ ।

भगवान ने इस शरीर रूपी चोली का बड़ा सुन्दर निर्माण किया है और उसकी भक्ति द्वारा इस चोली की कढ़ाई करके ही मैं इसे पहनता हूँ।

The Lord has adorned the coat of the body; He has embroidered it with devotional worship.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥

हरि पाटु लगा अधिकाई बहु बहु बिधि भाति करि ॥

Hari paatu lagaa adhikaaee bahu bahu bidhi bhaati kari ||

(ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ;

हरि-नाम का रेशम उस पर अनेक विधियों एवं अनेक ढंगों से लगा हुआ है।

The Lord has woven His silk into it, in so many ways and fashions.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥

कोई बूझै बूझणहारा अंतरि बिबेकु करि ॥

Koee boojhai boojha(nn)ahaaraa anttari bibeku kari ||

(ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ ।

कोई विरला ही बुद्धिमान पुरुष है जो अपने अन्तर्मन में विवेक द्वारा इस तथ्य को समझता है।

How rare is that man of understanding, who understands, and deliberates within.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥

सो बूझै एहु बिबेकु जिसु बुझाए आपि हरि ॥

So boojhai ehu bibeku jisu bujhaae aapi hari ||

ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ ।

लेकिन इस विवेक को वही पुरुष समझता है, जिसे भगवान स्वयं समझाता है।

He alone understands these deliberations, whom the Lord Himself inspires to understand.

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥

जनु नानकु कहै विचारा गुरमुखि हरि सति हरि ॥११॥

Janu naanaku kahai vichaaraa guramukhi hari sati hari ||11||

ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ) ॥੧੧॥

दास नानक यही विचार कहता है कि गुरुमुख हरि-परमेश्वर को सदैव सत्य समझते हैं।॥ ११॥

Poor servant Nanak speaks: the Gurmukhs know the Lord, the Lord is True. ||11||

Guru Ramdas ji / Raag Sorath / Sorath ki vaar (M: 4) / Guru Granth Sahib ji - Ang 646

Download SGGS PDF Daily Updates ADVERTISE HERE