ANG 645, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥

मन की सार न जाणनी हउमै भरमि भुलाइ ॥

Man kee saar na jaa(nn)anee haumai bharami bhulaai ||

ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ ।

वे अपने मन की अवस्था को नहीं समझते, चूंकि उनके अहंकार एवं भ्रम ने ही उन्हें भटका दिया है।

They do not know the state of their own minds; they are deluded by doubt and egotism.

Guru Amardas ji / Raag Sorath / Sorath ki vaar (M: 4) / Ang 645

ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥

गुर परसादी भउ पइआ वडभागि वसिआ मनि आइ ॥

Gur parasaadee bhau paiaa vadabhaagi vasiaa mani aai ||

ਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ;

गुरु की कृपा से ही मन में श्रद्धा-भावना पैदा होती है और सौभाग्य से ही भगवान मन में आकर अवस्थित होता है।

By Guru's Grace, the Fear of God is obtained; by great good fortune, the Lord comes to abide in the mind.

Guru Amardas ji / Raag Sorath / Sorath ki vaar (M: 4) / Ang 645

ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥

भै पइऐ मनु वसि होआ हउमै सबदि जलाइ ॥

Bhai paiai manu vasi hoaa haumai sabadi jalaai ||

(ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ ।

जब भगवान के प्रति श्रद्धा भय उत्पन्न हो जाता है तो मन नियंत्रण में आ जाता है और शब्द के माध्यम से अहंकार जल कर राख हो जाता है।

When the Fear of God comes, the mind is restrained, and through the Word of the Shabad, the ego is burnt away.

Guru Amardas ji / Raag Sorath / Sorath ki vaar (M: 4) / Ang 645

ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥

सचि रते से निरमले जोती जोति मिलाइ ॥

Sachi rate se niramale jotee joti milaai ||

ਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ;

जो सत्य में मग्न हैं, वही निर्मल हैं और उनकी ज्योति परम ज्योति में विलीन हो जाती है।

Those who are imbued with Truth are immaculate; their light merges in the Light.

Guru Amardas ji / Raag Sorath / Sorath ki vaar (M: 4) / Ang 645

ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥

सतिगुरि मिलिऐ नाउ पाइआ नानक सुखि समाइ ॥२॥

Satiguri miliai naau paaiaa naanak sukhi samaai ||2||

(ਪਰ) ਹੇ ਨਾਨਕ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ ॥੨॥

हे नानक ! सतगुरु से साक्षात्कार होने पर ही हरि-नाम की प्राप्ति हुई है और अब मैं सुख में लीन रहता हूँ॥ २ ॥

Meeting the True Guru, one obtains the Name; O Nanak, he is absorbed in peace. ||2||

Guru Amardas ji / Raag Sorath / Sorath ki vaar (M: 4) / Ang 645


ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Ang 645

ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥

एह भूपति राणे रंग दिन चारि सुहावणा ॥

Eh bhoopati raa(nn)e rangg din chaari suhaava(nn)aa ||

ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ;

ये राजाओं-महाराजाओं का ऐश्वर्य-वैभव चार दिनों के लिए सुहावना है (अर्थात् इनका भी नाश अवश्यंभावी है)

The pleasures of kings and emperors are pleasing, but they last for only a few days.

Guru Ramdas ji / Raag Sorath / Sorath ki vaar (M: 4) / Ang 645

ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥

एहु माइआ रंगु कसु्मभ खिन महि लहि जावणा ॥

Ehu maaiaa ranggu kasumbbh khin mahi lahi jaava(nn)aa ||

ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ), ਛਿਨ ਮਾਤ੍ਰ ਵਿਚ ਲਹਿ ਜਾਏਗਾ,

माया की यह बहारें कुसुंभ के फूल के रंग जैसी हैं, जो एक क्षण में ही उठ जाती हैं।

These pleasures of Maya are like the color of the safflower, which wears off in a moment.

Guru Ramdas ji / Raag Sorath / Sorath ki vaar (M: 4) / Ang 645

ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥

चलदिआ नालि न चलै सिरि पाप लै जावणा ॥

Chaladiaa naali na chalai siri paap lai jaava(nn)aa ||

(ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ ।

परलोक में जाते समय यह माया साथ नहीं जाती अपितु मनुष्य अपने पापों का बोझ अपने सिर पर उठाकर चल देता है।

They do not go with him when he departs; instead, he carries the load of sins upon his head.

Guru Ramdas ji / Raag Sorath / Sorath ki vaar (M: 4) / Ang 645

ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥

जां पकड़ि चलाइआ कालि तां खरा डरावणा ॥

Jaan paka(rr)i chalaaiaa kaali taan kharaa daraava(nn)aa ||

ਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ;

जब मृत्यु उसे पकड़ कर आगे धकेलती है तो वह अत्यंत भयंकर लगता है।

When death seizes him, and marches him away, then he looks absolutely hideous.

Guru Ramdas ji / Raag Sorath / Sorath ki vaar (M: 4) / Ang 645

ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥

ओह वेला हथि न आवै फिरि पछुतावणा ॥६॥

Oh velaa hathi na aavai phiri pachhutaava(nn)aa ||6||

(ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ ॥੬॥

जीवन का सुनहरी अवसर पुनः उसके हाथ नहीं आता और वह अंतः बहुत पश्चाताप करता है॥ ६॥

That lost opportunity will not come into his hands again, and in the end, he regrets and repents. ||6||

Guru Ramdas ji / Raag Sorath / Sorath ki vaar (M: 4) / Ang 645


ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Ang 645

ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥

सतिगुर ते जो मुह फिरे से बधे दुख सहाहि ॥

Satigur te jo muh phire se badhe dukh sahaahi ||

ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ,

जो व्यक्ति सतगुरु की तरफ से मुँह मोड़ लेता है, वे यमपुरी में बंधे हुए दुःख सहन करता रहता है।

Those who turn their faces away from the True Guru, suffer in sorrow and bondage.

Guru Amardas ji / Raag Sorath / Sorath ki vaar (M: 4) / Ang 645

ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥

फिरि फिरि मिलणु न पाइनी जमहि तै मरि जाहि ॥

Phiri phiri mila(nn)u na paainee jammahi tai mari jaahi ||

ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ;

वह बार-बार जन्मता-मरता रहता है और उसका भगवान से मिलन नहीं होता।

Again and again, they are born only to die; they cannot meet their Lord.

Guru Amardas ji / Raag Sorath / Sorath ki vaar (M: 4) / Ang 645

ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥

सहसा रोगु न छोडई दुख ही महि दुख पाहि ॥

Sahasaa rogu na chhodaee dukh hee mahi dukh paahi ||

ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ ।

उसका संशय-चिंता का रोग दूर नहीं होता और दुःख में ही वह बहुत दुःखी होता रहता है।

The disease of doubt does not depart, and they find only pain and more pain.

Guru Amardas ji / Raag Sorath / Sorath ki vaar (M: 4) / Ang 645

ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥

नानक नदरी बखसि लेहि सबदे मेलि मिलाहि ॥१॥

Naanak nadaree bakhasi lehi sabade meli milaahi ||1||

ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ ॥੧॥

हे नानक ! यद्यपि परमात्मा अपनी कृपा-दृष्टि से जीव को क्षमा कर दे तो वह उसे शब्द द्वारा अपने साथ मिला लेता है॥ १॥

O Nanak, if the Gracious Lord forgives, then one is united in Union with the Word of the Shabad. ||1||

Guru Amardas ji / Raag Sorath / Sorath ki vaar (M: 4) / Ang 645


ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Ang 645

ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥

जो सतिगुर ते मुह फिरे तिना ठउर न ठाउ ॥

Jo satigur te muh phire tinaa thaur na thaau ||

ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ;

जो व्यक्ति सतगुरु की तरफ से मुंह मोड़ लेते हैं, अर्थात् विमुख हो जाते हैं, उन्हें कहीं भी शरण नहीं मिलती।

Those who turn their faces away from the True Guru, shall find no place of rest or shelter.

Guru Amardas ji / Raag Sorath / Sorath ki vaar (M: 4) / Ang 645

ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥

जिउ छुटड़ि घरि घरि फिरै दुहचारणि बदनाउ ॥

Jiu chhuta(rr)i ghari ghari phirai duhachaara(nn)i badanaau ||

ਉਹ ਵਿਭਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈ ।

वे तो छोड़ी हुई स्त्री की भांति घर-घर भटकते रहते हैं और दुराचारिणी के नाम से बदनाम होते हैं।

They wander around from door to door, like a woman forsaken, with a bad character and a bad reputation.

Guru Amardas ji / Raag Sorath / Sorath ki vaar (M: 4) / Ang 645

ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥

नानक गुरमुखि बखसीअहि से सतिगुर मेलि मिलाउ ॥२॥

Naanak guramukhi bakhaseeahi se satigur meli milaau ||2||

ਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤਿ ਵਿਚ ਮਿਲ ਜਾਂਦੇ ਹਨ ॥੨॥

हे नानक ! जिन गुरुमुखों को क्षमादान मिल जाता है, सतगुरु उन्हें ईश्वर से मिला देता है॥ २॥

O Nanak, the Gurmukhs are forgiven, and united in Union with the True Guru. ||2||

Guru Amardas ji / Raag Sorath / Sorath ki vaar (M: 4) / Ang 645


ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Ang 645

ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥

जो सेवहि सति मुरारि से भवजल तरि गइआ ॥

Jo sevahi sati muraari se bhavajal tari gaiaa ||

ਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ,

जो व्यक्ति परम-सत्य प्रभु की आराधना करते हैं, वे भवसागर से पार हो जाते हैं।

Those who serve the True Lord, the Destroyer of ego, cross over the terrifying world-ocean.

Guru Ramdas ji / Raag Sorath / Sorath ki vaar (M: 4) / Ang 645

ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥

जो बोलहि हरि हरि नाउ तिन जमु छडि गइआ ॥

Jo bolahi hari hari naau tin jamu chhadi gaiaa ||

ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ;

जो हरि-नाम बोलते रहते हैं, उन्हें यमराज भी छोड़कर दूर हो गया है।

Those who chant the Name of the Lord, Har, Har, are passed over by the Messenger of Death.

Guru Ramdas ji / Raag Sorath / Sorath ki vaar (M: 4) / Ang 645

ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥

से दरगह पैधे जाहि जिना हरि जपि लइआ ॥

Se daragah paidhe jaahi jinaa hari japi laiaa ||

ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ;

जो परमात्मा का जाप करते हैं, वे सत्कृत होकर उसके दरबार में जाते हैं।

Those who meditate on the Lord, go to His Court in robes of honor.

Guru Ramdas ji / Raag Sorath / Sorath ki vaar (M: 4) / Ang 645

ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥

हरि सेवहि सेई पुरख जिना हरि तुधु मइआ ॥

Hari sevahi seee purakh jinaa hari tudhu maiaa ||

(ਪਰ) ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ ।

हे परमेश्वर ! जिन पर तुम्हारी कृपा है, वही पुरुष तेरी उपासना करते हैं।

They alone serve You, O Lord, whom You bless with Grace.

Guru Ramdas ji / Raag Sorath / Sorath ki vaar (M: 4) / Ang 645

ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥

गुण गावा पिआरे नित गुरमुखि भ्रम भउ गइआ ॥७॥

Gu(nn) gaavaa piaare nit guramukhi bhrm bhau gaiaa ||7||

ਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਤੇਰੇ ਸਦਾ ਗੁਣ ਗਾਵਾਂ ॥੭॥

हे मेरे प्यारे ! मैं सर्वदा ही तेरे गुण गाता रहता हूँ और गुरु के माध्यम से मेरा भ्रम एवं भय नष्ट हो गया है॥ ७ ॥

I sing continually Your Glorious Praises, O Beloved; as Gurmukh, my doubts and fears have been dispelled. ||7||

Guru Ramdas ji / Raag Sorath / Sorath ki vaar (M: 4) / Ang 645


ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Ang 645

ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥

थालै विचि तै वसतू पईओ हरि भोजनु अम्रितु सारु ॥

Thaalai vichi tai vasatoo paeeo hari bhojanu ammmritu saaru ||

ਜਿਸ ਹਿਰਦੈ-ਰੂਪ ਥਾਲ ਵਿਚ (ਸਤ, ਸੰਤੋਖ ਤੇ ਵੀਚਾਰ) ਤਿੰਨ ਚੀਜ਼ਾਂ ਆ ਪਈਆਂ ਹਨ, ਉਸ ਹਿਰਦੇ-ਥਾਲ ਵਿਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ (ਪਰੋਸਿਆ ਜਾਂਦਾ) ਹੈ,

थाल में तीन वस्तुएँ-सत्य, संतोष एवं सिमरन को परोसा हुआ है, यह हरिनामामृत रूपी सर्वोत्तम भोजन है,"

Upon the plate, three things have been placed; this is the sublime, ambrosial food of the Lord.

Guru Amardas ji / Raag Sorath / Sorath ki vaar (M: 4) / Ang 645

ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥

जितु खाधै मनु त्रिपतीऐ पाईऐ मोख दुआरु ॥

Jitu khaadhai manu tripateeai paaeeai mokh duaaru ||

ਜਿਸ ਦੇ ਖਾਧਿਆਂ ਮਨ ਰੱਜ ਜਾਂਦਾ ਹੈ ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰ ਪ੍ਰਾਪਤ ਹੁੰਦਾ ਹੈ ।

जिसे खाने से मन तृप्त हो जाता है और मोक्ष का द्वार सहज ही मिल जाता है।

Eating this, the mind is satisfied, and the Door of Salvation is found.

Guru Amardas ji / Raag Sorath / Sorath ki vaar (M: 4) / Ang 645

ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥

इहु भोजनु अलभु है संतहु लभै गुर वीचारि ॥

Ihu bhojanu alabhu hai santtahu labhai gur veechaari ||

ਹੇ ਸੰਤ ਜਨੋਂ! ਇਹ ਭੋਜਨ ਦੁਰਲੱਭ ਹੈ, ਸਤਿਗੁਰੂ ਦੀ (ਦੱਸੀ ਹੋਈ) ਵੀਚਾਰ ਦੀ ਰਾਹੀਂ ਲੱਭਦਾ ਹੈ ।

हे संतो ! यह नामामृत रूपी भोजन बड़ा दुर्लभ है और गुरु के ज्ञान को सोचने-समझाने से ही इसकी उपलब्धि होती है।

It is so difficult to obtain this food, O Saints; it is obtained only by contemplating the Guru.

Guru Amardas ji / Raag Sorath / Sorath ki vaar (M: 4) / Ang 645

ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥

एह मुदावणी किउ विचहु कढीऐ सदा रखीऐ उरि धारि ॥

Eh mudaava(nn)ee kiu vichahu kadheeai sadaa rakheeai uri dhaari ||

ਇਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ; ਇਹ ਭੁਲਾਣੀ ਨਹੀਂ ਚਾਹੀਦੀ ।

यह पहेली अपने हृदय में से कैसे निकालें ? हरि-नाम की इस पहेली को अपने हृदय में धारण करके रखना चाहिए।

Why should we cast this riddle out of our minds? We should keep it ever enshrined in our hearts.

Guru Amardas ji / Raag Sorath / Sorath ki vaar (M: 4) / Ang 645

ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥

एह मुदावणी सतिगुरू पाई गुरसिखा लधी भालि ॥

Eh mudaava(nn)ee satiguroo paaee gurasikhaa ladhee bhaali ||

ਆਤਮਕ ਆਨੰਦ ਦੇਣ ਵਾਲੀ ਇਸ (ਸਿਫ਼ਤ-ਸਾਲਾਹ ਦੀ ਆਤਮਕ ਖ਼ੁਰਾਕ ਦੀ ਦੱਸ) ਗੁਰੂ ਨੇ ਪਾਈ ਹੈ, ਗੁਰ-ਸਿੱਖਾਂ ਨੇ ਖੋਜ ਕੇ ਲੱਭ ਲਈ ਹੈ ।

यह पहेली सतगुरु ने ही स्थापित की है और इसका समाधान गुरु के शिष्यों ने बड़ी खोज के उपरांत ढूंढ लिया है।

The True Guru has posed this riddle. The Guru's Sikhs have found its solution.

Guru Amardas ji / Raag Sorath / Sorath ki vaar (M: 4) / Ang 645

ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥

नानक जिसु बुझाए सु बुझसी हरि पाइआ गुरमुखि घालि ॥१॥

Naanak jisu bujhaae su bujhasee hari paaiaa guramukhi ghaali ||1||

ਹੇ ਨਾਨਕ! ਜਿਸ ਮਨੁੱਖ ਨੂੰ (ਇਸ ਦੀ) ਸਮਝ ਦੇਂਦਾ ਹੈ ਉਹ ਸਮਝਦਾ ਹੈ, ਅਤੇ ਉਹ ਸਤਿਗੁਰੂ ਦੇ ਸਨਮੁਖ ਹੋ ਕੇ ਘਾਲਣਾ ਘਾਲ ਕੇ ਹਰੀ ਨੂੰ ਮਿਲਦਾ ਹੈ ॥੧॥

हे नानक ! जिसे वह सूझ-बूझ प्रदान करता है, वही इस पहेली को बूझता है। कठिन साधना के द्वारा गुरुमुख भगवान को प्राप्त कर लेते हैं।॥ १॥

O Nanak, he alone understands this, whom the Lord inspires to understand. The Gurmukhs work hard, and find the Lord. ||1||

Guru Amardas ji / Raag Sorath / Sorath ki vaar (M: 4) / Ang 645


ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Ang 645

ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥

जो धुरि मेले से मिलि रहे सतिगुर सिउ चितु लाइ ॥

Jo dhuri mele se mili rahe satigur siu chitu laai ||

ਹਰੀ ਨੇ ਜੋ ਧੁਰ ਤੋਂ ਮਿਲਾਏ ਹਨ, ਉਹ ਮਨੁੱਖ ਸਤਿਗੁਰੂ ਨਾਲ ਚਿੱਤ ਜੋੜ ਕੇ (ਹਰੀ ਵਿਚ) ਲੀਨ ਹੋਏ ਹਨ;

जिन्हें आदि से परमेश्वर ने मिलाया है, वे उससे मिले रहते हैं और अपना चित गुरु के साथ लगाते हैं।

Those whom the Primal Lord unites, remain in Union with Him; they focus their consciousness on the True Guru.

Guru Amardas ji / Raag Sorath / Sorath ki vaar (M: 4) / Ang 645

ਆਪਿ ਵਿਛੋੜੇਨੁ ਸੇ ਵਿਛੁੜੇ ਦੂਜੈ ਭਾਇ ਖੁਆਇ ॥

आपि विछोड़ेनु से विछुड़े दूजै भाइ खुआइ ॥

Aapi vichho(rr)enu se vichhu(rr)e doojai bhaai khuaai ||

(ਪਰ) ਜੋ ਉਸ ਹਰੀ ਨੇ ਆਪ ਵਿਛੋੜੇ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਖੁੰਝੇ ਹੋਏ ਹਰੀ ਤੋਂ ਵਿੱਛੁੜੇ ਹੋਏ ਹਨ ।

जिन्हें वह स्वयं जुदा करता है, वे उससे जुदा रहते हैं और द्वैतभाव के कारण तंग होते हैं।

Those whom the Lord Himself separates, remain separated; in the love of duality, they are ruined.

Guru Amardas ji / Raag Sorath / Sorath ki vaar (M: 4) / Ang 645

ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥੨॥

नानक विणु करमा किआ पाईऐ पूरबि लिखिआ कमाइ ॥२॥

Naanak vi(nn)u karamaa kiaa paaeeai poorabi likhiaa kamaai ||2||

ਹੇ ਨਾਨਕ! ਕੀਤੀ ਹੋਈ ਕਮਾਈ ਤੋਂ ਬਿਨਾ ਕੁਝ ਨਹੀਂ ਮਿਲਦਾ, ਮੁੱਢ ਤੋਂ (ਕੀਤੇ ਕੰਮਾਂ ਦੇ ਅਨੁਸਾਰ) ਉੱਕਰੇ ਹੋਏ (ਸੰਸਕਾਰ-ਰੂਪ ਲੇਖ ਦੀ ਕਮਾਈ) ਕਮਾਉਣੀ ਪੈਂਦੀ ਹੈ ॥੨॥

हे नानक ! भगवान की कृपा के बिना क्या प्राप्त हो सकता है? मनुष्य वही कर्म करता है, जो उसके भाग्य में प्रारम्भ से ही लिखा होता है।॥ २ ॥

O Nanak, without good karma, what can anyone obtain? He earns what he is pre-destined to receive. ||2||

Guru Amardas ji / Raag Sorath / Sorath ki vaar (M: 4) / Ang 645


ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Ang 645

ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥

बहि सखीआ जसु गावहि गावणहारीआ ॥

Bahi sakheeaa jasu gaavahi gaava(nn)ahaareeaa ||

ਹਰੀ ਦੀ ਸਿਫ਼ਤ-ਸਾਲਾਹ ਕਰਨ ਵਾਲੀਆਂ (ਸੰਤ ਜਨ-ਰੂਪ) ਸਹੇਲੀਆਂ ਇਕੱਠੀਆਂ ਬਹਿ ਕੇ ਆਪ ਹਰੀ ਦਾ ਜਸ ਗਾਉਂਦੀਆਂ ਹਨ,

यश गाने वाली सत्संगी सखियाँ साथ बैठकर हरि का यशगान करती हैं।

Sitting together, the companions sing the Songs of the Lord's Praises.

Guru Ramdas ji / Raag Sorath / Sorath ki vaar (M: 4) / Ang 645

ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ ॥

हरि नामु सलाहिहु नित हरि कउ बलिहारीआ ॥

Hari naamu salaahihu nit hari kau balihaareeaa ||

ਹਰੀ ਤੋਂ ਸਦਕੇ ਜਾਂਦੀਆਂ ਹਨ (ਹੋਰਨਾਂ ਨੂੰ ਸਿੱਖਿਆ ਦੇਂਦੀਆਂ ਹਨ ਕਿ) "ਸਦਾ ਹਰੀ ਦੇ ਨਾਮ ਦੀ ਵਡਿਆਈ ਕਰੋ । "

वह नित्य ही हरि-नाम की स्तुति करती हैं और हरि पर न्यौछावर होती हैं।

They praise the Lord's Name continually; they are a sacrifice to the Lord.

Guru Ramdas ji / Raag Sorath / Sorath ki vaar (M: 4) / Ang 645

ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ ॥

जिनी सुणि मंनिआ हरि नाउ तिना हउ वारीआ ॥

Jinee su(nn)i manniaa hari naau tinaa hau vaareeaa ||

ਮੈਂ ਸਦਕੇ ਹਾਂ ਜਿਨ੍ਹਾਂ ਨੇ ਸੁਣ ਕੇ ਹਰੀ ਦਾ ਨਾਮ ਮੰਨਿਆ ਹੈ,

जिन्होंने हरि-नाम सुनकर उस पर आस्था रखी है, मैं उन पर तन-मन से न्यौछावर होता हूँ।

Those who hear, and believe in the Lord's Name, to them I am a sacrifice.

Guru Ramdas ji / Raag Sorath / Sorath ki vaar (M: 4) / Ang 645

ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ ॥

गुरमुखीआ हरि मेलु मिलावणहारीआ ॥

Guramukheeaa hari melu milaava(nn)ahaareeaa ||

ਉਹਨਾਂ ਹਰੀ ਨੂੰ ਮਿਲਾਉਣ ਵਾਲੀਆਂ ਗੁਰਮੁਖ ਸਹੇਲੀਆਂ ਤੋਂ ਮੈਂ ਸਦਕੇ ਹਾਂ;

हे परमेश्वर ! मेरा गुरुमुख सत्संगी सखियों से मिलाप करवा दो, जो मुझे तेरे साथ मिलाने में समर्थ है।

O Lord, let me unite with the Gurmukhs, who are united with You.

Guru Ramdas ji / Raag Sorath / Sorath ki vaar (M: 4) / Ang 645

ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥੮॥

हउ बलि जावा दिनु राति गुर देखणहारीआ ॥८॥

Hau bali jaavaa dinu raati gur dekha(nn)ahaareeaa ||8||

ਸਤਿਗੁਰੂ ਦੇ ਦਰਸ਼ਨ ਕਰਨ ਵਾਲੀਆਂ ਤੋਂ ਮੈਂ ਦਿਨ ਰਾਤ ਬਲਿਹਾਰ ਹਾਂ ॥੮॥

मैं तो दिन-रात उन पर बलिहारी जाता हूँ, जो अपने गुरु के दर्शन करती रहती हैं।॥ ८ ॥

I am a sacrifice to those who, day and night, behold their Guru. ||8||

Guru Ramdas ji / Raag Sorath / Sorath ki vaar (M: 4) / Ang 645


ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Ang 645


Download SGGS PDF Daily Updates ADVERTISE HERE