ANG 641, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਤਿਨਾ ਪਿਛੈ ਛੁਟੀਐ ਪਿਆਰੇ ਜੋ ਸਾਚੀ ਸਰਣਾਇ ॥੨॥

तिना पिछै छुटीऐ पिआरे जो साची सरणाइ ॥२॥

Tinaa pichhai chhuteeai piaare jo saachee sara(nn)aai ||2||

ਹੇ ਭਾਈ! ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਪੂਰਨਿਆਂ ਤੇ ਤੁਰ ਕੇ (ਮਾਇਆ ਦੇ ਮੋਹ ਦੀ ਜ਼ਹਿਰ ਤੋਂ) ਬਚ ਜਾਈਦਾ ਹੈ ॥੨॥

हे प्यारे ! जो लोग सत्य की शरण में आते हैं, उनका अनुसरण करते हुए हम भी मुक्ति प्राप्त कर सकते हैं।॥ २॥

We are saved by following those, O Beloved, who seek the Sanctuary of the True Lord. ||2||

Guru Arjan Dev ji / Raag Sorath / Ashtpadiyan / Guru Granth Sahib ji - Ang 641


ਮਿਠਾ ਕਰਿ ਕੈ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥

मिठा करि कै खाइआ पिआरे तिनि तनि कीता रोगु ॥

Mithaa kari kai khaaiaa piaare tini tani keetaa rogu ||

ਹੇ ਭਾਈ! ਮਨੁੱਖ ਨੇ (ਸਾਰੀ ਉਮਰ ਦੁਨੀਆ ਦੇ ਪਦਾਰਥਾਂ ਨੂੰ) ਮਿੱਠੇ ਮੰਨ ਕੇ ਖਾਧਾ, ਉਸ ਮਿੱਠੇ ਨੇ (ਉਸ ਦੇ) ਸਰੀਰ ਵਿਚ ਰੋਗ ਪੈਦਾ ਕਰ ਦਿੱਤਾ ।

हे प्यारे ! मनुष्य लौकिक पदार्थों को मीठा समझते हुए खाता है, लेकिन वह तो शरीर में रोग ही उत्पन्न कर देता है।

He thinks that his food is so sweet, O Beloved, but it makes his body ill.

Guru Arjan Dev ji / Raag Sorath / Ashtpadiyan / Guru Granth Sahib ji - Ang 641

ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ ॥

कउड़ा होइ पतिसटिआ पिआरे तिस ते उपजिआ सोगु ॥

Kau(rr)aa hoi patisatiaa piaare tis te upajiaa sogu ||

ਉਹ ਰੋਗ ਦੁਖਦਾਈ ਹੋ ਕੇ ਸਰੀਰ ਵਿਚ ਪੱਕਾ ਟਿਕ ਜਾਂਦਾ ਹੈ ਉਸ (ਰੋਗ) ਤੋਂ ਚਿੰਤਾ-ਗ਼ਮ ਪੈਦਾ ਹੁੰਦੀ ਹੈ ।

फिर यह कड़वा होकर निकलता है और जिससे शोक ही उत्पन्न होता है।

It turns out to be bitter, O Beloved, and it produces only sadness.

Guru Arjan Dev ji / Raag Sorath / Ashtpadiyan / Guru Granth Sahib ji - Ang 641

ਭੋਗ ਭੁੰਚਾਇ ਭੁਲਾਇਅਨੁ ਪਿਆਰੇ ਉਤਰੈ ਨਹੀ ਵਿਜੋਗੁ ॥

भोग भुंचाइ भुलाइअनु पिआरे उतरै नही विजोगु ॥

Bhog bhuncchaai bhulaaianu piaare utarai nahee vijogu ||

ਦੁਨੀਆ ਦੇ ਪਦਾਰਥ ਖਵਾ ਖਵਾ ਕੇ ਉਸ ਪਰਮਾਤਮਾ ਨੇ (ਆਪ ਹੀ ਜੀਵ ਨੂੰ) ਕੁਰਾਹੇ ਪਾ ਰੱਖਿਆ ਹੈ । (ਪਰਮਾਤਮਾ ਨਾਲੋਂ ਜੀਵ ਦਾ) ਵਿਛੋੜ ਮੁੱਕਣ ਵਿਚ ਨਹੀਂ ਆਉਂਦਾ ।

हे प्यारे प्रभु ! तूने जीव को सांसारिक भोगों का लुत्फ प्राप्त करने में भटकाया हुआ है और इससे उसकी वियोग की दूरी खत्म नहीं होती है।

The Lord leads him astray in the enjoyment of pleasures, O Beloved, and so his sense of separation does not depart.

Guru Arjan Dev ji / Raag Sorath / Ashtpadiyan / Guru Granth Sahib ji - Ang 641

ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਇਆ ਸੰਜੋਗੁ ॥੩॥

जो गुर मेलि उधारिआ पिआरे तिन धुरे पइआ संजोगु ॥३॥

Jo gur meli udhaariaa piaare tin dhure paiaa sanjjogu ||3||

ਜਿਨ੍ਹਾਂ ਜੀਵਾਂ ਨੂੰ ਗੁਰੂ ਨਾਲ ਮਿਲਾ ਕੇ ਪ੍ਰਭੂ ਨੇ (ਪਦਾਰਥਾਂ ਦੇ ਭੋਗਾਂ ਤੋਂ) ਬਚਾ ਲਿਆ, ਧੁਰੋਂ ਲਿਖੇ ਅਨੁਸਾਰ ਉਹਨਾਂ ਦਾ (ਪਰਮਾਤਮਾ ਨਾਲ) ਮਿਲਾਪ ਹੋ ਗਿਆ ॥੩॥

हे प्यारे ! जिनका गुरु के मिलन से उद्धार हो गया है, उनका ऐसा ही संयोग लिखा था ॥ ३॥

Those who meet the Guru are saved, O Beloved; this is their pre-ordained destiny. ||3||

Guru Arjan Dev ji / Raag Sorath / Ashtpadiyan / Guru Granth Sahib ji - Ang 641


ਮਾਇਆ ਲਾਲਚਿ ਅਟਿਆ ਪਿਆਰੇ ਚਿਤਿ ਨ ਆਵਹਿ ਮੂਲਿ ॥

माइआ लालचि अटिआ पिआरे चिति न आवहि मूलि ॥

Maaiaa laalachi atiaa piaare chiti na aavahi mooli ||

ਹੇ ਪਿਆਰੇ ਪ੍ਰਭੂ! ਜੇਹੜੇ ਮਨੁੱਖ (ਸਦਾ) ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਚਿੱਤ ਵਿਚ ਤੂੰ ਉੱਕਾ ਹੀ ਨਹੀਂ ਵੱਸਦਾ ।

हे प्रभु ! मनुष्य तो धन-दौलत के लालच में ही भरा हुआ है और उसके चित्त में तू कदापि स्मरण नहीं होता।

He is filled with longing for Maya, O Beloved, and so the Lord does not ever come into his mind.

Guru Arjan Dev ji / Raag Sorath / Ashtpadiyan / Guru Granth Sahib ji - Ang 641

ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ ਹੋਏ ਧੂੜਿ ॥

जिन तू विसरहि पारब्रहम सुआमी से तन होए धूड़ि ॥

Jin too visarahi paarabrham suaamee se tan hoe dhoo(rr)i ||

ਹੇ ਮਾਲਕ ਪ੍ਰਭੂ! ਜਿਨ੍ਹਾਂ ਨੂੰ ਤੇਰੀ ਯਾਦ ਭੁੱਲ ਜਾਂਦੀ ਹੈ ਉਹ ਸਰੀਰ (ਆਤਮਕ ਜੀਵਨ ਦੀ ਪੂੰਜੀ ਬਣਾਣ ਤੋਂ ਬਿਨਾ ਹੀ) ਮਿੱਟੀ ਹੋ ਜਾਂਦੇ ਹਨ ।

हे परब्रह्म-परमेश्वर ! जो तुझे भुला देते हैं, उनका शरीर धूल बन जाता है।

Those who forget You, O Supreme Lord Master, their bodies turn to dust.

Guru Arjan Dev ji / Raag Sorath / Ashtpadiyan / Guru Granth Sahib ji - Ang 641

ਬਿਲਲਾਟ ਕਰਹਿ ਬਹੁਤੇਰਿਆ ਪਿਆਰੇ ਉਤਰੈ ਨਾਹੀ ਸੂਲੁ ॥

बिललाट करहि बहुतेरिआ पिआरे उतरै नाही सूलु ॥

Bilalaat karahi bahuteriaa piaare utarai naahee soolu ||

(ਮਾਇਆ ਦੇ ਮੋਹ ਕਾਰਨ ਦੁੱਖੀ ਹੋ ਹੋ ਕੇ) ਉਹ ਬਥੇਰੇ ਵਿਲਕਦੇ ਹਨ, ਪਰ ਉਹਨਾਂ ਦੇ ਅੰਦਰ ਦਾ ਉਹ ਦੁੱਖ ਦੂਰ ਨਹੀਂ ਹੁੰਦਾ ।

वे बहुत रोते-चिल्लाते हैं किन्तु उनकी पीड़ा निवृत्त नहीं होती।

They cry out and scream horribly, O Beloved, but their torment does not end.

Guru Arjan Dev ji / Raag Sorath / Ashtpadiyan / Guru Granth Sahib ji - Ang 641

ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲੁ ॥੪॥

जो गुर मेलि सवारिआ पिआरे तिन का रहिआ मूलु ॥४॥

Jo gur meli savaariaa piaare tin kaa rahiaa moolu ||4||

ਹੇ ਭਾਈ! ਗੁਰੂ ਨਾਲ ਮਿਲਾ ਕੇ ਜਿਨ੍ਹਾਂ ਦਾ ਜੀਵਨ ਪਰਮਾਤਮਾ ਸੋਹਣਾ ਬਣਾ ਦੇਂਦਾ ਹੈ, ਉਹਨਾਂ ਦਾ ਆਤਮਕ ਜੀਵਨ ਦਾ ਸਰਮਾਇਆ ਬਚਿਆ ਰਹਿੰਦਾ ਹੈ ॥੪॥

हे प्यारे ! गुरु से मिलाकर तूने जिनका जीवन संवार दिया है, उनका मूल बरकरार रह गया है॥ ४॥

Those who meet the Guru, and reform themselves, O Beloved, their capital remains intact. ||4||

Guru Arjan Dev ji / Raag Sorath / Ashtpadiyan / Guru Granth Sahib ji - Ang 641


ਸਾਕਤ ਸੰਗੁ ਨ ਕੀਜਈ ਪਿਆਰੇ ਜੇ ਕਾ ਪਾਰਿ ਵਸਾਇ ॥

साकत संगु न कीजई पिआरे जे का पारि वसाइ ॥

Saakat sanggu na keejaee piaare je kaa paari vasaai ||

ਹੇ ਭਾਈ! ਜਿਥੋਂ ਤਕ ਵੱਸ ਲੱਗੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ,

हे प्यारे मित्र ! जहाँ तक मुमकिन हो सके भगवान से विमुख मनुष्य की संगति मत करो।

As far as possible, do not associate with the faithless cynics, O Beloved.

Guru Arjan Dev ji / Raag Sorath / Ashtpadiyan / Guru Granth Sahib ji - Ang 641

ਜਿਸੁ ਮਿਲਿਐ ਹਰਿ ਵਿਸਰੈ ਪਿਆਰੇ ਸੋੁ ਮੁਹਿ ਕਾਲੈ ਉਠਿ ਜਾਇ ॥

जिसु मिलिऐ हरि विसरै पिआरे सो मुहि कालै उठि जाइ ॥

Jisu miliai hari visarai piaare sao muhi kaalai uthi jaai ||

ਕਿਉਂਕਿ ਉਸ ਮਨੁੱਖ ਨੂੰ ਮਿਲਿਆਂ ਪਰਮਾਤਮਾ ਵਿਸਰ ਜਾਂਦਾ ਹੈ । (ਜੇਹੜਾ ਮਨੁੱਖ ਸਾਕਤ ਦਾ ਸੰਗ ਕਰਦਾ ਹੈ) ਉਹ ਬਦਨਾਮੀ ਖੱਟ ਕੇ ਹੀ ਦੁਨੀਆ ਤੋਂ ਚਲਾ ਜਾਂਦਾ ਹੈ ।

जिस विमुख को मिलकर भगवान ही भूल जाता है, फिर कुसंग के कारण मनुष्य तिरस्कृत होकर संसार से चला जाता है।

Meeting with them, the Lord is forgotten, O Beloved, and you rise and depart with a blackened face.

Guru Arjan Dev ji / Raag Sorath / Ashtpadiyan / Guru Granth Sahib ji - Ang 641

ਮਨਮੁਖਿ ਢੋਈ ਨਹ ਮਿਲੈ ਪਿਆਰੇ ਦਰਗਹ ਮਿਲੈ ਸਜਾਇ ॥

मनमुखि ढोई नह मिलै पिआरे दरगह मिलै सजाइ ॥

Manamukhi dhoee nah milai piaare daragah milai sajaai ||

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਪਰਮਾਤਮਾ ਦੀ ਦਰਗਾਹ ਵਿਚ ਥਾਂ ਨਹੀਂ ਮਿਲਦੀ, (ਉਸ ਨੂੰ ਸਗੋਂ ਉਥੇ) ਸਜ਼ਾ ਮਿਲਦੀ ਹੈ ।

हे प्यारे ! मनमुख व्यक्तियों को तो कहीं भी शरण नहीं मिलती और उन्हें भगवान के दरबार में कठोर दण्ड ही प्राप्त होता है।

The self-willed manmukh finds no rest or shelter, O Beloved; in the Court of the Lord, they are punished.

Guru Arjan Dev ji / Raag Sorath / Ashtpadiyan / Guru Granth Sahib ji - Ang 641

ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨਾ ਪੂਰੀ ਪਾਇ ॥੫॥

जो गुर मेलि सवारिआ पिआरे तिना पूरी पाइ ॥५॥

Jo gur meli savaariaa piaare tinaa pooree paai ||5||

ਪਰ, ਹੇ ਭਾਈ! ਗੁਰੂ ਦੇ ਨਾਲ ਮਿਲਾ ਕੇ ਜਿਨ੍ਹਾਂ ਮਨੁੱਖਾਂ ਦਾ ਜੀਵਨ ਪਰਮਾਤਮਾ ਨੇ ਸੋਹਣਾ ਬਣਾ ਦਿੱਤਾ ਹੈ, ਉਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ ॥੫॥

जो लोग गुरु से मिलकर अपना जीवन संवार लेते हैं, उनके सभी कार्य संवर जाते हैं।॥ ५॥

Those who meet with the Guru, and reform themselves, O Beloved, their affairs are resolved. ||5||

Guru Arjan Dev ji / Raag Sorath / Ashtpadiyan / Guru Granth Sahib ji - Ang 641


ਸੰਜਮ ਸਹਸ ਸਿਆਣਪਾ ਪਿਆਰੇ ਇਕ ਨ ਚਲੀ ਨਾਲਿ ॥

संजम सहस सिआणपा पिआरे इक न चली नालि ॥

Sanjjam sahas siaa(nn)apaa piaare ik na chalee naali ||

ਹੇ ਭਾਈ! (ਵਰਤ ਨੇਮ ਆਦਿਕ) ਹਜ਼ਾਰਾਂ ਸੰਜਮ ਤੇ ਹਜ਼ਾਰਾਂ ਸਿਆਣਪਾਂ (ਜੇ ਮਨੁੱਖ ਕਰਦਾ ਰਹੇ, ਤਾਂ ਇਹਨਾਂ ਵਿਚੋਂ) ਇੱਕ ਭੀ (ਪਰਲੋਕ ਵਿਚ) ਮਦਦ ਨਹੀਂ ਕਰਦੀ ।

हे प्यारे ! जीवन में यदि कोई व्यक्ति हजारों ही युक्तियाँ एवं चतुराईयों का प्रयोग भी क्यों न कर ले किन्तु एक भी युक्ति एवं चतुराई उसका साथ नहीं देती।

One may have thousands of clever tricks and techniques of austere self-discipline, O Beloved, but not even one of them will go with him.

Guru Arjan Dev ji / Raag Sorath / Ashtpadiyan / Guru Granth Sahib ji - Ang 641

ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲਿ ਲਾਗੈ ਗਾਲਿ ॥

जो बेमुख गोबिंद ते पिआरे तिन कुलि लागै गालि ॥

Jo bemukh gobindd te piaare tin kuli laagai gaali ||

ਜੇਹੜੇ ਮਨੁੱਖ ਪਰਮਾਤਮਾ ਵਲੋਂ ਆਪਣਾ ਮੂੰਹ ਭਵਾਈ ਰੱਖਦੇ ਹਨ, ਉਹਨਾਂ ਦੇ (ਤਾਂ) ਖ਼ਾਨਦਾਨ ਵਿਚ (ਭੀ) ਕਲੰਕ ਦਾ ਟਿੱਕਾ ਲੱਗ ਜਾਂਦਾ ਹੈ ।

जो परमात्मा से विमृख हो जाते हैं, उनका वंश ही कलंकित हो जाता है।

Those who turn their backs on the Lord of the Universe, O Beloved, their families are stained with disgrace.

Guru Arjan Dev ji / Raag Sorath / Ashtpadiyan / Guru Granth Sahib ji - Ang 641

ਹੋਦੀ ਵਸਤੁ ਨ ਜਾਤੀਆ ਪਿਆਰੇ ਕੂੜੁ ਨ ਚਲੀ ਨਾਲਿ ॥

होदी वसतु न जातीआ पिआरे कूड़ु न चली नालि ॥

Hodee vasatu na jaateeaa piaare koo(rr)u na chalee naali ||

(ਸਾਕਤ ਮਨੁੱਖ ਹਿਰਦੇ ਵਿਚ) ਵੱਸਦੇ (ਕੀਮਤੀ ਹਰਿ-ਨਾਮ) ਪਦਾਰਥ ਨਾਲ ਸਾਂਝ ਨਹੀਂ ਪਾਂਦਾ (ਦੁਨੀਆ ਦੇ ਨਾਸਵੰਤ ਪਦਾਰਥਾਂ ਨਾਲ ਹੀ ਮੋਹ ਪਾਈ ਰੱਖਦਾ ਹੈ, ਪਰ ਕੋਈ ਭੀ) ਨਾਸਵੰਤ ਪਦਾਰਥ (ਪਰਲੋਕ ਵਿਚ) ਨਾਲ ਨਹੀਂ ਜਾਂਦਾ ।

हे प्यारे ! जो सदैव नाम रूपी वस्तु है, उसे व्यक्ति जानता ही नहीं और झूठ उसके किसी काम नहीं आने वाला।

They do not realize that they do have Him , O Beloved; falsehood will not go with them.

Guru Arjan Dev ji / Raag Sorath / Ashtpadiyan / Guru Granth Sahib ji - Ang 641

ਸਤਿਗੁਰੁ ਜਿਨਾ ਮਿਲਾਇਓਨੁ ਪਿਆਰੇ ਸਾਚਾ ਨਾਮੁ ਸਮਾਲਿ ॥੬॥

सतिगुरु जिना मिलाइओनु पिआरे साचा नामु समालि ॥६॥

Satiguru jinaa milaaionu piaare saachaa naamu samaali ||6||

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਉਸ ਪਰਮਾਤਮਾ ਨੇ ਗੁਰੂ ਮਿਲਾ ਦਿੱਤਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ (ਆਪਣੇ ਹਿਰਦੇ ਵਿਚ) ਵਸਾਈ ਰੱਖਦੇ ਹਨ ॥੬॥

हे प्यारे ! ईश्वर जिसे सतगुरु से मिला देता है, वह सत्य नाम का ही चिंतन करता रहता है॥ ६॥

Those who meet with the True Guru, O Beloved, dwell upon the True Name. ||6||

Guru Arjan Dev ji / Raag Sorath / Ashtpadiyan / Guru Granth Sahib ji - Ang 641


ਸਤੁ ਸੰਤੋਖੁ ਗਿਆਨੁ ਧਿਆਨੁ ਪਿਆਰੇ ਜਿਸ ਨੋ ਨਦਰਿ ਕਰੇ ॥

सतु संतोखु गिआनु धिआनु पिआरे जिस नो नदरि करे ॥

Satu santtokhu giaanu dhiaanu piaare jis no nadari kare ||

ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਸੇਵਾ ਸੰਤੋਖ ਗਿਆਨ ਧਿਆਨ (ਆਦਿਕ ਗੁਣ ਪੈਦਾ ਹੋ ਜਾਂਦੇ ਹਨ) ।

हे प्यारे ! जिस पर वह अपनी कृपा-दृष्टि करता है, उसे सत्यं, संतोष, ज्ञान एवं ध्यान की प्राप्ति हो जाती है।

When the Lord casts His Glance of Grace, O Beloved, one is blessed with Truth, contentment, wisdom and meditation.

Guru Arjan Dev ji / Raag Sorath / Ashtpadiyan / Guru Granth Sahib ji - Ang 641

ਅਨਦਿਨੁ ਕੀਰਤਨੁ ਗੁਣ ਰਵੈ ਪਿਆਰੇ ਅੰਮ੍ਰਿਤਿ ਪੂਰ ਭਰੇ ॥

अनदिनु कीरतनु गुण रवै पिआरे अम्रिति पूर भरे ॥

Anadinu keeratanu gu(nn) ravai piaare ammmriti poor bhare ||

ਉਹ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ, (ਉਸ ਦਾ ਹਿਰਦਾ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਨਕਾ-ਨੱਕ ਭਰਿਆ ਰਹਿੰਦਾ ਹੈ ।

फिर वह रात-दिन भगवान का ही गुणगान करता रहता है और उसका हृदय नामामृत से भरपूर हो जाता है।

Night and day, he sings the Kirtan of the Lord's Praises, O Beloved, totally filled with Ambrosial Nectar.

Guru Arjan Dev ji / Raag Sorath / Ashtpadiyan / Guru Granth Sahib ji - Ang 641

ਦੁਖ ਸਾਗਰੁ ਤਿਨ ਲੰਘਿਆ ਪਿਆਰੇ ਭਵਜਲੁ ਪਾਰਿ ਪਰੇ ॥

दुख सागरु तिन लंघिआ पिआरे भवजलु पारि परे ॥

Dukh saagaru tin langghiaa piaare bhavajalu paari pare ||

(ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਹੁੰਦੀ ਹੈ) ਉਹ ਮਨੁੱਖ ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹ ਸੰਸਾਰ-ਸਮੁੰਦਰ ਤੋਂ ਪਾਰ ਪਹੁੰਚ ਜਾਂਦੇ ਹਨ ।

वह जीवन के दु:खों के सागर से पार होकर भवसागर से भी पार हो जाता है।

He crosses over the sea of pain, O Beloved, and swims across the terrifying world-ocean.

Guru Arjan Dev ji / Raag Sorath / Ashtpadiyan / Guru Granth Sahib ji - Ang 641

ਜਿਸੁ ਭਾਵੈ ਤਿਸੁ ਮੇਲਿ ਲੈਹਿ ਪਿਆਰੇ ਸੇਈ ਸਦਾ ਖਰੇ ॥੭॥

जिसु भावै तिसु मेलि लैहि पिआरे सेई सदा खरे ॥७॥

Jisu bhaavai tisu meli laihi piaare seee sadaa khare ||7||

ਹੇ ਪਿਆਰੇ ਪ੍ਰਭੂ! ਜੇਹੜਾ ਜੇਹੜਾ ਮਨੁੱਖ ਤੈਨੂੰ ਚੰਗਾ ਲੱਗਦਾ ਹੈ, ਉਸ ਉਸ ਨੂੰ ਤੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ । ਉਹ ਬੰਦੇ ਸਦਾ ਲਈ ਚੰਗੇ ਜੀਵਨ ਵਾਲੇ ਹੋ ਜਾਂਦੇ ਹਨ ॥੭॥

हे प्यारे प्रभु! जिसे तू पसंद करता है, उसे अपने साथ मिला लेता है और वे सदैव ही सत्यवादी एवं भले हैं।॥७॥

One who is pleasing to His Will, He unites with Himself, O Beloved; he is forever true. ||7||

Guru Arjan Dev ji / Raag Sorath / Ashtpadiyan / Guru Granth Sahib ji - Ang 641


ਸੰਮ੍ਰਥ ਪੁਰਖੁ ਦਇਆਲ ਦੇਉ ਪਿਆਰੇ ਭਗਤਾ ਤਿਸ ਕਾ ਤਾਣੁ ॥

सम्रथ पुरखु दइआल देउ पिआरे भगता तिस का ताणु ॥

Sammrth purakhu daiaal deu piaare bhagataa tis kaa taa(nn)u ||

ਹੇ ਭਾਈ! ਪਰਮਾਤਮਾ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਰਬ-ਵਿਆਪਕ ਹੈ, ਦਇਆ ਦਾ ਘਰ ਹੈ, ਪ੍ਰਕਾਸ਼-ਰੂਪ ਹੈ । ਭਗਤਾਂ ਨੂੰ (ਸਦਾ) ਉਸ ਦਾ ਆਸਰਾ ਰਹਿੰਦਾ ਹੈ ।

हे प्यारे ! ईश्वर सर्वशक्तिमान, सर्वव्यापी, दीन-दयालु एवं ज्योतिर्मय है और भक्तों को तो उसका ही सहारा है।

The all-powerful Divine Lord is compassionate, O Beloved; He is the Support of His devotees.

Guru Arjan Dev ji / Raag Sorath / Ashtpadiyan / Guru Granth Sahib ji - Ang 641

ਤਿਸੁ ਸਰਣਾਈ ਢਹਿ ਪਏ ਪਿਆਰੇ ਜਿ ਅੰਤਰਜਾਮੀ ਜਾਣੁ ॥

तिसु सरणाई ढहि पए पिआरे जि अंतरजामी जाणु ॥

Tisu sara(nn)aaee dhahi pae piaare ji anttarajaamee jaa(nn)u ||

ਹੇ ਭਾਈ! ਭਗਤ ਉਸ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਜੇਹੜਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਤੇ, ਸਿਆਣਾ ਹੈ ।

जो बड़ा अन्तर्यामी एवं दक्ष है, भक्त उसकी शरण में ही पड़े रहते हैं।

I seek His Sanctuary, O Beloved; He is the Inner-knower, the Searcher of hearts.

Guru Arjan Dev ji / Raag Sorath / Ashtpadiyan / Guru Granth Sahib ji - Ang 641

ਹਲਤੁ ਪਲਤੁ ਸਵਾਰਿਆ ਪਿਆਰੇ ਮਸਤਕਿ ਸਚੁ ਨੀਸਾਣੁ ॥

हलतु पलतु सवारिआ पिआरे मसतकि सचु नीसाणु ॥

Halatu palatu savaariaa piaare masataki sachu neesaa(nn)u ||

ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਸਦਾ ਕਾਇਮ ਰਹਿਣ ਵਾਲੀ ਮੋਹਰ ਲਾ ਦੇਂਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਸੰਵਰ ਜਾਂਦਾ ਹੈ ।

हे प्यारे ! भगवान ने तो हमारा लोक-परलोक ही संवार दिया है और मस्तक पर सत्य का चिन्ह अंकित कर दिया है।

He has adorned me in this world and the next, O Beloved; He has placed the Emblem of Truth upon my forehead.

Guru Arjan Dev ji / Raag Sorath / Ashtpadiyan / Guru Granth Sahib ji - Ang 641

ਸੋ ਪ੍ਰਭੁ ਕਦੇ ਨ ਵੀਸਰੈ ਪਿਆਰੇ ਨਾਨਕ ਸਦ ਕੁਰਬਾਣੁ ॥੮॥੨॥

सो प्रभु कदे न वीसरै पिआरे नानक सद कुरबाणु ॥८॥२॥

So prbhu kade na veesarai piaare naanak sad kurabaa(nn)u ||8||2||

ਨਾਨਕ ਆਖਦਾ ਹੈ- ਹੇ ਭਾਈ (ਮੇਰੀ ਤਾਂ ਸਦਾ ਇਹੀ ਤਾਂਘ ਹੈ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ । ਮੈਂ (ਉਸ ਤੋਂ) ਸਦਾ ਸਦਕੇ ਜਾਂਦਾ ਹਾਂ ॥੮॥੨॥

हे प्यारे ! वह प्रभु कदापि विस्मृत न हो चूंकि नानक तो सदा ही उस पर कुर्बान जाता है ॥ ८॥ २॥

I shall never forget that God, O Beloved; Nanak is forever a sacrifice to Him. ||8||2||

Guru Arjan Dev ji / Raag Sorath / Ashtpadiyan / Guru Granth Sahib ji - Ang 641


ਸੋਰਠਿ ਮਹਲਾ ੫ ਘਰੁ ੨ ਅਸਟਪਦੀਆ

सोरठि महला ५ घरु २ असटपदीआ

Sorathi mahalaa 5 gharu 2 asatapadeeaa

ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।

सोरठि महला ५ घरु २ असटपदीआ

Sorat'h, Fifth Mehl, Second House, Ashtapadees:

Guru Arjan Dev ji / Raag Sorath / Ashtpadiyan / Guru Granth Sahib ji - Ang 641

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Arjan Dev ji / Raag Sorath / Ashtpadiyan / Guru Granth Sahib ji - Ang 641

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥

पाठु पड़िओ अरु बेदु बीचारिओ निवलि भुअंगम साधे ॥

Paathu pa(rr)io aru bedu beechaario nivali bhuanggam saadhe ||

ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ । ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ ।

मनुष्य ने अपने जीवन में विभिन्न पाठों का अध्ययन और वेदों का चिन्तन किया।उसने योगासन श्वास-नियन्त्रण एवं कुण्डलिनी की साधना भी की किन्तु फिर भी

They read scriptures, and contemplate the Vedas; they practice the inner cleansing techniques of Yoga, and control of the breath.

Guru Arjan Dev ji / Raag Sorath / Ashtpadiyan / Guru Granth Sahib ji - Ang 641

ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥

पंच जना सिउ संगु न छुटकिओ अधिक अह्मबुधि बाधे ॥१॥

Pancch janaa siu sanggu na chhutakio adhik ahambbudhi baadhe ||1||

(ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ । (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ ॥੧॥

उसका पाँचों विकारों-काम, क्रोध, लोभ, मोह एवं अहंकार से साथ नहीं छूटा अपितु वह अधिक अहंकार में ही बंध गया ॥ १॥

But they cannot escape from the company of the five passions; they are increasingly bound to egotism. ||1||

Guru Arjan Dev ji / Raag Sorath / Ashtpadiyan / Guru Granth Sahib ji - Ang 641


ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥

पिआरे इन बिधि मिलणु न जाई मै कीए करम अनेका ॥

Piaare in bidhi mila(nn)u na jaaee mai keee karam anekaa ||

ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ ।

हे प्यारे ! मैंने भी ऐसे अनेक कर्म किए हैं। लेकिन इन विधियों द्वारा भगवान से मिलन नहीं होता,

O Beloved, this is not the way to meet the Lord; I have performed these rituals so many times.

Guru Arjan Dev ji / Raag Sorath / Ashtpadiyan / Guru Granth Sahib ji - Ang 641

ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥

हारि परिओ सुआमी कै दुआरै दीजै बुधि बिबेका ॥ रहाउ ॥

Haari pario suaamee kai duaarai deejai budhi bibekaa || rahaau ||

ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ ਰਹਾਉ ॥

मैं हार-थक प्रभु के द्वार पर आ गया हूँ और उससे यही प्रार्थना करता हूँ कि हे जगत के स्वामी ! दया करके मुझे विवेक-बुद्धि दीजिए॥ रहाउ॥

I have collapsed, exhausted, at the Door of my Lord Master; I pray that He may grant me a discerning intellect. || Pause ||

Guru Arjan Dev ji / Raag Sorath / Ashtpadiyan / Guru Granth Sahib ji - Ang 641


ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥

मोनि भइओ करपाती रहिओ नगन फिरिओ बन माही ॥

Moni bhaio karapaatee rahio nagan phirio ban maahee ||

ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ), ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ ।

मनुष्य मौन धारण करता है, अपने हाथों का ही पतल के रूप में प्रयोग करता है, वह वनों में नग्न भटकता है और

One may remain silent and use his hands as begging bowls, and wander naked in the forest.

Guru Arjan Dev ji / Raag Sorath / Ashtpadiyan / Guru Granth Sahib ji - Ang 641

ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥

तट तीरथ सभ धरती भ्रमिओ दुबिधा छुटकै नाही ॥२॥

Tat teerath sabh dharatee bhrmio dubidhaa chhutakai naahee ||2||

ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ ॥੨॥

तीथों के तटों सहित समस्त धरती में भ्रमण करता है परन्तु फिर भी उसकी दुविधा समाप्त नहीं होती॥ २॥

He may make pilgrimages to river banks and sacred shrines all over the world, but his sense of duality will not leave him. ||2||

Guru Arjan Dev ji / Raag Sorath / Ashtpadiyan / Guru Granth Sahib ji - Ang 641



Download SGGS PDF Daily Updates ADVERTISE HERE