ANG 635, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥

जिन चाखिआ सेई सादु जाणनि जिउ गुंगे मिठिआई ॥

Jin chaakhiaa seee saadu jaa(nn)ani jiu gungge mithiaaee ||

ਜਿਨ੍ਹਾਂ ਮਨੁੱਖ ਨੇ (ਪਰਮਾਤਮਾ ਦੇ ਨਾਮ ਦਾ ਰਸ) ਚੱਖਿਆ ਹੈ, (ਉਸ ਦਾ) ਸੁਆਦ ਉਹੀ ਜਾਣਦੇ ਹਨ (ਦੱਸ ਨਹੀਂ ਸਕਦੇ), ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਿਠਿਆਈ (ਦਾ ਸੁਆਦ ਗੁੰਗਾ ਆਪ ਹੀ ਜਾਣਦਾ ਹੈ, ਕਿਸੇ ਨੂੰ ਦੱਸ ਨਹੀਂ ਸਕਦਾ) ।

जिसने ज्ञान को चखा है, वही इसके स्वाद को ऐसे जानता है जैसे गूंगे व्यक्ति के लिए मिठाई का स्वाद होता है।

Only those who taste it know its sweet taste, like the mute, who eats the candy, and only smiles.

Guru Nanak Dev ji / Raag Sorath / Ashtpadiyan / Guru Granth Sahib ji - Ang 635

ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥

अकथै का किआ कथीऐ भाई चालउ सदा रजाई ॥

Akathai kaa kiaa katheeai bhaaee chaalau sadaa rajaaee ||

ਹੇ ਭਾਈ! ਨਾਮ-ਰਸ ਹੈ ਹੀ ਅਕੱਥ, ਬਿਆਨ ਕੀਤਾ ਹੀ ਨਹੀਂ ਜਾ ਸਕਦਾ । (ਮੈਂ ਤਾਂ ਸਦਾ ਇਹੀ ਤਾਂਘ ਰੱਖਦਾ ਹਾਂ ਕਿ) ਮੈਂ ਉਸ ਮਾਲਕ-ਪ੍ਰਭੂ ਦੀ ਰਜ਼ਾ ਵਿਚ ਤੁਰਾਂ ।

हे भाई ! अकथनीय परमात्मा का मैं क्या कथन कर सकता हूँ, अतः मैं तो हमेशा उसकी इच्छानुसार ही चलता हूँ।

How can I describe the indescribable, O Siblings of Destiny? I shall follow His Will forever.

Guru Nanak Dev ji / Raag Sorath / Ashtpadiyan / Guru Granth Sahib ji - Ang 635

ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥

गुरु दाता मेले ता मति होवै निगुरे मति न काई ॥

Guru daataa mele taa mati hovai nigure mati na kaaee ||

(ਪਰ ਰਜ਼ਾ ਵਿਚ ਤੁਰਨ ਦੀ) ਸੂਝ ਭੀ ਤਦੋਂ ਹੀ ਆਉਂਦੀ ਹੈ ਜੇ ਗੁਰੂ ਉਸ ਦਾਤਾਰ-ਪ੍ਰਭੂ ਨਾਲ ਮਿਲਾ ਦੇਵੇ । ਜੇਹੜਾ ਬੰਦਾ ਗੁਰੂ ਦੀ ਸ਼ਰਨ ਨਹੀਂ ਪਿਆ, ਉਸ ਨੂੰ ਇਹ ਸਮਝ ਰਤਾ ਭੀ ਨਹੀਂ ਆਉਂਦੀ ।

यदि दाता गुरु से मिलन करवा दे तो ही सुमति प्राप्त होती है और निगुरे को तो कोई सूझ नहीं होती।

If one meets with the Guru, the Generous Giver, then he understands; those who have no Guru cannot understand this.

Guru Nanak Dev ji / Raag Sorath / Ashtpadiyan / Guru Granth Sahib ji - Ang 635

ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥

जिउ चलाए तिउ चालह भाई होर किआ को करे चतुराई ॥६॥

Jiu chalaae tiu chaalah bhaaee hor kiaa ko kare chaturaaee ||6||

ਹੇ ਭਾਈ! ਕੋਈ ਆਦਮੀ ਆਪਣੀ ਸਿਆਣਪ ਦਾ ਮਾਣ ਨਹੀਂ ਕਰ ਸਕਦਾ, ਜਿਵੇਂ ਜਿਵੇਂ ਪਰਮਾਤਮਾ ਸਾਨੂੰ ਜੀਵਾਂ ਨੂੰ (ਜੀਵਨ-ਰਾਹ ਉਤੇ) ਤੋਰਦਾ ਹੈ ਤਿਵੇਂ ਤਿਵੇਂ ਹੀ ਅਸੀਂ ਤੁਰਦੇ ਹਾਂ ॥੬॥

हे भाई ! जैसे प्रभु हमें चलाता है, हमें वैसे ही चलना चाहिए, मनुष्य अन्य कौन-सी चतुराई.कर सकता है॥ ६॥

As the Lord causes us to act, so do we act, O Siblings of Destiny. What other clever tricks can anyone try? ||6||

Guru Nanak Dev ji / Raag Sorath / Ashtpadiyan / Guru Granth Sahib ji - Ang 635


ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥

इकि भरमि भुलाए इकि भगती राते तेरा खेलु अपारा ॥

Iki bharami bhulaae iki bhagatee raate teraa khelu apaaraa ||

ਹੇ ਅਪਾਰ ਪ੍ਰਭੂ! ਅਨੇਕਾਂ ਜੀਵ ਭਟਕਣਾ ਵਿਚ (ਪਾ ਕੇ) ਕੁਰਾਹੇ ਪਾਏ ਹੋਏ ਹਨ, ਅਨੇਕਾਂ ਜੀਵ ਤੇਰੀ ਭਗਤੀ (ਦੇ ਰੰਗ) ਵਿਚ ਰੰਗੇ ਹੋਏ ਹਨ-ਇਹ (ਸਭ) ਤੇਰਾ ਖੇਲ (ਰਚਿਆ ਹੋਇਆ) ਹੈ ।

हे परमेश्वर ! तेरी लीला अपरंपार है, चूंकि कई जीव भ्रम में ही भटकते रहते हैं और कई तेरी भक्ति में मग्न रहते हैं।

Some are deluded by doubt, while others are imbued with devotional worship; Your play is infinite and endless.

Guru Nanak Dev ji / Raag Sorath / Ashtpadiyan / Guru Granth Sahib ji - Ang 635

ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ॥

जितु तुधु लाए तेहा फलु पाइआ तू हुकमि चलावणहारा ॥

Jitu tudhu laae tehaa phalu paaiaa too hukami chalaava(nn)ahaaraa ||

ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ ਉਹੋ ਜਿਹਾ ਫਲ ਜੀਵ ਭੋਗ ਰਹੇ ਹਨ । ਤੂੰ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਚਲਾਣ ਦੇ ਸਮਰੱਥ ਹੈਂ ।

जिधर तू लोगों को लगाता है, वे वैसा ही फल प्राप्त करते हैं और तू ही अपना हुक्म लागू करने वाला है।

As You engage them, they receive the fruits of their rewards; You alone are the One who issues Your Commands.

Guru Nanak Dev ji / Raag Sorath / Ashtpadiyan / Guru Granth Sahib ji - Ang 635

ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥

सेवा करी जे किछु होवै अपणा जीउ पिंडु तुमारा ॥

Sevaa karee je kichhu hovai apa(nn)aa jeeu pinddu tumaaraa ||

(ਮੇਰੇ ਪਾਸ) ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਤਾਂ (ਮੈਂ ਇਹ ਆਖਣ ਦਾ ਫ਼ਖਰ ਕਰ ਸਕਾਂ ਕਿ) ਮੈਂ ਤੇਰੀ ਸੇਵਾ ਕਰ ਰਿਹਾ ਹਾਂ, ਪਰ ਮੇਰੀ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਤੇ ਮੇਰਾ ਸਰੀਰ ਭੀ ਤੇਰਾ ਹੀ ਦਿੱਤਾ ਹੋਇਆ ਹੈ ।

यदि मेरा कुछ अपना हो तो ही मैं तेरी सेवा करूं, मेरी यह आत्मा एवं शरीर तो तुम्हारा ही है।

I would serve You, if anything were my own; my soul and body are Yours.

Guru Nanak Dev ji / Raag Sorath / Ashtpadiyan / Guru Granth Sahib ji - Ang 635

ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥੭॥

सतिगुरि मिलिऐ किरपा कीनी अम्रित नामु अधारा ॥७॥

Satiguri miliai kirapaa keenee ammmrit naamu adhaaraa ||7||

ਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ (ਜ਼ਿੰਦਗੀ ਦਾ) ਆਸਰਾ ਦੇਂਦਾ ਹੈ ॥੭॥

जो सतिगुरु से मिल जाता है, भगवान उस पर कृपा करता है और नामामृत ही उसका आधार बन जाता है॥ ७ ॥

One who meets with the True Guru, by His Grace, takes the Support of the Ambrosial Naam. ||7||

Guru Nanak Dev ji / Raag Sorath / Ashtpadiyan / Guru Granth Sahib ji - Ang 635


ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥

गगनंतरि वासिआ गुण परगासिआ गुण महि गिआन धिआनं ॥

Gagananttari vaasiaa gu(nn) paragaasiaa gu(nn) mahi giaan dhiaanann ||

ਜੋ ਮਨੁੱਖ ਸਦਾ ਉੱਚੇ ਆਤਮਕ ਮੰਡਲ ਵਿਚ ਵੱਸਦਾ ਹੈ (ਸੁਰਤਿ ਟਿਕਾਈ ਰੱਖਦਾ ਹੈ) ਉਸ ਦੇ ਅੰਦਰ ਆਤਮਕ ਗੁਣ ਪਰਗਟ ਹੁੰਦੇ ਹਨ, ਆਤਮਕ ਗੁਣਾਂ ਨਾਲ ਉਹ ਡੂੰਘੀ ਸਾਂਝ ਪਾਈ ਰੱਖਦਾ ਹੈ, ਆਤਮਕ ਗੁਣਾਂ ਵਿਚ ਹੀ ਉਸ ਦੀ ਸੁਰਤਿ ਜੁੜੀ ਰਹਿੰਦੀ ਹੈ (ਉਹੀ ਮਨੁੱਖ ਪੂਰਨ ਤਿਆਗੀ ਹੈ) ।

जब गुरु ने मन में गुणों का प्रकाश कर दिया तो मन दसम द्वार में जा बसा। अब मन गुणों व ज्ञान में ही ध्यान लगाता है।

He dwells in the heavenly realms, and his virtues radiantly shine forth; meditation and spiritual wisdom are found in virtue.

Guru Nanak Dev ji / Raag Sorath / Ashtpadiyan / Guru Granth Sahib ji - Ang 635

ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥

नामु मनि भावै कहै कहावै ततो ततु वखानं ॥

Naamu mani bhaavai kahai kahaavai tato tatu vakhaanann ||

ਉਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ, ਉਹ (ਆਪ ਨਾਮ) ਸਿਮਰਦਾ ਹੈ (ਹੋਰਨਾਂ ਨੂੰ ਸਿਮਰਨ ਲਈ) ਪ੍ਰੇਰਦਾ ਹੈ । ਉਹ ਸਦਾ ਜਗਤ-ਮੂਲ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹੈ ।

नाम ही मन को अच्छा लगता है, नाम ही जपता और दूसरों से जपाता हूँ और परम तत्व का ही बखान करता हूँ।

The Naam is pleasing to his mind; he speaks it, and causes others to speak it as well. He speaks the essential essence of wisdom.

Guru Nanak Dev ji / Raag Sorath / Ashtpadiyan / Guru Granth Sahib ji - Ang 635

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥

सबदु गुर पीरा गहिर ग्मभीरा बिनु सबदै जगु बउरानं ॥

Sabadu gur peeraa gahir gambbheeraa binu sabadai jagu bauraanann ||

ਗੁਰੂ ਪੀਰ ਦੇ ਸ਼ਬਦ ਨੂੰ (ਹਿਰਦੇ ਵਿਚ ਟਿਕਾ ਕੇ) ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ । ਪਰ ਗੁਰ-ਸ਼ਬਦ ਤੋਂ ਖੁੰਝ ਕੇ ਜਗਤ (ਮਾਇਆ ਦੇ ਮੋਹ ਵਿਚ) ਕਮਲਾ (ਹੋਇਆ ਫਿਰਦਾ) ਹੈ ।

शब्द गुरु ही हम सभी का पीर है, जो बड़ा गहन एवं गंभीर है। शब्द के बिना तो सारी दुनिया ही पागलो की तरह आचरण करती है।

The Word of the Shabad is his Guru and spiritual teacher, profound and unfathomable; without the Shabad, the world is insane.

Guru Nanak Dev ji / Raag Sorath / Ashtpadiyan / Guru Granth Sahib ji - Ang 635

ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥੮॥੧॥

पूरा बैरागी सहजि सुभागी सचु नानक मनु मानं ॥८॥१॥

Pooraa bairaagee sahaji subhaagee sachu naanak manu maanann ||8||1||

ਹੇ ਨਾਨਕ! ਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ, ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੀ ਯਾਦ ਨੂੰ ਹੀ ਆਪਣਾ ਜੀਵਨ-ਨਿਸ਼ਾਨਾ) ਮੰਨਦਾ ਹੈ ॥੮॥੧॥

हे नानक ! जिसका मन सत्य नाम से निहाल हुआ है, वही पूर्ण वैरागी एवं सहज सौभाग्यशाली है॥ ८ ॥ १॥

He is a perfect renunciate, naturally at ease, O Nanak, whose mind is pleased with the True Lord. ||8||1||

Guru Nanak Dev ji / Raag Sorath / Ashtpadiyan / Guru Granth Sahib ji - Ang 635


ਸੋਰਠਿ ਮਹਲਾ ੧ ਤਿਤੁਕੀ ॥

सोरठि महला १ तितुकी ॥

Sorathi mahalaa 1 titukee ||

सोरठि महला १ तितुकी ॥

Sorat'h, First Mehl, Ti-Tukas:

Guru Nanak Dev ji / Raag Sorath / Ashtpadiyan / Guru Granth Sahib ji - Ang 635

ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥

आसा मनसा बंधनी भाई करम धरम बंधकारी ॥

Aasaa manasaa banddhanee bhaaee karam dharam banddhakaaree ||

ਹੇ ਭਾਈ! (ਤੀਰਥ ਵਰਤ ਆਦਿਕ ਧਾਰਮਿਕ ਕਰਮ ਕਰਦਿਆਂ ਭੀ ਮਾਇਆ ਵਾਲੀਆਂ ਆਸਾਂ ਤੇ ਫੁਰਨੇ ਟਿਕੇ ਹੀ ਰਹਿੰਦੇ ਹਨ, ਇਹ) ਆਸਾਂ ਤੇ ਇਹ ਫੁਰਨੇ ਮਾਇਆ ਦੇ ਮੋਹ ਵਿਚ ਬੰਨ੍ਹਣ ਵਾਲੇ ਹਨ, (ਇਹ ਰਸਮੀ) ਧਾਰਮਿਕ ਕਰਮ (ਸਗੋਂ) ਮਾਇਆ ਦੇ ਬੰਦਨ ਪੈਦਾ ਕਰਨ ਵਾਲੇ ਹਨ ।

हे भाई ! आशा एवं मनसा तो मात्र बन्धन ही हैं और धर्म-कर्म भी इन्सान को बन्धनों में फँसाने वाले हैं।

Hope and desire are entrapments, O Siblings of Destiny. Religious rituals and ceremonies are traps.

Guru Nanak Dev ji / Raag Sorath / Ashtpadiyan / Guru Granth Sahib ji - Ang 635

ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥

पापि पुंनि जगु जाइआ भाई बिनसै नामु विसारी ॥

Paapi punni jagu jaaiaa bhaaee binasai naamu visaaree ||

ਹੇ ਭਾਈ! (ਰਸਮੀ ਤੌਰ ਤੇ ਮੰਨੇ ਹੋਏ) ਪਾਪ ਅਤੇ ਪੁੰਨ ਦੇ ਕਾਰਨ ਜਗਤ ਜੰਮਦਾ ਹੈ (ਜਨਮ ਮਰਨ ਦੇ ਗੇੜ ਵਿਚ ਆਉਂਦਾ ਹੈ), ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਮੌਤੇ ਮਰਦਾ ਹੈ ।

पाप एवं पुण्य के कारण ही लोग दुनिया में जन्म लेते हैं लेकिन नाम को विस्मृत करने से मनुष्य का नाश हो जाता है।

Because of good and bad deeds, one is born into the world, O Siblings of Destiny; forgetting the Naam, the Name of the Lord, he is ruined.

Guru Nanak Dev ji / Raag Sorath / Ashtpadiyan / Guru Granth Sahib ji - Ang 635

ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥੧॥

इह माइआ जगि मोहणी भाई करम सभे वेकारी ॥१॥

Ih maaiaa jagi moha(nn)ee bhaaee karam sabhe vekaaree ||1||

ਹੇ ਭਾਈ! ਇਹ ਮਾਇਆ ਜਗਤ ਵਿਚ (ਜੀਵਾਂ ਨੂੰ) ਮੋਹਣ ਦਾ ਕੰਮ ਕਰੀ ਜਾਂਦੀ ਹੈ, ਇਹ ਸਾਰੇ (ਧਾਰਮਿਕ ਮਿਥੇ ਹੋਏ) ਕਰਮ ਵਿਅਰਥ ਹੀ ਜਾਂਦੇ ਹਨ ॥੧॥

हे भाई ! यह माया तो दुनिया में लोगों को मोहित करने वाली ही है और माया के पीछे लगकर किए गए सभी कर्म पापपूर्ण हैं।॥ १॥

This Maya is the enticer of the world, O Siblings of Destiny; all such actions are corrupt. ||1||

Guru Nanak Dev ji / Raag Sorath / Ashtpadiyan / Guru Granth Sahib ji - Ang 635


ਸੁਣਿ ਪੰਡਿਤ ਕਰਮਾ ਕਾਰੀ ॥

सुणि पंडित करमा कारी ॥

Su(nn)i panddit karamaa kaaree ||

(ਤੀਰਥ ਵਰਤ ਆਦਿਕ ਧਾਰਮਿਕ ਮਿਥੇ ਹੋਏ) ਕੰਮਾਂ ਦੇ ਵਿਸ਼ਵਾਸੀ ਹੇ ਪੰਡਿਤ! ਸੁਣ (ਇਹ ਕਰਮ ਧਰਮ ਆਤਮਕ ਆਨੰਦ ਨਹੀਂ ਪੈਦਾ ਕਰ ਸਕਦੇ) ।

हे कर्मकाण्डी पण्डित ! मेरी बात ध्यानपूर्वक सुन;

Listen, O ritualistic Pandit:

Guru Nanak Dev ji / Raag Sorath / Ashtpadiyan / Guru Granth Sahib ji - Ang 635

ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥

जितु करमि सुखु ऊपजै भाई सु आतम ततु बीचारी ॥ रहाउ ॥

Jitu karami sukhu upajai bhaaee su aatam tatu beechaaree || rahaau ||

ਹੇ ਭਾਈ! ਜਿਸ ਕੰਮ ਦੀ ਰਾਹੀਂ ਆਤਮਕ ਆਨੰਦ ਪੈਦਾ ਹੁੰਦਾ ਹੈ ਉਹ (ਇਹ) ਹੈ ਕਿ ਆਤਮਕ ਜੀਵਨ ਦੇਣ ਵਾਲੇ ਜਗਤ-ਮੂਲ (ਦੇ ਗੁਣਾਂ) ਨੂੰ ਆਪਣੇ ਵਿਚਾਰ-ਮੰਡਲ ਵਿਚ (ਲਿਆਂਦਾ ਜਾਏ) ਰਹਾਉ ॥

जिस कर्म से सुख उत्पन्न होता है, वह कर्म आत्मतत्व का चिंतन करना है॥ रहाउ ॥

That religious ritual which produces happiness, O Siblings of Destiny, is contemplation of the essence of the soul. || Pause ||

Guru Nanak Dev ji / Raag Sorath / Ashtpadiyan / Guru Granth Sahib ji - Ang 635


ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥

सासतु बेदु बकै खड़ो भाई करम करहु संसारी ॥

Saasatu bedu bakai kha(rr)o bhaaee karam karahu sanssaaree ||

ਹੇ ਪੰਡਿਤ ਜੀ! ਤੁਸੀ (ਲੋਕਾਂ ਨੂੰ ਸੁਣਾਣ ਵਾਸਤੇ) ਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ) ਖੋਲ੍ਹ ਕੇ ਉਚਾਰਦੇ ਰਹਿੰਦੇ ਹੋ, ਪਰ ਆਪ ਉਹੀ ਕਰਮ ਕਰਦੇ ਹੋ ਜੋ ਮਾਇਆ ਦੇ ਮੋਹ ਵਿਚ ਫਸਾਈ ਰੱਖਣ ।

तू खड़ा होकर शास्त्रों एवं वेदों का पाठ करता है परन्तु हे भाई ! स्वयं तो तुम सांसारिक कर्म ही करते हो।

You may stand and recite the Shaastras and the Vedas, O Siblings of Destiny, but these are just worldly actions.

Guru Nanak Dev ji / Raag Sorath / Ashtpadiyan / Guru Granth Sahib ji - Ang 635

ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥

पाखंडि मैलु न चूकई भाई अंतरि मैलु विकारी ॥

Paakhanddi mailu na chookaee bhaaee anttari mailu vikaaree ||

ਹੇ ਪੰਡਿਤ! (ਇਸ) ਪਖੰਡ ਨਾਲ (ਮਨ ਦੀ) ਮੈਲ ਦੂਰ ਨਹੀਂ ਹੋ ਸਕਦੀ, ਵਿਕਾਰਾਂ ਦੀ ਮੈਲ ਮਨ ਦੇ ਅੰਦਰ ਟਿਕੀ ਹੀ ਰਹਿੰਦੀ ਹੈ ।

तेरे मन में तो विकारों की मैल भरी हुई है और यह मैल पाखण्ड करने से दूर नहीं हो सकती।

Filth cannot be washed away by hypocrisy, O Siblings of Destiny; the filth of corruption and sin is within you.

Guru Nanak Dev ji / Raag Sorath / Ashtpadiyan / Guru Granth Sahib ji - Ang 635

ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥੨॥

इन बिधि डूबी माकुरी भाई ऊंडी सिर कै भारी ॥२॥

In bidhi doobee maakuree bhaaee undee sir kai bhaaree ||2||

ਇਸ ਤਰ੍ਹਾਂ ਤਾਂ ਮੱਕੜੀ ਭੀ (ਆਪਣਾ ਜਾਲਾ ਆਪ ਤਣ ਕੇ ਉਸੇ ਜਾਲੇ ਵਿਚ) ਉਲਟੀ ਸਿਰ-ਭਾਰ ਹੋ ਕੇ ਮਰਦੀ ਹੈ ॥੨॥

इस तरह ही मकड़ी भी जाला बुनकर सिर के बल ही नष्ट हो जाती है॥ २॥

This is how the spider is destroyed, O Siblings of Destiny, by falling head-long in its own web. ||2||

Guru Nanak Dev ji / Raag Sorath / Ashtpadiyan / Guru Granth Sahib ji - Ang 635


ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥

दुरमति घणी विगूती भाई दूजै भाइ खुआई ॥

Duramati gha(nn)ee vigootee bhaaee doojai bhaai khuaaee ||

ਹੇ ਭਾਈ! ਭੈੜੀ ਮਤਿ ਦੇ ਕਾਰਨ ਬੇਅੰਤ ਲੋਕਾਈ ਖ਼ੁਆਰ ਹੋ ਰਹੀ ਹੈ, ਪਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੋਹ ਵਿਚ ਖੁੰਝੀ ਹੋਈ ਹੈ ।

दुर्मति के कारण ही बहुत सारे लोग बर्बाद हो गए हैं; हे भाई ! प्रभु के अलावा द्वैतभाव में पड़कर लोग ख्वार ही हुए हैं।

So many are destroyed by their own evil-mindedness, O Siblings of Destiny; in the love of duality, they are ruined.

Guru Nanak Dev ji / Raag Sorath / Ashtpadiyan / Guru Granth Sahib ji - Ang 635

ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥

बिनु सतिगुर नामु न पाईऐ भाई बिनु नामै भरमु न जाई ॥

Binu satigur naamu na paaeeai bhaaee binu naamai bharamu na jaaee ||

ਪਰਮਾਤਮਾ ਦਾ ਨਾਮ ਗੁਰੂ ਤੋਂ ਬਿਨਾ ਨਹੀਂ ਮਿਲ ਸਕਦਾ, ਤੇ ਪ੍ਰਭੂ ਦੇ ਨਾਮ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ।

सतगुरु के बिना नाम प्राप्त नहीं होता और नाम के बिना भ्रम दूर नहीं होता।

Without the True Guru, the Name is not obtained, O Siblings of Destiny; without the Name, doubt does not depart.

Guru Nanak Dev ji / Raag Sorath / Ashtpadiyan / Guru Granth Sahib ji - Ang 635

ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥੩॥

सतिगुरु सेवे ता सुखु पाए भाई आवणु जाणु रहाई ॥३॥

Satiguru seve taa sukhu paae bhaaee aava(nn)u jaa(nn)u rahaaee ||3||

ਜਦੋਂ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਤਦੋਂ ਆਤਮਕ ਆਨੰਦ ਪ੍ਰਾਪਤ ਕਰਦਾ ਹੈ, ਤੇ, ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ॥੩॥

हे भाई ! यदि सतिगुरु की सेवा की जाए तो ही सुख की उपलब्धि होती है और मनुष्य का जन्म-मरण का चक्र मिट जाता है॥ ३॥

If one serves the True Guru, then he obtains peace, O Siblings of Destiny; his comings and goings are ended. ||3||

Guru Nanak Dev ji / Raag Sorath / Ashtpadiyan / Guru Granth Sahib ji - Ang 635


ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥

साचु सहजु गुर ते ऊपजै भाई मनु निरमलु साचि समाई ॥

Saachu sahaju gur te upajai bhaaee manu niramalu saachi samaaee ||

ਹੇ ਪੰਡਿਤ! ਗੁਰੂ ਦੀ ਸ਼ਰਨ ਪਿਆਂ ਸਦਾ-ਟਿਕਵੀਂ ਆਤਮਕ ਅਡੋਲਤਾ ਪੈਦਾ ਹੁੰਦੀ ਹੈ (ਇਸ ਤਰ੍ਹਾਂ) ਪਵਿਤ੍ਰ (ਹੋਇਆ) ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ।

हे भाई ! सच्चा सुख तो गुरु से ही प्राप्त होता है और मन निर्मल होकर परम सत्य में समा जाता है।

True celestial peace comes from the Guru, O Siblings of Destiny; the immaculate mind is absorbed into the True Lord.

Guru Nanak Dev ji / Raag Sorath / Ashtpadiyan / Guru Granth Sahib ji - Ang 635

ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥

गुरु सेवे सो बूझै भाई गुर बिनु मगु न पाई ॥

Guru seve so boojhai bhaaee gur binu magu na paaee ||

(ਜੀਵਨ ਦਾ ਇਹ ਰਸਤਾ) ਉਹ ਮਨੁੱਖ ਸਮਝਦਾ ਹੈ ਜੋ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ, ਗੁਰੂ ਤੋਂ ਬਿਨਾ (ਇਹ) ਰਸਤਾ ਨਹੀਂ ਲੱਭਦਾ ।

जो व्यक्ति गुरु की निष्काम सेवा करता है, उसे ही सन्मार्ग सूझता है और गुरु के बिना मार्ग नहीं मिलता।

One who serves the Guru, understands, O Siblings of Destiny; without the Guru, the way is not found.

Guru Nanak Dev ji / Raag Sorath / Ashtpadiyan / Guru Granth Sahib ji - Ang 635

ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ ॥੪॥

जिसु अंतरि लोभु कि करम कमावै भाई कूड़ु बोलि बिखु खाई ॥४॥

Jisu anttari lobhu ki karam kamaavai bhaaee koo(rr)u boli bikhu khaaee ||4||

ਜਿਸ ਮਨੁੱਖ ਦੇ ਮਨ ਵਿਚ ਲੋਭ (ਦੀ ਲਹਿਰ) ਜ਼ੋਰ ਪਾ ਰਹੀ ਹੋਵੇ, ਇਹ ਰਸਮੀ ਧਾਰਮਿਕ ਕੰਮ ਕਰਨ ਦਾ ਉਸ ਨੂੰ ਕੋਈ (ਆਤਮਕ) ਲਾਭ ਨਹੀਂ ਹੋ ਸਕਦਾ ।

जिसके ह्रदय में मात्र लोभ ही भरा हुआ है, वह क्या शुभ कर्म कर सकता है? झूठ बोलकर तो वह विष ही खाता है॥ ४॥

What can anyone do, with greed within? O Siblings of Destiny, by telling lies, they eat poison. ||4||

Guru Nanak Dev ji / Raag Sorath / Ashtpadiyan / Guru Granth Sahib ji - Ang 635


ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥

पंडित दही विलोईऐ भाई विचहु निकलै तथु ॥

Panddit dahee viloeeai bhaaee vichahu nikalai tathu ||

(ਮਾਇਆ ਦੀ ਖ਼ਾਤਰ) ਝੂਠ ਬੋਲ ਬੋਲ ਕੇ ਉਹ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਇਹ ਝੂਠ-ਰੂਪ) ਜ਼ਹਿਰ ਖਾਂਦਾ ਰਹਿੰਦਾ ਹੈ ॥੪॥

हे पण्डित ! यदि दही का मंथन किया जाए तो इस में से मक्खन ही निकलता है।

O Pandit, by churning cream, butter is produced.

Guru Nanak Dev ji / Raag Sorath / Ashtpadiyan / Guru Granth Sahib ji - Ang 635

ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥

जलु मथीऐ जलु देखीऐ भाई इहु जगु एहा वथु ॥

Jalu matheeai jalu dekheeai bhaaee ihu jagu ehaa vathu ||

ਹੇ ਪੰਡਿਤ! ਜੇ ਦਹੀਂ ਰਿੜਕੀਏ ਤਾਂ ਉਸ ਵਿਚੋਂ ਮੱਖਣ ਨਿਕਲਦਾ ਹੈ, ਪਰ ਜੇ ਪਾਣੀ ਰਿੜਕੀਏ, ਤਾਂ ਪਾਣੀ ਹੀ ਵੇਖਣ ਵਿਚ ਆਉਂਦਾ ਹੈ । ਇਹ (ਮਾਇਆ-ਮੋਹਿਆ) ਜਗਤ (ਪਾਣੀ ਰਿੜਕ ਰਿੜਕ ਕੇ) ਇਹ ਪਾਣੀ ਹੀ ਹਾਸਲ ਕਰਦਾ ਹੈ ।

यदि जल का मंथन किया जाए तो जल ही दिखाई देगा; यह जगत भी जल की तरह ही वस्तु है।

By churning water, you shall only see water, O Siblings of Destiny; this world is like that.

Guru Nanak Dev ji / Raag Sorath / Ashtpadiyan / Guru Granth Sahib ji - Ang 635

ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ ॥੫॥

गुर बिनु भरमि विगूचीऐ भाई घटि घटि देउ अलखु ॥५॥

Gur binu bharami vigoocheeai bhaaee ghati ghati deu alakhu ||5||

ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਾਇਆ ਦੀ) ਭਟਕਣਾ ਵਿਚ ਹੀ ਖ਼ੁਆਰ ਹੋਈਦਾ ਹੈ, ਘਟ ਘਟ ਵਿਚ ਵਿਆਪਕ ਅਲੱਖ ਪਰਮਾਤਮਾ ਤੋਂ ਖੁੰਝੇ ਰਹੀਦਾ ਹੈ ॥੫॥

हे भाई ! गुरु के बिना मनुष्य दुविधा में ही नष्ट हो जाता है और घट-घट में विद्यमान अलक्ष्य प्रभु से जुदा ही रहता है॥ ५॥

Without the Guru, he is ruined by doubt, O Siblings of Destiny; the unseen Divine Lord is in each and every heart. ||5||

Guru Nanak Dev ji / Raag Sorath / Ashtpadiyan / Guru Granth Sahib ji - Ang 635


ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥

इहु जगु तागो सूत को भाई दह दिस बाधो माइ ॥

Ihu jagu taago soot ko bhaaee dah dis baadho maai ||

ਹੇ ਭਾਈ! ਇਹ ਜਗਤ ਸੂਤਰ ਦਾ ਧਾਗਾ (ਸਮਝ ਲਵੋ, ਜਿਵੇਂ ਧਾਗੇ ਨੂੰ ਗੰਢਾਂ ਪਈਆਂ ਹੋਈਆਂ ਹੋਣ, ਸੰਸਾਰਕ ਜੀਵਾਂ ਨੂੰ) ਮਾਇਆ ਦੇ ਮੋਹ ਦੀਆਂ ਦਸੀਂ ਪਾਸੀਂ ਗੰਢਾਂ ਪਈਆਂ ਹੋਈਆਂ ਹਨ (ਭਾਵ, ਮੋਹ ਵਿਚ ਫਸੇ ਜੀਵ ਦਸੀਂ ਪਾਸੀਂ ਖਿੱਚੇ ਜਾ ਰਹੇ ਹਨ) ।

हे भाई ! यह नश्वर दुनिया तो सूत के घागे की भांति है, जिसे माया ने (अपने आकर्षण में) दसों दिशाओं में बाँध कर रखा हुआ है।

This world is like a thread of cotton, O Siblings of Destiny, which Maya has tied on all ten sides.

Guru Nanak Dev ji / Raag Sorath / Ashtpadiyan / Guru Granth Sahib ji - Ang 635

ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥

बिनु गुर गाठि न छूटई भाई थाके करम कमाइ ॥

Binu gur gaathi na chhootaee bhaaee thaake karam kamaai ||

(ਅਨੇਕਾਂ ਜੀਵ ਇਹ ਰਸਮੀ ਧਾਰਮਿਕ) ਕਰਮ ਕਰ ਕਰ ਕੇ ਹਾਰ ਗਏ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੋਹ ਦੀ ਗੰਢ ਖੁਲ੍ਹਦੀ ਨਹੀਂ ।

गुरु के बिना माया की गांठ नहीं खुलती और लोग कर्मकाण्ड करते हुए ही थक जाते हैं।

Without the Guru, the knots cannot be untied, O Siblings of Destiny; I am so tired of religious rituals.

Guru Nanak Dev ji / Raag Sorath / Ashtpadiyan / Guru Granth Sahib ji - Ang 635

ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥੬॥

इहु जगु भरमि भुलाइआ भाई कहणा किछू न जाइ ॥६॥

Ihu jagu bharami bhulaaiaa bhaaee kaha(nn)aa kichhoo na jaai ||6||

ਹੇ ਭਾਈ! ਇਹ ਜਗਤ (ਰਸਮੀ ਧਾਰਮਿਕ ਕਰਮ ਕਰਦਾ ਹੋਇਆ ਭੀ ਮੋਹ ਦੀ) ਭਟਕਣਾ ਵਿਚ ਇਤਨਾ ਖੁੰਝਿਆ ਹੋਇਆ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ ॥੬॥

हे भाई ! इस दुनिया को तो भ्रमों ने ही भटकाया हुआ है और इस बारे कुछ भी वर्णन नहीं किया जा सकता ॥ ६॥

This world is deluded by doubt, O Siblings of Destiny; no one can say anything about it. ||6||

Guru Nanak Dev ji / Raag Sorath / Ashtpadiyan / Guru Granth Sahib ji - Ang 635


ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥

गुर मिलिऐ भउ मनि वसै भाई भै मरणा सचु लेखु ॥

Gur miliai bhau mani vasai bhaaee bhai mara(nn)aa sachu lekhu ||

ਹੇ ਪੰਡਿਤ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਡਰ-ਅਦਬ ਮਨ ਵਿਚ ਵੱਸ ਪੈਂਦਾ ਹੈ । ਉਸ ਡਰ-ਅਦਬ ਵਿਚ ਰਹਿ ਕੇ (ਮਾਇਆ ਦੇ ਮੋਹ ਵਲੋਂ) ਮਰਨਾ (ਜੀਵ ਦੇ ਮਸਤਕ ਉਤੇ ਕੀਤੇ ਕਰਮਾਂ ਦਾ ਐਸਾ) ਲੇਖ (ਹੈ ਜੋ ਇਸ ਨੂੰ ਅਟੱਲ) (ਜੀਵਨ ਦੇਂਦਾ) ਹੈ ।

हे भाई ! गुरु को मिलने से ही प्रभु का भय-प्रेम मन में निवास करता है और उस भय प्रेम में मरना ही सच्चा लेख है।

Meeting with the Guru, the Fear of God comes to abide in the mind; to die in the Fear of God is one's true destiny.

Guru Nanak Dev ji / Raag Sorath / Ashtpadiyan / Guru Granth Sahib ji - Ang 635

ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥

मजनु दानु चंगिआईआ भाई दरगह नामु विसेखु ॥

Majanu daanu changgiaaeeaa bhaaee daragah naamu visekhu ||

ਹੇ ਭਾਈ! ਤੀਰਥ ਇਸ਼ਨਾਨ ਦਾਨ-ਪੁੰਨ ਤੇ ਹੋਰ ਚੰਗਿਆਈਆਂ ਪਰਮਾਤਮਾ ਦਾ ਨਾਮ ਹੀ ਹੈ, ਪਰਮਾਤਮਾ ਦੇ ਨਾਮ ਨੂੰ ਹੀ ਉਸ ਦੀ ਹਜ਼ੂਰੀ ਵਿਚ ਵਿਸ਼ੇਸ਼ਤਾ ਮਿਲਦੀ ਹੈ ।

स्नान, दान-पुण्य एवं अन्य शुभ कर्मों से तो नाम ही भगवान के दरबार में सर्वोत्तम साधन है।

In the Court of the Lord, the Naam is far superior to ritualistic cleansing baths, charity and good deeds, O Siblings of Destiny.

Guru Nanak Dev ji / Raag Sorath / Ashtpadiyan / Guru Granth Sahib ji - Ang 635


Download SGGS PDF Daily Updates ADVERTISE HERE