Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥੧॥
आपे ही सूतधारु है पिआरा सूतु खिंचे ढहि ढेरी होइ ॥१॥
Aape hee sootadhaaru hai piaaraa sootu khincche dhahi dheree hoi ||1||
ਪ੍ਰਭੂ ਆਪ ਹੀ ਧਾਗੇ ਨੂੰ ਆਪਣੇ ਹੱਥ ਵਿਚ ਫੜ ਰੱਖਣ ਵਾਲਾ ਹੈ । ਜਦੋਂ ਉਹ (ਜਗਤ ਵਿਚੋਂ) ਧਾਗੇ ਨੂੰ ਖਿੱਚ ਲੈਂਦਾ ਹੈ, ਤਦੋਂ (ਜਗਤ) ਢਹਿ ਕੇ ਢੇਰੀ ਹੋ ਜਾਂਦਾ ਹੈ (ਜਗਤ-ਰਚਨਾ ਮੁੱਕ ਜਾਂਦੀ ਹੈ) ॥੧॥
वह प्यारा प्रभु स्वयं ही सूत्रधार है, जब वह सूत्र खींच लेता है तो दुनिया नाश हो जाती है॥ १॥
He holds the thread, and when He withdraws the thread, the beads scatter into heaps. ||1||
Guru Ramdas ji / Raag Sorath / / Guru Granth Sahib ji - Ang 605
ਮੇਰੇ ਮਨ ਮੈ ਹਰਿ ਬਿਨੁ ਅਵਰੁ ਨ ਕੋਇ ॥
मेरे मन मै हरि बिनु अवरु न कोइ ॥
Mere man mai hari binu avaru na koi ||
ਹੇ ਮੇਰੇ ਮਨ! ਮੈਨੂੰ ਪਰਮਾਤਮਾ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ ।
हे मेरे मन ! श्रीहरि के अलावा मेरा अन्य कोई आधार नहीं।
O my mind, there is no other than the Lord for me.
Guru Ramdas ji / Raag Sorath / / Guru Granth Sahib ji - Ang 605
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥ ਰਹਾਉ ॥
सतिगुर विचि नामु निधानु है पिआरा करि दइआ अम्रितु मुखि चोइ ॥ रहाउ ॥
Satigur vichi naamu nidhaanu hai piaaraa kari daiaa ammmritu mukhi choi || rahaau ||
ਉਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਗੁਰੂ ਵਿਚ ਮੌਜੂਦ ਹੈ । ਗੁਰੂ ਮੇਹਰ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੱਖ ਦੇ) ਮੂੰਹ ਵਿਚ ਚੋਂਦਾ ਹੈ ਰਹਾਉ ॥
सतगुरु के भीतर ही नाम का खजाना है और वह प्यारा प्रभु अपनी दया करके हमारे मुख में नामामृत डालता रहता है॥ रहाउ॥
The treasure of the Beloved Naam is within the True Guru; in His Mercy, he pours the Ambrosial Nectar into my mouth. || Pause ||
Guru Ramdas ji / Raag Sorath / / Guru Granth Sahib ji - Ang 605
ਆਪੇ ਜਲ ਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ ॥
आपे जल थलि सभतु है पिआरा प्रभु आपे करे सु होइ ॥
Aape jal thali sabhatu hai piaaraa prbhu aape kare su hoi ||
ਹੇ ਭਾਈ! ਪ੍ਰਭੂ ਆਪ ਹੀ ਪਾਣੀ ਵਿਚ ਧਰਤੀ ਵਿਚ ਹਰ ਥਾਂ ਮੌਜੂਦ ਹੈ । ਪ੍ਰਭੂ ਆਪ ਹੀ ਜੋ ਕੁਝ ਕਰਦਾ ਹੈ ਉਹ (ਜਗਤ ਵਿਚ) ਵਾਪਰਦਾ ਹੈ ।
प्यारा प्रभु स्वयं ही समुद्र, धरती में सर्वत्र मौजूद है और जो कुछ भी स्वयं करता है, जग में वही होता है।
The Beloved Himself is in all the oceans and lands; whatever God does, comes to pass.
Guru Ramdas ji / Raag Sorath / / Guru Granth Sahib ji - Ang 605
ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ ॥
सभना रिजकु समाहदा पिआरा दूजा अवरु न कोइ ॥
Sabhanaa rijaku samaahadaa piaaraa doojaa avaru na koi ||
ਪ੍ਰਭੂ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ (ਰਿਜ਼ਕ ਅਪੜਾਣ ਵਾਲਾ) ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ ।
वह प्रियतम प्रभु समस्त प्राणियों को आहार प्रदान करता है उसके अलावा तो दूसरा कोई नहीं।
The Beloved brings nourishment to all; there is no other than Him.
Guru Ramdas ji / Raag Sorath / / Guru Granth Sahib ji - Ang 605
ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ ॥੨॥
आपे खेल खेलाइदा पिआरा आपे करे सु होइ ॥२॥
Aape khel khelaaidaa piaaraa aape kare su hoi ||2||
ਪ੍ਰਭੂ ਆਪ ਹੀ (ਜਗਤ ਦੇ ਸਾਰੇ) ਖੇਡ ਖਿਡਾ ਰਿਹਾ ਹੈ, ਉਹ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ॥੨॥
वह परमेश्वर स्वयं दुनिया के खेल खेलता और खिलाता है, जो कुछ वह स्वयं करता है दुनिया में वही होता है॥ २॥
The Beloved Himself plays, and whatever He Himself does, comes to pass. ||2||
Guru Ramdas ji / Raag Sorath / / Guru Granth Sahib ji - Ang 605
ਆਪੇ ਹੀ ਆਪਿ ਨਿਰਮਲਾ ਪਿਆਰਾ ਆਪੇ ਨਿਰਮਲ ਸੋਇ ॥
आपे ही आपि निरमला पिआरा आपे निरमल सोइ ॥
Aape hee aapi niramalaa piaaraa aape niramal soi ||
ਹੇ ਭਾਈ! ਪਵਿਤ੍ਰ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ, ਉਹ ਆਪ ਹੀ ਪਵਿਤ੍ਰ ਸੋਭਾ ਦਾ ਮਾਲਕ ਹੈ ।
वह प्यारा प्रभु स्वयं ही निर्मल है और उसकी कीर्ति भी निर्मल है।
The Beloved Himself, all by Himself, is immaculate and pure; He Himself is immaculate and pure.
Guru Ramdas ji / Raag Sorath / / Guru Granth Sahib ji - Ang 605
ਆਪੇ ਕੀਮਤਿ ਪਾਇਦਾ ਪਿਆਰਾ ਆਪੇ ਕਰੇ ਸੁ ਹੋਇ ॥
आपे कीमति पाइदा पिआरा आपे करे सु होइ ॥
Aape keemati paaidaa piaaraa aape kare su hoi ||
ਪ੍ਰਭੂ ਆਪ ਹੀ ਆਪਣਾ ਮੁੱਲ ਪਾ ਸਕਣ ਵਾਲਾ ਹੈ, ਜੋ ਕੁਝ ਉਹ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ ।
वह स्वयं ही अपना मूल्यांकन जानता है और जो वह स्वयं करता है, वही होता है।
The Beloved Himself determines the value of all; whatever He does comes to pass.
Guru Ramdas ji / Raag Sorath / / Guru Granth Sahib ji - Ang 605
ਆਪੇ ਅਲਖੁ ਨ ਲਖੀਐ ਪਿਆਰਾ ਆਪਿ ਲਖਾਵੈ ਸੋਇ ॥੩॥
आपे अलखु न लखीऐ पिआरा आपि लखावै सोइ ॥३॥
Aape alakhu na lakheeai piaaraa aapi lakhaavai soi ||3||
ਪ੍ਰਭੂ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਅਦ੍ਰਿਸ਼ਟ ਹੈ । ਆਪਣੇ ਸਰੂਪ ਦੀ ਸਮਝ ਉਹ ਆਪ ਹੀ ਦੇਣ ਵਾਲਾ ਹੈ ॥੩॥
वह प्रियतम स्वयं ही अदृश्य है और देखा नहीं जा सकता और वह स्वयं ही जीव को अपने दर्शन करवाता है॥ ३॥
The Beloved Himself is unseen - He cannot be seen; He Himself causes us to see. ||3||
Guru Ramdas ji / Raag Sorath / / Guru Granth Sahib ji - Ang 605
ਆਪੇ ਗਹਿਰ ਗੰਭੀਰੁ ਹੈ ਪਿਆਰਾ ਤਿਸੁ ਜੇਵਡੁ ਅਵਰੁ ਨ ਕੋਇ ॥
आपे गहिर ग्मभीरु है पिआरा तिसु जेवडु अवरु न कोइ ॥
Aape gahir gambbheeru hai piaaraa tisu jevadu avaru na koi ||
ਹੇ ਭਾਈ! ਪ੍ਰਭੂ ਹੀ (ਮਾਨੋ, ਇਕ) ਬੇਅੰਤ ਡੂੰਘਾ (ਸਮੁੰਦਰ) ਹੈ । ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।
वह प्यारा प्रभु स्वयं ही गहन और गंभीर है, उस जैसा महान् सृष्टि में कोई नहीं।
The Beloved Himself is deep and profound and unfathomable; there is no other as great as He.
Guru Ramdas ji / Raag Sorath / / Guru Granth Sahib ji - Ang 605
ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸੋਇ ॥
सभि घट आपे भोगवै पिआरा विचि नारी पुरख सभु सोइ ॥
Sabhi ghat aape bhogavai piaaraa vichi naaree purakh sabhu soi ||
ਸਾਰੇ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ, ਹਰੇਕ ਇਸਤ੍ਰੀ ਪੁਰਖ ਵਿਚ ਹਰ ਥਾਂ ਉਹ ਆਪ ਹੀ ਆਪ ਹੈ ।
वह प्रियतम समस्त हृदयों में व्याप्त होकर भोग भोगता है और समस्त स्त्रियों एवं पुरुषों में विद्यमान है।
The Beloved Himself enjoys every heart; He is contained within every woman and man.
Guru Ramdas ji / Raag Sorath / / Guru Granth Sahib ji - Ang 605
ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮੁਖਿ ਪਰਗਟੁ ਹੋਇ ॥੪॥੨॥
नानक गुपतु वरतदा पिआरा गुरमुखि परगटु होइ ॥४॥२॥
Naanak gupatu varatadaa piaaraa guramukhi paragatu hoi ||4||2||
ਹੇ ਨਾਨਕ! ਉਹ ਪ੍ਰਭੂ ਸਾਰੇ ਜਗਤ ਵਿਚ ਲੁਕਿਆ ਹੋਇਆ ਮੌਜੂਦ ਹੈ । ਗੁਰੂ ਦੀ ਸਰਨ ਪਿਆਂ ਉਸ ਦੀ ਸਰਬ-ਵਿਆਪਕਤਾ ਦਾ ਪਰਕਾਸ਼ ਹੁੰਦਾ ਹੈ ॥੪॥੨॥
हे नानक ! प्यारा प्रभु स्वयं ही गुप्त रूप में सर्वव्यापी है और गुरु के माध्यम से ही वह प्रगट होता है॥ ४ ॥ २ ॥
O Nanak, the Beloved is pervading everywhere, but He is hidden; through the Guru, He is revealed. ||4||2||
Guru Ramdas ji / Raag Sorath / / Guru Granth Sahib ji - Ang 605
ਸੋਰਠਿ ਮਹਲਾ ੪ ॥
सोरठि महला ४ ॥
Sorathi mahalaa 4 ||
सोरठि महला ४ ॥
Sorat'h, Fourth Mehl:
Guru Ramdas ji / Raag Sorath / / Guru Granth Sahib ji - Ang 605
ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ ॥
आपे ही सभु आपि है पिआरा आपे थापि उथापै ॥
Aape hee sabhu aapi hai piaaraa aape thaapi uthaapai ||
ਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, ਆਪ ਹੀ (ਜਗਤ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰ ਦੇਂਦਾ ਹੈ ।
प्यारा प्रभु स्वयं ही सर्वशक्तिमान है, वह स्वयं ही संसार बनाकर स्वयं ही उसका नाश कर देता है।
He Himself, the Beloved, is Himself all-in-all; He Himself establishes and disestablishes.
Guru Ramdas ji / Raag Sorath / / Guru Granth Sahib ji - Ang 605
ਆਪੇ ਵੇਖਿ ਵਿਗਸਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ ॥
आपे वेखि विगसदा पिआरा करि चोज वेखै प्रभु आपै ॥
Aape vekhi vigasadaa piaaraa kari choj vekhai prbhu aapai ||
ਪ੍ਰਭੂ ਆਪ ਹੀ (ਜਗਤ-ਰਚਨਾ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ, ਕੌਤਕ-ਤਮਾਸ਼ੇ ਰਚ ਕੇ ਆਪ ਹੀ ਵੇਖਦਾ ਹੈ, ਆਪਣੇ ਆਪ ਨੂੰ ਹੀ ਵੇਖਦਾ ਹੈ ।
वह स्वयं ही अपनी सृष्टि रचना को देखकर खुश होता है और स्वयं ही लीलाएँ करके उन्हें स्वयं ही देखता है।
The Beloved Himself beholds, and rejoices; God Himself works wonders, and beholds them.
Guru Ramdas ji / Raag Sorath / / Guru Granth Sahib ji - Ang 605
ਆਪੇ ਵਣਿ ਤਿਣਿ ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ ॥੧॥
आपे वणि तिणि सभतु है पिआरा आपे गुरमुखि जापै ॥१॥
Aape va(nn)i ti(nn)i sabhatu hai piaaraa aape guramukhi jaapai ||1||
ਪ੍ਰਭੂ ਆਪ ਹੀ (ਹਰੇਕ) ਵਣ ਵਿਚ (ਹਰੇਕ) ਤੀਲੇ ਵਿਚ ਹਰ ਥਾਂ ਮੌਜੂਦ ਹੈ । ਗੁਰੂ ਦੀ ਸ਼ਰਨ ਪਿਆਂ ਉਹ ਪ੍ਰਭੂ ਦਿੱਸ ਪੈਦਾ ਹੈ ॥੧॥
वह प्यारा प्रभु स्वयं ही वनों एवं तृणों में सर्वत्र विद्यमान है और वह गुरु के माध्यम से ही मालूम होता है॥ १॥
The Beloved Himself is contained in all the woods and meadows; as Gurmukh, He reveals Himself. ||1||
Guru Ramdas ji / Raag Sorath / / Guru Granth Sahib ji - Ang 605
ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ ॥
जपि मन हरि हरि नाम रसि ध्रापै ॥
Japi man hari hari naam rasi dhraapai ||
ਹੇ ਮੇਰੇ ਮਨ! ਸਦਾ ਪਰਮਾਤਮਾ (ਦੇ ਨਾਮ) ਨੂੰ ਜਪਿਆ ਕਰ, (ਜੇਹੜਾ ਮਨੁੱਖ ਜਪਦਾ ਹੈ ਉਹ) ਨਾਮ ਦੇ ਰਸ ਨਾਲ (ਮਾਇਆ ਵਲੋਂ) ਰੱਜ ਜਾਂਦਾ ਹੈ ।
हे मन ! हरि-नाम का जाप करो, नाम-रस से तू तृप्त हो जाएगा।
Meditate, O mind, on the Lord, Har, Har; through the sublime essence of Lord's Name, you shall be satisfied.
Guru Ramdas ji / Raag Sorath / / Guru Granth Sahib ji - Ang 605
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥ ਰਹਾਉ ॥
अम्रित नामु महा रसु मीठा गुर सबदी चखि जापै ॥ रहाउ ॥
Ammmrit naamu mahaa rasu meethaa gur sabadee chakhi jaapai || rahaau ||
ਹੇ ਮਨ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਬਹੁਤ ਸੁਆਦਲਾ ਹੈ, ਬਹੁਤ ਮਿੱਠਾ ਹੈ । ਗੁਰੂ ਦੇ ਸ਼ਬਦ ਦੀ ਰਾਹੀਂ ਚੱਖ ਕੇ ਹੀ ਪਤਾ ਲੱਗਦਾ ਹੈ ਰਹਾਉ ॥
हरिनामामृत महा रस मीठा है और गुरु के शब्द द्वारा चखकर ही इसका स्वाद मालूम होता है॥ रहाउ॥
The Ambrosial Nectar of the Naam, is the sweetest juice; through the Word of the Guru's Shabad, its taste is revealed. || Pause ||
Guru Ramdas ji / Raag Sorath / / Guru Granth Sahib ji - Ang 605
ਆਪੇ ਤੀਰਥੁ ਤੁਲਹੜਾ ਪਿਆਰਾ ਆਪਿ ਤਰੈ ਪ੍ਰਭੁ ਆਪੈ ॥
आपे तीरथु तुलहड़ा पिआरा आपि तरै प्रभु आपै ॥
Aape teerathu tulaha(rr)aa piaaraa aapi tarai prbhu aapai ||
ਹੇ ਭਾਈ! ਪ੍ਰਭੂ ਆਪ ਹੀ ਦਰਿਆ ਦਾ ਕੰਢਾ ਹੈ, ਆਪ ਹੀ (ਦਰਿਆ ਤੋਂ ਲੰਘਣ ਲਈ) ਤੁਲਹਾ ਹੈ, ਆਪ ਹੀ (ਦਰਿਆ ਤੋਂ) ਪਾਰ ਲੰਘਦਾ ਹੈ, ਆਪਣੇ ਆਪ ਨੂੰ ਹੀ ਲੰਘਾਂਦਾ ਹੈ ।
वह प्यारा प्रभु स्वयं ही तीर्थ एवं बेड़ा है और स्वयं ही पार करवाता है।
The Beloved is Himself the place of pilgrimage and the raft; God Himself ferries Himself across.
Guru Ramdas ji / Raag Sorath / / Guru Granth Sahib ji - Ang 605
ਆਪੇ ਜਾਲੁ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ ਹਰਿ ਆਪੈ ॥
आपे जालु वताइदा पिआरा सभु जगु मछुली हरि आपै ॥
Aape jaalu vataaidaa piaaraa sabhu jagu machhulee hari aapai ||
ਪ੍ਰਭੂ ਆਪ ਹੀ (ਮਾਇਆ ਦਾ) ਜਾਲ ਵਿਛਾਂਦਾ ਹੈ (ਉਹ ਜਾਲ ਵਿਚ ਫਸਣ ਵਾਲਾ) ਸਾਰਾ ਜਗਤ-ਮਛਲੀ ਆਪਣੇ ਆਪ ਨੂੰ ਹੀ ਬਣਾਂਦਾ ਹੈ ।
वह स्वयं ही जाल बिछाता है और वह हरि स्वयं ही सांसारिक जाल में फॅसने वाली दुनिया रूपी मछली है।
The Beloved Himself casts the net over all the world; the Lord Himself is the fish.
Guru Ramdas ji / Raag Sorath / / Guru Granth Sahib ji - Ang 605
ਆਪਿ ਅਭੁਲੁ ਨ ਭੁਲਈ ਪਿਆਰਾ ਅਵਰੁ ਨ ਦੂਜਾ ਜਾਪੈ ॥੨॥
आपि अभुलु न भुलई पिआरा अवरु न दूजा जापै ॥२॥
Aapi abhulu na bhulaee piaaraa avaru na doojaa jaapai ||2||
(ਫਿਰ ਭੀ ਉਹ) ਆਪ ਭੁੱਲਣ ਵਾਲਾ ਨਹੀਂ ਹੈ, ਉਹ ਕਦੇ (ਮਾਇਆ-ਜਾਲ ਵਿਚ ਫਸਣ ਵਾਲੀ) ਭੁੱਲ ਨਹੀਂ ਕਰਦਾ । ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੨॥
वह प्रियतम प्रभु अविस्मरणीय है और वह भूलता नहीं। उस जैसा महान् दूसरा कोई मुझे नजर नहीं आता ॥ २॥
The Beloved Himself is infallible; He makes no mistakes. There is no other like Him to be seen. ||2||
Guru Ramdas ji / Raag Sorath / / Guru Granth Sahib ji - Ang 605
ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥
आपे सिंङी नादु है पिआरा धुनि आपि वजाए आपै ॥
Aape sin(ng)(ng)ee naadu hai piaaraa dhuni aapi vajaae aapai ||
ਹੇ ਭਾਈ! ਪ੍ਰਭੂ ਆਪ ਹੀ (ਜੋਗੀ ਦੀ ਵਜਾਣ ਵਾਲੀ) ਸਿੰਙੀ ਹੈ, ਆਪ ਹੀ (ਉਸ ਵੱਜਦੀ ਸਿੰਙੀ ਦੀ) ਆਵਾਜ਼ ਹੈ, ਆਪ ਹੀ (ਸਿੰਙੀ ਦੀ) ਸੁਰ ਵਜਾਂਦਾ ਹੈ, ਆਪਣੇ ਆਪ ਨੂੰ ਹੀ ਵਜਾਂਦਾ ਹੈ ।
वह प्रियतम प्रभु स्वयं ही (सिंडीनाद) योगी की वीणा एवं नाद है और अपने आप ही ध्वनि बजाता है।
The Beloved Himself is the Yogi's horn, and the sound current of the Naad; He Himself plays the tune.
Guru Ramdas ji / Raag Sorath / / Guru Granth Sahib ji - Ang 605
ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ ॥
आपे जोगी पुरखु है पिआरा आपे ही तपु तापै ॥
Aape jogee purakhu hai piaaraa aape hee tapu taapai ||
ਉਹ ਸਰਬ-ਵਿਆਪਕ ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ (ਧੂਣੀਆਂ ਆਦਿਕ ਨਾਲ) ਤਪ ਤਪਦਾ ਹੈ ।
वह स्वयं ही योगी पुरुष है और स्वयं ही तपस्या करता है।
The Beloved Himself is the Yogi, the Primal Being; He Himself practices intense meditation.
Guru Ramdas ji / Raag Sorath / / Guru Granth Sahib ji - Ang 605
ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥੩॥
आपे सतिगुरु आपि है चेला उपदेसु करै प्रभु आपै ॥३॥
Aape satiguru aapi hai chelaa upadesu karai prbhu aapai ||3||
ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਆਪਣੇ ਆਪ ਨੂੰ ਉਪਦੇਸ਼ ਕਰਦਾ ਹੈ ॥੩॥
वह प्रभु स्वयं ही सतगुरु और स्वयं ही शिष्य है और आप ही उपदेश करता है॥ ३॥
He Himself is the True Guru, and He Himself is the disciple; God Himself imparts the Teachings. ||3||
Guru Ramdas ji / Raag Sorath / / Guru Granth Sahib ji - Ang 605
ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥
आपे नाउ जपाइदा पिआरा आपे ही जपु जापै ॥
Aape naau japaaidaa piaaraa aape hee japu jaapai ||
ਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਆਪਣਾ ਨਾਮ ਜਪਦਾ ਹੈ ।
वह प्यारा प्रभु स्वयं ही प्राणियों से नाम का जाप करवाता है और स्वयं ही जाप जपता है।
The Beloved Himself inspires us to chant His Name, and He Himself practices meditation.
Guru Ramdas ji / Raag Sorath / / Guru Granth Sahib ji - Ang 605
ਆਪੇ ਅੰਮ੍ਰਿਤੁ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ ॥
आपे अम्रितु आपि है पिआरा आपे ही रसु आपै ॥
Aape ammmritu aapi hai piaaraa aape hee rasu aapai ||
ਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ, ਆਪ ਹੀ ਉਸ ਨਾਮ-ਰਸ ਨੂੰ ਪੀਂਦਾ ਹੈ, ਆਪਣੇ ਆਪ ਨੂੰ ਪੀਂਦਾ ਹੈ ।
वह प्यारा स्वयं ही अमृत है और स्वयं ही अमृत-रस का पान करता है।
The Beloved Himself is the Ambrosial Nectar; He Himself is the juice of it.
Guru Ramdas ji / Raag Sorath / / Guru Granth Sahib ji - Ang 605
ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸਿ ਧ੍ਰਾਪੈ ॥੪॥੩॥
आपे आपि सलाहदा पिआरा जन नानक हरि रसि ध्रापै ॥४॥३॥
Aape aapi salaahadaa piaaraa jan naanak hari rasi dhraapai ||4||3||
ਹੇ ਦਾਸ ਨਾਨਕ! ਪ੍ਰਭੂ ਆਪ ਹੀ ਆਪਣੀ ਸਿਫ਼ਤ-ਸਾਲਾਹ ਕਰਦਾ ਹੈ, ਆਪ ਹੀ ਆਪਣੇ ਨਾਮ-ਰਸ ਨਾਲ ਰੱਜਦਾ ਹੈ ॥੪॥੩॥
वह प्यारा प्रभु स्वयं ही अपनी सरहाना करता है। सेवक नानक तो हरि रस से तृप्त हो गया है॥ ४॥ ३॥
The Beloved Himself praises Himself; servant Nanak is satisfied, with the sublime essence of the Lord. ||4||3||
Guru Ramdas ji / Raag Sorath / / Guru Granth Sahib ji - Ang 605
ਸੋਰਠਿ ਮਹਲਾ ੪ ॥
सोरठि महला ४ ॥
Sorathi mahalaa 4 ||
सोरठि महला ४ ॥
Sorat'h, Fourth Mehl:
Guru Ramdas ji / Raag Sorath / / Guru Granth Sahib ji - Ang 605
ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥
आपे कंडा आपि तराजी प्रभि आपे तोलि तोलाइआ ॥
Aape kanddaa aapi taraajee prbhi aape toli tolaaiaa ||
ਉਹ ਤੱਕੜੀ ਭੀ ਪ੍ਰਭੂ ਆਪ ਹੀ ਹੈ, ਉਸ ਤੱਕੜੀ ਦੀ ਸੂਈ (ਬੋਦੀ) ਭੀ ਪ੍ਰਭੂ ਆਪ ਹੀ ਹੈ, ਪ੍ਰਭੂ ਨੇ ਆਪ ਹੀ ਵੱਟੇ ਨਾਲ (ਇਸ ਸ੍ਰਿਸ਼ਟੀ ਨੂੰ) ਤੋਲਿਆ ਹੋਇਆ ਹੈ (ਆਪਣੇ ਹੁਕਮ ਵਿਚ ਰੱਖਿਆ ਹੋਇਆ ਹੈ) ।
प्रभु आप ही (तराजू का) कांटा है, आप ही तराजू है और उसने आप ही बाटों से जगत को तोला है।
God Himself is the balance scale, He Himself is the weigher, and He Himself weighs with the weights.
Guru Ramdas ji / Raag Sorath / / Guru Granth Sahib ji - Ang 605
ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥
आपे साहु आपे वणजारा आपे वणजु कराइआ ॥
Aape saahu aape va(nn)ajaaraa aape va(nn)aju karaaiaa ||
ਪ੍ਰਭੂ ਆਪ ਹੀ (ਇਸ ਧਰਤੀ ਉਤੇ ਵਣਜ ਕਰਨ ਵਾਲਾ) ਸ਼ਾਹਕਾਰ ਹੈ, ਆਪ ਹੀ (ਜੀਵ-ਰੂਪ ਹੋ ਕੇ) ਵਣਜ ਕਰਨ ਵਾਲਾ ਹੈ, ਆਪ ਹੀ ਵਣਜ ਕਰ ਰਿਹਾ ਹੈ ।
वह स्वयं ही साहूकार हैं, स्वयं ही व्यापारी है और स्वयं ही वाणिज्य करवाता है।
He Himself is the banker, He Himself is the trader, and He Himself makes the trades.
Guru Ramdas ji / Raag Sorath / / Guru Granth Sahib ji - Ang 605
ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥
आपे धरती साजीअनु पिआरै पिछै टंकु चड़ाइआ ॥१॥
Aape dharatee saajeeanu piaarai pichhai tankku cha(rr)aaiaa ||1||
ਹੇ ਭਾਈ! ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ (ਆਪਣੀ ਮਰਯਾਦਾ ਰੂਪ ਤੱਕੜੀ ਦੇ) ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਰੱਖ ਕੇ (ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿਚ ਰੱਖਿਆ ਹੋਇਆ ਹੈ । ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਾਧਾਰਨ ਤੇ ਸੌਖਾ ਜਿਹਾ ਹੈ) ॥੧॥
उस प्रियतम प्रभु ने आप ही धरती का निर्माण किया है और एक चार माशे के बाट से इसका वजन किया है॥ १॥
The Beloved Himself fashioned the world, and He Himself counter-balances it with a gram. ||1||
Guru Ramdas ji / Raag Sorath / / Guru Granth Sahib ji - Ang 605
ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥
मेरे मन हरि हरि धिआइ सुखु पाइआ ॥
Mere man hari hari dhiaai sukhu paaiaa ||
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਸਿਮਰਨ ਕਰ, (ਜਿਸ ਕਿਸੇ ਨੇ ਸਿਮਰਿਆ ਹੈ, ਉਸ ਨੇ) ਸੁਖ ਪਾਇਆ ਹੈ ।
हे मेरे मन ! हरि-परमेश्वर का सिमरन करने से सुख प्राप्त हुआ है।
My mind meditates on the Lord, Har, Har, and finds peace.
Guru Ramdas ji / Raag Sorath / / Guru Granth Sahib ji - Ang 605
ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥
हरि हरि नामु निधानु है पिआरा गुरि पूरै मीठा लाइआ ॥ रहाउ ॥
Hari hari naamu nidhaanu hai piaaraa guri poorai meethaa laaiaa || rahaau ||
ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ) ਸੁਖਾਂ ਦਾ ਖ਼ਜ਼ਾਨਾ ਹੈ (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ ਰਹਾਉ ॥
प्यारा हरि-नाम सुख-समृद्धि का भण्डार है और पूर्ण गुरु ने मुझे यह मीठा लगा दिया है॥ रहाउ॥
The Name of the Beloved Lord, Har, Har, is a treasure; the Perfect Guru has made it seem sweet to me. || Pause ||
Guru Ramdas ji / Raag Sorath / / Guru Granth Sahib ji - Ang 605
ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥
आपे धरती आपि जलु पिआरा आपे करे कराइआ ॥
Aape dharatee aapi jalu piaaraa aape kare karaaiaa ||
ਹੇ ਭਾਈ! ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ, ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ।
वह स्वयं ही धरती एवं स्वयं ही जल है और वह स्वयं ही सबकुछ करता और जीवों से करवाता है।
The Beloved Himself is the earth, and He Himself is the water; He Himself acts, and causes others to act.
Guru Ramdas ji / Raag Sorath / / Guru Granth Sahib ji - Ang 605
ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥
आपे हुकमि वरतदा पिआरा जलु माटी बंधि रखाइआ ॥
Aape hukami varatadaa piaaraa jalu maatee banddhi rakhaaiaa ||
ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ, ਪਾਣੀ ਨੂੰ ਮਿੱਟੀ ਨਾਲ (ਉਸ ਨੇ ਆਪਣੇ ਹੁਕਮ ਵਿਚ ਹੀ) ਬੰਨ੍ਹ ਰੱਖਿਆ ਹੈ (ਪਾਣੀ ਮਿੱਟੀ ਨੂੰ ਰੋੜ੍ਹ ਨਹੀਂ ਸਕਦਾ । )
वह प्यारा प्रभु स्वयं ही हुक्म लागू करता है और जल एवं भूमि को बांधकर रखता है।
The Beloved Himself issues His Commands, and keeps the water and the land bound down.
Guru Ramdas ji / Raag Sorath / / Guru Granth Sahib ji - Ang 605
ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥
आपे ही भउ पाइदा पिआरा बंनि बकरी सीहु हढाइआ ॥२॥
Aape hee bhau paaidaa piaaraa banni bakaree seehu hadhaaiaa ||2||
(ਪਾਣੀ ਵਿਚ ਉਸ ਨੇ) ਆਪ ਹੀ ਆਪਣਾ ਡਰ ਪਾ ਰੱਖਿਆ ਹੈ, (ਮਾਨੋ) ਬੱਕਰੀ ਸ਼ੇਰ ਨੂੰ ਬੰਨ੍ਹ ਕੇ ਫਿਰਾ ਰਹੀ ਹੈ ॥੨॥
वह प्यारा स्वयं ही जीवों में भय उत्पन्न करता है और बकरी एवं शेर को साथ बांधकर रखा हुआ है॥ २॥
The Beloved Himself instills the Fear of God; He binds the tiger and the goat together. ||2||
Guru Ramdas ji / Raag Sorath / / Guru Granth Sahib ji - Ang 605