ANG 602, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ ॥ ਰਹਾਉ ॥

जनम जनम के किलबिख दुख काटे आपे मेलि मिलाई ॥ रहाउ ॥

Janam janam ke kilabikh dukh kaate aape meli milaaee || rahaau ||

ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟ ਦੇਂਦਾ ਹੈ, ਤੇ, ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ਰਹਾਉ ॥

वह उनके जन्म-जन्मान्तरों के पाप एवं कष्ट मिटा देता है और उन्हें स्वयं ही अपने साथ मिला लेता है॥ रहाउ॥

The sins and sorrows of countless lifetimes are eradicated; the Lord Himself unites them in His Union. || Pause ||

Guru Amardas ji / Raag Sorath / / Guru Granth Sahib ji - Ang 602


ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥

इहु कुट्मबु सभु जीअ के बंधन भाई भरमि भुला सैंसारा ॥

Ihu kutambbu sabhu jeea ke banddhan bhaaee bharami bhulaa sainsaaraa ||

ਹੇ ਭਾਈ! (ਗੁਰੂ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ) ਇਹ (ਆਪਣਾ) ਪਰਵਾਰ ਭੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਂਦਾ ਹੈ, (ਤਾਂਹੀਏਂ) ਜਗਤ (ਗੁਰੂ ਤੋਂ) ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ ।

हे भाई! यह सभी कुटुंब इत्यादि तो जीव हेतु बन्धन ही हैं और सारी दुनिया भ्रम में ही भटक रही है।

All of these relatives are like chains upon the soul, O Siblings of Destiny; the world is deluded by doubt.

Guru Amardas ji / Raag Sorath / / Guru Granth Sahib ji - Ang 602

ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥

बिनु गुर बंधन टूटहि नाही गुरमुखि मोख दुआरा ॥

Binu gur banddhan tootahi naahee guramukhi mokh duaaraa ||

ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ । ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ ।

गुरु के बिना बन्धन नष्ट नहीं होते और गुरु के माध्यम से मोक्ष का द्वार मिल जाता है।

Without the Guru, the chains cannot be broken; the Gurmukhs find the door of salvation.

Guru Amardas ji / Raag Sorath / / Guru Granth Sahib ji - Ang 602

ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥

करम करहि गुर सबदु न पछाणहि मरि जनमहि वारो वारा ॥२॥

Karam karahi gur sabadu na pachhaa(nn)ahi mari janamahi vaaro vaaraa ||2||

ਜੇਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ-ਧੰਧੇ ਹੀ ਕਰਦੇ ਹਨ, ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੨॥

जो प्राणी सांसारिक कर्म करता है और गुरु के शब्द की पहचान नहीं करता, वह बार-बार दुनिया में मरता और जन्मता ही रहता है॥ २॥

One who performs rituals without realizing the Word of the Guru's Shabad, shall die and be reborn, again and again. ||2||

Guru Amardas ji / Raag Sorath / / Guru Granth Sahib ji - Ang 602


ਹਉ ਮੇਰਾ ਜਗੁ ਪਲਚਿ ਰਹਿਆ ਭਾਈ ਕੋਇ ਨ ਕਿਸ ਹੀ ਕੇਰਾ ॥

हउ मेरा जगु पलचि रहिआ भाई कोइ न किस ही केरा ॥

Hau meraa jagu palachi rahiaa bhaaee koi na kis hee keraa ||

ਹੇ ਭਾਈ! 'ਮੈਂ ਵੱਡਾ ਹਾਂ', 'ਇਹ ਧਨ ਆਦਿਕ ਮੇਰਾ ਹੈ'-ਇਸ ਵਿਚ ਹੀ ਜਗਤ ਉਲਝਿਆ ਪਿਆ ਹੈ (ਉਂਞ) ਕੋਈ ਭੀ ਕਿਸੇ ਦਾ (ਸਦਾ ਦਾ ਸਾਥੀ) ਨਹੀਂ ਬਣ ਸਕਦਾ ।

हे भाई ! यह दुनिया तो अहंत्व एवं आत्माभिमान में ही उलझी हुई है परन्तु कोई भी किसी का सखा नहीं।

The world is entangled in egotism and possessiveness, O Siblings of Destiny, but no one belongs to anyone else.

Guru Amardas ji / Raag Sorath / / Guru Granth Sahib ji - Ang 602

ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ ਨਿਜ ਘਰਿ ਹੋਇ ਬਸੇਰਾ ॥

गुरमुखि महलु पाइनि गुण गावनि निज घरि होइ बसेरा ॥

Guramukhi mahalu paaini gu(nn) gaavani nij ghari hoi baseraa ||

ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਤੇ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ, ਉਹਨਾਂ ਦਾ (ਆਤਮਕ) ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ ।

गुरुमुख पुरुष सत्य के महल को प्राप्त कर लेते हैं, सत्य का ही गुणगान करते हैं और अपने आत्मस्वरूप (भगवान के चरणों) में बसेरा प्राप्त कर लेते हैं।

The Gurmukhs attain the Mansion of the Lord's Presence, singing the Glories of the Lord; they dwell in the home of their own inner being.

Guru Amardas ji / Raag Sorath / / Guru Granth Sahib ji - Ang 602

ਐਥੈ ਬੂਝੈ ਸੁ ਆਪੁ ਪਛਾਣੈ ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥

ऐथै बूझै सु आपु पछाणै हरि प्रभु है तिसु केरा ॥३॥

Aithai boojhai su aapu pachhaa(nn)ai hari prbhu hai tisu keraa ||3||

ਜੇਹੜਾ ਮਨੁੱਖ ਇਸ ਜੀਵਨ ਵਿਚ ਹੀ (ਇਸ ਭੇਤ ਨੂੰ) ਸਮਝਦਾ ਹੈ, ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ॥੩॥

जो व्यक्ति इहलोक में स्वयं को समझ जाता है, वह अपने आत्मस्वरूप को पहचान लेता है और हरि-प्रभु उसका बन जाता है॥ ३ ॥

One who understands here, realizes himself; the Lord God belongs to him. ||3||

Guru Amardas ji / Raag Sorath / / Guru Granth Sahib ji - Ang 602


ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ ॥

सतिगुरू सदा दइआलु है भाई विणु भागा किआ पाईऐ ॥

Satiguroo sadaa daiaalu hai bhaaee vi(nn)u bhaagaa kiaa paaeeai ||

ਹੇ ਭਾਈ! ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ (ਮਾਇਆ-ਵੇੜ੍ਹਿਆ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ) ਕਿਸਮਤਿ ਤੋਂ ਬਿਨਾ (ਗੁਰੂ ਪਾਸੋਂ) ਕੀਹ ਮਿਲੇ?

हे भाई ! सतिगुरु तो हमेशा ही दयालु है परन्तु तकदीर के बिना प्राणी क्या प्राप्त कर सकता है ?

The True Guru is forever merciful, O Siblings of Destiny; without good destiny, what can anyone obtain?

Guru Amardas ji / Raag Sorath / / Guru Granth Sahib ji - Ang 602

ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ॥

एक नदरि करि वेखै सभ ऊपरि जेहा भाउ तेहा फलु पाईऐ ॥

Ek nadari kari vekhai sabh upari jehaa bhaau tehaa phalu paaeeai ||

ਗੁਰੂ ਸਭਨਾਂ ਨੂੰ ਇਕ ਪਿਆਰ ਦੀ ਨਿਗਾਹ ਨਾਲ ਵੇਖਦਾ ਹੈ । (ਪਰ ਸਾਡੀ ਜੀਵਾਂ ਦੀ) ਜਿਹੋ ਜਿਹੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ (ਸਾਨੂੰ ਗੁਰੂ ਪਾਸੋਂ) ਮਿਲ ਜਾਂਦਾ ਹੈ ।

सतिगुरु सभी पर एक समान कृपा-दृष्टि से ही देखता है परन्तु जैसी प्राणी की प्रेम-भावना होती है, उसे वैसा ही फल प्राप्त होता है।

He looks alike upon all with His Glance of Grace, but people receive the fruits of their rewards according to their love for the Lord.

Guru Amardas ji / Raag Sorath / / Guru Granth Sahib ji - Ang 602

ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ ॥੪॥੬॥

नानक नामु वसै मन अंतरि विचहु आपु गवाईऐ ॥४॥६॥

Naanak naamu vasai man anttari vichahu aapu gavaaeeai ||4||6||

ਹੇ ਨਾਨਕ! (ਜੇ ਗੁਰੂ ਦੀ ਸਰਨ ਪੈ ਕੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਈਏ, ਤਾਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੪॥੬॥

हे नानक ! यदि अन्तर्मन में से आत्माभिमान को दूर कर दिया जाए तो मन के अन्दर प्रभु-नाम का निवास हो जाता है॥ ४॥ ६॥

O Nanak, when the Naam, the Name of the Lord, comes to dwell within the mind, then self-conceit is eradicated from within. ||4||6||

Guru Amardas ji / Raag Sorath / / Guru Granth Sahib ji - Ang 602


ਸੋਰਠਿ ਮਹਲਾ ੩ ਚੌਤੁਕੇ ॥

सोरठि महला ३ चौतुके ॥

Sorathi mahalaa 3 chautuke ||

सोरठि महला ३ चौतुके ॥

Sorat'h, Third Mehl, Chau-Tukas:

Guru Amardas ji / Raag Sorath / / Guru Granth Sahib ji - Ang 602

ਸਚੀ ਭਗਤਿ ਸਤਿਗੁਰ ਤੇ ਹੋਵੈ ਸਚੀ ਹਿਰਦੈ ਬਾਣੀ ॥

सची भगति सतिगुर ते होवै सची हिरदै बाणी ॥

Sachee bhagati satigur te hovai sachee hiradai baa(nn)ee ||

ਹੇ ਭਾਈ! ਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਿਰਦੇ ਵਿਚ ਟਿਕ ਜਾਂਦੀ ਹੈ ।

सतगुरु के माध्यम से ही सच्ची भक्ति होती है एवं हृदय में सच्ची वाणी का निवास हो जाता है।

True devotional worship is obtained only through the True Guru, when the True Word of His Bani is in the heart.

Guru Amardas ji / Raag Sorath / / Guru Granth Sahib ji - Ang 602

ਸਤਿਗੁਰੁ ਸੇਵੇ ਸਦਾ ਸੁਖੁ ਪਾਏ ਹਉਮੈ ਸਬਦਿ ਸਮਾਣੀ ॥

सतिगुरु सेवे सदा सुखु पाए हउमै सबदि समाणी ॥

Satiguru seve sadaa sukhu paae haumai sabadi samaa(nn)ee ||

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਦਾ ਸੁਖ ਮਾਣਦਾ ਹੈ, ਉਸ ਦੀ ਹਉਮੈ ਗੁਰੂ ਦੇ ਸ਼ਬਦ ਵਿਚ ਹੀ ਮੁੱਕ ਜਾਂਦੀ ਹੈ ।

गुरु की सेवा करने से सदा सुख की उपलब्धि होती है और गुरु-शब्द के माध्यम से अहंकार मिट जाता है।

Serving the True Guru, eternal peace is obtained; egotism is obliterated through the Word of the Shabad.

Guru Amardas ji / Raag Sorath / / Guru Granth Sahib ji - Ang 602

ਬਿਨੁ ਗੁਰ ਸਾਚੇ ਭਗਤਿ ਨ ਹੋਵੀ ਹੋਰ ਭੂਲੀ ਫਿਰੈ ਇਆਣੀ ॥

बिनु गुर साचे भगति न होवी होर भूली फिरै इआणी ॥

Binu gur saache bhagati na hovee hor bhoolee phirai iaa(nn)ee ||

ਸੱਚੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ, ਜੇਹੜੀ ਅੰਞਾਣ ਲੁਕਾਈ ਗੁਰੂ ਦੇ ਦਰ ਤੇ ਨਹੀਂ ਆਉਂਦੀ, ਉਹ ਕੁਰਾਹੇ ਪਈ ਰਹਿੰਦੀ ਹੈ ।

गुरु के बिना सच्ची भक्ति नहीं हो सकती और गुरु के बिना नादान दुनिया दुविधा में फॅसकर भटकती ही रहती है।

Without the Guru, there is no true devotion; otherwise, people wander around, deluded by ignorance.

Guru Amardas ji / Raag Sorath / / Guru Granth Sahib ji - Ang 602

ਮਨਮੁਖਿ ਫਿਰਹਿ ਸਦਾ ਦੁਖੁ ਪਾਵਹਿ ਡੂਬਿ ਮੁਏ ਵਿਣੁ ਪਾਣੀ ॥੧॥

मनमुखि फिरहि सदा दुखु पावहि डूबि मुए विणु पाणी ॥१॥

Manamukhi phirahi sadaa dukhu paavahi doobi mue vi(nn)u paa(nn)ee ||1||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਦੇ ਫਿਰਦੇ ਹਨ, ਸਦਾ ਦੁੱਖ ਪਾਂਦੇ ਹਨ; ਉਹ, ਮਾਨੋ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ ॥੧॥

मनमुख व्यक्ति भटकते ही रहते हैं, वे हमेशा दुःखी ही रहते हैं और जल के बिना ही डूबकर मर जाते हैं।॥ १॥

The self-willed manmukhs wander around, suffering in constant pain; they drown and die, even without water. ||1||

Guru Amardas ji / Raag Sorath / / Guru Granth Sahib ji - Ang 602


ਭਾਈ ਰੇ ਸਦਾ ਰਹਹੁ ਸਰਣਾਈ ॥

भाई रे सदा रहहु सरणाई ॥

Bhaaee re sadaa rahahu sara(nn)aaee ||

ਹੇ ਭਾਈ! ਸਦਾ ਗੁਰੂ ਦੀ ਸਰਨ ਟਿਕਿਆ ਰਹੁ ।

हे भाई ! हमेशा भगवान की शरण में रहो,

O Siblings of Destiny, remain forever in the Lord's Sanctuary, under His Protection.

Guru Amardas ji / Raag Sorath / / Guru Granth Sahib ji - Ang 602

ਆਪਣੀ ਨਦਰਿ ਕਰੇ ਪਤਿ ਰਾਖੈ ਹਰਿ ਨਾਮੋ ਦੇ ਵਡਿਆਈ ॥ ਰਹਾਉ ॥

आपणी नदरि करे पति राखै हरि नामो दे वडिआई ॥ रहाउ ॥

Aapa(nn)ee nadari kare pati raakhai hari naamo de vadiaaee || rahaau ||

(ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਸ ਉਤੇ ਗੁਰੂ) ਆਪਣੀ ਮੇਹਰ ਦੀ ਨਿਗਾਹ ਕਰਦਾ ਹੈ; ਉਸ ਦੀ ਇੱਜ਼ਤ ਰੱਖਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਬਖ਼ਸ਼ਦਾ ਹੈ (ਜੋ ਇਕ ਵੱਡੀ) ਇੱਜ਼ਤ ਹੈ ਰਹਾਉ ॥

वह अपनी कृपा-दृष्टि करके जीवों की हमेशा ही लाज-प्रतिष्ठा बचाता रहता है और अपने हरि-नाम की जीवों को कीर्ति प्रदान करता है॥ रहाउ॥

Bestowing His Glance of Grace, He preserves our honor, and blesses us with the glory of the Lord's Name. || Pause ||

Guru Amardas ji / Raag Sorath / / Guru Granth Sahib ji - Ang 602


ਪੂਰੇ ਗੁਰ ਤੇ ਆਪੁ ਪਛਾਤਾ ਸਬਦਿ ਸਚੈ ਵੀਚਾਰਾ ॥

पूरे गुर ते आपु पछाता सबदि सचै वीचारा ॥

Poore gur te aapu pachhaataa sabadi sachai veechaaraa ||

ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਸ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ ।

पूर्ण गुरु के माध्यम से मनुष्य सच्चे शब्द का चिंतन करने से अपने आत्माभिमान को समझ लेता है।

Through the Perfect Guru, one comes to understand himself, contemplating the True Word of the Shabad.

Guru Amardas ji / Raag Sorath / / Guru Granth Sahib ji - Ang 602

ਹਿਰਦੈ ਜਗਜੀਵਨੁ ਸਦ ਵਸਿਆ ਤਜਿ ਕਾਮੁ ਕ੍ਰੋਧੁ ਅਹੰਕਾਰਾ ॥

हिरदै जगजीवनु सद वसिआ तजि कामु क्रोधु अहंकारा ॥

Hiradai jagajeevanu sad vasiaa taji kaamu krodhu ahankkaaraa ||

ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਤਿਆਗਣ ਨਾਲ ਉਸ ਦੇ ਹਿਰਦੇ ਵਿਚ ਜਗਤ ਦਾ ਜੀਵਨ ਪ੍ਰਭੂ ਸਦਾ ਲਈ ਆ ਵੱਸਿਆ ।

वह काम, क्रोध एवं अहंकार को छोड़ देता है और जगत का जीवनदाता हरि हमेशा ही उसके हृदय में आकर निवास कर लेता है।

The Lord, the Life of the world, ever abides in his heart, and he renounces sexual desire, anger and egotism.

Guru Amardas ji / Raag Sorath / / Guru Granth Sahib ji - Ang 602

ਸਦਾ ਹਜੂਰਿ ਰਵਿਆ ਸਭ ਠਾਈ ਹਿਰਦੈ ਨਾਮੁ ਅਪਾਰਾ ॥

सदा हजूरि रविआ सभ ठाई हिरदै नामु अपारा ॥

Sadaa hajoori raviaa sabh thaaee hiradai naamu apaaraa ||

ਬੇਅੰਤ ਪ੍ਰਭੂ ਦਾ ਨਾਮ ਉਸ ਦੇ ਹਿਰਦੇ ਵਿਚ ਆ ਵੱਸਣ ਕਰਕੇ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਵੱਸਦਾ ਦਿੱਸ ਪਿਆ, ਸਭ ਥਾਵਾਂ ਵਿਚ ਮੌਜੂਦ ਦਿੱਸ ਪਿਆ ।

अपरंपार नाम हृदय में निवास करने से प्रभु हमेशा उसे प्रत्यक्ष एवं समस्त स्थानों पर व्यापक दृष्टिमान होता है।

The Lord is ever-present, permeating and pervading all places; the Name of the Infinite Lord is enshrined within the heart.

Guru Amardas ji / Raag Sorath / / Guru Granth Sahib ji - Ang 602

ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ ਮਨਹਿ ਪਿਆਰਾ ॥੨॥

जुगि जुगि बाणी सबदि पछाणी नाउ मीठा मनहि पिआरा ॥२॥

Jugi jugi baa(nn)ee sabadi pachhaa(nn)ee naau meethaa manahi piaaraa ||2||

ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਇਹ ਪਛਾਣ ਆ ਗਈ ਕਿ (ਪਰਮਾਤਮਾ ਨਾਲ ਮਿਲਾਪ ਦਾ ਵਸੀਲਾ) ਹਰੇਕ ਜੁਗ ਵਿਚ ਗੁਰੂ ਦੀ ਬਾਣੀ ਹੀ ਹੈ, ਪਰਮਾਤਮਾ ਦਾ ਨਾਮ ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਿਆ ॥੨॥

युग-युगान्तरों में अनहद शब्द द्वारा ही प्रभु वाणी की पहचान हुई है और मन को नाम मधुर एवं प्यारा लगता है॥ २॥

Throughout the ages, through the Word of His Bani, His Shabad is realized, and the Name becomes so sweet and beloved to the mind. ||2||

Guru Amardas ji / Raag Sorath / / Guru Granth Sahib ji - Ang 602


ਸਤਿਗੁਰੁ ਸੇਵਿ ਜਿਨਿ ਨਾਮੁ ਪਛਾਤਾ ਸਫਲ ਜਨਮੁ ਜਗਿ ਆਇਆ ॥

सतिगुरु सेवि जिनि नामु पछाता सफल जनमु जगि आइआ ॥

Satiguru sevi jini naamu pachhaataa saphal janamu jagi aaiaa ||

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਜਗਤ ਵਿਚ ਆ ਕੇ ਉਸਦੀ ਜ਼ਿੰਦਗੀ ਕਾਮਯਾਬ ਹੋ ਗਈ ।

सतगुरु की सेवा करके जिस व्यक्ति ने नाम की पहचान कर ली है, इस दुनिया में उसका आगमन एवं जन्म सफल हो गया है।

Serving the Guru, one realizes the Naam, the Name of the Lord; fruitful is his life, and his coming into the world.

Guru Amardas ji / Raag Sorath / / Guru Granth Sahib ji - Ang 602

ਹਰਿ ਰਸੁ ਚਾਖਿ ਸਦਾ ਮਨੁ ਤ੍ਰਿਪਤਿਆ ਗੁਣ ਗਾਵੈ ਗੁਣੀ ਅਘਾਇਆ ॥

हरि रसु चाखि सदा मनु त्रिपतिआ गुण गावै गुणी अघाइआ ॥

Hari rasu chaakhi sadaa manu tripatiaa gu(nn) gaavai gu(nn)ee aghaaiaa ||

ਪਰਮਾਤਮਾ ਦੇ ਨਾਮ ਸੁਆਦ ਚੱਖ ਕੇ ਉਸ ਦਾ ਮਨ ਸਦਾ ਲਈ ਤ੍ਰਿਪਤ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਤੇ, ਗੁਣਾਂ ਦੀ ਰਾਹੀਂ ਮਾਇਆ ਵਲੋਂ ਰੱਜ ਜਾਂਦਾ ਹੈ ।

हरि-रस को चखकर उसका मन हमेशा के लिए तृप्त हो गया है और वह गुणों के भण्डार प्रभु का गुणगान करते हुए संतुष्ट हुआ रहता है।

Tasting the sublime elixir of the Lord, his mind is satisfied and satiated forever; singing the Glories of the Glorious Lord, he is fulfilled and satisfied.

Guru Amardas ji / Raag Sorath / / Guru Granth Sahib ji - Ang 602

ਕਮਲੁ ਪ੍ਰਗਾਸਿ ਸਦਾ ਰੰਗਿ ਰਾਤਾ ਅਨਹਦ ਸਬਦੁ ਵਜਾਇਆ ॥

कमलु प्रगासि सदा रंगि राता अनहद सबदु वजाइआ ॥

Kamalu prgaasi sadaa ranggi raataa anahad sabadu vajaaiaa ||

ਉਸ ਦਾ ਹਿਰਦਾ-ਕਮਲ ਖਿੜ ਕੇ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ (ਆਪਣੇ ਹਿਰਦੇ ਵਿਚ) ਇਕ-ਰਸ ਗੁਰ-ਸ਼ਬਦ (ਦਾ ਵਾਜਾ) ਵਜਾਂਦਾ ਰਹਿੰਦਾ ਹੈ ।

उसका हृदय-कमल प्रफुल्लित हो गया है और प्रभु के प्रेम-रंग में वह सदैव मग्न रहता है और उसके भीतर अनहद शब्द गूंजता रहता है।

The lotus of his heart blossoms forth, he is ever imbued with the Lord's Love, and the unstruck melody of the Shabad resounds within him.

Guru Amardas ji / Raag Sorath / / Guru Granth Sahib ji - Ang 602

ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਚੇ ਸਚਿ ਸਮਾਇਆ ॥੩॥

तनु मनु निरमलु निरमल बाणी सचे सचि समाइआ ॥३॥

Tanu manu niramalu niramal baa(nn)ee sache sachi samaaiaa ||3||

ਪਵਿਤ੍ਰ ਬਾਣੀ ਦੀ ਬਰਕਤਿ ਨਾਲ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ ॥੩॥

उसका तन-मन निर्मल हो गया है और वाणी भी निर्मल हो गई है और वह सत्यशील बनकर परम-सत्य में विलीन हो गया है॥ ३॥

His body and mind become immaculately pure; his speech becomes immaculate as well, and he merges in the Truest of the True. ||3||

Guru Amardas ji / Raag Sorath / / Guru Granth Sahib ji - Ang 602


ਰਾਮ ਨਾਮ ਕੀ ਗਤਿ ਕੋਇ ਨ ਬੂਝੈ ਗੁਰਮਤਿ ਰਿਦੈ ਸਮਾਈ ॥

राम नाम की गति कोइ न बूझै गुरमति रिदै समाई ॥

Raam naam kee gati koi na boojhai guramati ridai samaaee ||

ਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਪਰਮਾਤਮਾ ਦੇ ਨਾਮ ਨਾਲ ਕਿਤਨੀ ਕੁ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ (ਉਂਞ) ਗੁਰੂ ਦੀ ਮਤਿ ਲਿਆਂ ਨਾਮ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ ।

राम-नाम की महानता को कोई भी नहीं जानता और गुरु के उपदेश द्वारा ही यह हृदय में समाता है।

No one knows the state of the Lord's Name; through the Guru's Teachings, it comes to abide in the heart.

Guru Amardas ji / Raag Sorath / / Guru Granth Sahib ji - Ang 602

ਗੁਰਮੁਖਿ ਹੋਵੈ ਸੁ ਮਗੁ ਪਛਾਣੈ ਹਰਿ ਰਸਿ ਰਸਨ ਰਸਾਈ ॥

गुरमुखि होवै सु मगु पछाणै हरि रसि रसन रसाई ॥

Guramukhi hovai su magu pachhaa(nn)ai hari rasi rasan rasaaee ||

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹ (ਪਰਮਾਤਮਾ ਦੇ ਮਿਲਾਪ ਦਾ) ਰਸਤਾ ਪਛਾਣ ਲੈਂਦਾ ਹੈ, ਉਸ ਦੀ ਜੀਭ ਨਾਮ-ਰਸ ਨਾਲ ਰਸ ਬਣ ਜਾਂਦੀ ਹੈ ।

जो व्यक्ति गुरुमुख होता है, वह मार्ग की पहचान कर लेता है और हरि-रस में ही उसकी रसना रसमग्न रहती है।

One who becomes Gurmukh, understands the Path; his tongue savors the sublime essence of the Lord's Nectar.

Guru Amardas ji / Raag Sorath / / Guru Granth Sahib ji - Ang 602

ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ ॥

जपु तपु संजमु सभु गुर ते होवै हिरदै नामु वसाई ॥

Japu tapu sanjjamu sabhu gur te hovai hiradai naamu vasaaee ||

ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਆ ਵੱਸਦਾ ਹੈ-ਇਹੀ ਹੈ ਜਪ, ਇਹੀ ਹੈ ਤਪ, ਇਹੀ ਹੈ ਸੰਜਮ ।

जप, तप एवं संयम सभी गुरु से ही प्राप्त होते हैं और गुरु द्वारा ही हृदय में नाम का निवास होता है।

Meditation, austere self-discipline and self-restraint are all obtained from the Guru; the Naam, the Name of the Lord, comes to abide within the heart.

Guru Amardas ji / Raag Sorath / / Guru Granth Sahib ji - Ang 602

ਨਾਨਕ ਨਾਮੁ ਸਮਾਲਹਿ ਸੇ ਜਨ ਸੋਹਨਿ ਦਰਿ ਸਾਚੈ ਪਤਿ ਪਾਈ ॥੪॥੭॥

नानक नामु समालहि से जन सोहनि दरि साचै पति पाई ॥४॥७॥

Naanak naamu samaalahi se jan sohani dari saachai pati paaee ||4||7||

ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ॥੪॥੭॥

हे नानक ! जो व्यक्ति नाम-सिमरन करते हैं, वे सुन्दर दिखाई देते हैं और सत्य के दरबार में बड़ी शोभा प्राप्त करते हैं॥ ४ ॥ ७ ॥

O Nanak, those humble beings who praise the Naam are beautiful; they are honored in the Court of the True Lord. ||4||7||

Guru Amardas ji / Raag Sorath / / Guru Granth Sahib ji - Ang 602


ਸੋਰਠਿ ਮਃ ੩ ਦੁਤੁਕੇ ॥

सोरठि मः ३ दुतुके ॥

Sorathi M: 3 dutuke ||

सोरठि मः ३ दुतुके ॥

Sorat'h, Third Mehl, Du-Tukas:

Guru Amardas ji / Raag Sorath / / Guru Granth Sahib ji - Ang 602

ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥

सतिगुर मिलिऐ उलटी भई भाई जीवत मरै ता बूझ पाइ ॥

Satigur miliai ulatee bhaee bhaaee jeevat marai taa boojh paai ||

ਹੇ ਭਾਈ! ਜੇ ਗੁਰੂ ਮਿਲ ਪਏ, ਤਾਂ ਮਨੁੱਖ ਆਤਮਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ, ਮਨੁੱਖ ਦੀ ਸੁਰਤਿ ਵਿਕਾਰਾਂ ਵਲੋਂ ਪਰਤ ਪੈਂਦੀ ਹੈ, ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ ।

हे भाई ! सतिगुरु से भेंट करके मेरी बुद्धि मोह-माया की तरफ से उलट गई है, यदि कोई जीवित ही विषय-विकारों की ओर से मृत रहता है तो उसे आध्यात्मिक जीवन का ज्ञान मिल जाता है।

Meeting the True Guru, one turns away from the world, O Siblings of Destiny; when he remains dead while yet alive, he obtains true understanding.

Guru Amardas ji / Raag Sorath / / Guru Granth Sahib ji - Ang 602

ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥੧॥

सो गुरू सो सिखु है भाई जिसु जोती जोति मिलाइ ॥१॥

So guroo so sikhu hai bhaaee jisu jotee joti milaai ||1||

ਹੇ ਭਾਈ! ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਵਿਚ ਮਿਲਾ ਦੇਂਦਾ ਹੈ, ਉਹ (ਅਸਲ) ਸਿੱਖ ਬਣ ਜਾਂਦਾ ਹੈ ॥੧॥

हे भाई ! वही गुरु है और वही सिक्ख है, जिसकी ज्योति को परमात्मा अपनी परम ज्योति से मिला लेता है॥ १॥

He alone is the Guru, and he alone is a Sikh, O Siblings of Destiny, whose light merges in the Light. ||1||

Guru Amardas ji / Raag Sorath / / Guru Granth Sahib ji - Ang 602


ਮਨ ਰੇ ਹਰਿ ਹਰਿ ਸੇਤੀ ਲਿਵ ਲਾਇ ॥

मन रे हरि हरि सेती लिव लाइ ॥

Man re hari hari setee liv laai ||

ਹੇ ਮਨ! ਸਦਾ ਪਰਮਾਤਮਾ ਨਾਲ ਸੁਰਤਿ ਜੋੜੀ ਰੱਖ ।

हे मेरे मन ! परमात्मा के साथ सुरति लगाओ।

O my mind, be lovingly attuned to the Name of the Lord, Har, Har.

Guru Amardas ji / Raag Sorath / / Guru Granth Sahib ji - Ang 602

ਮਨ ਹਰਿ ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥

मन हरि जपि मीठा लागै भाई गुरमुखि पाए हरि थाइ ॥ रहाउ ॥

Man hari japi meethaa laagai bhaaee guramukhi paae hari thaai || rahaau ||

ਹੇ ਮਨ! ਮੁੜ ਮੁੜ ਜਪ ਜਪ ਕੇ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ । ਹੇ ਭਾਈ! ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ (ਥਾਂ) ਲੱਭ ਲੈਂਦਾ ਹੈ ਰਹਾਉ ॥

हे भाई ! भजन करने से हरि जिसके मन को मीठा लगता है वह गुरुमुख व्यक्ति हरि के चरणों में स्थान प्राप्त कर लेता है॥ रहाउ॥

Chanting the Name of the Lord, it seems so sweet to the mind, O Siblings of Destiny; the Gurmukhs obtain a place in the Court of the Lord. || Pause ||

Guru Amardas ji / Raag Sorath / / Guru Granth Sahib ji - Ang 602



Download SGGS PDF Daily Updates ADVERTISE HERE