Ang 597, Guru Granth Sahib ji, Hindi Punjabi English


Download SGGS PDF Daily Updates

Gurbani LangMeanings
Punjabi Punjabi meaning
Hindi ---
English English meaning
Info (Author Raag Bani Ang Page)

ਤੁਝ ਹੀ ਮਨ ਰਾਤੇ ਅਹਿਨਿਸਿ ਪਰਭਾਤੇ ਹਰਿ ਰਸਨਾ ਜਪਿ ਮਨ ਰੇ ॥੨॥

तुझ ही मन राते अहिनिसि परभाते हरि रसना जपि मन रे ॥२॥

Ŧujh hee man raaŧe âhinisi parabhaaŧe hari rasanaa japi man re ||2||

(ਮੇਹਰ ਕਰ ਕਿ) ਮੇਰਾ ਮਨ ਦਿਨ ਰਾਤ ਹਰ ਵੇਲੇ ਤੇਰੇ ਪਿਆਰ ਵਿਚ ਰੰਗਿਆ ਰਹੇ । ਹੇ ਮਨ! ਸਵੇਰੇ ਜੀਭ ਨਾਲ ਪਰਮਾਤਮਾ ਦਾ ਨਾਮ ਜਪ! ॥੨॥

My mind is imbued with You, day and night and morning, O Lord; my tongue chants Your Name, and my mind meditates on You. ||2||

Guru Nanak Dev ji / Raag Sorath / / Ang 597


ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦਿ ਭੇਦਿ ਫੁਨਿ ਸਾਚੇ ॥

तुम साचे हम तुम ही राचे सबदि भेदि फुनि साचे ॥

Ŧum saache ham ŧum hee raache sabađi bheđi phuni saache ||

(ਹੇ ਪ੍ਰਭੂ!) ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਜੇ ਅਸੀਂ ਜੀਵ ਤੇਰੀ ਯਾਦ ਵਿਚ ਹੀ ਟਿਕੇ ਰਹੀਏ, ਜੇ ਅਸੀਂ ਤੇਰੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਵਿਝੇ ਰਹੀਏ, ਤਾਂ ਅਸੀਂ ਭੀ (ਤੇਰੀ ਮੇਹਰ ਨਾਲ) ਅਡੋਲ-ਚਿੱਤ ਹੋ ਸਕਦੇ ਹਾਂ ।

You are True, and I am absorbed into You; through the mystery of the Shabad, I shall ultimately become True as well.

Guru Nanak Dev ji / Raag Sorath / / Ang 597

ਅਹਿਨਿਸਿ ਨਾਮਿ ਰਤੇ ਸੇ ਸੂਚੇ ਮਰਿ ਜਨਮੇ ਸੇ ਕਾਚੇ ॥੩॥

अहिनिसि नामि रते से सूचे मरि जनमे से काचे ॥३॥

Âhinisi naami raŧe se sooche mari janame se kaache ||3||

ਜੇਹੜੇ ਮਨੁੱਖ ਦਿਨ ਰਾਤ ਤੇਰੇ ਨਾਮ ਵਿਚ ਰੰਗੇ ਰਹਿੰਦੇ ਹਨ ਉਹ ਪਵਿਤ੍ਰ-ਆਤਮਾ ਹਨ, (ਪਰ ਨਾਮ ਵਿਸਾਰ ਕੇ) ਜੋ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹਨਾਂ ਦੇ ਮਨ ਦੀ ਘਾੜਤ ਅਜੇ ਕੋਝੀ ਹੈ ॥੩॥

Those who are imbued with the Naam day and night are pure, while those who die to be reborn are impure. ||3||

Guru Nanak Dev ji / Raag Sorath / / Ang 597


ਅਵਰੁ ਨ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕੁ ਨ ਕੋਈ ॥

अवरु न दीसै किसु सालाही तिसहि सरीकु न कोई ॥

Âvaru na đeesai kisu saalaahee ŧisahi sareeku na koëe ||

ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਕੋਈ ਹੋਰ ਮੈਨੂੰ ਉਸ ਵਰਗਾ ਨਹੀਂ ਦਿੱਸਦਾ ਜਿਸ ਦੀ ਮੈਂ ਸਿਫ਼ਤ-ਸਾਲਾਹ ਕਰ ਸਕਾਂ ।

I do not see any other like the Lord; who else should I praise? No one is equal to Him.

Guru Nanak Dev ji / Raag Sorath / / Ang 597

ਪ੍ਰਣਵਤਿ ਨਾਨਕੁ ਦਾਸਨਿ ਦਾਸਾ ਗੁਰਮਤਿ ਜਾਨਿਆ ਸੋਈ ॥੪॥੫॥

प्रणवति नानकु दासनि दासा गुरमति जानिआ सोई ॥४॥५॥

Prñavaŧi naanaku đaasani đaasaa guramaŧi jaaniâa soëe ||4||5||

ਨਾਨਕ ਬੇਨਤੀ ਕਰਦਾ ਹੈ ਕਿ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਉਸ (ਲਾ-ਸ਼ਰੀਕ) ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ॥੪॥੫॥

Prays Nanak, I am the slave of His slaves; by Guru's Instruction, I know Him. ||4||5||

Guru Nanak Dev ji / Raag Sorath / / Ang 597


ਸੋਰਠਿ ਮਹਲਾ ੧ ॥

सोरठि महला १ ॥

Sorathi mahalaa 1 ||

Sorat'h, First Mehl:

Guru Nanak Dev ji / Raag Sorath / / Ang 597

ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥

अलख अपार अगम अगोचर ना तिसु कालु न करमा ॥

Âlakh âpaar âgamm âgochar naa ŧisu kaalu na karamaa ||

ਉਹ ਪਰਮਾਤਮਾ ਅਦ੍ਰਿੱਸ਼ ਹੈ, ਬੇਅੰਤ ਹੈ, ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰੇ ਉਸ ਨੂੰ ਸਮਝ ਨਹੀਂ ਸਕਦੇ, ਮੌਤ ਉਸ ਨੂੰ ਪੋਹ ਨਹੀਂ ਸਕਦੀ, ਕਰਮਾਂ ਦਾ ਉਸ ਉਤੇ ਕੋਈ ਦਬਾਉ ਨਹੀਂ (ਜਿਵੇਂ ਜੀਵ ਕਰਮ-ਅਧੀਨ ਹਨ ਉਹ ਨਹੀਂ) ।

He is unknowable, infinite, unapproachable and imperceptible. He is not subject to death or karma.

Guru Nanak Dev ji / Raag Sorath / / Ang 597

ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥੧॥

जाति अजाति अजोनी स्मभउ ना तिसु भाउ न भरमा ॥१॥

Jaaŧi âjaaŧi âjonee sambbhaū naa ŧisu bhaaū na bharamaa ||1||

ਉਸ ਪ੍ਰਭੂ ਦੀ ਕੋਈ ਜਾਤਿ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ । ਨਾਹ ਉਸ ਨੂੰ ਕੋਈ ਮੋਹ ਵਿਆਪਦਾ ਹੈ, ਨਾਹ ਉਹਨੂੰ ਕੋਈ ਭਟਕਣਾ ਹੈ ॥੧॥

His caste is casteless; He is unborn, self-illumined, and free of doubt and desire. ||1||

Guru Nanak Dev ji / Raag Sorath / / Ang 597


ਸਾਚੇ ਸਚਿਆਰ ਵਿਟਹੁ ਕੁਰਬਾਣੁ ॥

साचे सचिआर विटहु कुरबाणु ॥

Saache sachiâar vitahu kurabaañu ||

ਮੈਂ ਸਦਾ ਕੁਰਬਾਨ ਹਾਂ ਉਸ ਪਰਮਾਤਮਾ ਤੋਂ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਸਚਾਈ ਦਾ ਸੋਮਾ ਹੈ ।

I am a sacrifice to the Truest of the True.

Guru Nanak Dev ji / Raag Sorath / / Ang 597

ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥

ना तिसु रूप वरनु नही रेखिआ साचै सबदि नीसाणु ॥ रहाउ ॥

Naa ŧisu roop varanu nahee rekhiâa saachai sabađi neesaañu || rahaaū ||

ਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੰਗ ਹੈ ਅਤੇ ਨਾਹ ਕੋਈ ਚਿਹਨ ਚੱਕ੍ਰ ਹੈ । ਸੱਚੇ ਸ਼ਬਦ ਵਿਚ ਜੁੜਿਆਂ ਉਸ ਦਾ ਥਹੁ-ਪਤਾ ਲੱਗਦਾ ਹੈ । ਰਹਾਉ ॥

He has no form, no color and no features; through the True Word of the Shabad, He reveals Himself. || Pause ||

Guru Nanak Dev ji / Raag Sorath / / Ang 597


ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥

ना तिसु मात पिता सुत बंधप ना तिसु कामु न नारी ॥

Naa ŧisu maaŧ piŧaa suŧ banđđhap naa ŧisu kaamu na naaree ||

ਉਸ ਪ੍ਰਭੂ ਦੀ ਨਾਹ ਮਾਂ ਨਾਹ ਪਿਉ ਨਾਹ ਉਸ ਦਾ ਕੋਈ ਪੁੱਤਰ ਨਾਹ ਰਿਸ਼ਤੇਦਾਰ । ਨਾਹ ਉਸ ਨੂੰ ਕਾਮ-ਵਾਸਨਾ ਫੁਰਦੀ ਹੈ ਤੇ ਨਾਹ ਹੀ ਉਸ ਦੀ ਕੋਈ ਵਹੁਟੀ ਹੈ ।

He has no mother, father, sons or relatives; He is free of sexual desire; He has no wife.

Guru Nanak Dev ji / Raag Sorath / / Ang 597

ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥੨॥

अकुल निरंजन अपर पर्मपरु सगली जोति तुमारी ॥२॥

Âkul niranjjan âpar parampparu sagalee joŧi ŧumaaree ||2||

ਉਸ ਦੀ ਕੋਈ ਖ਼ਾਸ ਕੁਲ ਨਹੀਂ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਬੇਅੰਤ ਹੈ ਪਰੇ ਤੋਂ ਪਰੇ ਹੈ । ਹੇ ਪ੍ਰਭੂ! ਸਭ ਥਾਂ ਤੇਰੀ ਹੀ ਜੋਤਿ ਪ੍ਰਕਾਸ਼ ਕਰ ਰਹੀ ਹੈ ॥੨॥

He has no ancestry; He is immaculate. He is infinite and endless; O Lord, Your Light is pervading all. ||2||

Guru Nanak Dev ji / Raag Sorath / / Ang 597


ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥

घट घट अंतरि ब्रहमु लुकाइआ घटि घटि जोति सबाई ॥

Ghat ghat ânŧŧari brhamu lukaaīâa ghati ghati joŧi sabaaëe ||

ਹਰੇਕ ਸਰੀਰ ਦੇ ਅੰਦਰ ਪਰਮਾਤਮਾ ਗੁਪਤ ਹੋ ਕੇ ਬੈਠਾ ਹੋਇਆ ਹੈ, ਹਰੇਕ ਘਟ ਵਿਚ ਹਰ ਥਾਂ ਉਸੇ ਦੀ ਜੋਤਿ ਹੈ[

Deep within each and every heart, God is hidden; His Light is in each and every heart.

Guru Nanak Dev ji / Raag Sorath / / Ang 597

ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ॥੩॥

बजर कपाट मुकते गुरमती निरभै ताड़ी लाई ॥३॥

Bajar kapaat mukaŧe guramaŧee nirabhai ŧaaɍee laaëe ||3||

ਗੁਰੂ ਦੀ ਮੱਤ ਤੇ ਤੁਰ ਨਾਲ ਕਰੜੇ ਕਵਾੜ ਖੁਲ੍ਹਦੇ ਹਨ ਤੇ ਇਹ ਸਮਝ ਆਉਂਦੀ ਹੈ ਕਿ ਹਰੇਕ ਜੀਵ ਵਿਚ ਵਿਆਪਕ ਹੁੰਦਾ ਹੋਇਆ ਭੀ ਪ੍ਰਭੂ ਨਿਡਰ ਅਵਸਥਾ ਵਿਚ ਟਿਕਿਆ ਬੈਠਾ ਹੈ ॥੩॥

The heavy doors are opened by Guru's Instructions; one becomes fearless, in the trance of deep meditation. ||3||

Guru Nanak Dev ji / Raag Sorath / / Ang 597


ਜੰਤ ਉਪਾਇ ਕਾਲੁ ਸਿਰਿ ਜੰਤਾ ਵਸਗਤਿ ਜੁਗਤਿ ਸਬਾਈ ॥

जंत उपाइ कालु सिरि जंता वसगति जुगति सबाई ॥

Janŧŧ ūpaaī kaalu siri janŧŧaa vasagaŧi jugaŧi sabaaëe ||

ਸਭ ਜੀਵਾਂ ਨੂੰ ਪੈਦਾ ਕਰ ਕੇ ਸਭ ਦੇ ਸਿਰ ਉਤੇ ਪਰਮਾਤਮਾ ਨੇ ਮੌਤ (ਭੀ) ਟਿਕਾਈ ਹੋਈ ਹੈ, ਸਭ ਜੀਵਾਂ ਦੀ ਜੀਵਨ-ਜੁਗਤਿ ਪ੍ਰਭੂ ਨੇ ਆਪਣੇ ਵੱਸ ਵਿਚ ਰੱਖੀ ਹੋਈ ਹੈ ।

The Lord created all beings, and placed death over the heads of all; all the world is under His Power.

Guru Nanak Dev ji / Raag Sorath / / Ang 597

ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ ॥੪॥

सतिगुरु सेवि पदारथु पावहि छूटहि सबदु कमाई ॥४॥

Saŧiguru sevi pađaaraŧhu paavahi chhootahi sabađu kamaaëe ||4||

ਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ-ਪਦਾਰਥ ਹਾਸਲ ਕਰਦੇ ਹਨ, ਉਹ ਗੁਰ-ਸ਼ਬਦ ਨੂੰ ਕਮਾ ਕੇ (ਗੁਰ-ਸ਼ਬਦ ਅਨੁਸਾਰ ਜੀਵਨ ਢਾਲ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੪॥

Serving the True Guru, the treasure is obtained; living the Word of the Shabad, one is emancipated. ||4||

Guru Nanak Dev ji / Raag Sorath / / Ang 597


ਸੂਚੈ ਭਾਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ ॥

सूचै भाडै साचु समावै विरले सूचाचारी ॥

Soochai bhaadai saachu samaavai virale soochaachaaree ||

ਪਵਿਤ੍ਰ ਹਿਰਦੇ ਵਿਚ ਹੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਟਿਕ ਸਕਦਾ ਹੈ, ਪਰ ਸੁੱਚੇ ਆਚਰਨ ਵਾਲੇ (ਪਵਿਤ੍ਰ ਹਿਰਦੇ ਵਾਲੇ) ਕੋਈ ਵਿਰਲੇ ਹੁੰਦੇ ਹਨ ।

In the pure vessel, the True Name is contained; how few are those who practice true conduct.

Guru Nanak Dev ji / Raag Sorath / / Ang 597

ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ ॥੫॥੬॥

तंतै कउ परम तंतु मिलाइआ नानक सरणि तुमारी ॥५॥६॥

Ŧanŧŧai kaū param ŧanŧŧu milaaīâa naanak sarañi ŧumaaree ||5||6||

ਹੇ ਪ੍ਰਭੂ! ਨਾਨਕ ਤੇਰੀ ਸਰਨ ਆਇਆ ਹੈ, ਤੂੰ ਹੀ ਜੀਵ-ਆਤਮਾ ਨੂੰ ਪਰਮ-ਆਤਮਾ ਮਿਲਾਂਦਾ (ਪ੍ਰਭੂ-ਮੇਲ ਕਰਦਾ) ਹੈਂ ॥੫॥੬॥

The individual soul is united with the Supreme Soul; Nanak seeks Your Sanctuary, Lord. ||5||6||

Guru Nanak Dev ji / Raag Sorath / / Ang 597


ਸੋਰਠਿ ਮਹਲਾ ੧ ॥

सोरठि महला १ ॥

Sorathi mahalaa 1 ||

Sorat'h, First Mehl:

Guru Nanak Dev ji / Raag Sorath / / Ang 597

ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥

जिउ मीना बिनु पाणीऐ तिउ साकतु मरै पिआस ॥

Jiū meenaa binu paañeeâi ŧiū saakaŧu marai piâas ||

ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਫਦੀ) ਹੈ ਤਿਵੇਂ ਮਾਇਆ-ਵੇੜ੍ਹਿਆ ਜੀਵ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਦੁਖੀ ਹੁੰਦਾ ਹੈ ।

Like a fish without water is the faithless cynic, who dies of thirst.

Guru Nanak Dev ji / Raag Sorath / / Ang 597

ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸੁ ॥੧॥

तिउ हरि बिनु मरीऐ रे मना जो बिरथा जावै सासु ॥१॥

Ŧiū hari binu mareeâi re manaa jo biraŧhaa jaavai saasu ||1||

ਇਸੇ ਤਰ੍ਹਾਂ, ਹੇ ਮਨ! ਹਰੀ-ਸਿਮਰਨ ਤੋਂ ਬਿਨਾ ਜੇਹੜਾ ਭੀ ਸੁਆਸ ਖ਼ਾਲੀ ਜਾਂਦਾ ਹੈ (ਉਸ ਵਿਚ ਦੁਖੀ ਹੋ ਹੋ ਕੇ) ਆਤਮਕ ਮੌਤੇ ਮਰੀਦਾ ਹੈ ॥੧॥

So shall you die, O mind, without the Lord, as your breath goes in vain. ||1||

Guru Nanak Dev ji / Raag Sorath / / Ang 597


ਮਨ ਰੇ ਰਾਮ ਨਾਮ ਜਸੁ ਲੇਇ ॥

मन रे राम नाम जसु लेइ ॥

Man re raam naam jasu leī ||

ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ ।

O mind, chant the Lord's Name, and praise Him.

Guru Nanak Dev ji / Raag Sorath / / Ang 597

ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥ ਰਹਾਉ ॥

बिनु गुर इहु रसु किउ लहउ गुरु मेलै हरि देइ ॥ रहाउ ॥

Binu gur īhu rasu kiū lahaū guru melai hari đeī || rahaaū ||

(ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਆਨੰਦ ਨਹੀਂ ਮਿਲ ਸਕਦਾ । ਪ੍ਰਭੂ (ਮੇਹਰ ਕਰ ਕੇ) ਜਿਸ ਨੂੰ ਗੁਰੂ ਮਿਲਾਂਦਾ ਹੈ ਉਸ ਨੂੰ (ਇਹ ਰਸ) ਦੇਂਦਾ ਹੈ । ਰਹਾਉ ॥

Without the Guru, how will you obtain this juice? The Guru shall unite you with the Lord. || Pause ||

Guru Nanak Dev ji / Raag Sorath / / Ang 597


ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥

संत जना मिलु संगती गुरमुखि तीरथु होइ ॥

Sanŧŧ janaa milu sanggaŧee guramukhi ŧeeraŧhu hoī ||

(ਹੇ ਮਨ!) ਸੰਤ ਜਨਾਂ ਦੀ ਸੰਗਤ ਵਿਚ ਮਿਲ (ਸਤਸੰਗ ਵਿਚ ਰਹਿ ਕੇ) ਗੁਰੂ ਦੇ ਸਨਮੁਖ ਰਹਿਣਾ ਹੀ (ਅਸਲ) ਤੀਰਥ (-ਇਸ਼ਨਾਨ) ਹੈ ।

For the Gurmukh, meeting with the Society of the Saints is like making a pilgrimage to a sacred shrine.

Guru Nanak Dev ji / Raag Sorath / / Ang 597

ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ ॥੨॥

अठसठि तीरथ मजना गुर दरसु परापति होइ ॥२॥

Âthasathi ŧeeraŧh majanaa gur đarasu paraapaŧi hoī ||2||

ਜਿਸ ਮਨੁੱਖ ਨੂੰ ਗੁਰੂ ਦਾ ਦਰਸਨ ਹੋ ਜਾਂਦਾ ਹੈ ਉਸ ਨੂੰ (ਸਮਝੋ) ਅਠਾਹਠ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ ॥੨॥

The benefit of bathing at the sixty-eight sacred shrines of pilgrimage is obtained by the Blessed Vision of the Guru's Darshan. ||2||

Guru Nanak Dev ji / Raag Sorath / / Ang 597


ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ ॥

जिउ जोगी जत बाहरा तपु नाही सतु संतोखु ॥

Jiū jogee jaŧ baaharaa ŧapu naahee saŧu sanŧŧokhu ||

ਜਿਸ ਨੇ ਆਪਣੇ ਇੰਦ੍ਰਿਆਂ ਨੂੰ ਵੱਸ ਵਿਚ ਨਹੀਂ ਕੀਤਾ ਉਹ ਜੋਗੀ (ਨਿਸਫਲ ਹੈ), ਜੇ ਅੰਦਰ ਸੰਤੋਖ ਨਹੀਂ, ਉੱਚਾ ਜੀਵਨ ਨਹੀਂ, ਤਾਂ (ਕੀਤਾ ਹੋਇਆ) ਤਪ ਵਿਅਰਥ ਹੈ ।

Like the Yogi without abstinence, and like penance without truth and contentment,

Guru Nanak Dev ji / Raag Sorath / / Ang 597

ਤਿਉ ਨਾਮੈ ਬਿਨੁ ਦੇਹੁਰੀ ਜਮੁ ਮਾਰੈ ਅੰਤਰਿ ਦੋਖੁ ॥੩॥

तिउ नामै बिनु देहुरी जमु मारै अंतरि दोखु ॥३॥

Ŧiū naamai binu đehuree jamu maarai ânŧŧari đokhu ||3||

ਇਸੇ ਤਰ੍ਹਾਂ ਜੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ, ਤਾਂ ਇਹ ਮਨੁੱਖਾ ਸਰੀਰ ਵਿਅਰਥ ਹੈ । ਨਾਮ-ਹੀਣੇ ਮਨੁੱਖ ਦੇ ਅੰਦਰ ਵਿਕਾਰ ਹੀ ਵਿਕਾਰ ਹੈ, ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ ॥੩॥

So is the body without the Lord's Name; death will slay it, because of the sin within. ||3||

Guru Nanak Dev ji / Raag Sorath / / Ang 597


ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ ॥

साकत प्रेमु न पाईऐ हरि पाईऐ सतिगुर भाइ ॥

Saakaŧ premu na paaëeâi hari paaëeâi saŧigur bhaaī ||

(ਪ੍ਰਭੂ-ਚਰਨਾਂ ਦਾ) ਪਿਆਰ ਮਾਇਆ-ਵੇੜ੍ਹੇ ਬੰਦਿਆਂ ਤੋਂ ਨਹੀਂ ਮਿਲਦਾ, ਗੁਰੂ ਨਾਲ ਪਿਆਰ ਪਾਇਆਂ ਹੀ ਪਰਮਾਤਮਾ ਮਿਲਦਾ ਹੈ ।

The faithless cynic does not obtain the Lord's Love; the Lord's Love is obtained only through the True Guru.

Guru Nanak Dev ji / Raag Sorath / / Ang 597

ਸੁਖ ਦੁਖ ਦਾਤਾ ਗੁਰੁ ਮਿਲੈ ਕਹੁ ਨਾਨਕ ਸਿਫਤਿ ਸਮਾਇ ॥੪॥੭॥

सुख दुख दाता गुरु मिलै कहु नानक सिफति समाइ ॥४॥७॥

Sukh đukh đaaŧaa guru milai kahu naanak siphaŧi samaaī ||4||7||

ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸਨੂੰ ਸੁਖਾਂ ਦੁੱਖਾਂ ਦਾ ਦੇਣ ਵਾਲਾ ਰੱਬ ਮਿਲ ਪੈਂਦਾ ਹੈ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹਿੰਦਾ ਹੈ ॥੪॥੭॥

One who meets with the Guru, the Giver of pleasure and pain, says Nanak, is absorbed in the Lord's Praise. ||4||7||

Guru Nanak Dev ji / Raag Sorath / / Ang 597


ਸੋਰਠਿ ਮਹਲਾ ੧ ॥

सोरठि महला १ ॥

Sorathi mahalaa 1 ||

Sorat'h, First Mehl:

Guru Nanak Dev ji / Raag Sorath / / Ang 597

ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥

तू प्रभ दाता दानि मति पूरा हम थारे भेखारी जीउ ॥

Ŧoo prbh đaaŧaa đaani maŧi pooraa ham ŧhaare bhekhaaree jeeū ||

ਹੇ ਪ੍ਰਭੂ ਜੀ! ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈਂ, ਦਾਤਾਂ ਦੇਣ ਵਿਚ ਤੂੰ ਕਦੇ ਖੁੰਝਦਾ ਨਹੀਂ, ਅਸੀਂ ਤੇਰੇ (ਦਰ ਦੇ) ਮੰਗਤੇ ਹਾਂ ।

You, God, are the Giver of gifts, the Lord of perfect understanding; I am a mere beggar at Your Door.

Guru Nanak Dev ji / Raag Sorath / / Ang 597

ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥

मै किआ मागउ किछु थिरु न रहाई हरि दीजै नामु पिआरी जीउ ॥१॥

Mai kiâa maagaū kichhu ŧhiru na rahaaëe hari đeejai naamu piâaree jeeū ||1||

ਮੈਂ ਤੈਥੋਂ ਕੇਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਟਿਕੀ ਰਹਿਣ ਵਾਲੀ ਨਹੀਂ । ਹੇ ਹਰੀ! ਮੈਨੂੰ (ਕੇਵਲ) ਆਪਣਾ ਨਾਮ ਦੇਹ ਤਾਂ ਜੋ ਮੈਂ ਤੇਰੇ ਨਾਮ ਨੂੰ ਪਿਆਰ ਕਰਾਂ ॥੧॥

What should I beg for? Nothing remains permanent; O Lord, please, bless me with Your Beloved Name. ||1||

Guru Nanak Dev ji / Raag Sorath / / Ang 597


ਘਟਿ ਘਟਿ ਰਵਿ ਰਹਿਆ ਬਨਵਾਰੀ ॥

घटि घटि रवि रहिआ बनवारी ॥

Ghati ghati ravi rahiâa banavaaree ||

ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ ।

In each and every heart, the Lord, the Lord of the forest, is permeating and pervading.

Guru Nanak Dev ji / Raag Sorath / / Ang 597

ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥

जलि थलि महीअलि गुपतो वरतै गुर सबदी देखि निहारी जीउ ॥ रहाउ ॥

Jali ŧhali maheeâli gupaŧo varaŧai gur sabađee đekhi nihaaree jeeū || rahaaū ||

ਪਾਣੀ ਵਿਚ ਧਰਤੀ ਵਿਚ, ਧਰਤੀ ਦੇ ਉਪਰ ਆਕਾਸ਼ ਵਿਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ । (ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਵੇਖ! ਰਹਾਉ ॥

In the water, on the land, and in the sky, He is pervading but hidden; through the Word of the Guru's Shabad, He is revealed. || Pause ||

Guru Nanak Dev ji / Raag Sorath / / Ang 597


ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥

मरत पइआल अकासु दिखाइओ गुरि सतिगुरि किरपा धारी जीउ ॥

Maraŧ paīâal âkaasu đikhaaīõ guri saŧiguri kirapaa đhaaree jeeū ||

ਗੁਰੂ ਨੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਜੀਵ ਨੂੰ ਪ੍ਰਭੂ ਦੀ ਹੋਂਦ, ਧਰਤੀ, ਆਕਾਸ਼ ਤੇ ਪਾਤਾਲ ਵਿਚ ਵਿਖਾ ਦਿੱਤੀ ।

In this world, in the nether regions of the underworld, and in the Akaashic Ethers, the Guru, the True Guru, has shown me the Lord; He has showered me with His Mercy.

Guru Nanak Dev ji / Raag Sorath / / Ang 597

ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ* ਦੇਖੁ ਮੁਰਾਰੀ ਜੀਉ ॥੨॥

सो ब्रहमु अजोनी है भी होनी घट भीतरि* देखु मुरारी जीउ ॥२॥

So brhamu âjonee hai bhee honee ghat bheeŧari* đekhu muraaree jeeū ||2||

ਉਹ ਪਰਮਾਤਮਾ ਜੂਨਾਂ ਵਿਚ ਨਹੀਂ ਆਉਂਦਾ, ਹੁਣ ਭੀ ਮੌਜੂਦ ਹੈ ਅਗਾਂਹ ਨੂੰ ਮੌਜੂਦ ਰਹੇਗਾ, ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ ॥੨॥

He is the unborn Lord God; He is, and shall ever be. Deep within your heart, behold Him, the Destroyer of ego. ||2||

Guru Nanak Dev ji / Raag Sorath / / Ang 597Download SGGS PDF Daily Updates