ANG 596, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥

बंनु बदीआ करि धावणी ता को आखै धंनु ॥

Bannu badeeaa kari dhaava(nn)ee taa ko aakhai dhannu ||

(ਪਰਮਾਤਮਾ ਦੀ ਨੌਕਰੀ ਦੀ) ਦੌੜ-ਭੱਜ ਵਾਸਤੇ ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ ।

बुराइयों की रोकथाम को अपना उद्यम बना तो ही लोग तुझे धन्य कहेंगे।

Let your work be restraint from sin; only then will people call you blessed.

Guru Nanak Dev ji / Raag Sorath / / Guru Granth Sahib ji - Ang 596

ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥

नानक वेखै नदरि करि चड़ै चवगण वंनु ॥४॥२॥

Naanak vekhai nadari kari cha(rr)ai chavaga(nn) vannu ||4||2||

ਹੇ ਨਾਨਕ! ਇੰਜ ਕਰਨ ਨਾਲ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ ਤੇ ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ ॥੪॥੨॥

हे नानक ! तब ही प्रभु तुझे कृपा-दृष्टि से देखेगा और तुझ पर चौगुना रूप रंग चढ़ जाएगा। ॥ ४ ॥ २॥

O Nanak, the Lord shall look upon you with His Glance of Grace, and you shall be blessed with honor four times over. ||4||2||

Guru Nanak Dev ji / Raag Sorath / / Guru Granth Sahib ji - Ang 596


ਸੋਰਠਿ ਮਃ ੧ ਚਉਤੁਕੇ ॥

सोरठि मः १ चउतुके ॥

Sorathi M: 1 chautuke ||

सोरठि मः १ चउतुके ॥

Sorat'h, First Mehl, Chau-Tukas:

Guru Nanak Dev ji / Raag Sorath / / Guru Granth Sahib ji - Ang 596

ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥

माइ बाप को बेटा नीका ससुरै चतुरु जवाई ॥

Maai baap ko betaa neekaa sasurai chaturu javaaee ||

ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ,

माता-पिता को अपना बेटा एवं ससुर को अपना चतुर दामाद बहुत प्रिय है।

The son is dear to his mother and father; he is the wise son-in-law to his father-in-law.

Guru Nanak Dev ji / Raag Sorath / / Guru Granth Sahib ji - Ang 596

ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥

बाल कंनिआ कौ बापु पिआरा भाई कौ अति भाई ॥

Baal kanniaa kau baapu piaaraa bhaaee kau ati bhaaee ||

ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਉ ਸੀ, ਅਤੇ ਭਰਾ ਦਾ ਬੜਾ (ਸਨੇਹੀ) ਭਰਾ ਸੀ,

बाल कन्या को अपना पिता बहुत प्यारा है तथा भाई को अपना भाई अच्छा लगता है।

The father is dear to his son and daughter, and the brother is very dear to his brother.

Guru Nanak Dev ji / Raag Sorath / / Guru Granth Sahib ji - Ang 596

ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥

हुकमु भइआ बाहरु घरु छोडिआ खिन महि भई पराई ॥

Hukamu bhaiaa baaharu gharu chhodiaa khin mahi bhaee paraaee ||

ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸ ਨੇ ਘਰ ਬਾਰ (ਸਭ ਕੁਝ) ਛੱਡ ਦਿੱਤਾ ਤੇ ਇੰਜ ਇਕ ਪਲਕ ਵਿਚ ਸਭ ਕੁਝ ਓਪਰਾ ਹੋ ਗਿਆ ।

लेकिन परमात्मा का हुक्म होने पर (मृत्यु का निमंत्रण आने पर) प्राणी ने घर-बाहर हरेक को त्याग दिया और एक क्षण में ही सब कुछ पराया हो गया है।

By the Order of the Lord's Command, he leaves his house and goes outside, and in an instant, everything becomes alien to him.

Guru Nanak Dev ji / Raag Sorath / / Guru Granth Sahib ji - Ang 596

ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥

नामु दानु इसनानु न मनमुखि तितु तनि धूड़ि धुमाई ॥१॥

Naamu daanu isanaanu na manamukhi titu tani dhoo(rr)i dhumaaee ||1||

ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ ਤੇ ਇਸ ਸਰੀਰ ਦੀ ਰਾਹੀਂ ਖੇਹ-ਖ਼ੁਆਰੀ ਹੀ ਕਰਦਾ ਰਿਹਾ ॥੧॥

मनमुख मनुष्य ने भगवान के नाम का सिमरन नहीं किया, न ही दान-पुण्य किया है, न ही स्नान को महत्व दिया है, जिसके फलस्वरूप उसका शरीर धूल में ही फिरता रहता है अर्थात् नष्ट ही होता रहता है॥ १ ॥

The self-willed manmukh does not remember the Name of the Lord, does not give in charity, and does not cleanse his consciousness; his body rolls in the dust. ||1||

Guru Nanak Dev ji / Raag Sorath / / Guru Granth Sahib ji - Ang 596


ਮਨੁ ਮਾਨਿਆ ਨਾਮੁ ਸਖਾਈ ॥

मनु मानिआ नामु सखाई ॥

Manu maaniaa naamu sakhaaee ||

ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿਤ੍ਰ ਸਮਝਦਾ ਹੈ ।

मेरा मन भगवान के नाम को सहायक बनाकर सुखी हो गया है।

The mind is comforted by the Comforter of the Naam.

Guru Nanak Dev ji / Raag Sorath / / Guru Granth Sahib ji - Ang 596

ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥

पाइ परउ गुर कै बलिहारै जिनि साची बूझ बुझाई ॥ रहाउ ॥

Paai parau gur kai balihaarai jini saachee boojh bujhaaee || rahaau ||

ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮੱਤ ਦਿੱਤੀ ਹੈ (ਕਿ ਪਰਮਾਤਮਾ ਹੀ ਅਸਲ ਮਿਤ੍ਰ ਹੈ) ॥ ਰਹਾਉ ॥

मैं उस गुरु के चरण छूकर उन पर कुर्बान जाता हूँ, जिसने मुझे सच्ची सूझ-सुमति दी है॥ रहाउ ॥

I fall at the Guru's feet - I am a sacrifice to Him; He has given me to understand the true understanding. || Pause ||

Guru Nanak Dev ji / Raag Sorath / / Guru Granth Sahib ji - Ang 596


ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥

जग सिउ झूठ प्रीति मनु बेधिआ जन सिउ वादु रचाई ॥

Jag siu jhooth preeti manu bedhiaa jan siu vaadu rachaaee ||

ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿਚ ਪ੍ਰੋਇਆ ਰਹਿੰਦਾ ਹੈ, ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ ।

मनमुख मनुष्य दुनिया के झूठे प्रेम से बंधा हुआ है और भक्तजनों के साथ वाद-विवाद में क्रियाशील रहता है।

The mind is impressed with the false love of the world; he quarrels with the Lord's humble servant.

Guru Nanak Dev ji / Raag Sorath / / Guru Granth Sahib ji - Ang 596

ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥

माइआ मगनु अहिनिसि मगु जोहै नामु न लेवै मरै बिखु खाई ॥

Maaiaa maganu ahinisi magu johai naamu na levai marai bikhu khaaee ||

ਮਾਇਆ (ਦੇ ਮੋਹ) ਵਿਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ, ਇਸ ਤਰ੍ਹਾਂ (ਮਾਇਆ ਦੇ ਮੋਹ ਦੀ) ਜ਼ਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ ।

माया में मग्न हुआ वह दिन-रात्रि केवल माया का मार्ग ही देखता रहता है तथा भगवान का नाम नहीं लेता और माया रूपी विष खाकर प्राण त्याग देता है।

Infatuated with Maya, night and day, he sees only the worldly path; he does not chant the Naam, and drinking poison, he dies.

Guru Nanak Dev ji / Raag Sorath / / Guru Granth Sahib ji - Ang 596

ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥

गंधण वैणि रता हितकारी सबदै सुरति न आई ॥

Ganddha(nn) vai(nn)i rataa hitakaaree sabadai surati na aaee ||

ਉਹ ਗੰਦੇ ਗੀਤਾਂ (ਗਾਵਣ ਸੁਣਨ) ਵਿਚ ਮਸਤ ਰਹਿੰਦਾ ਹੈ, ਗੰਦੇ ਗੀਤ ਨਾਲ ਹੀ ਹਿਤ ਕਰਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਵਿਚ ਉਸ ਦੀ ਸੁਰਤ ਨਹੀਂ ਲੱਗਦੀ ।

वह अभद्र बातों में ही मस्त रहता है और हितकारी शब्द की ओर ध्यान नहीं लगाता।

He is imbued and infatuated with vicious talk; the Word of the Shabad does not come into his consciousness.

Guru Nanak Dev ji / Raag Sorath / / Guru Granth Sahib ji - Ang 596

ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥

रंगि न राता रसि नही बेधिआ मनमुखि पति गवाई ॥२॥

Ranggi na raataa rasi nahee bedhiaa manamukhi pati gavaaee ||2||

ਨਾਹ ਉਹ ਪਰਮਾਤਮਾ ਦੇ ਪਿਆਰ ਵਿਚ ਰੰਗੀਜਦਾ ਹੈ, ਨਾਹ ਉਸ ਨੂੰ ਨਾਮ-ਰਸ ਵਿਚ ਖਿੱਚ ਪੈਂਦੀ ਹੈ । ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੨॥

न ही वह भगवान के रंग में रंगा है, न ही वह नाम के रस से बिंधा गया है। इस तरह मनमुख अपनी इज्जत गंवा देता है। ॥ २ ॥

He is not imbued with the Lord's Love, and he is not impressed by the taste of the Name; the self-willed manmukh loses his honor. ||2||

Guru Nanak Dev ji / Raag Sorath / / Guru Granth Sahib ji - Ang 596


ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥

साध सभा महि सहजु न चाखिआ जिहबा रसु नही राई ॥

Saadh sabhaa mahi sahaju na chaakhiaa jihabaa rasu nahee raaee ||

ਸਾਧ ਸੰਗਤ ਵਿਚ ਜਾ ਕੇ ਮਨਮੁਖ ਆਤਮਕ ਅਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ, ਉਸ ਦੀ ਜੀਭ ਨੂੰ ਨਾਮ ਜਪਣ ਦਾ ਸੁਆਦ ਕਦੇ ਰਤਾ ਭੀ ਨਹੀਂ ਆਉਂਦਾ ।

साधुओं की सभा में वह सहजावस्था को नहीं चखता और उसकी जिव्हा में कण-मात्र भी मधुरता नहीं।

He does not enjoy celestial peace in the Company of the Holy, and there is not even a bit of sweetness on his tongue.

Guru Nanak Dev ji / Raag Sorath / / Guru Granth Sahib ji - Ang 596

ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥

मनु तनु धनु अपुना करि जानिआ दर की खबरि न पाई ॥

Manu tanu dhanu apunaa kari jaaniaa dar kee khabari na paaee ||

ਉਹ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖ਼ਬਰ-ਸੂਝ ਨਹੀਂ ਪੈਂਦੀ ।

वह मन, तन एवं धन को अपना मानकर जानता है लेकिन भगवान के दरबार का उसे कोई ज्ञान नहीं।

He calls his mind, body and wealth his own; he has no knowledge of the Court of the Lord.

Guru Nanak Dev ji / Raag Sorath / / Guru Granth Sahib ji - Ang 596

ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥

अखी मीटि चलिआ अंधिआरा घरु दरु दिसै न भाई ॥

Akhee meeti chaliaa anddhiaaraa gharu daru disai na bhaaee ||

ਉਹ ਆਤਮਕ-ਸੂਝ ਤੋਂ ਅੰਨ੍ਹਾ (ਜੀਵਨ ਸਫ਼ਰ ਵਿਚ) ਅੱਖਾਂ ਮੀਟ ਕੇ ਹੀ ਤੁਰਿਆ ਜਾਂਦਾ ਹੈ, ਪਰਮਾਤਮਾ ਦਾ ਘਰ ਤੇ ਦਰ ਉਸ ਨੂੰ ਕਦੇ ਦਿੱਸਦਾ ਹੀ ਨਹੀਂ ।

हे भाई! ऐसा मनुष्य अपनी आँखें बन्द करके अज्ञानता के अन्धेरे में चल देता है और उसे अपना घर द्वार दिखाई नहीं देता।

Closing his eyes, he walks in darkness; he cannot see the home of his own being, O Siblings of Destiny.

Guru Nanak Dev ji / Raag Sorath / / Guru Granth Sahib ji - Ang 596

ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥

जम दरि बाधा ठउर न पावै अपुना कीआ कमाई ॥३॥

Jam dari baadhaa thaur na paavai apunaa keeaa kamaaee ||3||

ਆਖ਼ਰ ਆਪਣੇ ਕੀਤੇ ਦਾ ਇਹ ਨਫ਼ਾ ਖੱਟਦਾ ਹੈ ਕਿ ਜਮਰਾਜ ਦੇ ਬੂਹੇ ਤੇ ਬੱਝਾ ਹੋਇਆ (ਚੋਟਾਂ ਖਾਂਦਾ ਹੈ, ਇਸ ਸਜ਼ਾ ਤੋਂ ਬਚਣ ਲਈ) ਉਸ ਨੂੰ ਕੋਈ ਸਹਾਰਾ ਨਹੀਂ ਲੱਭਦਾ ॥੩॥

मृत्यु के द्वार पर उस बंधे हुए मनुष्य को कोई ठिकाना नहीं मिलता और वह अपने किए हुए कर्मो का फल भोगता है।३॥

Tied up at Death's door, he finds no place of rest; he receives the rewards of his own actions. ||3||

Guru Nanak Dev ji / Raag Sorath / / Guru Granth Sahib ji - Ang 596


ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥

नदरि करे ता अखी वेखा कहणा कथनु न जाई ॥

Nadari kare taa akhee vekhaa kaha(nn)aa kathanu na jaaee ||

ਜੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ ਹਾਂ, ਉਸ ਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ।

यद्यपि भगवान अपनी कृपा-दृष्टि करे तो ही मैं अपनी आँखों से उसके दर्शन कर सकता हूँ, जिसका कथन एवं वर्णन नहीं किया जा सकता।

When the Lord casts His Glance of Grace, then I see Him with my own eyes; He is indescribable, and cannot be described.

Guru Nanak Dev ji / Raag Sorath / / Guru Granth Sahib ji - Ang 596

ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥

कंनी सुणि सुणि सबदि सलाही अम्रितु रिदै वसाई ॥

Kannee su(nn)i su(nn)i sabadi salaahee ammmritu ridai vasaaee ||

ਤਾਂ ਕੰਨਾਂ ਨਾਲ ਉਸ ਦੀ ਸਿਫ਼ਤ-ਸਾਲਾਹ ਸੁਣ ਸੁਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਮੈਂ ਕਰ ਸਕਦਾ ਹਾਂ, ਤੇ ਅਟੱਲ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ ਹਿਰਦੇ ਵਿਚ ਵਸਾ ਸਕਦਾ ਹਾਂ ।

अपने कानों से मैं भगवान की महिमा सुन-सुनकर शब्द द्वारा उसकी स्तुति करता हूँ और उसका अमृत नाम मैंने अपने हृदय में बसाया है।

With my ears, I continually listen to the Word of the Shabad, and I praise Him; His Ambrosial Name abides within my heart.

Guru Nanak Dev ji / Raag Sorath / / Guru Granth Sahib ji - Ang 596

ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥

निरभउ निरंकारु निरवैरु पूरन जोति समाई ॥

Nirabhau nirankkaaru niravairu pooran joti samaaee ||

ਪ੍ਰਭੂ ਨਿਰਭਉ ਹੈ ਨਿਰ-ਆਕਾਰ ਹੈ ਨਿਰਵੈਰ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪੂਰਨ ਤੌਰ ਤੇ ਵਿਆਪਕ ਹੈ ।

निर्भीक, निराकार, निर्वेर प्रभु की पूर्ण ज्योति सारे जगत में समाई हुई है।

He is Fearless, Formless and absolutely without vengeance; I am absorbed in His Perfect Light.

Guru Nanak Dev ji / Raag Sorath / / Guru Granth Sahib ji - Ang 596

ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥

नानक गुर विणु भरमु न भागै सचि नामि वडिआई ॥४॥३॥

Naanak gur vi(nn)u bharamu na bhaagai sachi naami vadiaaee ||4||3||

ਹੇ ਨਾਨਕ! ਪਰ ਗੁਰੂ ਦੀ ਸ਼ਰਨ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ । ਕੇਵਲ ਦੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਟਿਕਿਆਂ ਹੀ ਆਦਰ ਮਿਲਦਾ ਹੈ ॥੪॥੩॥

हे नानक ! गुरु के बिना मन का भ्रम दूर नहीं होता और सत्य-नाम से ही प्रशंसा प्राप्त होती है।॥४॥३॥

O Nanak, without the Guru, doubt is not dispelled; through the True Name, glorious greatness is obtained. ||4||3||

Guru Nanak Dev ji / Raag Sorath / / Guru Granth Sahib ji - Ang 596


ਸੋਰਠਿ ਮਹਲਾ ੧ ਦੁਤੁਕੇ ॥

सोरठि महला १ दुतुके ॥

Sorathi mahalaa 1 dutuke ||

सोरठि महला १ दुतुके ॥

Sorat'h, First Mehl, Du-Tukas:

Guru Nanak Dev ji / Raag Sorath / / Guru Granth Sahib ji - Ang 596

ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥

पुड़ु धरती पुड़ु पाणी आसणु चारि कुंट चउबारा ॥

Pu(rr)u dharatee pu(rr)u paa(nn)ee aasa(nn)u chaari kuntt chaubaaraa ||

ਹੇ ਪ੍ਰਭੂ! ਇਹ ਸਾਰੀ ਸ੍ਰਿਸ਼ਟੀ ਤੇਰਾ ਚੁਬਾਰਾ ਹੈ, ਚਾਰੇ ਪਾਸੇ ਉਸ ਚੁਬਾਰੇ ਦੀਆਂ ਚਾਰ ਕੰਧਾਂ ਹਨ, ਧਰਤੀ ਉਸ ਚੁਬਾਰੇ ਦਾ (ਹੇਠਲਾ) ਪੁੜ ਹੈ (ਫ਼ਰਸ਼ ਹੈ), ਆਕਾਸ਼ ਉਸ ਚੁਬਾਰੇ ਦਾ (ਉਪਰਲਾ) ਪੁੜ ਹੈ (ਛੱਤ ਹੈ) ।

हे ईश्वर ! यह जगत रूपी चौबारा तेरा निवास स्थान है। चारों दिशाएँ इस चौबारें की दीवारें हैं, इसका एक पाट धरती है और एक पाट पानी है।

In the realm of land, and in the realm of water, Your seat is the chamber of the four directions.

Guru Nanak Dev ji / Raag Sorath / / Guru Granth Sahib ji - Ang 596

ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥੧॥

सगल भवण की मूरति एका मुखि तेरै टकसाला ॥१॥

Sagal bhava(nn) kee moorati ekaa mukhi terai takasaalaa ||1||

ਇਸ ਚੁਬਾਰੇ ਵਿਚ ਤੇਰਾ ਨਿਵਾਸ ਹੈ । ਸਾਰੀ ਸ੍ਰਿਸ਼ਟੀ (ਦੇ ਜੀਆਂ ਜੰਤਾਂ) ਦੀਆਂ ਮੂਰਤੀਆਂ ਤੇਰੀ ਹੀ ਸ੍ਰੇਸ਼ਟ ਟਕਸਾਲ ਵਿਚ ਘੜੀਆਂ ਗਈਆਂ ਹਨ ॥੧॥

तेरे मुँह से उच्चरित हुआ शब्द ही एक टकसाल है, जिसमें सब भवनों के जीवों की मूर्तियाँ बनाई गई हैं। १ ।

Yours is the one and only form of the entire universe; Your mouth is the mint to fashion all. ||1||

Guru Nanak Dev ji / Raag Sorath / / Guru Granth Sahib ji - Ang 596


ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥

मेरे साहिबा तेरे चोज विडाणा ॥

Mere saahibaa tere choj vidaa(nn)aa ||

ਹੇ ਮੇਰੇ ਮਾਲਿਕ! ਤੇਰੇ ਕੌਤਕ ਅਚਰਜ ਹਨ ।

हे मेरे मालिक ! तेरी लीलाएँ बड़ी अदभूत हैं।

O my Lord Master, Your play is so wonderful!

Guru Nanak Dev ji / Raag Sorath / / Guru Granth Sahib ji - Ang 596

ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥

जलि थलि महीअलि भरिपुरि लीणा आपे सरब समाणा ॥ रहाउ ॥

Jali thali maheeali bharipuri lee(nn)aa aape sarab samaa(nn)aa || rahaau ||

ਤੂੰ ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਪਰ (ਸਾਰੇ ਪੁਲਾੜ ਵਿਚ) ਭਰਪੂਰ ਵਿਆਪਕ ਹੈਂ । ਤੂੰ ਆਪ ਹੀ ਸਭ ਥਾਂ ਮੌਜੂਦ ਹੈਂ ॥ ਰਹਾਉ ॥

तू समुद्र, धरती एवं गगन में भरपूर होकर स्वयं ही सब में समाया हुआ है॥ रहाउ ॥

You are pervading and permeating the water, the land and the sky; You Yourself are contained in all. || Pause ||

Guru Nanak Dev ji / Raag Sorath / / Guru Granth Sahib ji - Ang 596


ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥

जह जह देखा तह जोति तुमारी तेरा रूपु किनेहा ॥

Jah jah dekhaa tah joti tumaaree teraa roopu kinehaa ||

ਮੈਂ ਜਿਸ ਪਾਸੇ ਤੱਕਦਾ ਹਾਂ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ) ਹੈ, ਪਰ ਤੇਰਾ ਸਰੂਪ ਕੈਸਾ ਹੈ (ਇਹ ਬਿਆਨ ਤੋਂ ਪਰੇ ਹੈ) ।

जहाँ-जहाँ भी देखता हूँ, वहाँ तुम्हारी ही ज्योति विद्यमान है। तेरा रूप कैसा है?"

Wherever I look, there I see Your Light, but what is Your form?

Guru Nanak Dev ji / Raag Sorath / / Guru Granth Sahib ji - Ang 596

ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥੨॥

इकतु रूपि फिरहि परछंना कोइ न किस ही जेहा ॥२॥

Ikatu roopi phirahi parachhannaa koi na kis hee jehaa ||2||

ਤੂੰ ਆਪ ਹੀ ਆਪ ਹੁੰਦਿਆਂ ਭੀ ਇਹਨਾਂ ਬੇਅੰਤ ਜੀਵਾਂ ਵਿਚ ਲੁਕ ਕੇ ਫਿਰ ਰਿਹਾ ਹੈਂ (ਅਸਚਰਜ ਇਹ ਹੈ ਕਿ) ਕੋਈ ਇਕ ਜੀਵ ਕਿਸੇ ਦੂਜੇ ਵਰਗਾ ਨਹੀਂ ਹੈ ॥੨॥

तेरा एक ही रूप कितना विलक्ष्ण है और तू गुप्त तौर पर सबमें भ्रमण करता है। तेरी रचना में कोई भी जीव किसी एक जैसा नहीं।२ ।

You have one form, but it is unseen; there is none like any other. ||2||

Guru Nanak Dev ji / Raag Sorath / / Guru Granth Sahib ji - Ang 596


ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥

अंडज जेरज उतभुज सेतज तेरे कीते जंता ॥

Anddaj jeraj utabhuj setaj tere keete janttaa ||

ਅੰਡੇ ਵਿਚੋਂ, ਜਿਓਰ ਵਿਚੋਂ, ਧਰਤੀ ਵਿਚੋਂ, ਮੁੜ੍ਹਕੇ ਵਿਚੋਂ ਜੰਮੇ ਹੋਏ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ।

अण्डज, जेरज, उद्धृभिज और स्वदेज से पैदा हुए समस्त जीव तूने ही पैदा किए हैं।

The beings born of eggs, born of the womb, born of the earth and born of sweat, all are created by You.

Guru Nanak Dev ji / Raag Sorath / / Guru Granth Sahib ji - Ang 596

ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥੩॥

एकु पुरबु मै तेरा देखिआ तू सभना माहि रवंता ॥३॥

Eku purabu mai teraa dekhiaa too sabhanaa maahi ravanttaa ||3||

ਪਰ ਮੈਂ ਤੇਰੀ ਅਚਰਜ ਖੇਡ ਵੇਖਦਾ ਹਾਂ ਕਿ ਤੂੰ ਇਹਨਾਂ ਸਭਨਾਂ ਜੀਵਾਂ ਵਿਚ ਮੌਜੂਦ ਹੈਂ ॥੩॥

मैंने तेरी एक विचित्र लीला देखी है कि तू सब जीवों में व्यापक है।३॥

I have seen one glory of Yours, that You are pervading and permeating in all. ||3||

Guru Nanak Dev ji / Raag Sorath / / Guru Granth Sahib ji - Ang 596


ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥

तेरे गुण बहुते मै एकु न जाणिआ मै मूरख किछु दीजै ॥

Tere gu(nn) bahute mai eku na jaa(nn)iaa mai moorakh kichhu deejai ||

ਹੇ ਪ੍ਰਭੂ! ਤੇਰੇ ਅਨੇਕਾਂ ਗੁਣ ਹਨ, ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ, ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ!

हे भगवान ! तेरे गुण अनन्त हैं परन्तु मैं तो तेरे एक गुण को भी नहीं जानता, मुझ मूर्ख को कुछ सद्बुद्धि दीजिए।

Your Glories are so numerous, and I do not know even one of them; I am such a fool - please, give me some of them!

Guru Nanak Dev ji / Raag Sorath / / Guru Granth Sahib ji - Ang 596

ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ ॥੪॥੪॥

प्रणवति नानक सुणि मेरे साहिबा डुबदा पथरु लीजै ॥४॥४॥

Pr(nn)avati naanak su(nn)i mere saahibaa dubadaa patharu leejai ||4||4||

ਨਾਨਕ ਬੇਨਤੀ ਕਰਦਾ ਹੈ ਕਿ ਹੇ ਮੇਰੇ ਮਾਲਕ! ਸੁਣ! ਮੈਨੂੰ ਪੱਥਰ ਵਾਂਗ ਵਿਕਾਰਾਂ ਵਿਚ ਡੁੱਬ ਰਹੇ ਨੂੰ ਬਚਾ ਲੈ! ॥੪॥੪॥

नानक प्रार्थना करता है कि हे मेरे मालिक ! सुनो, मुझ डूबते हुए पत्थर को बचा लीजिए। ॥४॥४॥

Prays Nanak, listen, O my Lord Master: I am sinking like a stone - please, save me! ||4||4||

Guru Nanak Dev ji / Raag Sorath / / Guru Granth Sahib ji - Ang 596


ਸੋਰਠਿ ਮਹਲਾ ੧ ॥

सोरठि महला १ ॥

Sorathi mahalaa 1 ||

सोरठि महला १ ॥

Sorat'h, First Mehl:

Guru Nanak Dev ji / Raag Sorath / / Guru Granth Sahib ji - Ang 596

ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥

हउ पापी पतितु परम पाखंडी तू निरमलु निरंकारी ॥

Hau paapee patitu param paakhanddee too niramalu nirankkaaree ||

(ਹੇ ਮੇਰੇ ਠਾਕੁਰ!) ਮੈਂ ਵਿਕਾਰੀ ਹਾਂ, (ਸਦਾ ਵਿਕਾਰਾਂ ਵਿਚ ਹੀ) ਡਿਗਿਆ ਰਹਿੰਦਾ ਹਾਂ, ਬੜਾ ਹੀ ਪਖੰਡੀ ਹਾਂ, ਤੂੰ ਪਵਿਤ੍ਰ ਨਿਰੰਕਾਰ ਹੈਂ ।

हे मालिक ! मैं बड़ा पापी, पतित एवं परम पाखंडी हूँ, पर तू निर्मल और निराकार है।

I am a wicked sinner and a great hypocrite; You are the Immaculate and Formless Lord.

Guru Nanak Dev ji / Raag Sorath / / Guru Granth Sahib ji - Ang 596

ਅੰਮ੍ਰਿਤੁ ਚਾਖਿ ਪਰਮ ਰਸਿ ਰਾਤੇ ਠਾਕੁਰ ਸਰਣਿ ਤੁਮਾਰੀ ॥੧॥

अम्रितु चाखि परम रसि राते ठाकुर सरणि तुमारी ॥१॥

Ammmritu chaakhi param rasi raate thaakur sara(nn)i tumaaree ||1||

ਜੇਹੜੇ, ਹੇ ਮੇਰੇ ਠਾਕੁਰ! ਤੇਰੀ ਸ਼ਰਨ ਆ ਕੇ ਅਟੱਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਰਸ ਚੱਖਦੇ ਹਨ, ਉਹ ਸਭ ਤੋਂ ਉੱਚੇ ਰਸ ਵਿਚ ਮਸਤ ਰਹਿੰਦੇ ਹਨ ॥੧॥

हे ठाकुर जी ! मैं तुम्हारी शरण में हूँ और नामामृत को चख कर मैं परम-रस में मग्न रहता हूँ॥ १ ॥

Tasting the Ambrosial Nectar, I am imbued with supreme bliss; O Lord and Master, I seek Your Sanctuary. ||1||

Guru Nanak Dev ji / Raag Sorath / / Guru Granth Sahib ji - Ang 596


ਕਰਤਾ ਤੂ ਮੈ ਮਾਣੁ ਨਿਮਾਣੇ ॥

करता तू मै माणु निमाणे ॥

Karataa too mai maa(nn)u nimaa(nn)e ||

ਹੇ ਮੇਰੇ ਕਰਤਾਰ! ਮੈਂ ਨਿਮਾਣੇ ਵਾਸਤੇ ਤੂੰ ਹੀ ਮਾਣ ਹੈਂ (ਮੈਨੂੰ ਤੇਰਾ ਹੀ ਮਾਣ ਹੈ, ਆਸਰਾ ਹੈ) ।

हे कर्ता प्रभु! मुझ दीन-तुच्छ का तू ही मान-सम्मान है।

O Creator Lord, You are the honor of the dishonored.

Guru Nanak Dev ji / Raag Sorath / / Guru Granth Sahib ji - Ang 596

ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ ॥ ਰਹਾਉ ॥

माणु महतु नामु धनु पलै साचै सबदि समाणे ॥ रहाउ ॥

Maa(nn)u mahatu naamu dhanu palai saachai sabadi samaa(nn)e || rahaau ||

ਮਾਣ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ-ਧਨ ਹੈ ਤੇ ਜੋ ਗੁਰ-ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥ ਰਹਾਉ ॥

जिनके दामन में भगवान का नाम रूपी धन है, उनका आदर सत्कार है और वे सच्चे शब्द में लीन रहते है॥ रहाउ ॥

In my lap is the honor and glory of the wealth of the Name; I merge into the True Word of the Shabad. || Pause ||

Guru Nanak Dev ji / Raag Sorath / / Guru Granth Sahib ji - Ang 596


ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥

तू पूरा हम ऊरे होछे तू गउरा हम हउरे ॥

Too pooraa ham ure hochhe too gauraa ham haure ||

(ਹੇ ਪ੍ਰਭੂ!) ਤੂੰ ਗੁਣਾਂ ਨਾਲ ਭਰਪੂਰ ਹੈਂ, ਅਸੀਂ ਜੀਵ ਊਣੇ ਹਾਂ ਤੇ ਥੋੜ੍ਹ-ਵਿਤੇ ਹਾਂ, ਤੂੰ ਗੰਭੀਰ ਹੈਂ ਤੇ ਅਸੀਂ ਹੌਲੇ ਹਾਂ ।

हे स्वामी ! तू परिपूर्ण है और हम अधूरे तथा अयोग्य हैं। तू गंभीर है और हम बड़े हल्के हैं।

You are perfect, while I am worthless and imperfect. You are profound, while I am trivial.

Guru Nanak Dev ji / Raag Sorath / / Guru Granth Sahib ji - Ang 596


Download SGGS PDF Daily Updates ADVERTISE HERE