ANG 595, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ੴ सति नामु करता पुरखु निरभउ निरवैरु अकाल मूरति अजूनी सैभं गुरप्रसादि ॥

Ik-oamkkaari sati naamu karataa purakhu nirabhau niravairu akaal moorati ajoonee saibhann guraprsaadi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, उसका नाम सदैव सत्य है, वह जगत का रचयिता है, सर्वशक्तिमान है, निर्भय है, उसका किसी से कोई वैर नहीं, वह मायातीत अमर है, जन्म-मरण के चक्र से परे है, स्वयंभू है, जो गुरु की बख्शिश से ही मिलता है।

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Guru Nanak Dev ji / Raag Sorath / / Guru Granth Sahib ji - Ang 595

ਸੋਰਠਿ ਮਹਲਾ ੧ ਘਰੁ ੧ ਚਉਪਦੇ ॥

सोरठि महला १ घरु १ चउपदे ॥

Sorathi mahalaa 1 gharu 1 chaupade ||

ਰਾਗ ਸੁਰਠਿ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ।

सोरठि महला १ घरु १ चउपदे ॥

Sorat'h First Mehl First House, Chau-Padas:

Guru Nanak Dev ji / Raag Sorath / / Guru Granth Sahib ji - Ang 595

ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥

सभना मरणा आइआ वेछोड़ा सभनाह ॥

Sabhanaa mara(nn)aa aaiaa vechho(rr)aa sabhanaah ||

ਸਭ ਨੇ ਮਰ ਜਾਣਾ ਹੈ ਤੇ ਸਭ ਨੂੰ ਇਹ ਵਿਛੋੜਾ ਹੋਣਾ ਹੈ ।

दुनिया में जो भी आया है, सभी के लिए मृत्यु अटल है और सभी ने अपनों से जुदा होना है।

Death comes to all, and all must suffer separation.

Guru Nanak Dev ji / Raag Sorath / / Guru Granth Sahib ji - Ang 595

ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ ॥

पुछहु जाइ सिआणिआ आगै मिलणु किनाह ॥

Puchhahu jaai siaa(nn)iaa aagai mila(nn)u kinaah ||

ਜਾ ਕੇ ਸਿਆਣੇ ਜੀਵਾਂ (ਗੁਰਮੁਖਾਂ) ਪਾਸੋਂ ਪਤਾ ਲਵੋ ਕਿ ਅਗੇ ਜਾ ਕੇ ਪਰਮਾਤਮਾ ਦੇ ਚਰਨਾਂ ਦਾ ਮਿਲਾਪ ਕਿਨ੍ਹਾਂ ਨੂੰ ਹੁੰਦਾ ਹੈ ।

चाहे जाकर विद्वानों से इस बारे पूछ लो कि आगे जाकर प्राणियों का (प्रभु से) मिलाप होगा अथवा नहीं।

Go and ask the clever people, whether they shall meet in the world hereafter.

Guru Nanak Dev ji / Raag Sorath / / Guru Granth Sahib ji - Ang 595

ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥

जिन मेरा साहिबु वीसरै वडड़ी वेदन तिनाह ॥१॥

Jin meraa saahibu veesarai vada(rr)ee vedan tinaah ||1||

ਜਿਨ੍ਹਾਂ ਨੂੰ ਪਿਆਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ ਉਹਨਾਂ ਨੂੰ ਬੜਾ ਆਤਮਕ ਕਲੇਸ਼ ਹੁੰਦਾ ਹੈ ॥੧॥

जो मेरे मालिक को भुला देते हैं, उन लोगों को बड़ी वेदना होती है॥ १ ॥

Those who forget my Lord and Master shall suffer in terrible pain. ||1||

Guru Nanak Dev ji / Raag Sorath / / Guru Granth Sahib ji - Ang 595


ਭੀ ਸਾਲਾਹਿਹੁ ਸਾਚਾ ਸੋਇ ॥

भी सालाहिहु साचा सोइ ॥

Bhee saalaahihu saachaa soi ||

ਮੁੜ ਮੁੜ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੋ ।

इसलिए हमेशा ही उस परम-सत्य परमेश्वर की स्तुति करो,

So praise the True Lord,

Guru Nanak Dev ji / Raag Sorath / / Guru Granth Sahib ji - Ang 595

ਜਾ ਕੀ ਨਦਰਿ ਸਦਾ ਸੁਖੁ ਹੋਇ ॥ ਰਹਾਉ ॥

जा की नदरि सदा सुखु होइ ॥ रहाउ ॥

Jaa kee nadari sadaa sukhu hoi || rahaau ||

ਉਸੇ ਦੀ ਮੇਹਰ ਦੀ ਨਜ਼ਰ ਨਾਲ ਸਦਾ-ਥਿਰ ਰਹਿਣ ਵਾਲਾ ਸੁਖ ਮਿਲਦਾ ਹੈ ॥ ਰਹਾਉ ॥

जिसकी कृपा-दृष्टि से सदा सुख मिलता है॥ रहाउ ॥

By whose Grace peace ever prevails. || Pause ||

Guru Nanak Dev ji / Raag Sorath / / Guru Granth Sahib ji - Ang 595


ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥

वडा करि सालाहणा है भी होसी सोइ ॥

Vadaa kari saalaaha(nn)aa hai bhee hosee soi ||

ਪ੍ਰਭੂ ਨੂੰ ਵੱਡਾ ਆਖ ਕੇ ਉਸ ਦੀ ਸਿਫ਼ਤ-ਸਾਲਾਹ ਕਰੋ, ਉਹ ਹੀ ਮੌਜੂਦ ਹੈ ਤੇ ਰਹੇਗਾ ।

उस परमेश्वर को महान् समझकर उसका स्तुतिगान करो चूंकि वह वर्तमान में भी स्थित है और भविष्य में भी मौजूद रहेगा।

Praise Him as great; He is, and He shall ever be.

Guru Nanak Dev ji / Raag Sorath / / Guru Granth Sahib ji - Ang 595

ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥

सभना दाता एकु तू माणस दाति न होइ ॥

Sabhanaa daataa eku too maa(nn)as daati na hoi ||

(ਹੇ ਪ੍ਰਭੂ!) ਤੂੰ ਇਕੱਲਾ ਹੀ ਸਭ ਜੀਵਾਂ ਦਾ ਦਾਤਾ ਹੈਂ, ਮਨੁੱਖ ਦਾਤਾ ਨਹੀਂ ਹੋ ਸਕਦਾ ।

हे परमेश्वर ! एक तू ही सभी जीवों का दाता है और मनुष्य तो तिल मात्र भी कोई देन नहीं दे सकता।

You alone are the Great Giver; mankind cannot give anything.

Guru Nanak Dev ji / Raag Sorath / / Guru Granth Sahib ji - Ang 595

ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥੨॥

जो तिसु भावै सो थीऐ रंन कि रुंनै होइ ॥२॥

Jo tisu bhaavai so theeai rann ki runnai hoi ||2||

ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਰੰਨਾਂ ਵਾਂਗ ਰੋਣ ਤੋਂ ਕੀ ਹੋ ਸਕਦਾ? ॥੨॥

जो कुछ उस प्रभु को मंजूर है, वही होता है, औरतों की तरह फूट फूट कर अश्रु बहाने से क्या उपलब्ध हो सकता है ? ॥ २॥

Whatever pleases Him, comes to pass; what good does it do to cry out in protest? ||2||

Guru Nanak Dev ji / Raag Sorath / / Guru Granth Sahib ji - Ang 595


ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥

धरती उपरि कोट गड़ केती गई वजाइ ॥

Dharatee upari kot ga(rr) ketee gaee vajaai ||

ਇਸ ਧਰਤੀ ਉਤੇ ਅਨੇਕਾਂ ਆਏ ਜੋ ਕਿਲ੍ਹੇ ਆਦਿਕ ਬਣਾ ਕੇ (ਆਪਣੀ ਤਾਕਤ ਦਾ) ਢੋਲ ਵਜਾ ਕੇ (ਆਖ਼ਰ) ਚਲੇ ਗਏ ।

इस धरती में कितने ही लोग करोड़ों दुर्ग निर्मित करके, (राज का) ढोल बजाकर कूच कर गए हैं।

Many have proclaimed their sovereignty over millions of fortresses on the earth, but they have now departed.

Guru Nanak Dev ji / Raag Sorath / / Guru Granth Sahib ji - Ang 595

ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ ॥

जो असमानि न मावनी तिन नकि नथा पाइ ॥

Jo asamaani na maavanee tin naki nathaa paai ||

ਜਿਹਨਾਂ ਨੂੰ ਇਤਨਾ (ਤਾਕਤ ਦਾ) ਮਾਣ ਹੈ ਕਿ (ਮਾਨੋ) ਅਸਮਾਨ ਦੇ ਹੇਠ ਭੀ ਨਹੀਂ ਮਿਓਂਦੇ, ਪ੍ਰਭੂ ਉਨ੍ਹਾਂ ਦੇ ਨਕ ਵਿਚ ਵੀ ਨੱਥ ਪਾ ਦੇਂਦਾ ਹੈ (ਭਾਵ, ਉਹਨਾਂ ਦੀ ਆਕੜ ਭੀ ਭੰਨ ਦੇਂਦਾ ਹੈ) ।

जो लोग अभिमान में आकर आसमान में फूले हुए भी समाते नहीं थे, उनकी नाक में परमात्मा ने नुकेल डाल दी है अर्थात् उनका अभिमान चूर-चूर कर दिया है।

And those, whom even the sky could not contain, had ropes put through their noses.

Guru Nanak Dev ji / Raag Sorath / / Guru Granth Sahib ji - Ang 595

ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥

जे मन जाणहि सूलीआ काहे मिठा खाहि ॥३॥

Je man jaa(nn)ahi sooleeaa kaahe mithaa khaahi ||3||

ਸੋ, ਹੇ ਮਨ! ਜੇ ਤੂੰ ਇਹ ਸਮਝ ਲਏਂ ਕਿ ਦੁਨੀਆ ਦੇ ਮੌਜ ਮੇਲਿਆਂ ਦਾ ਨਤੀਜਾ ਦੁੱਖ-ਕਲੇਸ਼ ਹੀ ਹੈ ਤਾਂ ਤੂੰ ਦੁਨੀਆ ਦੇ ਭੋਗਾਂ ਵਿਚ ਹੀ ਕਿਉਂ ਮਸਤ ਰਹੇਂ? ॥੩॥

हे मन ! यद्यपि तुझे यह बोध हो जाए कि संसार के सारे विलास सूली चढ़ने के बराबर कष्टदायक हैं तो फिर तू क्यों विषय-विकारों को मीठा समझते हुए ग्रहण करे॥ ३ ॥

O mind, if you only knew the torment in your future, you would not relish the sweet pleasures of the present. ||3||

Guru Nanak Dev ji / Raag Sorath / / Guru Granth Sahib ji - Ang 595


ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥

नानक अउगुण जेतड़े तेते गली जंजीर ॥

Naanak augu(nn) jeta(rr)e tete galee janjjeer ||

ਹੇ ਨਾਨਕ! (ਦੁਨੀਆ ਦੇ ਸੁਖ ਮਾਣਨ ਦੀ ਖ਼ਾਤਰ) ਜਿਤਨੇ ਭੀ ਪਾਪ-ਵਿਕਾਰ ਅਸੀਂ ਕਰਦੇ ਹਾਂ, ਇਹ ਸਾਰੇ ਪਾਪ-ਵਿਕਾਰ ਸਾਡੇ ਗਲਾਂ ਵਿਚ ਫਾਹੀਆਂ ਬਣ ਜਾਂਦੇ ਹਨ ।

गुरु नानक देव जी का कथन है कि ये जितने भी अवगुण हैं, उतनी ही मनुष्य की गर्दन में अवगुणों की जंजीरें पड़ी हुई हैं।

O Nanak, as many as are the sins one commits, so many are the chains around his neck.

Guru Nanak Dev ji / Raag Sorath / / Guru Granth Sahib ji - Ang 595

ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥

जे गुण होनि त कटीअनि से भाई से वीर ॥

Je gu(nn) honi ta kateeani se bhaaee se veer ||

ਇਹ ਪਾਪ-ਫਾਹੀਆਂ ਤਦੋਂ ਹੀ ਕੱਟੀਆਂ ਜਾ ਸਕਦੀਆਂ ਹਨ ਜੇ ਸਾਡੇ ਪੱਲੇ ਗੁਣ ਹੋਣ । ਗੁਣ ਹੀ ਅਸਲ ਭਾਈ ਮਿਤ੍ਰ ਹਨ ।

यदि उसके पास गुण हों तो ही उसकी जंजीरो को कटा जा सकता है।इस तरह गुण ही सबके मित्र एवं भाई है।

If he possesses virtues, then the chains are cut away; these virtues are his brothers, his true brothers.

Guru Nanak Dev ji / Raag Sorath / / Guru Granth Sahib ji - Ang 595

ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥੪॥੧॥

अगै गए न मंनीअनि मारि कढहु वेपीर ॥४॥१॥

Agai gae na manneeani maari kadhahu vepeer ||4||1||

(ਇਥੋਂ) ਸਾਡੇ ਨਾਲ ਗਏ ਹੋਏ ਪਾਪ-ਵਿਕਾਰ (ਅਗਾਂਹ) ਆਦਰ ਨਹੀਂ ਪਾਂਦੇ । ਇਹਨਾਂ ਬੇ-ਮੁਰਸ਼ਿਦਾਂ ਨੂੰ (ਹੁਣੇ ਹੀ) ਮਾਰ ਕੇ ਆਪਣੇ ਅੰਦਰੋਂ ਕੱਢ ਦਿਉ ॥੪॥੧॥

अवगुणो से भरे हुए हुए वे गुरु-विहीन आगे परलोक में जाकर स्वीकृत नहीं होते और उन्हें मार-मार कर वहाँ से निकाल दिया जाता है|॥४॥१॥

Going to the world hereafter, those who have no Guru are not accepted; they are beaten, and expelled. ||4||1||

Guru Nanak Dev ji / Raag Sorath / / Guru Granth Sahib ji - Ang 595


ਸੋਰਠਿ ਮਹਲਾ ੧ ਘਰੁ ੧ ॥

सोरठि महला १ घरु १ ॥

Sorathi mahalaa 1 gharu 1 ||

सोरठि महला १ घरु १ ॥

Sorat'h, First Mehl, First House:

Guru Nanak Dev ji / Raag Sorath / / Guru Granth Sahib ji - Ang 595

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥

मनु हाली किरसाणी करणी सरमु पाणी तनु खेतु ॥

Manu haalee kirasaa(nn)ee kara(nn)ee saramu paa(nn)ee tanu khetu ||

ਮਨ ਨੂੰ ਹਾਲ਼ੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ ਨੂੰ ਪਾਣੀ ਬਣਾ, ਤੇ ਸਰੀਰ ਨੂੰ ਪੈਲੀ ਸਮਝ ।

अपने मन को कृषक, शुभ आचरण को कृषि, श्रम को जल एवं अपने तन को खेत बना।

Make your mind the farmer, good deeds the farm, modesty the water, and your body the field.

Guru Nanak Dev ji / Raag Sorath / / Guru Granth Sahib ji - Ang 595

ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥

नामु बीजु संतोखु सुहागा रखु गरीबी वेसु ॥

Naamu beeju santtokhu suhaagaa rakhu gareebee vesu ||

ਫਿਰ (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, ਸੰਤੋਖ ਨੂੰ ਸੁਹਾਗਾ ਬਣਾ, ਤੇ ਸਾਦਾ ਜੀਵਨ ਬਣਾ ।

"(प्रभु का) नाम तेरा बीज, संतोष भूमि समतल करने वाला सोहागा एवं नम्रता का पहनावा तेरी बाड़ हो।

Let the Lord's Name be the seed, contentment the plow, and your humble dress the fence.

Guru Nanak Dev ji / Raag Sorath / / Guru Granth Sahib ji - Ang 595

ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥

भाउ करम करि जमसी से घर भागठ देखु ॥१॥

Bhaau karam kari jammasee se ghar bhaagath dekhu ||1||

ਤਾਂ ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਦੇਖ ਕਿ ਸਰੀਰ-ਘਰ ਭਾਗਾਂ ਵਾਲਾ ਹੋ ਜਾਏਗਾ ॥੧॥

इस तरह प्रेम के कर्म करने से तेरा बीज अंकुरित हो जाएगा और तब तू ऐसे घर को भाग्यशाली होता देखेगा। ॥१॥

Doing deeds of love, the seed shall sprout, and you shall see your home flourish. ||1||

Guru Nanak Dev ji / Raag Sorath / / Guru Granth Sahib ji - Ang 595


ਬਾਬਾ ਮਾਇਆ ਸਾਥਿ ਨ ਹੋਇ ॥

बाबा माइआ साथि न होइ ॥

Baabaa maaiaa saathi na hoi ||

ਹੇ ਭਾਈ! (ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ।

हे बाबा ! माया मनुष्य के साथ नहीं जाती।

O Baba, the wealth of Maya does not go with anyone.

Guru Nanak Dev ji / Raag Sorath / / Guru Granth Sahib ji - Ang 595

ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥

इनि माइआ जगु मोहिआ विरला बूझै कोइ ॥ रहाउ ॥

Ini maaiaa jagu mohiaa viralaa boojhai koi || rahaau ||

ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ । ਕੋਈ ਵਿਰਲਾ ਹੀ ਇਹ ਗਲ ਸਮਝਦਾ ਹੈ ॥ ਰਹਾਉ ॥

इस माया ने तो सारी दुनिया को ही मोहित कर लिया है लेकिन कोई विरला पुरुष ही इस तथ्य को समझता है ॥ रहाउ ॥

This Maya has bewitched the world, but only a rare few understand this. || Pause ||

Guru Nanak Dev ji / Raag Sorath / / Guru Granth Sahib ji - Ang 595


ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥

हाणु हटु करि आरजा सचु नामु करि वथु ॥

Haa(nn)u hatu kari aarajaa sachu naamu kari vathu ||

ਇਸ (ਸਰੀਰ) ਹੱਟੀ ਵਿਚ ਜਿੰਦਗੀ ਦੇ ਹਰ ਸਵਾਸ ਨਾਲ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ ।

नित्य क्षीण होने वाली आयु को अपनी दुकान बना और उसमें सत्य-नाम को अपना सौदा बना।

Make your ever-decreasing life your shop, and make the Lord's Name your merchandise.

Guru Nanak Dev ji / Raag Sorath / / Guru Granth Sahib ji - Ang 595

ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥

सुरति सोच करि भांडसाल तिसु विचि तिस नो रखु ॥

Surati soch kari bhaandasaal tisu vichi tis no rakhu ||

ਆਪਣੀ ਸੁਰਤ ਤੇ ਵਿਚਾਰ-ਮੰਡਲ ਨੂੰ (ਭਾਂਡਿਆਂ ਦੀ) ਭਾਂਡਸਾਲ ਬਣਾ ਕੇ ਇਸ ਵਿਚ ਹਰੀ-ਨਾਮ ਸੌਦੇ ਨੂੰ ਪਾ ।

सुरति एवं चिंतन को अपना माल-गोदाम बना और उस माल-गोदाम में तू उस सत्य नाम को रख।

Make understanding and contemplation your warehouse, and in that warehouse, store the Lord's Name.

Guru Nanak Dev ji / Raag Sorath / / Guru Granth Sahib ji - Ang 595

ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥

वणजारिआ सिउ वणजु करि लै लाहा मन हसु ॥२॥

Va(nn)ajaariaa siu va(nn)aju kari lai laahaa man hasu ||2||

ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ, ਤਾਂ ਇਸ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ ॥੨॥

प्रभु नाम के व्यापारियों से व्यापार कर और लाभ प्राप्त करके अपने मन में सुप्रसन्न हो ॥ २ ॥

Deal with the Lord's dealers, earn your profits, and rejoice in your mind. ||2||

Guru Nanak Dev ji / Raag Sorath / / Guru Granth Sahib ji - Ang 595


ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥

सुणि सासत सउदागरी सतु घोड़े लै चलु ॥

Su(nn)i saasat saudaagaree satu gho(rr)e lai chalu ||

ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ ।

शास्त्रों को सुनना तेरी सौदागिरी हो एवं सत्य नाम रूपी घोड़े माल बेचने के लिए ले चल।

Let your trade be listening to scripture, and let Truth be the horses you take to sell.

Guru Nanak Dev ji / Raag Sorath / / Guru Granth Sahib ji - Ang 595

ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥

खरचु बंनु चंगिआईआ मतु मन जाणहि कलु ॥

Kharachu bannu changgiaaeeaa matu man jaa(nn)ahi kalu ||

ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ । ਹੇ ਮਨ! (ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾ ।

अपने गुणों को यात्रा का खर्च बना ले और अपने मन में आने वाली सुबह का ख्याल मत कर।

Gather up merits for your travelling expenses, and do not think of tomorrow in your mind.

Guru Nanak Dev ji / Raag Sorath / / Guru Granth Sahib ji - Ang 595

ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥

निरंकार कै देसि जाहि ता सुखि लहहि महलु ॥३॥

Nirankkaar kai desi jaahi taa sukhi lahahi mahalu ||3||

ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਜਾਏਗਾ ॥੩॥

जब तू निराकार प्रभु के देश में जाएगा तो तुझे उसके महल में सुख प्राप्त होगा। ॥ ३ ॥

When you arrive in the land of the Formless Lord, you shall find peace in the Mansion of His Presence. ||3||

Guru Nanak Dev ji / Raag Sorath / / Guru Granth Sahib ji - Ang 595


ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥

लाइ चितु करि चाकरी मंनि नामु करि कमु ॥

Laai chitu kari chaakaree manni naamu kari kammu ||

ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ ਤੇ ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ (ਇਹੀ ਹੈ ਉਸ ਦੀ ਸੇਵਾ) ।

चित लगाकर अपनी प्रभु-भक्ति रूपी नौकरी कर और मन में ही नाम-सिमरन का काम कर।

Let your service be the focusing of your consciousness, and let your occupation be the placing of faith in the Naam.

Guru Nanak Dev ji / Raag Sorath / / Guru Granth Sahib ji - Ang 595


Download SGGS PDF Daily Updates ADVERTISE HERE