ANG 594, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥

सबदै सादु न आइओ नामि न लगो पिआरु ॥

Sabadai saadu na aaio naami na lago piaaru ||

ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਵਿਚ ਰਸ ਨਹੀਂ ਆਉਂਦਾ, ਨਾਮ ਵਿਚ ਜਿਸ ਦਾ ਪਿਆਰ ਨਹੀਂ ਜੁੜਿਆ,

जिस व्यक्ति को गुरु के शब्द का आनंद प्राप्त नहीं होता, भगवान के नाम से प्रेम नहीं लगाता,

One who does not savor the taste of the Shabad, who does not love the Naam, the Name of the Lord,

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥

रसना फिका बोलणा नित नित होइ खुआरु ॥

Rasanaa phikaa bola(nn)aa nit nit hoi khuaaru ||

ਉਹ ਮਨੁੱਖ ਜੀਭ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖ਼ੁਆਰ ਹੁੰਦਾ ਹੈ ।

वह अपनी जीभ से कड़वा ही बोलता है और दिन-प्रतिदिन ख्वार होता रहता है।

And who speaks insipid words with his tongue, is ruined, again and again.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥

नानक किरति पइऐ कमावणा कोइ न मेटणहारु ॥२॥

Naanak kirati paiai kamaava(nn)aa koi na meta(nn)ahaaru ||2||

ਹੇ ਨਾਨਕ! ਉਸ ਨੂੰ (ਪਿਛਲੇ ਕੀਤੇ ਕੰਮਾਂ ਦੇ) ਉੱਕਰੇ ਹੋਏ ਸੰਸਕਾਰਾਂ ਅਨੁਸਾਰ ਕਾਰ ਕਰਨੀ ਪੈਂਦੀ ਹੈ; ਕੋਈ ਵੀ (ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ ॥੨॥

हे नानक ! ऐसा व्यक्ति अपने पूर्व जन्म के (शुभाशुभ) कर्मों के अनुसार ही कर्म करता है और उन्हें कोई भी मिटा नहीं सकता॥२॥

O Nanak, he acts according to the karma of his past actions, which no one can erase. ||2||

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥

धनु धनु सत पुरखु सतिगुरू हमारा जितु मिलिऐ हम कउ सांति आई ॥

Dhanu dhanu sat purakhu satiguroo hamaaraa jitu miliai ham kau saanti aaee ||

ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸ ਦੇ ਮਿਲਿਆਂ ਸਾਡੇ ਹਿਰਦੇ ਵਿਚ ਠੰਡ ਪਈ ਹੈ ।

हमारा सत्यपुरुष सतगुरु धन्य है, जिसे मिलने से हमें शांति प्राप्त हुई है।

Blessed, blessed is the True Being, my True Guru; meeting Him, I have found peace.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥

धनु धनु सत पुरखु सतिगुरू हमारा जितु मिलिऐ हम हरि भगति पाई ॥

Dhanu dhanu sat purakhu satiguroo hamaaraa jitu miliai ham hari bhagati paaee ||

ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸਦੇ ਮਿਲਿਆਂ ਅਸਾਂ ਪਰਮਾਤਮਾ ਦੀ ਭਗਤੀ ਲੱਭੀ ਹੈ ।

हमारा वह सत्यपुरुष सतगुरु धन्य है, जिसके साथ भेंट करने से हमें हरि-भक्ति प्राप्त हुई है।

Blessed, blessed is the True Being, my True Guru; meeting Him, I have attained the Lord's devotional worship.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥

धनु धनु हरि भगतु सतिगुरू हमारा जिस की सेवा ते हम हरि नामि लिव लाई ॥

Dhanu dhanu hari bhagatu satiguroo hamaaraa jis kee sevaa te ham hari naami liv laaee ||

ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਹੈ, ਜਿਸ ਦੀ ਸੇਵਾ ਕਰ ਕੇ ਅਸਾਂ ਹਰੀ ਦੇ ਨਾਮ ਵਿਚ ਬਿਰਤੀ ਜੋੜੀ ਹੈ ।

हमारा हरि का भक्त सतगुरु धन्य है, जिसकी सेवा करने से हमने हरि के नाम में सुरति लगाई है।

Blessed, blessed is the Lord's devotee, my True Guru; serving Him, I have come to enshrine love for the Name of the Lord.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥

धनु धनु हरि गिआनी सतिगुरू हमारा जिनि वैरी मित्रु हम कउ सभ सम द्रिसटि दिखाई ॥

Dhanu dhanu hari giaanee satiguroo hamaaraa jini vairee mitru ham kau sabh sam drisati dikhaaee ||

ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀਹ ਤੇ ਸਜਨ ਕੀਹ-ਸਭ ਵਾਲ ਸਾਨੂੰ ਏਕਤਾ ਦੀ ਨਜ਼ਰ (ਨਾਲ ਵੇਖਣ ਦੀ ਜਾਚ) ਸਿਖਾਈ ਹੈ ।

हरि का ज्ञानवान हमारा सतिगुरु धन्य है, जिसने हमें समदृष्टि से सभी शत्रु एवं मित्र दिखा दिए हैं।

Blessed, blessed is the Knower of the Lord, my True Guru; He has taught me to look upon friend and foe alike.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥

धनु धनु सतिगुरू मित्रु हमारा जिनि हरि नाम सिउ हमारी प्रीति बणाई ॥१९॥

Dhanu dhanu satiguroo mitru hamaaraa jini hari naam siu hamaaree preeti ba(nn)aaee ||19||

ਸਾਡਾ ਸੱਜਣ ਸਤਿਗੁਰੂ ਧੰਨ ਹੈ, ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ ॥੧੯॥

हमारा मित्र सतिगुरु धन्य है, जिसने हरि के नाम से हमारी प्रीति बनाई है।॥१९॥

Blessed, blessed is the True Guru, my best friend; He has led me to embrace love for the Name of the Lord. ||19||

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਸਲੋਕੁ ਮਃ ੧ ॥

सलोकु मः १ ॥

Saloku M: 1 ||

श्लोक महला १॥

Shalok, First Mehl:

Guru Nanak Dev ji / Raag Vadhans / Vadhans ki vaar (M: 4) / Guru Granth Sahib ji - Ang 594

ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥

घर ही मुंधि विदेसि पिरु नित झूरे सम्हाले ॥

Ghar hee munddhi videsi piru nit jhoore sammhaale ||

ਪ੍ਰਭੂ-ਪਤੀ ਤਾਂ ਘਰ (ਭਾਵ, ਹਿਰਦੇ) ਵਿਚ ਹੀ ਹੈ, ਪਰ, (ਜੀਵ-ਇਸਤ੍ਰੀ) ਉਸ ਨੂੰ ਪਰਦੇਸ ਵਿਚ (ਸਮਝਦੀ ਹੋਈ) ਸਦਾ ਝੂਰਦੀ ਤੇ ਯਾਦ ਕਰਦੀ ਹੈ,

जीव-स्त्री अपने घर में ही है लकिन उसका पति - परमेश्वर विदेश में है और वह नित्य ही पति की याद में मुरझाती जा रही है

The soul-bride is at home, while the Husband Lord is away; she cherishes His memory, and mourns His absence.

Guru Nanak Dev ji / Raag Vadhans / Vadhans ki vaar (M: 4) / Guru Granth Sahib ji - Ang 594

ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥

मिलदिआ ढिल न होवई जे नीअति रासि करे ॥१॥

Miladiaa dhil na hovaee je neeati raasi kare ||1||

ਜੇ ਨੀਯਤ ਸਾਫ਼ ਕਰੇ ਤਾਂ (ਪ੍ਰਭੂ ਨੂੰ) ਮਿਲਦਿਆਂ ਢਿੱਲ ਨਹੀਂ ਲੱਗਦੀ ॥੧॥

लेकिन अगर वह अपनी नियत शुद्ध कर ले तो पति-परमेश्वर के मिलन में बिल्कुल देर नहीं होगी॥ १ ॥

She shall meet Him without delay, if she rids herself of duality. ||1||

Guru Nanak Dev ji / Raag Vadhans / Vadhans ki vaar (M: 4) / Guru Granth Sahib ji - Ang 594

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Vadhans / Vadhans ki vaar (M: 4) / Guru Granth Sahib ji - Ang 594

ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥

नानक गाली कूड़ीआ बाझु परीति करेइ ॥

Naanak gaalee koo(rr)eeaa baajhu pareeti karei ||

ਹੇ ਨਾਨਕ! ਉਹ ਗਲ-ਬਾਤ ਸਭ ਝੂਠੀ ਹੈ ਜੋ (ਹਰੀ ਨਾਲ) ਪਿਆਰ ਕਰਨ ਤੋਂ ਦੂਰ ਕਰਦੀ ਹੈ ।

गुरु नानक देव जी का कथन है कि प्रभु से प्रीति किए बिना अन्य समस्त बातें निरर्थक एवं झूठी हैं।

O Nanak, false is the speech of one who acts without loving the Lord.

Guru Nanak Dev ji / Raag Vadhans / Vadhans ki vaar (M: 4) / Guru Granth Sahib ji - Ang 594

ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥

तिचरु जाणै भला करि जिचरु लेवै देइ ॥२॥

Ticharu jaa(nn)ai bhalaa kari jicharu levai dei ||2||

ਜਦ ਤਾਈਂ (ਹਰੀ) ਦੇਂਦਾ ਹੈ ਤੇ (ਜੀਵ) ਲੈਂਦਾ ਹੈ (ਭਾਵ, ਜਦ ਤਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਹੈ) ਤਦ ਤਾਈਂ (ਹਰੀ ਨੂੰ ਜੀਵ) ਚੰਗਾ ਸਮਝਦਾ ਹੈ ॥੨॥

जब तक वह देता जाता है तो जीव लिए जाता है और तब तक ही जीव प्रभु को भला समझता है॥ २॥

He judges things to be good, only as long as the Lord gives and he receives. ||2||

Guru Nanak Dev ji / Raag Vadhans / Vadhans ki vaar (M: 4) / Guru Granth Sahib ji - Ang 594

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥

जिनि उपाए जीअ तिनि हरि राखिआ ॥

Jini upaae jeea tini hari raakhiaa ||

ਜਿਸ ਹਰੀ ਨੇ ਜੀਵ ਪੈਦਾ ਕੀਤੇ ਹਨ, ਉਸੇ ਨੇ ਉਹਨਾਂ ਦੀ ਰੱਖਿਆ ਕੀਤੀ ਹੈ ।

जिस परमात्मा ने जीव उत्पन्न किए हैं, वही उनकी रक्षा करता है।

The Lord, who created the creatures, also protects them.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥

अम्रितु सचा नाउ भोजनु चाखिआ ॥

Ammmritu sachaa naau bhojanu chaakhiaa ||

ਜੋ ਜੀਵ ਉਸ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਸੱਚਾ ਨਾਮ (ਰੂਪ) ਭੋਜਨ ਛਕਦੇ ਹਨ,

मैंने तो हरि के अमृत स्वरूप सत्य-नाम का ही भोजन चखा है।

I have tasted the food of Ambrosial Nectar, the True Name.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥

तिपति रहे आघाइ मिटी भभाखिआ ॥

Tipati rahe aaghaai mitee bhabhaakhiaa ||

ਤੇ (ਇਸ ਨਾਮ-ਰੂਪ ਭੋਜਨ ਨਾਲ) ਉਹ ਬੜੇ ਰੱਜ ਜਾਂਦੇ ਹਨ ਉਹਨਾਂ ਦੀ ਹੋਰ ਖਾਣ ਦੀ ਇੱਛਾ ਮਿਟ ਜਾਂਦੀ ਹੈ ।

अब मैं तृप्त एवं संतुष्ट हो गया हूँ तथा मेरी भोजन की अभिलाषा मिट गई है।

I am satisfied and satiated, and my hunger is appeased.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥

सभ अंदरि इकु वरतै किनै विरलै लाखिआ ॥

Sabh anddari iku varatai kinai viralai laakhiaa ||

ਸਾਰੇ ਜੀਵਾਂ ਵਿਚ ਇਕ ਪ੍ਰਭੂ ਆਪ ਵਿਆਪਕ ਹੈ, ਪਰ ਕਿਸੇ ਵਿਹਲੇ ਨੇ ਇਹ ਸਮਝਿਆ ਹੈ;

सभी के हृदय में एक ईश्वर ही मौजूद है तथा इस तथ्य का किसी विरले को ही ज्ञान प्राप्त हुआ है।

The One Lord is pervading in all, but rare are those who realize this.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥

जन नानक भए निहालु प्रभ की पाखिआ ॥२०॥

Jan naanak bhae nihaalu prbh kee paakhiaa ||20||

ਤੇ ਹੇ ਨਾਨਕ! (ਉਹ ਵਿਰਲਾ) ਦਾਸ ਪ੍ਰਭੂ ਦੇ ਪੱਖ ਕਰ ਕੇ ਖਿੜਿਆ ਰਹਿੰਦਾ ਹੈ ॥੨੦॥

नानक प्रभु की शरण लेकर निहाल हो गया है।॥२०॥

Servant Nanak is enraptured, in the Protection of God. ||20||

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३ ॥

Shalok, Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥

सतिगुर नो सभु को वेखदा जेता जगतु संसारु ॥

Satigur no sabhu ko vekhadaa jetaa jagatu sanssaaru ||

ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ,

परमात्मा ने जितना भी जगत-संसार बनाया है, जगत के सारे प्राणी सतिगुरु के दर्शन करते हैं।

All the living beings of the world behold the True Guru.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥

डिठै मुकति न होवई जिचरु सबदि न करे वीचारु ॥

Dithai mukati na hovaee jicharu sabadi na kare veechaaru ||

(ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦਾ,

परन्तु गुरु के दर्शनों से प्राणी को तब तक मोक्ष नहीं मिलता, जब तक वह शब्द पर विचार नहीं करता,"

One is not liberated by merely seeing Him, unless one contemplates the Word of His Shabad.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥

हउमै मैलु न चुकई नामि न लगै पिआरु ॥

Haumai mailu na chukaee naami na lagai piaaru ||

(ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿਚ ਪਿਆਰ ਨਹੀਂ ਬਣਦਾ ।

(जब तक) उसकी अहंकार की मैल दूर नहीं होती और न ही भगवान के नाम से प्रेम होता है।

The filth of ego is not removed, and he does not enshrine love for the Naam.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥

इकि आपे बखसि मिलाइअनु दुबिधा तजि विकार ॥

Iki aape bakhasi milaaianu dubidhaa taji vikaar ||

ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ ਛੱਡੇ ਹਨ ।

कुछ प्राणियों को तो भगवान क्षमा करके अपने साथ मिला लेता है, जो दुविधा एवं विकार त्याग देते हैं।

The Lord forgives some, and unites them with Himself; they forsake their duality and sinful ways.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥੧॥

नानक इकि दरसनु देखि मरि मिले सतिगुर हेति पिआरि ॥१॥

Naanak iki darasanu dekhi mari mile satigur heti piaari ||1||

ਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿਚ ਬਿਰਤੀ ਜੋੜ ਕੇ ਮਰ ਕੇ (ਭਾਵ, ਆਪਾ ਗਵਾ ਕੇ) ਹਰੀ ਵਿਚ ਮਿਲ ਗਏ ਹਨ ॥੧॥

हे नानक ! कुछ लोग स्नेह, प्यार के कारण सतिगुरु के दर्शन करके अपने आहत्व को मार कर सत्य से मिल जाते हैं।१ ।।

O Nanak, some behold the Blessed Vision of the True Guru's Darshan, with love and affection; conquering their ego, they meet with the Lord. ||1||

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਮਃ ੩ ॥

मः ३ ॥

M:h 3 ||

महला ३।

Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥

सतिगुरू न सेविओ मूरख अंध गवारि ॥

Satiguroo na sevio moorakh anddh gavaari ||

ਅੰਨ੍ਹੇ ਮੂਰਖ ਗਵਾਰ ਨੇ ਆਪਣੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ,

मूर्ख, अन्धा एवं गंवार व्यक्ति सतगुरु की सेवा नहीं करता।

The foolish, blind clown does not serve the True Guru.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥

दूजै भाइ बहुतु दुखु लागा जलता करे पुकार ॥

Doojai bhaai bahutu dukhu laagaa jalataa kare pukaar ||

ਮਾਇਆ ਦੇ ਪਿਆਰ ਵਿਚ ਜਦੋਂ ਬਹੁਤ ਦੁਖੀ ਹੋਇਆ ਤਦੋਂ ਸੜਦਾ ਹੋਇਆ ਹਾੜੇ ਘੱਤਦਾ ਹੈ;

द्वैतभाव के कारण वह बहुत दु:ख भोगता है और दु:ख में जलता हुआ बहुत चिल्लाता है।

In love with duality, he endures terrible suffering, and burning, he cries out in pain.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥

जिन कारणि गुरू विसारिआ से न उपकरे अंती वार ॥

Jin kaara(nn)i guroo visaariaa se na upakare anttee vaar ||

ਤੇ ਜਿਨ੍ਹਾਂ ਦੇ ਵਾਸਤੇ ਸਤਿਗੁਰੂ ਨੂੰ ਵਿਸਾਰਿਆ ਹੈ ਉਹ ਆਖ਼ਰੀ ਵੇਲੇ ਨਹੀਂ ਪੁੱਕਰਦੇ ।

जिस दुनिया के मोह एवं पारिवारिक स्नेह के कारण वह गुरु को भुला देता है, वह भी अन्त में उस पर उपकार नहीं करते।

He forgets the Guru, for the sake of mere objects, but they will not come to his rescue in the end.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥

नानक गुरमती सुखु पाइआ बखसे बखसणहार ॥२॥

Naanak guramatee sukhu paaiaa bakhase bakhasa(nn)ahaar ||2||

ਹੇ ਨਾਨਕ! ਗੁਰੂ ਦੀ ਮੱਤ ਲਿਆਂ ਹੀ ਸੁਖ ਮਿਲਦਾ ਹੈ ਤੇ ਬਖ਼ਸ਼ਣ ਵਾਲਾ ਹਰੀ ਬਖ਼ਸ਼ਦਾ ਹੈ ॥੨॥

हे नानक ! गुरु के उपदेश द्वारा ही सुख प्राप्त होता है और क्षमावान परमात्मा क्षमा कर देता है॥ २॥

Through the Guru's Instructions, Nanak has found peace; the Forgiving Lord has forgiven him. ||2||

Guru Amardas ji / Raag Vadhans / Vadhans ki vaar (M: 4) / Guru Granth Sahib ji - Ang 594

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥

तू आपे आपि आपि सभु करता कोई दूजा होइ सु अवरो कहीऐ ॥

Too aape aapi aapi sabhu karataa koee doojaa hoi su avaro kaheeai ||

ਹੇ ਹਰੀ! ਤੂੰ ਆਪ ਹੀ ਆਪ ਹੈਂ ਤੇ ਆਪ ਹੀ ਸਭ ਕੁਝ ਪੈਦਾ ਕਰਦਾ ਹੈਂ, ਕਿਸੇ ਹੋਰ ਦੂਜੇ ਨੂੰ ਪੈਦਾ ਕਰਨ ਵਾਲਾ ਤਾਂ ਹੀ ਆਖੀਏ, ਜੇ ਕੋਈ ਹੋਰ ਹੋਵੇ ਹੀ ।

हे ईश्वर ! तू स्वयं ही सबका रचयिता है, यदि कोई दूसरा होता तो ही मैं उसका जिक्र करता।

You Yourself, all by Yourself, are the Creator of all. If there were any other, then I would speak of another.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥

हरि आपे बोलै आपि बुलावै हरि आपे जलि थलि रवि रहीऐ ॥

Hari aape bolai aapi bulaavai hari aape jali thali ravi raheeai ||

ਹਰੀ ਆਪ ਹੀ (ਸਭ ਜੀਵਾਂ ਵਿਚ) ਬੋਲਦਾ ਹੈ, ਆਪ ਹੀ ਸਭ ਨੂੰ ਬੁਲਾਉਂਦਾ ਹੈ ਅਤੇ ਆਪ ਹੀ ਜਲ ਵਿਚ ਥਲ ਵਿਚ ਵਿਆਪ ਰਿਹਾ ਹੈ ।

परमात्मा स्वयं ही बोलता है, स्वयं ही हम से बुलवाता है और वह स्वयं ही समुद्र एवं धरती में मौजूद है।

The Lord Himself speaks, and causes us to speak; He Himself is pervading the water and the land.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥

हरि आपे मारै हरि आपे छोडै मन हरि सरणी पड़ि रहीऐ ॥

Hari aape maarai hari aape chhodai man hari sara(nn)ee pa(rr)i raheeai ||

ਹੇ ਮਨ! ਹਰੀ ਆਪ ਹੀ ਮਾਰਦਾ ਹੈ ਤੇ ਆਪ ਹੀ ਬਖ਼ਸ਼ਦਾ ਹੈ, (ਇਸ ਵਾਸਤੇ) ਹਰੀ ਦੀ ਸ਼ਰਨ ਵਿਚ ਪਿਆ ਰਹੁ ।

परमेश्वर स्वयं ही नाश करता है और स्वयं ही मुक्ति प्रदान करता है। हे मन ! इसलिए परमेश्वर की शरण में पड़े रहना चाहिए।

The Lord Himself destroys, and the Lord Himself saves. O mind, seek and remain in the Lord's Sanctuary.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥

हरि बिनु कोई मारि जीवालि न सकै मन होइ निचिंद निसलु होइ रहीऐ ॥

Hari binu koee maari jeevaali na sakai man hoi nichindd nisalu hoi raheeai ||

ਹਰੀ ਤੋਂ ਬਿਨਾ ਕੋਈ ਹੋਰ ਨਾ ਮਾਰ ਸਕਦਾ ਹੈ ਨਾ ਜਿਵਾ ਸਕਦਾ ਹੈ, (ਇਸ ਵਾਸਤੇ) ਹੇ ਮਨ! ਬਿਲਕੁਲ ਬੇਫਿਕਰ ਹੋ ਰਹੁ (ਭਾਵ, ਹੋਰ ਕਿਸੇ ਦੀ ਆਸ ਨਾ ਰੱਖ) ।

हे मेरे मन ! हमें तो परमेश्वर के सिवाय कोई मार अथवा जीवित नहीं कर सकता, इसलिए हमें निश्चिन्त एवं निडर होकर रहना चाहिए।

Other than the Lord, no one can kill or rejuvenate. O mind, do not be anxious - remain fearless.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ

उठदिआ बहदिआ सुतिआ सदा सदा हरि नामु धिआईऐ जन नानक गुरमुखि हरि लहीऐ ॥२१॥१॥ सुधु

Uthadiaa bahadiaa sutiaa sadaa sadaa hari naamu dhiaaeeai jan naanak guramukhi hari laheeai ||21||1|| sudhu

ਹੇ ਦਾਸ ਨਾਨਕ! ਜੇ ਉਠਦਿਆਂ ਬਹਿੰਦਿਆਂ ਤੇ ਸੁੱਤਿਆਂ ਹਰ ਵੇਲੇ ਹਰੀ ਦਾ ਨਾਮ ਸਿਮਰੀਏ ਤਾਂ ਸਤਿਗੁਰੂ ਦੇ ਸਨਮੁਖ ਹੋ ਕੇ ਹਰਿ ਮਿਲ ਪੈਂਦਾ ਹੈ ॥੨੧॥੧॥ ਸ਼ੁਧ ।

उठते-बैठते एवं सोते वक्त सदा हरि-नाम का ध्यान करते रहना चाहिए। हे नानक ! गुरु के सान्निध्य में ही परमेश्वर मिलता है। ॥२१ ॥ १ ॥ शुद्ध।

While standing, sitting, and sleeping, forever and ever, meditate on the Lord's Name; O servant Nanak, as Gurmukh, you shall attain the Lord. ||21||1|| Sudh ||

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 594

Download SGGS PDF Daily Updates ADVERTISE HERE