ANG 585, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਭ੍ਰਮੁ ਮਾਇਆ ਵਿਚਹੁ ਕਟੀਐ ਸਚੜੈ ਨਾਮਿ ਸਮਾਏ ॥

भ्रमु माइआ विचहु कटीऐ सचड़ै नामि समाए ॥

Bhrmu maaiaa vichahu kateeai sacha(rr)ai naami samaae ||

(ਤਦੋਂ ਮਨੁੱਖ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ਤੇ ਇਸ ਦੇ ਅੰਦਰੋਂ ਮਾਇਆ ਦੀ ਖ਼ਾਤਰ ਭਟਕਣਾ ਦੂਰ ਹੋ ਜਾਂਦੀ ਹੈ ।

सतगुरु उसके मन में से माया का भृम दूर कर देता है और फिर वह सत्य-नाम में समाया रहता है।

Doubt and Maya have been removed from within me, and I am merged in the Naam, the True Name of the Lord.

Guru Amardas ji / Raag Vadhans / Alahniyan / Guru Granth Sahib ji - Ang 585

ਸਚੈ ਨਾਮਿ ਸਮਾਏ ਹਰਿ ਗੁਣ ਗਾਏ ਮਿਲਿ ਪ੍ਰੀਤਮ ਸੁਖੁ ਪਾਏ ॥

सचै नामि समाए हरि गुण गाए मिलि प्रीतम सुखु पाए ॥

Sachai naami samaae hari gu(nn) gaae mili preetam sukhu paae ||

ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਆਨੰਦ ਮਾਣਦਾ ਹੈ ।

सत्य-नाम में समाकर वह भगवान का गुणगान करता रहता है और अपने प्रियतम प्रभु से मिलकर सुख प्राप्त करता है।

Merged in the True Name of the Lord, I sing the Glorious Praises of the Lord; meeting my Beloved, I have found peace.

Guru Amardas ji / Raag Vadhans / Alahniyan / Guru Granth Sahib ji - Ang 585

ਸਦਾ ਅਨੰਦਿ ਰਹੈ ਦਿਨੁ ਰਾਤੀ ਵਿਚਹੁ ਹੰਉਮੈ ਜਾਏ ॥

सदा अनंदि रहै दिनु राती विचहु हंउमै जाए ॥

Sadaa ananddi rahai dinu raatee vichahu hannumai jaae ||

ਇਸ ਆਨੰਦ ਵਿਚ ਦਿਨ ਰਾਤ ਸਦਾ ਟਿਕਿਆ ਰਹਿੰਦਾ ਹੈ, ਤੇ, ਇਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ।

वह दिन-रात हमेशा ही आनंद में रहता है और उसके हृदय से अहंत्व दूर हो जाता है।

I am in constant bliss, day and night; egotism has been dispelled from within me.

Guru Amardas ji / Raag Vadhans / Alahniyan / Guru Granth Sahib ji - Ang 585

ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ ਤਿਨ ਕੈ ਹੰਉ ਲਾਗਉ ਪਾਏ ॥

जिनी पुरखी हरि नामि चितु लाइआ तिन कै हंउ लागउ पाए ॥

Jinee purakhee hari naami chitu laaiaa tin kai hannu laagau paae ||

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜਿਆ ਹੋਇਆ ਹੈ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ ।

जिन महापुरुषों ने हरि के नाम को अपने चित्त से लगाया है, मैं उनके चरण स्पर्श करता हूँ।

I fall at the feet of those who enshrine the Naam within their consciousness.

Guru Amardas ji / Raag Vadhans / Alahniyan / Guru Granth Sahib ji - Ang 585

ਕਾਂਇਆ ਕੰਚਨੁ ਤਾਂ ਥੀਐ ਜਾ ਸਤਿਗੁਰੁ ਲਏ ਮਿਲਾਏ ॥੨॥

कांइआ कंचनु तां थीऐ जा सतिगुरु लए मिलाए ॥२॥

Kaaniaa kancchanu taan theeai jaa satiguru lae milaae ||2||

ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੋ ਜਾਂਦਾ ਹੈ, ਜਦੋਂ ਗੁਰੂ ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ ॥੨॥

यदि सतिगुरु अपने साथ मिला लें, तो यह शरीर स्वर्ण की भाँति पावन हो जाता है॥ २॥

The body becomes like gold, when the True Guru unites one with Himself. ||2||

Guru Amardas ji / Raag Vadhans / Alahniyan / Guru Granth Sahib ji - Ang 585

ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥

सो सचा सचु सलाहीऐ जे सतिगुरु देइ बुझाए ॥

So sachaa sachu salaaheeai je satiguru dei bujhaae ||

ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ, ਜਦੋਂ ਗੁਰੂ ਇਹ ਸੂਝ ਦੇਂਦਾ ਹੈ ।

यदि सतगुरु सूझ प्रदान करें तो ही उस सच्चे प्रभु का स्तुतिगान किया जाता है।

We truly praise the True Lord, when the True Guru imparts understanding.

Guru Amardas ji / Raag Vadhans / Alahniyan / Guru Granth Sahib ji - Ang 585

ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ ॥

बिनु सतिगुर भरमि भुलाणीआ किआ मुहु देसनि आगै जाए ॥

Binu satigur bharami bhulaa(nn)eeaa kiaa muhu desani aagai jaae ||

ਗੁਰੂ ਦੀ ਸਰਨ ਤੋਂ ਬਿਨਾ (ਜੀਵ-ਇਸਤ੍ਰੀਆਂ) ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦੀਆਂ ਹਨ ਤੇ ਪਰਲੋਕ ਵਿਚ ਜਾ ਕੇ ਸ਼ਰਮ-ਸਾਰ ਹੁੰਦੀਆਂ ਹਨ ।

सच्चे गुरु के बिना जो जीव-स्त्रियों भृम में मूली हुई हैं, वे आगे जाकर परलोक में क्या मुंह दिखाएँगी ?

Without the True Guru, they are deluded by doubt; going to the world hereafter, what face will they display?

Guru Amardas ji / Raag Vadhans / Alahniyan / Guru Granth Sahib ji - Ang 585

ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ ॥

किआ देनि मुहु जाए अवगुणि पछुताए दुखो दुखु कमाए ॥

Kiaa deni muhu jaae avagu(nn)i pachhutaae dukho dukhu kamaae ||

ਪਰਲੋਕ ਵਿਚ ਜਾ ਕੇ ਉਹ ਮੂੰਹ ਨਹੀਂ ਵਿਖਾ ਸਕਦੀਆਂ । ਜੇਹੜੀ (ਜੀਵ-ਇਸਤ੍ਰੀ) ਔਗੁਣ ਵਿਚ ਫਸ ਜਾਂਦੀ ਹੈ, ਉਹ ਆਖ਼ਰ ਪਛੁਤਾਂਦੀ ਹੈ, ਉਹ ਸਦਾ ਦੁੱਖ ਹੀ ਦੁੱਖ ਸਹੇੜਦੀ ਹੈ ।

वे परलोक में क्या मुंह दिखाएँगी, वे अपने अवगुणों के कारण पछताती हैं और दुःख ही भोगती हैं।

What face will they show, when they go there? They will regret and repent for their sins; their actions will bring them only pain and suffering.

Guru Amardas ji / Raag Vadhans / Alahniyan / Guru Granth Sahib ji - Ang 585

ਨਾਮਿ ਰਤੀਆ ਸੇ ਰੰਗਿ ਚਲੂਲਾ ਪਿਰ ਕੈ ਅੰਕਿ ਸਮਾਏ ॥

नामि रतीआ से रंगि चलूला पिर कै अंकि समाए ॥

Naami rateeaa se ranggi chaloolaa pir kai ankki samaae ||

ਪਰਮਾਤਮਾ ਦੇ ਨਾਮ ਵਿਚ ਰੰਗੀਆਂ ਹੋਈਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਕੇ ਗੂੜ੍ਹੇ ਪ੍ਰੇਮ-ਰੰਗ ਵਿਚ (ਮਸਤ ਰਹਿੰਦੀਆਂ ਹਨ) ।

लेकिन जो जीव-स्त्रियाँ नाम में मग्न रहती हैं, उनका गहरा लाल रंग हो जाता है और वे अपने पति-परमेश्वर की गोद में विलीन हो जाती हैं।

Those who are imbued with the Naam are dyed in the deep crimson color of the Lord's Love; they merge into the Being of their Husband Lord.

Guru Amardas ji / Raag Vadhans / Alahniyan / Guru Granth Sahib ji - Ang 585

ਤਿਸੁ ਜੇਵਡੁ ਅਵਰੁ ਨ ਸੂਝਈ ਕਿਸੁ ਆਗੈ ਕਹੀਐ ਜਾਏ ॥

तिसु जेवडु अवरु न सूझई किसु आगै कहीऐ जाए ॥

Tisu jevadu avaru na soojhaee kisu aagai kaheeai jaae ||

ਉਸ ਪਰਮਾਤਮਾ ਦੇ ਬਰਾਬਰ ਦਾ (ਜਗਤ ਵਿਚ) ਹੋਰ ਕੋਈ ਨਹੀਂ ਦਿੱਸਦਾ (ਇਸ ਵਾਸਤੇ ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਅੱਗੇ (ਕੋਈ ਦੁਖ ਸੁਖ) ਦੱਸਿਆ ਨਹੀਂ ਜਾ ਸਕਦਾ ।

मुझे परमात्मा जैसा महान् अन्य कोई नहीं दिखाई देता। फिर मैं अपना दुःख किसके समक्ष जाकर कहूँ?

I can conceive of no other as great as the Lord; unto whom should I go and speak?

Guru Amardas ji / Raag Vadhans / Alahniyan / Guru Granth Sahib ji - Ang 585

ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥੩॥

सो सचा सचु सलाहीऐ जे सतिगुरु देइ बुझाए ॥३॥

So sachaa sachu salaaheeai je satiguru dei bujhaae ||3||

ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ, ਜਦੋਂ ਗੁਰੂ ਇਹ ਸੂਝ ਦੇਂਦਾ ਹੈ ॥੩॥

यदि सतगुरु सूझ प्रदान करें तो उस परम-सत्य का स्तुतिगान किया जाता है॥ ३॥

We truly praise the True Lord, when the True Guru imparts understanding. ||3||

Guru Amardas ji / Raag Vadhans / Alahniyan / Guru Granth Sahib ji - Ang 585

ਜਿਨੀ ਸਚੜਾ ਸਚੁ ਸਲਾਹਿਆ ਹੰਉ ਤਿਨ ਲਾਗਉ ਪਾਏ ॥

जिनी सचड़ा सचु सलाहिआ हंउ तिन लागउ पाए ॥

Jinee sacha(rr)aa sachu salaahiaa hannu tin laagau paae ||

ਜਿਨ੍ਹਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ ।

जिन्होंने सच्चे परमात्मा की प्रशंसा की है, मैं उनके चरण स्पर्श करता हूँ।

I fall at the feet of those who praise the Truest of the True.

Guru Amardas ji / Raag Vadhans / Alahniyan / Guru Granth Sahib ji - Ang 585

ਸੇ ਜਨ ਸਚੇ ਨਿਰਮਲੇ ਤਿਨ ਮਿਲਿਆ ਮਲੁ ਸਭ ਜਾਏ ॥

से जन सचे निरमले तिन मिलिआ मलु सभ जाए ॥

Se jan sache niramale tin miliaa malu sabh jaae ||

ਉਹ ਮਨੁੱਖ ਅਡੋਲ-ਚਿੱਤ ਹੋ ਜਾਂਦੇ ਹਨ, ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਦਾ ਦਰਸ਼ਨ ਕੀਤਿਆਂ (ਵਿਕਾਰਾਂ ਦੀ) ਸਾਰੀ ਮੈਲ ਦੂਰ ਹੋ ਜਾਂਦੀ ਹੈ ।

ऐसे मनुष्य सत्यवादी एवं निर्मल होते हैं और उन्हें मिलकर मन की अहंकार रूपी मैल दूर हो जाती है।

Those humble beings are true, and immaculately pure; meeting them, all filth is washed off.

Guru Amardas ji / Raag Vadhans / Alahniyan / Guru Granth Sahib ji - Ang 585

ਤਿਨ ਮਿਲਿਆ ਮਲੁ ਸਭ ਜਾਏ ਸਚੈ ਸਰਿ ਨਾਏ ਸਚੈ ਸਹਜਿ ਸੁਭਾਏ ॥

तिन मिलिआ मलु सभ जाए सचै सरि नाए सचै सहजि सुभाए ॥

Tin miliaa malu sabh jaae sachai sari naae sachai sahaji subhaae ||

ਉਹਨਾਂ ਦਾ ਦੀਦਾਰ ਕਰਨ ਨਾਲ (ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ-ਸਰੋਵਰ ਵਿਚ ਇਸ਼ਨਾਨ ਕਰਦਾ ਹੈ ਉਸ (ਪ੍ਰਭੂ) ਵਿਚ ਲੀਨ ਹੋ ਜਾਂਦਾ ਹੈ ।

उनको मिलकर अहंकार रूपी मैल निवृत्त हो जाती है और मनुष्य सत्यनाम के सच्चे सरोवर में स्नान करता है और सहज स्वभाव ही सत्यवादी बन जाता है।

Meeting them, all filth is washed off; bathing in the Pool of Truth, one becomes truthful, with intuitive ease.

Guru Amardas ji / Raag Vadhans / Alahniyan / Guru Granth Sahib ji - Ang 585

ਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਏ ॥

नामु निरंजनु अगमु अगोचरु सतिगुरि दीआ बुझाए ॥

Naamu niranjjanu agamu agocharu satiguri deeaa bujhaae ||

ਸਤਿਗੁਰ ਨੇ ਮੈਨੂੰ ਇਹ ਸੂਝ ਦਿੱਤੀ ਹੈ ਕਿ ਪਰਮਾਤਮਾ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ (ਕਰਨ ਵਾਲਾ) ਹੈ, ਪਰ ਪ੍ਰਭੂ (ਸਿਆਣਪ ਚਤੁਰਾਈ ਦੀ ਰਾਹੀਂ) ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਭੀ ਉਸ ਤਕ ਪਹੁੰਚ ਨਹੀਂ ।

सतिगुरु ने मुझे अगम्य, अगोचर एवं मायातीत प्रभु-नाम का भेद बता दिया है।

The True Guru has given me the realization of the Naam, the Immaculate Name of the Lord, the unfathomable, the imperceptible.

Guru Amardas ji / Raag Vadhans / Alahniyan / Guru Granth Sahib ji - Ang 585

ਅਨਦਿਨੁ ਭਗਤਿ ਕਰਹਿ ਰੰਗਿ ਰਾਤੇ ਨਾਨਕ ਸਚਿ ਸਮਾਏ ॥

अनदिनु भगति करहि रंगि राते नानक सचि समाए ॥

Anadinu bhagati karahi ranggi raate naanak sachi samaae ||

ਹੇ ਨਾਨਕ! ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਨਾਮ-ਰੰਗ ਵਿਚ ਰੰਗੇ ਕੇ ਪ੍ਰਭੂ ਦੀ ਭਗਤੀ ਕਰ!

नानक का कथन है कि प्रेम-रंग में लीन हुए जो रात-दिन प्रभु-भक्ति करते हैं, वे सत्य में समा जाते हैं।

Those who perform devotional worship to the Lord night and day, are imbued with His Love; O Nanak, they are absorbed in the True Lord.

Guru Amardas ji / Raag Vadhans / Alahniyan / Guru Granth Sahib ji - Ang 585

ਜਿਨੀ ਸਚੜਾ ਸਚੁ ਧਿਆਇਆ ਹੰਉ ਤਿਨ ਕੈ ਲਾਗਉ ਪਾਏ ॥੪॥੪॥

जिनी सचड़ा सचु धिआइआ हंउ तिन कै लागउ पाए ॥४॥४॥

Jinee sacha(rr)aa sachu dhiaaiaa hannu tin kai laagau paae ||4||4||

ਜਿਨ੍ਹਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ ॥੪॥੪॥

जिन्होंने परम-सत्य ईश्वर का ध्यान केिया है, मैं उनके चरण स्पर्श करता हूँ॥ ४॥ ४॥

I fall at the feet of those who meditate on the Truest of the True. ||4||4||

Guru Amardas ji / Raag Vadhans / Alahniyan / Guru Granth Sahib ji - Ang 585

ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ

वडहंस की वार महला ४ ललां बहलीमा की धुनि गावणी

Vadahanss kee vaar mahalaa 4 lalaan bahaleemaa kee dhuni gaava(nn)ee

ਵਡਹੰਸ ਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ' । ਲਲਾਂ ਤੇ ਬਹਲੀਮਾ ਦੀ ਧੁਨ ਅਨੁਸਾਰ ਗਾਈ ਜਾਵੇ ।

वडहंस की वार महला ४ ललां बहलीमा की धुनि गावणी

Vaar Of Wadahans, Fourth Mehl: To Be Sung In The Tune Of Lalaa-Behleemaa:

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 585

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 585

ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३॥

Shalok, Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji - Ang 585

ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥

सबदि रते वड हंस है सचु नामु उरि धारि ॥

Sabadi rate vad hanss hai sachu naamu uri dhaari ||

ਜੋ ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਵੱਡੇ ਬਿਬੇਕੀ (ਸੰਤ) ਹਨ ।

जो लोग शब्द में मग्न हैं, वही परमहंस (परमार्थी) हैं और उन्होंने सत्यनाम को अपने हृदय में बसा कर रखा हुआ है।

The great swans are imbued with the Word of the Shabad; they enshrine the True Name within their hearts.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 585

ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥

सचु संग्रहहि सद सचि रहहि सचै नामि पिआरि ॥

Sachu sanggrhahi sad sachi rahahi sachai naami piaari ||

ਉਹ ਸੱਚਾ ਨਾਮ (ਰੂਪ ਧਨ) ਇਕੱਠਾ ਕਰਦੇ ਹਨ, ਤੇ ਸੱਚੇ ਨਾਮ ਵਿਚ ਪਿਆਰ ਦੇ ਕਾਰਨ ਸੱਚ ਵਿਚ ਹੀ ਲੀਨ ਰਹਿੰਦੇ ਹਨ ।

वे सत्य को संचित करते हैं, सत्य में लीन रहते हैं और सत्य नाम से ही प्रेम करते हैं।

They gather Truth, remain always in Truth, and love the True Name.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 585

ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥

सदा निरमल मैलु न लगई नदरि कीती करतारि ॥

Sadaa niramal mailu na lagaee nadari keetee karataari ||

ਕਰਤਾਰ ਨੇ ਉਹਨਾਂ ਉਤੇ ਮੇਹਰ ਦੀ ਨਜ਼ਰ ਕੀਤੀ ਹੋਈ ਹੈ; (ਇਸ ਕਰਕੇ) ਉਹ ਸਦਾ ਪਵਿਤ੍ਰ ਹਨ ਉਹਨਾਂ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ ।

करतार ने उन पर यह दया-दृष्टि की हुई है कि वे हमेशा पावन रहते हैं और उन्हें कोई मैल नहीं लगती।

They are always pure and immaculate - filth does not touch them; they are blessed with the Grace of the Creator Lord.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 585

ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥

नानक हउ तिन कै बलिहारणै जो अनदिनु जपहि मुरारि ॥१॥

Naanak hau tin kai balihaara(nn)ai jo anadinu japahi muraari ||1||

ਹੇ ਨਾਨਕ! ਜੋ ਮਨੁੱਖ ਹਰ ਵੇਲੇ ਪ੍ਰਭੂ ਨੂੰ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ॥੧॥

हे नानक ! मैं उन महापुरुषों पर कुर्बान जाता हूँ, जो निशदिन प्रभु का जाप करते हैं।॥ १॥

O Nanak, I am a sacrifice to those who, night and day, meditate on the Lord. ||1||

Guru Amardas ji / Raag Vadhans / Vadhans ki vaar (M: 4) / Guru Granth Sahib ji - Ang 585

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji - Ang 585

ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥

मै जानिआ वड हंसु है ता मै कीआ संगु ॥

Mai jaaniaa vad hanssu hai taa mai keeaa sanggu ||

ਮੈਂ ਸਮਝਿਆ ਸੀ ਕਿ ਇਹ ਕੋਈ ਵੱਡਾ ਸੰਤ ਹੈ, ਇਸ ਵਾਸਤੇ ਮੈਂ ਇਸ ਨਾਲ ਸਾਥ ਕੀਤਾ ਸੀ ।

मैं यह जानती थी कि वह कोई परमहंस (परमार्थी) है, तभी मैंने उसकी संगति की।

I thought that he was a great swan, so I associated with him.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 585

ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥

जे जाणा बगु बपुड़ा त जनमि न देदी अंगु ॥२॥

Je jaa(nn)aa bagu bapu(rr)aa ta janami na dedee anggu ||2||

ਜੇ ਮੈਨੂੰ ਪਤਾ ਹੁੰਦਾ ਕਿ ਇਹ ਵਿਚਾਰਾ ਪਖੰਡੀ ਮਨੁੱਖ ਹੈ ਤਾਂ ਮੈਂ ਮੁੱਢ ਤੋਂ ਹੀ ਇਸ ਦੇ ਪਾਸ ਨਾਹ ਬੈਠਦੀ ॥੨॥

यदि यह समझती कि बेचारा बगुला अर्थात् कोई ढोंगी है तो जन्म से ही उससे मिलाप न करती ॥ २ ॥

If I had known that he was only a wretched heron from birth, I would not have touched him. ||2||

Guru Amardas ji / Raag Vadhans / Vadhans ki vaar (M: 4) / Guru Granth Sahib ji - Ang 585

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji - Ang 585

ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥

हंसा वेखि तरंदिआ बगां भि आया चाउ ॥

Hanssaa vekhi taranddiaa bagaan bhi aayaa chaau ||

ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਅ ਕੁੱਦਿਆ,

हंसों (परमार्थियों) को तैरते देखकर बगुलों (ढोंगियों) को भी तैरने की तीव्र लालसा उत्पन्न हुई है।

Seeing the swans swimming, the herons became envious.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 585

ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥

डुबि मुए बग बपुड़े सिरु तलि उपरि पाउ ॥३॥

Dubi mue bag bapu(rr)e siru tali upari paau ||3||

ਪਰ ਬਗਲੇ ਵਿਚਾਰੇ ਸਿਰ-ਪਰਨੇ ਹੋ ਕੇ ਡੁੱਬ ਕੇ ਮਰ ਗਏ ॥੩॥

लेकिन बेचारे बगुले तो भवसागर में डूबकर प्राण त्याग गए. उनके सिर नीचे एवं पैर ऊपर थे॥ ३॥

But the poor herons drowned and died, and floated with their heads down, and their feet above. ||3||

Guru Amardas ji / Raag Vadhans / Vadhans ki vaar (M: 4) / Guru Granth Sahib ji - Ang 585

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 585

ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥

तू आपे ही आपि आपि है आपि कारणु कीआ ॥

Too aape hee aapi aapi hai aapi kaara(nn)u keeaa ||

(ਹੇ ਪ੍ਰਭੂ!) ਸੰਸਾਰ ਦਾ ਮੁੱਢ ਤੂੰ ਆਪ ਹੀ ਬਣਾਇਆ, (ਕਿਉਂਕਿ ਇਸ ਤੋਂ ਪਹਿਲਾਂ ਦਾ ਭੀ) ਤੂੰ ਆਪ ਹੀ ਹੈਂ, ਤੂੰ ਆਪ ਹੀ ਹੈਂ ।

हे परमपिता ! तू स्वयंभू, सर्वशक्तिमान है और तूने स्वयं ही संसार बनाया है।

You Yourself are Yourself, all by Yourself; You Yourself created the creation.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 585

ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਨ ਬੀਆ ॥

तू आपे आपि निरंकारु है को अवरु न बीआ ॥

Too aape aapi nirankkaaru hai ko avaru na beeaa ||

ਤੇਰਾ ਕੋਈ ਖ਼ਾਸ ਸਰੂਪ ਨਹੀਂ ਹੈ (ਜੋ ਮੈਂ ਬਿਆਨ ਕਰ ਸਕਾਂ), ਤੇਰੇ ਵਰਗਾ ਕੋਈ ਦੂਜਾ ਨਹੀਂ ਹੈ ।

तू स्वयं ही निराकार है और तेरे सिवाय अन्य कोई दूसरा नहीं।

You Yourself are Yourself the Formless Lord; there is no other than You.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 585

ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥

तू करण कारण समरथु है तू करहि सु थीआ ॥

Too kara(nn) kaara(nn) samarathu hai too karahi su theeaa ||

ਸ੍ਰਿਸ਼ਟੀ ਦੀ ਉਤਪੱਤੀ ਕਰਨ ਦੇ ਤੂੰ ਹੀ ਸਮਰੱਥ ਹੈਂ, ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ ।

तू ही करने एवं कराने में समर्थ है एवं जो तू करता है, वही होता है।

You are the all-powerful Cause of causes; what You do, comes to be.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 585

ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥

तू अणमंगिआ दानु देवणा सभनाहा जीआ ॥

Too a(nn)amanggiaa daanu deva(nn)aa sabhanaahaa jeeaa ||

ਤੂੰ ਸਾਰੇ ਜੀਵਾਂ ਨੂੰ (ਉਹਨਾਂ ਦੇ) ਮੰਗਣ ਤੋਂ ਬਿਨਾ ਹੀ ਸਭ ਦਾਤਾਂ ਦੇ ਰਿਹਾ ਹੈਂ ।

तू ही सब जीवों को बिना मॉगे हुए दान प्रदान करता है।

You give gifts to all beings, without their asking.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 585

ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥

सभि आखहु सतिगुरु वाहु वाहु जिनि दानु हरि नामु मुखि दीआ ॥१॥

Sabhi aakhahu satiguru vaahu vaahu jini daanu hari naamu mukhi deeaa ||1||

ਸਾਰੇ ਆਖੋ! ਸਤਿਗੁਰੂ (ਭੀ) ਧੰਨ ਹੈ ਜਿਸ ਨੇ (ਇਹੋ ਜਿਹੇ) ਪ੍ਰਭੂ ਦੀ ਨਾਮ-ਰੂਪ ਦਾਤ (ਅਸਾਡੇ) ਮੂੰਹ ਵਿਚ ਪਾਈ ਹੈ ॥੧॥

सभी बोलो-सतिगुरु धन्य-धन्य हैं, जिसने हरि-नाम का दान हम जीवों के मुख में दिया हुआ है॥ १॥

Everyone proclaims, ""Waaho! Waaho! Blessed, blessed is the True Guru, who has given the supreme gift of the Name of the Lord. ||1||

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 585Download SGGS PDF Daily Updates ADVERTISE HERE