ANG 584, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਸਾ ਧਨ ਮਿਲੈ ਮਿਲਾਈ ਪਿਰੁ ਅੰਤਰਿ ਸਦਾ ਸਮਾਲੇ ॥

नानक सा धन मिलै मिलाई पिरु अंतरि सदा समाले ॥

Naanak saa dhan milai milaaee piru anttari sadaa samaale ||

ਹੇ ਨਾਨਕ! ਜੇਹੜੀ ਜੀਵ-ਇਸਤ੍ਰੀ (ਗੁਰੂ ਦੀ ਕਿਰਪਾ ਨਾਲ) ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ, ਉਹ (ਗੁਰੂ ਦੀ) ਮਿਲਾਈ ਹੋਈ ਪ੍ਰਭੂ ਨੂੰ ਮਿਲ ਪੈਂਦੀ ਹੈ ।

हे नानक ! जो जीव-स्त्री अपने अन्तर्मन में पति-परमेश्वर को सदा याद करती रहती है, वह गुरु द्वारा मिलाई हुई अपने पति-प्रभु से मिल जाती है।

O Nanak, that soul-bride is united in Union; she cherishes her Beloved Husband forever, deep within herself.

Guru Amardas ji / Raag Vadhans / Alahniyan / Guru Granth Sahib ji - Ang 584

ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨ ਜਾਣੈ ਪਿਰੁ ਹੈ ਨਾਲੇ ॥੪॥੨॥

इकि रोवहि पिरहि विछुंनीआ अंधी न जाणै पिरु है नाले ॥४॥२॥

Iki rovahi pirahi vichhunneeaa anddhee na jaa(nn)ai piru hai naale ||4||2||

ਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖ ਪਾਂਦੀਆਂ ਹਨ । ਮਾਇਆ ਦੇ ਮੋਹ ਵਿਚ ਅੰਨ੍ਹੀ ਹੋ ਚੁਕੀ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ ॥੪॥੨॥

अपने पति-परमेश्वर से विछुड़ी हुई कई जीव-स्त्रियाँ रोती रहती है।लेकिन अज्ञानता में अन्धी हुई उन्हें यह नहीं पता कि उनका पति-परमेश्वर तो उनके साथ ही है।४ ॥ २ ॥

Some weep and wail, separated from their Husband Lord; the blind ones do not know that their Husband is with them. ||4||2||

Guru Amardas ji / Raag Vadhans / Alahniyan / Guru Granth Sahib ji - Ang 584


ਵਡਹੰਸੁ ਮਃ ੩ ॥

वडहंसु मः ३ ॥

Vadahanssu M: 3 ||

वडहंसु मः ३ ॥

Wadahans, Third Mehl:

Guru Amardas ji / Raag Vadhans / Alahniyan / Guru Granth Sahib ji - Ang 584

ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥

रोवहि पिरहि विछुंनीआ मै पिरु सचड़ा है सदा नाले ॥

Rovahi pirahi vichhunneeaa mai piru sacha(rr)aa hai sadaa naale ||

ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਜੀਵ-ਇਸਤ੍ਰੀਆਂ ਸਦਾ ਦੁਖੀ ਰਹਿੰਦੀਆਂ ਹਨ (ਉਹ ਨਹੀਂ ਜਾਣਦੀਆਂ ਕਿ) ਮੇਰਾ ਪ੍ਰਭੂ-ਪਤੀ ਸਦਾ ਜੀਊਂਦਾ-ਜਾਗਦਾ ਹੈ ਤੇ ਸਦਾ (ਸਾਡੇ) ਨਾਲ ਵੱਸਦਾ ਹੈ ।

मेरा सच्चा पति-परमेश्वर सर्वदा मेरे साथ रहता है किन्तु उससे जुदा होकर कई जीव-स्त्रियाँ विलाप करती रहती हैं।

Those who are separated from their Beloved Husband Lord weep and wail, but my True Husband Lord is always with me.

Guru Amardas ji / Raag Vadhans / Alahniyan / Guru Granth Sahib ji - Ang 584

ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ ॥

जिनी चलणु सही जाणिआ सतिगुरु सेवहि नामु समाले ॥

Jinee chala(nn)u sahee jaa(nn)iaa satiguru sevahi naamu samaale ||

ਜਿਨ੍ਹਾਂ ਜੀਵਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਠੀਕ ਮੰਨ ਲਿਆ ਹੈ, ਉਹ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ ।

जिन्होंने दुनिया से कूच करने को सत्य समझ लिया है, वे सतगुरु की सेवा करती हैं और परमात्मा के नाम को याद करती रहती हैं।

Those who know that they must depart, serve the True Guru, and dwell upon the Naam, the Name of the Lord.

Guru Amardas ji / Raag Vadhans / Alahniyan / Guru Granth Sahib ji - Ang 584

ਸਦਾ ਨਾਮੁ ਸਮਾਲੇ ਸਤਿਗੁਰੁ ਹੈ ਨਾਲੇ ਸਤਿਗੁਰੁ ਸੇਵਿ ਸੁਖੁ ਪਾਇਆ ॥

सदा नामु समाले सतिगुरु है नाले सतिगुरु सेवि सुखु पाइआ ॥

Sadaa naamu samaale satiguru hai naale satiguru sevi sukhu paaiaa ||

ਜੇਹੜਾ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਸਦਾ ਵਸਾਈ ਰੱਖਦਾ ਹੈ, ਗੁਰੂ ਉਸ ਦੇ ਅੰਗ-ਸੰਗ ਵੱਸਦਾ ਹੈ, ਉਹ ਗੁਰੂ ਦੀ ਦੱਸੀ ਸੇਵਾ ਕਰ ਕੇ ਸੁਖ ਮਾਣਦਾ ਹੈ ।

सतगुरु को साथ समझकर वे हमेशा नाम-सुमिरन करती हैं और सतगुरु की सेवा करके उन्होंने सुख पाया है।

They dwell constantly upon the Naam, and the True Guru is with them; they serve the True Guru, and so obtain peace.

Guru Amardas ji / Raag Vadhans / Alahniyan / Guru Granth Sahib ji - Ang 584

ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ ॥

सबदे कालु मारि सचु उरि धारि फिरि आवण जाणु न होइआ ॥

Sabade kaalu maari sachu uri dhaari phiri aava(nn) jaa(nn)u na hoiaa ||

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੌਤ ਦੇ ਡਰ ਨੂੰ ਦੂਰ ਕਰ ਕੇ ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ।

शब्द के माध्यम से उन्होंने काल के भय को मार दिया है और सत्य को अपने हृदय में लगाकर रखती हैं। फिर वे दुनिया में जन्म-मरण के चक्र में नहीं आती।

Through the Shabad, they kill death, and enshrine the True Lord within their hearts; they shall not have to come and go again.

Guru Amardas ji / Raag Vadhans / Alahniyan / Guru Granth Sahib ji - Ang 584

ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ ॥

सचा साहिबु सची नाई वेखै नदरि निहाले ॥

Sachaa saahibu sachee naaee vekhai nadari nihaale ||

ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਉਹ ਮੇਹਰ ਦੀ ਨਿਗਾਹ ਕਰ ਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ।

परमात्मा सत्यस्वरूप है और उसकी कीर्ति भी सत्य है। वह नाम-स्मरण करने वाली जीव-स्त्रियों को अपनी कृपा-दृष्टि से देखता है।

True is the Lord and Master, and True is His Name; bestowing His Gracious Glance, one is enraptured.

Guru Amardas ji / Raag Vadhans / Alahniyan / Guru Granth Sahib ji - Ang 584

ਰੋਵਹਿ ਪਿਰਹੁ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥੧॥

रोवहि पिरहु विछुंनीआ मै पिरु सचड़ा है सदा नाले ॥१॥

Rovahi pirahu vichhunneeaa mai piru sacha(rr)aa hai sadaa naale ||1||

ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਜੀਵ-ਇਸਤ੍ਰੀਆਂ ਸਦਾ ਦੁਖੀ ਰਹਿੰਦੀਆਂ ਹਨ (ਉਹ ਨਹੀਂ ਜਾਣਦੀਆਂ ਕਿ) ਮੇਰਾ ਪ੍ਰਭੂ-ਪਤੀ ਸਦਾ ਜੀਊਂਦਾ-ਜਾਗਦਾ ਹੈ ਤੇ ਸਦਾ (ਸਾਡੇ) ਨਾਲ ਵੱਸਦਾ ਹੈ ॥੧॥

मेरा सच्चा प्रभु सदा मेरे साथ है किन्तु उससे जुदा हुई जीव-स्त्रियाँ रोती रहती हैं॥ १॥

Those who are separated from their Beloved Husband Lord weep and wail, but my True Husband Lord is always with me. ||1||

Guru Amardas ji / Raag Vadhans / Alahniyan / Guru Granth Sahib ji - Ang 584


ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ॥

प्रभु मेरा साहिबु सभ दू ऊचा है किव मिलां प्रीतम पिआरे ॥

Prbhu meraa saahibu sabh doo uchaa hai kiv milaan preetam piaare ||

ਮੇਰਾ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ, ਮੈਂ (ਜੀਵ-ਇਸਤ੍ਰੀ) ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ?

मेरा मालिक-प्रभु सबसे ऊँचा है, फिर मैं अपने प्रियतम-प्यारे को कैसे मिलूं?

God, my Lord and Master, is the highest of all; how can I meet my Dear Beloved?

Guru Amardas ji / Raag Vadhans / Alahniyan / Guru Granth Sahib ji - Ang 584

ਸਤਿਗੁਰਿ ਮੇਲੀ ਤਾਂ ਸਹਜਿ ਮਿਲੀ ਪਿਰੁ ਰਾਖਿਆ ਉਰ ਧਾਰੇ ॥

सतिगुरि मेली तां सहजि मिली पिरु राखिआ उर धारे ॥

Satiguri melee taan sahaji milee piru raakhiaa ur dhaare ||

ਜਦੋਂ ਗੁਰੂ ਨੇ (ਜੀਵ-ਇਸਤ੍ਰੀ ਨੂੰ ਪ੍ਰਭੂ ਵਿਚ) ਮਿਲਾਇਆ, ਤਾਂ ਆਤਮਕ ਅਡੋਲਤਾ ਵਿਚ ਪ੍ਰਭੂ ਨਾਲ ਮਿਲ ਗਈ ਤੇ ਫਿਰ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ।

जब सतगुरु ने मुझे प्रभु से मिलाया तो मैं सहज ही उससे मिल गई। मैंने अपने प्रियतम को अपने मन में बसा लिया है।

When the True Guru united me, then I was naturally united with my Husband Lord, and now, I keep Him clasped to my heart.

Guru Amardas ji / Raag Vadhans / Alahniyan / Guru Granth Sahib ji - Ang 584

ਸਦਾ ਉਰ ਧਾਰੇ ਨੇਹੁ ਨਾਲਿ ਪਿਆਰੇ ਸਤਿਗੁਰ ਤੇ ਪਿਰੁ ਦਿਸੈ ॥

सदा उर धारे नेहु नालि पिआरे सतिगुर ते पिरु दिसै ॥

Sadaa ur dhaare nehu naali piaare satigur te piru disai ||

ਫਿਰ ਜੀਵ-ਇਸਤ੍ਰੀ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਹ ਸਦਾ ਪਿਆਰੇ ਪ੍ਰਭੂ ਨਾਲ ਪਿਆਰ ਬਣਾਈ ਰੱਖਦੀ ਹੈ । ਗੁਰੂ ਦੀ ਰਾਹੀਂ ਹੀ ਪ੍ਰਭੂ-ਪਤੀ ਦਾ ਦਰਸਨ ਹੁੰਦਾ ਹੈ ।

जिसका प्रिय-प्रभु से प्रेम होता है, वह उसे अपने मन में बसाता है और सतगुरु द्वारा ही प्रभु के दर्शन होते हैं।

I constantly, lovingly cherish my Beloved within my heart; through the True Guru, I see my Beloved.

Guru Amardas ji / Raag Vadhans / Alahniyan / Guru Granth Sahib ji - Ang 584

ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ ॥

माइआ मोह का कचा चोला तितु पैधै पगु खिसै ॥

Maaiaa moh kaa kachaa cholaa titu paidhai pagu khisai ||

ਮਾਇਆ ਦਾ ਮੋਹ, ਮਾਨੋ ਕੱਚੇ ਰੰਗ ਵਾਲਾ ਚੋਲਾ ਹੈ, ਜੇ ਇਹ ਚੋਲਾ ਪਹਿਨੀ ਰੱਖੀਏ, (ਆਤਮਕ ਜੀਵਨ ਦੇ ਪੈਂਡੇ ਵਿਚ ਮਨੁੱਖ ਦਾ) ਪੈਰ ਡੋਲਦਾ ਹੀ ਰਹਿੰਦਾ ਹੈ ।

माया के मोह में रंगा हुआ शरीर रूपी चोला झूठा है, इसे पहनने से पैर सत्य की ओर से डगमगा जाते हैं।

The cloak of Maya's love is false; wearing it, one slips and loses his footing.

Guru Amardas ji / Raag Vadhans / Alahniyan / Guru Granth Sahib ji - Ang 584

ਪਿਰ ਰੰਗਿ ਰਾਤਾ ਸੋ ਸਚਾ ਚੋਲਾ ਤਿਤੁ ਪੈਧੈ ਤਿਖਾ ਨਿਵਾਰੇ ॥

पिर रंगि राता सो सचा चोला तितु पैधै तिखा निवारे ॥

Pir ranggi raataa so sachaa cholaa titu paidhai tikhaa nivaare ||

ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਚੋਲਾ ਪੱਕੇ ਰੰਗ ਵਾਲਾ ਹੈ, ਜੇ ਇਹ ਚੋਲਾ ਪਹਿਨ ਲਈਏ, ਤਾਂ (ਪ੍ਰਭੂ ਦਾ ਪਿਆਰ ਮਨੁੱਖ ਦੇ ਹਿਰਦੇ ਵਿਚੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦਾ ਹੈ ।

लेकिन प्रियतम-प्रभु के प्रेम में रंगा हुआ चोला ही सच्चा है क्योंकि इसे पहनने से मन की तृष्णा बुझ जाती है।

That cloak is true, which is dyed in the color of the Love of my Beloved; wearing it, my inner thirst is quenched.

Guru Amardas ji / Raag Vadhans / Alahniyan / Guru Granth Sahib ji - Ang 584

ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ॥੨॥

प्रभु मेरा साहिबु सभ दू ऊचा है किउ मिला प्रीतम पिआरे ॥२॥

Prbhu meraa saahibu sabh doo uchaa hai kiu milaa preetam piaare ||2||

ਮੇਰਾ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ ਮੈਂ (ਜੀਵ-ਇਸਤ੍ਰੀ) ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ? ॥੨॥

मेरा स्वामी प्रभु सबसे ऊँचा है, फिर मैं अपने प्रियतम प्यारे से कैसे मिल सकती हूँ?॥ २॥

God, my Lord and Master, is the highest of all; how can I meet my Dear Beloved? ||2||

Guru Amardas ji / Raag Vadhans / Alahniyan / Guru Granth Sahib ji - Ang 584


ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥

मै प्रभु सचु पछाणिआ होर भूली अवगणिआरे ॥

Mai prbhu sachu pachhaa(nn)iaa hor bhoolee avaga(nn)iaare ||

(ਗੁਰੂ ਦੀ ਮੇਹਰ ਨਾਲ) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ । ਹੋਰ ਔਗੁਣਾਂ ਕਾਰਨ ਪ੍ਰਭੂ-ਚਰਨਾਂ ਤੋਂ ਖੁੰਝੀਆਂ ਰਹੀਆਂ ।

मैंने अपने सत्य प्रभु को पहचान लिया है लेकिन गुण-विहीन जीवस्त्रियाँ उसे विस्मृत करके कुमार्गगामी हो गई हैं।

I have realized my True Lord God, while the other worthless ones have gone astray.

Guru Amardas ji / Raag Vadhans / Alahniyan / Guru Granth Sahib ji - Ang 584

ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ ॥

मै सदा रावे पिरु आपणा सचड़ै सबदि वीचारे ॥

Mai sadaa raave piru aapa(nn)aa sacha(rr)ai sabadi veechaare ||

ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਕਰਕੇ ਮੇਰਾ ਪ੍ਰਭੂ-ਪਤੀ ਮੈਨੂੰ ਸਦਾ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ ।

मैं हमेशा ही अपने प्रियतम को स्मरण करके आनंद प्राप्त करती हूँ एवं सच्चे शब्द का चिंतन करती हैं।

I dwell constantly upon my Beloved Husband Lord, and reflect upon the True Word of the Shabad.

Guru Amardas ji / Raag Vadhans / Alahniyan / Guru Granth Sahib ji - Ang 584

ਸਚੈ ਸਬਦਿ ਵੀਚਾਰੇ ਰੰਗਿ ਰਾਤੀ ਨਾਰੇ ਮਿਲਿ ਸਤਿਗੁਰ ਪ੍ਰੀਤਮੁ ਪਾਇਆ ॥

सचै सबदि वीचारे रंगि राती नारे मिलि सतिगुर प्रीतमु पाइआ ॥

Sachai sabadi veechaare ranggi raatee naare mili satigur preetamu paaiaa ||

ਜੇਹੜੀ (ਜੀਵ-ਇਸਤ੍ਰੀ) ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਆਪਣੇ ਮਨ ਵਿਚ ਵਸਾਂਦੀ ਹੈ ਤੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਹ ਪ੍ਰੀਤਮ-ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲੈਂਦੀ ਹੈ,

जो जीव-स्त्री सच्चे शब्द का चिंतन करती है, वह अपने प्रियतम के प्रेम में मग्न रहती है और सतगुरु को मिलकर अपने प्रियतम को पा लेती है।

The bride reflects upon the True Shabad, and is imbued with His Love; she meets with the True Guru, and finds her Beloved.

Guru Amardas ji / Raag Vadhans / Alahniyan / Guru Granth Sahib ji - Ang 584

ਅੰਤਰਿ ਰੰਗਿ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ ॥

अंतरि रंगि राती सहजे माती गइआ दुसमनु दूखु सबाइआ ॥

Anttari ranggi raatee sahaje maatee gaiaa dusamanu dookhu sabaaiaa ||

ਉਹ ਆਪਣੇ ਅੰਤਰ ਆਤਮੇ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, (ਵਿਕਾਰ ਆਦਿਕ ਉਸ ਦਾ) ਹਰੇਕ ਵੈਰੀ ਤੇ ਦੁੱਖ ਦੂਰ ਹੋ ਜਾਂਦਾ ਹੈ ।

उसका हृदय प्रभु के प्रेम से रंगा हुआ है, वह सहज अवस्था में लीन रहती है और उसके दुश्मन एवं दुःख सभी दूर हो गए हैं।

Deep within, she is imbued with His Love, and intoxicated with delight; her enemies and sufferings are all taken away.

Guru Amardas ji / Raag Vadhans / Alahniyan / Guru Granth Sahib ji - Ang 584

ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ ॥

अपने गुर कंउ तनु मनु दीजै तां मनु भीजै त्रिसना दूख निवारे ॥

Apane gur kannu tanu manu deejai taan manu bheejai trisanaa dookh nivaare ||

ਜੇ ਸਰੀਰ ਤੇ ਮਨ ਆਪਣੇ ਗੁਰੂ ਦੇ ਹਵਾਲੇ ਕਰ ਦੇਈਏ ਤਾਂ ਮਨ (ਹਰਿ-ਨਾਮ-ਰਸ ਨਾਲ) ਰਸ ਜਾਂਦਾ ਹੈ ਤੇ ਤ੍ਰਿਸ਼ਨਾ ਆਦਿਕ ਦੇ ਦੁੱਖ ਦੂਰ ਹੋ ਜਾਂਦੇ ਹਨ ।

यदि हम अपने गुरु को तन-मन अर्पण कर दें तो हमारा मन प्रसन्न हो जाएगा और तृष्णा एवं दुःख नाश हो जाएँगे।

Surrender body and soul to your Guru, and then you shall become happy; your thirst and pain shall be taken away.

Guru Amardas ji / Raag Vadhans / Alahniyan / Guru Granth Sahib ji - Ang 584

ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥੩॥

मै पिरु सचु पछाणिआ होर भूली अवगणिआरे ॥३॥

Mai piru sachu pachhaa(nn)iaa hor bhoolee avaga(nn)iaare ||3||

(ਗੁਰੂ ਦੀ ਮੇਹਰ ਨਾਲ) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ । ਹੋਰ ਔਗੁਣਾਂ ਕਾਰਨ ਪ੍ਰਭੂ-ਚਰਨਾਂ ਤੋਂ ਖੁੰਝੀਆਂ ਰਹੀਆਂ ॥੩॥

मैंने अपने सच्चे प्रभु को पहचान लिया है, अन्य अवगुणों से भरी जीव-स्त्रियाँ कुमार्गगामी हो गई हैं।॥ ३॥

I have realized my True Lord God, while the other worthless ones have gone astray. ||3||

Guru Amardas ji / Raag Vadhans / Alahniyan / Guru Granth Sahib ji - Ang 584


ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥

सचड़ै आपि जगतु उपाइआ गुर बिनु घोर अंधारो ॥

Sacha(rr)ai aapi jagatu upaaiaa gur binu ghor anddhaaro ||

ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਆਪ ਇਹ ਜਗਤ ਪੈਦਾ ਕੀਤਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਨੂੰ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਰਹਿੰਦਾ ਹੈ ।

सच्चे परमेश्वर ने स्वयं जगत पैदा किया है परन्तु गुरु के बिना जग में घोर अन्धकार है।

The True Lord Himself created the world; without the Guru, there is only pitch darkness.

Guru Amardas ji / Raag Vadhans / Alahniyan / Guru Granth Sahib ji - Ang 584

ਆਪਿ ਮਿਲਾਏ ਆਪਿ ਮਿਲੈ ਆਪੇ ਦੇਇ ਪਿਆਰੋ ॥

आपि मिलाए आपि मिलै आपे देइ पिआरो ॥

Aapi milaae aapi milai aape dei piaaro ||

(ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, ਆਪ (ਹੀ ਜੀਵ ਨੂੰ) ਮਿਲਦਾ ਹੈ, ਆਪ ਹੀ (ਆਪਣੇ ਚਰਨਾਂ ਦਾ) ਪਿਆਰ ਬਖ਼ਸ਼ਦਾ ਹੈ ।

वह स्वयं ही जीव को गुरु से मिलाता है, स्वयं ही उसे मिलता है और स्वयं ही उसे अपने प्रेम का दान देता है।

He Himself unites, and causes us to unite with Him; He Himself blesses us with His Love.

Guru Amardas ji / Raag Vadhans / Alahniyan / Guru Granth Sahib ji - Ang 584

ਆਪੇ ਦੇਇ ਪਿਆਰੋ ਸਹਜਿ ਵਾਪਾਰੋ ਗੁਰਮੁਖਿ ਜਨਮੁ ਸਵਾਰੇ ॥

आपे देइ पिआरो सहजि वापारो गुरमुखि जनमु सवारे ॥

Aape dei piaaro sahaji vaapaaro guramukhi janamu savaare ||

ਪ੍ਰਭੂ ਆਪ ਹੀ (ਆਪਣਾ) ਪਿਆਰ ਦੇਂਦਾ ਹੈ, (ਜੀਵ ਨੂੰ) ਆਤਮਕ ਅਡੋਲਤਾ ਵਿਚ ਟਿਕਾ ਕੇ (ਆਪਣੇ ਨਾਮ ਦਾ) ਵਪਾਰ ਕਰਾਂਦਾ ਹੈ, ਤੇ ਗੁਰੂ ਦੀ ਸਰਨ ਪਾ ਕੇ (ਜੀਵ ਦਾ) ਜਨਮ ਸੰਵਾਰਦਾ ਹੈ ।

वह स्वयं ही अपना प्रेम प्रदान करता है और जीव इस तरह नाम-ज्ञान का व्यापार करता है और गुरुमुख बनकर अपना अमूल्य-जन्म संवार लेता है।

He Himself blesses us with His Love, and deals in celestial peace; the life of the Gurmukh is reformed.

Guru Amardas ji / Raag Vadhans / Alahniyan / Guru Granth Sahib ji - Ang 584

ਧਨੁ ਜਗ ਮਹਿ ਆਇਆ ਆਪੁ ਗਵਾਇਆ ਦਰਿ ਸਾਚੈ ਸਚਿਆਰੋ ॥

धनु जग महि आइआ आपु गवाइआ दरि साचै सचिआरो ॥

Dhanu jag mahi aaiaa aapu gavaaiaa dari saachai sachiaaro ||

ਉਹ ਧੰਨ ਹੈ ਜੋ ਇਸ ਜਗਤ ਵਿਚ ਆ ਕੇ (ਪ੍ਰਭੂ ਨਾਲੋਂ) ਆਪਾ-ਭਾਵ ਦੂਰ ਕਰਦਾ ਹੈ, ਉਸ ਦਾ ਜਗਤ ਵਿਚ ਆਉਣਾ ਸਫਲ ਹੋ ਜਾਂਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦਾ ਹੈ ।

इस दुनिया में उसका जन्म लेना सफल है, जो अपना अहंत्व दूर कर देता है और सच्चे दरबार में वह सत्यवादी माना जाता है।

Blessed is his coming into the world; he banishes his self-conceit, and is acclaimed as true in the Court of the True Lord.

Guru Amardas ji / Raag Vadhans / Alahniyan / Guru Granth Sahib ji - Ang 584

ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ ॥

गिआनि रतनि घटि चानणु होआ नानक नाम पिआरो ॥

Giaani ratani ghati chaana(nn)u hoaa naanak naam piaaro ||

ਹੇ ਨਾਨਕ! (ਗੁਰੂ ਤੋਂ ਮਿਲੇ) ਗਿਆਨ-ਰਤਨ ਦੀ ਬਰਕਤਿ ਨਾਲ ਜੀਵ ਦੇ ਹਿਰਦੇ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ਤੇ ਹਰਿ-ਨਾਮ ਪਿਆਰਾ ਲਗਣ ਲਗ ਪੈਂਦਾ ਹੈ ।

हे नानक ! उसके हृदय में ज्ञान-रत्न का प्रकाश हो गया है एवं प्रभु के नाम से उसका प्रेम है।

The light of the jewel of spiritual wisdom shines within his heart, O Nanak, and he loves the Naam, the Name of the Lord.

Guru Amardas ji / Raag Vadhans / Alahniyan / Guru Granth Sahib ji - Ang 584

ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥੪॥੩॥

सचड़ै आपि जगतु उपाइआ गुर बिनु घोर अंधारो ॥४॥३॥

Sacha(rr)ai aapi jagatu upaaiaa gur binu ghor anddhaaro ||4||3||

ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਆਪ ਇਹ ਜਗਤ ਪੈਦਾ ਕੀਤਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਨੂੰ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਰਹਿੰਦਾ ਹੈ ॥੪॥੩॥

सच्चे परमेश्वर ने स्वयं ही जगत उत्पन्न किया है परन्तु गुरु के बिना जगत में घोर अन्धकार है॥ ४॥ ३॥

The True Lord Himself created the world; without the Guru, there is only pitch darkness. ||4||3||

Guru Amardas ji / Raag Vadhans / Alahniyan / Guru Granth Sahib ji - Ang 584


ਵਡਹੰਸੁ ਮਹਲਾ ੩ ॥

वडहंसु महला ३ ॥

Vadahanssu mahalaa 3 ||

वडहंसु महला ३ ॥

Wadahans, Third Mehl:

Guru Amardas ji / Raag Vadhans / Alahniyan / Guru Granth Sahib ji - Ang 584

ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥

इहु सरीरु जजरी है इस नो जरु पहुचै आए ॥

Ihu sareeru jajaree hai is no jaru pahuchai aae ||

ਇਹ ਸਰੀਰ ਨਾਸ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਆ ਦਬਾਂਦਾ ਹੈ ।

यह शरीर बड़ा नाजुक है तथा इसे आहिस्ता आहिस्ता बुढापा आ जाता है।

This body is frail; old age is overtaking it.

Guru Amardas ji / Raag Vadhans / Alahniyan / Guru Granth Sahib ji - Ang 584

ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥

गुरि राखे से उबरे होरु मरि जमै आवै जाए ॥

Guri raakhe se ubare horu mari jammai aavai jaae ||

ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ ਪਰ ਹੋਰ ਜਮਦੇ ਤੇ ਮਰਦੇ ਹਨ ।

जिनकी गुरु ने रक्षा की है, उनका उद्धार हो गया है परन्तु अन्य तो जन्म लेते और मरते रहते हैं तथा दुनिया में आते-जाते ही रहते हैं।

Those who are protected by the Guru are saved, while others die, to be reincarnated; they continue coming and going.

Guru Amardas ji / Raag Vadhans / Alahniyan / Guru Granth Sahib ji - Ang 584

ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥

होरि मरि जमहि आवहि जावहि अंति गए पछुतावहि बिनु नावै सुखु न होई ॥

Hori mari jammahi aavahi jaavahi antti gae pachhutaavahi binu naavai sukhu na hoee ||

ਹੋਰ ਜਮਦੇ ਤੇ ਮਰਦੇ ਹਨ ਤੇ ਅੰਤ (ਮਰਨ) ਵੇਲੇ ਪਛਤਾਂਦੇ ਹਨ; ਹਰਿ-ਨਾਮ ਤੋਂ ਬਿਨਾ ਆਤਮਕ-ਜੀਵਨ ਦਾ ਸੁੱਖ ਨਹੀਂ ਮਿਲਦਾ ।

शेष मरते-जन्मते और आते जाते रहते हैं, अन्तिम क्षण में जाते हुए अफसोस करते हैं और परमात्मा के नाम के बिना उन्हें सुख उपलब्ध नहीं होता।

Others die, to be reincarnated; they continue coming and going, and in the end, they depart regretfully. Without the Name, there is no peace.

Guru Amardas ji / Raag Vadhans / Alahniyan / Guru Granth Sahib ji - Ang 584

ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥

ऐथै कमावै सो फलु पावै मनमुखि है पति खोई ॥

Aithai kamaavai so phalu paavai manamukhi hai pati khoee ||

ਇਸ ਲੋਕ ਵਿਚ ਜੀਵ ਜੇਹੜੀ ਕਰਣੀ ਕਮਾਂਦਾ ਹੈ ਉਹੀ ਫਲ ਭੋਗਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪ੍ਰਭੂ-ਦਰਬਾਰ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ ।

इहलोक में व्यक्ति जो कर्म करता है, वही फल प्राप्त होता है और स्वेच्छाचारी मनुष्य अपनी इज्जत गंवा देता है।

As one acts here, so does he obtain his rewards; the self-willed manmukh loses his honor.

Guru Amardas ji / Raag Vadhans / Alahniyan / Guru Granth Sahib ji - Ang 584

ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥

जम पुरि घोर अंधारु महा गुबारु ना तिथै भैण न भाई ॥

Jam puri ghor anddhaaru mahaa gubaaru naa tithai bhai(nn) na bhaaee ||

(ਉਨ੍ਹਾਂ ਲਈ) ਜਮ ਰਾਜ ਦੀ ਪੁਰੀ ਵਿਚ ਵੀ ਘੁੱਪ ਹਨੇਰਾ, ਬਹੁਤ ਹਨੇਰਾ ਹੀ ਬਣਿਆ ਰਹਿੰਦਾ ਹੈ, ਉਥੇ ਭੈਣ ਜਾਂ ਭਰਾ ਕੋਈ ਸਹਾਇਤਾ ਨਹੀਂ ਕਰ ਸਕਦਾ ।

यमलोक में भयानक अन्धेरा एवं महा गुबार है और वहाँ न कोई बहन है और न ही कोई भाई है।

In the City of Death, there is pitch darkness, and huge clouds of dust; neither sister nor brother is there.

Guru Amardas ji / Raag Vadhans / Alahniyan / Guru Granth Sahib ji - Ang 584

ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥

इहु सरीरु जजरी है इस नो जरु पहुचै आई ॥१॥

Ihu sareeru jajaree hai is no jaru pahuchai aaee ||1||

ਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ (ਜ਼ਰੂਰ) ਆ ਜਾਂਦਾ ਹੈ ॥੧॥

यह शरीर बड़ा नाजुक एवं क्षीण है और इसे आहिस्ता-आहिस्ता बुढ़ापा आ जाता है॥ १॥

This body is frail; old age is overtaking it. ||1||

Guru Amardas ji / Raag Vadhans / Alahniyan / Guru Granth Sahib ji - Ang 584


ਕਾਇਆ ਕੰਚਨੁ ਤਾਂ ਥੀਐ ਜਾਂ ਸਤਿਗੁਰੁ ਲਏ ਮਿਲਾਏ ॥

काइआ कंचनु तां थीऐ जां सतिगुरु लए मिलाए ॥

Kaaiaa kancchanu taan theeai jaan satiguru lae milaae ||

ਇਹ ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੁੰਦਾ ਹੈ, ਜਦੋਂ ਗੁਰੂ (ਮਨੁੱਖ ਨੂੰ) ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ ।

यदि सतिगुरु अपने साथ मिला लें तो यह काया स्वर्ण की भाँति पावन हो जाती है।

The body becomes like gold, when the True Guru unites one with Himself.

Guru Amardas ji / Raag Vadhans / Alahniyan / Guru Granth Sahib ji - Ang 584


Download SGGS PDF Daily Updates ADVERTISE HERE