ANG 583, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਆਪੁ ਛੋਡਿ ਸੇਵਾ ਕਰੀ ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥

आपु छोडि सेवा करी पिरु सचड़ा मिलै सहजि सुभाए ॥

Aapu chhodi sevaa karee piru sacha(rr)aa milai sahaji subhaae ||

ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ । ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆਤਮਕ ਅਡੋਲਤਾ ਵਿਚ ਟਿਕਿਆਂ ਪ੍ਰੇਮ ਵਿਚ ਜੁੜਿਆਂ ਹੀ ਮਿਲਦਾ ਹੈ ।

अपना अहंत्व मिटाकर मैं उनकी श्रद्धापूर्वक सेवा करती हूँ, इस तरह सहज स्वभाव ही सच्चा पति-प्रभु मुझे मिल जाएगा।

Renouncing ego, I serve them; thus I meet my True Husband Lord, with intuitive ease.

Guru Amardas ji / Raag Vadhans / Alahniyan / Guru Granth Sahib ji - Ang 583

ਪਿਰੁ ਸਚਾ ਮਿਲੈ ਆਏ ਸਾਚੁ ਕਮਾਏ ਸਾਚਿ ਸਬਦਿ ਧਨ ਰਾਤੀ ॥

पिरु सचा मिलै आए साचु कमाए साचि सबदि धन राती ॥

Piru sachaa milai aae saachu kamaae saachi sabadi dhan raatee ||

ਸਦਾ-ਥਿਰ ਪ੍ਰਭੂ ਆ ਕੇ ਉਸ ਜੀਵ-ਇਸਤ੍ਰੀ ਨੂੰ ਮਿਲ ਪੈਂਦਾ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਵਿਚ ਜੁੜੀ ਰਹਿੰਦੀ ਹੈ, ਜੇਹੜੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ ।

जीव-स्त्री सत्य की साधना करती है एवं सच्चे शब्द में अनुरक्त हुई है। इस तरह सच्चा पति-परमेश्वर आकर उसे मिल जाता है।

The True Husband Lord comes to meet the soul-bride who practices Truth, and is imbued with the True Word of the Shabad.

Guru Amardas ji / Raag Vadhans / Alahniyan / Guru Granth Sahib ji - Ang 583

ਕਦੇ ਨ ਰਾਂਡ ਸਦਾ ਸੋਹਾਗਣਿ ਅੰਤਰਿ ਸਹਜ ਸਮਾਧੀ ॥

कदे न रांड सदा सोहागणि अंतरि सहज समाधी ॥

Kade na raand sadaa sohaaga(nn)i anttari sahaj samaadhee ||

ਉਹ (ਜੀਵ-ਇਸਤ੍ਰੀ) ਕਦੇ ਨਿ-ਖਸਮੀ ਨਹੀਂ ਹੁੰਦੀ ਤੇ ਸਦਾ ਸੁਹਾਗ-ਵਾਲੀ ਰਹਿੰਦੀ ਹੈ ਅਤੇ ਉਸ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ ।

वह कभी विधवा नहीं होती और सदा सुहागिन बनी रहती है।

She shall never become a widow; she shall always be a happy bride. Deep within herself, she dwells in the celestial bliss of Samaadhi.

Guru Amardas ji / Raag Vadhans / Alahniyan / Guru Granth Sahib ji - Ang 583

ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ ਰੰਗੁ ਮਾਣੇ ਸਹਜਿ ਸੁਭਾਏ ॥

पिरु रहिआ भरपूरे वेखु हदूरे रंगु माणे सहजि सुभाए ॥

Piru rahiaa bharapoore vekhu hadoore ranggu maa(nn)e sahaji subhaae ||

ਹੇ ਸਖੀ! ਪ੍ਰਭੂ-ਪਤੀ ਹਰ ਥਾਂ ਮੌਜੂਦ ਹੈ, ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ ਫਿਰ ਆਤਮਕ ਅਡੋਲਤਾ ਵਿਚ ਆਨੰਦ ਮਾਣ ।

पति-परमेश्वर सर्वव्यापक है, उसे प्रत्यक्ष देख कर वह सहज-स्वभाव ही उसके प्रेम का आनंद प्राप्त करती है।

Her Husband Lord is fully pervading everywhere; beholding Him ever-present, she enjoys His Love, with intuitive ease.

Guru Amardas ji / Raag Vadhans / Alahniyan / Guru Granth Sahib ji - Ang 583

ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥੩॥

जिनी आपणा कंतु पछाणिआ हउ तिन पूछउ संता जाए ॥३॥

Jinee aapa(nn)aa kanttu pachhaa(nn)iaa hau tin poochhau santtaa jaae ||3||

ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ (ਕਿ ਪ੍ਰਭੂ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ) ॥੩॥

जिन्होंने अपने पति-परमेश्वर को पहचान लिया है, मैं उन संतजनों के पास जाकर अपने स्वामी के बारे में पूछती हूँ॥ ३॥

Those who have realized their Husband Lord - I go and ask those Saints about Him. ||3||

Guru Amardas ji / Raag Vadhans / Alahniyan / Guru Granth Sahib ji - Ang 583


ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥

पिरहु विछुंनीआ भी मिलह जे सतिगुर लागह साचे पाए ॥

Pirahu vichhunneeaa bhee milah je satigur laagah saache paae ||

ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ ।

पति-परमेश्वर से जुदा हुई जीव-स्त्रियों का अपने स्वामी से मिलन हो जाता है; यदि वे सतगुरु के चरणों में लंग जाएँ।

The separated ones also meet with their Husband Lord, if they fall at the Feet of the True Guru.

Guru Amardas ji / Raag Vadhans / Alahniyan / Guru Granth Sahib ji - Ang 583

ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ ॥

सतिगुरु सदा दइआलु है अवगुण सबदि जलाए ॥

Satiguru sadaa daiaalu hai avagu(nn) sabadi jalaae ||

ਗੁਰੂ ਸਦਾ ਦਇਆਵਾਨ ਹੈ, ਉਹ (ਸਰਨ ਪਿਆਂ ਦੇ) ਅਵਗਣ (ਆਪਣੇ) ਸ਼ਬਦ ਵਿਚ (ਜੋੜ ਕੇ) ਸਾੜ ਦੇਂਦਾ ਹੈ ।

सतगुरु हमेशा दया का घर है, उसके शब्द द्वारा मनुष्य के अवगुण मिट जाते हैं।

The True Guru is forever merciful; through the Word of His Shabad, demerits are burnt away.

Guru Amardas ji / Raag Vadhans / Alahniyan / Guru Granth Sahib ji - Ang 583

ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥

अउगुण सबदि जलाए दूजा भाउ गवाए सचे ही सचि राती ॥

Augu(nn) sabadi jalaae doojaa bhaau gavaae sache hee sachi raatee ||

(ਹੇ ਸਖੀ!) ਗੁਰੂ ਔਗੁਣ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ, ਮਾਇਆ ਦਾ ਪਿਆਰ ਦੂਰ ਕਰ ਦੇਂਦਾ ਹੈ । (ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਹੀ ਰੱਤੀ ਰਹਿੰਦੀ ਹੈ ।

अपने अवगुणों को गुरु के शब्द द्वारा जला कर जीव मोह-माया को त्याग देता है और केवल सत्य में ही समाया रहता है।

Burning away her demerits through the Shabad, the soul-bride eradicates her love of duality, and remains absorbed in the True, True Lord.

Guru Amardas ji / Raag Vadhans / Alahniyan / Guru Granth Sahib ji - Ang 583

ਸਚੈ ਸਬਦਿ ਸਦਾ ਸੁਖੁ ਪਾਇਆ ਹਉਮੈ ਗਈ ਭਰਾਤੀ ॥

सचै सबदि सदा सुखु पाइआ हउमै गई भराती ॥

Sachai sabadi sadaa sukhu paaiaa haumai gaee bharaatee ||

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ ਤੇ ਉਸ ਦੀ ਹਉਮੈ ਤੇ ਭਟਕਣਾ ਦੂਰ ਹੋ ਜਾਂਦੀ ਹੈ ।

सच्चे शब्द द्वारा हमेशा सुख प्राप्त होता है और अहंकार एवं भ्रांतियाँ दूर हो जाती हैं।

Through the True Shabad, everlasting peace is obtained, and egotism and doubt are dispelled.

Guru Amardas ji / Raag Vadhans / Alahniyan / Guru Granth Sahib ji - Ang 583

ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ ॥

पिरु निरमाइलु सदा सुखदाता नानक सबदि मिलाए ॥

Piru niramaailu sadaa sukhadaataa naanak sabadi milaae ||

ਹੇ ਨਾਨਕ! ਪ੍ਰਭੂ-ਪਤੀ ਪਵਿਤ੍ਰ ਕਰਨ ਵਾਲਾ ਹੈ, ਸਦਾ ਸੁਖ ਦੇਣ ਵਾਲਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ ਉਸ ਨਾਲ ਮਿਲਾ ਦੇਂਦਾ ਹੈ ।

हे नानक ! पवित्र-पावन पति-परमेश्वर हमेशा ही सुख देने वाला है और वह शब्द द्वारा ही मिलता है।

The Immaculate Husband Lord is forever the Giver of peace; O Nanak, through the Word of His Shabad, He is met.

Guru Amardas ji / Raag Vadhans / Alahniyan / Guru Granth Sahib ji - Ang 583

ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥

पिरहु विछुंनीआ भी मिलह जे सतिगुर लागह साचे पाए ॥४॥१॥

Pirahu vichhunneeaa bhee milah je satigur laagah saache paae ||4||1||

ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ, ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ ॥੪॥੧॥

पति-परमेश्वर से जुदा हुई जीव-स्त्रियों का भी अपने सच्चे स्वामी से मिलन हो जाता है, यदि वे सतगुरु के चरणों में लग जाएँ॥ ४॥ १॥

The separated ones also meet with their Husband Lord, if they fall at the feet of the True Guru. ||4||1||

Guru Amardas ji / Raag Vadhans / Alahniyan / Guru Granth Sahib ji - Ang 583


ਵਡਹੰਸੁ ਮਹਲਾ ੩ ॥

वडहंसु महला ३ ॥

Vadahanssu mahalaa 3 ||

वडहंसु महला ३ ॥

Wadahans, Third Mehl:

Guru Amardas ji / Raag Vadhans / Alahniyan / Guru Granth Sahib ji - Ang 583

ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰਿ ॥

सुणिअहु कंत महेलीहो पिरु सेविहु सबदि वीचारि ॥

Su(nn)iahu kantt maheleeho piru sevihu sabadi veechaari ||

ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ!

हे पति-परमेश्वर की स्त्रियो ! ध्यानपूर्वक सुनो, शब्द का विचार करके अपने प्रियतम प्रभु की सेवा करो।

Listen, O brides of the Lord: serve your Beloved Husband Lord, and contemplate the Word of His Shabad.

Guru Amardas ji / Raag Vadhans / Alahniyan / Guru Granth Sahib ji - Ang 583

ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ ॥

अवगणवंती पिरु न जाणई मुठी रोवै कंत विसारि ॥

Avaga(nn)avanttee piru na jaa(nn)aee muthee rovai kantt visaari ||

ਔਗੁਣਾਂ ਨਾਲ ਭਰੀ ਹੋਈ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ ਤੇ ਪ੍ਰਭੂ-ਪਤੀ ਨੂੰ ਭੁਲਾ ਕੇ ਉਹ ਆਤਮਕ ਜੀਵਨ ਲੁਟਾ ਬੈਠਦੀ ਹੈ ਤੇ ਦੁਖੀ ਹੁੰਦੀ ਹੈ ।

अवगुणों से भरी स्त्री अपने प्रियतम को नहीं जानती और वह मोह-माया में ठगी हुई अपने पति-प्रभु को विस्मृत करके रोती रहती है।

The worthless bride does not know her Husband Lord - she is deluded; forgetting her Husband Lord, she weeps and wails.

Guru Amardas ji / Raag Vadhans / Alahniyan / Guru Granth Sahib ji - Ang 583

ਰੋਵੈ ਕੰਤ ਸੰਮਾਲਿ ਸਦਾ ਗੁਣ ਸਾਰਿ ਨਾ ਪਿਰੁ ਮਰੈ ਨ ਜਾਏ ॥

रोवै कंत समालि सदा गुण सारि ना पिरु मरै न जाए ॥

Rovai kantt sammaali sadaa gu(nn) saari naa piru marai na jaae ||

ਪਰ ਜੇਹੜੀ ਜੀਵ-ਇਸਤ੍ਰੀ ਪਤੀ ਨੂੰ ਹਿਰਦੇ ਵਿਚ ਵਸਾ ਕੇ ਪ੍ਰਭੂ ਦੇ ਗੁਣ ਸਦਾ ਚੇਤੇ ਕਰ ਕਰ ਕੇ (ਪ੍ਰਭੂ ਦੇ ਦਰ ਤੇ ਸਦਾ) ਅਰਜ਼ੋਈਆਂ ਕਰਦੀ ਰਹਿੰਦੀ ਹੈ, ਉਸ ਦਾ ਖਸਮ (-ਪ੍ਰਭੂ) ਕਦੇ ਮਰਦਾ ਨਹੀਂ, ਉਸ ਨੂੰ ਕਦੇ ਛੱਡ ਕੇ ਨਹੀਂ ਜਾਂਦਾ ।

जो जीव-स्त्री अपने प्रभु के गुणों को याद करके वैराग में अश्रु बहाती है, उसका स्वामी न मरता है और न ही कहीं जाता है।

She weeps, thinking of her Husband Lord, and she cherishes His virtues; her Husband Lord does not die, and does not leave.

Guru Amardas ji / Raag Vadhans / Alahniyan / Guru Granth Sahib ji - Ang 583

ਗੁਰਮੁਖਿ ਜਾਤਾ ਸਬਦਿ ਪਛਾਤਾ ਸਾਚੈ ਪ੍ਰੇਮਿ ਸਮਾਏ ॥

गुरमुखि जाता सबदि पछाता साचै प्रेमि समाए ॥

Guramukhi jaataa sabadi pachhaataa saachai premi samaae ||

ਜਿਸ ਨੇ ਗੁਰੂ ਦੀ ਸਰਨ ਪੈ ਕੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਜਾਣ-ਪਛਾਣ ਪਾ ਕਈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦੀ ਹੈ ।

जिस जीव-स्त्री ने गुरु के माध्यम से प्रभु को जान लिया है एवं शब्द द्वारा पहचान कर ली है, वह सच्चे प्रभु के प्रेम में समाई रहती है।

As Gurmukh, she knows the Lord; through the Word of His Shabad, He is realized; through True Love, she merges with Him.

Guru Amardas ji / Raag Vadhans / Alahniyan / Guru Granth Sahib ji - Ang 583

ਜਿਨਿ ਅਪਣਾ ਪਿਰੁ ਨਹੀ ਜਾਤਾ ਕਰਮ ਬਿਧਾਤਾ ਕੂੜਿ ਮੁਠੀ ਕੂੜਿਆਰੇ ॥

जिनि अपणा पिरु नही जाता करम बिधाता कूड़ि मुठी कूड़िआरे ॥

Jini apa(nn)aa piru nahee jaataa karam bidhaataa koo(rr)i muthee koo(rr)iaare ||

ਜਿਸ ਜੀਵ-ਇਸਤ੍ਰੀ ਨੇ ਆਪਣੇ ਉਸ ਪ੍ਰਭੂ-ਪਤੀ ਨਾਲ ਸਾਂਝ ਨਹੀਂ ਬਣਾਈ ਜੋ ਸਭ ਜੀਵਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਸ ਕੂੜ ਦੀ ਵਣਜਾਰਨ ਨੂੰ ਮਾਇਆ ਦਾ ਮੋਹ ਠੱਗੀ ਰੱਖਦਾ ਹੈ ।

जिसने अपने प्रियतम कर्मविधाता को नहीं समझा, उस झूठी जीव-स्त्री को झूठ ने ठग लिया है।

She who does not know her Husband Lord, the Architect of karma, is deluded by falsehood - she herself is false.

Guru Amardas ji / Raag Vadhans / Alahniyan / Guru Granth Sahib ji - Ang 583

ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥

सुणिअहु कंत महेलीहो पिरु सेविहु सबदि वीचारे ॥१॥

Su(nn)iahu kantt maheleeho piru sevihu sabadi veechaare ||1||

ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ! ॥੧॥

हे पति-परमेश्वर की स्त्रियो ! ध्यानपूर्वक सुनो, शब्द का विचार करके अपने प्रियतम प्रभु की सेवा करो ॥ १॥

Listen, O brides of the Lord: serve your Beloved Husband Lord, and contemplate the Word of His Shabad. ||1||

Guru Amardas ji / Raag Vadhans / Alahniyan / Guru Granth Sahib ji - Ang 583


ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ ॥

सभु जगु आपि उपाइओनु आवणु जाणु संसारा ॥

Sabhu jagu aapi upaaionu aava(nn)u jaa(nn)u sanssaaraa ||

ਸਾਰਾ ਜਗਤ ਪਰਮਾਤਮਾ ਨੇ ਆਪ ਬਣਾਇਆ ਹੈ ਤੇ ਜਗਤ ਦਾ ਜਮਣ ਮਰਨਾ ਵੀ ਉਸ ਨੇ ਬਣਾਇਆ ਹੈ ।

सारे संसार की उत्पति परमेश्वर ने स्वयं ही की है और यह संसार आवागमन अर्थात् जन्म-मरण के चक्र में पड़ा है।

He Himself created the whole world; the world comes and goes.

Guru Amardas ji / Raag Vadhans / Alahniyan / Guru Granth Sahib ji - Ang 583

ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ ॥

माइआ मोहु खुआइअनु मरि जमै वारो वारा ॥

Maaiaa mohu khuaaianu mari jammai vaaro vaaraa ||

(ਜਗਤ) ਮਾਇਆ ਦਾ ਮੋਹ ਵਿਚ ਭੁਲਾਇਆ ਹੋਇਆ ਹੈ (ਤਾਂਹੀਏਂ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ।

माया के मोह ने जीव-स्त्री को नष्ट कर दिया है और वह बार-बार मरती एवं जन्म लेती है।

The love of Maya has ruined the world; people die, to be re-born, over and over again.

Guru Amardas ji / Raag Vadhans / Alahniyan / Guru Granth Sahib ji - Ang 583

ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ ॥

मरि जमै वारो वारा वधहि बिकारा गिआन विहूणी मूठी ॥

Mari jammai vaaro vaaraa vadhahi bikaaraa giaan vihoo(nn)ee moothee ||

(ਜਗਤ ਮਾਇਆ ਦੇ ਮੋਹ ਵਿਚ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ਤੇ ਇਸ ਦੇ ਵਿਕਾਰ ਵਧਦੇ ਰਹਿੰਦੇ ਹਨ ਇੰਜ ਆਤਮਕ ਜੀਵਨ ਦੀ ਸੂਝ ਤੋਂ ਸੱਖਣੀ ਦੁਨੀਆ ਲੁਟੀ ਜਾ ਰਹੀ ਹੈ ।

वह बार-बार मरती एवं दुनिया में जन्म लेती है, उसके पाप-विकार बढ़ते जाते हैं एवं ज्ञान के बिना वह ठगी गई है।

People die to be re-born, over and over again, while their sins increase; without spiritual wisdom, they are deluded.

Guru Amardas ji / Raag Vadhans / Alahniyan / Guru Granth Sahib ji - Ang 583

ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ ॥

बिनु सबदै पिरु न पाइओ जनमु गवाइओ रोवै अवगुणिआरी झूठी ॥

Binu sabadai piru na paaio janamu gavaaio rovai avagu(nn)iaaree jhoothee ||

ਗੁਰੂ ਦੇ ਸ਼ਬਦ ਤੋਂ ਬਿਨਾ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦੀ, ਆਪਣਾ ਜਨਮ ਅਜਾਈਂ ਗਵਾ ਲੈਂਦੀ ਹੈ; ਔਗੁਣਾਂ ਨਾਲ ਭਰੀ ਹੋਈ ਤੇ ਝੂਠੇ ਮੋਹ ਵਿਚ ਫਸੀ ਹੋਈ ਦੁਖੀ ਹੁੰਦੀ ਰਹਿੰਦੀ ਹੈ ।

शब्द के बिना उसे प्रियतम प्राप्त नहीं होता और अपना अमूल्य जीवन व्यर्थ गंवा देती है। इस प्रकार गुणों से विहीन झूठी जीव-स्त्री विलाप करती है।

Without the Word of the Shabad, the Husband Lord is not found; the worthless, false bride wastes her life away, weeping and wailing.

Guru Amardas ji / Raag Vadhans / Alahniyan / Guru Granth Sahib ji - Ang 583

ਪਿਰੁ ਜਗਜੀਵਨੁ ਕਿਸ ਨੋ ਰੋਈਐ ਰੋਵੈ ਕੰਤੁ ਵਿਸਾਰੇ ॥

पिरु जगजीवनु किस नो रोईऐ रोवै कंतु विसारे ॥

Piru jagajeevanu kis no roeeai rovai kanttu visaare ||

ਪਰ, ਪ੍ਰਭੂ ਆਪ ਹੀ ਜਗਤ ਦਾ ਜੀਵਨ (-ਅਧਾਰ) ਹੈ, ਕਿਸੇ ਦੇ ਆਤਮਕ ਮੌਤ ਮਰਨ ਤੇ ਰੋਣਾ ਭੀ ਕੀਹ ਹੋਇਆ? (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਭੁਲਾ ਕੇ ਦੁਖੀ ਹੁੰਦੀ ਰਹਿੰਦੀ ਹੈ ।

प्रियतम-प्रभु तो जगत का जीवन है तो फिर किसके लिए विलाप करना। जीव-स्त्री अपने पति-प्रभु को विस्मृत करने पर ही रुदन करती है।

He is my Beloved Husband Lord, the Life of the World - for whom should I weep? They alone weep, who forget their Husband Lord.

Guru Amardas ji / Raag Vadhans / Alahniyan / Guru Granth Sahib ji - Ang 583

ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰੇ ॥੨॥

सभु जगु आपि उपाइओनु आवणु जाणु संसारे ॥२॥

Sabhu jagu aapi upaaionu aava(nn)u jaa(nn)u sanssaare ||2||

ਸਾਰੇ ਜਗਤ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ, ਜਗਤ ਦਾ ਜਨਮ ਮਰਨ (ਭੀ) ਪ੍ਰਭੂ ਨੇ ਆਪ ਹੀ ਬਣਾਇਆ ਹੈ ॥੨॥

सारा जगत परमात्मा ने स्वयं उत्पन्न किया है और यह संसार जन्मता-मरता रहता है॥ २॥

He Himself created the whole world; the world comes and goes. ||2||

Guru Amardas ji / Raag Vadhans / Alahniyan / Guru Granth Sahib ji - Ang 583


ਸੋ ਪਿਰੁ ਸਚਾ ਸਦ ਹੀ ਸਾਚਾ ਹੈ ਨਾ ਓਹੁ ਮਰੈ ਨ ਜਾਏ ॥

सो पिरु सचा सद ही साचा है ना ओहु मरै न जाए ॥

So piru sachaa sad hee saachaa hai naa ohu marai na jaae ||

ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ ।

वह पति-प्रभु सदैव सत्य है। वह अनश्वर है अर्थात् न ही वह मरता है एवं न ही कहीं जाता है।

That Husband Lord is True, forever True; He does not die, and He does not leave.

Guru Amardas ji / Raag Vadhans / Alahniyan / Guru Granth Sahib ji - Ang 583

ਭੂਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੂਜੈ ਭਾਏ ॥

भूली फिरै धन इआणीआ रंड बैठी दूजै भाए ॥

Bhoolee phirai dhan iaa(nn)eeaa randd baithee doojai bhaae ||

ਅੰਞਾਣ ਜੀਵ-ਇਸਤ੍ਰੀ ਉਸ ਤੋਂ ਖੁੰਝੀ ਫਿਰਦੀ ਹੈ, ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਤੋਂ ਵਿਛੁੜੀ ਰਹਿੰਦੀ ਹੈ ।

भूली हुई जीव-स्त्री भटकती रहती है और द्वैतभाव द्वारा विधवा बनी बैठी है।

The ignorant soul-bride wanders in delusion; in the love of duality, she sits like a widow.

Guru Amardas ji / Raag Vadhans / Alahniyan / Guru Granth Sahib ji - Ang 583

ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ ॥

रंड बैठी दूजै भाए माइआ मोहि दुखु पाए आव घटै तनु छीजै ॥

Randd baithee doojai bhaae maaiaa mohi dukhu paae aav ghatai tanu chheejai ||

ਪ੍ਰਭੂ ਤੋਂ ਵਿਛੁੜੀ ਹੋਈ (ਜੀਵ-ਇਸਤ੍ਰੀ) ਮਾਇਆ ਦੇ ਮੋਹ ਵਿਚ ਫਸ ਕੇ ਦੁੱਖ ਸਹਿੰਦੀ ਹੈ, (ਮੋਹ ਵਿਚ) ਉਮਰ ਗੁਜ਼ਰਦੀ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ।

द्वैतभाव द्वारा वह विधवा की भाँति बैठी हुई है; माया के मोह के कारण वह दुःख प्राप्त करती है, उसकी आयु कम होती जा रही है और शरीर भी नाश होता जा रहा है।

She sits like a widow, in the love of duality; through emotional attachment to Maya, she suffers in pain. She is growing old, and her body is withering away.

Guru Amardas ji / Raag Vadhans / Alahniyan / Guru Granth Sahib ji - Ang 583

ਜੋ ਕਿਛੁ ਆਇਆ ਸਭੁ ਕਿਛੁ ਜਾਸੀ ਦੁਖੁ ਲਾਗਾ ਭਾਇ ਦੂਜੈ ॥

जो किछु आइआ सभु किछु जासी दुखु लागा भाइ दूजै ॥

Jo kichhu aaiaa sabhu kichhu jaasee dukhu laagaa bhaai doojai ||

ਜੋ ਕੁਝ ਇਥੇ ਜੰਮਿਆ ਹੈ ਉਹ ਸਭ ਕੁਝ ਨਾਸ ਹੋ ਜਾਂਦਾ ਹੈ, ਪਰ ਮਾਇਆ ਦੇ ਮੋਹ ਦੇ ਕਾਰਨ ਦੁੱਖ ਲਗਦਾ ਹੈ ।

जो कुछ भी उत्पन्न हुआ है, वह सबकुछ नाश हो जाएगा। सांसारिक आकर्षण के कारण मनुष्य दु:ख प्राप्त करता है।

Whatever has come, all that shall pass away; through the love of duality, they suffer in pain.

Guru Amardas ji / Raag Vadhans / Alahniyan / Guru Granth Sahib ji - Ang 583

ਜਮਕਾਲੁ ਨ ਸੂਝੈ ਮਾਇਆ ਜਗੁ ਲੂਝੈ ਲਬਿ ਲੋਭਿ ਚਿਤੁ ਲਾਏ ॥

जमकालु न सूझै माइआ जगु लूझै लबि लोभि चितु लाए ॥

Jamakaalu na soojhai maaiaa jagu loojhai labi lobhi chitu laae ||

(ਜੀਵ) ਮਾਇਆ ਦੀ ਖ਼ਾਤਰ ਲੜਦਾ-ਝਗੜਦਾ ਹੈ, ਇਸ ਨੂੰ (ਸਿਰ ਉਤੇ) ਮੌਤ ਨਹੀਂ ਸੁੱਝਦੀ, ਲੱਬ ਵਿਚ ਲੋਭ ਵਿਚ ਚਿੱਤ ਲਾਈ ਰੱਖਦਾ ਹੈ ।

दुनिया माया की लालसा में हमेशा उलझती रहती है, उसे इसी लालसा में मृत्यु का भी ध्यान नहीं आता और अपने चित्त को लोभ एवं लालच में लगाती रहती है।

They do not see the Messenger of Death; they long for Maya, and their consciousness is attached to greed.

Guru Amardas ji / Raag Vadhans / Alahniyan / Guru Granth Sahib ji - Ang 583

ਸੋ ਪਿਰੁ ਸਾਚਾ ਸਦ ਹੀ ਸਾਚਾ ਨਾ ਓਹੁ ਮਰੈ ਨ ਜਾਏ ॥੩॥

सो पिरु साचा सद ही साचा ना ओहु मरै न जाए ॥३॥

So piru saachaa sad hee saachaa naa ohu marai na jaae ||3||

ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ ॥੩॥

वह पति-प्रभु सदैव सत्य है, वह अनश्वर है अर्थात् न ही वह मरता है और न ही कहीं जाता है॥ ३॥

That Husband Lord is True, forever True; He does not die, and He does not leave. ||3||

Guru Amardas ji / Raag Vadhans / Alahniyan / Guru Granth Sahib ji - Ang 583


ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨਾ ਜਾਣੈ ਪਿਰੁ ਨਾਲੇ ॥

इकि रोवहि पिरहि विछुंनीआ अंधी ना जाणै पिरु नाले ॥

Iki rovahi pirahi vichhunneeaa anddhee naa jaa(nn)ai piru naale ||

ਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖੀ ਰਹਿੰਦੀਆਂ ਹਨ । ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ ।

अपने पति-परमेश्वर से बिछुड़ी हुई कई जीव-स्त्रियों रोती रहती हैं।अज्ञानता में अंधी हुई वे यह नहीं जानती कि उनका पति-परमेश्वर तो उनके साथ ही निवास करता है।

Some weep and wail, separated from their Husband Lord; the blind ones do not know that their Husband is with them.

Guru Amardas ji / Raag Vadhans / Alahniyan / Guru Granth Sahib ji - Ang 583

ਗੁਰ ਪਰਸਾਦੀ ਸਾਚਾ ਪਿਰੁ ਮਿਲੈ ਅੰਤਰਿ ਸਦਾ ਸਮਾਲੇ ॥

गुर परसादी साचा पिरु मिलै अंतरि सदा समाले ॥

Gur parasaadee saachaa piru milai anttari sadaa samaale ||

ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਦੀ ਰੱਖਦੀ ਹੈ, ਉਸ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ,

गुरु की कृपा से सच्चा पति-परमेश्वर मिलता है और जीव-स्त्री अपने हृदय में सर्वदा उसे याद करती है।

By Guru's Grace, they may meet with their True Husband, and cherish Him always deep within.

Guru Amardas ji / Raag Vadhans / Alahniyan / Guru Granth Sahib ji - Ang 583

ਪਿਰੁ ਅੰਤਰਿ ਸਮਾਲੇ ਸਦਾ ਹੈ ਨਾਲੇ ਮਨਮੁਖਿ ਜਾਤਾ ਦੂਰੇ ॥

पिरु अंतरि समाले सदा है नाले मनमुखि जाता दूरे ॥

Piru anttari samaale sadaa hai naale manamukhi jaataa doore ||

ਐਸੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਸ ਨੂੰ ਪ੍ਰਭੂ ਸਦਾ ਅੰਗ-ਸੰਗ ਦਿੱਸਦਾ ਹੈ । ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ (ਜੀਵ-ਇਸਤ੍ਰੀ) ਪ੍ਰਭੂ ਨੂੰ ਦੂਰ ਸਮਝਦੀ ਹੈ ।

प्रियतम प्रभु को सर्वदा अपने साथ समझकर वह अपने हृदय में उसे स्मरण करती है। लेकिन मनमुख जीव-स्त्रियाँ उसे दूर ही समझती हैं।

She cherishes her Husband deep within herself - He is always with her; the self-willed manmukhs think that He is far away.

Guru Amardas ji / Raag Vadhans / Alahniyan / Guru Granth Sahib ji - Ang 583

ਇਹੁ ਤਨੁ ਰੁਲੈ ਰੁਲਾਇਆ ਕਾਮਿ ਨ ਆਇਆ ਜਿਨਿ ਖਸਮੁ ਨ ਜਾਤਾ ਹਦੂਰੇ ॥

इहु तनु रुलै रुलाइआ कामि न आइआ जिनि खसमु न जाता हदूरे ॥

Ihu tanu rulai rulaaiaa kaami na aaiaa jini khasamu na jaataa hadoore ||

ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਨੂੰ ਅੰਗ-ਸੰਗ ਵੱਸਦਾ ਨਾਹ ਸਮਝਿਆ, ਉਸ ਦਾ ਇਹ ਸਰੀਰ (ਵਿਕਾਰਾਂ ਵਿਚ) ਰੁਲਾਇਆ ਫਿਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ ।

जिन्होंने परमेश्वर को अपने पास अनुभव नहीं किया, उनका यह शरीर मिट्टी में मिलकर खराब हो जाता है और किसी काम में नहीं आता।

This body rolls in the dust, and is totally useless; it does not realize the Presence of the Lord and Master.

Guru Amardas ji / Raag Vadhans / Alahniyan / Guru Granth Sahib ji - Ang 583


Download SGGS PDF Daily Updates ADVERTISE HERE