ANG 581, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ ॥

हउ मुठड़ी धंधै धावणीआ पिरि छोडिअड़ी विधणकारे ॥

Hau mutha(rr)ee dhanddhai dhaava(nn)eeaa piri chhodia(rr)ee vidha(nn)akaare ||

ਜਦ ਤਕ ਮੈਂ ਮਾਇਆ ਦੇ ਆਹਰ ਵਿਚ ਮਾਇਆ ਦੀ ਦੌੜ-ਭੱਜ ਵਿਚ ਠੱਗੀ ਜਾ ਰਹੀ ਹਾਂ, ਤਦ ਤਕ ਨਿਖਸਮੀਆਂ ਵਾਲੀ ਕਾਰ ਦੇ ਕਾਰਨ ਖਸਮ-ਪ੍ਰਭੂ ਨੇ ਮੈਨੂੰ ਛੱਡਿਆ ਹੋਇਆ ਹੈ ।

मैं ठगी हुई पत्नी सांसारिक कार्यों के पीछे भाग रही हूँ। मैं विधवा वाले अशुभ कर्म करती हूँ और पति ने मुझे त्याग दिया है।

I too have been defrauded, chasing after worldly entanglements; my Husband Lord has forsaken me - I practice the evil deeds of a wife without a spouse.

Guru Nanak Dev ji / Raag Vadhans Dakhni / Alahniyan / Guru Granth Sahib ji - Ang 581

ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ ॥

घरि घरि कंतु महेलीआ रूड़ै हेति पिआरे ॥

Ghari ghari kanttu maheleeaa roo(rr)ai heti piaare ||

ਖਸਮ-ਪ੍ਰਭੂ ਤਾਂ ਹਰੇਕ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵੱਸ ਰਿਹਾ ਹੈ, ਤੇ ਉਸ ਸੁੰਦਰ ਹਨ ਜੋ ਪ੍ਰਭੂ ਦੇ ਪਿਆਰ ਵਿਚ ਪ੍ਰੇਮ ਵਿਚ ਮਗਨ ਰਹਿੰਦੀਆਂ ਹਨ ।

प्रत्येक घर में पति-परमेश्वर की स्त्रियाँ हैं। सच्ची स्त्रियाँ अपने सुन्दर पति के साथ स्नेह एवं प्रेम करती है।

In each and every home, are the brides of the Husband Lord; they gaze upon their Handsome Lord with love and affection.

Guru Nanak Dev ji / Raag Vadhans Dakhni / Alahniyan / Guru Granth Sahib ji - Ang 581

ਮੈ ਪਿਰੁ ਸਚੁ ਸਾਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ ॥੭॥

मै पिरु सचु सालाहणा हउ रहसिअड़ी नामि भतारे ॥७॥

Mai piru sachu saalaaha(nn)aa hau rahasia(rr)ee naami bhataare ||7||

ਜਿਤਨਾ ਚਿਰ ਮੈਂ ਸਦਾ-ਥਿਰ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਕਰਦੀ ਹਾਂ ਓਨਾ ਚਿਰ ਮੇਰਾ ਤਨ ਮਨ ਖਿੜਿਆ ਰਹਿੰਦਾ ਹੈ ॥੭॥

मैं अपने सच्चे पति-परमेश्वर की महिमा-स्तुति करती हूँ और अपने स्वामी के नाम द्वारा ही प्रसन्न होती हूँ॥ ७ ॥

I sing the Praises of my True Husband Lord, and through the Naam, the Name of my Husband Lord, I blossom forth. ||7||

Guru Nanak Dev ji / Raag Vadhans Dakhni / Alahniyan / Guru Granth Sahib ji - Ang 581


ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ ॥

गुरि मिलिऐ वेसु पलटिआ सा धन सचु सीगारो ॥

Guri miliai vesu palatiaa saa dhan sachu seegaaro ||

ਜੇ ਗੁਰੂ ਮਿਲ ਪਏ ਤਾਂ ਜੀਵ-ਇਸਤ੍ਰੀ ਦੀ ਕਾਂਇਆਂ ਹੀ ਪਲਟ ਜਾਂਦੀ ਹੈ, ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣਾ ਸਿੰਗਾਰ ਬਣਾ ਲੈਂਦੀ ਹੈ ।

गुरु को मिलने से जीवात्मा की वेशभूषा बदल जाती है अर्थात् जीवन संवर जाता है और वह सत्य से अपने आपको श्रृंगार लेती है।

Meeting with the Guru, the soul-bride's dress is transformed, and she is adorned with Truth.

Guru Nanak Dev ji / Raag Vadhans Dakhni / Alahniyan / Guru Granth Sahib ji - Ang 581

ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ ॥

आवहु मिलहु सहेलीहो सिमरहु सिरजणहारो ॥

Aavahu milahu saheleeho simarahu siraja(nn)ahaaro ||

ਹੇ ਸਹੇਲੀਹੋ! (ਹੇ ਸਤ-ਸੰਗੀਓ!) ਆਓ, ਰਲ ਕੇ ਬੈਠੀਏ ਤੇ ਰਲ ਕੇ ਸਿਰਜਣਹਾਰ ਦਾ ਸਿਮਰਨ ਕਰੀਏ ।

हे मेरी सखियो ! आओ, हम मिलकर सृजनहार प्रभु को याद करें।

Come and meet with me, O brides of the Lord; let's meditate in remembrance on the Creator Lord.

Guru Nanak Dev ji / Raag Vadhans Dakhni / Alahniyan / Guru Granth Sahib ji - Ang 581

ਬਈਅਰਿ ਨਾਮਿ ਸੋੁਹਾਗਣੀ ਸਚੁ ਸਵਾਰਣਹਾਰੋ ॥

बईअरि नामि सोहागणी सचु सवारणहारो ॥

Baeeari naami saohaaga(nn)ee sachu savaara(nn)ahaaro ||

ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ, ਸਦਾ-ਥਿਰ ਪ੍ਰਭੂ ਉਸ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ ।

प्रभु-पति के नाम द्वारा जीव-स्त्री अपने स्वामी की सुहागिन बन जाती है और सत्यनाम उसको सुन्दर बनाने वाला है।

Through the Naam, the soul-bride becomes the Lord's favorite; she is adorned with Truth.

Guru Nanak Dev ji / Raag Vadhans Dakhni / Alahniyan / Guru Granth Sahib ji - Ang 581

ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ ॥੮॥੩॥

गावहु गीतु न बिरहड़ा नानक ब्रहम बीचारो ॥८॥३॥

Gaavahu geetu na biraha(rr)aa naanak brham beechaaro ||8||3||

ਹੇ ਨਾਨਕ! ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਨਾਲ ਤੇ ਉਸ ਦੇ ਗੁਣਾਂ ਦਾ ਵਿਚਾਰ ਕਰਨ ਨਾਲ, ਫਿਰ ਕਦੇ ਉਸ ਤੋਂ ਵਿਛੋੜਾ ਨਹੀਂ ਹੋਵੇਗਾ ॥੮॥੩॥

इसलिए विरह के गीत मत गायन करो अपितु हे नानक ! ब्रह्म का चिन्तन करो।॥८॥३॥

Do not sing the songs of separation, O Nanak; reflect upon God. ||8||3||

Guru Nanak Dev ji / Raag Vadhans Dakhni / Alahniyan / Guru Granth Sahib ji - Ang 581


ਵਡਹੰਸੁ ਮਹਲਾ ੧ ॥

वडहंसु महला १ ॥

Vadahanssu mahalaa 1 ||

वडहंसु महला १ ॥

Wadahans, First Mehl:

Guru Nanak Dev ji / Raag Vadhans / Alahniyan / Guru Granth Sahib ji - Ang 581

ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥

जिनि जगु सिरजि समाइआ सो साहिबु कुदरति जाणोवा ॥

Jini jagu siraji samaaiaa so saahibu kudarati jaa(nn)ovaa ||

ਜਿਸ ਪਰਮਾਤਮਾ ਨੇ ਜਗਤ ਪੈਦਾ ਕਰ ਕੇ ਇਸ ਨੂੰ ਆਪਣੇ ਆਪ ਵਿਚ ਲੀਨ ਕਰਨ ਦੀ ਤਾਕਤ ਭੀ ਆਪਣੇ ਪਾਸ ਰੱਖੀ ਹੋਈ ਹੈ ਉਸ ਮਾਲਕ ਨੂੰ ਇਸ ਕੁਦਰਤਿ ਵਿਚ ਵੱਸਦਾ ਸਮਝ ।

जो जगत की रचना करके स्वयं भी उसमें ही समाया हुआ है, वह मालिक अपनी कुदरत से ही जाना जाता है।

The One who creates and dissolves the world - that Lord and Master alone knows His creative power.

Guru Nanak Dev ji / Raag Vadhans / Alahniyan / Guru Granth Sahib ji - Ang 581

ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥

सचड़ा दूरि न भालीऐ घटि घटि सबदु पछाणोवा ॥

Sacha(rr)aa doori na bhaaleeai ghati ghati sabadu pachhaa(nn)ovaa ||

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਰਚੀ ਕੁਦਰਤਿ ਤੋਂ) ਦੂਰ (ਕਿਸੇ ਹੋਰ ਥਾਂ) ਲੱਭਣ ਦਾ ਜਤਨ ਨਹੀਂ ਕਰਨਾ ਚਾਹੀਦਾ । ਹਰੇਕ ਸਰੀਰ ਵਿਚ ਉਸੇ ਦਾ ਹੁਕਮ ਵਰਤਦਾ ਪਛਾਣ ।

सत्यस्वरूप परमेश्वर को कहीं दूर नहीं खोजना चाहिए, क्योंकि वह तो प्रत्येक हृदय में विद्यमान है, इसलिए अपने हृदय में ही शब्द रूप में पहचानो।

Do not search for the True Lord far away; recognize the Word of the Shabad in each and every heart.

Guru Nanak Dev ji / Raag Vadhans / Alahniyan / Guru Granth Sahib ji - Ang 581

ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥

सचु सबदु पछाणहु दूरि न जाणहु जिनि एह रचना राची ॥

Sachu sabadu pachhaa(nn)ahu doori na jaa(nn)ahu jini eh rachanaa raachee ||

ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ ਉਸ ਨੂੰ ਇਸ ਤੋਂ ਦੂਰ (ਕਿਤੇ ਵੱਖਰਾ) ਨਾਹ ਸਮਝੋ, (ਹਰੇਕ ਸਰੀਰ ਵਿਚ) ਉਸ ਦਾ ਅਟੱਲ ਹੁਕਮ ਵਰਤਦਾ ਪਛਾਣੋ ।

जिसने यह सृष्टि-रचना की है, उसे सच्चे परमेश्वर को सच्चे शब्द द्वारा पहचानो एवं उसे दूर मत समझो।

Recognize the Shabad, and do not think that the Lord is far away; He created this creation.

Guru Nanak Dev ji / Raag Vadhans / Alahniyan / Guru Granth Sahib ji - Ang 581

ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥

नामु धिआए ता सुखु पाए बिनु नावै पिड़ काची ॥

Naamu dhiaae taa sukhu paae binu naavai pi(rr) kaachee ||

ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਆਤਮਕ ਆਨੰਦ ਮਾਣਦਾ ਹੈ । ਪ੍ਰਭੂ ਦੇ ਨਾਮ ਤੋਂ ਬਿਨਾ ਲੁਕਾਈ ਅਸਮਰਥ ਹੋ ਜਾਂਦੀ ਹੈ ।

जब मनुष्य परमात्मा के नाम का ध्यान-मनन करता है तो वह सुख प्राप्त करता है, अन्यथा नाम के बिना वह पराजित होने वाली जीवन खेल खेलता है।

Meditating on the Naam, the Name of the Lord, one obtains peace; without the Naam, he plays a losing game.

Guru Nanak Dev ji / Raag Vadhans / Alahniyan / Guru Granth Sahib ji - Ang 581

ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥

जिनि थापी बिधि जाणै सोई किआ को कहै वखाणो ॥

Jini thaapee bidhi jaa(nn)ai soee kiaa ko kahai vakhaa(nn)o ||

ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰੱਖਿਆ ਦੀ ਵਿਧੀ ਭੀ ਜਾਣਦਾ ਹੈ, ਹੋਰ ਕੋਈ ਜੋ ਮਰਜੀ ਕਹੇ ।

जो सृष्टि की रचना करता है, वही इसे आधार देने की विधि जानता है। कोई क्या कथन एवं वर्णन कर सकता है।

The One who established the Universe, He alone knows the Way; what can anyone say?

Guru Nanak Dev ji / Raag Vadhans / Alahniyan / Guru Granth Sahib ji - Ang 581

ਜਿਨਿ ਜਗੁ ਥਾਪਿ ਵਤਾਇਆ ਜਾਲੋੁ ਸੋ ਸਾਹਿਬੁ ਪਰਵਾਣੋ ॥੧॥

जिनि जगु थापि वताइआ जालो सो साहिबु परवाणो ॥१॥

Jini jagu thaapi vataaiaa jaalao so saahibu paravaa(nn)o ||1||

ਜਿਸ ਪ੍ਰਭੂ ਨੇ ਜਗਤ ਪੈਦਾ ਕਰ ਕੇ (ਇਸ ਦੇ ਉਪਰ ਮਾਇਆ ਦੇ ਮੋਹ ਦਾ) ਜਾਲ ਵਿਛਾ ਰੱਖਿਆ ਹੈ ਉਹੀ ਮੰਨਿਆ-ਪ੍ਰਮੰਨਿਆ ਮਾਲਕ ਹੈ ॥੧॥

जिसने संसार की रचना करके उस पर मोह-माया का जाल डाला हुआ है, उसे ही अपना मालिक मानना चाहिए॥ १ ॥

The One who established the world cast the net of Maya over it; accept Him as your Lord and Master. ||1||

Guru Nanak Dev ji / Raag Vadhans / Alahniyan / Guru Granth Sahib ji - Ang 581


ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ ॥

बाबा आइआ है उठि चलणा अध पंधै है संसारोवा ॥

Baabaa aaiaa hai uthi chala(nn)aa adh panddhai hai sanssaarovaa ||

ਹੇ ਭਾਈ! ਜੇਹੜਾ ਵੀ ਜੀਵ (ਜਗਤ ਵਿਚ ਜਨਮ ਲੈ ਕੇ) ਆਇਆ ਹੈ ਉਸ ਨੇ ਜ਼ਰੂਰ (ਇਥੋਂ) ਚਲੇ ਜਾਣਾ ਹੈ, ਜਗਤ ਤਾਂ ਆਉਣ ਜਾਣ (ਜਨਮ ਮਰਨ) ਦੇ ਚਕਰ ਵਿਚ ਹੈ ।

हे बाबा ! जो भी जीव दुनिया में आया है, उसने अवश्य ही उठकर चले जाना है। यह दुनिया एक बीच का आधा पड़ाव है अर्थात् जन्म-मरण का चक्र है।

O Baba, he has come, and now he must get up and depart; this world is only a way-station.

Guru Nanak Dev ji / Raag Vadhans / Alahniyan / Guru Granth Sahib ji - Ang 581

ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥

सिरि सिरि सचड़ै लिखिआ दुखु सुखु पुरबि वीचारोवा ॥

Siri siri sacha(rr)ai likhiaa dukhu sukhu purabi veechaarovaa ||

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਹਰੇਕ ਜੀਵ ਦੇ ਸਿਰ ਉਤੇ ਉਸ ਦੇ ਪੂਰਬਲੇ ਸਮੇ ਵਿਚ ਕੀਤੇ ਕਰਮਾਂ ਦੇ ਵਿਚਾਰ ਅਨੁਸਾਰ ਦੁੱਖ ਅਤੇ ਸੁਖ (ਭੋਗਣ) ਦੇ ਲੇਖ ਲਿਖ ਦਿੱਤੇ ਹਨ ।

जीवों के पूर्व जन्म के शुभाशुभ कर्मो का विचार करके परमात्मा उनके मस्तक पर दुःख-सुख की तकदीर लिख देता है।

Upon each and every head, the True Lord writes their destiny of pain and pleasure, according to their past actions.

Guru Nanak Dev ji / Raag Vadhans / Alahniyan / Guru Granth Sahib ji - Ang 581

ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥

दुखु सुखु दीआ जेहा कीआ सो निबहै जीअ नाले ॥

Dukhu sukhu deeaa jehaa keeaa so nibahai jeea naale ||

ਜਿਹੋ ਜਿਹਾ ਕਰਮ ਜੀਵ ਨੇ ਕੀਤਾ ਉਹੋ ਜਿਹਾ ਦੁੱਖ ਤੇ ਸੁਖ ਪਰਮਾਤਮਾ ਨੇ ਉਸ ਨੂੰ ਦੇ ਦਿੱਤਾ ਹੈ । ਹਰੇਕ ਜੀਵ ਦੇ ਕੀਤੇ ਕਰਮਾਂ ਦਾ ਸਮੂਹ ਉਸ ਦੇ ਨਾਲ ਹੀ ਨਿਭਦਾ ਹੈ ।

जीवों के किए हुए कर्मों के फलस्वरूप परमेश्वर दुःख-सुख प्रदान करता है और वे जीव के साथ रहते हैं।

He bestows pain and pleasure, according to the deeds done; the record of these deeds stays with the soul.

Guru Nanak Dev ji / Raag Vadhans / Alahniyan / Guru Granth Sahib ji - Ang 581

ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥

जेहे करम कराए करता दूजी कार न भाले ॥

Jehe karam karaae karataa doojee kaar na bhaale ||

(ਪਰ ਜੀਵਾਂ ਦੇ ਭੀ ਕੀਹ ਵੱਸ?) ਕਰਤਾਰ ਆਪ ਹੀ ਜਿਹੋ ਜਿਹੇ ਕਰਮ ਜੀਵਾਂ ਪਾਸੋਂ ਕਰਾਂਦਾ ਹੈ (ਉਹੋ ਜਿਹੇ ਕਰਮ ਜੀਵ ਕਰਦੇ ਹਨ) ਕੋਈ ਭੀ ਜੀਵ (ਪ੍ਰਭੂ ਦੀ ਰਜ਼ਾ ਤੋਂ ਲਾਂਭੇ ਜਾ ਕੇ) ਕੋਈ ਹੋਰ ਕੰਮ ਨਹੀਂ ਕਰ ਸਕਦਾ ।

कर्ता-प्रभु जैसे कर्म जीवों से करवाता है, वह वैसे ही कर्म करते हैं और वे किसी अन्य कार्य की तलाश भी नहीं करते।

He does those deeds which the Creator Lord causes him to do; he attempts no other actions.

Guru Nanak Dev ji / Raag Vadhans / Alahniyan / Guru Granth Sahib ji - Ang 581

ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ ॥

आपि निरालमु धंधै बाधी करि हुकमु छडावणहारो ॥

Aapi niraalamu dhanddhai baadhee kari hukamu chhadaava(nn)ahaaro ||

ਪਰਮਾਤਮਾ ਆਪ ਤਾਂ (ਕਰਮਾਂ ਤੋਂ) ਨਿਰਲੇਪ ਹੈ, ਲੁਕਾਈ ਉਸ ਦੇ ਹੁਕਮ ਅਨੁਸਾਰ (ਮਾਇਆ ਦੇ) ਆਹਰ ਵਿਚ ਬੱਝੀ ਪਈ ਹੈ । (ਮਾਇਆ ਦੇ ਇਹਨਾਂ ਬੰਧਨਾਂ ਤੋਂ ਭੀ) ਪਰਮਾਤਮਾ ਆਪ ਹੀ ਹੁਕਮ ਕਰ ਕੇ ਛੁਡਾਣ ਦੇ ਸਮਰੱਥ ਹੈ ।

परमेश्वर स्वयं तो दुनिया से निर्लिप्त है किन्तु दुनिया मोह-माया के बंधनों में फँसी हुई है। अपने हुक्म अनुसार ही वह जीवों को मुक्ति प्रदान करता है।

The Lord Himself is detached, while the world is entangled in conflict; by His Command, He emancipates it.

Guru Nanak Dev ji / Raag Vadhans / Alahniyan / Guru Granth Sahib ji - Ang 581

ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥੨॥

अजु कलि करदिआ कालु बिआपै दूजै भाइ विकारो ॥२॥

Aju kali karadiaa kaalu biaapai doojai bhaai vikaaro ||2||

ਅੱਜ (ਸਿਮਰਨ) ਕਰਦਾ ਹਾਂ, ਭਲਕੇ ਕਰਾਂਗਾ (ਇਹੀ ਟਾਲ-ਮਟੋਲੇ) ਕਰਦੇ ਨੂੰ ਮੌਤ ਆ ਦਬਾਂਦੀ ਹੈ । (ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਵਿਚ ਫਸਿਆ ਵਿਅਰਥ ਕੰਮ ਕਰਦਾ ਰਹਿੰਦਾ ਹੈ ॥੨॥

जीव द्वैतभाव से जुड़कर पाप करता रहता है और परमात्मा के सिमरन को आज अथवा कल को करने का टालते-टालते आयु निकल जाती है और मृत्यु आकर घेर लेती है॥ २॥

He may put this off today, but tomorrow he is seized by death; in love with duality, he practices corruption. ||2||

Guru Nanak Dev ji / Raag Vadhans / Alahniyan / Guru Granth Sahib ji - Ang 581


ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥

जम मारग पंथु न सुझई उझड़ु अंध गुबारोवा ॥

Jam maarag pantthu na sujhaee ujha(rr)u anddh gubaarovaa ||

ਜੀਵ ਜਮ ਵਾਲਾ ਰਸਤਾ ਫੜਦਾ ਹੈ, ਤੇ ਉਸ ਨੂੰ ਆਤਮਿਕ ਜੀਵਨ ਦੀ ਸੋਝ ਨਹੀਂ ਆਉਂਦੀ, ਉਜਾੜ ਤੇ ਘੁੱਪ ਹਨੇਰੇ ਵਿਚ ਹੀ ਫਸਿਆ ਰਹਿੰਦਾ ਹੈ ।

मृत्यु का मार्ग बड़ा निर्जन एवं घोर अन्धेरे वाला है और जीव को मार्ग दिखाई नहीं देता।

The path of death is dark and dismal; the way cannot be seen.

Guru Nanak Dev ji / Raag Vadhans / Alahniyan / Guru Granth Sahib ji - Ang 581

ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ ॥

ना जलु लेफ तुलाईआ ना भोजन परकारोवा ॥

Naa jalu leph tulaaeeaa naa bhojan parakaarovaa ||

(ਆਖਰ ਵੇਲੇ) ਨਾਹ ਪਾਣੀ, ਨਾਹ ਲੇਫ, ਨਾਹ ਤੁਲਾਈ ਨਾ ਕਿਸੇ ਕਿਸਮ ਦਾ ਭੋਜਨ,

वहाँ न तो जल मिलता है, न ही विश्राम के लिए ओढ़ने हेतु चादर एवं तोशक और न ही विभिन्न प्रकार के स्वादिष्ट व्यंजन पदार्थ खाने को मिलते हैं।

There is no water, no quilt or mattress, and no food there.

Guru Nanak Dev ji / Raag Vadhans / Alahniyan / Guru Granth Sahib ji - Ang 581

ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥

भोजन भाउ न ठंढा पाणी ना कापड़ु सीगारो ॥

Bhojan bhaau na thanddhaa paa(nn)ee naa kaapa(rr)u seegaaro ||

ਭੋਜਨ ਭਾਉ ਨਹੀਂ, ਨਾਹ ਠੰਢਾ ਪਾਣੀ, ਨਾਹ ਕੋਈ ਸੋਹਣਾ ਕੱਪੜਾ, ਨਾਹ ਹੋਰ ਸਿੰਗਾਰ (ਨਾਲ ਜਾਂਦਾ ਹੈ) ।

वहाँ जीव को न ही भोजन, शीतल जल मिलता है और न ही वस्त्र एवं श्रृंगार पदार्थ मिलते हैं।

He receives no food there, no honor or water, no clothes or decorations.

Guru Nanak Dev ji / Raag Vadhans / Alahniyan / Guru Granth Sahib ji - Ang 581

ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥

गलि संगलु सिरि मारे ऊभौ ना दीसै घर बारो ॥

Gali sanggalu siri maare ubhau naa deesai ghar baaro ||

ਜਮਰਾਜ ਜੀਵ ਦੇ ਗਲ ਵਿਚ (ਮੋਹ ਦਾ) ਸੰਗਲ ਪਾ ਕੇ ਇਸ ਦੇ ਸਿਰ ਉਤੇ ਖਲੋਤਾ ਚੋਟਾਂ ਮਾਰਦਾ ਹੈ, ਤਾਂ ਇਸ ਨੂੰ ਕੋਈ ਘਰ-ਬਾਹਰ ਨਹੀਂ ਦਿੱਸਦਾ ।

वहाँ जीव की गर्दन जंजीर से जकड़ी जाती है, यमदूत सिर पर खड़ा होकर उसे मारता है और वहाँ कोई भी घर बार सुख का स्थान बचने के लिए नहीं मिलता।

The chain is put around his neck, and the Messenger of Death standing over his head strikes him; he cannot see the door of his home.

Guru Nanak Dev ji / Raag Vadhans / Alahniyan / Guru Granth Sahib ji - Ang 581

ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥

इब के राहे जमनि नाही पछुताणे सिरि भारो ॥

Ib ke raahe jammani naahee pachhutaa(nn)e siri bhaaro ||

ਉਸ (ਮੌਤ) ਵੇਲੇ ਦੇ ਬੀਜੇ ਹੋਏ (ਸਿਮਰਨ ਸੇਵਾ ਆਦਿਕ ਦੇ ਬੀਜ) ਉੱਗ ਨਹੀਂ ਸਕਦੇ । ਤਦੋਂ ਪਛੁਤਾਂਦਾ ਹੈ ਕਿਉਂਕਿ ਕੀਤੇ ਪਾਪਾਂ ਦਾ ਭਾਰ ਸਿਰ ਉਤੇ ਪਿਆ ਹੈ (ਜੋ ਲਹਿ ਨਹੀਂ ਸਕਦਾ) ।

इस मार्ग के बोए हुए बीज नहीं फलते अर्थात् सभी प्रयास व्यर्थ हो जाते हैं। जीव पापों का बोझ अपने सिर पर उठाकर पश्चाताप करता है।

The seeds planted on this path do not sprout; bearing the weight of his sins upon his head, he regrets and repents.

Guru Nanak Dev ji / Raag Vadhans / Alahniyan / Guru Granth Sahib ji - Ang 581

ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ ॥੩॥

बिनु साचे को बेली नाही साचा एहु बीचारो ॥३॥

Binu saache ko belee naahee saachaa ehu beechaaro ||3||

ਇਸ ਅਟੱਲ ਵਿਚਾਰ ਨੂੰ ਚੇਤੇ ਰੱਖੋ ਕਿ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ ਬਣਦਾ ॥੩॥

केवल यही सच्चा विचार है कि सच्चे परमेश्वर के बिना मनुष्य का कोई भी सज्जन नहीं ॥ ३॥

Without the True Lord, no one is his friend; reflect upon this as true. ||3||

Guru Nanak Dev ji / Raag Vadhans / Alahniyan / Guru Granth Sahib ji - Ang 581


ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥

बाबा रोवहि रवहि सु जाणीअहि मिलि रोवै गुण सारेवा ॥

Baabaa rovahi ravahi su jaa(nn)eeahi mili rovai gu(nn) saarevaa ||

ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਤੇ ਵੈਰਾਗਵਾਨ ਹੁੰਦੇ ਹਨ ਉਹ (ਲੋਕ ਪਰਲੋਕ ਵਿਚ) ਆਦਰ ਪਾਂਦੇ ਹਨ ।

हे बाबा ! वास्तव में वैरागी होकर वही रोते एवं विलाप करते समझे जाते हैं, जो मिलकर प्रभु का यशोगान करते हुए अक्षु बहाते हैं।

O Baba, they alone are known to truly weep and wail, who meet together and weep, chanting the Praises of the Lord.

Guru Nanak Dev ji / Raag Vadhans / Alahniyan / Guru Granth Sahib ji - Ang 581

ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ ॥

रोवै माइआ मुठड़ी धंधड़ा रोवणहारेवा ॥

Rovai maaiaa mutha(rr)ee dhanddha(rr)aa rova(nn)ahaarevaa ||

ਪਰ ਜਿਸ ਜੀਵ-ਇਸਤ੍ਰੀ ਨੂੰ ਮਾਇਆ ਦੇ ਮੋਹ ਨੇ ਲੁੱਟ ਲਿਆ ਹੈ ਉਹ ਦੁੱਖੀ ਹੁੰਦੀ ਹੈ ।

मोह-माया के ठगे हुए एवं अपने सांसारिक कार्यों की खातिर रोने वाले रोते ही रहते हैं।

Defrauded by Maya and worldly affairs, the weepers weep.

Guru Nanak Dev ji / Raag Vadhans / Alahniyan / Guru Granth Sahib ji - Ang 581

ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥

धंधा रोवै मैलु न धोवै सुपनंतरु संसारो ॥

Dhanddhaa rovai mailu na dhovai supananttaru sanssaaro ||

ਜੀਵ (ਸਾਰੀ ਉਮਰ ਮਾਇਆ ਦਾ) ਧੰਧਾ ਹੀ ਪਿੱਟਦੇ ਹਨ ਤੇ ਇੰਜ ਕਰਮਾ ਦੀ ਮੈਲ ਨਹੀਂ ਲਾਹੁੰਦੇ, ਉਹਨ੍ਹਾਂ ਲਈ ਸੰਸਾਰ ਇਕ ਸੁਪਨਾ ਹੀ ਬਣਿਆ ਰਹਿੰਦਾ ਹੈ ।

वे सांसारिक कार्यों हेतु रोते हैं और अपनी विकारों की मैल को नहीं धोते। उन्हें यह नहीं पता कि यह संसार तो एक स्वप्न की भाँति है।

They weep for the sake of worldly affairs, and they do not wash off their own filth; the world is merely a dream.

Guru Nanak Dev ji / Raag Vadhans / Alahniyan / Guru Granth Sahib ji - Ang 581

ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥

जिउ बाजीगरु भरमै भूलै झूठि मुठी अहंकारो ॥

Jiu baajeegaru bharamai bhoolai jhoothi muthee ahankkaaro ||

ਜਿਵੇਂ ਬਾਜ਼ੀਗਰ (ਤਮਾਸ਼ਾ ਵਿਖਾਂਦਾ ਹੈ, ਵੇਖਣ ਵਾਲਾ ਜੀਵ ਉਸ ਦੇ ਤਮਾਸ਼ੇ ਵਿਚ ਰੁੱਝਾ ਰਹਿੰਦਾ ਹੈ, ਤਿਵੇਂ) ਕੂੜੇ ਮੋਹ ਦੀ ਠਗੀ ਹੋਈ ਜੀਵ-ਇਸਤ੍ਰੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ ਤੇ (ਕੂੜੀ ਮਾਇਆ ਦਾ) ਮਾਣ ਕਰਦੀ ਹੈ ।

जैसे बाजीगर भ्रम भरी खेल में भूल जाता है, वैसे ही मनुष्य झूठ एवं कपट के अहंकार में ग्रस्त हैं।

Like the juggler, deceiving by his tricks, one is deluded by egotism, falsehood and illusion.

Guru Nanak Dev ji / Raag Vadhans / Alahniyan / Guru Granth Sahib ji - Ang 581

ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ॥

आपे मारगि पावणहारा आपे करम कमाए ॥

Aape maaragi paava(nn)ahaaraa aape karam kamaae ||

ਪਰ ਪਰਮਾਤਮਾ ਆਪ ਹੀ (ਜੀਵਾਂ ਨੂੰ) ਸਹੀ ਰਸਤੇ ਤੇ ਪਾਣ ਵਾਲਾ ਹੈ ਤੇ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ) ਕਰਮ ਕਰ ਰਿਹਾ ਹੈ ।

परमात्मा स्वयं ही सन्मार्ग प्रदान करता है और स्वयं ही कर्म कराने वाला है।

The Lord Himself reveals the Path; He Himself is the Doer of deeds.

Guru Nanak Dev ji / Raag Vadhans / Alahniyan / Guru Granth Sahib ji - Ang 581

ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ ॥੪॥੪॥

नामि रते गुरि पूरै राखे नानक सहजि सुभाए ॥४॥४॥

Naami rate guri poorai raakhe naanak sahaji subhaae ||4||4||

ਹੇ ਨਾਨਕ! ਜੇਹੜੇ ਆਤਮਕ ਅਡੋਲਤਾ ਵਿਚ ਟਿਕੇ ਰਹਿ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਪੂਰੇ ਗੁਰੂ ਨੇ (ਮਾਇਆ ਦੇ ਮੋਹ ਤੋਂ) ਬਚਾ ਲਿਆ ਹੈ ॥੪॥੪॥

हे नानक ! जो व्यक्ति परमात्मा के नाम में लीन रहते हैं, पूर्ण गुरु उनकी सहज-स्वभाव रक्षा करता है॥ ४॥ ४॥

Those who are imbued with the Naam, are protected by the Perfect Guru, O Nanak; they merge in celestial bliss. ||4||4||

Guru Nanak Dev ji / Raag Vadhans / Alahniyan / Guru Granth Sahib ji - Ang 581


ਵਡਹੰਸੁ ਮਹਲਾ ੧ ॥

वडहंसु महला १ ॥

Vadahanssu mahalaa 1 ||

वडहंसु महला १ ॥

Wadahans, First Mehl:

Guru Nanak Dev ji / Raag Vadhans / Alahniyan / Guru Granth Sahib ji - Ang 581

ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥

बाबा आइआ है उठि चलणा इहु जगु झूठु पसारोवा ॥

Baabaa aaiaa hai uthi chala(nn)aa ihu jagu jhoothu pasaarovaa ||

ਹੇ ਭਾਈ! (ਜਗਤ ਵਿਚ ਜੇਹੜਾ ਭੀ ਜੀਵ ਜਨਮ ਲੈ ਕੇ) ਆਇਆ ਹੈ ਉਸ ਨੇ (ਆਖ਼ਰ ਇਥੋਂ) ਕੂਚ ਕਰ ਜਾਣਾ ਹੈ, ਇਹ ਜਗਤ ਤਾਂ ਹੈ ਹੀ ਨਾਸਵੰਤ ਖਿਲਾਰਾ ।

हे बाबा ! जो कोई भी इस दुनिया में जन्म लेकर आया है, उसने एक दिन अवश्य ही यहाँ से चले जाना है, चूंकि यह क्षणभंगुर दुनिया तो झूठ का प्रसार है।

O Baba, whoever has come, will rise up and leave; this world is merely a false show.

Guru Nanak Dev ji / Raag Vadhans / Alahniyan / Guru Granth Sahib ji - Ang 581

ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥

सचा घरु सचड़ै सेवीऐ सचु खरा सचिआरोवा ॥

Sachaa gharu sacha(rr)ai seveeai sachu kharaa sachiaarovaa ||

ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ ।

सच्चे परमेश्वर की भक्ति करने से ही सच्चा घर मिलता है और सत्यवादी होने से सत्य मिल जाता है।

One's true home is obtained by serving the True Lord; real Truth is obtained by being truthful.

Guru Nanak Dev ji / Raag Vadhans / Alahniyan / Guru Granth Sahib ji - Ang 581

ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥

कूड़ि लबि जां थाइ न पासी अगै लहै न ठाओ ॥

Koo(rr)i labi jaan thaai na paasee agai lahai na thaao ||

ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਜਾਂ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਨਹੀਂ ਹੁੰਦਾ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ ।

झुठ एवं लालच के द्वारा मनुष्य स्वीकृत नहीं होता और उसे परलोक में भी शरण नहीं मिलती।

By falsehood and greed, no place of rest is found, and no place in the world hereafter is obtained.

Guru Nanak Dev ji / Raag Vadhans / Alahniyan / Guru Granth Sahib ji - Ang 581

ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥

अंतरि आउ न बैसहु कहीऐ जिउ सुंञै घरि काओ ॥

Anttari aau na baisahu kaheeai jiu sun(ny)ai ghari kaao ||

ਜਿਵੇਂ ਸੁੰਞੇ ਘਰ ਵਿਚ ਗਏ ਕਾਂ ਨੂੰ (ਕਿਸੇ ਨੇ ਰੋਟੀ ਦੀ ਗਰਾਹੀ ਆਦਿਕ ਨਹੀਂ ਪੈਂਦੀ) (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਕਿਸੇ ਨੇ ਇਹ ਨਹੀਂ ਆਖਣਾ "ਆਓ ਜੀ, ਅੰਦਰ ਲੰਘ ਆਵੋ ਤੇ ਬੈਠ ਜਾਵੋ । "

उसे भीतर आने के लिए कोई नहीं कहता अर्थात् कोई भी उसका स्वागत नहीं करता: अपितु वह तो सूने घर में कौए की भाँति है।

No one invites him to come in and sit down. He is like a crow in a deserted home.

Guru Nanak Dev ji / Raag Vadhans / Alahniyan / Guru Granth Sahib ji - Ang 581

ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥

जमणु मरणु वडा वेछोड़ा बिनसै जगु सबाए ॥

Jamma(nn)u mara(nn)u vadaa vechho(rr)aa binasai jagu sabaae ||

ਉਸ ਮਨੁੱਖ ਨੂੰ ਜਨਮ ਮਰਨ ਦਾ ਗੇੜ ਭੁਗਤਣਾ ਪੈ ਜਾਂਦਾ ਹੈ, ਉਸ ਨੂੰ (ਇਸ ਗੇੜ ਦੇ ਕਾਰਨ ਪ੍ਰਭੂ-ਚਰਨਾਂ ਨਾਲੋਂ) ਲੰਮਾ ਵਿਛੋੜਾ ਹੋ ਜਾਂਦਾ ਹੈ । (ਮਾਇਆ ਦੇ ਮੋਹ ਵਿਚ ਫਸ ਕੇ) ਜਗਤ ਆਤਮਕ ਮੌਤ ਸਹੇੜ ਰਿਹਾ ਹੈ (ਜੇਹੜੇ ਭੀ ਮੋਹ ਵਿਚ ਫਸਦੇ ਹਨ ਉਹ) ਸਾਰੇ (ਆਤਮਕ ਮੌਤ ਮਰਦੇ ਹਨ) ।

मनुष्य जन्म-मरण के चक्र में फँसकर प्रभु से लम्बे समय के लिए बिछुड़ जाता है। इसी तरह ही सारा संसार नष्ट हो रहा है।

Trapped by birth and death, he is separated from the Lord for such a long time; the whole world is wasting away.

Guru Nanak Dev ji / Raag Vadhans / Alahniyan / Guru Granth Sahib ji - Ang 581

ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥

लबि धंधै माइआ जगतु भुलाइआ कालु खड़ा रूआए ॥१॥

Labi dhanddhai maaiaa jagatu bhulaaiaa kaalu kha(rr)aa rooaae ||1||

ਲਾਲਚ ਦੇ ਕਾਰਨ ਮਾਇਆ ਦੇ ਹੀ ਆਹਰ ਵਿਚ ਪਿਆ ਹੋਇਆ ਜਗਤ ਸਹੀ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ, ਇੰਜ ਇਸ ਦੇ ਸਿਰ ਉਤੇ ਖਲੋਤਾ ਕਾਲ ਇਸ ਨੂੰ ਦੁੱਖੀ ਕਰਦਾ ਰਹਿੰਦਾ ਹੈ ॥੧॥

लालच में माया के प्रपंच ने जगत को भुलाया हुआ है और काल (मृत्यु) सिर-पर खड़ा होकर दुनिया को रुला रहा है॥ १॥

Greed, worldly entanglements and Maya deceive the world. Death hovers over its head, and causes it to weep. ||1||

Guru Nanak Dev ji / Raag Vadhans / Alahniyan / Guru Granth Sahib ji - Ang 581Download SGGS PDF Daily Updates ADVERTISE HERE