ANG 579, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥

जानी घति चलाइआ लिखिआ आइआ रुंने वीर सबाए ॥

Jaanee ghati chalaaiaa likhiaa aaiaa runne veer sabaae ||

(ਉਮਰ ਦਾ ਸਮਾ ਮੁੱਕਣ ਤੇ) ਜਦੋਂ ਪਰਮਾਤਮਾ ਦਾ ਲਿਖਿਆ (ਹੁਕਮ) ਅਉਂਦਾ ਹੈ ਤਾਂ ਸਾਰੇ ਸੱਜਣ ਸੰਬੰਧੀ ਰੋਂਦੇ ਹਨ ।

जब ईश्वर का हुक्म आ जाता है तो प्यारी आत्मा यमलोक में धकेल दी जाती है और सभी सगे-संबंधी, भाई-बहन फूट-फूट कर रोने लग जाते हैं।

This dear soul is driven off, when the pre-ordained Order is received, and all the relatives cry out in mourning.

Guru Nanak Dev ji / Raag Vadhans / Alahniyan / Guru Granth Sahib ji - Ang 579

ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥

कांइआ हंस थीआ वेछोड़ा जां दिन पुंने मेरी माए ॥

Kaaniaa hanss theeaa vechho(rr)aa jaan din punne meree maae ||

ਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ (ਸਦਾ ਲਈ) ਵਿਛੋੜਾ ਹੋ ਜਾਂਦਾ ਹੈ ।

हे मेरी माता ! जब जीव की जिन्दगी के दिन समाप्त हो जाते हैं तो शरीर एवं आत्मा जुदा हो जाते हैं।

The body and the swan-soul are separated, when one's days are past and done, O my mother.

Guru Nanak Dev ji / Raag Vadhans / Alahniyan / Guru Granth Sahib ji - Ang 579

ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥

जेहा लिखिआ तेहा पाइआ जेहा पुरबि कमाइआ ॥

Jehaa likhiaa tehaa paaiaa jehaa purabi kamaaiaa ||

(ਉਸ ਅੰਤ ਸਮੇ ਤੋਂ) ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ (ਉਸ ਉਸ ਦੇ ਅਨੁਸਾਰ) ਜਿਹੋ ਜਿਹਾ ਸੰਸਕਾਰਾਂ ਦਾ ਲੇਖ (ਉਸ ਦੇ ਮੱਥੇ ਤੇ) ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਂਦਾ ਹੈ ।

जीव पूर्व-जन्म में जैसे कर्म करता है, वैसे ही कर्म-फल की प्राप्ति होती है और उस ही उसका भाग्य लिखा होता है।

As is one's pre-ordained Destiny, so does one receive, according to one's past actions.

Guru Nanak Dev ji / Raag Vadhans / Alahniyan / Guru Granth Sahib ji - Ang 579

ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥

धंनु सिरंदा सचा पातिसाहु जिनि जगु धंधै लाइआ ॥१॥

Dhannu siranddaa sachaa paatisaahu jini jagu dhanddhai laaiaa ||1||

ਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ॥੧॥

वह जगत का रचयिता सच्चा पातशाह, परमेश्वर धन्य है, जिसने जीवों को (कर्मो के अनुसार) धन्धे में लगाया हुआ है॥ १॥

Blessed is the Creator, the True King, who has linked the whole world to its tasks. ||1||

Guru Nanak Dev ji / Raag Vadhans / Alahniyan / Guru Granth Sahib ji - Ang 579


ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥

साहिबु सिमरहु मेरे भाईहो सभना एहु पइआणा ॥

Saahibu simarahu mere bhaaeeho sabhanaa ehu paiaa(nn)aa ||

ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ । (ਦੁਨੀਆ ਤੋਂ) ਇਹ ਕੂਚ ਸਭਨਾਂ ਨੇ ਹੀ ਕਰਨਾ ਹੈ ।

हे मेरे भाइयो ! उस मालिक को याद करो चूंकि सभी ने दुनिया से चले जाना है।

Meditate in remembrance on the Lord and Master, O my Siblings of Destiny; everyone has to pass this way.

Guru Nanak Dev ji / Raag Vadhans / Alahniyan / Guru Granth Sahib ji - Ang 579

ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥

एथै धंधा कूड़ा चारि दिहा आगै सरपर जाणा ॥

Ethai dhanddhaa koo(rr)aa chaari dihaa aagai sarapar jaa(nn)aa ||

ਦੁਨੀਆ ਵਿਚ ਮਾਇਆ ਦਾ ਝੂਠਾ ਆਹਰ ਚਾਰ ਦਿਨਾਂ ਲਈ ਹੀ ਹੈ, (ਹਰੇਕ ਨੇ ਹੀ) ਇਥੋਂ ਅਗਾਂਹ (ਪਰਲੋਕ ਵਿਚ) ਜ਼ਰੂਰ ਚਲੇ ਜਾਣਾ ਹੈ ।

इहलोक का झूठा धंधा केवल चार दिनों का ही है, फिर जीव निश्चित ही आगे परलोक को चल देता है।

These false entanglements last for only a few days; then, one must surely move on to the world hereafter.

Guru Nanak Dev ji / Raag Vadhans / Alahniyan / Guru Granth Sahib ji - Ang 579

ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥

आगै सरपर जाणा जिउ मिहमाणा काहे गारबु कीजै ॥

Aagai sarapar jaa(nn)aa jiu mihamaa(nn)aa kaahe gaarabu keejai ||

ਇਥੋਂ ਅਗਾਂਹ ਜ਼ਰੂਰ (ਹਰੇਕ ਨੇ) ਚਲੇ ਜਾਣਾ ਹੈ, (ਇਥੇ ਜਗਤ ਵਿਚ) ਅਸੀਂ ਪਰਾਹੁਣਿਆਂ ਵਾਂਗ ਹੀ ਹਾਂ, (ਕਿਸੇ ਵੀ ਧਨ ਪਦਾਰਥ ਆਦਿਕ ਦਾ) ਮਾਣ ਕਰਨਾ ਵਿਅਰਥ ਹੈ ।

जीव ने निश्चितं ही संसार को छोड़कर चले जाना है और वह यहाँ पर एक अतिथि के समान है, फिर क्यों अहंकार कर रहे हो ?

He must surely move on to the world hereafter, like a guest; so why does he indulge in ego?

Guru Nanak Dev ji / Raag Vadhans / Alahniyan / Guru Granth Sahib ji - Ang 579

ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥

जितु सेविऐ दरगह सुखु पाईऐ नामु तिसै का लीजै ॥

Jitu seviai daragah sukhu paaeeai naamu tisai kaa leejai ||

ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਤਮਕ ਆਨੰਦ ਮਿਲਦਾ ਹੈ ।

जिसकी उपासना करने से उसके दरबार में सुख प्राप्त होता है, उस प्रभु के नाम का भजन करना चाहिए।

Chant the Name of the Lord; serving Him, you shall obtain peace in His Court.

Guru Nanak Dev ji / Raag Vadhans / Alahniyan / Guru Granth Sahib ji - Ang 579

ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥

आगै हुकमु न चलै मूले सिरि सिरि किआ विहाणा ॥

Aagai hukamu na chalai moole siri siri kiaa vihaa(nn)aa ||

ਪਰਲੋਕ ਵਿਚ ਕਿਸੇ ਦਾ ਭੀ ਹੁਕਮ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ (ਆਪੋ ਆਪਣੇ) ਕੀਤੇ ਅਨੁਸਾਰ ਬੀਤਦੀ ਹੈ ।

आगे परलोक में परमात्मा के अलावा किसी का हुक्म नहीं चलता और प्रत्येक व्यक्ति अपने कर्मों का फल भोगता है।

In the world hereafter, no one's commands will be obeyed. According to their actions, each and every person proceeds.

Guru Nanak Dev ji / Raag Vadhans / Alahniyan / Guru Granth Sahib ji - Ang 579

ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥

साहिबु सिमरिहु मेरे भाईहो सभना एहु पइआणा ॥२॥

Saahibu simarihu mere bhaaeeho sabhanaa ehu paiaa(nn)aa ||2||

ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ । (ਦੁਨੀਆ ਤੋਂ) ਇਹ ਕੂਚ ਸਭ ਨੇ ਹੀ ਕਰ ਜਾਣਾ ਹੈ ॥੨॥

हे मेरे भाइयो ! परमात्मा को याद करो, चूंकि सभी ने संसार को छोड़कर चले जाना है॥ २॥

Meditate in remembrance on the Lord and Master, O my Siblings of Destiny; everyone has to pass this way. ||2||

Guru Nanak Dev ji / Raag Vadhans / Alahniyan / Guru Granth Sahib ji - Ang 579


ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥

जो तिसु भावै सम्रथ सो थीऐ हीलड़ा एहु संसारो ॥

Jo tisu bhaavai sammrth so theeai heela(rr)aa ehu sanssaaro ||

ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ ।

उस सर्वशक्तिमान प्रभु को जो मंजूर है, वही घटित होता है। जगत के जीवों का उद्यम तो एक बहाना ही है।

Whatever pleases the Almighty Lord, that alone comes to pass; this world is an opportunity to please Him.

Guru Nanak Dev ji / Raag Vadhans / Alahniyan / Guru Granth Sahib ji - Ang 579

ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥

जलि थलि महीअलि रवि रहिआ साचड़ा सिरजणहारो ॥

Jali thali maheeali ravi rahiaa saacha(rr)aa siraja(nn)ahaaro ||

ਉਹ ਸਦਾ-ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ ।

सच्चा सृजनहार जल, धरती, आकाश-पाताल में सर्वव्यापी है।

The True Creator Lord is pervading and permeating the water, the land and the air.

Guru Nanak Dev ji / Raag Vadhans / Alahniyan / Guru Granth Sahib ji - Ang 579

ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥

साचा सिरजणहारो अलख अपारो ता का अंतु न पाइआ ॥

Saachaa siraja(nn)ahaaro alakh apaaro taa kaa anttu na paaiaa ||

ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ ।

वह सच्चा सृजनहार परमात्मा अदृष्ट एवं अनन्त है, उसका अन्त पाया नहीं जा सकता।

The True Creator Lord is invisible and infinite; His limits cannot be found.

Guru Nanak Dev ji / Raag Vadhans / Alahniyan / Guru Granth Sahib ji - Ang 579

ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥

आइआ तिन का सफलु भइआ है इक मनि जिनी धिआइआ ॥

Aaiaa tin kaa saphalu bhaiaa hai ik mani jinee dhiaaiaa ||

ਜਗਤ ਵਿਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤ ਜੋੜ ਕੇ ਸਿਮਰਿਆ ਹੈ ।

जो लोग एकाग्रचित होकर परमात्मा का ध्यान करते हैं, उनका इस दुनिया में जन्म लेना सफल है।

Fruitful is the coming of those, who meditate single-mindedly on Him.

Guru Nanak Dev ji / Raag Vadhans / Alahniyan / Guru Granth Sahib ji - Ang 579

ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥

ढाहे ढाहि उसारे आपे हुकमि सवारणहारो ॥

Dhaahe dhaahi usaare aape hukami savaara(nn)ahaaro ||

ਉਹ ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਢਾਹ ਦੇਂਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ, ਉਹ ਆਪਣੇ ਹੁਕਮ ਵਿਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਂਦਾ ਹੈ ।

वह स्वयं ही सृष्टि का निर्माण करता है और स्वयं ही इसका नाश कर देता है और अपने हुक्म द्वारा स्वयं ही संवारता है।

He destroys, and having destroyed, He creates; by His Order, He adorns us.

Guru Nanak Dev ji / Raag Vadhans / Alahniyan / Guru Granth Sahib ji - Ang 579

ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥

जो तिसु भावै सम्रथ सो थीऐ हीलड़ा एहु संसारो ॥३॥

Jo tisu bhaavai sammrth so theeai heela(rr)aa ehu sanssaaro ||3||

ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ ॥੩॥

उस सर्वशक्तिमान परमात्मा को जो कुछ मंजूर है, वही घटित होता है और यह संसार उद्यम करने का एक सुनहरी अवसर है॥ ३॥

Whatever pleases the Almighty Lord, that alone comes to pass; this world is an opportunity to please Him. ||3||

Guru Nanak Dev ji / Raag Vadhans / Alahniyan / Guru Granth Sahib ji - Ang 579


ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥

नानक रुंना बाबा जाणीऐ जे रोवै लाइ पिआरो ॥

Naanak runnaa baabaa jaa(nn)eeai je rovai laai piaaro ||

ਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ ।

गुरु नानक का कथन है कि हे बाबा ! वही सच्चा रोता समझा जाता है, यदि वह प्रभु के प्रेम में रोता है।

Nanak: he alone truly weeps, O Baba, who weeps in the Lord's Love.

Guru Nanak Dev ji / Raag Vadhans / Alahniyan / Guru Granth Sahib ji - Ang 579

ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥

वालेवे कारणि बाबा रोईऐ रोवणु सगल बिकारो ॥

Vaaleve kaara(nn)i baabaa roeeai rova(nn)u sagal bikaaro ||

ਹੇ ਭਾਈ! ਦੁਨੀਆ ਦੇ ਧਨ ਪਦਾਰਥ ਦੀ ਖ਼ਾਤਰ ਜੋ ਰੋਵੀਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ ।

हे बाबा ! सांसारिक पदार्थों की खातिर जीव विलाप करता है, इसलिए सभी विलाप व्यर्थ हैं।

One who weeps for the sake of worldly objects, O Baba, weeps totally in vain.

Guru Nanak Dev ji / Raag Vadhans / Alahniyan / Guru Granth Sahib ji - Ang 579

ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥

रोवणु सगल बिकारो गाफलु संसारो माइआ कारणि रोवै ॥

Rova(nn)u sagal bikaaro gaaphalu sanssaaro maaiaa kaara(nn)i rovai ||

ਪਰਮਾਤਮਾ ਵਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖ਼ਾਤਰ ਰੋਂਦਾ ਹੈ ਇਹ ਸਾਰਾ ਹੀ ਰੁਦਨ ਵਿਅਰਥ ਹੈ ।

यह सारा विलाप करना निरर्थक है। संसार प्रभु की ओर से विमुख होकर धन-दौलत के लिए रोता है।

This weeping is all in vain; the world forgets the Lord, and weeps for the sake of Maya.

Guru Nanak Dev ji / Raag Vadhans / Alahniyan / Guru Granth Sahib ji - Ang 579

ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥

चंगा मंदा किछु सूझै नाही इहु तनु एवै खोवै ॥

Changgaa manddaa kichhu soojhai naahee ihu tanu evai khovai ||

ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ, (ਮਾਇਆ ਦੀ ਖ਼ਾਤਰ ਰੋ ਰੋ ਕੇ) ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ ।

भले एवं बुरे की जीव को कुछ भी सूझ नहीं और इस शरीर को वह व्यर्थ ही गंवा देता है।

He does not distinguish between good and evil, and wastes away this life in vain.

Guru Nanak Dev ji / Raag Vadhans / Alahniyan / Guru Granth Sahib ji - Ang 579

ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥

ऐथै आइआ सभु को जासी कूड़ि करहु अहंकारो ॥

Aithai aaiaa sabhu ko jaasee koo(rr)i karahu ahankkaaro ||

ਜੋ ਜਗਤ ਵਿਚ (ਜਨਮ ਲੈ ਕੇ) ਆਇਆ ਹੈ (ਆਪਣਾ ਸਮਾ ਮੁਕਾ ਕੇ) ਚਲਾ ਜਾਇਗਾ, ਨਾਸਵੰਤ ਜਗਤ ਦੇ ਮੋਹ ਵਿਚ ਫਸ ਕੇ (ਵਿਅਰਥ) ਮਾਣ ਕਰਦੇ ਹੋ ।

इस दुनिया में जो भी आता है, वह इसे छोड़कर चला जाता है। इसलिए अभिमान करना तो झूठा ही है।

Everyone who comes here, shall have to leave; to act in ego is false.

Guru Nanak Dev ji / Raag Vadhans / Alahniyan / Guru Granth Sahib ji - Ang 579

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥

नानक रुंना बाबा जाणीऐ जे रोवै लाइ पिआरो ॥४॥१॥

Naanak runnaa baabaa jaa(nn)eeai je rovai laai piaaro ||4||1||

ਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ ॥੪॥੧॥

गुरु नानक का कथन है कि हे बाबा ! जो प्रभु प्रेम में विलाप करता है, वही मनुष्य सच्चा वैराग्यवान एवं सही रूप में रोता समझा जाता है॥४॥१॥

Nanak: he alone truly weeps, O Baba, who weeps in the Lord's Love. ||4||1||

Guru Nanak Dev ji / Raag Vadhans / Alahniyan / Guru Granth Sahib ji - Ang 579


ਵਡਹੰਸੁ ਮਹਲਾ ੧ ॥

वडहंसु महला १ ॥

Vadahanssu mahalaa 1 ||

वडहंसु महला १ ॥

Wadahans, First Mehl:

Guru Nanak Dev ji / Raag Vadhans / Alahniyan / Guru Granth Sahib ji - Ang 579

ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥

आवहु मिलहु सहेलीहो सचड़ा नामु लएहां ॥

Aavahu milahu saheleeho sacha(rr)aa naamu laehaan ||

ਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰੀਏ ।

हे मेरी सखियो ! आओ हम मिलकर भगवान के सत्य-नाम का सिमरन करें।

Come, O my companions - let us meet together and dwell upon the True Name.

Guru Nanak Dev ji / Raag Vadhans / Alahniyan / Guru Granth Sahib ji - Ang 579

ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮ੍ਹ੍ਹਾਲੇਹਾਂ ॥

रोवह बिरहा तन का आपणा साहिबु सम्हालेहां ॥

Rovah birahaa tan kaa aapa(nn)aa saahibu sammhaalehaan ||

ਆਓ, ਪ੍ਰਭੂ ਤੋਂ ਆਪਣੇ ਵਿਛੋੜੇ ਦਾ ਮੁੜ ਮੁੜ ਅਫ਼ਸੋਸ ਨਾਲ ਚੇਤਾ ਕਰੀਏ, (ਉਹ ਵਿਛੋੜਾ ਦੂਰ ਕਰਨ ਲਈ) ਮਾਲਕ-ਪ੍ਰਭੂ ਨੂੰ ਯਾਦ ਕਰੀਏ ।

आओ, हम भगवान से अपनी आत्मा के विरह पर संवेदना व्यक्त करें और अपने मालिक का चिंतन करें।

Let us weep over the body's separation from the Lord and Master; let us remember Him in contemplation.

Guru Nanak Dev ji / Raag Vadhans / Alahniyan / Guru Granth Sahib ji - Ang 579

ਸਾਹਿਬੁ ਸਮ੍ਹ੍ਹਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ ॥

साहिबु सम्हालिह पंथु निहालिह असा भि ओथै जाणा ॥

Saahibu samhaalih pantthu nihaalih asaa bhi othai jaa(nn)aa ||

ਆਓ, ਅਸੀਂ ਮਾਲਕ ਨੂੰ ਹਿਰਦੇ ਵਿਚ ਵਸਾਈਏ, ਤੇ ਉਸ ਰਸਤੇ ਨੂੰ ਤੱਕੀਏ (ਜਿਸ ਰਸਤੇ ਸਭ ਜਾ ਰਹੇ ਹਨ) । ਅਸਾਂ ਭੀ (ਆਖ਼ਿਰ) ਉਸ ਪਰਲੋਕ ਵਿਚ ਜਾਣਾ ਹੈ (ਜਿਥੇ ਅਨੇਕਾਂ ਜਾ ਚੁਕੇ ਹਨ) ।

आओ, हम भगवान की आराधना करे एवं परलोक के मार्ग का ध्यान करें, क्योंकि हमने भी वहाँ जाना है।

Let us remember the Lord and Master in contemplation, and keep a watchful eye on the Path. We shall have to go there as well.

Guru Nanak Dev ji / Raag Vadhans / Alahniyan / Guru Granth Sahib ji - Ang 579

ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥

जिस का कीआ तिन ही लीआ होआ तिसै का भाणा ॥

Jis kaa keeaa tin hee leeaa hoaa tisai kaa bhaa(nn)aa ||

(ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ) ਜਿਸ ਪ੍ਰਭੂ ਦਾ ਇਹ ਪੈਦਾ ਕੀਤਾ ਹੋਇਆ ਸੀ, ਉਸੇ ਨੇ ਜਿੰਦ ਵਾਪਸ ਲੈ ਲਈ ਹੈ, ਉਸੇ ਦੀ ਰਜ਼ਾ ਹੋਈ ਹੈ ।

जिस ईश्वर ने उसे पैदा किया था, अब उसने ही उसे वापिस लें लिया है और यह (मृत्यु) ईश्वरेच्छा से हुई है।

He who has created, also destroys; whatever happens is by His Will.

Guru Nanak Dev ji / Raag Vadhans / Alahniyan / Guru Granth Sahib ji - Ang 579

ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥

जो तिनि करि पाइआ सु आगै आइआ असी कि हुकमु करेहा ॥

Jo tini kari paaiaa su aagai aaiaa asee ki hukamu karehaa ||

ਇਥੇ ਜਗਤ ਵਿਚ ਜੀਵ ਨੇ ਜੋ ਕੁਝ ਕੀਤਾ, (ਮਰਨ ਤੇ) ਉਸ ਦੇ ਅੱਗੇ ਆ ਜਾਂਦਾ ਹੈ । (ਇਸ ਰੱਬੀ ਨਿਯਮ ਅੱਗੇ) ਸਾਡਾ ਕੋਈ ਜ਼ੋਰ ਨਹੀਂ ਚੜ੍ਹ ਸਕਦਾ ।

जो कुछ उसने किया है, वही आगे आया है। हम कैसे कोई हुक्म परमात्मा को कर सकते हैं ? अर्थात् हम जीवों के वश में कुछ भी नहीं।

Whatever He has done, has come to pass; how can we command Him?

Guru Nanak Dev ji / Raag Vadhans / Alahniyan / Guru Granth Sahib ji - Ang 579

ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥੧॥

आवहु मिलहु सहेलीहो सचड़ा नामु लएहा ॥१॥

Aavahu milahu saheleeho sacha(rr)aa naamu laehaa ||1||

ਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ ॥੧॥

हे सखियो ! आओ, मिलकर भगवान के सत्य-नाम का स्तुतिगान करें।॥ १॥

Come, O my companions - let us meet together and dwell upon the True Name. ||1||

Guru Nanak Dev ji / Raag Vadhans / Alahniyan / Guru Granth Sahib ji - Ang 579


ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥

मरणु न मंदा लोका आखीऐ जे मरि जाणै ऐसा कोइ ॥

Mara(nn)u na manddaa lokaa aakheeai je mari jaa(nn)ai aisaa koi ||

ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਮੌਤ ਚੰਗੀ ਹੈ, ਪਰ ਤਦੋਂ ਹੀ) ਜੇ ਕੋਈ ਮਨੁੱਖ ਉਸ ਤਰੀਕੇ ਨਾਲ (ਜਿਊ ਕੇ) ਮਰਨਾ ਜਾਣਦਾ ਹੋਵੇ ।

हे लोगो, मौत तो अटल है, इसे बुरा नहीं कहना चाहिए क्योंकि कोई विरला ही ऐसा जीव है, जो मौत को जानता है।

Death would not be called bad, O people, if one knew how to truly die.

Guru Nanak Dev ji / Raag Vadhans / Alahniyan / Guru Granth Sahib ji - Ang 579

ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥

सेविहु साहिबु सम्रथु आपणा पंथु सुहेला आगै होइ ॥

Sevihu saahibu sammrthu aapa(nn)aa pantthu suhelaa aagai hoi ||

(ਉਹ ਤਰੀਕਾ ਇਹ ਹੈ ਕਿ) ਆਪਣੇ ਸਰਬ-ਸ਼ਕਤੀਵਾਨ ਮਾਲਕ ਨੂੰ ਸਿਮਰੋ, (ਤਾਂ ਕਿ ਜੀਵਨ ਦੇ ਸਫ਼ਰ ਵਿਚ) ਰਸਤਾ ਸੌਖਾ ਹੋ ਜਾਏ ।

इसलिए सर्वशक्तिमान भगवान की आराधना करो, इस तरह तुम्हारे परलोक का मार्ग सुखद हो जाएगा।

Serve your Almighty Lord and Master, and your path in the world hereafter will be easy.

Guru Nanak Dev ji / Raag Vadhans / Alahniyan / Guru Granth Sahib ji - Ang 579

ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥

पंथि सुहेलै जावहु तां फलु पावहु आगै मिलै वडाई ॥

Pantthi suhelai jaavahu taan phalu paavahu aagai milai vadaaee ||

(ਸਿਮਰਨ ਦੀ ਬਰਕਤਿ ਨਾਲ) ਸੌਖੇ ਜੀਵਨ-ਰਸਤੇ ਤੁਰੋਗੇ ਤਾਂ ਇਸ ਦਾ ਫਲ ਭੀ ਮਿਲੇਗਾ ਤੇ ਪ੍ਰਭੂ ਹੀ ਹਜ਼ੂਰੀ ਵਿਚ ਇੱਜ਼ਤ ਮਿਲੇਗੀ ।

यदि तुम सुखद मार्ग जाओगे तो अवश्य फल की प्राप्ति होगी एवं परलोक में भी तुझे प्रशंसा मिलेगी।

Take this easy path, and you shall obtain the fruits of your rewards, and receive honor in the world hereafter.

Guru Nanak Dev ji / Raag Vadhans / Alahniyan / Guru Granth Sahib ji - Ang 579

ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥

भेटै सिउ जावहु सचि समावहु तां पति लेखै पाई ॥

Bhetai siu jaavahu sachi samaavahu taan pati lekhai paaee ||

ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵੋਗੇ ਤਾਂ ਉਸ ਸਦਾ-ਥਿਰ ਪ੍ਰਭੂ ਵਿਚ ਇਕ-ਰੂਪ ਹੋ ਜਾਵੋਗੇ, ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ ।

यदि तुम भजन-सिमरन की भेंट सहित जाओगे तो तुम सत्य में विलीन हो जाओगे और तुम्हारी इज्जत स्वीकृत हो जाएगी।

Go there with your offering, and you shall merge in the True Lord; your honor shall be confirmed.

Guru Nanak Dev ji / Raag Vadhans / Alahniyan / Guru Granth Sahib ji - Ang 579

ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥

महली जाइ पावहु खसमै भावहु रंग सिउ रलीआ माणै ॥

Mahalee jaai paavahu khasamai bhaavahu rangg siu raleeaa maa(nn)ai ||

ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰੋਗੇ, ਤੇ ਖਸਮ-ਪ੍ਰਭੂ ਨੂੰ ਚੰਗੇ ਲੱਗੋਗੇ ਤੇ ਇੰਜ ਪ੍ਰਭੂ-ਪ੍ਰੇਮ ਨਾਲ ਆਤਮਕ ਆਨੰਦ ਮਾਣੋਗੇ ।

तुझे भगवान के महल में स्थान मिल जाएगा, उसे अच्छा लगेगा तथा प्रेमपूर्वक आनंद प्राप्त करोगे।

You shall obtain a place in the Mansion of the Lord Master's Presence; being pleasing to Him, you shall enjoy the pleasures of His Love.

Guru Nanak Dev ji / Raag Vadhans / Alahniyan / Guru Granth Sahib ji - Ang 579

ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥

मरणु न मंदा लोका आखीऐ जे कोई मरि जाणै ॥२॥

Mara(nn)u na manddaa lokaa aakheeai je koee mari jaa(nn)ai ||2||

ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਪਰ ਇਸ ਗੱਲ ਨੂੰ ਉਹੀ ਸਮਝਦਾ ਹੈ) ਜੇਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ ॥੨॥

हे लोगो ! मौत तो अटल है, इसे बुरा नहीं कहना चाहिए, चूंकि कोई विरला ही है जो मौत को जानता है॥ २॥

Death would not be called bad, O people, if one knew how to truly die. ||2||

Guru Nanak Dev ji / Raag Vadhans / Alahniyan / Guru Granth Sahib ji - Ang 579


ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥

मरणु मुणसा सूरिआ हकु है जो होइ मरनि परवाणो ॥

Mara(nn)u mu(nn)asaa sooriaa haku hai jo hoi marani paravaa(nn)o ||

ਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ ਉਹਨਾਂ ਦਾ ਮਰਨਾ ਭੀ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ ।

उन शूरवीरों का मरना सफल है, जो मर कर परमात्मा को स्वीकृत हो जाते हैं।

The death of brave heroes is blessed, if it is approved by God.

Guru Nanak Dev ji / Raag Vadhans / Alahniyan / Guru Granth Sahib ji - Ang 579


Download SGGS PDF Daily Updates ADVERTISE HERE