ANG 575, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥

हरि धारहु हरि धारहु किरपा करि किरपा लेहु उबारे राम ॥

Hari dhaarahu hari dhaarahu kirapaa kari kirapaa lehu ubaare raam ||

ਹੇ ਹਰੀ ਕਿਰਪਾ ਕਰ! ਹੇ ਹਰੀ ਕਿਰਪਾ ਕਰ! (ਸਾਨੂੰ ਵਿਕਾਰਾਂ ਤੋਂ) ਬਚਾ ਲੈ ।

हे प्रभु ! मुझ पर कृपा करो और अपनी कृपा करके मेरा उद्धार करो।

Grant Your Grace, grant Your Grace, O Lord, and save me.

Guru Ramdas ji / Raag Vadhans / Chhant / Ang 575

ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਰਾਮ ॥

हम पापी हम पापी निरगुण दीन तुम्हारे राम ॥

Ham paapee ham paapee niragu(nn) deen tumhaare raam ||

ਅਸੀਂ ਪਾਪੀ ਹਾਂ, ਅਸੀਂ ਪਾਪੀ ਹਾਂ, ਗੁਣ-ਹੀਨ ਹਾਂ, ਆਜਿਜ਼ ਹਾਂ, (ਪਰ ਫਿਰ ਭੀ) ਤੇਰੇ ਹਾਂ ।

हम पापी एवं गुणविहीन हैं किन्तु फिर भी तुम्हारे तुच्छ सेवक हैं।

I am a sinner, I am a worthless sinner, I am meek, but I am Yours, O Lord.

Guru Ramdas ji / Raag Vadhans / Chhant / Ang 575

ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਹਰਿ ਦੈਆਲ ਸਰਣਾਇਆ ॥

हम पापी निरगुण दीन तुम्हारे हरि दैआल सरणाइआ ॥

Ham paapee niragu(nn) deen tumhaare hari daiaal sara(nn)aaiaa ||

ਅਸੀਂ ਪਾਪੀ ਹਾਂ, ਗੁਣ-ਹੀਨ ਹਾਂ, ਆਜਿਜ਼ ਹਾਂ, (ਪਰ ਫਿਰ ਭੀ) ਤੇਰੇ ਹਾਂ; ਹੇ ਦਇਆ ਦੇ ਘਰ ਹਰੀ!

हे दयालु परमेश्वर ! चाहे हम पापी निर्गुण हैं, फिर भी तुम्हारी शरण में आए हैं।

I am a worthless sinner, and I am meek, but I am Yours; I seek Your Sanctuary, O Merciful Lord.

Guru Ramdas ji / Raag Vadhans / Chhant / Ang 575

ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥

तू दुख भंजनु सरब सुखदाता हम पाथर तरे तराइआ ॥

Too dukh bhanjjanu sarab sukhadaataa ham paathar tare taraaiaa ||

ਤੂੰ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਸਾਰੇ ਸੁਖ ਦੇਣ ਵਾਲਾ ਹੈਂ । ਅਸੀਂ ਕਠੋਰ-ਚਿੱਤ ਹਾਂ, ਤੇਰੇ ਤਰਾਏ ਹੋਏ ਹੀ ਤਰ ਸਕਦੇ ਹਾਂ ।

तू दुखनाशक, सर्व सुखों का दाता है और हम पत्थर तुम्हारे पार करवाने से ही पार हो सकते हैं।

You are the Destroyer of pain, the Giver of absolute peace; I am a stone - carry me across and save me.

Guru Ramdas ji / Raag Vadhans / Chhant / Ang 575

ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥

सतिगुर भेटि राम रसु पाइआ जन नानक नामि उधारे ॥

Satigur bheti raam rasu paaiaa jan naanak naami udhaare ||

ਹੇ ਨਾਨਕ! ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹਨਾਂ ਨੂੰ ਹਰਿ-ਨਾਮ ਨੇ (ਵਿਕਾਰਾਂ ਵਿਚ ਡੁਬਦਿਆਂ ਨੂੰ) ਬਚਾ ਲਿਆ ਹੈ ।

हे नानक ! जिन्होंने सतगुरु से मिलकर राम रस पा लिया है, नाम ने उनका उद्धार कर दिया है।

Meeting the True Guru, servant Nanak has obtained the subtle essence of the Lord; through the Naam, the Name of the Lord, he is saved.

Guru Ramdas ji / Raag Vadhans / Chhant / Ang 575

ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥

हरि धारहु हरि धारहु किरपा करि किरपा लेहु उबारे राम ॥४॥४॥

Hari dhaarahu hari dhaarahu kirapaa kari kirapaa lehu ubaare raam ||4||4||

ਹੇ ਹਰੀ ਕਿਰਪਾ ਕਰ! ਹੇ ਹਰੀ ਕਿਰਪਾ ਕਰ! (ਸਾਨੂੰ ਵਿਕਾਰਾਂ ਤੋਂ) ਬਚਾ ਲੈ ॥੪॥੪॥

हे हरि ! मुझ पर कृपा करो और अपनी कृपा द्वारा मेरा संसार-सागर से उद्धार कर दो॥ ४॥ ४॥

Grant Your Grace, grant Your Grace, Lord, and save me. ||4||4||

Guru Ramdas ji / Raag Vadhans / Chhant / Ang 575


ਵਡਹੰਸੁ ਮਹਲਾ ੪ ਘੋੜੀਆ

वडहंसु महला ४ घोड़ीआ

Vadahanssu mahalaa 4 gho(rr)eeaa

ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਘੋੜੀਆਂ' ।

वडहंसु महला ४ घोड़ीआ

Wadahans, Fourth Mehl, Ghorees ~ The Wedding Procession Songs:

Guru Ramdas ji / Raag Vadhans / Ghorian / Ang 575

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Vadhans / Ghorian / Ang 575

ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥

देह तेजणि जी रामि उपाईआ राम ॥

Deh teja(nn)i jee raami upaaeeaa raam ||

ਮਨੁੱਖ ਦੀ ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ ।

यह देह रूपी घोड़ी राम ने उत्पन्न की है।

This body-horse was created by the Lord.

Guru Ramdas ji / Raag Vadhans / Ghorian / Ang 575

ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥

धंनु माणस जनमु पुंनि पाईआ राम ॥

Dhannu maa(nn)as janamu punni paaeeaa raam ||

ਮਨੁੱਖਾ ਜਨਮ ਭਾਗਾਂ ਵਾਲਾ ਹੈ ਜੋ ਚੰਗੀ ਕਿਸਮਤ ਨਾਲ ਹੀ ਲਭਦਾ ਹੈ ।

यह मनुष्य जीवन बड़ा घन्य है जो पुण्य कर्मों के फलस्वरूप प्राप्त हुआ है।

Blessed is human life, which is obtained by virtuous actions.

Guru Ramdas ji / Raag Vadhans / Ghorian / Ang 575

ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥

माणस जनमु वड पुंने पाइआ देह सु कंचन चंगड़ीआ ॥

Maa(nn)as janamu vad punne paaiaa deh su kancchan changga(rr)eeaa ||

ਮਨੁੱਖਾ ਜਨਮ ਵੱਡੀ ਕਿਸਮਤ ਨਾਲ ਹੀ ਲੱਭਦਾ ਹੈ, ਪਰ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ,

यह मनुष्य जन्म बड़े पुण्य कर्म करने के फलस्वरूप ही मिला है और यह शरीर सोने की भाँति उत्तम है।

Human life is obtained only by the most virtuous actions; this body is radiant and golden.

Guru Ramdas ji / Raag Vadhans / Ghorian / Ang 575

ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥

गुरमुखि रंगु चलूला पावै हरि हरि हरि नव रंगड़ीआ ॥

Guramukhi ranggu chaloolaa paavai hari hari hari nav rangga(rr)eeaa ||

ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ ।

गुरु के माध्यम से यह शरीर फूलों की भाँति गहरा रंग प्राप्त करता है और हरि-परमेश्वर के नवीन रंग में रंग जाता है।

The Gurmukh is imbued with the deep red color of the poppy; he is imbued with the new color of the Lord's Name, Har, Har, Har.

Guru Ramdas ji / Raag Vadhans / Ghorian / Ang 575

ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥

एह देह सु बांकी जितु हरि जापी हरि हरि नामि सुहावीआ ॥

Eh deh su baankee jitu hari jaapee hari hari naami suhaaveeaa ||

ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ ।

यह शरीर अति सुन्दर है जो हरि का जाप करता है और हरि-नाम से यह सुहावना हो गया है।

This body is so very beautiful; it chants the Name of the Lord, and it is adorned with the Name of the Lord, Har, Har.

Guru Ramdas ji / Raag Vadhans / Ghorian / Ang 575

ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥

वडभागी पाई नामु सखाई जन नानक रामि उपाईआ ॥१॥

Vadabhaagee paaee naamu sakhaaee jan naanak raami upaaeeaa ||1||

ਉਸੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਮਿਤਰ ਪਰਮਾਤਮਾ ਦਾ ਨਾਮ ਹੈ । ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ) ਇਹ ਕਾਂਇਆਂ ਪਰਮਾਤਮਾ ਨੇ ਪੈਦਾ ਕੀਤੀ ਹੈ ॥੧॥

अहोभाग्य से ही यह देह प्राप्त हुई है और परमेश्वर का नाम इसका साथी है। हे नानक ! इस शरीर की रचना राम ने की है॥ १॥

By great good fortune, the body is obtained; the Naam, the Name of the Lord, is its companion; O servant Nanak, the Lord has created it. ||1||

Guru Ramdas ji / Raag Vadhans / Ghorian / Ang 575


ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥

देह पावउ जीनु बुझि चंगा राम ॥

Deh paavau jeenu bujhi changgaa raam ||

ਪਰਮਾਤਮਾ ਦੇ ਗੁਣਾਂ ਨੂੰ ਵਿਚਾਰ ਕੇ ਮੈਂ (ਆਪਣੇ ਸਰੀਰ-ਘੋੜੀ ਉਤੇ, ਸਿਫ਼ਤ-ਸਾਲਾਹ ਦੀ) ਕਾਠੀ ਪਾਂਦਾ ਹਾਂ,

मैंने देह रूपी घोड़ी पर राम की अच्छी सूझ रूपी काठी डाली है।

I place the saddle on the body-horse, the saddle of realization of the Good Lord.

Guru Ramdas ji / Raag Vadhans / Ghorian / Ang 575

ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥

चड़ि लंघा जी बिखमु भुइअंगा राम ॥

Cha(rr)i langghaa jee bikhamu bhuianggaa raam ||

ਇੰਜ ਇਸ ਉਤੇ ਚੜ੍ਹ ਕੇ ਮੈਂ ਇਸ ਔਖੇ (ਤਰੇ ਜਾਣ ਵਾਲੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹਾਂ ।

इस शरीर रूपी घोड़ी पर सवार होकर मैं विषम संसार-सागर से पार होता हूँ।

Riding this horse, I cross over the terrifying world-ocean.

Guru Ramdas ji / Raag Vadhans / Ghorian / Ang 575

ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥

बिखमु भुइअंगा अनत तरंगा गुरमुखि पारि लंघाए ॥

Bikhamu bhuianggaa anat taranggaa guramukhi paari langghaae ||

ਕੋਈ ਵਿਰਲਾ ਹੀ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਇਸ ਬੇਅੰਤ ਲਹਿਰਾਂ ਵਾਲੇ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ ।

विषम संसार सागर में असंख्य ही तरंगें हैं और गुरु के माध्यम से ही जीव इससे पार होते हैं।

The terrifying world-ocean is rocked by countless waves, but the Gurmukh is carried across.

Guru Ramdas ji / Raag Vadhans / Ghorian / Ang 575

ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥

हरि बोहिथि चड़ि वडभागी लंघै गुरु खेवटु सबदि तराए ॥

Hari bohithi cha(rr)i vadabhaagee langghai guru khevatu sabadi taraae ||

ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਹਰਿ-ਨਾਮ ਦੇ ਜਹਾਜ਼ ਵਿਚ ਚੜ੍ਹ ਕੇ ਪਾਰ ਲੰਘਦਾ ਹੈ, ਗੁਰੂ-ਮਲਾਹ ਆਪਣੇ ਸ਼ਬਦ ਵਿਚ ਜੋੜ ਕੇ ਪਾਰ ਲੰਘਾ ਲੈਂਦਾ ਹੈ ।

हरि रूपी जहाज पर सवार होकर भाग्यशाली पार हो जाते हैं और गुरु खेवट अपने शब्द से जीवों को पार कर देता है।

Embarking upon the boat of the Lord, the very fortunate ones cross over; the Guru, the Boatman, carries them across through the Word of the Shabad.

Guru Ramdas ji / Raag Vadhans / Ghorian / Ang 575

ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥

अनदिनु हरि रंगि हरि गुण गावै हरि रंगी हरि रंगा ॥

Anadinu hari ranggi hari gu(nn) gaavai hari ranggee hari ranggaa ||

ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ,

हरि के प्रेम से रंगा हुआ हरि का प्रेमी रात-दिन हरि का गुणगान करता रहता है और हरि जैसा ही हो जाता है।

Night and day, imbued with the Lord's Love, singing the Glorious Praises of the Lord, the Lord's lover loves the Lord.

Guru Ramdas ji / Raag Vadhans / Ghorian / Ang 575

ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥

जन नानक निरबाण पदु पाइआ हरि उतमु हरि पदु चंगा ॥२॥

Jan naanak nirabaa(nn) padu paaiaa hari utamu hari padu changgaa ||2||

ਹੇ ਦਾਸ ਨਾਨਕ! ਉਹ ਹਰਿ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ਤੇ ਉਹ ਉੱਚਾ ਤੇ ਸੁੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਵਾਸਨਾ ਪੋਹ ਨਹੀਂ ਸਕਦੀ ॥੨॥

नानक ने निर्वाण पद पा लिया है, दुनिया में हरिं सर्वोत्तम है और हरि पद ही भला है।॥ २॥

Servant Nanak has obtained the state of Nirvaanaa, the state of ultimate goodness, the state of the Lord. ||2||

Guru Ramdas ji / Raag Vadhans / Ghorian / Ang 575


ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥

कड़ीआलु मुखे गुरि गिआनु द्रिड़ाइआ राम ॥

Ka(rr)eeaalu mukhe guri giaanu dri(rr)aaiaa raam ||

ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦਿੱਤੀ, ਉਸ ਨੇ ਇਹ ਸੂਝ (ਆਪਣੀ ਕਾਂਇਆਂ-ਘੋੜੀ ਦੇ) ਮੂੰਹ ਵਿਚ (ਮਾਨੋ) ਲਗਾਮ ਦੇ ਦਿੱਤੀ ਹੈ ।

मुँह में लगाम के स्थान पर गुरु ने ज्ञान दृढ़ किया है।

For a bridle in my mouth, the Guru has implanted spiritual wisdom within me.

Guru Ramdas ji / Raag Vadhans / Ghorian / Ang 575

ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥

तनि प्रेमु हरि चाबकु लाइआ राम ॥

Tani premu hari chaabaku laaiaa raam ||

ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ, ਜੋ (ਮਾਨੋ) ਕਾਂਇਆਂ-ਘੋੜੀ ਨੂੰ ਚਾਬੁਕ ਮਾਰਦਾ ਰਹਿੰਦਾ ਹੈ ।

उसने प्रभु के प्रेम का चाबुक मेरे तन पर मारा है।

He has applied the whip of the Lord's Love to my body.

Guru Ramdas ji / Raag Vadhans / Ghorian / Ang 575

ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥

तनि प्रेमु हरि हरि लाइ चाबकु मनु जिणै गुरमुखि जीतिआ ॥

Tani premu hari hari laai chaabaku manu ji(nn)ai guramukhi jeetiaa ||

ਹਿਰਦੇ ਵਿਚ ਪੈਦਾ ਹੋਇਆ ਹਰਿ-ਨਾਮ ਦਾ ਪ੍ਰੇਮ ਮਨੁੱਖ ਆਪਣੀ ਕਾਂਇਆਂ-ਘੋੜੀ ਨੂੰ ਚਾਬੁਕ ਮਾਰਦਾ ਰਹਿੰਦਾ ਹੈ, ਤੇ, ਆਪਣੇ ਮਨ ਨੂੰ ਵੱਸ ਵਿਚ ਕਰੀ ਰੱਖਦਾ ਹੈ ।

प्रभु-प्रेम का चाबुक अपने तन पर मारकर गुरुमुख अपने मन को जीत कर जीवन-संग्राम में विजय प्राप्त कर लेता है।

Applying the whip of the Lord's Love to his body, the Gurmukh conquers his mind, and wins the battle of life.

Guru Ramdas ji / Raag Vadhans / Ghorian / Ang 575

ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥

अघड़ो घड़ावै सबदु पावै अपिउ हरि रसु पीतिआ ॥

Agha(rr)o gha(rr)aavai sabadu paavai apiu hari rasu peetiaa ||

ਇੰਜ ਉਹ ਅੱਲ੍ਹੜ ਮਨ ਨੂੰ ਘੜ ਲੈਂਦਾ ਹੈ, ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ ।

अपने बेकाबू मन को वह काबू करता है, शब्द को प्राप्त होता है और सजीव करने वाले हरि-रस का पान करता है।

He trains his untrained mind with the Word of the Shabad, and drinks in the rejuvenating essence of the Lord's Nectar.

Guru Ramdas ji / Raag Vadhans / Ghorian / Ang 575

ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥

सुणि स्रवण बाणी गुरि वखाणी हरि रंगु तुरी चड़ाइआ ॥

Su(nn)i srva(nn) baa(nn)ee guri vakhaa(nn)ee hari ranggu turee cha(rr)aaiaa ||

ਆਪਣੇ ਕੰਨਾਂ ਨਾਲ ਗੁਰੂ ਦੀ ਉਚਾਰੀ ਬਾਣੀ ਸੁਣ ਕੇ ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ, ਤੇ ਇਸ ਤਰ੍ਹਾਂ ਕਾਂਇਆਂ-ਘੋੜੀ ਉਤੇ ਸਵਾਰ ਹੁੰਦਾ ਹੈ (ਕਾਂਇਆਂ ਨੂੰ ਵੱਸ ਕਰਦਾ ਹੈ) ।

गुरु की उच्चरित की हुई वाणी को अपने कानों से सुनकर अपनी देह की घोड़ी को हरि-प्रेम का रंग चढ़ा दिया है।

Listen with your ears to the Word, uttered by the Guru, and attune your body-horse to the Lord's Love.

Guru Ramdas ji / Raag Vadhans / Ghorian / Ang 575

ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥

महा मारगु पंथु बिखड़ा जन नानक पारि लंघाइआ ॥३॥

Mahaa maaragu pantthu bikha(rr)aa jan naanak paari langghaaiaa ||3||

ਹੇ ਦਾਸ ਨਾਨਕ! (ਇਹ ਮਨੁੱਖਾ ਜੀਵਨ) ਬੜਾ ਔਖਾ ਪੈਂਡਾ ਹੈ ਜੋ (ਗੁਰੂ ਸਰਨ ਪਇਆਂ) ਪਾਰ ਲੰਘਾ ਜਾਂਦਾ ਹੈ ॥੩॥

नानक ने मृत्यु का महामार्ग पथ पार कर लिया है।३॥

Servant Nanak has crossed over the long and treacherous path. ||3||

Guru Ramdas ji / Raag Vadhans / Ghorian / Ang 575


ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥

घोड़ी तेजणि देह रामि उपाईआ राम ॥

Gho(rr)ee teja(nn)i deh raami upaaeeaa raam ||

ਇਹ ਮਨੁੱਖਾ ਸਰੀਰ-ਘੋੜੀ ਪਰਮਾਤਮਾ ਨੇ ਪੈਦਾ ਕੀਤੀ ਹੈ,

यह शरीर रूपी फुर्तीली घोड़ी राम ने उत्पन्न की है।

The transitory body-horse was created by the Lord.

Guru Ramdas ji / Raag Vadhans / Ghorian / Ang 575

ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥

जितु हरि प्रभु जापै सा धनु धंनु तुखाईआ राम ॥

Jitu hari prbhu jaapai saa dhanu dhannu tukhaaeeaa raam ||

ਜੋ ਮਨੁੱਖ (ਸਰੀਰ-ਘੋੜੀ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਧੰਨ ਹੈ, ਉਸ ਨੂੰ ਸ਼ਾਬਾਸ਼ ਮਿਲਦੀ ਹੈ,

यह शरीर रूपी घोड़ी धन्य-धन्य है, जिसके माध्यम से हरि-प्रभु की आराधना की जाती है।

Blessed, blessed is that body-horse which meditates on the Lord God.

Guru Ramdas ji / Raag Vadhans / Ghorian / Ang 575

ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥

जितु हरि प्रभु जापै सा धंनु साबासै धुरि पाइआ किरतु जुड़ंदा ॥

Jitu hari prbhu jaapai saa dhannu saabaasai dhuri paaiaa kiratu ju(rr)anddaa ||

ਜੋ ਮਨੁੱਖ (ਸਰੀਰ-ਘੋੜੀ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਉੱਘੜ ਪੈਂਦਾ ਹੈ ।

जिससे प्रभु का जाप किया जाता है, वह शरीर रूपी घोड़ी धन्य एवं सराहनीय है और यह पूर्व जन्म में किए गए शुभ कर्मों के संचय से ही प्राप्त होती है।

Blessed and acclaimed is that body-horse which meditates on the Lord God; it is obtained by the merits of past actions.

Guru Ramdas ji / Raag Vadhans / Ghorian / Ang 575

ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥

चड़ि देहड़ि घोड़ी बिखमु लघाए मिलु गुरमुखि परमानंदा ॥

Cha(rr)i deha(rr)i gho(rr)ee bikhamu laghaae milu guramukhi paramaananddaa ||

ਇਸ ਸੋਹਣੀ ਕਾਂਇਆਂ-ਘੋੜੀ ਉਤੇ ਚੜ੍ਹ, ਜੋ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੀ ਹੈ, (ਇਸ ਦੀ ਰਾਹੀਂ) ਗੁਰੂ ਦੀ ਸਰਨ ਪੈ ਕੇ ਪਰਮ ਆਨੰਦ ਦੇ ਮਾਲਕ ਪਰਮਾਤਮਾ ਨੂੰ ਮਿਲ ।

जीव शरीर रूपी घोड़ी पर सवार होकर विषम संसार-सागर से पार हो जाता है और गुरु के माध्यम से परमानन्द प्रभु को मिल जाता है।

Riding the body-horse, one crosses over the terrifying world ocean; the Gurmukh meets the Lord, the embodiment of supreme bliss.

Guru Ramdas ji / Raag Vadhans / Ghorian / Ang 575

ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥

हरि हरि काजु रचाइआ पूरै मिलि संत जना जंञ आई ॥

Hari hari kaaju rachaaiaa poorai mili santt janaa jan(ny) aaee ||

ਪੂਰਨ ਪਰਮਾਤਮਾ ਨੇ ਜਿਸ ਜੀਵ-ਇਸਤ੍ਰੀ ਦਾ (ਮਾਨੋ) ਵਿਆਹ ਰਚਾ ਦਿੱਤਾ ਤੇ ਸਤ ਸੰਗੀਆਂ ਨਾਲ ਮਿਲ ਕੇ (ਮਾਨੋ) ਉਸ ਦੀ ਜੰਞ ਆ ਗਈ ।

पूर्ण परमेश्वर ने जीवात्मा का विवाह रचाया है और संतजनों की मिलकर बारात आई है।

The Lord, Har, Har, has perfectly arranged this wedding; the Saints have come together as a marriage party.

Guru Ramdas ji / Raag Vadhans / Ghorian / Ang 575

ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥

जन नानक हरि वरु पाइआ मंगलु मिलि संत जना वाधाई ॥४॥१॥५॥

Jan naanak hari varu paaiaa manggalu mili santt janaa vaadhaaee ||4||1||5||

ਹੇ ਦਾਸ ਨਾਨਕ! ਸੰਤ ਜਨਾਂ ਨੂੰ ਮਿਲ ਕੇ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲਿਆ, ਉਸ ਨੇ ਆਤਮਕ ਆਨੰਦ ਲੱਭ ਲਿਆ, ਉਸ ਦੇ ਅੰਦਰ ਆਤਮਕ ਸ਼ਾਦੀਆਨੇ ਵੱਜ ਪਏ ॥੪॥੧॥੫॥

नानक का कथन है कि उसने हरि-परमेश्वर को वर के रूप में पा लिया है। संतजन मिलकर मंगल गीत गा रहे हैं और उसे शुभ-कामनाएँ दे रहे हैं।॥४॥१॥५॥

Servant Nanak has obtained the Lord as his Spouse; joining together, the Saints sing the songs of joy and congratulations. ||4||1||5||

Guru Ramdas ji / Raag Vadhans / Ghorian / Ang 575


ਵਡਹੰਸੁ ਮਹਲਾ ੪ ॥

वडहंसु महला ४ ॥

Vadahanssu mahalaa 4 ||

वडहंसु महला ४ ॥

Wadahans, Fourth Mehl:

Guru Ramdas ji / Raag Vadhans / Ghorian / Ang 575

ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥

देह तेजनड़ी हरि नव रंगीआ राम ॥

Deh tejana(rr)ee hari nav ranggeeaa raam ||

(ਮਾਨੋ) ਉਹ ਕਾਂਇਆਂ ਸੋਹਣੀ ਘੋੜੀ ਹੈ ਜੋ ਪਰਮਾਤਮਾ ਦੇ ਪ੍ਰੇਮ ਦੇ ਨਵੇਂ ਰੰਗ ਵਿਚ ਰੰਗੀ ਰਹਿੰਦੀ ਹੈ,

यह देह हरि के सर्वदा नवीन रंग वाली घोड़ी है।

The body is the Lord's horse; the Lord imbues it with the fresh and new color.

Guru Ramdas ji / Raag Vadhans / Ghorian / Ang 575

ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥

गुर गिआनु गुरू हरि मंगीआ राम ॥

Gur giaanu guroo hari manggeeaa raam ||

ਜੋ ਗੁਰੂ ਪਾਸੋਂ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਮੰਗਦੀ ਰਹਿੰਦੀ ਹੈ, ਜੋ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ ਮੰਗਦੀ ਹੈ,

मैंने गुरु से सत्य का ज्ञान माँगा है।

From the Guru, I ask for the Lord's spiritual wisdom.

Guru Ramdas ji / Raag Vadhans / Ghorian / Ang 575


Download SGGS PDF Daily Updates ADVERTISE HERE