ANG 572, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥

घर महि निज घरु पाइआ सतिगुरु देइ वडाई ॥

Ghar mahi nij gharu paaiaa satiguru dei vadaaee ||

ਜਿਸ ਮਨੁੱਖ ਨੂੰ ਸਤਿਗੁਰੂ ਵਡਿਆਈ ਦੇਂਦਾ ਹੈ, ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ ।

वह अपने हृदय में अपना यथार्थ घर प्राप्त कर लेता है और सतगुरु उसे मान-सम्मान प्रदान करता है।

Within his home, he finds the home of his own being; the True Guru blesses him with glorious greatness.

Guru Amardas ji / Raag Vadhans / Chhant / Guru Granth Sahib ji - Ang 572

ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥

नानक जो नामि रते सेई महलु पाइनि मति परवाणु सचु साई ॥४॥६॥

Naanak jo naami rate seee mahalu paaini mati paravaa(nn)u sachu saaee ||4||6||

ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਹੀ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਦੇ ਹਨ, ਸਦਾ-ਥਿਰ ਪ੍ਰਭੂ ਉਹਨਾਂ ਦੀ ਉਹ (ਨਾਮ ਸਿਮਰਨ ਵਾਲੀ) ਅਕਲ ਪਰਵਾਨ ਕਰਦਾ ਹੈ ॥੪॥੬॥

हे नानक ! जो प्राणी परमेश्वर के नाम में लीन रहते हैं, वे सच्चे दरबार को प्राप्त कर लेते हैं और सच्चे प्रभु के सन्मुख उनकी मति स्वीकृत हो जाती है॥ ४॥ ६॥

O Nanak, those who are attuned to the Naam find the Mansion of the Lord's Presence; their understanding is true, and approved. ||4||6||

Guru Amardas ji / Raag Vadhans / Chhant / Guru Granth Sahib ji - Ang 572


ਵਡਹੰਸੁ ਮਹਲਾ ੪ ਛੰਤ

वडहंसु महला ४ छंत

Vadahanssu mahalaa 4 chhantt

ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' ।

वडहंसु महला ४ छंत

Wadahans, Fourth Mehl, Chhant:

Guru Ramdas ji / Raag Vadhans / Chhant / Guru Granth Sahib ji - Ang 572

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Vadhans / Chhant / Guru Granth Sahib ji - Ang 572

ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ ॥

मेरै मनि मेरै मनि सतिगुरि प्रीति लगाई राम ॥

Merai mani merai mani satiguri preeti lagaaee raam ||

ਗੁਰੂ ਨੇ ਮੇਰੇ ਮਨ ਵਿਚ (ਆਪਣੇ ਚਰਨਾਂ ਦੀ) ਪ੍ਰੀਤ ਪੈਦਾ ਕੀਤੀ ਹੈ ।

सतिगुरु ने मेरे मन में प्रभु से प्रीति लगा दी है।

My mind, my mind - the True Guru has blessed it with the Lord's Love.

Guru Ramdas ji / Raag Vadhans / Chhant / Guru Granth Sahib ji - Ang 572

ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥

हरि हरि हरि हरि नामु मेरै मंनि वसाई राम ॥

Hari hari hari hari naamu merai manni vasaaee raam ||

ਗੁਰੂ ਨੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਵਸਾ ਦਿੱਤਾ ਹੈ ।

उसने मेरे मन में परमात्मा का हरिहरि नाम बसा दिया है।

He has enshrined the Name of the Lord, Har, Har, Har, Har, within my mind.

Guru Ramdas ji / Raag Vadhans / Chhant / Guru Granth Sahib ji - Ang 572

ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਸਭਿ ਦੂਖ ਵਿਸਾਰਣਹਾਰਾ ॥

हरि हरि नामु मेरै मंनि वसाई सभि दूख विसारणहारा ॥

Hari hari naamu merai manni vasaaee sabhi dookh visaara(nn)ahaaraa ||

(ਗੁਰੂ ਨੇ) ਮੇਰੇ ਮਨ ਵਿਚ (ਉਹ) ਹਰਿ-ਨਾਮ ਵਸਾ ਦਿੱਤਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ ।

सभी दुख मिटाने वाला हरि का हरि-नाम गुरु ने मेरे मन में बसा दिया है।

The Name of the Lord, Har, Har, dwells within my mind; He is the Destroyer of all pain.

Guru Ramdas ji / Raag Vadhans / Chhant / Guru Granth Sahib ji - Ang 572

ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧਨੁ ਸਤਿਗੁਰੂ ਹਮਾਰਾ ॥

वडभागी गुर दरसनु पाइआ धनु धनु सतिगुरू हमारा ॥

Vadabhaagee gur darasanu paaiaa dhanu dhanu satiguroo hamaaraa ||

ਵੱਡੇ ਭਾਗਾਂ ਨਾਲ ਮੈਂ ਸਤਿਗੁਰੂ ਦਾ ਦਰਸ਼ਨ ਕਰ ਲਿਆ ਹੈ । ਮੇਰਾ ਗੁਰੂ ਬਹੁਤ ਹੀ ਸਲਾਹੁਣ-ਜੋਗ ਹੈ ।

अहोभाग्य से मुझे गुरु के दर्शन प्राप्त हुए हैं और मेरा सतिगुरु धन्य-धन्य है।

By great good fortune, I have obtained the Blessed Vision of the Guru's Darshan; blessed, blessed is my True Guru.

Guru Ramdas ji / Raag Vadhans / Chhant / Guru Granth Sahib ji - Ang 572

ਊਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥

ऊठत बैठत सतिगुरु सेवह जितु सेविऐ सांति पाई ॥

Uthat baithat satiguru sevah jitu seviai saanti paaee ||

ਹੁਣ ਮੈਂ ਉਠਦਾ ਬੈਠਦਾ ਹਰ ਵੇਲੇ ਗੁਰੂ ਦੀ ਦੱਸੀ ਸੇਵਾ ਕਰਦਾ ਹਾਂ ਜਿਸ ਸੇਵਾ ਦੀ ਬਰਕਤਿ ਨਾਲ ਮੈਂ ਆਤਮਕ ਸ਼ਾਂਤੀ ਹਾਸਲ ਕਰ ਲਈ ਹੈ ।

मैं उठते-बैठते गुरु की सेवा ही करता रहता हूँ, जिसकी सेवा के फलस्वरूप शांति प्राप्त हुई है।

While standing up and sitting down, I serve the True Guru; serving Him, I have found peace.

Guru Ramdas ji / Raag Vadhans / Chhant / Guru Granth Sahib ji - Ang 572

ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥੧॥

मेरै मनि मेरै मनि सतिगुर प्रीति लगाई ॥१॥

Merai mani merai mani satigur preeti lagaaee ||1||

ਮੇਰੇ ਮਨ ਵਿਚ, ਮੇਰੇ ਮਨ ਵਿਚ ਗੁਰੂ ਦਾ ਪਿਆਰ ਪੈਦਾ ਹੋ ਗਿਆ ਹੈ ॥੧॥

मेरे मन में सतिगुरु ने परमात्मा से प्रीति लगा दी है॥ १॥

My mind, my mind - the True Guru has blessed it with the Lord's Love. ||1||

Guru Ramdas ji / Raag Vadhans / Chhant / Guru Granth Sahib ji - Ang 572


ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ਰਾਮ ॥

हउ जीवा हउ जीवा सतिगुर देखि सरसे राम ॥

Hau jeevaa hau jeevaa satigur dekhi sarase raam ||

ਗੁਰੂ ਦਾ ਦਰਸ਼ਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ, (ਮੇਰਾ ਮਨ) ਰਸ ਨਾਲ ਭਰ ਜਾਂਦਾ ਹੈ ।

सतिगुरु को देखकर मैं जीता हूँ और मेरा मन फूलों की भाँति खिला रहता है।

I live, I live, and I blossom forth, beholding the True Guru.

Guru Ramdas ji / Raag Vadhans / Chhant / Guru Granth Sahib ji - Ang 572

ਹਰਿ ਨਾਮੋ ਹਰਿ ਨਾਮੁ ਦ੍ਰਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ ॥

हरि नामो हरि नामु द्रिड़ाए जपि हरि हरि नामु विगसे राम ॥

Hari naamo hari naamu dri(rr)aae japi hari hari naamu vigase raam ||

ਗੁਰੂ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਟਿਕਾ ਦੇਂਦਾ ਹੈ, (ਉਸ) ਹਰਿ-ਨਾਮ ਨੂੰ ਜਪ ਜਪ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ ।

गुरु ने मेरे मन में हरि-नाम बसा दिया है और हरि-नाम जपकर मेरा मन खिला रहता है।

The Name of the Lord, the Name of the Lord, He has implanted within me; chanting the Name of the Lord, Har, Har, I blossom forth.

Guru Ramdas ji / Raag Vadhans / Chhant / Guru Granth Sahib ji - Ang 572

ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿ ਨਾਮੁ ਨਵੰ ਨਿਧਿ ਪਾਈ ॥

जपि हरि हरि नामु कमल परगासे हरि नामु नवं निधि पाई ॥

Japi hari hari naamu kamal paragaase hari naamu navann nidhi paaee ||

ਪਰਮਾਤਮਾ ਦਾ ਨਾਮ ਜਪ ਜਪ ਕੇ ਮੇਰਾ ਹਿਰਦਾ ਕੌਲ-ਫੁੱਲ ਵਾਂਗ ਖਿੜ ਪੈਂਦਾ ਹੈ, ਹਰਿ-ਨਾਮ ਲੱਭ ਕੇ (ਇਉਂ ਜਾਪਦਾ ਹੈ ਕਿ) ਮੈਂ ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ ।

हरि-नाम का भजन करने से हृदय-कमल खिल गया है और हरि-नाम द्वारा ही नवनिधियाँ प्राप्त कर ली हैं।

Chanting the Name of the Lord, Har, Har, the heart-lotus blossoms forth, and through the Name of the Lord, I have obtained the nine treasures.

Guru Ramdas ji / Raag Vadhans / Chhant / Guru Granth Sahib ji - Ang 572

ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ ॥

हउमै रोगु गइआ दुखु लाथा हरि सहजि समाधि लगाई ॥

Haumai rogu gaiaa dukhu laathaa hari sahaji samaadhi lagaaee ||

ਮੇਰੇ ਅੰਦਰੋਂ ਹਉਮੈ ਰੋਗ ਦੂਰ ਹੋ ਗਿਆ ਹੈ, ਮੇਰਾ ਸਾਰਾ ਦੁੱਖ ਲਹਿ ਗਿਆ ਹੈ, ਹਰਿ-ਨਾਮ ਨੇ ਆਤਮਕ ਅਡੋਲਤਾ ਵਿਚ ਮੇਰੀ ਸੁਰਤ ਟਿਕਵੇਂ ਤੌਰ ਤੇ ਜੋੜ ਦਿੱਤੀ ਹੈ ।

अहंकार का रोग दूर हो गया है, पीड़ा भी मिट गई है और मैंने सहज अवस्था में हरि में समाधि लगाई है।

The disease of egotism has been eradicated, suffering has been eliminated, and I have entered the Lord's state of celestial Samaadhi.

Guru Ramdas ji / Raag Vadhans / Chhant / Guru Granth Sahib ji - Ang 572

ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥

हरि नामु वडाई सतिगुर ते पाई सुखु सतिगुर देव मनु परसे ॥

Hari naamu vadaaee satigur te paaee sukhu satigur dev manu parase ||

ਇਹ ਹਰਿ-ਨਾਮ (ਜੋ ਮੇਰੇ ਵਾਸਤੇ ਬੜੀ) ਇੱਜ਼ਤ (ਹੈ), ਮੈਂ ਗੁਰੂ ਪਾਸੋਂ ਹਾਸਲ ਕੀਤਾ ਹੈ, ਗੁਰਦੇਵ (ਦੇ ਚਰਨਾਂ) ਨੂੰ ਛੁਹ ਕੇ ਮੇਰਾ ਮਨ ਆਨੰਦ ਅਨੁਭਵ ਕਰਦਾ ਹੈ ।

हरि के नाम की कीर्ति मुझे सतिगुरु से प्राप्त हुई है और सुखदाता सतिगुरु के चरण-स्पर्श से मन आनंदित हो गया है।

I have obtained the glorious greatness of Name of the Lord from the True Guru; beholding the Divine True Guru, my mind is at peace.

Guru Ramdas ji / Raag Vadhans / Chhant / Guru Granth Sahib ji - Ang 572

ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ॥੨॥

हउ जीवा हउ जीवा सतिगुर देखि सरसे ॥२॥

Hau jeevaa hau jeevaa satigur dekhi sarase ||2||

ਗੁਰੂ ਦਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ, (ਮੇਰਾ ਮਨ) ਰਸ ਨਾਲ ਭਰ ਜਾਂਦਾ ਹੈ ॥੨॥

सतिगुरु को देखकर मैं जीवन जीता हूँ और मेरा मन फूलों की भाँति खिला रहता है॥ २॥

I live, I live, and I blossom forth, beholding the True Guru. ||2||

Guru Ramdas ji / Raag Vadhans / Chhant / Guru Granth Sahib ji - Ang 572


ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ ॥

कोई आणि कोई आणि मिलावै मेरा सतिगुरु पूरा राम ॥

Koee aa(nn)i koee aa(nn)i milaavai meraa satiguru pooraa raam ||

ਜੇ ਕੋਈ ਲਿਆ ਕੇ, ਜੇ ਕੋਈ ਲਿਆ ਕੇ ਮੈਨੂੰ ਪੂਰਾ ਗੁਰੂ ਮਿਲਾ ਦੇਵੇ,

कोई आकर मुझे मेरे पूर्ण सतिगुरु से मिला दे।

If only someone would come, if only someone would come, and lead me to meet my Perfect True Guru.

Guru Ramdas ji / Raag Vadhans / Chhant / Guru Granth Sahib ji - Ang 572

ਹਉ ਮਨੁ ਤਨੁ ਹਉ ਮਨੁ ਤਨੁ ਦੇਵਾ ਤਿਸੁ ਕਾਟਿ ਸਰੀਰਾ ਰਾਮ ॥

हउ मनु तनु हउ मनु तनु देवा तिसु काटि सरीरा राम ॥

Hau manu tanu hau manu tanu devaa tisu kaati sareeraa raam ||

ਮੈਂ ਆਪਣਾ ਮਨ ਆਪਣਾ ਸਰੀਰ ਉਸ ਦੇ ਹਵਾਲੇ ਕਰ ਦਿਆਂ, ਆਪਣਾ ਸਰੀਰ ਕੱਟ ਕੇ ਉਸ ਨੂੰ ਦੇ ਦਿਆਂ ।

मैं अपना मन-तन उसे अर्पण कर दूँगा और अपने शरीर के टुकड़े-टुकड़े करके उसे भेंट कर दूँगा।

My mind and body, my mind and body - I cut my body into pieces, and I dedicate these to Him.

Guru Ramdas ji / Raag Vadhans / Chhant / Guru Granth Sahib ji - Ang 572

ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ ਜੋ ਸਤਿਗੁਰ ਬਚਨ ਸੁਣਾਏ ॥

हउ मनु तनु काटि काटि तिसु देई जो सतिगुर बचन सुणाए ॥

Hau manu tanu kaati kaati tisu deee jo satigur bachan su(nn)aae ||

ਜੇਹੜਾ ਕੋਈ ਮੈਨੂੰ ਗੁਰੂ ਦੇ ਬਚਨ ਸੁਣਾਵੇ, ਮੈਂ ਆਪਣਾ ਮਨ ਕੱਟ ਕੇ ਆਪਣਾ ਤਨ ਕੱਟ ਕੇ (ਮਨ ਤੇ ਤਨ ਦੀ ਅਪਣੱਤ ਦਾ ਮੋਹ ਕੱਟ ਕੇ) ਉਸ ਦੇ ਹਵਾਲੇ ਕਰ ਦਿਆਂ ।

जो मुझे सतिगुरु के वचन सुनाएगा, मैं उसको अपने मन-तन के टुकड़े कर करके अर्पण कर दूँगा।

Cutting my mind and body apart, cutting them into pieces, I offer these to the one, who recites to me the Words of the True Guru.

Guru Ramdas ji / Raag Vadhans / Chhant / Guru Granth Sahib ji - Ang 572

ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖੁ ਪਾਏ ॥

मेरै मनि बैरागु भइआ बैरागी मिलि गुर दरसनि सुखु पाए ॥

Merai mani bairaagu bhaiaa bairaagee mili gur darasani sukhu paae ||

ਮੇਰੇ ਉਤਾਵਲੇ ਹੋ ਰਹੇ ਮਨ ਵਿਚ ਗੁਰੂ ਦੇ ਦਰਸਨ ਦੀ ਤਾਂਘ ਪੈਦਾ ਹੋ ਰਹੀ ਹੈ । ਗੁਰੂ ਨੂੰ ਮਿਲ ਕੇ, ਗੁਰੂ ਦੇ ਦਰਸਨ ਨਾਲ ਮੇਰਾ ਮਨ ਸੁਖ ਅਨੁਭਵ ਕਰਦਾ ਹੈ ।

मेरा वैरागी मन संसार से विरक्त हो गया है और गुरु के दर्शन करके इसे सुख प्राप्त हो गया है।

My unattached mind has renounced the world; obtaining the Blessed Vision of the Guru's Darshan, it has found peace.

Guru Ramdas ji / Raag Vadhans / Chhant / Guru Granth Sahib ji - Ang 572

ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ ਦੇਹੁ ਸਤਿਗੁਰ ਚਰਨ ਹਮ ਧੂਰਾ ॥

हरि हरि क्रिपा करहु सुखदाते देहु सतिगुर चरन हम धूरा ॥

Hari hari kripaa karahu sukhadaate dehu satigur charan ham dhooraa ||

ਹੇ ਹਰੀ! ਹੇ ਸੁਖਦਾਤੇ ਹਰੀ! ਮੇਹਰ ਕਰ, ਮੈਨੂੰ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ ।

हे सुखों के दाता ! हे हरि-परमेश्वर ! मुझ पर कृपा करो, मुझे सतिगुरु की चरण-धूलि प्रदान करो।

O Lord, Har, Har, O Giver of Peace, please, grant Your Grace, and bless me with the dust of the feet of the True Guru.

Guru Ramdas ji / Raag Vadhans / Chhant / Guru Granth Sahib ji - Ang 572

ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ॥੩॥

कोई आणि कोई आणि मिलावै मेरा सतिगुरु पूरा ॥३॥

Koee aa(nn)i koee aa(nn)i milaavai meraa satiguru pooraa ||3||

ਕੋਈ ਲਿਆ ਕੇ, ਕੋਈ ਲਿਆ ਕੇ ਮੈਨੂੰ ਪੂਰਾ ਗੁਰੂ ਮਿਲਾ ਦੇਵੇ! ॥੩॥

कोई आकर मुझे मेरे पूर्ण सतिगुरु से मिला दे ॥ ३॥

If only someone would come, if only someone would come, and lead me to meet my Perfect True Guru. ||3||

Guru Ramdas ji / Raag Vadhans / Chhant / Guru Granth Sahib ji - Ang 572


ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ਰਾਮ ॥

गुर जेवडु गुर जेवडु दाता मै अवरु न कोई राम ॥

Gur jevadu gur jevadu daataa mai avaru na koee raam ||

ਗੁਰੂ ਦੇ ਬਰਾਬਰ ਦਾ, ਗੁਰੂ ਦੇ ਬਰਾਬਰ ਦਾ ਦਾਤਾ ਮੈਨੂੰ ਹੋਰ ਕੋਈ ਨਹੀਂ (ਦਿੱਸਦਾ) ।

गुरु जैसा महान् दाता मुझे कोई अन्य नजर नहीं आता।

A Giver as great as the Guru, as great as the Guru - I cannot see any other.

Guru Ramdas ji / Raag Vadhans / Chhant / Guru Granth Sahib ji - Ang 572

ਹਰਿ ਦਾਨੋ ਹਰਿ ਦਾਨੁ ਦੇਵੈ ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥

हरि दानो हरि दानु देवै हरि पुरखु निरंजनु सोई राम ॥

Hari daano hari daanu devai hari purakhu niranjjanu soee raam ||

ਗੁਰੂ (ਪਰਮਾਤਮਾ ਦੇ ਨਾਮ ਦਾ) ਦਾਨ ਬਖ਼ਸ਼ਦਾ ਹੈ ਜੋ ਸਰਬ-ਵਿਆਪਕ ਹੈ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ।

वह मुझे हरि के नाम का दान प्रदान करता है और वह स्वयं ही निरंजन हरि-परमेश्वर है।

He blesses me with the gift of the Lord's Name, the gift of the Lord's Name; He is the Immaculate Lord God.

Guru Ramdas ji / Raag Vadhans / Chhant / Guru Granth Sahib ji - Ang 572

ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕਾ ਦੁਖੁ ਭਰਮੁ ਭਉ ਭਾਗਾ ॥

हरि हरि नामु जिनी आराधिआ तिन का दुखु भरमु भउ भागा ॥

Hari hari naamu jinee aaraadhiaa tin kaa dukhu bharamu bhau bhaagaa ||

ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦਾ (ਹਰੇਕ ਕਿਸਮ ਦਾ) ਦੁੱਖ ਭਰਮ ਤੇ ਡਰ ਦੂਰ ਹੋ ਗਿਆ ।

जिन्होंने हरि-नाम की आराधना की है, उनका दु:ख, भ्रम एवं भय भाग गए हैं।

Those who worship in adoration the Name of the Lord, Har, Har - their pain, doubts and fears are dispelled.

Guru Ramdas ji / Raag Vadhans / Chhant / Guru Granth Sahib ji - Ang 572

ਸੇਵਕ ਭਾਇ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨੁ ਲਾਗਾ ॥

सेवक भाइ मिले वडभागी जिन गुर चरनी मनु लागा ॥

Sevak bhaai mile vadabhaagee jin gur charanee manu laagaa ||

ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜ ਗਿਆ, ਉਹ ਸੇਵਕ ਭਾਵਨਾ ਦੀ ਰਾਹੀਂ (ਪਰਮਾਤਮਾ ਵਿਚ) ਮਿਲ ਗਏ ।

वे लोग बड़े खुशनसीब हैं, जिन्होंने गुरु के चरणों में अपना मन लगाया है, वही सेवक भावना से परमात्मा को मिलते हैं।

Through their loving service, those very fortunate ones, whose minds are attached to the Guru's Feet, meet Him.

Guru Ramdas ji / Raag Vadhans / Chhant / Guru Granth Sahib ji - Ang 572

ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥

कहु नानक हरि आपि मिलाए मिलि सतिगुर पुरख सुखु होई ॥

Kahu naanak hari aapi milaae mili satigur purakh sukhu hoee ||

ਨਾਨਕ ਆਖਦਾ ਹੈ- ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, ਤੇ, ਗੁਰੂ ਤੇ ਪਰਮਾਤਮਾ ਨੂੰ ਮਿਲ ਕੇ ਆਤਮਕ ਆਨੰਦ ਪੈਦਾ ਹੁੰਦਾ ਹੈ ।

नानक का कथन है कि हरि-परमेश्वर स्वयं जीव को गुरु से मिलाता है और महापुरुष सतिगुरु को मिलने से सुख प्राप्त होता है।

Says Nanak, the Lord Himself causes us to meet the Guru; meeting the Almighty True Guru, peace is obtained.

Guru Ramdas ji / Raag Vadhans / Chhant / Guru Granth Sahib ji - Ang 572

ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ॥੪॥੧॥

गुर जेवडु गुर जेवडु दाता मै अवरु न कोई ॥४॥१॥

Gur jevadu gur jevadu daataa mai avaru na koee ||4||1||

ਗੁਰੂ ਦੇ ਬਰਾਬਰ ਦਾ, ਗੁਰੂ ਦੇ ਬਰਾਬਰ ਦਾ ਦਾਤਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ ॥੪॥੧॥

गुरु जैसा महान् दाता मुझे कोई और नजर नहीं आता ॥ ४॥ १॥

A Giver as great as the Guru, as great as the Guru - I cannot see any other. ||4||1||

Guru Ramdas ji / Raag Vadhans / Chhant / Guru Granth Sahib ji - Ang 572


ਵਡਹੰਸੁ ਮਹਲਾ ੪ ॥

वडहंसु महला ४ ॥

Vadahanssu mahalaa 4 ||

वडहंसु महला ४ ॥

Wadahans, Fourth Mehl:

Guru Ramdas ji / Raag Vadhans / Chhant / Guru Granth Sahib ji - Ang 572

ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥

हंउ गुर बिनु हंउ गुर बिनु खरी निमाणी राम ॥

Hannu gur binu hannu gur binu kharee nimaa(nn)ee raam ||

ਮੈਂ ਗੁਰੂ ਤੋਂ ਬਿਨਾ, ਮੈਂ ਗੁਰੂ ਤੋਂ ਬਿਨਾ ਬਹੁਤ ਹੀ ਵਿਚਾਰੀ ਸਾਂ ।

गुरु के बिना में बड़ी विनीत एवं मानहीन थी

Without the Guru, I am - without the Guru, I am totally dishonored.

Guru Ramdas ji / Raag Vadhans / Chhant / Guru Granth Sahib ji - Ang 572

ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥

जगजीवनु जगजीवनु दाता गुर मेलि समाणी राम ॥

Jagajeevanu jagajeevanu daataa gur meli samaa(nn)ee raam ||

ਜਦੋਂ ਗੁਰੂ ਦੇ ਮਿਲਾਪ ਦੀ ਰਾਹੀਂ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪਿਆ ਤਾਂ ਮੈਂ ਉਸ ਲੀਨ ਹੋ ਗਈ ।

गुरू के मिलाप से मैं जगत की जीवन देने वाले दाता परमेश्वर में विलीन हो गई हूँ।

The Life of the World, the Life of the World, the Great Giver has led me to meet and merge with the Guru.

Guru Ramdas ji / Raag Vadhans / Chhant / Guru Granth Sahib ji - Ang 572

ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥

सतिगुरु मेलि हरि नामि समाणी जपि हरि हरि नामु धिआइआ ॥

Satiguru meli hari naami samaa(nn)ee japi hari hari naamu dhiaaiaa ||

ਸਤਿਗੁਰੂ ਦੇ ਮਿਲਾਉਣ ਨਾਲ ਮੈਂ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਈ ਤੇ ਮੈਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਨਾਮ ਆਰਾਧਨਾ ਸ਼ੁਰੂ ਕਰ ਦਿੱਤਾ ।

सच्चे गुरु के मिलाप से मैं हरि-नाम में समा गई हूँ और हरि-नाम का भजन एवं ध्यान करती रहती हूँ।

Meeting with the True Guru, I have merged into the Naam, the Name of the Lord. I chant the Name of the Lord, Har, Har, and meditate on it.

Guru Ramdas ji / Raag Vadhans / Chhant / Guru Granth Sahib ji - Ang 572

ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥

जिसु कारणि हंउ ढूंढि ढूढेदी सो सजणु हरि घरि पाइआ ॥

Jisu kaara(nn)i hannu dhoonddhi dhoodhedee so saja(nn)u hari ghari paaiaa ||

ਜਿਸ ਸੱਜਣ-ਪ੍ਰਭੂ ਨੂੰ ਮਿਲਣ ਦੀ ਖ਼ਾਤਰ ਮੈਂ ਇਤਨੀ ਭਾਲ ਕਰ ਰਹੀ ਸਾਂ ਉਹ ਸੱਜਣ-ਹਰੀ ਮੈਂ ਆਪਣੇ ਹਿਰਦੇ ਵਿਚ ਲੱਭ ਲਿਆ ।

जिस प्रभु को मिलने के कारण मैं खोज-तलाश कर रही थी, उस सज्जन हरि को मैंने हृदय-घर में ही पा लिया है।

I was seeking and searching for Him, the Lord, my best friend, and I have found Him within the home of my own being.

Guru Ramdas ji / Raag Vadhans / Chhant / Guru Granth Sahib ji - Ang 572


Download SGGS PDF Daily Updates ADVERTISE HERE