ANG 570, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥

गुण महि गुणी समाए जिसु आपि बुझाए लाहा भगति सैसारे ॥

Gu(nn) mahi gu(nn)ee samaae jisu aapi bujhaae laahaa bhagati saisaare ||

ਜਿਸ ਨੂੰ ਪਰਮਾਤਮਾ ਆਪ (ਆਤਮਕ ਜੀਵਨ ਦੀ) ਸੂਝ ਦੇਂਦਾ ਹੈ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਟਿਕ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਤੇ ਭਗਤੀ ਦਾ ਲਾਭ ਖੱਟਦਾ ਹੈ ।

जिसे वह स्वयं सूझ प्रदान करता है, वही गुणवान प्राणी गुणों के मालिक में लीन रहता है और इस नश्वर दुनिया में परमात्मा की भक्ति का ही वह लाभ प्राप्त करता है।

One's virtues merge into the virtues of the Lord; he comes to understand his own self. He earns the profit of devotional worship in this world.

Guru Amardas ji / Raag Vadhans / Chhant / Ang 570

ਬਿਨੁ ਭਗਤੀ ਸੁਖੁ ਨ ਹੋਈ ਦੂਜੈ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥

बिनु भगती सुखु न होई दूजै पति खोई गुरमति नामु अधारे ॥

Binu bhagatee sukhu na hoee doojai pati khoee guramati naamu adhaare ||

ਗੁਰੂ ਦੀ ਮੱਤ ਉਤੇ ਤੁਰ ਕੇ ਉਹ ਹਰਿ-ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਈ ਰੱਖਦਾ ਹੈ (ਉਸ ਨੂੰ ਨਿਸ਼ਚਾ ਰਹਿੰਦਾ ਹੈ ਕਿ) ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ ਤੇ ਮਾਇਆ ਦੇ ਮੋਹ ਵਿਚ ਫਸਣ ਵਾਲੇ ਇੱਜ਼ਤ ਗਵਾ ਲੈਂਦੇ ਹਨ ।

परमात्मा की भक्ति के बिना कहीं सुख प्राप्त नहीं होता, द्वैतभाव में फँसकर वह अपनी प्रतिष्ठा गंवा देता है और गुरु की मति द्वारा नाम ही आधार बनता है।

Without devotion, there is no peace; through duality, one's honor is lost, but under Guru's Instruction, he is blessed with the Support of the Naam.

Guru Amardas ji / Raag Vadhans / Chhant / Ang 570

ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥

वखरु नामु सदा लाभु है जिस नो एतु वापारि लाए ॥

Vakharu naamu sadaa laabhu hai jis no etu vaapaari laae ||

ਜਿਸ ਨੂੰ ਪਰਮਾਤਮਾ ਮਨੁੱਖ ਨੂੰ (ਨਾਮ-) ਵਪਾਰ ਵਿਚ ਲਾ ਦੇਂਦਾ ਹੈ ਉਹ ਸਦਾ ਨਾਮ-ਸਮਾਨ ਦਾ ਹੀ ਸੌਦਾ ਕਰਦਾ ਹੈ ਤੇ ਨਾਮ ਦਾ ਹੀ ਲਾਭ ਖੱਟਦਾ ਹੈ ।

ईश्वर जिसे इस नाम-व्यापार में लगाता है, वह नाम के सौदे का सर्वदा लाभ प्राप्त करता है।

He ever earns the profit of the merchandise of the Naam, whom the Lord employs in this Trade.

Guru Amardas ji / Raag Vadhans / Chhant / Ang 570

ਰਤਨ ਪਦਾਰਥ ਵਣਜੀਅਹਿ ਜਾਂ ਸਤਿਗੁਰੁ ਦੇਇ ਬੁਝਾਏ ॥੧॥

रतन पदारथ वणजीअहि जां सतिगुरु देइ बुझाए ॥१॥

Ratan padaarath va(nn)ajeeahi jaan satiguru dei bujhaae ||1||

ਜਦੋਂ ਗੁਰੂ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ਤਾਂ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਕੀਮਤੀ ਰਤਨਾਂ ਦਾ ਹੀ ਵਪਾਰ ਕਰਦਾ ਹੈ ॥੧॥

जब सतिगुरु सूझ प्रदान करता है तो ही जीव नाम रूपी रत्न पदार्थ का व्यापार करता है॥ १ ॥

He purchases the jewel, the invaluable treasure, unto whom the True Guru has given this understanding. ||1||

Guru Amardas ji / Raag Vadhans / Chhant / Ang 570


ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ ॥

माइआ मोहु सभु दुखु है खोटा इहु वापारा राम ॥

Maaiaa mohu sabhu dukhu hai khotaa ihu vaapaaraa raam ||

ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ ਤੇ ਆਤਮਕ ਜੀਵਨ ਲਈ ਘਾਟਾ ਪਾਣ ਵਾਲਾ ਵਪਾਰ ਹੈ ।

माया का मोह सब दुःख-संताप ही है और यह व्यापार बड़ा झूठा है।

The love of Maya is totally painful; this is a bad deal.

Guru Amardas ji / Raag Vadhans / Chhant / Ang 570

ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ ॥

कूड़ु बोलि बिखु खावणी बहु वधहि विकारा राम ॥

Koo(rr)u boli bikhu khaava(nn)ee bahu vadhahi vikaaraa raam ||

ਝੂਠ ਬੋਲ ਬੋਲ ਕੇ ਮਨੁੱਖ (ਆਤਮਕ ਮੌਤ ਵਾਲੀ) ਜ਼ਹਿਰ ਖਾਂਦਾ ਹੈ, (ਜਿਸ ਕਰਕੇ ਮਨੁੱਖ ਦੇ ਅੰਦਰ) ਅਨੇਕਾਂ ਵਿਕਾਰ ਵਧਦੇ ਜਾਂਦੇ ਹਨ ।

मनुष्य झूठ बोल-बोलकर माया रूपी विष ही खाता है और इसके फलस्वरूप उसके अन्दर बहुत सारे विकार बढ जाते हैं।

Speaking falsehood, one eats poison, and the evil within increases greatly.

Guru Amardas ji / Raag Vadhans / Chhant / Ang 570

ਬਹੁ ਵਧਹਿ ਵਿਕਾਰਾ ਸਹਸਾ ਇਹੁ ਸੰਸਾਰਾ ਬਿਨੁ ਨਾਵੈ ਪਤਿ ਖੋਈ ॥

बहु वधहि विकारा सहसा इहु संसारा बिनु नावै पति खोई ॥

Bahu vadhahi vikaaraa sahasaa ihu sanssaaraa binu naavai pati khoee ||

ਇੰਜ ਅਨੇਕਾਂ ਵਿਕਾਰ ਵਧਦੇ ਜਾਂਦੇ ਹਨ ਤੇ ਇਹ ਜਗਤ ਸਹਿਮ (ਦਾ ਘਰ ਹੀ ਪ੍ਰਤੀਤ) ਹੁੰਦਾ ਹੈ; ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਇੱਜ਼ਤ ਗਵਾ ਲੈਂਦਾ ਹੈ ।

इस प्रकार पाप बहुत बढ़ गए हैं और संसार में संशय बना रहता है। परमात्मा के नाम के बिना मनुष्य अपनी प्रतिष्ठा गंवा देता है।

The evil within increases greatly, in this world of doubt; without the Name, one's honor is lost.

Guru Amardas ji / Raag Vadhans / Chhant / Ang 570

ਪੜਿ ਪੜਿ ਪੰਡਿਤ ਵਾਦੁ ਵਖਾਣਹਿ ਬਿਨੁ ਬੂਝੇ ਸੁਖੁ ਨ ਹੋਈ ॥

पड़ि पड़ि पंडित वादु वखाणहि बिनु बूझे सुखु न होई ॥

Pa(rr)i pa(rr)i panddit vaadu vakhaa(nn)ahi binu boojhe sukhu na hoee ||

ਵੇਦ ਪੜ੍ਹ ਪੜ੍ਹ ਕੇ ਪੰਡਤ ਵਿਅਰਥ ਨੁਕਤਾਚੀਨੀ ਵਿੱਚ ਜੁਟਦੇ ਹਨ, ਪਰ ਆਤਮਕ ਜੀਵਨ ਦੀ ਸੋਝੀ ਬਿਨਾ ਕੋਈ ਸੁਖ ਨਹੀਂ ਹੁੰਦਾ ।

पण्डित ग्रंथ पढ़-पढ़कर वाद-विवाद करते हैं परन्तु ज्ञान के बिना उन्हें भी सुख प्राप्त नहीं होता।

Reading and studying, the religious scholars argue and debate; but without understanding, there is no peace.

Guru Amardas ji / Raag Vadhans / Chhant / Ang 570

ਆਵਣ ਜਾਣਾ ਕਦੇ ਨ ਚੂਕੈ ਮਾਇਆ ਮੋਹ ਪਿਆਰਾ ॥

आवण जाणा कदे न चूकै माइआ मोह पिआरा ॥

Aava(nn) jaa(nn)aa kade na chookai maaiaa moh piaaraa ||

ਜਿਸ ਮਨੁੱਖ ਨੂੰ ਸਦਾ ਮਾਇਆ ਦਾ ਮੋਹ ਪਿਆਰਾ ਲੱਗਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ ।

उन्हें तो मोह-माया से ही प्रेम है, इसलिए उनका जन्म-मरण का चक्र कदापि नहीं मिटता।

Their comings and goings never end; emotional attachment to Maya is dear to them.

Guru Amardas ji / Raag Vadhans / Chhant / Ang 570

ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ॥੨॥

माइआ मोहु सभु दुखु है खोटा इहु वापारा ॥२॥

Maaiaa mohu sabhu dukhu hai khotaa ihu vaapaaraa ||2||

ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ, ਤੇ (ਆਤਮਕ ਜੀਵਨ ਲਈ) ਘਾਟਾ ਪਾਣ ਵਾਲਾ ਵਪਾਰ ਹੈ ॥੨॥

माया का मोह सब दुःख-संताप ही है और यह व्यापार बड़ा झूठा तथा खोटा है॥ २॥

The love of Maya is totally painful; this is a bad deal. ||2||

Guru Amardas ji / Raag Vadhans / Chhant / Ang 570


ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ ॥

खोटे खरे सभि परखीअनि तितु सचे कै दरबारा राम ॥

Khote khare sabhi parakheeani titu sache kai darabaaraa raam ||

ਭੈੜੇ ਅਤੇ ਚੰਗੇ ਸਾਰੇ (ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਪਰਖੇ ਜਾਂਦੇ ਹਨ ।

उस सच्चे परमेश्वर के दरबार में सभी बुरे एवं भले जीव परखे जाते हैं।

The counterfeit and the genuine are all assayed in the Court of the True Lord.

Guru Amardas ji / Raag Vadhans / Chhant / Ang 570

ਖੋਟੇ ਦਰਗਹ ਸੁਟੀਅਨਿ ਊਭੇ ਕਰਨਿ ਪੁਕਾਰਾ ਰਾਮ ॥

खोटे दरगह सुटीअनि ऊभे करनि पुकारा राम ॥

Khote daragah suteeani ubhe karani pukaaraa raam ||

ਭੈੜੇ ਬੰਦੇ ਤਾਂ ਦਰਗਾਹ ਵਿਚ ਰੱਦੇ ਜਾਂਦੇ ਹਨ, ਉਹ ਉਥੇ ਖਲੋ ਕੇ ਪੁਕਾਰ ਕਰਦੇ ਹਨ ।

बुरे जीव प्रभु के दरबार से बाहर निकाल दिए जाते हैं और वे खड़े होकर हमेशा रोते रहते हैं।

The counterfeit are cast out of the Court, and they stand there, crying out in misery.

Guru Amardas ji / Raag Vadhans / Chhant / Ang 570

ਊਭੇ ਕਰਨਿ ਪੁਕਾਰਾ ਮੁਗਧ ਗਵਾਰਾ ਮਨਮੁਖਿ ਜਨਮੁ ਗਵਾਇਆ ॥

ऊभे करनि पुकारा मुगध गवारा मनमुखि जनमु गवाइआ ॥

Ubhe karani pukaaraa mugadh gavaaraa manamukhi janamu gavaaiaa ||

ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਦੇ ਪਿੱਛੇ ਤੁਰ ਕੇ ਆਪਣਾ ਮਨੁੱਖਾ ਜਨਮ ਗਵਾ ਲਿਆ, ਉਹ ਮੂਰਖ ਗਵਾਰ (ਪ੍ਰਭੂ ਦੀ ਦਰਗਾਹ ਤੇ) ਖਲੋਤੇ ਪੁਕਾਰ ਕਰਦੇ ਹਨ (ਹਾੜੇ-ਤਰਲੇ ਕਰਦੇ ਹਨ) ।

विमूढ़ एवं गंवार खड़े होकर विलाप करते हैं। इस प्रकार ऐसे मनमुख व्यक्ति अपना अमूल्य जीवन विनष्ट कर लेते हैं।

They stand there, crying out in misery; the foolish, idiotic, self-willed manmukhs have wasted their lives.

Guru Amardas ji / Raag Vadhans / Chhant / Ang 570

ਬਿਖਿਆ ਮਾਇਆ ਜਿਨਿ ਜਗਤੁ ਭੁਲਾਇਆ ਸਾਚਾ ਨਾਮੁ ਨ ਭਾਇਆ ॥

बिखिआ माइआ जिनि जगतु भुलाइआ साचा नामु न भाइआ ॥

Bikhiaa maaiaa jini jagatu bhulaaiaa saachaa naamu na bhaaiaa ||

ਜਿਸ ਮਾਇਆ-ਜ਼ਹਿਰ ਨੇ ਜਗਤ ਨੂੰ ਕੁਰਾਹੇ ਪਾ ਰੱਖਿਆ ਹੈ ਜਿਸ ਕਾਰਨ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਚੰਗਾ ਨਹੀਂ ਸੀ ਲੱਗਾ ।

माया रूपी विष ने समूचे संसार को भुला दिया है और उसे सच्चे परमेश्वर का नाम अच्छा नहीं लगता।

Maya is the poison which has deluded the world; it does not love the Naam, the Name of the Lord.

Guru Amardas ji / Raag Vadhans / Chhant / Ang 570

ਮਨਮੁਖ ਸੰਤਾ ਨਾਲਿ ਵੈਰੁ ਕਰਿ ਦੁਖੁ ਖਟੇ ਸੰਸਾਰਾ ॥

मनमुख संता नालि वैरु करि दुखु खटे संसारा ॥

Manamukh santtaa naali vairu kari dukhu khate sanssaaraa ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸੰਤ ਜਨਾਂ ਨਾਲ ਹੀ ਵੈਰ ਕਰ ਕੇ ਦੁੱਖ ਵਿਹਾਝਦਾ ਰਹਿੰਦਾ ਹੈ ।

मनमुख व्यक्ति संतजनों से वैर करके दुनिया में दुःख ही प्राप्त करते हैं।

The self-willed manmukhs are resentful toward the Saints; they harvest only pain in this world.

Guru Amardas ji / Raag Vadhans / Chhant / Ang 570

ਖੋਟੇ ਖਰੇ ਪਰਖੀਅਨਿ ਤਿਤੁ ਸਚੈ ਦਰਵਾਰਾ ਰਾਮ ॥੩॥

खोटे खरे परखीअनि तितु सचै दरवारा राम ॥३॥

Khote khare parakheeani titu sachai daravaaraa raam ||3||

ਭੈੜੇ ਅਤੇ ਚੰਗੇ (ਸਾਰੇ ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਪਰਖੇ ਜਾਂਦੇ ਹਨ ॥੩॥

उस सच्चे परमेश्वर के दरबार में खोटे एवं भले जीवों की परख की जाती है।॥ ३॥

The counterfeit and the genuine are assayed in that True Court of the Lord. ||3||

Guru Amardas ji / Raag Vadhans / Chhant / Ang 570


ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ਰਾਮ ॥

आपि करे किसु आखीऐ होरु करणा किछू न जाई राम ॥

Aapi kare kisu aakheeai horu kara(nn)aa kichhoo na jaaee raam ||

(ਜੀਵਾਂ ਨੂੰ 'ਖੋਟੇ ਖਰੇ') ਪਰਮਾਤਮਾ ਆਪ ਹੀ ਬਣਾਂਦਾ ਹੈ, ਕਿਸੇ ਤੇ ਕੀ ਗਿਲਾ ਕਰੀਏ, ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ ।

परमेश्वर आप ही जीवों को अच्छा-बुरा बनाता है। इसलिए किसी से गिला-शिकवा नहीं किया जा सकता क्योंकि दूसरा कोई कुछ नहीं कर सकता।

He Himself acts; who else should I ask? No one else can do anything.

Guru Amardas ji / Raag Vadhans / Chhant / Ang 570

ਜਿਤੁ ਭਾਵੈ ਤਿਤੁ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ ॥

जितु भावै तितु लाइसी जिउ तिस दी वडिआई राम ॥

Jitu bhaavai titu laaisee jiu tis dee vadiaaee raam ||

ਜਿਵੇਂ ਪ੍ਰਭੂ ਦੀ ਠੀਕ ਲਗਦਾ ਹੈ ਉਵੇਂ ਹੀ ਉਹ ਮਨੁੱਖ ਨੂੰ ਉਸ ਰਾਹੇ ਪਾ ਦੇਂਦਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ (ਤਿਵੇਂ ਕਰਾਂਦਾ ਹੈ) ।

जैसे उसकी कीर्ति है और जैसे उसकी खुशी है, वह वैसे ही जीवों को लगाता है।

As He pleases, He engages us; such is His glorious greatness.

Guru Amardas ji / Raag Vadhans / Chhant / Ang 570

ਜਿਉ ਤਿਸ ਦੀ ਵਡਿਆਈ ਆਪਿ ਕਰਾਈ ਵਰੀਆਮੁ ਨ ਫੁਸੀ ਕੋਈ ॥

जिउ तिस दी वडिआई आपि कराई वरीआमु न फुसी कोई ॥

Jiu tis dee vadiaaee aapi karaaee vareeaamu na phusee koee ||

ਜਿਵੇਂ ਉਸ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਕਮਜ਼ੋਰ ਹੈ ।

जैसे उस परमात्मा का बड़प्पन है, वह स्वयं वैसे ही जीवों से करवाता है और अपने आप कोई महान् योद्धा अथवा कायर नहीं।

Such is His glorious greatness - He Himself causes all to act; no one is a warrior or a coward.

Guru Amardas ji / Raag Vadhans / Chhant / Ang 570

ਜਗਜੀਵਨੁ ਦਾਤਾ ਕਰਮਿ ਬਿਧਾਤਾ ਆਪੇ ਬਖਸੇ ਸੋਈ ॥

जगजीवनु दाता करमि बिधाता आपे बखसे सोई ॥

Jagajeevanu daataa karami bidhaataa aape bakhase soee ||

ਜਗਤ ਦਾ ਸਹਾਰਾ ਦਾਤਾਰ ਜੋ ਜੀਵਾਂ ਦੇ ਕੀਤੇ ਕਰਮ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ ।

दाता परमेश्वर जगत को जीवन प्रदान करने वाला एवं कर्म-विधाता है और वह स्वयं ही क्षमा करता है।

The Life of the World, the Great Giver, the Architect of karma - He Himself grants forgiveness.

Guru Amardas ji / Raag Vadhans / Chhant / Ang 570

ਗੁਰ ਪਰਸਾਦੀ ਆਪੁ ਗਵਾਈਐ ਨਾਨਕ ਨਾਮਿ ਪਤਿ ਪਾਈ ॥

गुर परसादी आपु गवाईऐ नानक नामि पति पाई ॥

Gur parasaadee aapu gavaaeeai naanak naami pati paaee ||

ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਆਪਾ-ਭਾਵ ਦੂਰ ਕੀਤਾ ਜਾ ਸਕਦਾ ਹੈ ਤੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇੱਜ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ ।

हे नानक ! गुरु की कृपा से ही अहंकार निवृत्त होता है और परमात्मा के नाम के फलस्वरूप मान-सम्मान प्राप्त होता है। परमेश्वर स्वयं ही जीवों को अच्छा बुरा बनाता है।

By Guru's Grace, self-conceit is eradicated, O Nanak, and through the Naam, honor is obtained.

Guru Amardas ji / Raag Vadhans / Chhant / Ang 570

ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ॥੪॥੪॥

आपि करे किसु आखीऐ होरु करणा किछू न जाई ॥४॥४॥

Aapi kare kisu aakheeai horu kara(nn)aa kichhoo na jaaee ||4||4||

(ਜੀਵਾਂ ਨੂੰ 'ਖੋਟੇ ਖਰੇ') ਪਰਮਾਤਮਾ ਆਪ ਹੀ ਬਣਾਂਦਾ ਹੈ, ਕਿਸੇ ਤੇ ਕੀ ਗਿਲਾ ਕਰੀਏ, ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ ॥੪॥੪॥

इसलिए किसी से गिला-शिकवा नहीं किया जा सकता क्योंकि उसके अतिरिक्त अन्य कोई कुछ नहीं कर सकता ॥ ४॥ ४॥

He Himself acts; who else should I ask? No one else can do anything. ||4||4||

Guru Amardas ji / Raag Vadhans / Chhant / Ang 570


ਵਡਹੰਸੁ ਮਹਲਾ ੩ ॥

वडहंसु महला ३ ॥

Vadahanssu mahalaa 3 ||

वडहंसु महला ३ ॥

Wadahans, Third Mehl:

Guru Amardas ji / Raag Vadhans / Chhant / Ang 570

ਸਚਾ ਸਉਦਾ ਹਰਿ ਨਾਮੁ ਹੈ ਸਚਾ ਵਾਪਾਰਾ ਰਾਮ ॥

सचा सउदा हरि नामु है सचा वापारा राम ॥

Sachaa saudaa hari naamu hai sachaa vaapaaraa raam ||

ਪਰਮਾਤਮਾ ਦਾ ਨਾਮ ਹੀ ਸਦਾ ਨਾਲ ਨਿਭਣ ਵਾਲਾ ਸੌਦਾ ਹੈ ਵਪਾਰ ਹੈ ।

हरि का नाम ही सच्चा सौदा है और यही सच्चा व्यापार है।

The True merchandise is the Lord's Name. This is the true trade.

Guru Amardas ji / Raag Vadhans / Chhant / Ang 570

ਗੁਰਮਤੀ ਹਰਿ ਨਾਮੁ ਵਣਜੀਐ ਅਤਿ ਮੋਲੁ ਅਫਾਰਾ ਰਾਮ ॥

गुरमती हरि नामु वणजीऐ अति मोलु अफारा राम ॥

Guramatee hari naamu va(nn)ajeeai ati molu aphaaraa raam ||

ਇਹ ਹਰਿ-ਨਾਮ ਗੁਰੂ ਦੀ ਮੱਤ ਉਤੇ ਤੁਰ ਕੇ ਵਣਜਿਆ ਜਾ ਸਕਦਾ ਹੈ, ਇਸ ਦਾ ਮੁੱਲ ਬਹੁਤ ਹੀ ਜ਼ਿਆਦਾ ਹੈ ।

गुरु के उपदेश द्वारा ही हरि के नाम का व्यापार करना चाहिए और इस सच्चे नाम का व्यापार अत्यंत मूल्यवान एवं महान् है।

Under Guru's Instruction, we trade in the Lord's Name; its value is very great.

Guru Amardas ji / Raag Vadhans / Chhant / Ang 570

ਅਤਿ ਮੋਲੁ ਅਫਾਰਾ ਸਚ ਵਾਪਾਰਾ ਸਚਿ ਵਾਪਾਰਿ ਲਗੇ ਵਡਭਾਗੀ ॥

अति मोलु अफारा सच वापारा सचि वापारि लगे वडभागी ॥

Ati molu aphaaraa sach vaapaaraa sachi vaapaari lage vadabhaagee ||

ਸਦਾ-ਥਿਰ ਪ੍ਰਭੂ ਦੇ ਨਾਮ ਦਾ ਵਪਾਰ ਬਹੁਤ ਮੁੱਲ ਪਾਂਦਾ ਹੈ, ਜੇਹੜੇ ਮਨੁੱਖ ਇਸ ਵਪਾਰ ਵਿਚ ਲੱਗਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ।

इस सच्चे व्यापार का मूल्य अनन्त एवं बहुमूल्य है, जो लोग इस सच्चे व्यापार में क्रियाशील हैं, वे बड़े भाग्यशाली हैं।

The value of this true trade is very great; those who are engaged in the true trade are very fortunate.

Guru Amardas ji / Raag Vadhans / Chhant / Ang 570

ਅੰਤਰਿ ਬਾਹਰਿ ਭਗਤੀ ਰਾਤੇ ਸਚਿ ਨਾਮਿ ਲਿਵ ਲਾਗੀ ॥

अंतरि बाहरि भगती राते सचि नामि लिव लागी ॥

Anttari baahari bhagatee raate sachi naami liv laagee ||

ਉਹ ਮਨੁੱਖ ਦੁਨੀਆ ਨਾਲ ਕਾਰ-ਵਿਹਾਰ ਕਰਦੇ ਹੋਏ ਵੀ ਅੰਤਰ-ਆਤਮੇ ਭਗਤੀ-ਰੰਗ ਨਾਲ ਰੰਗੇ ਰਹਿੰਦੇ ਹਨ ਤੇ ਸਦਾ-ਥਿਰ ਹਰਿ-ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ ।

भीतर एवं बाहर से ऐसे प्राणी परमात्मा की भक्ति में लीन रहते हैं और सच्चे नाम में उनकी सुरति लगी रहती है।

Inwardly and outwardly, they are imbued with devotion, and they enshrine love for the True Name.

Guru Amardas ji / Raag Vadhans / Chhant / Ang 570

ਨਦਰਿ ਕਰੇ ਸੋਈ ਸਚੁ ਪਾਏ ਗੁਰ ਕੈ ਸਬਦਿ ਵੀਚਾਰਾ ॥

नदरि करे सोई सचु पाए गुर कै सबदि वीचारा ॥

Nadari kare soee sachu paae gur kai sabadi veechaaraa ||

ਜਿਸ ਉਤੇ ਪਰਮਾਤਮਾ ਮੇਹਰ ਦੀ ਨਜ਼ਰ ਕਰਦਾ ਹੈ ਕੇਵਲ ਉਹੀ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਸਦਾ-ਥਿਰ ਹਰਿ-ਨਾਮ-ਸੌਦਾ ਹਾਸਲ ਕਰਦਾ ਹੈ ।

जो गुरु के शब्द का चिंतन करता है और जिस पर परमात्मा कृपा-दृष्टि करता है, उसे ही सत्य की प्राप्ति होती है।

One who is blessed with the Lord's Favor, obtains Truth, and reflects upon the Word of the Guru's Shabad.

Guru Amardas ji / Raag Vadhans / Chhant / Ang 570

ਨਾਨਕ ਨਾਮਿ ਰਤੇ ਤਿਨ ਹੀ ਸੁਖੁ ਪਾਇਆ ਸਾਚੈ ਕੇ ਵਾਪਾਰਾ ॥੧॥

नानक नामि रते तिन ही सुखु पाइआ साचै के वापारा ॥१॥

Naanak naami rate tin hee sukhu paaiaa saachai ke vaapaaraa ||1||

ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਨੇ ਹੀ ਸਦਾ-ਥਿਰ ਪ੍ਰਭੂ ਦੇ ਨਾਮ-ਵਪਾਰ ਵਿਚ ਆਤਮਕ ਆਨੰਦ ਪ੍ਰਾਪਤ ਕੀਤਾ ਹੈ ॥੧॥

हे नानक ! जो सत्यनाम में लीन रहते हैं, उन्हें ही सुख प्राप्त होता है और वही सच्चे परमेश्वर के नाम के सच्चे व्यापारी हैं।॥ १॥

O Nanak, those who are imbued with the Name find peace; they deal only in the True Name. ||1||

Guru Amardas ji / Raag Vadhans / Chhant / Ang 570


ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ ॥

हंउमै माइआ मैलु है माइआ मैलु भरीजै राम ॥

Hannumai maaiaa mailu hai maaiaa mailu bhareejai raam ||

ਹਉਮੈ ਅਤੇ ਮਾਇਆ (ਆਤਮਕ ਜੀਵਨ ਦੀ) ਮੈਲ ਹੈ, ਮਨੁੱਖ ਦਾ ਮਨ ਮਾਇਆ (ਦੀ ਮਮਤਾ) ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ ।

अहंत्व माया की मैल है और यह माया की मैल इन्सान के मन में भर जाती है।

Egotistical involvement in Maya is filth; Maya is overflowing with filth.

Guru Amardas ji / Raag Vadhans / Chhant / Ang 570

ਗੁਰਮਤੀ ਮਨੁ ਨਿਰਮਲਾ ਰਸਨਾ ਹਰਿ ਰਸੁ ਪੀਜੈ ਰਾਮ ॥

गुरमती मनु निरमला रसना हरि रसु पीजै राम ॥

Guramatee manu niramalaa rasanaa hari rasu peejai raam ||

ਗੁਰੂ ਦੀ ਮੱਤ ਉਤੇ ਤੁਰਿਆਂ ਮਨ ਪਵਿਤ੍ਰ ਹੋ ਜਾਂਦਾ ਹੈ ਇੰਜ ਜੀਭ ਨਾਲ ਪਰਮਾਤਮਾ ਦਾ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ ।

गुरु की मति द्वारा मन अहंत्व की मैल से निर्मल हो जाता है। अतः रसना द्वारा हरि रस पीते रहना चाहिए।

Under Guru's Instruction, the mind is made pure and the tongue tastes the subtle essence of the Lord.

Guru Amardas ji / Raag Vadhans / Chhant / Ang 570

ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ ॥

रसना हरि रसु पीजै अंतरु भीजै साच सबदि बीचारी ॥

Rasanaa hari rasu peejai anttaru bheejai saach sabadi beechaaree ||

ਜੀਭ ਨਾਲ ਹਰਿ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ, ਇੰਜ ਹਿਰਦਾ ਤਰੋ-ਤਰ ਹੋ ਜਾਂਦਾ ਹੈ ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਨਾਲ ਵਿਚਾਰ-ਵਾਨ ਹੋ ਜਈਦਾ ਹੈ ।

रसना द्वारा हरि रस पीने से इन्सान का हृदय परमेश्वर के प्रेम से भीग जाता है और सच्चे नाम का ही चिंतन करता रहता है।

The tongue tastes the subtle essence of the Lord, and deep within, the heart is drenched with His Love, contemplating the True Word of the Shabad.

Guru Amardas ji / Raag Vadhans / Chhant / Ang 570

ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥

अंतरि खूहटा अम्रिति भरिआ सबदे काढि पीऐ पनिहारी ॥

Anttari khoohataa ammmriti bhariaa sabade kaadhi peeai panihaaree ||

ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ ਸੁਰਤ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ (ਅੰਦਰਲੇ ਚਸ਼ਮੇ ਵਿਚੋਂ ਨਾਮ-ਜਲ) ਕੱਢ ਕੇ ਪੀਂਦਾ ਰਹਿੰਦਾ ਹੈ ।

जीवात्मा के अन्तर्मन में ही हरि के अमृत का सरोवर भरा हुआ है और नाम-सुमिरन द्वारा पनिहारिन इसे निकाल कर पान करती है।

Deep within, the well of the heart is overflowing with the Lord's Ambrosial Nectar; the water-carrier draws and drinks in the water of the Shabad.

Guru Amardas ji / Raag Vadhans / Chhant / Ang 570

ਜਿਸੁ ਨਦਰਿ ਕਰੇ ਸੋਈ ਸਚਿ ਲਾਗੈ ਰਸਨਾ ਰਾਮੁ ਰਵੀਜੈ ॥

जिसु नदरि करे सोई सचि लागै रसना रामु रवीजै ॥

Jisu nadari kare soee sachi laagai rasanaa raamu raveejai ||

ਜਿਸ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹੀ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੱਗਦਾ ਹੈ । ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ ।

जिस पर परमात्मा की कृपा-दृष्टि होती है, यही सत्य से लगता है और उसकी रसना परमात्मा के नाम का भजन करती है।

One who is blessed with the Lord's favor is attuned to the Truth; with his tongue, he chants the Lord's Name.

Guru Amardas ji / Raag Vadhans / Chhant / Ang 570

ਨਾਨਕ ਨਾਮਿ ਰਤੇ ਸੇ ਨਿਰਮਲ ਹੋਰ ਹਉਮੈ ਮੈਲੁ ਭਰੀਜੈ ॥੨॥

नानक नामि रते से निरमल होर हउमै मैलु भरीजै ॥२॥

Naanak naami rate se niramal hor haumai mailu bhareejai ||2||

ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਹੋ ਜਾਂਦੇ ਹਨ, ਬਾਕੀ ਦੀ ਲੁਕਾਈ ਹਉਮੈ ਦੀ ਮੈਲ ਨਾਲ ਲਿਬੜੀ ਰਹਿੰਦੀ ਹੈ ॥੨॥

हे नानक ! जो लोग परमात्मा के नाम में लीन रहते हैं, वही पवित्र-पावन हैं और शेष जीव अहंकार की मैल से भरपूर हैं।॥ २॥

O Nanak, those who are attuned to the Naam, the Name of the Lord, are immaculate. The others are full of the filth of egotism. ||2||

Guru Amardas ji / Raag Vadhans / Chhant / Ang 570


ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮ ॥

पंडित जोतकी सभि पड़ि पड़ि कूकदे किसु पहि करहि पुकारा राम ॥

Panddit jotakee sabhi pa(rr)i pa(rr)i kookade kisu pahi karahi pukaaraa raam ||

ਪੰਡਿਤ ਅਤੇ ਜੋਤਸ਼ੀ ਇਹ ਸਾਰੇ (ਜੋਤਸ਼ ਆਦਿਕ ਦੀਆਂ ਪੁਸਤਕਾਂ) ਪੜ੍ਹ ਪੜ੍ਹ ਕੇ ਉੱਚੀ ਉੱਚੀ ਹੋਰਨਾਂ ਨੂੰ ਉਪਦੇਸ਼ ਕਰਦੇ ਹਨ, ਪਰ ਇਹ ਕਿਸ ਨੂੰ ਉੱਚੀ ਉੱਚੀ ਸੁਣਾਂਦੇ ਹਨ?

सभी पण्डित एवं ज्योतिषी पढ़-पढ़कर उच्च स्वर में उपदेश देते हैं किन्तु ये उच्च स्वर में किसे सुना रहे हैं ?

All the religious scholars and astrologers read and study, and argue and shout. Who are they trying to teach?

Guru Amardas ji / Raag Vadhans / Chhant / Ang 570


Download SGGS PDF Daily Updates ADVERTISE HERE