ANG 57, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥੫॥

त्रिभवणि सो प्रभु जाणीऐ साचो साचै नाइ ॥५॥

Tribhava(nn)i so prbhu jaa(nn)eeai saacho saachai naai ||5||

(ਹੇ ਭੋਲੀ ਜੀਵ-ਇਸਤ੍ਰੀ!) ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਛਾਣ ਲਈਦਾ ਹੈ ॥੫॥

सत्य प्रभु के नाम द्वारा वह उसे पहचान लेते हैं, जो पाताल, धरती एवं आकाश तीनों लोकों में रहता है॥ ५॥

God is known throughout the three worlds. True is the Name of the True One. ||5||

Guru Nanak Dev ji / Raag Sriraag / Ashtpadiyan / Ang 57


ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ ॥

सा धन खरी सुहावणी जिनि पिरु जाता संगि ॥

Saa dhan kharee suhaava(nn)ee jini piru jaataa sanggi ||

(ਗੁਰੂ ਦੀ ਸਰਨ ਪੈ ਕੇ) ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨੂੰ ਆਪਣੇ ਅੰਗ-ਸੰਗ ਸਮਝ ਲਿਆ ਹੈ, ਉਹ ਜੀਵ-ਇਸਤ੍ਰੀ ਸਚ-ਮੁਚ ਸੋਹਣੀ (ਸੋਹਣੀ ਜੀਵਨ ਵਾਲੀ) ਹੋ ਜਾਂਦੀ ਹੈ ।

वह जीव-स्त्री बहुत ही सुन्दर है जिसने अपने प्रियतम-प्रभु को समझ लिया है, जो सदैव इसके साथ रहता है।

The wife who knows that her Husband Lord is always with her is very beautiful.

Guru Nanak Dev ji / Raag Sriraag / Ashtpadiyan / Ang 57

ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ ॥

महली महलि बुलाईऐ सो पिरु रावे रंगि ॥

Mahalee mahali bulaaeeai so piru raave ranggi ||

ਉਹ ਜੀਵ-ਇਸਤ੍ਰੀ ਪ੍ਰਭੂ ਦੇ ਮਹਲ ਵਿਚ ਸੱਦੀ ਜਾਂਦੀ ਹੈ, ਉਹ ਪ੍ਰਭੂ ਪਤੀ ਪ੍ਰੇਮ-ਰੰਗ ਵਿਚ ਆ ਕੇ ਉਸ ਨੂੰ ਪਿਆਰ ਕਰਦਾ ਹੈ,

दसम द्वार रूपी महल में रहने वाला प्रियतम प्रभु जीव-स्त्री को अपने महल में आमन्त्रित कर लेता है। पति उसे बड़ी प्रीति से रखता है।

The soul-bride is called to the Mansion of the His Presence, and her Husband Lord ravishes her with love.

Guru Nanak Dev ji / Raag Sriraag / Ashtpadiyan / Ang 57

ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ ॥੬॥

सचि सुहागणि सा भली पिरि मोही गुण संगि ॥६॥

Sachi suhaaga(nn)i saa bhalee piri mohee gu(nn) sanggi ||6||

ਪਤੀ-ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸ ਨੂੰ ਅਜੇਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ ॥੬॥

वही नारी सचमुच प्रसन्न तथा गुणवान सुहागिन है, जो अपने प्रियतम पति के गुणों पर मोहित होती है ॥६॥

The happy soul-bride is true and good; she is fascinated by the Glories of her Husband Lord. ||6||

Guru Nanak Dev ji / Raag Sriraag / Ashtpadiyan / Ang 57


ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥

भूली भूली थलि चड़ा थलि चड़ि डूगरि जाउ ॥

Bhoolee bhoolee thali cha(rr)aa thali cha(rr)i doogari jaau ||

(ਆਤਮਕ ਗੁਣਾਂ ਦੇ ਵਣਜ ਤੋਂ ਖੁੰਝ ਕੇ, ਜੀਵਨ ਦੇ ਸਹੀ ਰਸਤੇ ਤੋਂ) ਭੁੱਲ ਕੇ ਜੇ ਮੈਂ (ਦੁਨੀਆ ਛੱਡ ਕੇ ਭੀ) ਸਾਰੀ ਧਰਤੀ ਉਤੇ ਫਿਰਦੀ ਰਹਾਂ, ਧਰਤੀ ਉੱਤੇ ਭ੍ਰਮਣ ਕਰ ਕੇ ਫਿਰ ਜੇ ਮੈਂ ਪਹਾੜ ਉੱਤੇ ਭੀ ਜਾ ਚੜ੍ਹਾਂ (ਜੇ ਮੈਂ ਕਿਸੇ ਪਹਾੜ ਦੀ ਗੁਫ਼ਾ ਵਿਚ ਭੀ ਜਾ ਟਿਕਾਂ । )

मुझ नाम से भूली हुई को गुरु के बिना नाम की सूझ नहीं होगी।

Wandering around and making mistakes, I climb the plateau; having climbed the plateau, I go up the mountain.

Guru Nanak Dev ji / Raag Sriraag / Ashtpadiyan / Ang 57

ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ ॥

बन महि भूली जे फिरा बिनु गुर बूझ न पाउ ॥

Ban mahi bhoolee je phiraa binu gur boojh na paau ||

(ਸਹੀ ਰਸਤੇ ਤੋਂ) ਖੁੰਝ ਕੇ ਜੇ ਮੈਂ ਜੰਗਲਾਂ ਵਿਚ ਭਟਕਦੀ ਫਿਰਾਂ, ਤਾਂ ਭੀ ਮੈਨੂੰ (ਆਤਮਕ ਰਸਤੇ ਦੀ) ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾ ਇਸ ਰਸਤੇ ਦੀ ਸੂਝ ਨਹੀਂ ਪੈਂਦੀ ।

चाहे मैं सारी घरती पर फिरती रहूँ, धरती पर घूमने के पश्चात पर्वतों पर चढ़ जाऊँ और जंगलों में भटकती रहूँ।

But now I have lost my way, and I am wandering around in the forest; without the Guru, I do not understand.

Guru Nanak Dev ji / Raag Sriraag / Ashtpadiyan / Ang 57

ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥੭॥

नावहु भूली जे फिरा फिरि फिरि आवउ जाउ ॥७॥

Naavahu bhoolee je phiraa phiri phiri aavau jaau ||7||

ਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ (ਜੰਗਲਾਂ ਪਹਾੜਾਂ ਵਿਚ) ਫਿਰਦੀ ਰਹਾਂ, ਤਾਂ ਮੈਂ ਮੁੜ ਮੁੜ ਜਨਮ ਮਰਨ ਦਾ ਗੇੜ ਸਹੇੜ ਲਵਾਂਗੀ ॥੭॥

यदि हरेि नाम को विस्मृत करके मैं भटकती रहूँ तो मैं पुनः पुनः आवागमन के चक्र में रहूँगी ॥७॥

If I wander around forgetting God's Name, I shall continue coming and going in reincarnation, over and over again. ||7||

Guru Nanak Dev ji / Raag Sriraag / Ashtpadiyan / Ang 57


ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥

पुछहु जाइ पधाऊआ चले चाकर होइ ॥

Puchhahu jaai padhaauaa chale chaakar hoi ||

(ਹੇ ਭੋਲੀ ਜੀਵ-ਇਸਤ੍ਰੀ! ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ) ਜਾ ਕੇ ਉਹਨਾਂ (ਆਤਮ-) ਰਾਹੀਆਂ ਨੂੰ ਪੁੱਛ ਜੇਹੜੇ (ਪ੍ਰਭੂ-ਦਰ ਦੇ) ਸੇਵਕ ਬਣ ਕੇ (ਜੀਵਨ-ਰਸਤੇ ਉਤੇ) ਤੁਰ ਰਹੇ ਹਨ,

हे जीव-स्त्री ! जाकर उन पथिकों से पता कर लो जो प्रभु के भक्त होकर उसके मार्ग पर चलते हैं।

Go and ask the travelers, how to walk on the Path as His slave.

Guru Nanak Dev ji / Raag Sriraag / Ashtpadiyan / Ang 57

ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥

राजनु जाणहि आपणा दरि घरि ठाक न होइ ॥

Raajanu jaa(nn)ahi aapa(nn)aa dari ghari thaak na hoi ||

ਉਹ (ਇਸ ਸ੍ਰਿਸ਼ਟੀ ਦੇ ਮਾਲਕ) ਪਾਤਿਸ਼ਾਹ ਨੂੰ ਆਪਣਾ ਸਮਝਦੇ ਹਨ, ਉਹਨਾਂ ਨੂੰ ਪ੍ਰਭੂ ਪਾਤਿਸ਼ਾਹ ਦੇ ਦਰ ਤੇ ਘਰ ਵਿਚ (ਜਾਣੋਂ) ਕੋਈ ਰੋਕ ਨਹੀਂ ਹੁੰਦੀ ।

वह ईश्वर को अपना सम्राट मानते हैं और उनको प्रभु के दरबार एवं घर में जाते समय कोई भी रोक नहीं होती।

They know the Lord to be their King, and at the Door to His Home, their way is not blocked.

Guru Nanak Dev ji / Raag Sriraag / Ashtpadiyan / Ang 57

ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥੮॥੬॥

नानक एको रवि रहिआ दूजा अवरु न कोइ ॥८॥६॥

Naanak eko ravi rahiaa doojaa avaru na koi ||8||6||

ਹੇ ਨਾਨਕ! ਉਹਨਾਂ ਨੂੰ ਹਰ ਥਾਂ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਕਿਤੇ ਵੀ ਉਹਨਾਂ ਨੂੰ ਉਹ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ ॥੮॥੬॥ {56-57}

हे नानक ! एक परमेश्वर ही सर्वव्यापक है, इसके अलावा अन्य कोई भी अस्तित्व में नहीं Il८ ॥ ६ ॥

O Nanak, the One is pervading everywhere; there is no other at all. ||8||6||

Guru Nanak Dev ji / Raag Sriraag / Ashtpadiyan / Ang 57


ਸਿਰੀਰਾਗੁ ਮਹਲਾ ੧ ॥

सिरीरागु महला १ ॥

Sireeraagu mahalaa 1 ||

श्रीरागु महला १ ॥

Siree Raag, First Mehl:

Guru Nanak Dev ji / Raag Sriraag / Ashtpadiyan / Ang 57

ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥

गुर ते निरमलु जाणीऐ निरमल देह सरीरु ॥

Gur te niramalu jaa(nn)eeai niramal deh sareeru ||

(ਹੇ ਭਾਈ!) ਗੁਰੂ ਦੀ ਰਾਹੀਂ ਹੀ ਉਸ ਪਵਿਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ) ।

जब गुरु द्वारा मनुष्य का शरीर एवं मन निर्मल हो जाते हैं तो निर्मल प्रभु को जाना जाता है।

Through the Guru, the Pure One is known, and the human body becomes pure as well.

Guru Nanak Dev ji / Raag Sriraag / Ashtpadiyan / Ang 57

ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ ॥

निरमलु साचो मनि वसै सो जाणै अभ पीर ॥

Niramalu saacho mani vasai so jaa(nn)ai abh peer ||

(ਗੁਰੂ ਦੀ ਕਿਰਪਾ ਨਾਲ) ਉਹ ਸਦਾ-ਥਿਰ ਪਵਿਤ੍ਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਦੇ ਮਨ ਵਿਚ ਆ ਪਰਗਟਦਾ ਹੈ ।

सत्य निर्मल प्रभु मन में आ बसता है। वह परमेश्वर जीव के ह्रदय की पीड़ा को अनुभव करता है।

The Pure, True Lord abides within the mind; He knows the pain of our hearts.

Guru Nanak Dev ji / Raag Sriraag / Ashtpadiyan / Ang 57

ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ ॥੧॥

सहजै ते सुखु अगलो ना लागै जम तीरु ॥१॥

Sahajai te sukhu agalo naa laagai jam teeru ||1||

(ਇਸ ਪ੍ਰਕਾਸ਼ ਦੀ ਬਰਕਤਿ ਨਾਲ ਮਨ ਸਹਜ ਅਵਸਥਾ ਵਿਚ ਟਿਕ ਜਾਂਦਾ ਹੈ) ਸਹਜ ਅਵਸਥਾ ਤੋਂ ਬਹੁਤ ਆਤਮਕ ਆਨੰਦ ਉਪਜਦਾ ਹੈ, ਜਮ ਦਾ ਤੀਰ ਭੀ ਨਹੀਂ ਪੋਂਹਦਾ (ਮੌਤ ਦਾ ਡਰ ਨਹੀਂ ਵਿਆਪਦਾ) ॥੧॥

सहज अवस्था प्राप्त होने पर मन बहुत सुखी होता है और काल (मृत्यु) का बाण उसे नहीं लगता ॥ १॥

With intuitive ease, a great peace is found, and the arrow of death shall not strike you. ||1||

Guru Nanak Dev ji / Raag Sriraag / Ashtpadiyan / Ang 57


ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥

भाई रे मैलु नाही निरमल जलि नाइ ॥

Bhaaee re mailu naahee niramal jali naai ||

ਹੇ ਭਾਈ! (ਜਿਵੇਂ ਸਾਫ਼ ਪਾਣੀ ਵਿਚ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਤਿਵੇਂ ਪਰਮਾਤਮਾ ਦੇ) ਪਵਿਤ੍ਰ ਨਾਮ-ਜਲ ਵਿਚ ਇਸ਼ਨਾਨ ਕੀਤਿਆਂ ਮਨ ਉੱਤੇ (ਵਿਕਾਰਾਂ ਦੀ) ਮੈਲ ਨਹੀਂ ਰਹਿ ਜਾਂਦੀ ।

हे भाई ! हरि नाम के निर्मल जल में स्नान करने से तुझे कोई भी मलिनता नहीं लगी रहेगी, अपितु तेरे समस्त अवगुणों की मैल उतर जाएगी।

O Siblings of Destiny, filth is washed away by bathing in the Pure Water of the Name.

Guru Nanak Dev ji / Raag Sriraag / Ashtpadiyan / Ang 57

ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥੧॥ ਰਹਾਉ ॥

निरमलु साचा एकु तू होरु मैलु भरी सभ जाइ ॥१॥ रहाउ ॥

Niramalu saachaa eku too horu mailu bharee sabh jaai ||1|| rahaau ||

(ਇਸ ਵਾਸਤੇ, ਹੇ ਭਾਈ! ਉਸ ਆਤਮਕ ਇਸ਼ਨਾਨ ਦੀ ਖ਼ਾਤਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਤੇ ਆਖ-ਹੇ ਪ੍ਰਭੂ!) ਸਿਰਫ਼ ਤੂੰ ਸਦਾ-ਥਿਰ ਪ੍ਰਭੂ ਹੀ ਪਵਿਤ੍ਰ ਹੈਂ, ਬਾਕੀ ਹੋਰ ਹਰੇਕ ਥਾਂ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ ॥੧॥ ਰਹਾਉ ॥

हे प्रभु ! एकमात्र तू ही सत्य और निर्मल है, अन्य समस्त स्थानों पर मैल विद्यमान है॥ १॥ रहाउ॥

You alone are Perfectly Pure, O True Lord; all other places are filled with filth. ||1|| Pause ||

Guru Nanak Dev ji / Raag Sriraag / Ashtpadiyan / Ang 57


ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥

हरि का मंदरु सोहणा कीआ करणैहारि ॥

Hari kaa manddaru soha(nn)aa keeaa kara(nn)aihaari ||

(ਜਿਸ ਮਨੁੱਖ ਉਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦੇ ਰਚਨਹਾਰ) ਕਰਤਾਰ ਨੇ (ਆਪਣੇ ਰਹਿਣ ਲਈ) ਸੋਹਣਾ ਮਹਲ ਬਣਾ ਲਿਆ ਹੈ ।

यह जगत् ईश्वर का अति सुन्दर महल है। सृजनहार प्रभु ने स्वयं इसकी रचना की है।

The Temple of the Lord is beautiful; it was made by the Creator Lord.

Guru Nanak Dev ji / Raag Sriraag / Ashtpadiyan / Ang 57

ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥

रवि ससि दीप अनूप जोति त्रिभवणि जोति अपार ॥

Ravi sasi deep anoop joti tribhava(nn)i joti apaar ||

ਤਿੰਨਾਂ ਭਵਨਾਂ ਵਿਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਪੈਂਦੀ ਹੈ; ਉਸ ਦੇ ਅੰਦਰ ਸੂਰਜ ਤੇ ਚੰਦ (ਮਾਨੋ) ਦੀਵੇ ਜਗ ਪੈਂਦੇ ਹਨ (ਭਾਵ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ । )

सूर्य एवं चंद्रमा की ज्योतियों की चमक अनूप है। ईश्वर का अनन्त प्रकाश तीनों ही लोकों में प्रज्वलित हो रहा है।

The sun and the moon are lamps of incomparably beautiful light. Throughout the three worlds, the Infinite Light is pervading.

Guru Nanak Dev ji / Raag Sriraag / Ashtpadiyan / Ang 57

ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥੨॥

हाट पटण गड़ कोठड़ी सचु सउदा वापार ॥२॥

Haat pata(nn) ga(rr) kotha(rr)ee sachu saudaa vaapaar ||2||

??? ॥੨॥

तन के अन्दर दुकानें, नगर तथा किले विद्यमान हैं। जहाँ पर व्यापार करने के लिए सत्य नाम का सौदा है॥ २॥

In the shops of the city of the body, in the fortresses and in the huts, the True Merchandise is traded. ||2||

Guru Nanak Dev ji / Raag Sriraag / Ashtpadiyan / Ang 57


ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥

गिआन अंजनु भै भंजना देखु निरंजन भाइ ॥

Giaan anjjanu bhai bhanjjanaa dekhu niranjjan bhaai ||

(ਹੇ ਭਾਈ! ਤੂੰ) ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ (ਉਸ ਨੂੰ ਹਰ ਥਾਂ ਵਿਆਪਕ) ਵੇਖ ਲੈ (ਵੇਖ ਸਕਦਾ ਹੈਂ) ।

ज्ञान का सुरमा भय को नाश करने वाला है और प्रेम के द्वारा ही पवित्र प्रभु के दर्शन किए जाते हैं।

The ointment of spiritual wisdom is the destroyer of fear; through love, the Pure One is seen.

Guru Nanak Dev ji / Raag Sriraag / Ashtpadiyan / Ang 57

ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥

गुपतु प्रगटु सभ जाणीऐ जे मनु राखै ठाइ ॥

Gupatu prgatu sabh jaa(nn)eeai je manu raakhai thaai ||

ਜੇ ਮਨੁੱਖ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਰੱਖੇ, ਤਾਂ ਉਸ ਨੂੰ ਦਿੱਸਦੇ ਅਣ-ਦਿੱਸਦੇ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵੱਸਦਾ ਪਰਤੀਤ ਹੁੰਦਾ ਹੈ ।

प्राणी अप्रत्यक्ष एवं प्रत्यक्ष समूह को जान लेता है, यदि वह अपने मन को एक स्थान पर केन्द्रित रखे।

The mysteries of the seen and the unseen are all known, if the mind is kept centered and balanced.

Guru Nanak Dev ji / Raag Sriraag / Ashtpadiyan / Ang 57

ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ ॥੩॥

ऐसा सतिगुरु जे मिलै ता सहजे लए मिलाइ ॥३॥

Aisaa satiguru je milai taa sahaje lae milaai ||3||

ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿਚ ਜੋੜ ਦੇਂਦਾ ਹੈ ॥੩॥

यदि मनुष्य को ऐसा सतिगुरु मिल जाए तो वह सहज ही उसको प्रभु से मिला देता है ॥३॥

If one finds such a True Guru, the Lord is met with intuitive ease. ||3||

Guru Nanak Dev ji / Raag Sriraag / Ashtpadiyan / Ang 57


ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ ॥

कसि कसवटी लाईऐ परखे हितु चितु लाइ ॥

Kasi kasavatee laaeeai parakhe hitu chitu laai ||

(ਜਿਵੇਂ ਸੋਨੇ ਨੂੰ ਪਰਖਣ ਲਈ) ਕਸਵੱਟੀ ਉਤੇ ਕੱਸ ਲਈਦੀ ਹੈ (ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ,

जैसे सोने को परखने के लिए कसौटी पर परख लिया जाता है, वैसे ही पारब्रह्म अपने उत्पन्न किए हुए प्राणियों के आत्मिक जीवन को बड़े प्रेम से ध्यान लगाकर परखता है।

He draws us to His Touchstone, to test our love and consciousness.

Guru Nanak Dev ji / Raag Sriraag / Ashtpadiyan / Ang 57

ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥

खोटे ठउर न पाइनी खरे खजानै पाइ ॥

Khote thaur na paainee khare khajaanai paai ||

ਖੋਟਿਆਂ ਨੂੰ (ਉਸ ਦੇ ਦਰ ਤੇ) ਥਾਂ ਨਹੀਂ ਮਿਲਦੀ, ਖਰਿਆਂ ਨੂੰ ਉਹ ਆਪਣੇ ਖ਼ਜ਼ਾਨੇ ਵਿਚ ਸ਼ਾਮਿਲ ਕਰ ਲੈਂਦਾ ਹੈ ।

गुणहीन मंदे जीवों को स्थान नहीं मिलता और गुणवान वास्तविक कोष में डाले जाते हैं।

The counterfeit have no place there, but the genuine are placed in His Treasury.

Guru Nanak Dev ji / Raag Sriraag / Ashtpadiyan / Ang 57

ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ ॥੪॥

आस अंदेसा दूरि करि इउ मलु जाइ समाइ ॥४॥

Aas anddesaa doori kari iu malu jaai samaai ||4||

(ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਦੁਨੀਆ ਵਾਲੀਆਂ) ਆਸਾਂ ਤੇ ਸਹਮ ਕੱਢ, ਇਹ ਉੱਦਮ ਕਰਨ ਨਾਲ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਇਗੀ, (ਤੇ ਮਨ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਇਗਾ ॥੪॥

अपनी आशा एवं चिन्ता को निवृत कर दे, इस तरह तेरी मलिनता धुल जाएगी॥ ४॥

Let your hopes and anxieties depart; thus pollution is washed away. ||4||

Guru Nanak Dev ji / Raag Sriraag / Ashtpadiyan / Ang 57


ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥

सुख कउ मागै सभु को दुखु न मागै कोइ ॥

Sukh kau maagai sabhu ko dukhu na maagai koi ||

ਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ;

प्रत्येक व्यक्ति सुख की कामना करता है, कोई भी दुख की याचना नहीं करता।

Everyone begs for happiness; no one asks for suffering.

Guru Nanak Dev ji / Raag Sriraag / Ashtpadiyan / Ang 57

ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥

सुखै कउ दुखु अगला मनमुखि बूझ न होइ ॥

Sukhai kau dukhu agalaa manamukhi boojh na hoi ||

ਪਰ (ਮਾਇਕ) ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ ਹੈ) ।

रसों-स्वादों के पीछे अत्यंत कष्ट प्राप्त होता है परन्तु मनमुखी प्राणी इसको नहीं समझते।

But in the wake of happiness, there comes great suffering. The self-willed manmukhs do not understand this.

Guru Nanak Dev ji / Raag Sriraag / Ashtpadiyan / Ang 57

ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥੫॥

सुख दुख सम करि जाणीअहि सबदि भेदि सुखु होइ ॥५॥

Sukh dukh sam kari jaa(nn)eeahi sabadi bhedi sukhu hoi ||5||

(ਅਸਲ ਵਿਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ । ਅਸਲ ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ) ॥੫॥

जो सुख और दुख को एक समान जानते हैं और अपनी आत्मा को नाम के साथ अभेद करते हैं, वह ईश्वरीय सुख-समृद्धि प्राप्त करते हैं ॥ ५॥

Those who see pain and pleasure as one and the same find peace; they are pierced through by the Shabad. ||5||

Guru Nanak Dev ji / Raag Sriraag / Ashtpadiyan / Ang 57


ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ ॥

बेदु पुकारे वाचीऐ बाणी ब्रहम बिआसु ॥

Bedu pukaare vaacheeai baa(nn)ee brham biaasu ||

ਬਿਆਸ ਰਿਸ਼ੀ (ਤਾਂ ਮੁੜ ਮੁੜ) ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ, (ਪਰ ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨੀ ਚਾਹੀਦੀ ਹੈ ।

ब्रह्मा के वेद तथा व्यास के शब्दों के पाठ पुकारते हैं कि

The Vedas proclaim, and the words of Vyaasa tell us,

Guru Nanak Dev ji / Raag Sriraag / Ashtpadiyan / Ang 57

ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ ॥

मुनि जन सेवक साधिका नामि रते गुणतासु ॥

Muni jan sevak saadhikaa naami rate gu(nn)ataasu ||

ਅਸਲੀ ਮੁਨੀ ਲੋਕ ਸੇਵਕ ਤੇ ਸਾਧਿਕ ਉਹੀ ਹਨ ਜੋ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਹਨ ।

मौनधारी ऋषि, प्रभु के भक्त एवं साधक गुणों के भण्डार नाम के साथ रंगे हुए हैं।

That the silent sages, the servants of the Lord, and those who practice a life of spiritual discipline are attuned to the Naam, the Treasure of Excellence.

Guru Nanak Dev ji / Raag Sriraag / Ashtpadiyan / Ang 57

ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਾਸੁ ॥੬॥

सचि रते से जिणि गए हउ सद बलिहारै जासु ॥६॥

Sachi rate se ji(nn)i gae hau sad balihaarai jaasu ||6||

ਜੇਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਸੰਸਾਰ ਤੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦੇ ਹਨ । ਮੈਂ ਭੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੬॥

जो सत्यनाम के साथ रंग जाते हैं, वे सदैव विजय प्राप्त करते हैं। मैं उन पर सदैव ही बलिहारी जाता हूँ ॥६॥

Those who are attuned to the True Name win the game of life; I am forever a sacrifice to them. ||6||

Guru Nanak Dev ji / Raag Sriraag / Ashtpadiyan / Ang 57


ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਨ ਹੋਇ ॥

चहु जुगि मैले मलु भरे जिन मुखि नामु न होइ ॥

Chahu jugi maile malu bhare jin mukhi naamu na hoi ||

ਪਰ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦਾ ਨਾਮ ਨਹੀਂ ਹੈ ਉਹ ਸਦਾ ਹੀ ਮੈਲੇ (ਮਨ ਵਾਲੇ) ਹਨ, (ਉਹਨਾਂ ਦੇ ਮਨ ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਨ ।

जिनके मुख में प्रभु का नाम नहीं, वे मैल से भरे रहते हैं और चारों ही युगों में मैले रहते हैं।

Those who do not have the Naam in their mouths are filled with pollution; they are filthy throughout the four ages.

Guru Nanak Dev ji / Raag Sriraag / Ashtpadiyan / Ang 57

ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ ॥

भगती भाइ विहूणिआ मुहु काला पति खोइ ॥

Bhagatee bhaai vihoo(nn)iaa muhu kaalaa pati khoi ||

ਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਜੇ ਬੰਦਿਆਂ ਦਾ ਮੂੰਹ (ਉਸ ਦੀ ਹਜ਼ੂਰੀ ਵਿਚ) ਕਾਲਾ (ਦਿੱਸਦਾ ਹੈ), ਉਹ ਆਪਣੀ ਇੱਜ਼ਤ ਗਵਾ ਕੇ (ਜਾਂਦੇ ਹਨ) ।

जो भगवान से प्रेम नहीं करते उन भक्तिहीनों का भगवान के दरबार में मुँह काला किया जाता है और वे अपना मान-सम्मान गंवा लेते हैं।

Without loving devotion to God, their faces are blackened, and their honor is lost.

Guru Nanak Dev ji / Raag Sriraag / Ashtpadiyan / Ang 57

ਜਿਨੀ ਨਾਮੁ ਵਿਸਾਰਿਆ ਅਵਗਣ ਮੁਠੀ ਰੋਇ ॥੭॥

जिनी नामु विसारिआ अवगण मुठी रोइ ॥७॥

Jinee naamu visaariaa avaga(nn) muthee roi ||7||

ਜਿਸ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ, (ਉਸ ਦੇ ਆਤਮਕ ਸਰਮਾਏ ਨੂੰ ਔਗੁਣਾਂ ਨੇ ਲੁੱਟ ਲਿਆ ਹੈ, ਉਹ ਰੋਂਦੀ ਪਛਤਾਂਦੀ ਹੈ ॥੭॥

जिन्होंने भगवान के नाम को विस्मृत कर दिया है, उन्हें उनके अवगुणों ने ठग लिया है, इसलिए वे विलाप करते हैं।॥७॥

Those who have forgotten the Naam are plundered by evil; they weep and wail in dismay. ||7||

Guru Nanak Dev ji / Raag Sriraag / Ashtpadiyan / Ang 57


ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥

खोजत खोजत पाइआ डरु करि मिलै मिलाइ ॥

Khojat khojat paaiaa daru kari milai milaai ||

(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪਰਮਾਤਮਾ ਦਾ ਡਰ-ਅਬਦ ਹਿਰਦੇ ਵਿਚ ਧਾਰਨ ਕੀਤਿਆਂ ਪਰਮਾਤਮਾ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ ।

भगवान खोज करने से मिल जाता है। जब मनुष्य के मन में भगवान का भय पैदा हो जाता है फिर गुरु के द्वारा उसे भगवान मिल जाता है।

I searched and searched, and found God. In the Fear of God, I have been united in His Union.

Guru Nanak Dev ji / Raag Sriraag / Ashtpadiyan / Ang 57

ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥

आपु पछाणै घरि वसै हउमै त्रिसना जाइ ॥

Aapu pachhaa(nn)ai ghari vasai haumai trisanaa jaai ||

ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਹੀ ਟਿਕ ਜਾਂਦਾ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ।

जीवात्मा का स्वरूप ज्योति है। जब जीवात्मा को अपने ज्योति स्वरूप की पहचान हो जाती है तो वह अपने दसम द्वार रूपी घर में जाकर बसती है।

Through self-realization, people dwell within the home of their inner being; egotism and desire depart.

Guru Nanak Dev ji / Raag Sriraag / Ashtpadiyan / Ang 57

ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ ॥੮॥੭॥

नानक निरमल ऊजले जो राते हरि नाइ ॥८॥७॥

Naanak niramal ujale jo raate hari naai ||8||7||

ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜੀਵਨ ਪਵਿਤ੍ਰ ਤੇ ਰੌਸ਼ਨ ਹੋ ਜਾਂਦੇ ਹਨ ॥੮॥੭॥

उसकी अहंकार एवं तृष्णा मिट जाती है। हे नानक ! जो व्यक्ति भगवान के नाम में मग्न रहते हैं, वे निर्मल हो जाते हैं और उनके मुख भी उज्ज्वल हो जाते हैं।॥८॥७॥

O Nanak, those who are attuned to the Name of the Lord are immaculate and radiant. ||8||7||

Guru Nanak Dev ji / Raag Sriraag / Ashtpadiyan / Ang 57


ਸਿਰੀਰਾਗੁ ਮਹਲਾ ੧ ॥

सिरीरागु महला १ ॥

Sireeraagu mahalaa 1 ||

श्रीरागु महला १ ॥

Siree Raag, First Mehl:

Guru Nanak Dev ji / Raag Sriraag / Ashtpadiyan / Ang 57

ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥

सुणि मन भूले बावरे गुर की चरणी लागु ॥

Su(nn)i man bhoole baavare gur kee chara(nn)ee laagu ||

ਹੇ ਕੁਰਾਹੇ-ਪਏ ਕਮਲੇ ਮਨ! (ਮੇਰੀ ਸਿੱਖਿਆ) ਸੁਣ (ਸਿੱਖਿਆ ਇਹ ਹੈ ਕਿ) ਗੁਰੂ ਦੀ ਸਰਨੀ ਪਉ ।

हे मेरे भूले बावले मन ! मेरी बात ध्यानपूर्वक सुन। तू गुरु के चरणों में जाकर लग।

Listen, O deluded and demented mind: hold tight to the Guru's Feet.

Guru Nanak Dev ji / Raag Sriraag / Ashtpadiyan / Ang 57

ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥

हरि जपि नामु धिआइ तू जमु डरपै दुख भागु ॥

Hari japi naamu dhiaai too jamu darapai dukh bhaagu ||

(ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ, ਤੂੰ ਭੀ ਉਹ) ਹਰਿ ਨਾਮ ਜਪ, (ਪ੍ਰਭੂ ਚਰਨਾਂ ਵਿਚ) ਸੁਰਤ ਜੋੜ (ਪ੍ਰਭੂ ਦਾ ਨਾਮ ਸਿਮਰਿਆਂ) ਜਮਰਾਜ (ਭੀ) ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ ।

तू ईश्वर का नाम जप और भगवान का ध्यान किया कर, नाम से यमदूत भी भयभीत होता है और समस्त दुख निवृत्त हो जाते हैं।

Chant and meditate on the Naam, the Name of the Lord; death will be afraid of you, and suffering shall depart.

Guru Nanak Dev ji / Raag Sriraag / Ashtpadiyan / Ang 57

ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ ॥੧॥

दूखु घणो दोहागणी किउ थिरु रहै सुहागु ॥१॥

Dookhu gha(nn)o dohaaga(nn)ee kiu thiru rahai suhaagu ||1||

(ਪਰ ਜੇਹੜੀ) ਭਾਗ-ਹੀਣ ਜੀਵ-ਇਸਤ੍ਰੀ (ਨਾਮ ਨਹੀਂ ਸਿਮਰਦੀ, ਉਸ) ਨੂੰ ਬਹੁਤ ਦੁੱਖ-ਕਲੇਸ਼ ਵਿਆਪਦਾ ਹੈ (ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ, ਜੇ ਸਿਰ ਉਤੇ ਖਸਮ-ਸਾਈਂ ਹੋਵੇ, ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਉਤੇ) ਖਸਮ-ਸਾਈਂ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ? ॥੧॥

अभाग्यशाली नारी बहुत कष्ट झेलती है, उसका सुहाग कैसे स्थिर रह सकता है ॥ १॥

The deserted wife suffers terrible pain. How can her Husband Lord remain with her forever? ||1||

Guru Nanak Dev ji / Raag Sriraag / Ashtpadiyan / Ang 57



Download SGGS PDF Daily Updates ADVERTISE HERE