ANG 566, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥

लिखे बाझहु सुरति नाही बोलि बोलि गवाईऐ ॥

Likhe baajhahu surati naahee boli boli gavaaeeai ||

ਪਰ ਪ੍ਰਭੂ ਦੇ ਹੁਕਮ ਤੋਂ ਬਿਨਾ ਮਨੁੱਖ ਦੀ ਸੁਰਤ ਉੱਚੀ ਨਹੀਂ ਹੋ ਸਕਦੀ, ਨਿਰੀਆਂ ਜ਼ਬਾਨੀ (ਗਿਆਨ ਦੀਆਂ) ਗੱਲਾਂ ਕਰਨਾ ਵਿਅਰਥ ਹੈ ।

भाग्य के बिना ज्ञान प्राप्त नहीं होता और मनुष्य निरर्थक ही बकवाद करता हुआ अपना जीवन नष्ट कर देता है।

Without pre-ordained destiny, understanding is not attained; talking and babbling, one wastes his life away.

Guru Nanak Dev ji / Raag Vadhans / Chhant / Guru Granth Sahib ji - Ang 566

ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ ॥

जिथै जाइ बहीऐ भला कहीऐ सुरति सबदु लिखाईऐ ॥

Jithai jaai baheeai bhalaa kaheeai surati sabadu likhaaeeai ||

ਜਿਥੇ ਭੀ ਜਾ ਕੇ ਬੈਠੀਏ, ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ਤੇ ਆਪਣੀ ਸੁਰਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿੱਚ ਪ੍ਰੋਈਏ ।

जहाँ भी जाकर हम बैठते हैं, वहाँ शुभ गुणों की बातें करनी चाहिए और परमात्मा के नाम को हृदय में अंकित करना चाहिए।

Wherever you go and sit, speak well, and write the Word of the Shabad in your consciousness.

Guru Nanak Dev ji / Raag Vadhans / Chhant / Guru Granth Sahib ji - Ang 566

ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥੧॥

काइआ कूड़ि विगाड़ि काहे नाईऐ ॥१॥

Kaaiaa koo(rr)i vigaa(rr)i kaahe naaeeai ||1||

(ਨਹੀਂ ਤਾਂ) ਹਿਰਦੇ ਨੂੰ ਮਾਇਆ ਦੇ ਮੋਹ ਵਿਚ ਮੈਲਾ ਕਰ ਕੇ (ਤੀਰਥ-) ਇਸ਼ਨਾਨ ਦਾ ਕੀਹ ਲਾਭ? ॥੧॥

झूठ से दूषित किए हुए शरीर को स्नान करवाने का क्या अभिप्राय है ?॥ १॥

Why bother to wash the body which is polluted by falsehood? ||1||

Guru Nanak Dev ji / Raag Vadhans / Chhant / Guru Granth Sahib ji - Ang 566

ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥

ता मै कहिआ कहणु जा तुझै कहाइआ ॥

Taa mai kahiaa kaha(nn)u jaa tujhai kahaaiaa ||

(ਪ੍ਰਭੂ!) ਮੈਂ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਨਾ ਕਰਦਾ ਹੈਂ ।

हे हरि ! जब तूने मुझसे कहलाया तो ही मैंने तेरी नाम-महिमा का कथन किया है।

When I have spoken, I spoke as You made me speak.

Guru Nanak Dev ji / Raag Vadhans / Chhant / Guru Granth Sahib ji - Ang 566

ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥

अम्रितु हरि का नामु मेरै मनि भाइआ ॥

Ammmritu hari kaa naamu merai mani bhaaiaa ||

ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਸਕਦਾ ਹੈ ।

हरि का अमृत नाम मेरे मन को अच्छा लगा है।

The Ambrosial Name of the Lord is pleasing to my mind.

Guru Nanak Dev ji / Raag Vadhans / Chhant / Guru Granth Sahib ji - Ang 566

ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥

नामु मीठा मनहि लागा दूखि डेरा ढाहिआ ॥

Naamu meethaa manahi laagaa dookhi deraa dhaahiaa ||

ਜਦੋਂ ਪ੍ਰਭੂ ਦਾ ਨਾਮ ਮਨ ਵਿਚ ਮਿੱਠਾ ਲੱਗਣ ਲਗ ਪਿਆ ਤਦੋਂ ਦੁੱਖ ਨੇ ਆਪਣਾ ਡੇਰਾ ਚੁੱਕ ਲਿਆ (ਸਮਝੋ) ।

हरि-नाम मेरे मन को मधुर लगा है और इसने मेरे दु:खों के डेरे को ध्वस्त कर दिया है।

The Naam, the Name of the Lord, seems so sweet to my mind; it has destroyed the dwelling of pain.

Guru Nanak Dev ji / Raag Vadhans / Chhant / Guru Granth Sahib ji - Ang 566

ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥

सूखु मन महि आइ वसिआ जामि तै फुरमाइआ ॥

Sookhu man mahi aai vasiaa jaami tai phuramaaiaa ||

(ਹੇ ਪ੍ਰਭੂ!) ਜਦੋਂ ਤੂੰ ਹੁਕਮ ਕੀਤਾ ਤਦੋਂ ਆਤਮਕ ਆਨੰਦ ਮੇਰੇ ਮਨ ਵਿਚ ਆ ਵੱਸਦਾ ਹੈ ।

जब तूने फुरमाया तो आत्मिक सुख मेरे मन में आकर निवास कर गया।

Peace came to dwell in my mind, when You gave the Order.

Guru Nanak Dev ji / Raag Vadhans / Chhant / Guru Granth Sahib ji - Ang 566

ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥

नदरि तुधु अरदासि मेरी जिंनि आपु उपाइआ ॥

Nadari tudhu aradaasi meree jinni aapu upaaiaa ||

ਹੇ ਪ੍ਰਭੂ, ਜਿਸ ਨੇ ਆਪਣੇ ਆਪ ਹੀ ਜਗਤ ਪੈਦਾ ਕੀਤਾ ਹੈ, ਜਦੋਂ ਤੂੰ ਮੈਨੂੰ ਪ੍ਰੇਰਨਾ ਕਰਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ।

हे स्वयंभू, जब तेरी नदर हुई तो मेरी अरदास (प्रार्थना) हुई,

It is Yours to bestow Your Grace, and it is mine to speak this prayer; You created Yourself.

Guru Nanak Dev ji / Raag Vadhans / Chhant / Guru Granth Sahib ji - Ang 566

ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥

ता मै कहिआ कहणु जा तुझै कहाइआ ॥२॥

Taa mai kahiaa kaha(nn)u jaa tujhai kahaaiaa ||2||

ਮੇਰੀ ਤਾਂ ਤੇਰੇ ਦਰ ਤੇ ਅਰਜ਼ੋਈ ਹੀ ਹੁੰਦੀ ਹੈ, ਮੇਹਰ ਦੀ ਨਜ਼ਰ ਤੂੰ ਆਪ ਕਰਦਾ ਹੈਂ ॥੨॥

हे हरि ! जब तूने मुझसे कहलाया तो ही मैंने यह सब तेरी महिमा की है॥ २॥

When I have spoken, I spoke as You made me speak. ||2||

Guru Nanak Dev ji / Raag Vadhans / Chhant / Guru Granth Sahib ji - Ang 566

ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥

वारी खसमु कढाए किरतु कमावणा ॥

Vaaree khasamu kadhaae kiratu kamaava(nn)aa ||

ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਹਰੇਕ ਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ ।

शुभाशुभ कर्मों के अनुसार परमात्मा जीव को अमूल्य मनुष्य जन्म का अवसर देता है।

The Lord and Master gives them their turn, according to the deeds they have done.

Guru Nanak Dev ji / Raag Vadhans / Chhant / Guru Granth Sahib ji - Ang 566

ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥

मंदा किसै न आखि झगड़ा पावणा ॥

Manddaa kisai na aakhi jhaga(rr)aa paava(nn)aa ||

ਕਿਸੇ ਮਨੁੱਖ ਨੂੰ ਭੈੜਾ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ (ਭਾਵ, ਭੈੜੇ ਦੀ ਨਿੰਦਿਆਂ ਕਰਨਾ ਪ੍ਰਭੂ ਨਾਲ ਝਗੜਾ ਕਰਨਾ ਹੈ) ।

इसलिए किसी को भी बुरा कहकर झगड़ा नहीं खड़ा करना चाहिए।

Do not speak ill of others, or get involved in arguments.

Guru Nanak Dev ji / Raag Vadhans / Chhant / Guru Granth Sahib ji - Ang 566

ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥

नह पाइ झगड़ा सुआमि सेती आपि आपु वञावणा ॥

Nah paai jhaga(rr)aa suaami setee aapi aapu va(ny)aava(nn)aa ||

ਮਾਲਕ-ਪ੍ਰਭੂ ਨਾਲ ਝਗੜਾ ਨਹੀਂ ਪਾਣਾ ਚਾਹੀਦਾ, ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਆਪ ਹੀ ਤਬਾਹ ਕਰੀਦਾ ਹੈ ।

अपने स्वामी से झगड़ा करके संकट उत्पन्न मत कर, क्योंकि इससे अपने आपको पूर्णतया बर्बाद करना ही है।

Do not get into arguments with the Lord, or you shall ruin yourself.

Guru Nanak Dev ji / Raag Vadhans / Chhant / Guru Granth Sahib ji - Ang 566

ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥

जिसु नालि संगति करि सरीकी जाइ किआ रूआवणा ॥

Jisu naali sanggati kari sareekee jaai kiaa rooaava(nn)aa ||

ਜਿਸ ਮਾਲਕ ਦੇ ਸੰਗ ਜੀਊਣਾ ਹੈ, ਉਸੇ ਨਾਲ ਸ਼ਰੀਕਾ ਕਰ ਕੇ ਕਿਉਂ ਰੋਈਏ?

जिस मालिक के साथ रहना है, उससे बराबरी करने से फिर दुख आने पर उस पास जाकर रोने से तुझे क्या लाभ होना है ?

If you challenge the One, with whom you must abide, you will cry in the end.

Guru Nanak Dev ji / Raag Vadhans / Chhant / Guru Granth Sahib ji - Ang 566

ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥

जो देइ सहणा मनहि कहणा आखि नाही वावणा ॥

Jo dei saha(nn)aa manahi kaha(nn)aa aakhi naahee vaava(nn)aa ||

ਪਰਮਾਤਮਾ ਜੋ (ਸੁਖ ਦੁਖ) ਦੇਂਦਾ ਹੈ ਉਹ (ਖਿੜੇ-ਮੱਥੇ) ਸਹਾਰਨਾ ਚਾਹੀਦਾ ਹੈ, ਗਿਲਾ-ਗੁਜ਼ਾਰੀ ਦੇ ਬੋਲ ਨਹੀਂ ਕਰਨੇ ਚਾਹੀਦੇ ।

परमेश्वर जो सुख-दुख प्रदान करता है, उसे खुशी-खुशी मानना चाहिए और अपने मन को समझाना चाहिए कि निरर्थक ही डांवाडोल न हो।

Be satisfied with what God gives you; tell your mind not to complain uselessly.

Guru Nanak Dev ji / Raag Vadhans / Chhant / Guru Granth Sahib ji - Ang 566

ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥

वारी खसमु कढाए किरतु कमावणा ॥३॥

Vaaree khasamu kadhaae kiratu kamaava(nn)aa ||3||

ਸਾਡੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ ॥੩॥

किए हुए शुभाशुभ कर्मों के अनुसार ही परमात्मा जीव को अमूल्य मनुष्य जन्म का अवसर प्रदान करता है॥ ३॥

The Lord and Master gives them their turn, according to the deeds they have done. ||3||

Guru Nanak Dev ji / Raag Vadhans / Chhant / Guru Granth Sahib ji - Ang 566

ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥

सभ उपाईअनु आपि आपे नदरि करे ॥

Sabh upaaeeanu aapi aape nadari kare ||

ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ, ਆਪ ਹੀ ਹਰੇਕ ਜੀਵ ਉਤੇ ਮੇਹਰ ਦੀ ਨਿਗਾਹ ਕਰਦਾ ਹੈ ।

परमात्मा ने आप ही समूचे जगत का निर्माण किया है और आप ही सब पर कृपा-दृष्टि करता है।

He Himself created all, and He blesses then with His Glance of Grace.

Guru Nanak Dev ji / Raag Vadhans / Chhant / Guru Granth Sahib ji - Ang 566

ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥

कउड़ा कोइ न मागै मीठा सभ मागै ॥

Kau(rr)aa koi na maagai meethaa sabh maagai ||

ਕੋਈ ਜੀਵ ਕੌੜੀ (ਦੁੱਖ ਵਾਲੀ) ਚੀਜ਼ ਨਹੀਂ ਮੰਗਦਾ, ਹਰੇਕ ਮਿੱਠੀ (ਸੁਖਦਾਈ) ਚੀਜ਼ ਹੀ ਮੰਗਦਾ ਹੈ ।

कोई भी प्राणी दुःख नहीं माँगता और सभी सुख ही माँगते हैं।

No one asks for that which is bitter; everyone asks for sweets.

Guru Nanak Dev ji / Raag Vadhans / Chhant / Guru Granth Sahib ji - Ang 566

ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥

सभु कोइ मीठा मंगि देखै खसम भावै सो करे ॥

Sabhu koi meethaa manggi dekhai khasam bhaavai so kare ||

ਹਰੇਕ ਜੀਵ ਮਿੱਠੇ (ਸੁੱਖਦਾਈ) ਪਦਾਰਥਾਂ ਦੀ ਮੰਗ ਹੀ ਮੰਗਦਾ ਹੈ, ਪਰ ਖਸਮ-ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ ।

हर कोई जीव चाहे सुख की ही अभिलाषा कर लें किन्तु मालिक वही करता है जो उसे मंजूर है।

Let everyone ask for sweets, and behold, it is as the Lord wills.

Guru Nanak Dev ji / Raag Vadhans / Chhant / Guru Granth Sahib ji - Ang 566

ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ ॥

किछु पुंन दान अनेक करणी नाम तुलि न समसरे ॥

Kichhu punn daan anek kara(nn)ee naam tuli na samasare ||

ਜੀਵ ਦਾਨ-ਪੁੰਨ ਕਰਦੇ ਹਨ, ਇਹੋ ਜਿਹੇ ਹੋਰ ਭੀ ਅਨੇਕਾਂ ਧਾਰਮਿਕ ਕੰਮ ਕਰਦੇ ਹਨ, ਪਰ ਪਰਮਾਤਮਾ ਦੇ ਨਾਮ(-ਜਪਣ) ਦੇ ਬਰਾਬਰ ਹੋਰ ਕੋਈ ਉੱਦਮ ਨਹੀਂ ਹੈ ।

दान-पुण्य एवं अनेकों धर्म-कर्म परमेश्वर के नाम के बराबर भी नहीं।

Giving donations to charity, and performing various religious rituals are not equal to the contemplation of the Naam.

Guru Nanak Dev ji / Raag Vadhans / Chhant / Guru Granth Sahib ji - Ang 566

ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥

नानका जिन नामु मिलिआ करमु होआ धुरि कदे ॥

Naanakaa jin naamu miliaa karamu hoaa dhuri kade ||

ਹੇ ਨਾਨਕ! ਜਿਨ੍ਹਾਂ ਬੰਦਿਆਂ ਉਤੇ ਧੁਰੋਂ ਪਰਮਾਤਮਾ ਵਲੋਂ ਕਦੇ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ ।

हे नानक ! जिन्हें नाम की देन प्राप्त हुई है, उन्हें प्रारम्भ से ही कभी उसका कर्म हुआ है।

O Nanak, those who are blessed with the Naam have had such good karma pre-ordained.

Guru Nanak Dev ji / Raag Vadhans / Chhant / Guru Granth Sahib ji - Ang 566

ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥

सभ उपाईअनु आपि आपे नदरि करे ॥४॥१॥

Sabh upaaeeanu aapi aape nadari kare ||4||1||

ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸਭ ਉਤੇ ਮੇਹਰ ਦੀ ਨਜ਼ਰ ਕਰਦਾ ਹੈ ॥੪॥੧॥

परमात्मा ने आप ही सारी दुनिया को पैदा किया है और आप ही सब पर कृपा-दृष्टि करता है॥॥४॥१॥

He Himself created all, and He blesses them with His Glance of Grace. ||4||1||

Guru Nanak Dev ji / Raag Vadhans / Chhant / Guru Granth Sahib ji - Ang 566

ਵਡਹੰਸੁ ਮਹਲਾ ੧ ॥

वडहंसु महला १ ॥

Vadahanssu mahalaa 1 ||

वडहंसु महला १ ॥

Wadahans, First Mehl:

Guru Nanak Dev ji / Raag Vadhans / Chhant / Guru Granth Sahib ji - Ang 566

ਕਰਹੁ ਦਇਆ ਤੇਰਾ ਨਾਮੁ ਵਖਾਣਾ ॥

करहु दइआ तेरा नामु वखाणा ॥

Karahu daiaa teraa naamu vakhaa(nn)aa ||

ਹੇ ਪ੍ਰਭੂ! ਮੇਹਰ ਕਰ ਕਿ ਮੈਂ ਤੇਰਾ ਨਾਮ ਸਿਮਰ ਸਕਾਂ ।

हे परमात्मा ! मुझ पर दया करो, ताकि तेरे नाम का जाप करता रहूँ।

Show mercy to me, that I may chant Your Name.

Guru Nanak Dev ji / Raag Vadhans / Chhant / Guru Granth Sahib ji - Ang 566

ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥

सभ उपाईऐ आपि आपे सरब समाणा ॥

Sabh upaaeeai aapi aape sarab samaa(nn)aa ||

ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈਂ ।

तूने स्वयं ही सारी दुनिया पैदा की है और तू स्वयं ही सब जीवों में समाया हुआ है।

You Yourself created all, and You are pervading among all.

Guru Nanak Dev ji / Raag Vadhans / Chhant / Guru Granth Sahib ji - Ang 566

ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ ॥

सरबे समाणा आपि तूहै उपाइ धंधै लाईआ ॥

Sarabe samaa(nn)aa aapi toohai upaai dhanddhai laaeeaa ||

ਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਪੈਦਾ ਕਰ ਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ ।

तू खुद ही सब जीवों में समाया हुआ है और तूने ही उन्हें पैदा करके जगत के धंधों में लगाया हुआ है।

You Yourself are pervading among all, and You link them to their tasks.

Guru Nanak Dev ji / Raag Vadhans / Chhant / Guru Granth Sahib ji - Ang 566

ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ ॥

इकि तुझ ही कीए राजे इकना भिख भवाईआ ॥

Iki tujh hee keee raaje ikanaa bhikh bhavaaeeaa ||

ਕਈ ਜੀਵਾਂ ਨੂੰ ਤੂੰ ਆਪ ਹੀ ਰਾਜੇ ਬਣਾ ਦਿੱਤਾ ਹੈ, ਤੇ ਕਈ ਜੀਵਾਂ ਨੂੰ (ਮੰਗਤੇ ਬਣਾ ਕੇ) ਭਿੱਖਿਆ ਮੰਗਣ ਵਾਸਤੇ (ਦਰ ਦਰ) ਭਵਾ ਰਿਹਾ ਹੈਂ ।

किसी को तूने स्वयं ही बादशाह बनाया हुआ है और किसी को भिखारी बनाकर दर-दर पर भिक्षा माँगने के लिए भटका रहा है।

Some, You have made kings, while others go about begging.

Guru Nanak Dev ji / Raag Vadhans / Chhant / Guru Granth Sahib ji - Ang 566

ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥

लोभु मोहु तुझु कीआ मीठा एतु भरमि भुलाणा ॥

Lobhu mohu tujhu keeaa meethaa etu bharami bhulaa(nn)aa ||

ਹੇ ਪ੍ਰਭੂ! ਤੂੰ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਦਿੱਤਾ ਹੈ, ਜਗਤ ਇਸ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ ।

लोभ एवं मोह को रचकर इतना मीठा बना दिया है कि इस भ्रम में फँसकर दुनिया भटक रही है।

You have made greed and emotional attachment seem sweet; they are deluded by this delusion.

Guru Nanak Dev ji / Raag Vadhans / Chhant / Guru Granth Sahib ji - Ang 566

ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥

सदा दइआ करहु अपणी तामि नामु वखाणा ॥१॥

Sadaa daiaa karahu apa(nn)ee taami naamu vakhaa(nn)aa ||1||

ਜੇ ਤੂੰ ਸਦਾ ਆਪਣੀ ਮੇਹਰ ਕਰਦਾ ਰਹੇਂ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ ॥੧॥

हे प्रभु ! मुझ पर सर्वदा ही दया करो, चूंकि तेरे नाम का जाप करता रहूँ॥ १॥

Be ever merciful to me; only then can I chant Your Name. ||1||

Guru Nanak Dev ji / Raag Vadhans / Chhant / Guru Granth Sahib ji - Ang 566

ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ ॥

नामु तेरा है साचा सदा मै मनि भाणा ॥

Naamu teraa hai saachaa sadaa mai mani bhaa(nn)aa ||

ਹੇ ਪ੍ਰਭੂ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੈਨੂੰ ਮਨ ਵਿਚ ਪਿਆਰਾ ਲੱਗਦਾ ਹੈ ।

हे जग के रचयिता ! तेरा नाम सदा सत्य है और यह हमेशा ही मेरे मन को भला लगता है।

Your Name is True, and ever pleasing to my mind.

Guru Nanak Dev ji / Raag Vadhans / Chhant / Guru Granth Sahib ji - Ang 566

ਦੂਖੁ ਗਇਆ ਸੁਖੁ ਆਇ ਸਮਾਣਾ ॥

दूखु गइआ सुखु आइ समाणा ॥

Dookhu gaiaa sukhu aai samaa(nn)aa ||

(ਨਾਮ ਸਿਮਰਨ ਨਾਲ) ਦੁਖ ਦੂਰ ਹੋ ਜਾਂਦਾ ਹੈ ਤੇ ਆਤਮਕ ਆਨੰਦ ਅੰਦਰ ਆ ਵੱਸਦਾ ਹੈ ।

मेरा दुःख नाश हो गया है तथा सुख मेरे हृदय में आकर समा गया है।

My pains are dispelled, and I am permeated with peace.

Guru Nanak Dev ji / Raag Vadhans / Chhant / Guru Granth Sahib ji - Ang 566

ਗਾਵਨਿ ਸੁਰਿ ਨਰ ਸੁਘੜ ਸੁਜਾਣਾ ॥

गावनि सुरि नर सुघड़ सुजाणा ॥

Gaavani suri nar sugha(rr) sujaa(nn)aa ||

ਭਾਗਾਂ ਵਾਲੇ ਸੁਚੱਜੇ ਸਿਆਣੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ।

हे परमेश्वर ! देवते, मनुष्य, विद्वान एवं बुद्धिमान मनुष्य तेरा ही गुणगान करते हैं।

The angels, the mortals and the silent sages sing of You.

Guru Nanak Dev ji / Raag Vadhans / Chhant / Guru Granth Sahib ji - Ang 566

ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ ॥

सुरि नर सुघड़ सुजाण गावहि जो तेरै मनि भावहे ॥

Suri nar sugha(rr) sujaa(nn) gaavahi jo terai mani bhaavahe ||

ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ਉਹ ਭਾਗਾਂ ਵਾਲੇ ਸੁਚੱਜੇ ਸਿਆਣੇ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ।

जो तेरे मन को अच्छे लगते हैं, वही देवते, नर, विद्वान एवं चतुर मनुष्य तेरा यशोगान करते हैं।

The angels, the mortals and the silent sages sing of You; they are pleasing to Your Mind.

Guru Nanak Dev ji / Raag Vadhans / Chhant / Guru Granth Sahib ji - Ang 566

ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ ॥

माइआ मोहे चेतहि नाही अहिला जनमु गवावहे ॥

Maaiaa mohe chetahi naahee ahilaa janamu gavaavahe ||

ਪਰ ਮਾਇਆ ਵਿਚ ਮੋਹੇ ਹੋਇਆਂ ਨੂੰ ਤੇਰੀ ਯਾਦ ਨਹੀਂ ਆਉਂਦੀ ਤੇ ਉਹ ਆਪਣਾ ਅਮੋਲਕ ਜਨਮ ਗਵਾ ਲੈਂਦੇ ਹਨ ।

माया के मोह में मुग्ध हुए व्यक्ति परमात्मा को याद नहीं करते और अमूल्य जीवन व्यर्थ ही गंवा देते हैं।

Enticed by Maya, they do not remember the Lord, and they waste away their lives in vain.

Guru Nanak Dev ji / Raag Vadhans / Chhant / Guru Granth Sahib ji - Ang 566

ਇਕਿ ਮੂੜ ਮੁਗਧ ਨ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ ॥

इकि मूड़ मुगध न चेतहि मूले जो आइआ तिसु जाणा ॥

Iki moo(rr) mugadh na chetahi moole jo aaiaa tisu jaa(nn)aa ||

ਅਨੇਕਾਂ ਐਸੇ ਮੂਰਖ ਮਨੁੱਖ ਹਨ ਜੋ, ਹੇ ਪ੍ਰਭੂ! ਤੈਨੂੰ ਯਾਦ ਨਹੀਂ ਕਰਦੇ । ਜੇਹੜਾ ਜਗਤ ਵਿਚ ਜੰਮਿਆ ਹੈ ਉਸ ਨੇ ਚਲੇ (ਮਰ) ਜਾਣਾ ਹੈ ।

कुछ विमूढ़ एवं मूर्ख लोग कदापि ईश्वर को स्मरण नहीं करते उन्हें यह ध्यान नहीं कि जो जन्म लेकर दुनिया में आया है, उसने जीवन छोड़कर अवश्य चले जाना है।

Some fools and idiots never think of the Lord; whoever has come, shall have to go.

Guru Nanak Dev ji / Raag Vadhans / Chhant / Guru Granth Sahib ji - Ang 566

ਨਾਮੁ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥੨॥

नामु तेरा सदा साचा सोइ मै मनि भाणा ॥२॥

Naamu teraa sadaa saachaa soi mai mani bhaa(nn)aa ||2||

ਹੇ ਪ੍ਰਭੂ! ਤੇਰਾ ਨਾਮ ਸਦਾ ਹੀ ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ॥੨॥

हे जग के मालिक ! तेरा नाम सदैव सत्य है और वह मेरे मन की हमेशा मीठा लगता है॥ २॥

Your Name is True, and ever pleasing to my mind. ||2||

Guru Nanak Dev ji / Raag Vadhans / Chhant / Guru Granth Sahib ji - Ang 566

ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥

तेरा वखतु सुहावा अम्रितु तेरी बाणी ॥

Teraa vakhatu suhaavaa ammmritu teree baa(nn)ee ||

(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅੰਮ੍ਰਿਤ ਹੈ ਤੇ ਉਹ ਵਕਤ ਬਹੁਤ ਸੁਹਾਵਣਾ ਹੈ ਜਦੋਂ ਤੇਰਾ ਨਾਮ ਚੇਤੇ ਆਉਂਦਾ ਹੈ ।

हे सच्चे परमेश्वर ! वह समय बहुत सुहावना है, जब तेरी आराधना की जाती है और तेरी वाणी अमृत समान है।

Beauteous is Your time, O Lord; the Bani of Your Word is Ambrosial Nectar.

Guru Nanak Dev ji / Raag Vadhans / Chhant / Guru Granth Sahib ji - Ang 566

ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥

सेवक सेवहि भाउ करि लागा साउ पराणी ॥

Sevak sevahi bhaau kari laagaa saau paraa(nn)ee ||

ਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਂਦਾ ਹੈ ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ ।

तेरे सेवक प्रेमपूर्वक तेरी सेवा-भक्ति करते हैं और उन प्राणियों को तेरी सेवा-भक्ति का स्वाद प्राप्त हुआ है।

Your servants serve You with love; these mortals are attached to Your essence.

Guru Nanak Dev ji / Raag Vadhans / Chhant / Guru Granth Sahib ji - Ang 566

ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ ॥

साउ प्राणी तिना लागा जिनी अम्रितु पाइआ ॥

Saau praa(nn)ee tinaa laagaa jinee ammmritu paaiaa ||

ਉਹਨਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ ਜਿਨ੍ਹਾਂ ਨੂੰ ਇਹ ਨਾਮ-ਅੰਮ੍ਰਿਤ ਪ੍ਰਾਪਤ ਹੁੰਦਾ ਹੈ ।

केवल वही प्राणी परमात्मा की सेवा-भक्ति का स्वाद प्राप्त करते हैं, जिन्हें नामामृत की देन प्राप्त हुई है।

Those mortals are attached to Your essence, who are blessed with the Ambrosial Name.

Guru Nanak Dev ji / Raag Vadhans / Chhant / Guru Granth Sahib ji - Ang 566

ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ ॥

नामि तेरै जोइ राते नित चड़हि सवाइआ ॥

Naami terai joi raate nit cha(rr)ahi savaaiaa ||

ਜੇਹੜੇ ਬੰਦੇ ਤੇਰੇ ਨਾਮ ਵਿਚ ਜੁੜਦੇ ਹਨ ਉਹ (ਆਤਮਕ ਜੀਵਨ ਦੀ ਉੱਨਤੀ ਵਿਚ) ਸਦਾ ਵਧਦੇ ਫੁੱਲਦੇ ਰਹਿੰਦੇ ਹਨ ।

जो जीव तेरे नाम में लीन हैं, वे नित्य ही प्रफुल्लित होते रहते हैं।

Those who are imbued with Your Name, prosper more and more, day by day.

Guru Nanak Dev ji / Raag Vadhans / Chhant / Guru Granth Sahib ji - Ang 566

ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥

इकु करमु धरमु न होइ संजमु जामि न एकु पछाणी ॥

Iku karamu dharamu na hoi sanjjamu jaami na eku pachhaa(nn)ee ||

ਜਦੋਂ ਤਕ ਮੈਂ ਇਕ ਤੇਰੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ਤਦੋਂ ਤਕ ਹੋਰ ਕੋਈ ਇੱਕ ਭੀ ਧਰਮ-ਕਰਮ ਕੋਈ ਇੱਕ ਭੀ ਸੰਜਮ ਕਿਸੇ ਅਰਥ ਨਹੀਂ ।

कुछ लोग जो एक परमात्मा को नहीं पहचानते, उनसे कर्म-धर्म एवं संयम की साधना नहीं होती।

Some do not practice good deeds, or live righteously; nor do they practice self-restraint. They do not realize the One Lord.

Guru Nanak Dev ji / Raag Vadhans / Chhant / Guru Granth Sahib ji - Ang 566

ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥੩॥

वखतु सुहावा सदा तेरा अम्रित तेरी बाणी ॥३॥

Vakhatu suhaavaa sadaa teraa ammmrit teree baa(nn)ee ||3||

ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ-ਦਾਤੀ ਹੈ ਤੇ ਉਹ ਵੇਲਾ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਸਿਮਰੀਦਾ ਹੈ ॥੩॥

हे परमेश्वर ! वह समय हमेशा सुहावना है, जब तेरी आराधना की जाती है और तेरी वाणी अमृत समान है॥ ३॥

Ever beauteous is Your time, O Lord; the Bani of Your Word is Ambrosial Nectar. ||3||

Guru Nanak Dev ji / Raag Vadhans / Chhant / Guru Granth Sahib ji - Ang 566

ਹਉ ਬਲਿਹਾਰੀ ਸਾਚੇ ਨਾਵੈ ॥

हउ बलिहारी साचे नावै ॥

Hau balihaaree saache naavai ||

(ਹੇ ਪ੍ਰਭੂ!) ਮੈਂ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਤੋਂ ਕੁਰਬਾਨ ਜਾਂਦਾ ਹਾਂ ।

हे परमेश्वर ! मैं तेरे सत्य-नाम पर न्यौछावर हूँ।

I am a sacrifice to the True Name.

Guru Nanak Dev ji / Raag Vadhans / Chhant / Guru Granth Sahib ji - Ang 566

Download SGGS PDF Daily Updates ADVERTISE HERE