Page Ang 564, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਤੇਰੀ ਬਿਸਮਾ ॥੧॥ ਰਹਾਉ ॥

.. तेरी बिसमा ॥१॥ रहाउ ॥

.. ŧeree bisamaa ||1|| rahaaū ||

.. (ਹੇ ਪ੍ਰਭੂ!) ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈਂ ਤੇ ਤੇਰੀ ਰਚੀ ਰਚਨਾ ਭੀ ਹੈਰਾਨਗੀ ਪੈਦਾ ਕਰਨ ਵਾਲੀ ਹੈ ॥੧॥ ਰਹਾਉ ॥

.. तू अदभुत है और तेरी कुदरत भी आश्चर्यजनक है॥ १॥ रहाउ॥

.. You are wonderful! Your creative potency is amazing! ||1|| Pause ||

Guru Arjan Dev ji / Raag Vadhans / / Ang 564


ਤੁਧੁ ਆਪੇ ਕਾਰਣੁ ਆਪੇ ਕਰਣਾ ॥

तुधु आपे कारणु आपे करणा ॥

Ŧuđhu âape kaarañu âape karañaa ||

(ਹੇ ਪ੍ਰਭੂ!) ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ ਹੈਂ, ਤੂੰ ਆਪ ਹੀ ਜਗਤ ਹੈਂ (ਭਾਵ, ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ) ।

तू आप ही कारण और आप ही करने वाला है।

You Yourself are the Cause of causes, You Yourself are the Creator.

Guru Arjan Dev ji / Raag Vadhans / / Ang 564

ਹੁਕਮੇ ਜੰਮਣੁ ਹੁਕਮੇ ਮਰਣਾ ॥੨॥

हुकमे जमणु हुकमे मरणा ॥२॥

Hukame jammañu hukame marañaa ||2||

ਤੇਰੇ ਹੁਕਮ ਵਿਚ ਹੀ (ਜੀਵਾਂ ਦਾ) ਜਨਮ ਹੁੰਦਾ ਹੈ, ਤੇਰੇ ਹੁਕਮ ਵਿਚ ਹੀ ਮੌਤ ਆਉਂਦੀ ਹੈ ॥੨॥

तेरे हुक्म में ही जीवों का जन्म होता है और तेरे हुक्म में उनकी मृत्यु होती है॥ २॥

By Your Will, we are born, and by Your Will, we die. ||2||

Guru Arjan Dev ji / Raag Vadhans / / Ang 564


ਨਾਮੁ ਤੇਰਾ ਮਨ ਤਨ ਆਧਾਰੀ ॥

नामु तेरा मन तन आधारी ॥

Naamu ŧeraa man ŧan âađhaaree ||

(ਹੇ ਪ੍ਰਭੂ!) ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ ।

तेरा नाम ही मेरे मन एवं तन का सहारा है।

Your Name is the Support of our mind and body.

Guru Arjan Dev ji / Raag Vadhans / / Ang 564

ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥

नानक दासु बखसीस तुमारी ॥३॥८॥

Naanak đaasu bakhasees ŧumaaree ||3||8||

ਨਾਨਕ ਦਾਸ ਤੇਰੀ ਬਖ਼ਸ਼ਸ (ਦਾ ਆਸਵੰਦ ਹੈ) ॥੩॥੮॥

दास नानक पर तो तुम्हारी ही बखशीश है॥ ३॥ ८ ॥

This is Your blessing to Nanak, Your slave. ||3||8||

Guru Arjan Dev ji / Raag Vadhans / / Ang 564


ਵਡਹੰਸੁ ਮਹਲਾ ੫ ਘਰੁ ੨

वडहंसु महला ५ घरु २

Vadahanssu mahalaa 5 gharu 2

ਰਾਗ ਵਡਹੰਸ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।

वडहंसु महला ५ घरु २

Wadahans, Fifth Mehl, Second House:

Guru Arjan Dev ji / Raag Vadhans / / Ang 564

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Arjan Dev ji / Raag Vadhans / / Ang 564

ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥

मेरै अंतरि लोचा मिलण की पिआरे हउ किउ पाई गुर पूरे ॥

Merai ânŧŧari lochaa milañ kee piâare haū kiū paaëe gur poore ||

ਹੇ ਪਿਆਰੇ! ਮੇਰੇ ਮਨ ਵਿਚ (ਗੁਰੂ ਨੂੰ) ਮਿਲਣ ਦੀ ਤਾਂਘ ਹੈ, ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ?

हे प्रियतम प्रभु ! मेरे हृदय में तुझ से मिलने की प्रबल अभिलाषा है। मैं अपने पूर्ण गुरु को किस तरह प्राप्त कर सकता हूँ ?

Deep within me, there is a longing to meet my Beloved; how can I attain my Perfect Guru?

Guru Arjan Dev ji / Raag Vadhans / / Ang 564

ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥

जे सउ खेल खेलाईऐ बालकु रहि न सकै बिनु खीरे ॥

Je saū khel khelaaëeâi baalaku rahi na sakai binu kheere ||

ਜੇ ਬਾਲਕ ਨੂੰ ਸੌ ਖੇਡਾਂ ਨਾਲ ਖਿਡਾਇਆ ਜਾਏ (ਪਰਚਾਇਆ ਜਾਏ), ਤਾਂ ਭੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ ।

चाहे बालक को सैंकड़ों प्रकार के खेलों में लगाया जाए लेकिन वह दूध के बिना नहीं रह सकता।

Even though a baby may play hundreds of games, he cannot survive without milk.

Guru Arjan Dev ji / Raag Vadhans / / Ang 564

ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥

मेरै अंतरि भुख न उतरै अमाली जे सउ भोजन मै नीरे ॥

Merai ânŧŧari bhukh na ūŧarai âmmmaalee je saū bhojan mai neere ||

(ਤਿਵੇਂ ਹੀ) ਹੇ ਸਖੀ! ਜੇ ਮੈਨੂੰ ਸੌ ਭੋਜਨ ਭੀ ਦਿੱਤੇ ਜਾਣ, ਤਾਂ ਭੀ ਮੇਰੇ ਅੰਦਰ (ਵੱਸਦੀ ਪ੍ਰਭੂ-ਮਿਲਾਪ ਦੀ) ਭੁੱਖ ਲਹਿ ਨਹੀਂ ਸਕਦੀ ।

हें मेरी सखी ! यदि मेरे लिए सैंकड़ों प्रकार के स्वादिष्ट भोजन भी परोस दिए जाएँ, फिर भी मेरे हृदय की भूख दूर नहीं होती।

The hunger within me is not satisfied, O my friend, even though I am served hundreds of dishes.

Guru Arjan Dev ji / Raag Vadhans / / Ang 564

ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥

मेरै मनि तनि प्रेमु पिरम का बिनु दरसन किउ मनु धीरे ॥१॥

Merai mani ŧani premu piramm kaa binu đarasan kiū manu đheere ||1||

ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ, ਤੇ (ਉਸ ਦੇ) ਦਰਸਨ ਤੋਂ ਬਿਨਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ ॥੧॥

मेरे मन एवं तन में अपने प्रियतम प्रभु का ही प्रेम बसता है और उसके दर्शनों के बिना मेरे मन को कैसे धैर्य हो सकता है ? ॥ १॥

My mind and body are filled with love for my Beloved; how can my soul find relief, without the Blessed Vision of the Lord's Darshan? ||1||

Guru Arjan Dev ji / Raag Vadhans / / Ang 564


ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥

सुणि सजण मेरे प्रीतम भाई मै मेलिहु मित्रु सुखदाता ॥

Suñi sajañ mere preeŧam bhaaëe mai melihu miŧru sukhađaaŧaa ||

ਹੇ ਮੇਰੇ ਸੱਜਣ! ਹੇ ਮੇਰੇ ਪਿਆਰੇ ਵੀਰ! (ਮੇਰੀ ਬੇਨਤੀ) ਸੁਣ! ਤੇ ਮੈਨੂੰ ਆਤਮਕ ਆਨੰਦ ਦੇਣ ਵਾਲਾ ਮਿਤ੍ਰ-ਗੁਰੂ ਮਿਲਾ ।

हे मेरे सज्जन ! हे प्रीतम भाई ! ध्यानपूर्वक सुन, मेरा मिलन उस सुखों के दाता मित्र से करवा दो, क्योंकि

Listen, O my dear friends and siblings - lead me to my True Friend, the Giver of peace.

Guru Arjan Dev ji / Raag Vadhans / / Ang 564

ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥

ओहु जीअ की मेरी सभ बेदन जाणै नित सुणावै हरि कीआ बाता ॥

Õhu jeeâ kee meree sabh beđan jaañai niŧ suñaavai hari keeâa baaŧaa ||

ਉਹ (ਗੁਰੂ) ਮੇਰੀ ਜਿੰਦ ਦੀ ਸਾਰੀ ਪੀੜਾ ਜਾਣਦਾ ਹੈ, ਤੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ ।

वह मेरे मन की समस्त पीड़ा-वेदना को जानता है और नित्य ही मुझे परमेश्वर की बातें सुनाता है।

He knows all the troubles of my soul; every day, he tells me stories of the Lord.

Guru Arjan Dev ji / Raag Vadhans / / Ang 564

ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥

हउ इकु खिनु तिसु बिनु रहि न सका जिउ चात्रिकु जल कउ बिललाता ॥

Haū īku khinu ŧisu binu rahi na sakaa jiū chaaŧriku jal kaū bilalaaŧaa ||

ਮੈਂ ਉਸ (ਪਰਮਾਤਮਾ) ਤੋਂ ਬਿਨਾ ਰਤਾ ਭਰ ਸਮਾ ਭੀ ਨਹੀਂ ਰਹਿ ਸਕਦਾ (ਮੇਰੀ ਹਾਲਤ ਇੰਜ ਹੈ) ਜਿਵੇਂ ਪਪੀਹਾ ਵਰਖਾ ਦੀ ਬੂੰਦ ਦੀ ਖ਼ਾਤਰ ਵਿਲਕਦਾ ਹੈ ।

मैं उसके बिना एक क्षण-मात्र भी नहीं रह सकता जैसे चातक स्वाति-बूंद हेतु रोता-कुरलाता रहता है, इसी प्रकार मैं भी उसके लिए कुरलाता हूँ।

I cannot live without Him, even for an instant. I cry out for Him, just as the song-bird cries for the drop of water.

Guru Arjan Dev ji / Raag Vadhans / / Ang 564

ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥

हउ किआ गुण तेरे सारि समाली मै निरगुण कउ रखि लेता ॥२॥

Haū kiâa guñ ŧere saari samaalee mai niraguñ kaū rakhi leŧaa ||2||

(ਹੇ ਪ੍ਰਭੂ!) ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਮੈਂ ਆਪਣੇ ਹਿਰਦੇ ਵਿਚ ਵਸਾਵਾਂ? ਤੂੰ ਮੈਨੂੰ ਗੁਣ-ਹੀਣ ਨੂੰ (ਸਦਾ) ਬਚਾ ਲੈਂਦਾ ਹੈਂ ॥੨॥

हे परमेश्वर ! तेरे कौन से गुणों को याद करके अपने चित्त में धारण करूँ, तुम मुझ जैसे गुणहीन जीव की रक्षा करते रहते हो।॥ २॥

Which of Your Glorious Virtues should I sing? You save even worthless beings like me. ||2||

Guru Arjan Dev ji / Raag Vadhans / / Ang 564


ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥

हउ भई उडीणी कंत कउ अमाली सो पिरु कदि नैणी देखा ॥

Haū bhaëe ūdeeñee kanŧŧ kaū âmmmaalee so piru kađi naiñee đekhaa ||

ਹੇ ਸਖੀ! ਮੈਂ ਪ੍ਰਭੂ-ਪਤੀ ਨੂੰ ਮਿਲਣ ਵਾਸਤੇ ਉਤਾਵਲੀ ਹੋ ਰਹੀ ਹਾਂ, ਮੈਂ ਕਦੋਂ ਉਸ ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗੀ?

हे मेरी प्यारी सखी ! अपने स्वामी की प्रतीक्षा करती हुई मैं उदास हो गई हूँ।फिर मैं अपने उस पति-परमेश्वर को अपने नयनों से कब देखूंगी ?

I have become depressed, waiting for my Husband Lord, O my friend; when shall my eyes behold my Husband?

Guru Arjan Dev ji / Raag Vadhans / / Ang 564

ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥

सभि रस भोगण विसरे बिनु पिर कितै न लेखा ॥

Sabhi ras bhogañ visare binu pir kiŧai na lekhaa ||

ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਸਾਰੇ ਪਦਾਰਥਾਂ ਦੇ ਭੋਗ ਭੁੱਲ ਚੁੱਕੇ ਹਨ, ਇਹ ਪਦਾਰਥ ਪ੍ਰਭੂ-ਪਤੀ ਤੋਂ ਬਿਨਾ ਮੇਰੇ ਕਿਸੇ ਕੰਮ ਨਹੀਂ ।

पति-परमेश्वर के बिना मुझे समस्त रसों के भोग भूल गए हैं और वे किसी हिसाब में नहीं अर्थात् व्यर्थ ही हैं।

I have forgotten how to enjoy all pleasures; without my Husband Lord, they are of no use at all.

Guru Arjan Dev ji / Raag Vadhans / / Ang 564

ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥

इहु कापड़ु तनि न सुखावई करि न सकउ हउ वेसा ॥

Īhu kaapaɍu ŧani na sukhaavaëe kari na sakaū haū vesaa ||

ਮੈਨੂੰ ਤਾਂ ਆਪਣੇ ਸਰੀਰ ਉੱਤੇ ਇਹ ਕੱਪੜਾ ਭੀ ਨਹੀਂ ਸੁਖਾਂਦਾ, ਤਾਹੀਏਂ ਮੈਂ ਕੋਈ ਪਹਿਰਾਵਾ ਨਹੀਂ ਕਰ ਸਕਦੀ ।

यह वस्त्र भी मेरे शरीर को अच्छे नहीं लगते, इसलिए इन वस्त्रों को भी नहीं पहन सकती।

These clothes do not please my body; I cannot dress myself.

Guru Arjan Dev ji / Raag Vadhans / / Ang 564

ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥

जिनी सखी लालु राविआ पिआरा तिन आगै हम आदेसा ॥३॥

Jinee sakhee laalu raaviâa piâaraa ŧin âagai ham âađesaa ||3||

ਜਿਨ੍ਹਾਂ ਸਹੇਲੀਆਂ ਨੇ ਪਿਆਰੇ ਲਾਲ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਹਨਾਂ ਅੱਗੇ ਅਰਜ਼ੋਈ ਕਰਦੀ ਹਾਂ (ਕਿ ਮੈਨੂੰ ਭੀ ਉਸ ਦੇ ਚਰਨਾਂ ਵਿਚ ਜੋੜ ਦੇਣ) ॥੩॥

जिन सखियों ने अपने प्रियतम प्रभु को प्रसन्न करके रमण किया है, मैं उनके समक्ष प्रणाम करती हूँ॥ ३॥

I bow to those friends of mine, who have enjoyed their Beloved Husband Lord. ||3||

Guru Arjan Dev ji / Raag Vadhans / / Ang 564


ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥

मै सभि सीगार बणाइआ अमाली बिनु पिर कामि न आए ॥

Mai sabhi seegaar bañaaīâa âmmmaalee binu pir kaami na âaē ||

ਹੇ ਸਹੇਲੀ! ਜੇ ਮੈਂ ਸਾਰੇ ਸਿੰਗਾਰ ਕਰ ਭੀ ਲਏ, ਤਾਂ ਭੀ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਇਹ ਸਿੰਗਾਰ) ਕਿਸੇ ਕੰਮ ਨਹੀਂ ਆਉਂਦੇ ।

हे मेरी सखी ! मैंने सभी हार-श्रृंगार किए हैं परन्तु अपने प्रियतम के बिना ये किसी काम के नहीं अर्थात् व्यर्थ हैं।

I have adorned myself with all sorts of decorations, O my friend, but without my Husband Lord, they are of no use at all.

Guru Arjan Dev ji / Raag Vadhans / / Ang 564

ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥

जा सहि बात न पुछीआ अमाली ता बिरथा जोबनु सभु जाए ॥

Jaa sahi baaŧ na puchheeâa âmmmaalee ŧaa biraŧhaa jobanu sabhu jaaē ||

ਹੇ ਸਖੀ! ਜੇ ਪ੍ਰਭੂ-ਪਤੀ ਨੇ ਮੇਰੀ ਵਾਤ/ਹਾਲਤ ਹੀ ਨਾਂ ਪੁੱਛੀ (ਭਾਵ, ਮੇਰੇ ਵਲ ਧਿਆਨ ਹੀ ਨਾਂ ਕੀਤਾ) ਤਾਂ ਮੇਰੀ ਤਾਂ ਸਾਰੀ ਜਵਾਨੀ ਹੀ ਵਿਅਰਥ ਚਲੀ ਜਾਵੇਗੀ ।

हे मेरी सखी ! जब मेरा स्वामी ही मेरी बात नहीं पूछता तो मेरा सारा यौवन व्यर्थ ही जा रहा है।

When my Husband does not care for me, O my friend, then my youth passes, totally useless.

Guru Arjan Dev ji / Raag Vadhans / / Ang 564

ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥

धनु धनु ते सोहागणी अमाली जिन सहु रहिआ समाए ॥

Đhanu đhanu ŧe sohaagañee âmmmaalee jin sahu rahiâa samaaē ||

ਹੇ ਸਖੀ! ਉਹ ਸੁਹਾਗਣਾਂ ਬਹੁਤ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਹਿਰਦੇ ਵਿਚ ਖਸਮ-ਪ੍ਰਭੂ ਸਦਾ ਟਿਕਿਆ ਰਹਿੰਦਾ ਹੈ ।

हे मेरी सखी ! वे सुहागिन जीव-स्त्रियाँ धन्य-धन्य हैं, जिनके साथ उनका पति-प्रभु लीन हुआ रहता है।

Blessed, blessed are the happy soul-brides, O my friend, who are blended with their Husband Lord.

Guru Arjan Dev ji / Raag Vadhans / / Ang 564

ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥

हउ वारिआ तिन सोहागणी अमाली तिन के धोवा सद पाए ॥४॥

Haū vaariâa ŧin sohaagañee âmmmaalee ŧin ke đhovaa sađ paaē ||4||

ਹੇ ਸਹੇਲੀ! ਮੈਂ ਉਹਨਾਂ ਸੁਹਾਗਣਾਂ ਤੋਂ ਕੁਰਬਾਨ ਹਾਂ, ਮੈਂ ਸਦਾ ਉਹਨਾਂ ਦੇ ਪੈਰ ਧੋਂਦੀ ਹਾਂ (ਧੋਣ ਨੂੰ ਤਿਆਰ ਹਾਂ) ॥੪॥

हे मेरी सखी ! मैं उन सुहागिन जीव-स्त्रियों पर बलिहारी जाती हूँ और हमेशा ही उनके चरण धोती हूँ॥ ४॥

I am a sacrifice to those happy soul-brides; I wash their feet again and again. ||4||

Guru Arjan Dev ji / Raag Vadhans / / Ang 564


ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥

जिचरु दूजा भरमु सा अमाली तिचरु मै जाणिआ प्रभु दूरे ॥

Jicharu đoojaa bharamu saa âmmmaalee ŧicharu mai jaañiâa prbhu đoore ||

ਹੇ ਸਹੇਲੀ! ਜਿਤਨਾ ਚਿਰ ਮੈਨੂੰ ਕਿਸੇ ਹੋਰ (ਦੇ ਆਸਰੇ) ਦਾ ਭੁਲੇਖਾ ਸੀ, ਉਤਨਾ ਚਿਰ ਮੈਂ ਪ੍ਰਭੂ ਨੂੰ (ਆਪਣੇ ਤੋਂ) ਦੂਰ (-ਵੱਸਦਾ) ਜਾਣਦੀ ਰਹੀ ।

हे मेरी सखी ! जब तक मेरे भीतर द्वैतभाव का भ्रम था, तब तक मैंने अपने प्रभु को दूर ही जाना।

As long as I suffered from duality and doubt, O my friend, I thought God was far away.

Guru Arjan Dev ji / Raag Vadhans / / Ang 564

ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥

जा मिलिआ पूरा सतिगुरू अमाली ता आसा मनसा सभ पूरे ॥

Jaa miliâa pooraa saŧiguroo âmmmaalee ŧaa âasaa manasaa sabh poore ||

ਪਰ, ਹੇ ਸਹੇਲੀ! ਜਦੋਂ ਮੈਨੂੰ ਪੂਰਾ ਗੁਰੂ ਮਿਲ ਪਿਆ, ਤਾਂ ਮੇਰੀ ਹਰੇਕ ਆਸ ਹਰੇਕ ਤਾਂਘ ਪੂਰੀ ਹੋ ਗਈ ।

हे मेरी सखी ! जब मुझे पूर्ण सतिगुरु मिल गया तो मेरी समस्त आशाएँ एवं अभिलाषाएँ पूर्ण हो गई।

But when I met the Perfect True Guru, O my friend, then all my hopes and desires were fulfilled.

Guru Arjan Dev ji / Raag Vadhans / / Ang 564

ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥

मै सरब सुखा सुख पाइआ अमाली पिरु सरब रहिआ भरपूरे ॥

Mai sarab sukhaa sukh paaīâa âmmmaalee piru sarab rahiâa bharapoore ||

ਤੇ, ਹੇ ਸਖੀ! ਮੈਂ ਸਾਰੇ ਸੁਖਾਂ ਤੋਂ ਸ੍ਰੇਸ਼ਟ (ਪ੍ਰਭੂ-ਮਿਲਾਪ ਦਾ) ਸੁਖ ਪਾ ਲਿਆ ਤੇ ਮੈਨੂੰ ਉਹ ਪ੍ਰਭੂ-ਪਤੀ ਸਭਨਾਂ ਵਿਚ ਵੱਸਦਾ ਦਿੱਸ ਪਿਆ ।

हे मेरी सखी ! मैंने सर्व-सुखों के सुख पति-प्रभु को प्राप्त कर लिया है, वह पति-परमेश्वर सबके हृदय में समाया हुआ है।

I have obtained all pleasures and comforts, O my friend; my Husband Lord is all-pervading everywhere.

Guru Arjan Dev ji / Raag Vadhans / / Ang 564

ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥

जन नानक हरि रंगु माणिआ अमाली गुर सतिगुर कै लगि पैरे ॥५॥१॥९॥

Jan naanak hari ranggu maañiâa âmmmaalee gur saŧigur kai lagi paire ||5||1||9||

ਹੇ ਸਹੇਲੀ! ਦਾਸ ਨਾਨਕ ਨੇ ਗੁਰੂ ਦੀ ਚਰਨੀਂ ਲੱਗ ਕੇ ਮੈਂ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰ ਲਿਆ ਹੈ ॥੫॥੧॥੯॥

हे मेरी सखी ! गुरु-सतिगुरु के चरणों में लगकर नानक ने भी हरि के प्रेम-रंग का आनंद भोग लिया है॥ ५॥ १॥ ६ ॥

Servant Nanak enjoys the Lord's Love, O my friend; I fall at the feet of the Guru, the True Guru. ||5||1||9||

Guru Arjan Dev ji / Raag Vadhans / / Ang 564


ਵਡਹੰਸੁ ਮਹਲਾ ੩ ਅਸਟਪਦੀਆ

वडहंसु महला ३ असटपदीआ

Vadahanssu mahalaa 3 âsatapađeeâa

ਰਾਗ ਵਡਹੰਸ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।

वडहंसु महला ३ असटपदीआ

Wadahans, Third Mehl, Ashtapadees:

Guru Amardas ji / Raag Vadhans / Ashtpadiyan / Ang 564

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Amardas ji / Raag Vadhans / Ashtpadiyan / Ang 564

ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥

सची बाणी सचु धुनि सचु सबदु वीचारा ॥

Sachee baañee sachu đhuni sachu sabađu veechaaraa ||

ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਤੇ ਹਰਿ-ਨਾਮ ਦੀ ਰੌ (ਮੇਰੇ ਅੰਦਰ) ਚੱਲ ਪਈ ਹੈ, ਹਰੀ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਮੇਰੀ ਵਿਚਾਰ (ਦਾ ਧੁਰਾ) ਬਣ ਗਿਆ ਹੈ,

वाणी सत्य है, अनहद ध्वनि सत्य है और शब्द का चिंतन सत्य है।

True is the Bani of His Word, and True is the melody; True is contemplative meditation on the Word of the Shabad.

Guru Amardas ji / Raag Vadhans / Ashtpadiyan / Ang 564

ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥੧॥

अनदिनु सचु सलाहणा धनु धनु वडभाग हमारा ॥१॥

Ânađinu sachu salaahañaa đhanu đhanu vadabhaag hamaaraa ||1||

ਤੇ ਮੈਂ ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਮੇਰੇ ਵੱਡੇ ਭਾਗ ਜਾਗ ਪਏ ਹਨ ॥੧॥

मेरा बड़ा सौभाग्य है कि मैं हर वक्त सच्चे प्रभु का स्तुतिगान करता रहता हूँ॥ १॥

Night and day, I praise the True Lord. Blessed, blessed is my great good fortune. ||1||

Guru Amardas ji / Raag Vadhans / Ashtpadiyan / Ang 564


ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ ॥

मन मेरे साचे नाम विटहु बलि जाउ ॥

Man mere saache naam vitahu bali jaaū ||

ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਤੋਂ ਸਦਕੇ ਜਾਇਆ ਕਰ ।

हे मेरे मन ! सच्चे परमेश्वर के नाम पर न्योछावर हो जाओ।

O my mind, let yourself be a sacrifice to the True Name.

Guru Amardas ji / Raag Vadhans / Ashtpadiyan / Ang 564

ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ..

दासनि दासा होइ रहहि ता पावहि ..

Đaasani đaasaa hoī rahahi ŧaa paavahi ..

ਪਰ ਇਹ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਤੂੰ ਤਦੋਂ ਹੀ ਹਾਸਲ ਕਰ ਸਕੇਂਗਾ, ਜੇ ਤੂੰ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣਿਆ ਰਹੇਂਗਾ ॥੧॥ ਰਹਾਉ ॥

यदि तू परमेश्वर का दासानुदास बन जाए तो तुझे सच्चा नाम प्राप्त हो जाएगा ॥ १॥ रहाउ॥

If you become the slave of the Lord's slaves, you shall obtain the True Name. ||1|| Pause ||

Guru Amardas ji / Raag Vadhans / Ashtpadiyan / Ang 564


Download SGGS PDF Daily Updates