ANG 556, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥

जिचरु विचि दमु है तिचरु न चेतई कि करेगु अगै जाइ ॥

Jicharu vichi dammu hai ticharu na chetaee ki karegu agai jaai ||

ਜਦ ਤਾਈਂ ਸਰੀਰ ਵਿਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ ਦਰਗਾਹ ਵਿਚ ਜਾ ਕੇ ਕੀਹ ਹਾਲ ਹੋਵੇਗਾ ।

जब तक शरीर में प्राण होते हैं, तब तक मनुष्य परमात्मा का नाम याद नहीं करता।

As long as there is breath in the body, he does not remember the Lord; what will he do in the world hereafter?

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥

गिआनी होइ सु चेतंनु होइ अगिआनी अंधु कमाइ ॥

Giaanee hoi su chetannu hoi agiaanee anddhu kamaai ||

ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ ।

फिर आगे परलोक में पहुँच कर क्या करेगा ? जो व्यक्ति ज्ञानवान है, वह चेतन होता है लेकिन अज्ञानी व्यक्ति अन्धे कर्मों में ही क्रियाशील रहता है।

One who remembers the Lord is a spiritual teacher; the ignorant one acts blindly.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥

नानक एथै कमावै सो मिलै अगै पाए जाइ ॥१॥

Naanak ethai kamaavai so milai agai paae jaai ||1||

ਹੇ ਨਾਨਕ! ਮਨੁੱਖਾ ਜਨਮ ਵਿਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿਚ ਭੀ ਜਾ ਕੇ ਉਹੋ ਮਿਲਦੀ ਹੈ ॥੧॥

हे नानक ! इहलोक में मनुष्य जो भी कर्म करता है, वही मिलता है तथा परलोक में जाकर वही प्राप्त होता है॥ १॥

O Nanak, whatever one does in this world, determines what he shall receive in the world hereafter. ||1||

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਮਃ ੩ ॥

मः ३ ॥

M:h 3 ||

मः ३ ॥

Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥

धुरि खसमै का हुकमु पइआ विणु सतिगुर चेतिआ न जाइ ॥

Dhuri khasamai kaa hukamu paiaa vi(nn)u satigur chetiaa na jaai ||

ਧੁਰੋਂ ਹੀ ਪ੍ਰਭੂ ਦਾ ਹੁਕਮ ਚਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ ।

आदि से ही परमात्मा का अटल हुक्म है कि सच्चे गुरु के बिना उसका नाम-सुमिरन नहीं हो सकता।

From the very beginning, it has been the Will of the Lord Master, that He cannot be remembered without the True Guru.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥

सतिगुरि मिलिऐ अंतरि रवि रहिआ सदा रहिआ लिव लाइ ॥

Satiguri miliai anttari ravi rahiaa sadaa rahiaa liv laai ||

ਸਤਿਗੁਰੂ ਦੇ ਮਿਲਿਆਂ ਪ੍ਰਭੂ ਮਨੁੱਖ ਦੇ ਹਿਰਦੇ ਵਿਚ ਵੱਸ ਪੈਂਦਾ ਹੈ ਤੇ ਮਨੁੱਖ ਸਦਾ ਉਸ ਵਿਚ ਬਿਰਤੀ ਜੋੜੀ ਰੱਖਦਾ ਹੈ ।

सच्चा गुरु मिल जाए तो मनुष्य अपने मन में ही परमात्मा को व्यापक अनुभव करता है और हमेशा ही उसकी सुरति में समाया रहता है।

Meeting the True Guru, he realizes that the Lord is permeating and pervading deep within him; he remains forever absorbed in the Lord's Love.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥

दमि दमि सदा समालदा दमु न बिरथा जाइ ॥

Dami dami sadaa samaaladaa dammu na birathaa jaai ||

ਤਾਂ ਸੁਆਸ ਸੁਆਸ ਉਸ ਨੂੰ ਚੇਤਦਾ ਹੈ, ਇੱਕ ਭੀ ਸੁਆਸ ਖ਼ਾਲੀ ਨਹੀਂ ਜਾਂਦਾ ।

श्वास-श्वास से सर्वदा वह उसे याद करता है और उसका कोई भी श्वास व्यर्थ नहीं जाता।

With each and every breath, he constantly remembers the Lord in meditation; not a single breath passes in vain.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥

जनम मरन का भउ गइआ जीवन पदवी पाइ ॥

Janam maran kaa bhau gaiaa jeevan padavee paai ||

(ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ (ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ ।

भगवान का नाम याद करने से उसका जीवन-मृत्यु का आतंक नाश हो जाता है और वह अटल जीवन पदवी प्राप्त कर लेता है।

His fears of birth and death depart, and he obtains the honored state of eternal life.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥

नानक इहु मरतबा तिस नो देइ जिस नो किरपा करे रजाइ ॥२॥

Naanak ihu maratabaa tis no dei jis no kirapaa kare rajaai ||2||

ਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਉਹ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ॥੨॥

हे नानक ! परमात्मा यह अमर पदवी उसे ही प्रदान करता है, जिसे अपनी रज़ा से कृपा धारण करता है॥ २ ॥

O Nanak, He bestows this rank upon that mortal, upon whom He showers His Mercy. ||2||

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥

आपे दानां बीनिआ आपे परधानां ॥

Aape daanaan beeniaa aape paradhaanaan ||

ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਚਤੁਰ ਹੈ ਤੇ ਆਪ ਹੀ ਆਗੂ ਹੈ ।

परमात्मा आप ही सर्वज्ञाता, त्रिकालदर्शी और आप ही प्रधान है।

He Himself is all-wise and all-knowing; He Himself is supreme.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥

आपे रूप दिखालदा आपे लाइ धिआनां ॥

Aape roop dikhaaladaa aape laai dhiaanaan ||

ਆਪ ਹੀ (ਆਪਣੇ) ਰੂਪ ਵਿਖਾਲਦਾ ਹੈ ਤੇ ਆਪ ਹੀ ਬਿਰਤੀ ਜੋੜਦਾ ਹੈ ।

वह आप ही अपने रूप का दर्शन करवाता है और आप ही मनुष्य को ध्यान-मनन में लगा देता है।

He Himself reveals His form, and He Himself enjoins us to His meditation.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥

आपे मोनी वरतदा आपे कथै गिआनां ॥

Aape monee varatadaa aape kathai giaanaan ||

ਆਪ ਹੀ ਮੋਨਧਾਰੀ ਹੈ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੈ ।

वह आप ही मौनावस्था में विचरन करता है और आप ही ब्रह्म-ज्ञान का कथन करता है।

He Himself poses as a silent sage, and He Himself speaks spiritual wisdom.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥

कउड़ा किसै न लगई सभना ही भाना ॥

Kau(rr)aa kisai na lagaee sabhanaa hee bhaanaa ||

ਕਿਸੇ ਨੂੰ ਕੌੜਾ ਨਹੀਂ ਲੱਗਦਾ (ਕਿਸੇ ਨੂੰ ਕਿਸੇ ਰੰਗ ਵਿਚ, ਕਿਸੇ ਨੂੰ ਕਿਸੇ ਰੰਗ ਵਿਚ) ਸਭਨਾਂ ਨੂੰ ਪਿਆਰਾ ਲੱਗਦਾ ਹੈ ।

वह किसी को कड़वा नहीं लगता और सभी को भला लगता है।

He does not seem bitter to anyone; He is pleasing to all.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥

उसतति बरनि न सकीऐ सद सद कुरबाना ॥१९॥

Usatati barani na sakeeai sad sad kurabaanaa ||19||

ਐਸੇ ਪ੍ਰਭੂ ਤੋਂ ਮੈਂ ਸਦਕੇ ਹਾਂ, ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ॥੧੯॥

उसकी महिमा-स्तुति वर्णन नहीं की जा सकती और मैं उस पर सर्वदा कुर्बान जाता हूँ॥ १६॥

His Praises cannot be described; forever and ever, I am a sacrifice to Him. ||19||

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਸਲੋਕ ਮਃ ੧ ॥

सलोक मः १ ॥

Salok M: 1 ||

श्लोक महला १॥

Shalok, First Mehl:

Guru Nanak Dev ji / Raag Bihagra / Bihagre ki vaar (M: 4) / Guru Granth Sahib ji - Ang 556

ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥

कली अंदरि नानका जिंनां दा अउतारु ॥

Kalee anddari naanakaa jinnaan daa autaaru ||

ਹੇ ਨਾਨਕ! ਕਲਜੁਗ ਵਿਚ (ਵਿਕਾਰੀ ਜੀਵਨ ਵਿਚ) ਰਹਿਣ ਵਾਲੇ (ਮਨੁੱਖ ਨਹੀਂ) ਭੂਤਨੇ ਜੰਮੇ ਹੋਏ ਹਨ ।

कलियुग में (नाम विहीन इन्सान) धरती में भूत-पिशाच ही पैदा हुए हैं।

In this Dark Age of Kali Yuga, O Nanak, the demons have taken birth.

Guru Nanak Dev ji / Raag Bihagra / Bihagre ki vaar (M: 4) / Guru Granth Sahib ji - Ang 556

ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥

पुतु जिनूरा धीअ जिंनूरी जोरू जिंना दा सिकदारु ॥१॥

Putu jinooraa dheea jinnooree joroo jinnaa daa sikadaaru ||1||

ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ ਸਭ ਤੋਂ ਵਢੀ ਭੁਤਨੀ ਹੈ (ਭਾਵ; ਨਾਮ ਤੋਂ ਸੱਖਣੇ ਸਭ ਜੀਵ ਭੂਤਨੇ ਬਰਾਬਰ ਹਨ) ॥੧॥

पुत्र प्रेत है, पुत्री चुडैल और जोरू (पत्नी) इन प्रेत-चुडैलों की मालकिन है॥ १॥

The son is a demon, and the daughter is a demon; the wife is the chief of the demons. ||1||

Guru Nanak Dev ji / Raag Bihagra / Bihagre ki vaar (M: 4) / Guru Granth Sahib ji - Ang 556

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Bihagra / Bihagre ki vaar (M: 4) / Guru Granth Sahib ji - Ang 556

ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥

हिंदू मूले भूले अखुटी जांही ॥

Hinddoo moole bhoole akhutee jaanhee ||

ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ ।

हिन्दुओं ने तो मूल रूप से परमात्मा को विस्मृत ही कर दिया है और कुमार्गगामी होते जा रहे हैं।

The Hindus have forgotten the Primal Lord; they are going the wrong way.

Guru Nanak Dev ji / Raag Bihagra / Bihagre ki vaar (M: 4) / Guru Granth Sahib ji - Ang 556

ਨਾਰਦਿ ਕਹਿਆ ਸਿ ਪੂਜ ਕਰਾਂਹੀ ॥

नारदि कहिआ सि पूज करांही ॥

Naaradi kahiaa si pooj karaanhee ||

ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ ।

जैसे नारद मुनि ने कथन किया है वैसे ही मूर्ति-पूजा कर रहे हैं।

As Naarad instructed them, they are worshipping idols.

Guru Nanak Dev ji / Raag Bihagra / Bihagre ki vaar (M: 4) / Guru Granth Sahib ji - Ang 556

ਅੰਧੇ ਗੁੰਗੇ ਅੰਧ ਅੰਧਾਰੁ ॥

अंधे गुंगे अंध अंधारु ॥

Anddhe gungge anddh anddhaaru ||

ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਸਹੀ ਰਸਤੇ ਤੇ ਚਲ ਕੇ ਪ੍ਰਭੂ ਦੇ ਗੁਣ ਨਹੀਂ ਗਾਉਂਦੇ) ।

वे अन्धे, गूंगे एवं अन्धों के भी महा अंधे अन्धकार में अंधे हो चुके हैं।

They are blind and mute, the blindest of the blind.

Guru Nanak Dev ji / Raag Bihagra / Bihagre ki vaar (M: 4) / Guru Granth Sahib ji - Ang 556

ਪਾਥਰੁ ਲੇ ਪੂਜਹਿ ਮੁਗਧ ਗਵਾਰ ॥

पाथरु ले पूजहि मुगध गवार ॥

Paatharu le poojahi mugadh gavaar ||

ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ ।

वे मूर्ख तथा गंवार पत्थरों की मूर्तियाँ लेकर उनकी पूजा करते हैं।

The ignorant fools pick up stones and worship them.

Guru Nanak Dev ji / Raag Bihagra / Bihagre ki vaar (M: 4) / Guru Granth Sahib ji - Ang 556

ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥

ओहि जा आपि डुबे तुम कहा तरणहारु ॥२॥

Ohi jaa aapi dube tum kahaa tara(nn)ahaaru ||2||

ਉਹ ਪਥਰ ਜੋ ਆਪ (ਪਾਣੀ ਵਿਚ) ਡੁੱਬ ਜਾਂਦਾ ਹੈ ਉਹ ਤੁਹਾਨੂੰ ਕਿਵੇਂ ਤਾਰ ਸਕਦਾ ਹੈ? ॥੨॥

वे पत्थर जब स्वयं ही डूब जाते हैं, वे तुझे कैसे भवसागर से पार करवा सकते हैं ? ॥ २ ॥

But when those stones themselves sink, who will carry you across? ||2||

Guru Nanak Dev ji / Raag Bihagra / Bihagre ki vaar (M: 4) / Guru Granth Sahib ji - Ang 556

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥

सभु किहु तेरै वसि है तू सचा साहु ॥

Sabhu kihu terai vasi hai too sachaa saahu ||

ਹੇ ਪ੍ਰਭੂ! ਤੂੰ ਸੱਚਾ ਸ਼ਾਹ ਹੈਂ ਤੇ ਸਭ ਕੁਝ ਤੇਰੇ ਅਖ਼ਤਿਆਰ ਵਿਚ ਹੈ ।

हे मालिक ! सबकुछ तेरे वश में है और तू ही एक सच्चा साहूकार है।

Everything is in Your power; You are the True King.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ ॥

भगत रते रंगि एक कै पूरा वेसाहु ॥

Bhagat rate ranggi ek kai pooraa vesaahu ||

ਭਜਨ ਕਰਨ ਵਾਲੇ ਦਾਸ ਇਕ ਹਰੀ ਦੇ (ਨਾਮ ਦੇ) ਰੰਗ ਵਿਚ ਰੰਗੇ ਹੋਏ ਹਨ ਤੇ ਉਸ ਤੇ ਉਹਨਾਂ ਨੂੰ ਪੂਰਾ ਭਰੋਸਾ ਹੈ ।

तेरे भक्तजन केवल तेरी ही प्रेमा-भक्ति में रंगे हुए हैं और एक तुझ पर ही उनकी पूर्ण आस्था है।

The devotees are imbued with the Love of the One Lord; they have perfect faith in Him.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ ॥

अम्रितु भोजनु नामु हरि रजि रजि जन खाहु ॥

Ammmritu bhojanu naamu hari raji raji jan khaahu ||

ਉਹ ਦਾਸ ਪ੍ਰਭੂ ਦਾ ਨਾਮ (ਰੂਪ) ਅਮਰ ਕਰਨ ਵਾਲਾ ਭੋਜਨ ਰੱਜ ਰੱਜ ਕੇ ਖਾਂਦੇ ਹਨ ।

हरिनामामृत ही उनका भोजन है, जिसे पेट भर-भर कर भक्तजन खाते रहते हैं।

The Name of the Lord is the ambrosial food; His humble servants eat their fill.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਸਭਿ ਪਦਾਰਥ ਪਾਈਅਨਿ ਸਿਮਰਣੁ ਸਚੁ ਲਾਹੁ ॥

सभि पदारथ पाईअनि सिमरणु सचु लाहु ॥

Sabhi padaarath paaeeani simara(nn)u sachu laahu ||

ਸਾਰੇ ਪਦਾਰਥ ਉਹਨਾਂ ਨੂੰ ਮਿਲਦੇ ਹਨ, ਉਹ ਨਾਮ ਸਿਮਰਨ (ਰੂਪ) ਸੱਚਾ ਲਾਹਾ ਖੱਟਦੇ ਹਨ ।

परमात्मा का सिमरन ही सच्चा लाभ है, जिससे सभी पदार्थ प्राप्त हो जाते हैं।

All treasures are obtained - meditative remembrance on the Lord is the true profit.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਸੰਤ ਪਿਆਰੇ ਪਾਰਬ੍ਰਹਮ ਨਾਨਕ ਹਰਿ ਅਗਮ ਅਗਾਹੁ ॥੨੦॥

संत पिआरे पारब्रहम नानक हरि अगम अगाहु ॥२०॥

Santt piaare paarabrham naanak hari agam agaahu ||20||

ਹੇ ਨਾਨਕ! ਜੋ ਪਾਰਬ੍ਰਹਮ ਪਹੁੰਚ ਤੋਂ ਪਰੇ ਤੇ ਅਗਾਧ ਹੈ, ਭਜਨ ਕਰਨ ਵਾਲੇ ਦਾਸ ਉਸ ਦੇ ਪਿਆਰੇ ਹਨ ॥੨੦॥

नानक का कथन है कि जो हरि अगम्य एवं अनन्त है, उस परब्रह्म-प्रभु को संतजन ही प्रिय लगते हैं।॥ २०॥

The Saints are very dear to the Supreme Lord God, O Nanak; the Lord is unapproachable and unfathomable. ||20||

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३॥

Shalok, Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥

सभु किछु हुकमे आवदा सभु किछु हुकमे जाइ ॥

Sabhu kichhu hukame aavadaa sabhu kichhu hukame jaai ||

ਹਰੇਕ ਚੀਜ਼ ਪ੍ਰਭੂ ਦੇ ਹੁਕਮ ਵਿਚ ਹੀ ਆਉਂਦੀ ਹੈ ਤੇ ਹੁਕਮ ਵਿਚ ਹੀ ਚਲੀ ਜਾਂਦੀ ਹੈ ।

सब कुछ परमात्मा के हुक्म अनुसार ही आता है और उसके हुक्म में ही सब कुछ चला जाता है।

Everything comes by the Lord's Will, and everything goes by the Lord's Will.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥

जे को मूरखु आपहु जाणै अंधा अंधु कमाइ ॥

Je ko moorakhu aapahu jaa(nn)ai anddhaa anddhu kamaai ||

ਜੇ ਕੋਈ ਮੂਰਖ ਆਪਣੇ ਆਪ ਨੂੰ (ਵੱਡਾ) ਸਮਝ ਲੈਂਦਾ ਹੈ (ਤਾਂ ਸਮਝੋ) ਉਹ ਅੰਨ੍ਹਾ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ ।

यदि कोई मूर्ख अपने आपको ही करने वाला जानता है तो वह अन्धा ही है और अन्धे कर्म ही कर रहा है।

If some fool believes that he is the creator, he is blind, and acts in blindness.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਨਾਨਕ ਹੁਕਮੁ ਕੋ ਗੁਰਮੁਖਿ ਬੁਝੈ ਜਿਸ ਨੋ ਕਿਰਪਾ ਕਰੇ ਰਜਾਇ ॥੧॥

नानक हुकमु को गुरमुखि बुझै जिस नो किरपा करे रजाइ ॥१॥

Naanak hukamu ko guramukhi bujhai jis no kirapaa kare rajaai ||1||

ਹੇ ਨਾਨਕ! ਜਿਸ ਮਨੁੱਖ ਤੇ ਆਪਣੀ ਰਜ਼ਾ ਵਿਚ ਪ੍ਰਭੂ ਕਿਰਪਾ ਕਰਦਾ ਹੈ, ਉਹ ਕੋਈ ਵਿਰਲਾ ਗੁਰਮੁਖ ਹੁਕਮ ਦੀ ਪਛਾਣ ਕਰਦਾ ਹੈ ॥੧॥

हे नानक ! कोई विरला गुरुमुख ही परमात्मा के हुक्म को समझता है, जिस पर वह अपनी रज़ा से कृपा करता है॥ १॥

O Nanak, the Gurmukh understands the Hukam of the Lord's Command; the Lord showers His Mercy upon him. ||1||

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥

सो जोगी जुगति सो पाए जिस नो गुरमुखि नामु परापति होइ ॥

So jogee jugati so paae jis no guramukhi naamu paraapati hoi ||

ਜਿਸ ਮਨੁੱਖ ਨੂੰ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ, (ਸਮਝੋ) ਉਹ ਸੱਚਾ ਜੋਗੀ ਹੈ, ਜਿਸ ਨੂੰ ਜੋਗ ਦੀ ਜਾਚ ਆਈ ਹੈ ।

जिसे गुरु के माध्यम से परमात्मा का नाम प्राप्त हुआ है, वही असल में योगी है और उसे ही सच्ची योग युक्ति प्राप्त होती है।

He alone is a Yogi, and he alone finds the Way, who, as Gurmukh, obtains the Naam.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥

तिसु जोगी की नगरी सभु को वसै भेखी जोगु न होइ ॥

Tisu jogee kee nagaree sabhu ko vasai bhekhee jogu na hoi ||

ਐਸੇ ਜੋਗੀ ਦੇ ਸਰੀਰ (ਰੂਪ) ਨਗਰ ਵਿਚ ਹਰੇਕ (ਗੁਣ) ਵੱਸਦਾ ਹੈ ਪਰ ਸਿਰਫ਼ ਭੇਖ ਕਰ ਕੇ ਜੋਗੀ ਬਨਣ ਵਾਲਾ ਪ੍ਰਭੂ-ਮੇਲ ਨਹੀਂ ਕਰ ਸਕਦਾ ।

उस योगी के देहि रूपी नगर में सर्व प्रकार के गुण निवास करते हैं किन्तु योगी का वेष धारण करने से सच्चा योग प्राप्त नहीं होता।

In the body-village of that Yogi are all blessings; this Yoga is not obtained by outward show.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ ॥੨॥

नानक ऐसा विरला को जोगी जिसु घटि परगटु होइ ॥२॥

Naanak aisaa viralaa ko jogee jisu ghati paragatu hoi ||2||

ਹੇ ਨਾਨਕ! ਜਿਸ ਦੇ ਹਿਰਦੇ ਵਿਚ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ, ਇਹੋ ਜਿਹਾ ਕੋਈ ਵਿਰਲਾ ਜੋਗੀ ਹੁੰਦਾ ਹੈ ॥੨॥

हे नानक ! ऐसा विरला ही कोई योगी है, जिसके अन्तर्मन में परमात्मा प्रगट होता है॥ २ ॥

O Nanak, such a Yogi is very rare; the Lord is manifest in his heart. ||2||

Guru Amardas ji / Raag Bihagra / Bihagre ki vaar (M: 4) / Guru Granth Sahib ji - Ang 556

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਆਪੇ ਜੰਤ ਉਪਾਇਅਨੁ ਆਪੇ ਆਧਾਰੁ ॥

आपे जंत उपाइअनु आपे आधारु ॥

Aape jantt upaaianu aape aadhaaru ||

ਉਸ ਨੇ ਆਪ ਹੀ ਜੀਵਾਂ ਨੂੰ ਪੈਦਾ ਕੀਤਾ ਹੈ ਤੇ ਆਪ ਹੀ (ਉਹਨਾਂ ਦਾ) ਆਸਰਾ (ਬਣਦਾ) ਹੈ ।

भगवान ने खुद ही जीव उत्पन्न किए हैं और खुद ही उन सबका आधार है।

He Himself created the creatures, and He Himself supports them.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥

आपे सूखमु भालीऐ आपे पासारु ॥

Aape sookhamu bhaaleeai aape paasaaru ||

ਆਪ ਹੀ ਹਰੀ ਸੂਖਮ ਰੂਪ ਵੇਖੀਦਾ ਹੈ ਤੇ ਆਪ ਹੀ (ਸੰਸਾਰ ਦਾ) ਪਰਪੰਚ (ਰੂਪ) ਹੈ ।

वह आप ही सूक्ष्म रूप में दिखाई देता है और आप ही उसका विश्व में प्रसार नजर आता है।

He Himself is seen to be subtle, and He Himself is obvious.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ ॥

आपि इकाती होइ रहै आपे वड परवारु ॥

Aapi ikaatee hoi rahai aape vad paravaaru ||

ਆਪ ਹੀ ਇਕੱਲਾ ਹੋ ਕੇ ਰਹਿੰਦਾ ਹੈ ਤੇ ਆਪ ਹੀ ਵੱਡੇ ਪਰਵਾਰ ਵਾਲਾ ਹੈ ।

वह आप ही अकेला विचरन करता रहता है और आप ही दुनिया रूपी बड़े कुटुंब वाला है।

He Himself remains a solitary recluse, and He Himself has a huge family.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਨਾਨਕੁ ਮੰਗੈ ਦਾਨੁ ਹਰਿ ਸੰਤਾ ਰੇਨਾਰੁ ॥

नानकु मंगै दानु हरि संता रेनारु ॥

Naanaku manggai daanu hari santtaa renaaru ||

ਹੇ ਹਰੀ! ਨਾਨਕ ਤੇਰੇ ਸੰਤਾਂ ਦੀ ਚਰਨ-ਧੂੜ (ਰੂਪ) ਦਾਨ ਮੰਗਦਾ ਹੈ,

नानक तो परमात्मा के संतों की चरण-धूलि का ही दान माँगता है।

Nanak asks for the gift of the dust of the feet of the Saints of the Lord.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

ਹੋਰੁ ਦਾਤਾਰੁ ਨ ਸੁਝਈ ਤੂ ਦੇਵਣਹਾਰੁ ॥੨੧॥੧॥ ਸੁਧੁ ॥

होरु दातारु न सुझई तू देवणहारु ॥२१॥१॥ सुधु ॥

Horu daataaru na sujhaee too deva(nn)ahaaru ||21||1|| sudhu ||

ਤੂੰ ਹੀ ਦੇਣ ਵਾਲਾ ਹੈਂ, ਕੋਈ ਹੋਰ ਦਾਤਾ ਮੈਨੂੰ ਦਿੱਸ ਨਹੀਂ ਆਉਂਦਾ ॥੨੧॥੧॥ ਸੁਧੁ ॥

हे परमेश्वर ! तू ही जीवों को देने वाला है और तेरे सिवाय मुझे अन्य कोई भी दाता नजर नहीं आता॥ २१॥ १॥ शुद्ध ॥

I cannot see any other Giver; You alone are the Giver, O Lord. ||21||1|| Sudh ||

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 556

Download SGGS PDF Daily Updates ADVERTISE HERE