ANG 554, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮਃ ੫ ॥

मः ५ ॥

M:h 5 ||

महला ५॥

Fifth Mehl:

Guru Arjan Dev ji / Raag Bihagra / Bihagre ki vaar (M: 4) / Guru Granth Sahib ji - Ang 554

ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥

घटि वसहि चरणारबिंद रसना जपै गुपाल ॥

Ghati vasahi chara(nn)aarabindd rasanaa japai gupaal ||

ਹਿਰਦੇ ਵਿਚ ਪ੍ਰਭੂ ਦੇ ਚਰਨ ਕਮਲ ਵਸਾਈਏ ਤੇ ਜੀਭ ਨਾਲ ਹਰੀ ਨੂੰ ਜਪੀਏ!

जिस मानव के अन्तर में भगवान के सुन्दर चरण कमल बसते हैं और उसकी जीभ गोपाल को जपती है।

Let the Lotus Feet of the Lord abide within your heart, and with your tongue, chant God's Name.

Guru Arjan Dev ji / Raag Bihagra / Bihagre ki vaar (M: 4) / Guru Granth Sahib ji - Ang 554

ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥

नानक सो प्रभु सिमरीऐ तिसु देही कउ पालि ॥२॥

Naanak so prbhu simareeai tisu dehee kau paali ||2||

ਹੇ ਨਾਨਕ! ਉਸ ਪ੍ਰਭੂ ਦਾ ਨਾਮ ਜਪੀਏ ਜਿਸ ਨੇ ਸਰੀਰ ਨੂੰ ਪਾਲਿਆ ਹੈ ॥੨॥

हे नानक ! उस प्रभु को ही याद करना चाहिए, जो उस मानव देहि का पोषण करता है॥ २॥

O Nanak, meditate in remembrance on God, and nurture this body. ||2||

Guru Arjan Dev ji / Raag Bihagra / Bihagre ki vaar (M: 4) / Guru Granth Sahib ji - Ang 554

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ ॥

आपे अठसठि तीरथ करता आपि करे इसनानु ॥

Aape athasathi teerath karataa aapi kare isanaanu ||

ਪ੍ਰਭੂ ਆਪ ਹੀ ਅਠਾਹਠ ਤੀਰਥਾਂ ਦਾ ਕਰਨ ਵਾਲਾ ਹੈ, ਆਪ ਹੀ (ਉਹਨਾਂ ਤੀਰਥਾਂ ਤੇ) ਇਸ਼ਨਾਨ ਕਰਦਾ ਹੈ ।

सृष्टि पा रचयिता परमेश्वर आप ही अड़सठ तीर्थ है तथा आप ही उसमें स्नान करता है।

The Creator Himself is the sixty-eight sacred places of pilgrimage; He Himself takes the cleansing bath in them.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥

आपे संजमि वरतै स्वामी आपि जपाइहि नामु ॥

Aape sanjjami varatai svaamee aapi japaaihi naamu ||

ਮਾਲਕ ਆਪ ਹੀ ਜੁਗਤੀ ਵਿਚ ਵਰਤਦਾ ਹੈ ਤੇ ਆਪ ਹੀ ਨਾਮ ਜਪਾਉਂਦਾ ਹੈ ।

दुनिया का स्वामी आप ही संयम में क्रियाशील है और आप ही जीवों से अपना नाम जपाता है।

He Himself practices austere self-discipline; the Lord Master Himself causes us to chant His Name.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ ॥

आपि दइआलु होइ भउ खंडनु आपि करै सभु दानु ॥

Aapi daiaalu hoi bhau khanddanu aapi karai sabhu daanu ||

ਭਉ ਦੂਰ ਕਰਨ ਵਾਲਾ ਪ੍ਰਭੂ ਆਪ ਹੀ ਦਇਆਲ ਹੁੰਦਾ ਹੈ ਤੇ ਆਪ ਹੀ ਸਭ ਤਰ੍ਹਾਂ ਦਾ ਦਾਨ ਕਰਦਾ ਹੈ ।

भयनाशक परमात्मा आप ही दयालु होता है और आप ही सबकुछ दान करता है।

He Himself becomes merciful to us; the Destroyer of fear Himself gives in charity to all.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥

जिस नो गुरमुखि आपि बुझाए सो सद ही दरगहि पाए मानु ॥

Jis no guramukhi aapi bujhaae so sad hee daragahi paae maanu ||

ਜਿਸ ਮਨੁੱਖ ਨੂੰ ਸਤਿਗੁਰੂ ਦੀ ਰਾਹੀਂ ਸਮਝ ਬਖ਼ਸ਼ਦਾ ਹੈ, ਉਹ ਸਦਾ ਦਰਗਾਹ ਵਿਚ ਆਦਰ ਪਾਉਂਦਾ ਹੈ ।

जिसे गुरु के द्वारा आप बोध प्रदान करता है, वह सदा उसके दरबार में शोभा प्राप्त करता है।

One whom He has enlightened and made Gurmukh, ever obtains honor in His Court.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥੧੪॥

जिस दी पैज रखै हरि सुआमी सो सचा हरि जानु ॥१४॥

Jis dee paij rakhai hari suaamee so sachaa hari jaanu ||14||

ਜਿਸ ਦੀ ਲਾਜ ਆਪ ਰੱਖਦਾ ਹੈ, ਉਹ ਰੱਬ ਦਾ ਪਿਆਰਾ ਸੇਵਕ ਰੱਬ ਦਾ ਰੂਪ ਹੈ ॥੧੪॥

जिसकी लाज प्रतिष्ठा हरि-स्वामी रखता है, वह सच्चे परमेश्वर को ही जानता है ॥ १४ ॥

One whose honor the Lord Master has preserved, comes to know the True Lord. ||14||

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३ ॥

Shalok, Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥

नानक बिनु सतिगुर भेटे जगु अंधु है अंधे करम कमाइ ॥

Naanak binu satigur bhete jagu anddhu hai anddhe karam kamaai ||

ਹੇ ਨਾਨਕ! ਗੁਰੂ ਨੂੰ ਮਿਲਣ ਤੋਂ ਬਿਨਾ ਸੰਸਾਰ ਅੰਨ੍ਹਾ ਹੈ ਤੇ ਅੰਨ੍ਹੇ ਹੀ ਕੰਮ ਕਰਦਾ ਹੈ ।

हे नानक ! सच्चे गुरु से भेंट के बिना यह जगत अन्धा अर्थात् ज्ञानहीन है और अंधे कर्म (दुष्कर्म) कर रहा है।

O Nanak, without meeting the True Guru, the world is blind, and it does blind deeds.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥

सबदै सिउ चितु न लावई जितु सुखु वसै मनि आइ ॥

Sabadai siu chitu na laavaee jitu sukhu vasai mani aai ||

ਸਤਿਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿਚ ਸੁਖ ਆ ਵੱਸੇ ।

यह जगत (उस) शब्द में चित नहीं लगाता, जिससे सुख मन में आकर निवास करता है।

It does not focus its consciousness on the Word of the Shabad, which would bring peace to abide in the mind.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥

तामसि लगा सदा फिरै अहिनिसि जलतु बिहाइ ॥

Taamasi lagaa sadaa phirai ahinisi jalatu bihaai ||

ਤਮੋ ਗੁਣ ਵਿਚ ਮਸਤ ਹੋਇਆ ਹੋਇਆ ਸਦਾ ਭਟਕਦਾ ਹੈ ਤੇ ਦਿਨ ਰਾਤ (ਤਮੋ ਗੁਣ ਵਿਚ) ਸੜਦਿਆਂ (ਉਸ ਦੀ ਉਮਰ) ਗੁਜ਼ਰਦੀ ਹੈ ।

यह जगत हमेशा ही क्रोध में लीन होकर भटकता है और इसके दिन-रात क्रोध में जलते हुए बीत जाते हैं।

Always afflicted with the dark passions of low energy, it wanders around, passing its days and nights burning.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥

जो तिसु भावै सो थीऐ कहणा किछू न जाइ ॥१॥

Jo tisu bhaavai so theeai kaha(nn)aa kichhoo na jaai ||1||

(ਇਸ ਬਾਰੇ) ਕੁਝ ਆਖਿਆ ਨਹੀਂ ਜਾ ਸਕਦਾ, ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਸੋਈ ਹੁੰਦਾ ਹੈ ॥੧॥

जो कुछ भी परमात्मा को अच्छा लगता है, वही होता है और इस संदर्भ में कुछ भी कहा नहीं जा सकता ॥ १॥

Whatever pleases Him, comes to pass; no one has any say in this. ||1||

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਮਃ ੩ ॥

मः ३ ॥

M:h 3 ||

महला ३।

Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥

सतिगुरू फुरमाइआ कारी एह करेहु ॥

Satiguroo phuramaaiaa kaaree eh karehu ||

ਸਤਿਗੁਰੂ ਨੇ ਹੁਕਮ ਦਿੱਤਾ ਹੈ (ਭਰਮ ਦਾ ਛਉੜ ਕੱਟਣ ਲਈ) ਇਹ ਕਾਰ (ਭਾਵ, ਇਲਾਜ) ਕਰੋ ।

सच्चे गुरु ने मुझे यह कार्य करने का फुरमान किया है कि

The True Guru has commanded us to do this:

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥

गुरू दुआरै होइ कै साहिबु समालेहु ॥

Guroo duaarai hoi kai saahibu sammaalehu ||

ਗੁਰੂ ਦੇ ਦਰ ਤੇ ਜਾ ਕੇ (ਭਾਵ, ਗੁਰੂ ਦੀ ਚਰਨੀਂ ਲੱਗ ਕੇ), ਮਾਲਕ ਨੂੰ ਯਾਦ ਕਰੋ ।

गुरु के द्वार पर मालिक का नाम याद करते रहो।

Through the Guru's Gate, meditate on the Lord Master.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥

साहिबु सदा हजूरि है भरमै के छउड़ कटि कै अंतरि जोति धरेहु ॥

Saahibu sadaa hajoori hai bharamai ke chhau(rr) kati kai anttari joti dharehu ||

ਮਾਲਕ ਸਦਾ ਅੰਗ ਸੰਗ ਹੈ, (ਅੱਖਾਂ ਅਗੋਂ) ਭਰਮ ਦੇ ਜਾਲੇ ਨੂੰ ਲਾਹ ਕੇ ਹਿਰਦੇ ਵਿਚ ਉਸ ਦੀ ਜੋਤ ਟਿਕਾਉ ।

मालिक हमेशा करीब है अतः भृम के पर्दे को फाड़कर अंतर में उसकी ज्योति का ध्यान धारण करो।

The Lord Master is ever-present. He tears away the veil of doubt, and installs His Light within the mind.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥

हरि का नामु अम्रितु है दारू एहु लाएहु ॥

Hari kaa naamu ammmritu hai daaroo ehu laaehu ||

ਹਰੀ ਦਾ ਨਾਮ ਅਮਰ ਕਰਨ ਵਾਲਾ ਹੈ, ਇਹ ਦਾਰੂ ਵਰਤੋ ।

हरि का नाम अमृत है, यह औषधि द्वदय में धारण करो।

The Name of the Lord is Ambrosial Nectar - take this healing medicine!

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥

सतिगुर का भाणा चिति रखहु संजमु सचा नेहु ॥

Satigur kaa bhaa(nn)aa chiti rakhahu sanjjamu sachaa nehu ||

ਸਤਿਗੁਰੂ ਦਾ ਭਾਣਾ (ਮੰਨਣਾ) ਚਿਤ ਵਿਚ ਰੱਖੋ ਤੇ ਸਚਾ ਪਿਆਰ (ਰੂਪ) ਰਹਿਣੀ ਧਾਰਨ ਕਰੋ ।

सच्चे गुरु की रज़ा अपने चित्त में धारण करो और सच्चे प्रेम को अपना संयम बनाओ।

Enshrine the Will of the True Guru in your consciousness, and make the True Lord's Love your self-discipline.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥

नानक ऐथै सुखै अंदरि रखसी अगै हरि सिउ केल करेहु ॥२॥

Naanak aithai sukhai anddari rakhasee agai hari siu kel karehu ||2||

ਹੇ ਨਾਨਕ! (ਇਹ ਦਾਰੂ) ਏਥੇ (ਸੰਸਾਰ ਵਿਚ) ਸੁਖੀ ਰਖੇਗਾ ਤੇ ਅੱਗੇ (ਪਰਲੋਕ ਵਿਚ) ਹਰੀ ਨਾਲ ਰਲੀਆਂ ਮਾਣੋਗੇ ॥੨॥

हे नानक ! इहलोक में सतगुरु तुझे सुखपूर्वक रखेगा और परलोक में परमेश्वर के साथ आनंद करो ॥ २॥

O Nanak, you shall be kept in peace here, and hereafter, you shall celebrate with the Lord. ||2||

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥

आपे भार अठारह बणसपति आपे ही फल लाए ॥

Aape bhaar athaarah ba(nn)asapati aape hee phal laae ||

ਪ੍ਰਭੂ ਆਪ ਹੀ ਬਨਸਪਤੀ ਦੇ ਅਠਾਰਾਂ ਭਾਰ ਹੈ (ਭਾਵ, ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ), ਆਪ ਹੀ ਉਸ ਨੂੰ ਫਲ ਲਾਉਂਦਾ ਹੈ ।

परमात्मा आप ही अठारह भार वनस्पति है और आप ही इसे फल लगाता है।

He Himself is the vast variety of Nature, and He Himself makes it bear fruit.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥

आपे माली आपि सभु सिंचै आपे ही मुहि पाए ॥

Aape maalee aapi sabhu sincchai aape hee muhi paae ||

ਆਪ ਹੀ ਮਾਲੀ ਹੈ, ਆਪ ਹੀ ਪਾਣੀ ਦੇਂਦਾ ਹੈ ਤੇ ਆਪ ਹੀ (ਫਲ) ਖਾਂਦਾ ਹੈ ।

वह आप ही सृष्टि रूपी बाग का बागवां है, आप ही सभी पौधों को सींचता है और आप ही उनके फल को मुँह में डालता है।

He Himself is the Gardener, He Himself irrigates all the plants, and He Himself puts them in His mouth.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥

आपे करता आपे भुगता आपे देइ दिवाए ॥

Aape karataa aape bhugataa aape dei divaae ||

ਆਪ ਹੀ ਕਰਨ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ, ਆਪ ਹੀ ਦੇਂਦਾ ਹੈ ਤੇ ਆਪ ਹੀ ਦਿਵਾਉਂਦਾ ਹੈ ।

परमात्मा आप ही निर्माता है और आप ही भोक्ता है, यह आप ही देता और दूसरो को दिलवाता है।

He Himself is the Creator, and He Himself is the Enjoyer; He Himself gives, and causes others to give.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥

आपे साहिबु आपे है राखा आपे रहिआ समाए ॥

Aape saahibu aape hai raakhaa aape rahiaa samaae ||

ਮਾਲਕ ਭੀ ਆਪ ਹੈ ਤੇ ਰਾਖਾ ਭੀ ਆਪ ਹੈ, ਆਪ ਹੀ ਸਭ ਥਾਈਂ ਵਿਆਪਕ ਹੈ ।

वह आप ही मालिक हैं, आप ही रक्षक है और आप ही अपनी सृष्टि रचना समाया हुआ है।

He Himself is the Lord and Master, and He Himself is the Protector; He Himself is permeating and pervading everywhere.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥੧੫॥

जनु नानक वडिआई आखै हरि करते की जिस नो तिलु न तमाए ॥१५॥

Janu naanak vadiaaee aakhai hari karate kee jis no tilu na tamaae ||15||

ਸੇਵਕ ਨਾਨਕ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪਰ ਉਸ ਨੂੰ ਰਤਾ ਮਾਤ੍ਰ ਕੋਈ ਤਮ੍ਹਾ ਨਹੀਂ ਹੈ ॥੧੫॥

नानक तो उस जगत के रचयिता परमात्मा का ही स्तुतिगान कर रहा है, जिसे अपनी स्तुति करवाने में तिल मात्र भी लोभ नहीं ॥ १५॥

Servant Nanak speaks of the greatness of the Lord, the Creator, who has no greed at all. ||15||

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३ ॥

Shalok, Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥

माणसु भरिआ आणिआ माणसु भरिआ आइ ॥

Maa(nn)asu bhariaa aa(nn)iaa maa(nn)asu bhariaa aai ||

ਮਨੁੱਖ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ ਜਿਸ ਵਿਚੋਂ ਹੋਰ ਆ ਕੇ ਪਿਆਲਾ ਭਰ ਲੈਂਦਾ ਹੈ ।

एक मनुष्य मदिरा से भरपूर बर्तन लेकर आता है और दूसरा मनुष्य आकर उसमें से प्याला भर लेता है।

One person brings a full bottle, and another fills his cup.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥

जितु पीतै मति दूरि होइ बरलु पवै विचि आइ ॥

Jitu peetai mati doori hoi baralu pavai vichi aai ||

ਪਰ (ਸ਼ਰਾਬ) ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ,

जिसका पान करने से बुद्धि भ्रष्ट हो जाती है और उन्मादपन दिमाग में आ जाता है,

Drinking the wine, his intelligence departs, and madness enters his mind;

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥

आपणा पराइआ न पछाणई खसमहु धके खाइ ॥

Aapa(nn)aa paraaiaa na pachhaa(nn)aee khasamahu dhake khaai ||

ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ,

जिससे मनुष्य अपने व पराए की पहचान नहीं कर पाता और अपने मालिक प्रभु की ओर से धक्के खाता है।

He cannot distinguish between his own and others, and he is struck down by his Lord and Master.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥

जितु पीतै खसमु विसरै दरगह मिलै सजाइ ॥

Jitu peetai khasamu visarai daragah milai sajaai ||

ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ,

जिस मदिरा को पीने से मालिक प्रभु विस्मृत हो जाता है और जीव को उसके दरबार में कठोर दण्ड मिलता है।

Drinking it, he forgets his Lord and Master, and he is punished in the Court of the Lord.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥

झूठा मदु मूलि न पीचई जे का पारि वसाइ ॥

Jhoothaa madu mooli na peechaee je kaa paari vasaai ||

ਐਸਾ ਚੰਦਰਾ ਸ਼ਰਾਬ, ਜਿਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣਾ ਚਾਹੀਦਾ ।

जहाँ तक तेरा वश चलता है, तू झूठी मदिरा का बिल्कुल पान मत कर।

Do not drink the false wine at all, if it is in your power.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥

नानक नदरी सचु मदु पाईऐ सतिगुरु मिलै जिसु आइ ॥

Naanak nadaree sachu madu paaeeai satiguru milai jisu aai ||

ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ 'ਨਾਮ'-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ ।

हे नानक ! जिसे सतिगुरु मिल जाता है, वह प्रभु की दया से सच्ची नाम-मदिरा को प्राप्त कर लेता है |

O Nanak, the True Guru comes and meets the mortal; by His Grace, one obtains the True Wine.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥

सदा साहिब कै रंगि रहै महली पावै थाउ ॥१॥

Sadaa saahib kai ranggi rahai mahalee paavai thaau ||1||

ਐਸਾ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ ॥੧॥

वह सदा परमेश्वर के प्रेम -रंग में लीन रहता है और उसके दरबार में स्थान प्राप्त कर लेता है। ॥१॥

He shall dwell forever in the Love of the Lord Master, and obtain a seat in the Mansion of His Presence. ||1||

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥

इहु जगतु जीवतु मरै जा इस नो सोझी होइ ॥

Ihu jagatu jeevatu marai jaa is no sojhee hoi ||

ਇਹ ਸੰਸਰ (ਮਨੁੱਖ) ਤਦੋਂ ਜੀਊਂਦਾ ਹੀ ਮਰਦਾ ਹੈ (ਭਾਵ, ਮਾਇਆ ਵਲੋਂ ਉਪਰਾਮ ਹੁੰਦਾ ਹੈ), ਜਦੋਂ ਇਸ ਨੂੰ ਸੋਝੀ ਆਉਂਦੀ ਹੈ ।

जब परमात्मा ज्ञान प्रदान करता है तो यह जगत जीवित ही मरा रहता है अर्थात मोह-माया से निर्लिप्त रहता है।

When this world comes to understand, it remains dead while yet alive.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਜਾ ਤਿਨੑਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥

जा तिन्हि सवालिआ तां सवि रहिआ जगाए तां सुधि होइ ॥

Jaa tinhi savaaliaa taan savi rahiaa jagaae taan sudhi hoi ||

ਸੂਝ ਤਦੋਂ ਹੁੰਦੀ ਹੈ ਜਦੋਂ ਪ੍ਰਭੂ ਆਪ ਜਗਾਉਂਦਾ ਹੈ, ਜਦ ਤਾਈਂ ਉਸ ਨੇ (ਮਾਇਆ ਵਿਚ) ਸਵਾਲਿਆ ਹੋਇਆ ਹੈ, ਤਦ ਤਾਈਂ ਮਨੁੱਖ ਸੁੱਤਾ ਰਹਿੰਦਾ ਹੈ ।

जब परमात्मा इसे मोह-माया की नींद सुला देता है तो वह निद्रामग्न ही रहता है, परन्तु जब वह इसे ज्ञान से जगा देता है तो इसे अपने जीवन-उद्देश्य की होश आती है।

When the Lord puts him to sleep, he remains asleep; when He wakes him up, he regains consciousness.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥

नानक नदरि करे जे आपणी सतिगुरु मेलै सोइ ॥

Naanak nadari kare je aapa(nn)ee satiguru melai soi ||

ਹੇ ਨਾਨਕ! ਜਿਸ ਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰੇ ਤਾਂ ਓਸੇ ਨੂੰ ਸਤਿਗੁਰੂ ਮੇਲਦਾ ਹੈ ।

हे नानक यदि परमात्मा अपनी कृपा द्रष्टि धारण करे तो वह मनुष्य की सतगुरु से भेंट करा देता है।

O Nanak, when the Lord casts His Glance of Grace, He causes him to meet the True Guru.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥

गुर प्रसादि जीवतु मरै ता फिरि मरणु न होइ ॥२॥

Gur prsaadi jeevatu marai taa phiri mara(nn)u na hoi ||2||

ਜੇ ਸਤਿਗੁਰੂ ਦੀ ਕਿਰਪਾ ਨਾਲ (ਮਨੁੱਖ) ਜੀਊਂਦਾ ਹੋਇਆ ਹੀ ਮਰਦਾ (ਭਾਵ, ਹਉਮੇ ਛਡ ਦੇਂਦਾ) ਹੈ ਤਾਂ ਫੇਰ ਮੁੜ ਕੇ ਮਰਨਾ ਨਹੀਂ ਹੁੰਦਾ (ਭਾਵ, ਜਨਮ ਮਰਨ ਤੋਂ ਬਚ ਜਾਂਦਾ ਹੈ) ॥੨॥

गुरु की कृपा से यदि मनुष्य जीवित ही मरा रहे अर्थात् मोह-माया से निर्लिप्त रहे तो वह दोबारा नहीं मरता। २ ॥

By Guru's Grace, remain dead while yet alive, and you shall not have to die again. ||2||

Guru Amardas ji / Raag Bihagra / Bihagre ki vaar (M: 4) / Guru Granth Sahib ji - Ang 554

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥

जिस दा कीता सभु किछु होवै तिस नो परवाह नाही किसै केरी ॥

Jis daa keetaa sabhu kichhu hovai tis no paravaah naahee kisai keree ||

ਉਸ ਪ੍ਰਭੂ ਨੂੰ ਕਿਸੇ ਦੀ ਕਾਣ ਨਹੀਂ ਕਿਉਂਕਿ ਸਭ ਕੁਝ ਹੁੰਦਾ ਹੀ ਉਸ ਦਾ ਕੀਤਾ ਹੋਇਆ ਹੈ ।

जिस परमात्मा का किया सबकुछ होता है, उसे किसी की कोई परवाह नहीं।

By His doing, everything happens; what does He care for anyone else?

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥

हरि जीउ तेरा दिता सभु को खावै सभ मुहताजी कढै तेरी ॥

Hari jeeu teraa ditaa sabhu ko khaavai sabh muhataajee kadhai teree ||

ਹੇ ਹਰੀ! ਹਰੇਕ ਜੀਵ ਤੇਰਾ ਦਿੱਤਾ ਖਾਂਦਾ ਹੈ ਤੇ ਸਾਰੀ ਸ੍ਰਿਸ਼ਟੀ ਤੇਰੀ ਮੁਥਾਜੀ ਕੱਢਦੀ ਹੈ ।

हे श्रीहरि ! जीव तेरा दिया हुआ ही सबकुछ खाते हैं और सभी तेरी ही अनुसेवा करते हैं।

O Dear Lord, everyone eats whatever You give - all are subservient to You.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 554

Download SGGS PDF Daily Updates ADVERTISE HERE