ANG 552, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ ॥

मनमुख माइआ मोहु है नामि न लगो पिआरु ॥

Manamukh maaiaa mohu hai naami na lago piaaru ||

ਮਨਮੁਖ ਦਾ ਮਾਇਆ ਵਿਚ ਮੋਹ ਹੈ (ਇਸ ਕਰ ਕੇ) ਨਾਮ ਵਿਚ ਉਸਦਾ ਪਿਆਰ ਨਹੀਂ ਬਣਦਾ ।

स्वेच्छाचारी मनुष्य माया के मोह में लीन है, जिसके कारण वह परमात्मा के नाम से प्रेम नहीं लगाता।

The self-willed manmukh is emotionally attached to Maya - he has no love for the Naam.

Guru Amardas ji / Raag Bihagra / Bihagre ki vaar (M: 4) / Ang 552

ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ ॥

कूड़ु कमावै कूड़ु संग्रहै कूड़ु करे आहारु ॥

Koo(rr)u kamaavai koo(rr)u sanggrhai koo(rr)u kare aahaaru ||

ਉਹ (ਮਾਇਆ ਰੂਪ) ਖੋਟ ਕਮਾਉਂਦਾ, ਖੋਟ ਹੀ ਇਕੱਠੀ ਕਰਦਾ ਹੈ ਤੇ ਖੋਟ ਨੂੰ ਹੀ ਆਪਣੀ ਖ਼ੁਰਾਕ ਬਣਾਉਂਦਾ ਹੈ (ਭਾਵ, ਜ਼ਿੰਦਗੀ ਦਾ ਆਸਰਾ ਸਮਝਦਾ ਹੈ) ।

वह झूठ ही कमाता है और झूठ ही संग्रह करता रहता है तथा झूठ को ही अपना भोजन बनाता है।

He practices falsehood, gathers in falsehood, and makes falsehood his sustenance.

Guru Amardas ji / Raag Bihagra / Bihagre ki vaar (M: 4) / Ang 552

ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ ॥

बिखु माइआ धनु संचि मरहि अंते होइ सभु छारु ॥

Bikhu maaiaa dhanu sancchi marahi antte hoi sabhu chhaaru ||

(ਮਨੁੱਖ) ਵਿਹੁ ਰੂਪ ਮਾਇਆ-ਧਨ ਨੂੰ ਇਕੱਠਾ ਕਰ ਕਰ ਕੇ ਖਪਦੇ ਮਰਦੇ ਹਨ ਤੇ ਉਹ ਸਾਰਾ ਧਨ ਅਖ਼ੀਰ ਵੇਲੇ ਸੁਆਹ (ਵਾਂਗ) ਹੋ ਜਾਂਦਾ ਹੈ ।

यह विषैली माया-धन को संचित करता हुआ प्राण त्याग देता है और अंततः यह सबकुछ भरम बन जाता है।

He collects the poisonous wealth of Maya, and then dies; in the end, it is all reduced to ashes.

Guru Amardas ji / Raag Bihagra / Bihagre ki vaar (M: 4) / Ang 552

ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥

करम धरम सुच संजम करहि अंतरि लोभु विकारु ॥

Karam dharam such sanjjam karahi anttari lobhu vikaaru ||

ਉਹ ਆਪਣੇ ਵਲੋਂ ਕਰਮ ਤੇ ਧਰਮ ਪਵਿਤ੍ਰਤਾ ਦੇ ਸਾਧਨ ਤੇ ਹੋਰ ਸੰਜਮ (ਭੀ) ਕਰਦੇ ਹਨ (ਪਰ) ਉਹਨਾਂ ਦੇ ਹਿਰਦੇ ਵਿਚ ਲੋਭ ਤੇ ਵਿਕਾਰ (ਹੀ) ਰਹਿੰਦਾ ਹੈ ।

वह आडम्बर के तौर पर कर्म-धर्म, पवित्रता तथा आत्म-संयम के कार्य करता रहता है किन्तु उसके मन में लोभ तथा विकार मौजूद होते हैं।

He practices religious rituals, purity and austere self-discipline, but within, there is greed and corruption.

Guru Amardas ji / Raag Bihagra / Bihagre ki vaar (M: 4) / Ang 552

ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥੨॥

नानक जि मनमुखु कमावै सु थाइ ना पवै दरगहि होइ खुआरु ॥२॥

Naanak ji manamukhu kamaavai su thaai naa pavai daragahi hoi khuaaru ||2||

ਹੇ ਨਾਨਕ! ਮਨ ਦੇ ਅਧੀਨ ਹੋਇਆ ਹੋਇਆ ਮਨੁੱਖ ਜੋ ਕੁਝ (ਭੀ) ਕਰਦਾ ਹੈ ਉਹ ਕਬੂਲ ਨਹੀਂ ਹੁੰਦਾ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਉਹ ਖ਼ੁਆਰ ਹੁੰਦਾ ਹੈ ॥੨॥

हे नानक ! जो कुछ भी स्वेच्छायारी मनुष्य करता है, वह स्वीकृत नहीं होता और परमात्मा के दरबार में ख्वार (नाश) ही होता है ।२।

O Nanak, whatever the self-willed manmukh does, is not acceptable; in the Court of the Lord, he is dishonored. ||2||

Guru Amardas ji / Raag Bihagra / Bihagre ki vaar (M: 4) / Ang 552


ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Bihagra / Bihagre ki vaar (M: 4) / Ang 552

ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ ॥

आपे खाणी आपे बाणी आपे खंड वरभंड करे ॥

Aape khaa(nn)ee aape baa(nn)ee aape khandd varabhandd kare ||

ਪ੍ਰਭੂ ਆਪ ਹੀ ਖਾਣੀਆਂ, ਬੋਲੀਆਂ, ਖੰਡ ਤੇ ਬ੍ਰਹਮੰਡ ਬਣਾਉਂਦਾ ਹੈ ।

हे ईश्वर ! तू आप ही चारों उत्पति के स्रोत है, आप ही वाणी है और आप ही खण्ड-ब्रहाण्ड रचे हैं।

He Himself created the four sources of creation, and He Himself fashioned speech; He Himself formed the worlds and solar systems.

Guru Ramdas ji / Raag Bihagra / Bihagre ki vaar (M: 4) / Ang 552

ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥

आपि समुंदु आपि है सागरु आपे ही विचि रतन धरे ॥

Aapi samunddu aapi hai saagaru aape hee vichi ratan dhare ||

ਆਪ ਹੀ ਸਮੁੰਦਰ ਸਾਗਰ ਹੈ ਤੇ ਉਸ ਨੇ ਆਪ ਹੀ ਇਸ ਵਿਚ (ਸਿਫ਼ਤ-ਸਾਲਾਹ ਰੂਪ) ਰਤਨ ਲੁਕਾ ਰੱਖੇ ਹਨ ।

तू आप ही समुद्र है और आप ही सागर है तथा आप ही उसमें हीरे-मोती इत्यादि रत्न रखे हैं।

He Himself is the ocean, and He Himself is the sea; He Himself puts the pearls in it.

Guru Ramdas ji / Raag Bihagra / Bihagre ki vaar (M: 4) / Ang 552

ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥

आपि लहाए करे जिसु किरपा जिस नो गुरमुखि करे हरे ॥

Aapi lahaae kare jisu kirapaa jis no guramukhi kare hare ||

ਜਿਸ ਤੇ ਕਿਰਪਾ ਕਰਦਾ ਹੈ, ਤੇ ਜਿਸ ਨੂੰ ਸਤਿਗੁਰੂ ਦੇ ਸਨਮੁਖ ਕਰਦਾ ਹੈ ਉਸ ਨੂੰ ਆਪ ਹੀ ਉਹ ਰਤਨ ਲਭਾ ਦੇਂਦਾ ਹੈ ।

वह जिस व्यक्ति पर भी कृपा धारण करके गुरुमुख बना देता है, उसे आप ही हीरे मोती इत्यादि रत्न दिलवा देता है

By His Grace, the Lord enables the Gurmukh to find these pearls.

Guru Ramdas ji / Raag Bihagra / Bihagre ki vaar (M: 4) / Ang 552

ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ ॥

आपे भउजलु आपि है बोहिथा आपे खेवटु आपि तरे ॥

Aape bhaujalu aapi hai bohithaa aape khevatu aapi tare ||

ਪ੍ਰਭੂ ਆਪ ਹੀ (ਸੰਸਾਰ) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਮੱਲਾਹ ਹੈ ਤੇ ਆਪ ਹੀ ਤਰਦਾ ਹੈ ।

ईश्वर आप ही भयानक सागर है, आप ही जहाज है, आप ही खेवट और आप ही उससे पार होता है।

He Himself is the terrifying world-ocean, and He Himself is the boat; He Himself is the boatman, and He Himself ferries us across.

Guru Ramdas ji / Raag Bihagra / Bihagre ki vaar (M: 4) / Ang 552

ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ ॥੯॥

आपे करे कराए करता अवरु न दूजा तुझै सरे ॥९॥

Aape kare karaae karataa avaru na doojaa tujhai sare ||9||

ਆਪ ਹੀ ਸਭ ਕੁਝ ਕਰਦਾ ਕਰਾਉਂਦਾ ਹੈ । ਹੇ ਪ੍ਰਭੂ! ਤੇਰੇ ਜਿਹਾ ਦੂਜਾ ਕੋਈ ਨਹੀਂ ॥੯॥

विश्व का रचयिता आप ही सबकुछ करता एवं जीवों से करवाता है, हे कर्ता ! तुझ जैसा बड़ा कोई भी नहीं ॥ ६॥

The Creator Himself acts, and causes us to act; no one else can equal You, Lord. ||9||

Guru Ramdas ji / Raag Bihagra / Bihagre ki vaar (M: 4) / Ang 552


ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३॥

Shalok, Third Mehl:

Guru Amardas ji / Raag Bihagra / Bihagre ki vaar (M: 4) / Ang 552

ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥

सतिगुर की सेवा सफल है जे को करे चितु लाइ ॥

Satigur kee sevaa saphal hai je ko kare chitu laai ||

ਜੇ ਮਨੁੱਖ ਮਨ ਟਿਕਾ ਕੇ ਸਤਿਗੁਰੂ ਦੀ (ਦੱਸੀ ਹੋਈ) ਕਾਰ ਕਰੇ, ਤਾਂ ਉਹ ਸੇਵਾ ਜ਼ਰੂਰ ਫਲ ਦੇਂਦੀ ਹੈ ।

सतिगुरु की सेवा तभी सफल है, यदि कोई व्यक्ति इसे मन लगाकर श्रद्धा से करे।

Fruitful is service to the True Guru, if one does so with a sincere mind.

Guru Amardas ji / Raag Bihagra / Bihagre ki vaar (M: 4) / Ang 552

ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥

नामु पदारथु पाईऐ अचिंतु वसै मनि आइ ॥

Naamu padaarathu paaeeai achinttu vasai mani aai ||

ਇੰਜ ਨਾਮ ਧਨ ਮਿਲ ਜਾਂਦਾ ਹੈ ਤੇ ਚਿੰਤਾ ਤੋਂ ਰਹਿਤ (ਪ੍ਰਭੂ) ਮਨ ਵਿਚ ਆ ਵੱਸਦਾ ਹੈ ।

इस प्रकार उसे परमात्मा का नाम रुपी बहुमूल्य धन प्राप्त हो जाता है और अचिंत ही परमात्मा उसके मन में आकर निवास कर लेता है।

The treasure of the Naam, is obtained, and the mind comes to be free of anxiety.

Guru Amardas ji / Raag Bihagra / Bihagre ki vaar (M: 4) / Ang 552

ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥

जनम मरन दुखु कटीऐ हउमै ममता जाइ ॥

Janam maran dukhu kateeai haumai mamataa jaai ||

ਤੇ ਇਹ ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ ਤੇ ਹਉਮੈ ਮਮਤਾ ਦੂਰ ਹੋ ਜਾਂਦੀ ਹੈ ।

उसके जन्म - मरण की पीड़ा नष्ट ह जाती है और अहंकार तथा ममता दूर हो जाती है।

The pains of birth and death are eradicated, and the mind is rid of egotism and self-conceit.

Guru Amardas ji / Raag Bihagra / Bihagre ki vaar (M: 4) / Ang 552

ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥

उतम पदवी पाईऐ सचे रहै समाइ ॥

Utam padavee paaeeai sache rahai samaai ||

ਤੇ ਇੰਜ (ਪ੍ਰਭੂ ਦੀ ਹਜ਼ੂਰੀ ਵਿਚ) ਵੱਡਾ ਰੁਤਬਾ ਮਿਲਦਾ ਹੈ, ਮਨੁੱਖ ਸੱਚੇ ਹਰੀ ਵਿਚ ਸਮਾਇਆ ਰਹਿੰਦਾ ਹੈ ।

वह उत्तम पदवी प्राप्त कर लेता है और सत्य में ही समाया रहता है।

One achieves the ultimate state, and remains absorbed in the True Lord.

Guru Amardas ji / Raag Bihagra / Bihagre ki vaar (M: 4) / Ang 552

ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥

नानक पूरबि जिन कउ लिखिआ तिना सतिगुरु मिलिआ आइ ॥१॥

Naanak poorabi jin kau likhiaa tinaa satiguru miliaa aai ||1||

ਹੇ ਨਾਨਕ! ਮੁੱਢ ਤੋਂ ਜਿਨ੍ਹਾਂ ਦੇ ਹਿਰਦੇ ਵਿਚ (ਚੰਗੇ ਸੰਸਕਾਰ) ਉੱਕਰੇ ਹੋਏ ਹਨ, ਉਹਨਾਂ ਨੂੰ ਹੀ ਸਤਿਗੁਰੂ ਆ ਮਿਲਦਾ ਹੈ (ਭਾਵ, ਉਹੀ ਸਤਿਗੁਰੂ ਨੂੰ ਪਛਾਣ ਲੈਂਦੇ ਹਨ) ॥੧॥

हे नानक ! जिनके पूर्व के शुभकर्मों द्वारा भाग्य लिखा होता है, उन्हें सतिगुरु आकर मिल जाता है॥ १ ॥

O Nanak, the True Guru comes and meets those who have such pre-ordained destiny. ||1||

Guru Amardas ji / Raag Bihagra / Bihagre ki vaar (M: 4) / Ang 552


ਮਃ ੩ ॥

मः ३ ॥

M:h 3 ||

महला ३ ॥

Third Mehl:

Guru Amardas ji / Raag Bihagra / Bihagre ki vaar (M: 4) / Ang 552

ਨਾਮਿ ਰਤਾ ਸਤਿਗੁਰੂ ਹੈ ਕਲਿਜੁਗ ਬੋਹਿਥੁ ਹੋਇ ॥

नामि रता सतिगुरू है कलिजुग बोहिथु होइ ॥

Naami rataa satiguroo hai kalijug bohithu hoi ||

ਸਤਿਗੁਰੂ (ਪ੍ਰਭੂ ਦੇ) ਨਾਮ ਵਿਚ ਭਿੱਜਾ ਹੋਇਆ ਹੁੰਦਾ ਹੈ ਤੇ ਕਲਿਜੁਗ (ਦੇ ਜੀਆਂ ਨੂੰ ਤਾਰਨ) ਲਈ ਜਹਾਜ਼ ਬਣਦਾ ਹੈ ।

सतगुरु ही परमात्मा के नाम में लीन है, जो इस कलयुग में जीवो को पार कराने वाला एक जहाज है।

The True Guru is imbued with the Naam, the Name of the Lord; He is the boat in this Dark Age of Kali Yuga.

Guru Amardas ji / Raag Bihagra / Bihagre ki vaar (M: 4) / Ang 552

ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ ॥

गुरमुखि होवै सु पारि पवै जिना अंदरि सचा सोइ ॥

Guramukhi hovai su paari pavai jinaa anddari sachaa soi ||

ਗੁਰੂ ਦੇ ਸਨਮੁਖ ਹੋਣ ਕਾਰਨ ਜਿਸ ਦੇ ਅੰਦਰ ਪ੍ਰਭੂ ਸਮਾ ਜਾਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।

जो मनुष्य गुरुमुख बन जाता है एवं जिसके हृदय में सच्चा परमात्मा निवास करता है, वह संसार सागर से पार हो जाता है।

One who becomes Gurmukh crosses over; the True Lord dwells within him.

Guru Amardas ji / Raag Bihagra / Bihagre ki vaar (M: 4) / Ang 552

ਨਾਮੁ ਸਮ੍ਹ੍ਹਾਲੇ ਨਾਮੁ ਸੰਗ੍ਰਹੈ ਨਾਮੇ ਹੀ ਪਤਿ ਹੋਇ ॥

नामु सम्हाले नामु संग्रहै नामे ही पति होइ ॥

Naamu samhaale naamu sanggrhai naame hee pati hoi ||

ਇੰਜ ਮਨੁੱਖ ਨਾਮ ਨੂੰ ਸਾਂਭਦਾ ਹੈ ਤੇ ਨਾਮ ਧਨ ਇਕੱਠਾ ਕਰਦਾ ਹੈ ਤੇ ਨਾਮ ਦੇ ਕਾਰਨ ਹੀ ਉਸ ਦਾ ਆਦਰ ਹੁੰਦਾ ਹੈ ।

वही उसके नाम को हृदय में संभालता है और नाम को ही संग्रह करता है और परमात्मा के नाम द्वारा ही उसका मान - सम्मान होता है।

He remembers the Naam, he gathers in the Naam, and he obtains honor through the Naam.

Guru Amardas ji / Raag Bihagra / Bihagre ki vaar (M: 4) / Ang 552

ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ ॥੨॥

नानक सतिगुरु पाइआ करमि परापति होइ ॥२॥

Naanak satiguru paaiaa karami paraapati hoi ||2||

ਹੇ ਨਾਨਕ! ਸਤਿਗੁਰੂ ਨੂੰ ਮਿਲ ਕੇ ਪ੍ਰਭੂ ਦੀ ਮੇਹਰ ਨਾਲ ਹੀ (ਭਾਵ, ਬਖ਼ਸ਼ਸ਼ ਦਾ ਪਾਤ੍ਰ ਬਣਿਆਂ ਹੀ) ਨਾਮ ਦੀ ਪ੍ਰਾਪਤੀ ਹੁੰਦੀ ਹੈ ॥੨॥

हे नानक ! जिन्होंने सतिगुरु को पाया है, उन्हें प्रभु-कृपा से ही प्राप्त हुआ है।॥ २॥

Nanak has found the True Guru; by His Grace, the Name is obtained. ||2||

Guru Amardas ji / Raag Bihagra / Bihagre ki vaar (M: 4) / Ang 552


ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Bihagra / Bihagre ki vaar (M: 4) / Ang 552

ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥

आपे पारसु आपि धातु है आपि कीतोनु कंचनु ॥

Aape paarasu aapi dhaatu hai aapi keetonu kancchanu ||

ਪ੍ਰਭੂ ਸੁਆਮੀ ਆਪ ਹੀ ਪਾਰਸ ਹੈ, ਆਪ ਹੀ ਲੋਹਾ ਹੈ ਤੇ ਉਸ ਨੇ ਆਪ ਹੀ (ਉਸ ਤੋਂ) ਸੋਨਾ ਬਣਾਇਆ ਹੈ ।

परमात्मा स्वयं ही पारस है, स्वयं ही धातु है और वह स्वयं ही धातु को स्वर्ण बना देता है।

He Himself is the Philosopher's Stone, He Himself is the metal, and He Himself is transformed into gold.

Guru Ramdas ji / Raag Bihagra / Bihagre ki vaar (M: 4) / Ang 552

ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥

आपे ठाकुरु सेवकु आपे आपे ही पाप खंडनु ॥

Aape thaakuru sevaku aape aape hee paap khanddanu ||

ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ ਤੇ ਆਪ ਹੀ ਪਾਪ ਦੂਰ ਕਰਨ ਵਾਲਾ ਹੈ ।

वह स्वयं ही मालिक है स्वयं ही सेवक है और स्वयं ही पाप नाश करने वाला है।

He Himself is the Lord and Master, He Himself is the servant, and He Himself is the Destroyer of sins.

Guru Ramdas ji / Raag Bihagra / Bihagre ki vaar (M: 4) / Ang 552

ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ ॥

आपे सभि घट भोगवै सुआमी आपे ही सभु अंजनु ॥

Aape sabhi ghat bhogavai suaamee aape hee sabhu anjjanu ||

ਸਾਰੇ ਸਰੀਰਾਂ ਵਿਚ ਆਪ ਹੀ ਵਿਆਪਕ ਹੋ ਕੇ ਮਾਇਕ ਪਦਾਰਥ ਭੋਗਦਾ ਹੈ ਤੇ ਸਾਰੀ ਮਾਇਆ ਭੀ ਆਪ ਹੀ ਹੈ ।

वह स्वयं ही सबके हृदयो में व्याप्त होकर पदार्थो का भोग करने वाला मालिक है और और स्वयं ही माया रूप है।

He Himself enjoys every heart; the Lord Master Himself is the basis of all illusion.

Guru Ramdas ji / Raag Bihagra / Bihagre ki vaar (M: 4) / Ang 552

ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥

आपि बिबेकु आपि सभु बेता आपे गुरमुखि भंजनु ॥

Aapi bibeku aapi sabhu betaa aape guramukhi bhanjjanu ||

ਆਪ ਹੀ ਬਿਬੇਕ (ਭਾਵ, ਗਿਆਨ) ਹੈ, ਆਪ ਹੀ ਸਾਰੇ (ਬਿਬੇਕ) ਨੂੰ ਜਾਣਨ ਵਾਲਾ ਹੈ ਤੇ ਆਪ ਹੀ ਸਤਿਗੁਰੂ ਦੇ ਸਨਮੁਖ ਹੋ ਕੇ (ਮਾਇਆ ਦੇ ਬੰਧਨ) ਤੋੜਨ ਵਾਲਾ ਹੈ ।

वह स्वयं ही विवेक है, स्वयं ही वेता है और स्वयं गुरुमुख होकर मोह-माया के बन्धन नाश करता है।

He Himself is the discerning one, and He Himself is the Knower of all; He Himself breaks the bonds of the Gurmukhs.

Guru Ramdas ji / Raag Bihagra / Bihagre ki vaar (M: 4) / Ang 552

ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥੧੦॥

जनु नानकु सालाहि न रजै तुधु करते तू हरि सुखदाता वडनु ॥१०॥

Janu naanaku saalaahi na rajai tudhu karate too hari sukhadaataa vadanu ||10||

ਹੇ ਕਰਤਾਰ! ਦਾਸ ਨਾਨਕ ਤੇਰੀ ਸਿਫ਼ਤ-ਸਾਲਾਹ ਕਰ ਕੇ ਰੱਜਦਾ ਨਹੀਂ (ਭਾਵ ਮੈਂ ਤੇਰੀ ਕੇਹੜੀ ਸਿਫ਼ਤ ਕਰਾਂ?), ਤੂੰ ਸਭ ਤੋਂ ਵੱਡਾ ਸੁਖਾਂ ਦਾ ਦਾਤਾ ਹੈਂ ॥੧੦॥

हे जग के रचियता हरी ! नानक तेरा स्तुतिगान करता हुआ तृप्त नहीं होता, तू सबसे बड़ा सुखदाता है॥ १०॥

Servant Nanak is not satisfied by merely praising You, O Creator Lord; You are the Great Giver of peace. ||10||

Guru Ramdas ji / Raag Bihagra / Bihagre ki vaar (M: 4) / Ang 552


ਸਲੋਕੁ ਮਃ ੪ ॥

सलोकु मः ४ ॥

Saloku M: 4 ||

श्लोक महला ४।

Shalok, Fourth Mehl:

Guru Ramdas ji / Raag Bihagra / Bihagre ki vaar (M: 4) / Ang 552

ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥

बिनु सतिगुर सेवे जीअ के बंधना जेते करम कमाहि ॥

Binu satigur seve jeea ke banddhanaa jete karam kamaahi ||

ਸਤਿਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾ ਜਿਤਨੇ ਕੰਮ ਜੀਵ ਕਰਦੇ ਹਨ ਉਹ ਉਹਨਾਂ ਲਈ ਬੰਧਨ ਬਣਦੇ ਹਨ ।

सतगुरु की सेवा-चाकरी के बिना मानव जीव जितने भी कर्म करता है, वे उसके लिए बन्धन रूप हैं।

Without serving the True Guru, the deeds which are done are only chains binding the soul.

Guru Ramdas ji / Raag Bihagra / Bihagre ki vaar (M: 4) / Ang 552

ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥

बिनु सतिगुर सेवे ठवर न पावही मरि जमहि आवहि जाहि ॥

Binu satigur seve thavar na paavahee mari jammahi aavahi jaahi ||

ਸਤਿਗੁਰੂ ਦੀ ਸੇਵਾ ਤੋਂ ਬਿਨਾ ਕੋਈ ਹੋਰ ਆਸਰਾ ਜੀਵਾਂ ਨੂੰ ਮਿਲਦਾ ਨਹੀਂ (ਤੇ ਇਸ ਕਰ ਕੇ) ਮਰਦੇ ਤੇ ਜੰਮਦੇ ਰਹਿੰਦੇ ਹਨ ।

गुरु की चाकरी के बिना मनुष्य को कहीं भी सुखद स्थान प्राप्त नहीं होता, जिसके कारन वह मरता और जन्मता रहता है।

Without serving the True Guru, they find no place of rest. They die, only to be born again - they continue coming and going.

Guru Ramdas ji / Raag Bihagra / Bihagre ki vaar (M: 4) / Ang 552

ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥

बिनु सतिगुर सेवे फिका बोलणा नामु न वसै मनि आइ ॥

Binu satigur seve phikaa bola(nn)aa naamu na vasai mani aai ||

ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਹੋਰ ਫਿੱਕੇ ਬੋਲ ਬੋਲਦਾ ਹੈ ਤੇ ਇਸ ਦੇ ਹਿਰਦੇ ਵਿਚ ਨਾਮ ਨਹੀਂ ਵੱਸਦਾ ।

गुरु के सेवा के बिना मनुष्य रसहीन फीका बोलता है, जिसके कारन परमात्मा का नाम आकर उसके मन में निवास नहीं करता।

Without serving the True Guru, their speech is insipid. They do not enshrine the Naam, the Name of the Lord, in the mind.

Guru Ramdas ji / Raag Bihagra / Bihagre ki vaar (M: 4) / Ang 552

ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥੧॥

नानक बिनु सतिगुर सेवे जम पुरि बधे मारीअहि मुहि कालै उठि जाहि ॥१॥

Naanak binu satigur seve jam puri badhe maareeahi muhi kaalai uthi jaahi ||1||

ਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਜੀਵ (ਮਾਨੋ) ਜਮਪੁਰੀ ਵਿਚ ਬੱਧੇ ਮਾਰੀਦੇ ਹਨ ਤੇ (ਤੁਰਨ ਵੇਲੇ) ਜੱਗ ਤੋਂ ਮੁਕਾਲਖ ਖੱਟ ਕੇ ਜਾਂਦੇ ਹਨ ॥੧॥

हे नानक ! सतिगुरु की सेवा-चाकरी के बिना मनुष्य काला मुँह करवाकर अर्थात् बेइज्जत होकर जगत से चल देता है और यमपुरी में बँधकर दण्ड भोगता रहता है| १॥

O Nanak, without serving the True Guru, they are bound and gagged, and beaten in the City of Death; they depart with blackened faces. ||1||

Guru Ramdas ji / Raag Bihagra / Bihagre ki vaar (M: 4) / Ang 552


ਮਃ ੩ ॥

मः ३ ॥

M:h 3 ||

महला ३।

Third Mehl:

Guru Amardas ji / Raag Bihagra / Bihagre ki vaar (M: 4) / Ang 552

ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥

इकि सतिगुर की सेवा करहि चाकरी हरि नामे लगै पिआरु ॥

Iki satigur kee sevaa karahi chaakaree hari naame lagai piaaru ||

ਕਈ ਮਨੁੱਖ ਸਤਿਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਕਰਦੇ ਹਨ ਤੇ ਉਹਨਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਬਣ ਜਾਂਦਾ ਹੈ ।

कुछ लोग सतिगुरु की सेवा-चाकरी करते हैं और परमेश्वर के नाम से प्रेम लगाते हैं।

Some wait upon and serve the True Guru; they embrace love for the Lord's Name.

Guru Amardas ji / Raag Bihagra / Bihagre ki vaar (M: 4) / Ang 552

ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥

नानक जनमु सवारनि आपणा कुल का करनि उधारु ॥२॥

Naanak janamu savaarani aapa(nn)aa kul kaa karani udhaaru ||2||

ਹੇ ਨਾਨਕ! ਐਸੇ ਮਨੁੱਖ ਆਪਣਾ ਜਨਮ ਸਵਾਰ ਲੈਂਦੇ ਹਨ ਤੇ ਆਪਣੀ ਕੁਲ ਭੀ ਤਾਰ ਲੈਂਦੇ ਹਨ ॥੨॥

हे नानक ! वे अपने अमूल्य जीवन को सांवर लेते हैं और अपनी समस्त वंशावलि का भी उद्धार पर लेते हैं। २॥

O Nanak, they reform their lives, and redeem their generations as well. ||2||

Guru Amardas ji / Raag Bihagra / Bihagre ki vaar (M: 4) / Ang 552


ਪਉੜੀ ॥

पउड़ी ॥

Pau(rr)ee ||

पउड़ी।

Pauree:

Guru Ramdas ji / Raag Bihagra / Bihagre ki vaar (M: 4) / Ang 552

ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥

आपे चाटसाल आपि है पाधा आपे चाटड़े पड़ण कउ आणे ॥

Aape chaatasaal aapi hai paadhaa aape chaata(rr)e pa(rr)a(nn) kau aa(nn)e ||

ਪ੍ਰਭੂ ਆਪ ਹੀ ਪਾਠਸ਼ਾਲਾ ਹੈ, ਆਪ ਹੀ ਉਸਤਾਦ ਹੈ, ਤੇ ਆਪ ਹੀ ਵਿਦਆਰਥੀ ਪੜ੍ਹਨ ਨੂੰ ਲਿਆਉਂਦਾ ਹੈ ।

परमात्मा स्वयं ही विद्या का मन्दिर है, स्वयं ही विद्या देने वाला शिक्षक है और स्वयं ही पड़ने हेतु विद्यार्थियों को लाता है।

He Himself is the school, He Himself is the teacher, and He Himself brings the students to be taught.

Guru Ramdas ji / Raag Bihagra / Bihagre ki vaar (M: 4) / Ang 552

ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥

आपे पिता माता है आपे आपे बालक करे सिआणे ॥

Aape pitaa maataa hai aape aape baalak kare siaa(nn)e ||

ਆਪ ਹੀ ਮਾਂ ਪਿਉ ਹੈ ਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ ।

वह आप ही पिता है और आप ही माता है वह स्वयं ही बालकों को विद्वान बना देता है।

He Himself is the father, He Himself is the mother, and He Himself makes the children wise.

Guru Ramdas ji / Raag Bihagra / Bihagre ki vaar (M: 4) / Ang 552

ਇਕ ਥੈ ਪੜਿ ਬੁਝੈ ਸਭੁ ਆਪੇ ਇਕ ਥੈ ਆਪੇ ਕਰੇ ਇਆਣੇ ॥

इक थै पड़ि बुझै सभु आपे इक थै आपे करे इआणे ॥

Ik thai pa(rr)i bujhai sabhu aape ik thai aape kare iaa(nn)e ||

ਇਕ ਥਾਂ ਸਭ ਕੁਝ ਪੜ੍ਹ ਕੇ ਆਪ ਹੀ ਸਮਝਦਾ ਹੈ ਤੇ ਇਕ ਥਾਂ ਆਪ ਹੀ ਬਾਲਕਾਂ ਨੂੰ ਇੰਞਾਣੇ ਕਰ ਦੇਂਦਾ ਹੈ ।

एक तरफ वह आप ही सब कुछ पढ़ता और बोध करता है किन्तु दूसरी तरफ वह आप ही जीवों को नासमझ बना देता है।

In one place, He teaches them to read and understand everything, while in another place, He Himself makes them ignorant.

Guru Ramdas ji / Raag Bihagra / Bihagre ki vaar (M: 4) / Ang 552

ਇਕਨਾ ਅੰਦਰਿ ਮਹਲਿ ਬੁਲਾਏ ਜਾ ਆਪਿ ਤੇਰੈ ਮਨਿ ਸਚੇ ਭਾਣੇ ॥

इकना अंदरि महलि बुलाए जा आपि तेरै मनि सचे भाणे ॥

Ikanaa anddari mahali bulaae jaa aapi terai mani sache bhaa(nn)e ||

ਤੂੰ ਇਕਨਾਂ ਨੂੰ ਆਪਣੇ ਮਹਿਲ ਵਿਚ ਧੁਰ ਅੰਦਰ ਬੁਲਾ ਲੈਂਦਾ ਹੈਂ ਜਦੋਂ ਉਹ ਤੇਰੇ ਮਨ ਨੂੰ ਚੰਗੇ ਲੱਗਦੇ ਹਨ ।

हे सच्चे परमात्मा ! कुछ जीव जो आप तेरे मन को अच्छे लगते हैं, उन्हें अपने दरबार में आतंत्रित कर लेते हो।

Some, You summon to the Mansion of Your Presence within, when they are pleasing to Your Mind, O True Lord.

Guru Ramdas ji / Raag Bihagra / Bihagre ki vaar (M: 4) / Ang 552


Download SGGS PDF Daily Updates ADVERTISE HERE