Ang 551, Guru Granth Sahib ji, Hindi Punjabi English

Download SGGS PDF Daily Updates

Gurbani LangMeanings
Punjabi Punjabi meaning
Hindi ---
English English meaning
Info (Author Raag Bani Ang Page)

ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ॥

आपे जलु आपे दे छिंगा आपे चुली भरावै ॥

Âape jalu âape đe chhinggaa âape chulee bharaavai ||

ਆਪ ਹੀ ਜਲ ਦਿੰਦਾ ਹੈ ਤੇ ਛਿੰਗਾ ਭੀ ਆਪ ਦੇਂਦਾ ਹੈ ਤੇ ਆਪ ਹੀ ਚੁਲੀ ਕਰਾਉਂਦਾ ਹੈ ।

He Himself is the water, He Himself gives the tooth-pick, and He Himself offers the mouthwash.

Guru Ramdas ji / Raag Bihagra / Bihagre ki vaar (M: 4) / Ang 551

ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥

आपे संगति सदि बहालै आपे विदा करावै ॥

Âape sanggaŧi sađi bahaalai âape viđaa karaavai ||

ਹਰੀ ਆਪ ਹੀ ਸੰਗਤਿ ਨੂੰ ਸੱਦ ਕੇ ਬਿਠਾਉਂਦਾ ਹੈ ਤੇ ਆਪ ਹੀ ਵਿਦਾ ਕਰਦਾ ਹੈ ।

He Himself calls and seats the congregation, and He Himself bids them goodbye.

Guru Ramdas ji / Raag Bihagra / Bihagre ki vaar (M: 4) / Ang 551

ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥੬॥

जिस नो किरपालु होवै हरि आपे तिस नो हुकमु मनावै ॥६॥

Jis no kirapaalu hovai hari âape ŧis no hukamu manaavai ||6||

ਜਿਸ ਉਤੇ ਪ੍ਰਭੂ ਆਪ ਦਇਆਲ ਹੁੰਦਾ ਹੈ ਉਸ ਨੂੰ ਆਪਣੀ ਰਜ਼ਾ (ਮਿੱਠੀ ਕਰ ਕੇ) ਮਨਾਂਦਾ ਹੈ ॥੬॥

One whom the Lord Himself blesses with His Mercy - the Lord causes him to walk according to His Will. ||6||

Guru Ramdas ji / Raag Bihagra / Bihagre ki vaar (M: 4) / Ang 551

ਸਲੋਕ ਮਃ ੩ ॥

सलोक मः ३ ॥

Salok M: 3 ||

Shalok, Third Mehl:

Guru Amardas ji / Raag Bihagra / Bihagre ki vaar (M: 4) / Ang 551

ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥

करम धरम सभि बंधना पाप पुंन सनबंधु ॥

Karam đharam sabhi banđđhanaa paap punn sanabanđđhu ||

(ਕਰਮ ਕਾਂਡ ਦੇ) ਕਰਮ ਤੇ ਧਰਮ ਸਾਰੇ ਬੰਧਨ (ਰੂਪ) ਹੀ ਹਨ ਅਤੇ ਚੰਗੇ ਜਾਂ ਮੰਦੇ ਕੰਮ ਭੀ (ਸੰਸਾਰ/ਮਾਇਆ ਨਾਲ ਮੋਹ) ਜੋੜੀ ਰੱਖਣ ਦਾ ਵਸੀਲਾ ਹਨ ।

Rituals and religions are all just entanglements; bad and good are bound up with them.

Guru Amardas ji / Raag Bihagra / Bihagre ki vaar (M: 4) / Ang 551

ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥

ममता मोहु सु बंधना पुत्र कलत्र सु धंधु ॥

Mamaŧaa mohu su banđđhanaa puŧr kalaŧr su đhanđđhu ||

ਮਮਤਾ ਤੇ ਮੋਹ ਭੀ ਬੰਧਨ-ਰੂਪ ਹੈ, ਪੁੱਤ੍ਰ ਤੇ ਇਸਤ੍ਰੀ-(ਇਹਨਾਂ ਦਾ ਪਿਆਰ ਭੀ) ਕਸ਼ਟ ਦਾ ਕਾਰਨ ਹੈ,

Those things done for the sake of children and spouse, in ego and attachment, are just more bonds.

Guru Amardas ji / Raag Bihagra / Bihagre ki vaar (M: 4) / Ang 551

ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ ॥

जह देखा तह जेवरी माइआ का सनबंधु ॥

Jah đekhaa ŧah jevaree maaīâa kaa sanabanđđhu ||

ਜਿੱਧਰ ਵੇਖਦਾ ਹਾਂ ਉਧਰ ਹੀ ਮਾਇਆ ਦਾ ਮੋਹ (ਰੂਪ) ਜੇਵੜੀ ਹੈ ।

Wherever I look, there I see the noose of attachment to Maya.

Guru Amardas ji / Raag Bihagra / Bihagre ki vaar (M: 4) / Ang 551

ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ ॥੧॥

नानक सचे नाम बिनु वरतणि वरतै अंधु ॥१॥

Naanak sache naam binu varaŧañi varaŧai ânđđhu ||1||

ਹੇ ਨਾਨਕ! ਸੱਚੇ ਨਾਮ ਤੋਂ ਬਿਨਾ ਅੰਨ੍ਹਾ ਮਨੁੱਖ (ਮਾਇਆ ਦੀ) ਵਰਤੋਂ ਹੀ ਵਰਤਦਾ ਹੈ ॥੧॥

O Nanak, without the True Name, the world is engrossed in blind entanglements. ||1||

Guru Amardas ji / Raag Bihagra / Bihagre ki vaar (M: 4) / Ang 551

ਮਃ ੪ ॥

मः ४ ॥

M:h 4 ||

Fourth Mehl:

Guru Ramdas ji / Raag Bihagra / Bihagre ki vaar (M: 4) / Ang 551

ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ ॥

अंधे चानणु ता थीऐ जा सतिगुरु मिलै रजाइ ॥

Ânđđhe chaanañu ŧaa ŧheeâi jaa saŧiguru milai rajaaī ||

ਅੰਨ੍ਹੇ ਮਨੁੱਖ ਨੂੰ ਚਾਨਣ ਤਾਂ ਹੀ ਹੁੰਦਾ ਹੈ ਜੇ (ਪ੍ਰਭੂ ਦੀ) ਰਜ਼ਾ ਵਿਚ ਉਸ ਨੂੰ ਸਤਿਗੁਰੂ ਮਿਲ ਪਏ ।

The blind receive the Divine Light, when they merge with the Will of the True Guru.

Guru Ramdas ji / Raag Bihagra / Bihagre ki vaar (M: 4) / Ang 551

ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ ॥

बंधन तोड़ै सचि वसै अगिआनु अधेरा जाइ ॥

Banđđhan ŧoɍai sachi vasai âgiâanu âđheraa jaaī ||

ਇੰਜ ਉਹ (ਮਾਇਆ ਦੇ) ਬੰਧਨ ਤੋੜ ਲੈਂਦਾ ਹੈ, ਸੱਚੇ ਹਰੀ ਵਿਚ ਲੀਨ ਹੋ ਜਾਂਦਾ ਹੈ ਤੇ ਉਸ ਦਾ ਅਗਿਆਨ (ਰੂਪ) ਹਨੇਰਾ ਦੂਰ ਹੋ ਜਾਂਦਾ ਹੈ ।

They break their bonds, and dwell in Truth, and the darkness of ignorance is dispelled.

Guru Ramdas ji / Raag Bihagra / Bihagre ki vaar (M: 4) / Ang 551

ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥

सभु किछु देखै तिसै का जिनि कीआ तनु साजि ॥

Sabhu kichhu đekhai ŧisai kaa jini keeâa ŧanu saaji ||

ਫਿਰ ਮਨੁੱਖ ਸਭ ਕੁਝ ਉਸੇ ਪ੍ਰਭੂ ਦਾ ਹੀ ਸਮਝਦਾ ਹੈ, ਜਿਸ ਨੇ ਸਰੀਰ ਬਣਾ ਕੇ ਪੈਦਾ ਕੀਤਾ ਹੈ ।

They see that everything belongs to the One who created and fashioned the body.

Guru Ramdas ji / Raag Bihagra / Bihagre ki vaar (M: 4) / Ang 551

ਨਾਨਕ ਸਰਣਿ ਕਰਤਾਰ ਕੀ ਕਰਤਾ ਰਾਖੈ ਲਾਜ ॥੨॥

नानक सरणि करतार की करता राखै लाज ॥२॥

Naanak sarañi karaŧaar kee karaŧaa raakhai laaj ||2||

ਹੇ ਨਾਨਕ! ਐਸਾ ਮਨੁੱਖ ਸਿਰਜਣਹਾਰ ਦੀ ਸਰਣੀ ਪੈਂਦਾ ਹੈ ਤੇ ਸਿਰਜਣਹਾਰ ਉਸ ਦੀ ਪੈਜ ਰੱਖਦਾ ਹੈ (ਭਾਵ, ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) ॥੨॥

Nanak seeks the Sanctuary of the Creator - the Creator preserves his honor. ||2||

Guru Ramdas ji / Raag Bihagra / Bihagre ki vaar (M: 4) / Ang 551

ਪਉੜੀ ॥

पउड़ी ॥

Paūɍee ||

Pauree:

Guru Ramdas ji / Raag Bihagra / Bihagre ki vaar (M: 4) / Ang 551

ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ॥

जदहु आपे थाटु कीआ बहि करतै तदहु पुछि न सेवकु बीआ ॥

Jađahu âape ŧhaatu keeâa bahi karaŧai ŧađahu puchhi na sevaku beeâa ||

ਜਦੋਂ ਪ੍ਰਭੂ ਨੇ ਆਪ ਹੀ ਬਹਿ ਕੇ ਰਚਨਾ ਰਚੀ ਤਦੋਂ ਉਸ ਨੇ ਕਿਸੇ ਦੂਸਰੇ ਸੇਵਕ ਪਾਸੋਂ ਸਲਾਹ ਨਹੀਂ ਲਈ ਸੀ,

When the Creator, sitting all by Himself, created the Universe, he did not consult with any of His servants;

Guru Ramdas ji / Raag Bihagra / Bihagre ki vaar (M: 4) / Ang 551

ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰੁ ਨ ਦੂਜਾ ਕੀਆ ॥

तदहु किआ को लेवै किआ को देवै जां अवरु न दूजा कीआ ॥

Ŧađahu kiâa ko levai kiâa ko đevai jaan âvaru na đoojaa keeâa ||

ਜਦੋਂ ਹੋਰ ਦੂਸਰਾ ਕੋਈ ਪੈਦਾ ਹੀ ਨਹੀਂ ਸੀ ਕੀਤਾ, ਤਾਂ ਕਿਸੇ ਨੇ ਕਿਸੇ ਪਾਸੋਂ ਲੈਣਾ ਕੀਹ ਸੀ ਤੇ ਦੇਣਾ ਕੀਹ ਸੀ?

So what can anyone take, and what can anyone give, when He did not create any other like Himself?

Guru Ramdas ji / Raag Bihagra / Bihagre ki vaar (M: 4) / Ang 551

ਫਿਰਿ ਆਪੇ ਜਗਤੁ ਉਪਾਇਆ ਕਰਤੈ ਦਾਨੁ ਸਭਨਾ ਕਉ ਦੀਆ ॥

फिरि आपे जगतु उपाइआ करतै दानु सभना कउ दीआ ॥

Phiri âape jagaŧu ūpaaīâa karaŧai đaanu sabhanaa kaū đeeâa ||

ਫਿਰ ਹਰੀ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਤੇ ਸਭ ਜੀਵਾਂ ਨੂੰ ਰੋਜ਼ੀ ਦਿੱਤੀ ।

Then, after fashioning the world, the Creator blessed all with His blessings.

Guru Ramdas ji / Raag Bihagra / Bihagre ki vaar (M: 4) / Ang 551

ਆਪੇ ਸੇਵ ਬਣਾਈਅਨੁ ਗੁਰਮੁਖਿ ਆਪੇ ਅੰਮ੍ਰਿਤੁ ਪੀਆ ॥

आपे सेव बणाईअनु गुरमुखि आपे अम्रितु पीआ ॥

Âape sev bañaaëeânu guramukhi âape âmmmriŧu peeâa ||

ਗੁਰੂ ਦੀ ਰਾਹੀਂ ਸਿਮਰਨ ਦੀ ਜੁਗਤਿ ਪ੍ਰਭੂ ਨੇ ਆਪ ਹੀ ਬਣਾਈ ਤੇ ਆਪ ਹੀ ਉਸ ਨੇ (ਨਾਮ-ਰੂਪ) ਅੰਮ੍ਰਿਤ ਪੀਤਾ ।

He Himself instructs us in His service, and as Gurmukh, we drink in His Ambrosial Nectar.

Guru Ramdas ji / Raag Bihagra / Bihagre ki vaar (M: 4) / Ang 551

ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ ॥੭॥

आपि निरंकार आकारु है आपे आपे करै सु थीआ ॥७॥

Âapi nirankkaar âakaaru hai âape âape karai su ŧheeâa ||7||

ਪ੍ਰਭੂ ਆਪ ਹੀ ਆਕਾਰ ਤੋਂ ਰਹਿਤ ਹੈ ਤੇ ਆਪ ਹੀ ਆਕਾਰ ਵਾਲਾ ਹੈ, ਜੋ ਉਹ ਆਪ ਕਰਦਾ ਹੈ ਸੋਈ ਹੁੰਦਾ ਹੈ ॥੭॥

He Himself is formless, and He Himself is formed; whatever He Himself does, comes to pass. ||7||

Guru Ramdas ji / Raag Bihagra / Bihagre ki vaar (M: 4) / Ang 551

ਸਲੋਕ ਮਃ ੩ ॥

सलोक मः ३ ॥

Salok M: 3 ||

Shalok, Third Mehl:

Guru Amardas ji / Raag Bihagra / Bihagre ki vaar (M: 4) / Ang 551

ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥

गुरमुखि प्रभु सेवहि सद साचा अनदिनु सहजि पिआरि ॥

Guramukhi prbhu sevahi sađ saachaa ânađinu sahaji piâari ||

ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਅਵਸਥਾ ਵਿਚ ਲਿਵ ਜੋੜ ਕੇ (ਭਾਵ, ਸਦਾ ਇਕਾਗਰ ਚਿੱਤ ਰਹਿ ਕੇ) ਸਦਾ ਸੱਚੇ ਪ੍ਰਭੂ ਨੂੰ ਸਿਮਰਦੇ ਹਨ,

The Gurmukhs serve God forever; night and day, they are steeped in the Love of the True Lord.

Guru Amardas ji / Raag Bihagra / Bihagre ki vaar (M: 4) / Ang 551

ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥

सदा अनंदि गावहि गुण साचे अरधि उरधि उरि धारि ॥

Sađaa ânanđđi gaavahi guñ saache ârađhi ūrađhi ūri đhaari ||

ਤੇ ਹੇਠ ਉਪਰ (ਸਭ ਥਾਈਂ) ਵਿਆਪਕ ਹਰੀ ਨੂੰ ਹਿਰਦੇ ਵਿਚ ਪ੍ਰੋ ਕੇ ਚੜ੍ਹਦੀ ਕਲਾ ਵਿਚ (ਰਹਿ ਕੇ) ਸਦਾ ਸੱਚੇ ਦੀ ਸਿਫ਼ਤ-ਸਾਲਾਹ ਕਰਦੇ ਹਨ ।

They are in bliss forever, singing the Glorious Praises of the True Lord; in this world and in the next, they keep Him clasped to their hearts.

Guru Amardas ji / Raag Bihagra / Bihagre ki vaar (M: 4) / Ang 551

ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥

अंतरि प्रीतमु वसिआ धुरि करमु लिखिआ करतारि ॥

Ânŧŧari preeŧamu vasiâa đhuri karamu likhiâa karaŧaari ||

ਧੁਰੋਂ ਹੀ ਕਰਤਾਰ ਨੇ (ਉਹਨਾਂ ਲਈ) ਬਖ਼ਸ਼ਸ਼ (ਦਾ ਫ਼ੁਰਮਾਨ) ਲਿਖ ਦਿੱਤਾ ਹੈ ਜਿਸ ਕਰਕੇ ਉਹਨਾਂ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਵੱਸਦਾ ਹੈ ।

Their Beloved dwells deep within; the Creator pre-ordained this destiny.

Guru Amardas ji / Raag Bihagra / Bihagre ki vaar (M: 4) / Ang 551

ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥

नानक आपि मिलाइअनु आपे किरपा धारि ॥१॥

Naanak âapi milaaīânu âape kirapaa đhaari ||1||

ਹੇ ਨਾਨਕ! ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਵਿਚ ਮਿਲਾ ਲਿਆ ਹੈ ॥੧॥

O Nanak, He blends them into Himself; He Himself showers His Mercy upon them. ||1||

Guru Amardas ji / Raag Bihagra / Bihagre ki vaar (M: 4) / Ang 551

ਮਃ ੩ ॥

मः ३ ॥

M:h 3 ||

Third Mehl:

Guru Amardas ji / Raag Bihagra / Bihagre ki vaar (M: 4) / Ang 551

ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥

कहिऐ कथिऐ न पाईऐ अनदिनु रहै सदा गुण गाइ ॥

Kahiâi kaŧhiâi na paaëeâi ânađinu rahai sađaa guñ gaaī ||

ਕੇਵਲ ਕਹਿੰਦਿਆਂ ਤੇ ਕਥਦਿਆਂ ਪ੍ਰਭੂ ਨਹੀਂ ਮਿਲਦਾ, ਚਾਹੇ ਜੀਵ ਹਰ ਵੇਲੇ ਗੁਣ ਗਾਉਂਦਾ ਰਹੇ,

By merely talking and speaking, He is not found. Night and day, sing His Glorious Praises continually.

Guru Amardas ji / Raag Bihagra / Bihagre ki vaar (M: 4) / Ang 551

ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥

विणु करमै किनै न पाइओ भउकि मुए बिललाइ ॥

Viñu karamai kinai na paaīõ bhaūki muē bilalaaī ||

ਮੇਹਰ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ, ਕਈ ਰੋਂਦੇ ਕੁਰਲਾਉਂਦੇ ਮਰ ਗਏ ਹਨ ।

Without His Merciful Grace, no one finds Him; many have died barking and bewailing.

Guru Amardas ji / Raag Bihagra / Bihagre ki vaar (M: 4) / Ang 551

ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥

गुर कै सबदि मनु तनु भिजै आपि वसै मनि आइ ॥

Gur kai sabađi manu ŧanu bhijai âapi vasai mani âaī ||

ਸਤਿਗੁਰੂ ਦੇ ਸ਼ਬਦ ਨਾਲ (ਹੀ) ਮਨ ਤੇ ਤਨ ਭਿੱਜਦਾ ਹੈ ਤੇ ਪ੍ਰਭੂ ਹਿਰਦੇ ਵਿਚ ਵੱਸਦਾ ਹੈ ।

When the mind and body are saturated with the Word of the Guru's Shabad, the Lord Himself comes to dwell in his mind.

Guru Amardas ji / Raag Bihagra / Bihagre ki vaar (M: 4) / Ang 551

ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥

नानक नदरी पाईऐ आपे लए मिलाइ ॥२॥

Naanak nađaree paaëeâi âape laē milaaī ||2||

ਹੇ ਨਾਨਕ! ਪ੍ਰਭੂ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ, ਉਹ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾਂਦਾ ਹੈ ॥੨॥

O Nanak, by His Grace, He is found; He unites us in His Union. ||2||

Guru Amardas ji / Raag Bihagra / Bihagre ki vaar (M: 4) / Ang 551

ਪਉੜੀ ॥

पउड़ी ॥

Paūɍee ||

Pauree:

Guru Ramdas ji / Raag Bihagra / Bihagre ki vaar (M: 4) / Ang 551

ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥

आपे वेद पुराण सभि सासत आपि कथै आपि भीजै ॥

Âape veđ puraañ sabhi saasaŧ âapi kaŧhai âapi bheejai ||

ਸਾਰੇ ਵੇਦ ਪੁਰਾਣ ਤੇ ਸ਼ਾਸਤ੍ਰ ਪ੍ਰਭੂ ਆਪ ਹੀ ਰਚਣ ਵਾਲਾ ਹੈ, ਆਪ ਹੀ ਇਹਨਾਂ ਦੀ ਕਥਾ ਕਰਦਾ ਹੈ ਤੇ ਆਪ ਹੀ (ਸੁਣ ਕੇ) ਪ੍ਰਸੰਨ ਹੁੰਦਾ ਹੈ ।

He Himself is the Vedas, the Puraanas and all the Shaastras; He Himself chants them, and He Himself is pleased.

Guru Ramdas ji / Raag Bihagra / Bihagre ki vaar (M: 4) / Ang 551

ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥

आपे ही बहि पूजे करता आपि परपंचु करीजै ॥

Âape hee bahi pooje karaŧaa âapi parapancchu kareejai ||

ਹਰੀ ਆਪ ਹੀ ਬੈਠ ਕੇ (ਪੁਰਾਣ ਆਦਿਕ ਮਤ-ਅਨੁਸਾਰ) ਪੂਜਾ ਕਰਦਾ ਹੈ ਤੇ ਆਪ ਹੀ (ਹੋਰ) ਪਸਾਰਾ ਪਸਾਰਦਾ ਹੈ ।

He Himself sits down to worship, and He Himself creates the world.

Guru Ramdas ji / Raag Bihagra / Bihagre ki vaar (M: 4) / Ang 551

ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥

आपि परविरति आपि निरविरती आपे अकथु कथीजै ॥

Âapi paraviraŧi âapi niraviraŧee âape âkaŧhu kaŧheejai ||

ਆਪ ਹੀ ਸੰਸਾਰ ਵਿਚ ਖਚਿਤ ਹੋ ਰਿਹਾ ਹੈ ਤੇ ਆਪ ਹੀ ਏਸ ਤੋਂ ਕਿਨਾਰਾ ਕਰੀ ਬੈਠਾ ਹੈ ਤੇ ਕਥਨ ਤੋਂ ਪਰੇ ਆਪਣਾ ਆਪਾ ਆਪ ਹੀ ਬਿਆਨ ਕਰਦਾ ਹੈ ।

He Himself is a householder, and He Himself is a renunciate; He Himself utters the Unutterable.

Guru Ramdas ji / Raag Bihagra / Bihagre ki vaar (M: 4) / Ang 551

ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥

आपे पुंनु सभु आपि कराए आपि अलिपतु वरतीजै ॥

Âape punnu sabhu âapi karaaē âapi âlipaŧu varaŧeejai ||

ਪੁੰਨ ਭੀ ਆਪ ਹੀ ਕਰਾਉਂਦਾ ਹੈ, ਫੇਰ (ਪਾਪ) ਪੁੰਨ ਤੋਂ ਅਲੇਪ ਭੀ ਆਪ ਹੀ ਵਰਤਦਾ ਹੈ ।

He Himself is all goodness, and He Himself causes us to act; He Himself remains detached.

Guru Ramdas ji / Raag Bihagra / Bihagre ki vaar (M: 4) / Ang 551

ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥੮॥

आपे सुखु दुखु देवै करता आपे बखस करीजै ॥८॥

Âape sukhu đukhu đevai karaŧaa âape bakhas kareejai ||8||

ਆਪ ਹੀ ਪ੍ਰਭੂ ਸੁਖ ਦੁਖ ਦੇਂਦਾ ਹੈ ਅਤੇ ਆਪ ਹੀ ਮੇਹਰ ਕਰਦਾ ਹੈ ॥੮॥

He Himself grants pleasure and pain; the Creator Himself bestows His gifts. ||8||

Guru Ramdas ji / Raag Bihagra / Bihagre ki vaar (M: 4) / Ang 551

ਸਲੋਕ ਮਃ ੩ ॥

सलोक मः ३ ॥

Salok M: 3 ||

Shalok, Third Mehl:

Guru Amardas ji / Raag Bihagra / Bihagre ki vaar (M: 4) / Ang 551

ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥

सेखा अंदरहु जोरु छडि तू भउ करि झलु गवाइ ॥

Sekhaa ânđđarahu joru chhadi ŧoo bhaū kari jhalu gavaaī ||

ਹੇ ਸ਼ੇਖ਼! ਹਿਰਦੇ ਵਿਚੋਂ ਹਠ ਛੱਡ ਦੇਹ, ਇਹ ਝੱਲ-ਪੁਣਾ ਦੂਰ ਕਰ ਤੇ ਸਤਿਗੁਰੂ ਦਾ ਡਰ ਹਿਰਦੇ ਵਿਚ ਵਸਾ (ਭਾਵ, ਅਦਬ ਵਿਚ ਆ) ।

O Shaykh, abandon your cruel nature; live in the Fear of God and give up your madness.

Guru Amardas ji / Raag Bihagra / Bihagre ki vaar (M: 4) / Ang 551

ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ ॥

गुर कै भै केते निसतरे भै विचि निरभउ पाइ ॥

Gur kai bhai keŧe nisaŧare bhai vichi nirabhaū paaī ||

ਸਤਿਗੁਰੂ ਦੇ ਅਦਬ ਵਿਚ ਰਹਿ ਕੇ ਨਿਰਭਉ ਪ੍ਰਭੂ ਨੂੰ ਲੱਭ ਕੇ ਕਈ ਏਸ ਡਰ ਦੀ ਰਾਹੀਂ ਤਰ ਗਏ ਹਨ ।

Through the Fear of the Guru, many have been saved; in this fear, find the Fearless Lord.

Guru Amardas ji / Raag Bihagra / Bihagre ki vaar (M: 4) / Ang 551

ਮਨੁ ਕਠੋਰੁ ਸਬਦਿ ਭੇਦਿ ਤੂੰ ਸਾਂਤਿ ਵਸੈ ਮਨਿ ਆਇ ॥

मनु कठोरु सबदि भेदि तूं सांति वसै मनि आइ ॥

Manu kathoru sabađi bheđi ŧoonn saanŧi vasai mani âaī ||

ਆਪਣੇ ਕਰੜੇ ਮਨ ਨੂੰ ਸਤਿਗੁਰੂ ਦੇ ਸ਼ਬਦ ਨਾਲ ਵਿੰਨ੍ਹ ਤਾਂ ਕਿ ਤੇਰੇ ਮਨ ਵਿਚ ਸ਼ਾਂਤੀ ਤੇ ਠੰਡ ਆ ਕੇ ਵੱਸੇ ।

Pierce your stone heart with the Word of the Shabad; let peace and tranquility come to abide in your mind.

Guru Amardas ji / Raag Bihagra / Bihagre ki vaar (M: 4) / Ang 551

ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ ॥

सांती विचि कार कमावणी सा खसमु पाए थाइ ॥

Saanŧee vichi kaar kamaavañee saa khasamu paaē ŧhaaī ||

ਫੇਰ ਸ਼ਾਤੀ ਵਿਚ (ਭਜਨ ਬੰਦਗੀ ਵਾਲੀ) ਜੋ ਕਾਰ ਕਰੇਂਗਾ, ਮਾਲਕ ਉਸ ਨੂੰ ਕਬੂਲ ਕਰੇਗਾ ।

If good deeds are done in this state of peace, they are approved by the Lord and Master.

Guru Amardas ji / Raag Bihagra / Bihagre ki vaar (M: 4) / Ang 551

ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ ॥੧॥

नानक कामि क्रोधि किनै न पाइओ पुछहु गिआनी जाइ ॥१॥

Naanak kaami krođhi kinai na paaīõ puchhahu giâanee jaaī ||1||

ਹੇ ਨਾਨਕ! ਕਿਸੇ ਗਿਆਨ ਵਾਲੇ ਨੂੰ ਜਾ ਕੇ ਪੁੱਛ ਲੈ, ਕਾਮ ਤੇ ਕ੍ਰੋਧ (ਆਦਿਕ ਵਿਕਾਰਾਂ) ਦੇ ਅਧੀਨ ਹੋਇਆਂ ਕਿਸੇ ਨੂੰ ਭੀ ਰੱਬ ਨਹੀਂ ਲੱਭਾ ॥੧॥

O Nanak, through sexual desire and anger, no one has ever found God - go, and ask any wise man. ||1||

Guru Amardas ji / Raag Bihagra / Bihagre ki vaar (M: 4) / Ang 551

ਮਃ ੩ ॥

मः ३ ॥

M:h 3 ||

Third Mehl:

Guru Amardas ji / Raag Bihagra / Bihagre ki vaar (M: 4) / Ang 551

Download SGGS PDF Daily Updates