ANG 55, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥

हरि जीउ सबदि पछाणीऐ साचि रते गुर वाकि ॥

Hari jeeu sabadi pachhaa(nn)eeai saachi rate gur vaaki ||

ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੇ ਨਾਮ) ਵਿਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪੈ ਸਕਦੀ ਹੈ ।

नाम द्वारा इन्सान पूज्य प्रभु को पहचान लेता है और गुरु की वाणी द्वारा वह सत्य के रंग में लिवलीन हो जाता है।

Through the Shabad, they recognize the Dear Lord; through the Guru's Word, they are attuned to Truth.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥

तितु तनि मैलु न लगई सच घरि जिसु ओताकु ॥

Titu tani mailu na lagaee sach ghari jisu otaaku ||

(ਗੁਰੂ ਦੀ ਰਾਹੀਂ) ਜਿਸ ਮਨੁੱਖ ਦੀ ਬੈਠਕ ਸਦਾ-ਥਿਰ ਪ੍ਰਭੂ ਦੇ ਘਰ ਵਿਚ (ਚਰਨਾਂ ਵਿਚ) ਹੋ ਜਾਂਦੀ ਹੈ, ਉਸ ਦੇ ਸਰੀਰ ਵਿਚ (ਮਾਇਆ ਦੀ) ਮੈਲ ਨਹੀਂ ਲੱਗਦੀ ।

उस प्राणी की देहि को तुच्छ मात्र भी मलिनता नहीं लगती, जिसने सच्चे घर के भीतर निवास कर लिया है।

Filth does not stick to the body of one who has secured a dwelling in his True Home.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥

नदरि करे सचु पाईऐ बिनु नावै किआ साकु ॥५॥

Nadari kare sachu paaeeai binu naavai kiaa saaku ||5||

ਉਹ ਸਦਾ-ਥਿਰ ਪ੍ਰਭੂ ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸੇ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ । ਉਸ ਦਾ ਨਾਮ ਸਿਮਰਨ ਤੋਂ ਬਿਨਾ ਉਸ ਨਾਲ ਸੰਬੰਧ ਨਹੀਂ ਬਣ ਸਕਦਾ ॥੫॥

यदि प्रभु अपनी कृपा-दृष्टि करे तो सत्यनाम प्राप्त हो जाता है। परमात्मा के नाम के अतिरिक्त प्राणी का अन्य संबंधी कौन है? ॥ ५॥

When the Lord bestows His Glance of Grace, we obtain the True Name. Without the Name, who are our relatives? ||5||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥

जिनी सचु पछाणिआ से सुखीए जुग चारि ॥

Jinee sachu pachhaa(nn)iaa se sukheee jug chaari ||

ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦੇ ਹਨ ।

जिन्होंने सत्य को अनुभव किया है, वे चारों युगों में सुखी रहते हैं।

Those who have realized the Truth are at peace throughout the four ages.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥

हउमै त्रिसना मारि कै सचु रखिआ उर धारि ॥

Haumai trisanaa maari kai sachu rakhiaa ur dhaari ||

ਉਹ ਆਪਣੀ ਹਉਮੈ ਅਤੇ (ਮਾਇਆ ਵਾਲੀ) ਤ੍ਰਿਸ਼ਨਾ ਮਾਰ ਕੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ ।

अहंकार एवं तृष्णा का नाश करके वह सत्य-नाम को अपने हृदय में धारण करके रखते हैं।

Subduing their egotism and desires, they keep the True Name enshrined in their hearts.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥

जग महि लाहा एकु नामु पाईऐ गुर वीचारि ॥६॥

Jag mahi laahaa eku naamu paaeeai gur veechaari ||6||

ਜਗਤ ਵਿਚ (ਆਉਣ ਦਾ) ਪਰਮਾਤਮਾ ਦਾ ਇਕ ਨਾਮ ਹੀ ਲਾਭ ਹੈ (ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ) ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ ॥੬॥

इस जगत् में केवल नाम (प्रभु-भक्ति) का ही लाभ उचित है। इसकी प्राप्ति केवल गुरु की कृपा सोच-विचार द्वारा ही होती है।॥ ६॥

In this world, the only real profit is the Name of the One Lord; it is earned by contemplating the Guru. ||6||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥

साचउ वखरु लादीऐ लाभु सदा सचु रासि ॥

Saachau vakharu laadeeai laabhu sadaa sachu raasi ||

(ਹੇ ਵਣਜਾਰੇ ਜੀਵ!) ਸਦਾ-ਥਿਰ ਰਹਿਣ ਵਾਲੀ (ਨਾਮ ਦੀ ਰਾਸ-ਪੂੰਜੀ ਹੀ ਜੋੜਨੀ ਚਾਹੀਦੀ ਹੈ, (ਇਸ ਵਿਚੋਂ ਉਹ) ਨਫ਼ਾ (ਪੈਂਦਾ ਹੈ ਜੋ) ਸਦਾ (ਕਾਇਮ ਰਹਿੰਦਾ ਹੈ) ।

यदि सत्य की पूँजी द्वारा सत्यनाम का सौदा व्यवसायिक तौर पर किया जाए तो सदैव ही लाभ होता है।

Loading the Merchandise of the True Name, you shall gather in your profits forever with the Capital of Truth.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥

साची दरगह बैसई भगति सची अरदासि ॥

Saachee daragah baisaee bhagati sachee aradaasi ||

ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦਾ ਹੈ (ਉਸ ਦੇ ਅੱਗੇ) ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ-ਥਿਰ ਹਜ਼ੂਰੀ ਵਿਚ ਬੈਠਦਾ ਹੈ ।

प्रेममयी सुमिरन एवं सच्ची लगन से प्रार्थना द्वारा मनुष्य ईश्वर के दरबार के अन्दर बैठ जाता है।

In the Court of the True One, you shall sit in truthful devotion and prayer.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥

पति सिउ लेखा निबड़ै राम नामु परगासि ॥७॥

Pati siu lekhaa niba(rr)ai raam naamu paragaasi ||7||

ਉਸ ਦਾ (ਜੀਵਨ-ਸਫ਼ਰ ਦਾ) ਲੇਖਾ (ਇੱਜ਼ਤ ਨਾਲ) ਸਾਫ਼ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ ॥੭॥

सर्वव्यापक परमेश्वर के नाम के उजाले में मनुष्य का हिसाब सम्मान-पूर्वक व स्पष्ट हो जाता है।॥ ७॥

Your account shall be settled with honor, in the Radiant Light of the Name of the Lord. ||7||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥

ऊचा ऊचउ आखीऐ कहउ न देखिआ जाइ ॥

Uchaa uchau aakheeai kahau na dekhiaa jaai ||

ਪਰਮਾਤਮਾ ਸਭ ਤੋਂ ਉੱਚਾ ਹੈ, ਪਰਮਾਤਮਾ ਸਭ ਤੋਂ ਉੱਚਾ ਹੈ-(ਹਰ ਪਾਸੇ ਵਲੋਂ ਇਹੀ) ਆਖਿਆ ਜਾਂਦਾ ਹੈ, ਮੈਂ (ਭੀ) ਆਖਦਾ ਹਾਂ (ਕਿ ਪਰਮਾਤਮਾ ਸਭ ਤੋਂ ਉੱਚਾ ਹੈ, ਪਰ ਨਿਰਾ ਕਹਿਣ ਨਾਲ) ਉਸ ਦਾ ਦਰਸ਼ਨ ਨਹੀਂ ਕੀਤਾ ਜਾ ਸਕਦਾ ।

बुलंदों में परम बुलंद स्वामी कहा जाता है, पर वह किसी द्वारा भी नहीं देखा जा सकता।

The Lord is said to be the Highest of the High; no one can perceive Him.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥

जह देखा तह एकु तूं सतिगुरि दीआ दिखाइ ॥

Jah dekhaa tah eku toonn satiguri deeaa dikhaai ||

ਜਦੋਂ ਸਤਿਗੁਰੂ ਨੇ ਮੈਨੂੰ, (ਹੇ ਪ੍ਰਭੂ! ਤੇਰਾ) ਦਰਸ਼ਨ ਕਰਾ ਦਿੱਤਾ, ਤਾਂ ਹੁਣ ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਤੂੰ ਦਿੱਸਦਾ ਹੈਂ ।

जहाँ कहीं भी मैं देखता हूँ, सर्वत्र में केवल तुझे ही पाता हूँ। मुझे सतिगुरु ने आपके दीदार-दर्शन करवा दिए हैं।

Wherever I look, I see only You. The True Guru has inspired me to see You.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥

जोति निरंतरि जाणीऐ नानक सहजि सुभाइ ॥८॥३॥

Joti niranttari jaa(nn)eeai naanak sahaji subhaai ||8||3||

ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਵਾਲੀ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋਤਿ ਇਕ-ਰਸ ਹਰ ਥਾਂ ਮੌਜੂਦ ਹੈ ॥੮॥੩॥ {54-55}

हे नानक ! प्रेम द्वारा सहज अवस्था प्राप्त होने पर हृदय में विद्यमान प्रभु की ज्योति की सूझ होती है। ॥ ८॥३॥

The Divine Light within is revealed, O Nanak, through this intuitive understanding. ||8||3||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਸਿਰੀਰਾਗੁ ਮਹਲਾ ੧ ॥

सिरीरागु महला १ ॥

Sireeraagu mahalaa 1 ||

श्रीरागु महला १ ॥

Siree Raag, First Mehl:

Guru Nanak Dev ji / Raag Sriraag / Ashtpadiyan / Guru Granth Sahib ji - Ang 55

ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥

मछुली जालु न जाणिआ सरु खारा असगाहु ॥

Machhulee jaalu na jaa(nn)iaa saru khaaraa asagaahu ||

ਅੰਞਾਣ ਮੱਛੀ ਨੇ ਜਾਲ ਨੂੰ ਨਾਹ ਸਮਝਿਆ (ਕਿ ਜਾਲ ਉਸ ਦੀ ਮੌਤ ਦਾ ਕਾਰਣ ਬਣਦਾ ਹੈ) ਅਤੇ ਨਾਹ ਹੀ ਉਸ ਨੇ ਡੂੰਘੇ ਖਾਰੇ ਸਮੁੰਦਰ ਨੂੰ ਹੀ ਸਮਝਿਆ (ਕਿ ਸਮੁੰਦਰ ਵਿਚ ਟਿਕੇ ਰਿਹਾਂ ਹੀ ਉਸ ਦੀ ਜ਼ਿੰਦਗੀ ਕਾਇਮ ਰਹਿ ਸਕਦੀ ਹੈ) ।

जब मछली की मृत्यु आई तो उसने मछेरे के जाल की पहचान नहीं की। वह गहरे खारे समुद्र में रहती है।

The fish did not notice the net in the deep and salty sea.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥

अति सिआणी सोहणी किउ कीतो वेसाहु ॥

Ati siaa(nn)ee soha(nn)ee kiu keeto vesaahu ||

(ਵੇਖਣ ਨੂੰ ਮੱਛੀ) ਬੜੀ ਸੋਹਣੀ ਤੇ ਸਿਆਣੀ (ਜਾਪਦੀ) ਹੈ, ਪਰ ਉਸ ਨੂੰ ਜਾਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਸੀ ।

वह बहुत चतुर एवं सुन्दर है। उसने मछेरे पर विश्वास क्यों किया?

It was so clever and beautiful, but why was it so confident?

Guru Nanak Dev ji / Raag Sriraag / Ashtpadiyan / Guru Granth Sahib ji - Ang 55

ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥੧॥

कीते कारणि पाकड़ी कालु न टलै सिराहु ॥१॥

Keete kaara(nn)i paaka(rr)ee kaalu na talai siraahu ||1||

(ਜਾਲ ਉੱਤੇ) ਇਤਬਾਰ ਕਰਨ ਦੇ ਕਾਰਨ ਹੀ ਫੜੀ ਜਾਂਦੀ ਹੈ, ਤੇ ਉਸ ਦੇ ਸਿਰ ਉਤੋਂ ਮੌਤ ਟਲਦੀ ਨਹੀਂ (ਜੀਵ ਇਹ ਭੁੱਲ ਜਾਂਦਾ ਹੈ ਕਿ ਜ਼ਿੰਦਗੀ ਦੇ ਅਥਾਹ ਸਮੁੰਦਰ ਪ੍ਰਭੂ ਵਿਚ ਲੀਨ ਰਿਹਾਂ ਹੀ ਆਤਮਕ ਜੀਵਨ ਕਾਇਮ ਰਹਿੰਦਾ ਹੈ । ਮੋਹਣੀ ਮਾਇਆ ਦਾ ਇਤਬਾਰ ਕਰ ਬੈਠਦਾ ਹੈ, ਤੇ ਆਤਮਕ ਮੌਤ ਸਹੇੜਦਾ ਹੈ, ਮੌਤ ਦਾ ਸਹਮ ਹਰ ਵੇਲੇ ਇਸ ਦੇ ਸਿਰ ਉੱਤੇ ਸਵਾਰ ਰਹਿੰਦਾ ਹੈ) ॥੧॥

वह विश्वास करने के कारण ही जाल में पकड़ी गई। उसके सिर पर मृत्यु को टाला नहीं जा सकता, जो अटल है॥ १॥

By its actions it was caught, and now death cannot be turned away from its head. ||1||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥

भाई रे इउ सिरि जाणहु कालु ॥

Bhaaee re iu siri jaa(nn)ahu kaalu ||

ਹੇ ਭਾਈ! ਆਪਣੇ ਸਿਰ ਉੱਤੇ ਮੌਤ ਨੂੰ ਇਉਂ ਹੀ ਸਮਝੋ ।

हे भाई ! इस तरह तू मृत्यु को अपने सिर पर मंडराता हुआ समझ, क्योंकि काल बहुत बलवान है।

O Siblings of Destiny, just like this, see death hovering over your own heads!

Guru Nanak Dev ji / Raag Sriraag / Ashtpadiyan / Guru Granth Sahib ji - Ang 55

ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥੧॥ ਰਹਾਉ ॥

जिउ मछी तिउ माणसा पवै अचिंता जालु ॥१॥ रहाउ ॥

Jiu machhee tiu maa(nn)asaa pavai achinttaa jaalu ||1|| rahaau ||

ਜਿਵੇਂ ਮੱਛੀ ਨੂੰ ਅਚਨਚੇਤ (ਮਾਛੀ ਦਾ) ਜਾਲ ਆ ਪੈਂਦਾ ਹੈ, ਤਿਵੇਂ ਮਨੁੱਖਾਂ ਦੇ ਸਿਰ ਉੱਤੇ ਅਚਨਚੇਤ ਮੌਤ ਆ ਪੈਂਦੀ ਹੈ ॥੧॥ ਰਹਾਉ ॥

जिस तरह मछली है, उसी तरह ही मनुष्य है। मृत्यु का जाल अकस्मात ही उस पर आ गिरता है॥ १॥ रहाउ ॥

People are just like this fish; unaware, the noose of death descends upon them. ||1|| Pause ||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥

सभु जगु बाधो काल को बिनु गुर कालु अफारु ॥

Sabhu jagu baadho kaal ko binu gur kaalu aphaaru ||

ਸਾਰਾ ਜਗਤ ਮੌਤ ਦੇ ਡਰ ਦਾ ਬੱਧਾ ਹੋਇਆ ਹੈ, ਗੁਰੂ ਦੀ ਸਰਨ ਆਉਣ ਤੋਂ ਬਿਨਾ ਮੌਤ ਦਾ ਸਹਮ (ਹਰੇਕ ਦੇ ਸਿਰ ਉੱਤੇ) ਅਮਿੱਟ ਹੈ ।

सारे संसार को काल (मृत्यु) ने दबोचा हुआ है। गुरु की कृपा बिना मृत्यु अनिवार्य है।

The whole world is bound by death; without the Guru, death cannot be avoided.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ ॥

सचि रते से उबरे दुबिधा छोडि विकार ॥

Sachi rate se ubare dubidhaa chhodi vikaar ||

ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗੇ ਰਹਿੰਦੇ ਹਨ, ਉਹ ਵਿਕਾਰ ਛੱਡ ਕੇ ਮਨ ਦੀ ਮਾਇਆ ਵਲ ਡੋਲਣੀ ਹਾਲਤ ਛੱਡ ਕੇ ਮੌਤ ਦੇ ਸਹਮ ਤੋਂ ਬਚ ਜਾਂਦੇ ਹਨ ।

जो सत्य में लिवलीन हो गए हैं और द्वैत-भाव तथा पापों को त्याग देते हैं, वह बच जाते हैं।

Those who are attuned to Truth are saved; they renounce duality and corruption.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ ॥੨॥

हउ तिन कै बलिहारणै दरि सचै सचिआर ॥२॥

Hau tin kai balihaara(nn)ai dari sachai sachiaar ||2||

ਮੈਂ ਉਹਨਾਂ ਤੋਂ ਸਦਕੇ ਹਾਂ, ਜੇਹੜੇ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ॥੨॥

मैं उन पर कुर्बान हूँ, जो सत्य के दरबार में सत्यवादी माने जाते हैं।॥२॥

I am a sacrifice to those who are found to be Truthful in the True Court. ||2||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥

सीचाने जिउ पंखीआ जाली बधिक हाथि ॥

Seechaane jiu pankkheeaa jaalee badhik haathi ||

ਜਿਵੇਂ ਬਾਜ਼ ਅਤੇ ਫਾਂਧੀ ਦੇ ਹੱਥ ਵਿਚ ਫੜੀ ਹੋਈ ਜਾਲੀ ਪੰਛੀਆਂ ਵਾਸਤੇ (ਮੌਤ ਦਾ ਸੁਨੇਹਾ ਹਨ, ਤਿਵੇਂ ਮਾਇਆ ਦਾ ਮੋਹ ਮਨੁੱਖਾਂ ਵਾਸਤੇ ਆਤਮਕ ਮੌਤ ਦਾ ਕਾਰਨ ਹੈ)

जैसे बाज पक्षियों को मार देता है और शिकारी के हाथ में पकड़ा हुआ जाल उन्हें फँसा लेता है, वैसे ही माया के मोह के कारण सभी मनुष्य यम के जाल में फंस जाते हैं।

Think of the hawk preying on the birds, and the net in the hands of the hunter.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ ॥

गुरि राखे से उबरे होरि फाथे चोगै साथि ॥

Guri raakhe se ubare hori phaathe chogai saathi ||

ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ ਮਾਇਆ-ਜਾਲ ਵਿਚੋਂ ਬਚ ਨਿਕਲੇ, ਬਾਕੀ ਦੇ ਸਾਰੇ ਮਾਇਆ ਦੇ ਚੋਗੇ ਨਾਲ ਮੋਹ ਦੀ ਜਾਲੀ ਵਿਚ ਫਸ ਗਏ ।

जिनकी गुरदेव रक्षा करते हैं, वह यम के जाल से बच जाते हैं, शेष दाने (मृत्यु) के साथ फँस जाते हैं।

Those who are protected by the Guru are saved; the others are caught by the bait.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥੩॥

बिनु नावै चुणि सुटीअहि कोइ न संगी साथि ॥३॥

Binu naavai chu(nn)i suteeahi koi na sanggee saathi ||3||

ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਉਹ ਚੁਣ ਚੁਣ ਕੇ ਮਾਇਆ-ਜਾਲ ਵਿਚ ਸੁੱਟੇ ਜਾਂਦੇ ਹਨ, ਉਹਨਾਂ ਦਾ ਕੋਈ ਭੀ ਐਸਾ ਸੰਗੀ ਸਾਥੀ ਨਹੀਂ ਬਣਦਾ (ਜੋ ਉਹਨਾਂ ਨੂੰ ਇਸ ਜਾਲ ਵਿਚੋਂ ਕੱਢ ਸਕੇ) ॥੩॥

हरि नाम के बिना वे मृत्यु के वश में दाने की तरह चुन लिए जाएँगे, फिर उनका कोई भी साथी या सहायक नहीं होगा।॥३॥

Without the Name, they are picked up and thrown away; they have no friends or companions. ||3||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਸਚੋ ਸਚਾ ਆਖੀਐ ਸਚੇ ਸਚਾ ਥਾਨੁ ॥

सचो सचा आखीऐ सचे सचा थानु ॥

Sacho sachaa aakheeai sache sachaa thaanu ||

(ਮੌਤ ਦੇ ਸਹਮ ਤੋਂ ਅਤੇ ਆਤਮਕ ਮੌਤ ਤੋਂ ਬਚਣ ਲਈ, ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਜਿਸ ਦਾ ਤਖ਼ਤ ਅਟੱਲ ਹੈ ।

सत्य प्रभु को सभी सत्य कहते हैं। सत्य प्रभु का निवास भी सत्य है

God is said to be the Truest of the True; His Place is the Truest of the True.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ ॥

जिनी सचा मंनिआ तिन मनि सचु धिआनु ॥

Jinee sachaa manniaa tin mani sachu dhiaanu ||

ਜਿਨ੍ਹਾਂ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਦੀ ਯਾਦ ਦੀ ਲਿਵ ਲੱਗ ਜਾਂਦੀ ਹੈ ।

सत्य प्रभु उनके हृदय में निवास करता है, जो उसका सिमरन एवं ध्यान करते हैं।

Those who obey the True One-their minds abide in true meditation.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥

मनि मुखि सूचे जाणीअहि गुरमुखि जिना गिआनु ॥४॥

Mani mukhi sooche jaa(nn)eeahi guramukhi jinaa giaanu ||4||

ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਤੇ ਮੂੰਹ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਟਿਕ ਜਾਂਦੀ ਹੈ, ਉਹ ਬੰਦੇ ਪਵ੍ਰਿਤ ਸਮਝੇ ਜਾਂਦੇ ਹਨ ॥੪॥

गुरु द्वारा ज्ञान प्राप्त करने वाले प्राणियों के हृदय एवं मुख पवित्र माने जाते हैं।॥ ४॥

Those who become Gurmukh, and obtain spiritual wisdom-their minds and mouths are known to be pure. ||4||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥

सतिगुर अगै अरदासि करि साजनु देइ मिलाइ ॥

Satigur agai aradaasi kari saajanu dei milaai ||

(ਹੇ ਮੇਰੇ ਮਨ! ਸੱਜਣ-ਪ੍ਰਭੂ ਨੂੰ ਮਿਲਣ ਵਾਸਤੇ ਸਦਾ ਆਪਣੇ) ਗੁਰੂ ਅੱਗੇ ਅਰਦਾਸ ਕਰਦਾ ਰਹੁ, (ਗੁਰੂ) ਸੱਜਣ-ਪ੍ਰਭੂ ਮਿਲਾ ਦੇਂਦਾ ਹੈ ।

हे प्राणी ! सतिगुरु के समक्ष वंदना करो कि वह तुझे तेरे मित्र (प्रभु) से मिलन करवा दे।

Offer your most sincere prayers to the True Guru, so that He may unite you with your Best Friend.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥

साजनि मिलिऐ सुखु पाइआ जमदूत मुए बिखु खाइ ॥

Saajani miliai sukhu paaiaa jamadoot mue bikhu khaai ||

ਜੇ ਸੱਜਣ-ਪ੍ਰਭੂ ਮਿਲ ਪਏ ਤਾਂ ਆਤਮਕ ਆਨੰਦ ਮਿਲ ਜਾਂਦਾ ਹੈ, ਜਮਦੂਤ ਤਾਂ (ਇਉਂ ਸਮਝੋ ਕਿ) ਜ਼ਹਰ ਖਾ ਕੇ ਮਰ ਜਾਂਦੇ ਹਨ (ਭਾਵ, ਜਮਦੂਤ ਨੇੜੇ ਹੀ ਨਹੀਂ ਢੁਕਦੇ) ।

मित्र (ईश्वर) के मिलन से सुख-समृद्धि प्राप्त होती है और यमदूत विष सेवन करके कालवश हो जाते हैं।

Meeting your Best Friend, you shall find peace; the Messenger of Death shall take poison and die.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥੫॥

नावै अंदरि हउ वसां नाउ वसै मनि आइ ॥५॥

Naavai anddari hau vasaan naau vasai mani aai ||5||

(ਜੇ ਸੱਜਣ-ਪ੍ਰਭੂ ਮਿਲ ਪਏ ਤਾਂ) ਮੈਂ ਉਸ ਦੇ ਨਾਮ ਵਿਚ ਸਦਾ ਟਿਕਿਆ ਰਹਿ ਸਕਦਾ ਹਾਂ ਉਸ ਦਾ ਨਾਮ (ਸਦਾ ਲਈ) ਮੇਰੇ ਮਨ ਵਿਚ ਆ ਵੱਸਦਾ ਹੈ ॥੫॥

मैं परमात्मा के नाम (भक्ति) में वास करता हूँ और नाम ने मेरी आत्मा में निवास कर लिया है॥ ५॥

I dwell deep within the Name; the Name has come to dwell within my mind. ||5||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ ॥

बाझु गुरू गुबारु है बिनु सबदै बूझ न पाइ ॥

Baajhu guroo gubaaru hai binu sabadai boojh na paai ||

ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਵਾਸਤੇ ਚਾਰ ਚੁਫੇਰੇ ਮਾਇਆ ਦੇ ਮੋਹ ਦਾ) ਘੁੱਪ ਹਨੇਰਾ (ਰਹਿੰਦਾ) ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਸਮਝ ਨਹੀਂ ਪੈਂਦੀ (ਕਿ ਮੈਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹਾਂ) ।

गुरु के बिना मनुष्य के हृदय में अज्ञानता का अन्धेरा विद्यमान रहता है और ईश्वर के नाम के बिना उसे ज्ञान-बुद्धि की प्राप्ति नहीं होती।

Without the Guru, there is only pitch darkness; without the Shabad, understanding is not obtained.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥

गुरमती परगासु होइ सचि रहै लिव लाइ ॥

Guramatee paragaasu hoi sachi rahai liv laai ||

ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੀ ਸਿੱਖਿਆ ਨਾਲ ਆਤਮਕ ਚਾਨਣ ਹੁੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ ।

जब गुरु की मति द्वारा उसके भीतर ज्योति का प्रकाश होता है, फिर वह सत्य प्रभु में सुरति लगाकर रखता है।

Through the Guru's Teachings, you shall be enlightened; remain absorbed in the Love of the True Lord.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥੬॥

तिथै कालु न संचरै जोती जोति समाइ ॥६॥

Tithai kaalu na sanccharai jotee joti samaai ||6||

ਉਸ ਆਤਮਕ ਅਵਸਥਾ ਵਿਚ ਮੌਤ ਦਾ ਡਰ ਪਹੁੰਚਦਾ ਹੀ ਨਹੀਂ, (ਕਿਉਂਕਿ) ਜੀਵ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੬॥

इस अवस्था में वहाँ मृत्यु प्रवेश नहीं करती और मनुष्य की ज्योति (आत्मा) परम ज्योति (परमात्मा) के साथ अभेद हो जाती है॥ ६॥

Death does not go there; your light shall merge with the Light. ||6||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ ॥

तूंहै साजनु तूं सुजाणु तूं आपे मेलणहारु ॥

Toonhhai saajanu toonn sujaa(nn)u toonn aape mela(nn)ahaaru ||

ਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ (ਮੇਰੇ ਦੁਖ-ਦਰਦ) ਜਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਆਪਣੇ ਚਰਨਾਂ ਵਿਚ) ਮਿਲਾਣ ਦੇ ਸਮਰਥ ਹੈਂ ।

हे प्रभु ! तुम बुद्धिमान हो, तुम मेरे मित्र हो और तुम ही मनुष्य को अपने साथ मिलाने वाले हो।

You are my Best Friend; You are All-knowing. You are the One who unites us with Yourself.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥

गुर सबदी सालाहीऐ अंतु न पारावारु ॥

Gur sabadee saalaaheeai anttu na paaraavaaru ||

ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤੇਰੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਉਂਵ ਤਾਂ) ਤੇਰੇ ਗੁਣਾਂ ਦਾ ਅੰਤ ਤੇਰੇ ਗੁਣਾਂ ਦਾ ਪਾਰਲਾ ਉਰਲਾ ਬੰਨਾ ਲੱਭਿਆ ਹੀ ਨਹੀਂ ਜਾ ਸਕਦਾ ।

मैं गुरु की वाणी द्वारा तेरी महिमा करता हूँ। तेरा अन्त नहीं पाया जा सकता एवं ओर-छोर भी नहीं पाया जा सकता। गुरु बेअंत है।

Through the Word of the Guru's Shabad, we praise You; You have no end or limitation.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥੭॥

तिथै कालु न अपड़ै जिथै गुर का सबदु अपारु ॥७॥

Tithai kaalu na apa(rr)ai jithai gur kaa sabadu apaaru ||7||

ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ, ਬੇਅੰਤ ਪ੍ਰਭੂ ਆਪ ਟਿਕਿਆ ਹੋਇਆ ਹੈ ਉਥੇ ਮੌਤ ਦਾ ਡਰ ਪਹੁੰਚ ਨਹੀਂ ਸਕਦਾ ॥੭॥

जहाँ पर गुरु का अनहद शब्द विद्यमान है, काल वहाँ पर कदापि प्रवेश नहीं करता॥ ७ ॥

Death does not reach that place, where the Infinite Word of the Guru's Shabad resounds. ||7||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥

हुकमी सभे ऊपजहि हुकमी कार कमाहि ॥

Hukamee sabhe upajahi hukamee kaar kamaahi ||

(ਮਾਇਆ ਦੇ ਮੋਹ ਦੇ ਜਾਲ ਵਿਚੋਂ ਨਿਕਲਣਾ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ) ਪਰਮਾਤਮਾ ਦੇ ਹੁਕਮ ਵਿਚ ਸਾਰੇ ਜੀਵ ਪੈਦਾ ਹੁੰਦੇ ਹਨ, ਉਸ ਦੇ ਹੁਕਮ ਵਿਚ ਹੀ ਕਾਰ ਕਰਦੇ ਹਨ ।

प्रभु की इच्छा द्वारा समस्त जीव-जन्तु उत्पन्न होते हैं और उसकी इच्छानुसार ही वे कार्य व्यवहार करते हैं।

By the Hukam of His Command, all are created. By His Command, actions are performed.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥

हुकमी कालै वसि है हुकमी साचि समाहि ॥

Hukamee kaalai vasi hai hukamee saachi samaahi ||

ਪ੍ਰਭੂ ਦੇ ਹੁਕਮ ਵਿਚ ਹੀ ਸ੍ਰਿਸ਼ਟੀ ਮੌਤ ਦੇ ਡਰ ਦੇ ਅਧੀਨ ਹੈ, ਹੁਕਮ ਅਨੁਸਾਰ ਹੀ ਜੀਵ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕਦੇ ਹਨ ।

प्रभु की इच्छानुसार ही वे काल के अधीन है और उसकी इच्छानुसार वे सत्यस्वरूप परमात्मा में विलीन हो जाते हैं।

By His Command, all are subject to death; by His Command, they merge in Truth.

Guru Nanak Dev ji / Raag Sriraag / Ashtpadiyan / Guru Granth Sahib ji - Ang 55

ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥੪॥

नानक जो तिसु भावै सो थीऐ इना जंता वसि किछु नाहि ॥८॥४॥

Naanak jo tisu bhaavai so theeai inaa janttaa vasi kichhu naahi ||8||4||

ਹੇ ਨਾਨਕ! ਉਹੀ ਕੁਝ ਹੁੰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ॥੮॥੪॥

हे नानक ! जो कुछ भी प्रभु को लुभाता है, वही होता है। सांसारिक जीवों के वश में कुछ भी नहीं ॥८॥४॥

O Nanak, whatever pleases His Will comes to pass. Nothing is in the hands of these beings. ||8||4||

Guru Nanak Dev ji / Raag Sriraag / Ashtpadiyan / Guru Granth Sahib ji - Ang 55


ਸਿਰੀਰਾਗੁ ਮਹਲਾ ੧ ॥

सिरीरागु महला १ ॥

Sireeraagu mahalaa 1 ||

श्रीरागु महला १ ॥

Siree Raag, First Mehl:

Guru Nanak Dev ji / Raag Sriraag / Ashtpadiyan / Guru Granth Sahib ji - Ang 55

ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥

मनि जूठै तनि जूठि है जिहवा जूठी होइ ॥

Mani joothai tani joothi hai jihavaa joothee hoi ||

ਜੇ ਜੀਵ ਦਾ ਮਨ (ਵਿਕਾਰਾਂ ਦੀ ਛੋਹ ਨਾਲ) ਜੂਠਾ ਹੋ ਚੁਕਾ ਹੈ, ਤਾਂ ਉਸ ਦੇ ਸਰੀਰ ਵਿਚ ਭੀ ਜੂਠ ਹੀ ਜੂਠ ਹੈ (ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਦੌੜਦੇ ਹਨ) ਉਸ ਦੀ ਜੀਭ (ਖਾਣ ਦੇ ਚਸਕਿਆਂ ਨਾਲ) ਜੂਠੀ ਹੋਈ ਰਹਿੰਦੀ ਹੈ, ਝੂਠੇ ਮੂੰਹ ਨਾਲ ਬੋਲਣ ਦਾ ਹੀ ਸੁਭਾਉ ਬਣ ਜਾਂਦਾ ਹੈ ।

यदि मन में जूठन है तो तन में भी जूठन आ जाती है और जूठन के कारण जिव्हा भी जूठी हो जाती है। अर्थात् विषय-विकारों में लीन होने के कारण तन-मन-जिव्हा मलिन हो जाती है।

If the mind is polluted, then the body is polluted, and the tongue is polluted as well.

Guru Nanak Dev ji / Raag Sriraag / Ashtpadiyan / Guru Granth Sahib ji - Ang 55


Download SGGS PDF Daily Updates ADVERTISE HERE