ANG 548, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥

राजन किउ सोइआ तू नीद भरे जागत कत नाही राम ॥

Raajan kiu soiaa too need bhare jaagat kat naahee raam ||

ਹੇ ਧਰਤੀ ਦੇ ਸਰਦਾਰ ਮਨੁੱਖ! ਤੂੰ ਕਿਉਂ ਮਾਇਆ ਦੇ ਮੋਹ ਦੀ ਗੂੜ੍ਹੀ ਨੀਂਦ ਵਿਚ ਸੌਂ ਰਿਹਾ ਹੈਂ? ਤੂੰ ਕਿਉਂ ਸੁਚੇਤ ਨਹੀਂ ਹੁੰਦਾ?

हे राजन! क्यों गहरी निद्रा में सोया हुआ है और ज्ञान द्वारा क्यों जाग्रत नहीं हो रहा ?

O king, why are you sleeping? Why don't you wake up to reality?

Guru Arjan Dev ji / Raag Bihagra / Chhant / Guru Granth Sahib ji - Ang 548

ਮਾਇਆ ਝੂਠੁ ਰੁਦਨੁ ਕੇਤੇ ਬਿਲਲਾਹੀ ਰਾਮ ॥

माइआ झूठु रुदनु केते बिललाही राम ॥

Maaiaa jhoothu rudanu kete bilalaahee raam ||

ਇਸ ਮਾਇਆ ਦੀ ਖ਼ਾਤਰ ਅਨੇਕਾਂ ਹੀ ਮਨੁੱਖ ਝੂਠਾ ਰੋਣ-ਕੁਰਲਾਣ ਕਰਦੇ ਆ ਰਹੇ ਹਨ, ਵਿਲਕਦੇ ਆ ਰਹੇ ਹਨ ।

धन-दौलत हेतु रुदन करना झूठ ही है और कितने ही जीव धन-हेतु बिलखते रहते हैं।

It is useless to cry and whine about Maya, but so many cry out and bewail.

Guru Arjan Dev ji / Raag Bihagra / Chhant / Guru Granth Sahib ji - Ang 548

ਬਿਲਲਾਹਿ ਕੇਤੇ ਮਹਾ ਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਹੀ ॥

बिललाहि केते महा मोहन बिनु नाम हरि के सुखु नही ॥

Bilalaahi kete mahaa mohan binu naam hari ke sukhu nahee ||

ਬੇਅੰਤ ਪ੍ਰਾਣੀ ਇਸ ਡਾਢੀ ਮਨ-ਮੋਹਣੀ ਮਾਇਆ ਦੀ ਖ਼ਾਤਰ ਤਰਲੇ ਲੈਂਦੇ ਆ ਰਹੇ ਹਨ ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ (ਕਿਸੇ ਨੂੰ) ਨਹੀਂ ਲੱਭਾ ।

केितने ही जीव महामोहिनी माया हेतु रोते चिल्लाते रहते हैं किन्तु हरि के अमूल्य नाम के अतिरिक्त कोई सुख नहीं।

So many cry out for Maya, the great enticer, but without the Name of the Lord, there is no peace.

Guru Arjan Dev ji / Raag Bihagra / Chhant / Guru Granth Sahib ji - Ang 548

ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ॥

सहस सिआणप उपाव थाके जह भावत तह जाही ॥

Sahas siaa(nn)ap upaav thaake jah bhaavat tah jaahee ||

ਜੀਵ ਹਜ਼ਾਰਾਂ ਚਤੁਰਾਈਆਂ ਹਜ਼ਾਰਾਂ ਹੀਲੇ ਕਰਦੇ ਥੱਕ ਜਾਂਦੇ ਹਨ ਪਰ ਜਿਧਰ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਉਧਰ ਹੀ ਜੀਵ ਜਾ ਸਕਦੇ ਹਨ ।

मानव जीव हजारों ही चतुराइयों तथा उपाय करके थक जाता है किन्तु जहाँ ईश्वर को भाता है, वह उधर ही जाता है।

Thousands of clever tricks and efforts will not succeed. One goes wherever the Lord wills him to go.

Guru Arjan Dev ji / Raag Bihagra / Chhant / Guru Granth Sahib ji - Ang 548

ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥

आदि अंते मधि पूरन सरबत्र घटि घटि आही ॥

Aadi antte madhi pooran sarabatr ghati ghati aahee ||

ਉਹ ਪਰਮਾਤਮਾ ਸਦਾ ਲਈ ਹੀ ਸਰਬ-ਵਿਆਪਕ ਹੈ, ਹਰ ਥਾਂ ਮੌਜੂਦ ਹੈ, ਹਰੇਕ ਸਰੀਰ ਵਿਚ ਹੈ ।

एक परमात्मा ही आदि, मध्य एवं अन्त में सर्वव्यापक है और समस्त जीवों के हृदय में यही समाया हुआ है।

In the beginning, in the middle, and in the end, He is all-pervading everywhere; He is in each and every heart.

Guru Arjan Dev ji / Raag Bihagra / Chhant / Guru Granth Sahib ji - Ang 548

ਬਿਨਵੰਤ ਨਾਨਕ ਜਿਨ ਸਾਧਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥੨॥

बिनवंत नानक जिन साधसंगमु से पति सेती घरि जाही ॥२॥

Binavantt naanak jin saadhasanggamu se pati setee ghari jaahee ||2||

ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਉਹ (ਇਥੋਂ) ਇੱਜ਼ਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਜਾਂਦੇ ਹਨ ॥੨॥

नानक प्रार्थना करता है जो जीव संतों की सभा में सम्मिलित होता है यह अपने शाश्वत घर प्रभु के पास आदर सहित जाता है।॥२॥

Prays Nanak, those who join the Saadh Sangat go to the house of the Lord with honor. ||2||

Guru Arjan Dev ji / Raag Bihagra / Chhant / Guru Granth Sahib ji - Ang 548

ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥

नरपति जाणि ग्रहिओ सेवक सिआणे राम ॥

Narapati jaa(nn)i grhio sevak siaa(nn)e raam ||

ਰਾਜਾ ਵੀ ਸਿਆਣੇ ਸੇਵਕਾਂ ਨੂੰ (ਆਪਣੇ) ਜਾਣ ਕੇ (ਰਾਜ ਦੇ ਮੋਹ ਵਿਚ) ਫਸ ਜਾਂਦਾ ਹੈ ।

हे नरेश ! तू अपने घर के सेवकों को चतुर समझकर उनके मोह में फँस गया है।

O king of mortals, know that your palaces and wise servants shall be of no use in the end.

Guru Arjan Dev ji / Raag Bihagra / Chhant / Guru Granth Sahib ji - Ang 548

ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥

सरपर वीछुड़णा मोहे पछुताणे राम ॥

Sarapar veechhu(rr)a(nn)aa mohe pachhutaa(nn)e raam ||

ਪਰ (ਦੁਨੀਆ ਦੇ ਪਦਾਰਥਾਂ ਨਾਲੋਂ) ਜ਼ਰੂਰ ਵਿਛੁੜ ਜਾਣਾ ਹੈ, ਜੋ ਮੋਹ ਵਿਚ ਫਸਦੇ ਹਨ, ਉਹ ਆਖ਼ਰ ਹੱਥ ਮਲਦੇ ਰਹਿ ਜਾਂਦੇ ਹਨ ।

लेकिन तेरा उनसे जुदा होना अटल है, उनसे मोह में तुझे पछताना पड़ेगा।

You shall certainly have to separate yourself from them, and their attachment shall make you feel regret.

Guru Arjan Dev ji / Raag Bihagra / Chhant / Guru Granth Sahib ji - Ang 548

ਹਰਿਚੰਦਉਰੀ ਦੇਖਿ ਭੂਲਾ ਕਹਾ ਅਸਥਿਤਿ ਪਾਈਐ ॥

हरिचंदउरी देखि भूला कहा असथिति पाईऐ ॥

Harichanddauree dekhi bhoolaa kahaa asathiti paaeeai ||

ਮਨੁੱਖ ਆਕਾਸ਼ ਵਿਚ ਦੇ ਖ਼ਿਆਲੀ ਸ਼ਹਰ ਵਰਗੇ ਜਗਤ ਨੂੰ ਵੇਖ ਕੇ ਕੁਰਾਹੇ ਪੈ ਜਾਂਦਾ ਹੈ, ਪਰ ਇਥੇ ਕਿਤੇ ਭੀ ਸਦਾ ਦਾ ਟਿਕਾਣਾ ਨਹੀਂ ਮਿਲ ਸਕਦਾ ।

काल्पनिक हरिचंद राजे की नगरी को देख कर तुम कुमार्गगामी हो चुके हों और उस में तुझे स्थिरता कैसे प्राप्त हो सकती है ?

Beholding the phantom city, you have gone astray; how can you now find stability?

Guru Arjan Dev ji / Raag Bihagra / Chhant / Guru Granth Sahib ji - Ang 548

ਬਿਨੁ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮੁ ਗਵਾਈਐ ॥

बिनु नाम हरि के आन रचना अहिला जनमु गवाईऐ ॥

Binu naam hari ke aan rachanaa ahilaa janamu gavaaeeai ||

ਪਰਮਾਤਮਾ ਦੇ ਨਾਮ ਤੋਂ ਖੁੰਝ ਕੇ, ਜਗਤ-ਚਰਨਾ ਦੇ ਹੋਰ ਹੋਰ ਪਦਾਰਥਾਂ ਵਿਚ ਫਸ ਕੇ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਈਦਾ ਹੈ ।

परमेश्वर के नाम के बिना सृष्टि रचना के अन्य पदार्थों में आकर्षित होने से अनमोल मानव-जन्म व्यर्थ ही जाता है।

Absorbed in things other than the Name of the Lord, this human life is wasted in vain.

Guru Arjan Dev ji / Raag Bihagra / Chhant / Guru Granth Sahib ji - Ang 548

ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਂਮ ਪੂਰਨ ਗਿਆਨੇ ॥

हउ हउ करत न त्रिसन बूझै नह कांम पूरन गिआने ॥

Hau hau karat na trisan boojhai nah kaamm pooran giaane ||

ਮੈਂ ਮੈਂ ਕਰਦਿਆਂ ਕਦੇ ਮਾਇਆ ਦੀ ਤ੍ਰਿਸ਼ਨਾ ਮੁੱਕਦੀ ਨਹੀਂ, ਤੇ ਮਨੁੱਖਾ ਜਨਮ ਦਾ ਮਨੋਰਥ ਅਤੇ ਆਤਮਕ ਜੀਵਨ ਦੀ ਸੂਝ ਹਾਸਲ ਨਹੀਂ ਹੁੰਦੇ ।

अहंकार करने से जीव की तृष्णा नहीं बुझती, न ही उसकी इच्छाओं की पूर्ति होती है और न ही उसे ज्ञान की प्राप्ति होती है।

Indulging in egotistical actions, your thirst is not quenched. Your desires are not fulfilled, and you do not attain spiritual wisdom.

Guru Arjan Dev ji / Raag Bihagra / Chhant / Guru Granth Sahib ji - Ang 548

ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ ॥੩॥

बिनवंति नानक बिनु नाम हरि के केतिआ पछुताने ॥३॥

Binavantti naanak binu naam hari ke ketiaa pachhutaane ||3||

ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਜੀਵ ਹੱਥ ਮਲਦੇ ਜਾਂਦੇ ਹਨ ॥੩॥

नानक प्रार्थना करता है कि परमात्मा यो नाम से वंचित होकर कितने ही जीव पछताते हुए दुनिया से चले गए हैं॥ ३॥

Prays Nanak, without the Name of the Lord, so many have departed with regret. ||3||

Guru Arjan Dev ji / Raag Bihagra / Chhant / Guru Granth Sahib ji - Ang 548

ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ॥

धारि अनुग्रहो अपना करि लीना राम ॥

Dhaari anugrho apanaa kari leenaa raam ||

ਪਰਮਾਤਮਾ ਦਇਆ ਕਰ ਕੇ ਆਪਣਾ ਬਣਾ ਲੈਂਦਾ ਹੈ,

परमेश्वर ने अनुग्रह करके मुझे अपना बना लिया है।

Showering His blessings, the Lord has made me His own.

Guru Arjan Dev ji / Raag Bihagra / Chhant / Guru Granth Sahib ji - Ang 548

ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥

भुजा गहि काढि लीओ साधू संगु दीना राम ॥

Bhujaa gahi kaadhi leeo saadhoo sanggu deenaa raam ||

ਤੇ ਉਸ ਨੂੰ ਬਾਹੋਂ ਫੜ ਕੇ (ਮੋਹ ਦੇ ਖੂਹ ਵਿਚੋਂ) ਕੱਢ ਲੈਂਦਾ ਹੈ ਤੇ ਉਸ ਨੂੰ ਗੁਰੂ ਦਾ ਮਿਲਾਪ ਬਖ਼ਸ਼ਦਾ ਹੈ ।

उसने बाँह से पकड़कर मुझे मोह-माया के कीचड़ से निकाल लिया है और साधु पुरुषों की संगति की देन प्रदान की है।

Grasping me by the arm, He has pulled me out of the mud, and He has blessed me with the Saadh Sangat, the Company of the Holy.

Guru Arjan Dev ji / Raag Bihagra / Chhant / Guru Granth Sahib ji - Ang 548

ਸਾਧਸੰਗਮਿ ਹਰਿ ਅਰਾਧੇ ਸਗਲ ਕਲਮਲ ਦੁਖ ਜਲੇ ॥

साधसंगमि हरि अराधे सगल कलमल दुख जले ॥

Saadhasanggami hari araadhe sagal kalamal dukh jale ||

ਜੋ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ ।

साधुओं की सभा में ईश्वर की आराधना करने से मेरे सभी पाप एवं दुख-संताप जल गए हैं।

Worshipping the Lord in the Saadh Sangat, all my sins and sufferings are burnt away.

Guru Arjan Dev ji / Raag Bihagra / Chhant / Guru Granth Sahib ji - Ang 548

ਮਹਾ ਧਰਮ ਸੁਦਾਨ ਕਿਰਿਆ ਸੰਗਿ ਤੇਰੈ ਸੇ ਚਲੇ ॥

महा धरम सुदान किरिआ संगि तेरै से चले ॥

Mahaa dharam sudaan kiriaa sanggi terai se chale ||

ਸਭ ਤੋਂ ਵੱਡਾ ਧਰਮ ਤੇ ਦਾਨ ਹੈ ਨਾਮ-ਜਪਣ ਦਾ ਤੇ ਇਹੀ ਕੰਮ ਤੇਰੇ ਨਾਲ ਜਾ ਸਕਦੇ ਹਨ ।

प्रभु की भक्ति ही महाधर्म एवं नाम-दान ही शुभ कर्म है, जो परलोक में तेरे साथ जाएँगे।

This is the greatest religion, and the best act of charity; this alone shall go along with you.

Guru Arjan Dev ji / Raag Bihagra / Chhant / Guru Granth Sahib ji - Ang 548

ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ ॥

रसना अराधै एकु सुआमी हरि नामि मनु तनु भीना ॥

Rasanaa araadhai eku suaamee hari naami manu tanu bheenaa ||

ਜੋ ਭੀ ਜੀਭ ਨਾਲ ਇਕ ਮਾਲਕ-ਪ੍ਰਭੂ ਦਾ ਆਰਾਧਨ ਕਰਦਾ ਰਹਿੰਦਾ ਹੈ ਉਸ ਦਾ ਮਨ ਤੇ ਹਿਰਦਾ ਨਾਮ-ਜਲ ਵਿਚ ਤਰੋ-ਤਰ ਹੋ ਜਾਂਦਾ ਹੈ ।

मेरी रसना एक परमेश्वर के नाम की आराधना करती है और नाम से मेरा मन एवं तन भीग गया है।

My tongue chants in adoration the Name of the One Lord and Master; my mind and body are drenched in the Lord's Name.

Guru Arjan Dev ji / Raag Bihagra / Chhant / Guru Granth Sahib ji - Ang 548

ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ ॥੪॥੬॥੯॥

नानक जिस नो हरि मिलाए सो सरब गुण परबीना ॥४॥६॥९॥

Naanak jis no hari milaae so sarab gu(nn) parabeenaa ||4||6||9||

ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ ਸਾਰੇ ਗੁਣਾਂ ਵਿਚ ਸਿਆਣਾ ਹੋ ਜਾਂਦਾ ਹੈ ॥੪॥੬॥੯॥

हे नानक ! जिस जीव को हरि अपने साथ मिला लेता है, यह सर्वगुणों में प्रवीण हो जाता है।॥४॥६॥९॥

O Nanak, whoever the Lord unites with Himself, is filled with all virtues. ||4||6||9||

Guru Arjan Dev ji / Raag Bihagra / Chhant / Guru Granth Sahib ji - Ang 548

ਬਿਹਾਗੜੇ ਕੀ ਵਾਰ ਮਹਲਾ ੪

बिहागड़े की वार महला ४

Bihaaga(rr)e kee vaar mahalaa 4

ਰਾਗ ਬਿਹਾਗੜਾ ਵਿੱਚ ਗੁਰੂ ਰਾਮਦਾਸ ਜੀ ਦੀ 'ਵਾਰ' ।

बिहागड़े की वार महला ४

Vaar Of Bihaagraa, Fourth Mehl:

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 548

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 548

ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३ ॥

Shalok, Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥

गुर सेवा ते सुखु पाईऐ होर थै सुखु न भालि ॥

Gur sevaa te sukhu paaeeai hor thai sukhu na bhaali ||

ਸੁਖ ਸਤਿਗੁਰੂ ਦੀ ਸੇਵਾ ਤੋਂ (ਹੀ) ਮਿਲਦਾ ਹੈ ਕਿਸੇ ਹੋਰ ਥਾਂ ਸੁਖ ਨਾਹ ਢੂੰਢ,

हे मानव जीव! गुरु की सेवा करने से ही सुख उपलब्ध होता है, इसलिए किसी अन्य स्थान पर सुख की तलाश मत कर।

Serving the Guru, peace is obtained; do not search for peace anywhere else.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥

गुर कै सबदि मनु भेदीऐ सदा वसै हरि नालि ॥

Gur kai sabadi manu bhedeeai sadaa vasai hari naali ||

ਜਦੋਂ ਸਤਿਗੁਰੂ ਦੇ ਸ਼ਬਦ ਵਿਚ ਮਨ ਨੂੰ ਪ੍ਰੋ ਦੇਈਏ ਤਾਂ ਹਰੀ ਸਦਾ ਅੰਗ ਸੰਗ ਵੱਸਦਾ ਹੈ ।

यदि गुरु के शब्द द्वारा मन विंध जाए तो ईश्वर सर्वदा जीव के साथ रहता है।

The soul is pierced by the Word of the Guru's Shabad. The Lord dwells ever with the soul.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥

नानक नामु तिना कउ मिलै जिन हरि वेखै नदरि निहालि ॥१॥

Naanak naamu tinaa kau milai jin hari vekhai nadari nihaali ||1||

ਹੇ ਨਾਨਕ! (ਹਰੀ ਦਾ) ਨਾਮ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਪ੍ਰਭੂ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ॥੧॥

हे नानक ! नाम उन जीव को ही मिलता है, जिन्हे परमेशर दया-दृष्टि से देखता है॥ १॥

O Nanak, they alone obtain the Naam, the Name of the Lord, who are blessed by the Lord with His Glance of Grace. ||1||

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਮਃ ੩ ॥

मः ३ ॥

M:h 3 ||

महला ३ ॥

Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥

सिफति खजाना बखस है जिसु बखसै सो खरचै खाइ ॥

Siphati khajaanaa bakhas hai jisu bakhasai so kharachai khaai ||

ਹਰੀ ਦੀ ਸਿਫ਼ਤ-ਸਾਲਾਹ ਦਾ ਖ਼ਜ਼ਾਨਾ (ਹਰੀ ਦੀ) ਬਖ਼ਸ਼ਸ਼ ਹੈ ਤੇ ਜਿਸ ਨੂੰ (ਪ੍ਰਭੂ) ਬਖ਼ਸ਼ਦਾ ਹੈ ਉਹ ਹੀ ਖ਼ਰਚਦਾ ਤੇ ਖ਼ਾਂਦਾ ਹੈ (ਭਾਵ, ਸਿਫ਼ਤ-ਸਾਲਾਹ ਦਾ ਆਨੰਦ ਲੈਂਦਾ ਹੈ) ।

परमेश्वर का स्तुतिगान का भण्डार उसकी एक दात (देन) है, जिस जीव को वह दया करके प्रदान करता है, वही इसे खर्चता एवं खाता है।

The treasure of the Lord's Praise is such a blessed gift; he alone obtains it to spend, unto whom the Lord bestows it.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਸਤਿਗੁਰ ਬਿਨੁ ਹਥਿ ਨ ਆਵਈ ਸਭ ਥਕੇ ਕਰਮ ਕਮਾਇ ॥

सतिगुर बिनु हथि न आवई सभ थके करम कमाइ ॥

Satigur binu hathi na aavaee sabh thake karam kamaai ||

ਬਥੇਰੇ ਕਰਮ-ਕਾਂਡ ਕਰਕੇ ਲੋਕ ਕਰ ਕੇ ਥੱਕ ਜਾਂਦੇ ਹਨ ਪਰ (ਇਹ ਬਖ਼ਸ਼ਸ਼) ਸਤਿਗੁਰੂ ਤੋਂ ਬਿਨਾਂ ਮਿਲਦੀ ਨਹੀਂ ।

किन्तु यह भण्डार सच्चे गुरु के बिना जीव को उपलब्ध नहीं होता और सभी इसकी उपलब्धि हेतु कर्म करते हुए हार-थक गए हैं।

Without the True Guru, it does not come to hand; all have grown weary of performing religious rituals.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥੨॥

नानक मनमुखु जगतु धनहीणु है अगै भुखा कि खाइ ॥२॥

Naanak manamukhu jagatu dhanahee(nn)u hai agai bhukhaa ki khaai ||2||

ਹੇ ਨਾਨਕ! ਮਨ ਦਾ ਅਧੀਨ (ਤੇ ਸਤਿਗੁਰੂ ਤੋਂ ਭੁੱਲਾ) ਹੋਇਆ ਸੰਸਾਰ ਅਸਲ ਧਨ ਤੋਂ ਸੱਖਣਾ ਹੈ ਤੇ (ਆਤਮਕ ਜੀਵਨ) ਦਾ ਭੁਖਾ ਇਸ ਤੋਂ ਕੁਝ ਨਹੀਂ ਹਾਸਲ ਕਰ ਸਕਦਾ ॥੨॥

हे नानक ! स्वेच्छाचारी जगत भगवान के नाम रूपी धन से वंचित है, आगे जब परलोक में भूख लगेगी तो यह क्या खा सकेगा ? ॥ २॥

O Nanak, the self-willed manmukhs of the world lack this wealth; when they are hungry in the next world, what will they have to eat there? ||2||

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 548

ਸਭ ਤੇਰੀ ਤੂ ਸਭਸ ਦਾ ਸਭ ਤੁਧੁ ਉਪਾਇਆ ॥

सभ तेरी तू सभस दा सभ तुधु उपाइआ ॥

Sabh teree too sabhas daa sabh tudhu upaaiaa ||

ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਸਭਨਾਂ ਦਾ ਮਾਲਕ ਹੈਂ, ਸਭਨਾਂ ਨੂੰ ਤੂੰ ਹੀ ਪੈਦਾ ਕੀਤਾ ਹੈ ।

हे ईश्वर ! यह सारी जगत रचना तेरी ही है और तू सबका मालिक है सभी जीवो को तूने ही उत्पन्न किया है।

All are Yours, and You belong to all. You created all.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 548

ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ ॥

सभना विचि तू वरतदा तू सभनी धिआइआ ॥

Sabhanaa vichi too varatadaa too sabhanee dhiaaiaa ||

ਸਾਰਿਆਂ (ਜੀਵਾਂ) ਵਿਚ ਤੂੰ ਵਿਆਪਕ ਹੈਂ, ਤੇ ਸਭ ਤੇਰਾ ਸਿਮਰਨ ਕਰਦੇ ਹਨ ।

सभी प्राणियों में तू वसा हुआ है और सभी तेरी ही आराधना में क्रियाशील हैं।

You are pervading within all - all meditate on You.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 548

ਤਿਸ ਦੀ ਤੂ ਭਗਤਿ ਥਾਇ ਪਾਇਹਿ ਜੋ ਤੁਧੁ ਮਨਿ ਭਾਇਆ ॥

तिस दी तू भगति थाइ पाइहि जो तुधु मनि भाइआ ॥

Tis dee too bhagati thaai paaihi jo tudhu mani bhaaiaa ||

ਜੋ ਮਨੁੱਖ ਤੈਨੂੰ ਮਨ ਵਿਚ ਪਿਆਰਾ ਲੱਗਦਾ ਹੈ, ਉਸ ਦੀ ਭਗਤੀ ਤੂੰ ਕਬੂਲ ਕਰਦਾ ਹੈਂ ।

हे परमेश्वर ! जो प्राणी तेरे मन को लुभाता है, उसकी भक्ति को तू स्वीकार कर लेता है।

You accept the devotional worship of those who are pleasing to Your Mind.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 548

ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ ॥

जो हरि प्रभ भावै सो थीऐ सभि करनि तेरा कराइआ ॥

Jo hari prbh bhaavai so theeai sabhi karani teraa karaaiaa ||

ਹੇ ਹਰੀ ਪ੍ਰਭੂ! ਜੋ ਤੈਨੂੰ ਚੰਗਾ ਲੱਗਦਾ ਹੈ ਸੋ (ਸੰਸਾਰ ਵਿਚ) ਹੁੰਦਾ ਹੈ, ਸਾਰੇ ਜੀਵ ਤੇਰਾ ਕਰਾਇਆ ਕਰਦੇ ਹਨ ।

जो कुछ भगवान को अच्छा लगता है, यही होता है, हे हरि ! जीव वही करते हैं जो तुम उन से करवाते हो अर्थात् सृष्टि में परमेश्वर का ही सबकुछ किया-कराया हो रहा है।

Whatever pleases the Lord God happens; all act as You cause them to act.

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 548

ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥

सलाहिहु हरि सभना ते वडा जो संत जनां की पैज रखदा आइआ ॥१॥

Salaahihu hari sabhanaa te vadaa jo santt janaan kee paij rakhadaa aaiaa ||1||

ਜੋ ਹਰੀ (ਮੁੱਢ ਤੋਂ) ਭਗਤਾਂ ਦੀ ਲਾਜ ਰੱਖਦਾ ਆਇਆ ਹੈ ਤੇ ਸਭ ਤੋਂ ਵੱਡਾ ਹੈ, ਉਸ ਦੀ ਸਿਫ਼ਤ-ਸਾਲਾਹ ਕਰੋ ॥੧॥

हे मानव जीव ! उस सर्वेश्वर एवं महान् प्रभु की स्तुति करो, जो युगों-युगांतरों से ही संतजनों की लाज-प्रतिष्ठा रखता आया है ॥१॥

Praise the Lord, the greatest of all; He preserves the honor of the Saints. ||1||

Guru Ramdas ji / Raag Bihagra / Bihagre ki vaar (M: 4) / Guru Granth Sahib ji - Ang 548

ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३ ॥

Shalok, Third Mehl:

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥

नानक गिआनी जगु जीता जगि जीता सभु कोइ ॥

Naanak giaanee jagu jeetaa jagi jeetaa sabhu koi ||

ਹੇ ਨਾਨਕ! ਗਿਆਨਵਾਨ ਮਨੁੱਖ ਨੇ ਸੰਸਾਰ ਨੂੰ (ਭਾਵ, ਮਾਇਆ ਦੇ ਮੋਹ ਨੂੰ) ਜਿੱਤ ਲਿਆ ਹੈ, (ਤੇ ਗਿਆਨੀ ਤੋਂ ਬਿਨਾ) ਹਰ ਇਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ, (ਗਿਆਨੀ ਦੇ)

हे नानक ! ज्ञानी व्यक्ति ने इस दुनिया पर विजय प्राप्त कर ली है किन्तु इस दुनिया ने प्रत्येक जीव-जन्तु सहित सबको विजय कर लिया है।

O Nanak, the spiritually wise one has conquered all others.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥

नामे कारज सिधि है सहजे होइ सु होइ ॥

Naame kaaraj sidhi hai sahaje hoi su hoi ||

(ਆਤਮਕ ਜੀਵਨ) ਦੀ ਸਫਲਤਾ ਨਾਮ ਜਪਣ ਨਾਲ ਹੀ ਹੁੰਦੀ ਹੈ ਤਾਂ ਇੰਜ ਜਾਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ।

परमात्मा के नाम द्वारा सभी कार्य सिद्ध सफल हो जाते हैं, जो कुछ भी होता है, वह सहज ही ईश्वर की इच्छानुसार होता है।

Through the Name, his affairs are brought to perfection; whatever happens is by His Will.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥

गुरमति मति अचलु है चलाइ न सकै कोइ ॥

Guramati mati achalu hai chalaai na sakai koi ||

ਸਤਿਗੁਰੂ ਦੀ ਮੱਤ ਤੇ ਤੁਰਿਆਂ (ਮਨੁੱਖ ਦੀ) ਮੱਤ ਪੱਕੀ ਹੋ ਜਾਂਦੀ ਹੈ, ਕੋਈ (ਮਾਇਕ ਵਿਹਾਰ) ਉਸ ਨੂੰ ਡੁਲਾ ਨਹੀਂ ਸਕਦਾ,

गुरु की मति पर चलने से प्राणी की बुद्धि निश्चल हो जाती है और कोई भी उसे व्यर्थ नहीं कर सकता।

Under Guru's Instruction, his mind is held steady; no one can make him waver.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥

भगता का हरि अंगीकारु करे कारजु सुहावा होइ ॥

Bhagataa kaa hari anggeekaaru kare kaaraju suhaavaa hoi ||

ਤੇ (ਉਸ ਨੂੰ ਨਿਸਚਾ ਹੁੰਦਾ ਹੈ ਕਿ) ਪ੍ਰਭੂ ਭਗਤਾਂ ਦਾ ਸਾਥ ਨਿਭਾਉਂਦਾ ਹੈ (ਤੇ ਉਹਨਾਂ ਦਾ ਹਰੇਕ) ਕੰਮ ਰਾਸ ਆ ਜਾਂਦਾ ਹੈ ।

भगवान अपने भक्तों का अंगीकार है अर्थात् उनका पक्ष निभाता रहता है तथा उनका हरेक कार्य सुहावना हो जाता है।

The Lord makes His devotee His own, and his affairs are adjusted.

Guru Amardas ji / Raag Bihagra / Bihagre ki vaar (M: 4) / Guru Granth Sahib ji - Ang 548

Download SGGS PDF Daily Updates ADVERTISE HERE