ANG 547, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਬਿਨਵੰਤ ਨਾਨਕ ਕਰ ਦੇਇ ਰਾਖਹੁ ਗੋਬਿੰਦ ਦੀਨ ਦਇਆਰਾ ॥੪॥

बिनवंत नानक कर देइ राखहु गोबिंद दीन दइआरा ॥४॥

Binavantt naanak kar dei raakhahu gobindd deen daiaaraa ||4||

ਨਾਨਕ ਬੇਨਤੀ ਕਰਦਾ ਹੈ ਕਿ ਹੇ ਗੋਬਿੰਦ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਆਪਣਾ ਹੱਥ ਦੇ ਕੇ ਮੈਨੂੰ (ਮਾਇਆ ਦੇ ਮੋਹ ਵਿਚ ਡੁੱਬਣੋਂ) ਬਚਾ ਲੈ ॥੪॥

नानक प्रार्थना है की है दीनदयाल गोविन्द! अपनी कृपा का हाथ रखकर मेरी रक्षा कीजिए।४ ॥

Prays Nanak, please, give me Your Hand and save me, O Lord of the Universe, Merciful to the meek. ||4||

Guru Arjan Dev ji / Raag Bihagra / Chhant / Guru Granth Sahib ji - Ang 547


ਸੋ ਦਿਨੁ ਸਫਲੁ ਗਣਿਆ ਹਰਿ ਪ੍ਰਭੂ ਮਿਲਾਇਆ ਰਾਮ ॥

सो दिनु सफलु गणिआ हरि प्रभू मिलाइआ राम ॥

So dinu saphalu ga(nn)iaa hari prbhoo milaaiaa raam ||

ਉਹ ਦਿਨ ਭਾਗਾਂ ਵਾਲਾ ਸਮਝਣਾ ਚਾਹੀਦਾ ਹੈ ਜਦੋਂ ਹਰਿ-ਪ੍ਰਭੂ (ਗੁਰੂ ਦਾ) ਮਿਲਾਇਆ (ਮਿਲ ਪੈਂਦਾ ਹੈ) ।

वह दिन बड़ा शुम गिना जाता है जब परमात्मा से मिलन होता है।

That day is judged to be fruitful, when I merged with my Lord.

Guru Arjan Dev ji / Raag Bihagra / Chhant / Guru Granth Sahib ji - Ang 547

ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ ॥

सभि सुख परगटिआ दुख दूरि पराइआ राम ॥

Sabhi sukh paragatiaa dukh doori paraaiaa raam ||

(ਹਿਰਦੇ ਵਿਚ) ਸਾਰੇ ਸੁਖ ਪਰਗਟ ਹੋ ਜਾਂਦੇ ਹਨ, ਤੇ, ਸਾਰੇ ਦੁੱਖ ਦੂਰ ਜਾ ਪੈਂਦੇ ਹਨ ।

सभी सुख ऐश्वर्य प्रत्यक्ष हो गए है तथा दुःख मुझ से दूर हो गए हैं।

Total happiness was revealed, and pain was taken far away.

Guru Arjan Dev ji / Raag Bihagra / Chhant / Guru Granth Sahib ji - Ang 547

ਸੁਖ ਸਹਜ ਅਨਦ ਬਿਨੋਦ ਸਦ ਹੀ ਗੁਨ ਗੁਪਾਲ ਨਿਤ ਗਾਈਐ ॥

सुख सहज अनद बिनोद सद ही गुन गुपाल नित गाईऐ ॥

Sukh sahaj anad binod sad hee gun gupaal nit gaaeeai ||

ਆਓ, ਜਗਤ-ਪਾਲ ਪ੍ਰਭੂ ਦੇ ਗੁਣ ਨਿੱਤ ਗਾਂਦੇ ਰਹੀਏ ਇੰਜ ਸਦਾ ਹੀ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ।

नित्य ही जगतपालक गोपाल का गुणगान करने से सदैव सहज सुख एवं आनंद-विनोद की उपलब्धि होती है।

Peace, tranquility, joy and eternal happiness come from constantly singing the Glorious Praises of the Sustainer of the World.

Guru Arjan Dev ji / Raag Bihagra / Chhant / Guru Granth Sahib ji - Ang 547

ਭਜੁ ਸਾਧਸੰਗੇ ਮਿਲੇ ਰੰਗੇ ਬਹੁੜਿ ਜੋਨਿ ਨ ਧਾਈਐ ॥

भजु साधसंगे मिले रंगे बहुड़ि जोनि न धाईऐ ॥

Bhaju saadhasangge mile rangge bahu(rr)i joni na dhaaeeai ||

ਗੁਰੂ ਦੀ ਸੰਗਤ ਵਿਚ ਪ੍ਰੇਮ ਨਾਲ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ) ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ,

संतों की सभा में शामिल होकर मैं प्रभु के नाम का भजन करता हैं, जिसके फलस्वरूप मुझे दोबारा योनियों में नहीं भटकना पड़ेगा।

Joining the Saadh Sangat, the Company of the Holy, I lovingly remember the Lord; I shall not wander again in reincarnation.

Guru Arjan Dev ji / Raag Bihagra / Chhant / Guru Granth Sahib ji - Ang 547

ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ ॥

गहि कंठि लाए सहजि सुभाए आदि अंकुरु आइआ ॥

Gahi kantthi laae sahaji subhaae aadi ankkuru aaiaa ||

ਪਰਮਾਤਮਾ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ, ਆਤਮਕ ਅਡੋਲਤਾ ਵਿਚ ਪ੍ਰੇਮ ਵਿਚ (ਲੀਨ ਕਰ ਦੇਂਦਾ ਹੈ ਤੇ ਇੰਜ (ਹਿਰਦੇ ਵਿਚ ਭਗਤੀ ਦਾ) ਮੁੱਢਲਾ ਅੰਗੂਰ ਪੁੰਗਰ ਪੈਂਦਾ ਹੈ ।

परमात्मा ने सहज-स्वभाव ही मुझे अपने गले से लगा लिया है और मेरे पूर्व जन्म के शुभ कर्मों का अंकुर अंकुरित हो गया है।

He has naturally hugged me close in His Loving Embrace, and the seed of my primal destiny has sprouted.

Guru Arjan Dev ji / Raag Bihagra / Chhant / Guru Granth Sahib ji - Ang 547

ਬਿਨਵੰਤ ਨਾਨਕ ਆਪਿ ਮਿਲਿਆ ਬਹੁੜਿ ਕਤਹੂ ਨ ਜਾਇਆ ॥੫॥੪॥੭॥

बिनवंत नानक आपि मिलिआ बहुड़ि कतहू न जाइआ ॥५॥४॥७॥

Binavantt naanak aapi miliaa bahu(rr)i katahoo na jaaiaa ||5||4||7||

ਨਾਨਕ ਬੇਨਤੀ ਕਰਦਾ ਹੈ ਕਿ (ਸਾਧ ਸੰਗਤ ਵਿਚ ਮਿਲਿਆਂ) ਪ੍ਰਭੂ ਆਪ ਆ ਮਿਲਦਾ ਹੈ, ਫਿਰ (ਉਸ ਦਾ ਦਰ ਛੱਡ ਕੇ) ਹੋਰ ਕਿਤੇ ਭੀ ਨਹੀਂ ਭਟਕੀਦਾ ॥੫॥੪॥੭॥

नानक प्रार्थना करता है कि भगवान स्वयं ही मुझे मिल गया है और वह कदाचित मुझसे दोबारा दूर नहीं जाता ॥ ५ ॥ ४ ॥ ७॥

Prays Nanak, He Himself has met me, and He shall never again leave me. ||5||4||7||

Guru Arjan Dev ji / Raag Bihagra / Chhant / Guru Granth Sahib ji - Ang 547


ਬਿਹਾਗੜਾ ਮਹਲਾ ੫ ਛੰਤ ॥

बिहागड़ा महला ५ छंत ॥

Bihaaga(rr)aa mahalaa 5 chhantt ||

बिहागड़ा महला ५ छंत ॥

Bihaagraa, Fifth Mehl, Chhant:

Guru Arjan Dev ji / Raag Bihagra / Chhant / Guru Granth Sahib ji - Ang 547

ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥

सुनहु बेनंतीआ सुआमी मेरे राम ॥

Sunahu benantteeaa suaamee mere raam ||

ਹੇ ਮੇਰੇ ਮਾਲਕ! ਮੇਰੀ ਬੇਨਤੀ ਸੁਣ ।

हे मेरे स्वामी ! मेरा निवेदन सुनो,

Listen to my prayer, O my Lord and Master.

Guru Arjan Dev ji / Raag Bihagra / Chhant / Guru Granth Sahib ji - Ang 547

ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥

कोटि अप्राध भरे भी तेरे चेरे राम ॥

Koti apraadh bhare bhee tere chere raam ||

(ਅਸੀਂ ਜੀਵ) ਕ੍ਰੋੜਾਂ ਪਾਪਾਂ ਨਾਲ ਲਿਬੜੇ ਹੋਏ ਹਾਂ, ਪਰ ਫਿਰ ਭੀ ਤੇਰੇ (ਦਰ ਦੇ) ਦਾਸ ਹਾਂ ।

हम जीवों में चाहे करोड़ों ही अपराध भरे हुए हैं किन्तु फिर भी हम तेरे ही सेवक हैं।

I am filled with millions of sins, but still, I am Your slave.

Guru Arjan Dev ji / Raag Bihagra / Chhant / Guru Granth Sahib ji - Ang 547

ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥

दुख हरन किरपा करन मोहन कलि कलेसह भंजना ॥

Dukh haran kirapaa karan mohan kali kalesah bhanjjanaa ||

ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਕਿਰਪਾ ਕਰਨ ਵਾਲੇ! ਹੇ ਮੋਹਨ! ਹੇ ਸਾਡੇ ਦੁੱਖ-ਕਲੇਸ਼ ਦੂਰ ਕਰਨ ਵਾਲੇ!

हे दुःखनाशक ! हे कृपा करने वाले मोहन ! हे कलह-क्लेश के नाशक !

O Destroyer of pain, Bestower of Mercy, Fascinating Lord, Destroyer of sorrow and strife,

Guru Arjan Dev ji / Raag Bihagra / Chhant / Guru Granth Sahib ji - Ang 547

ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥

सरनि तेरी रखि लेहु मेरी सरब मै निरंजना ॥

Sarani teree rakhi lehu meree sarab mai niranjjanaa ||

ਹੇ ਸਰਬ-ਵਿਆਪਕ! ਹੇ ਨਿਰਲੇਪ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ ।

हे सर्वव्यापक निरंजन ! मैं तेरी शरण में आया हूँ, दया करके मेरी लाज प्रतिष्ठा रखे।

I have come to Your Sanctuary; please preserve my honor. You are all-pervading, O Immaculate Lord.

Guru Arjan Dev ji / Raag Bihagra / Chhant / Guru Granth Sahib ji - Ang 547

ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥

सुनत पेखत संगि सभ कै प्रभ नेरहू ते नेरे ॥

Sunat pekhat sanggi sabh kai prbh nerahoo te nere ||

ਹੇ ਪ੍ਰਭੂ! ਤੂੰ ਸਾਡੇ ਅੱਤ ਨੇੜੇ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਅੰਗ-ਸੰਗ ਰਹਿੰਦਾ ਹੈਂ, ਤੂੰ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈਂ ਤੇ ਸਭ ਦੇ ਕੀਤੇ ਕੰਮ ਵੇਖਦਾ ਹੈਂ ।

प्रभु सभी को सुनता एवं देखता है, वह हम सभी के साथ है और निकट से अति निकट है।

He hears and beholds all; God is with us, the nearest of the near.

Guru Arjan Dev ji / Raag Bihagra / Chhant / Guru Granth Sahib ji - Ang 547

ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥

अरदासि नानक सुनि सुआमी रखि लेहु घर के चेरे ॥१॥

Aradaasi naanak suni suaamee rakhi lehu ghar ke chere ||1||

ਹੇ ਮੇਰੇ ਸੁਆਮੀ! ਨਾਨਕ ਦੀ ਬੇਨਤੀ ਸੁਣ । ਮੈਂ ਤੇਰੇ ਘਰ ਦਾ ਗ਼ੁਲਾਮ ਹਾਂ, ਮੇਰੀ ਇੱਜ਼ਤ ਰੱਖ ਲੈ ॥੧॥

स्वामी ! नानक की प्रार्थना सुन लो और मुझे अपने घर के सेवक की तरह रख लो॥ १॥

O Lord and Master, hear Nanak's prayer; please save the servants of Your household. ||1||

Guru Arjan Dev ji / Raag Bihagra / Chhant / Guru Granth Sahib ji - Ang 547


ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ ॥

तू समरथु सदा हम दीन भेखारी राम ॥

Too samarathu sadaa ham deen bhekhaaree raam ||

ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਅਸੀਂ (ਤੇਰੇ ਦਰ ਤੇ) ਨਿਮਾਣੇ ਮੰਗਤੇ ਹਾਂ ।

हे राम ! तू सदैव सर्वशक्तिमान है परन्तु हम जीव तो दीन भिखारी है।

You are eternal and all-powerful; I am a mere beggar, Lord.

Guru Arjan Dev ji / Raag Bihagra / Chhant / Guru Granth Sahib ji - Ang 547

ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥

माइआ मोहि मगनु कढि लेहु मुरारी राम ॥

Maaiaa mohi maganu kadhi lehu muraaree raam ||

ਹੇ ਮੁਰਾਰੀ! ਮੈਂ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ, ਮੈਨੂੰ (ਮੋਹ ਵਿਚੋਂ) ਕੱਢ ਲੈ ।

हे मुरारी प्रभु ! मैं माया के मोह में मग्न हूँ, दया करके मुझे माया से निकाल लीजिए।

I am intoxicated with the love of Maya - save me, Lord!

Guru Arjan Dev ji / Raag Bihagra / Chhant / Guru Granth Sahib ji - Ang 547

ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ ॥

लोभि मोहि बिकारि बाधिओ अनिक दोख कमावने ॥

Lobhi mohi bikaari baadhio anik dokh kamaavane ||

ਮੈਂ ਲੋਭ ਵਿਚ, ਮੋਹ ਵਿਚ, ਵਿਕਾਰ ਵਿਚ ਬੱਝਾ ਰਹਿੰਦਾ ਹਾਂ । ਅਸੀਂ ਜੀਵ ਅਨੇਕਾਂ ਪਾਪ ਕਮਾਂਦੇ ਰਹਿੰਦੇ ਹਾਂ ।

लोभ, मोह एवं विकारों में फंसकर मैंने अनेक दोष कमाए हैं।

Bound down by greed, emotional attachment and corruption, I have made so many mistakes.

Guru Arjan Dev ji / Raag Bihagra / Chhant / Guru Granth Sahib ji - Ang 547

ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥

अलिपत बंधन रहत करता कीआ अपना पावने ॥

Alipat banddhan rahat karataa keeaa apanaa paavane ||

ਇਕ ਕਰਤਾਰ ਹੀ ਨਿਰਲੇਪ ਰਹਿੰਦਾ ਹੈ, ਤੇ ਬੰਧਨਾਂ ਤੋਂ ਆਜ਼ਾਦ ਹੈ, ਅਸੀਂ ਜੀਵ ਤਾਂ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਦੇ ਰਹਿੰਦੇ ਹਾਂ ।

जीव अपने किए हुए शुभाशुभ कर्मों का फल भोगता रहता है।

The creator is both attached and detached from entanglements; one obtains the fruits of his own actions.

Guru Arjan Dev ji / Raag Bihagra / Chhant / Guru Granth Sahib ji - Ang 547

ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥

करि अनुग्रहु पतित पावन बहु जोनि भ्रमते हारी ॥

Kari anugrhu patit paavan bahu joni bhrmate haaree ||

ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ ਪ੍ਰਭੂ! ਮੇਹਰ ਕਰ, ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਮੇਰੀ ਜਿੰਦ) ਥੱਕ ਗਈ ਹੈ ।

हे पतितपावन ! मुझ पर अनुग्रह करो, क्योंकि मैं अनेक योनियों में भटकता हुआ हार गया हूँ ।

Show kindness to me, O Purifier of sinners; I am so tired of wandering through reincarnation.

Guru Arjan Dev ji / Raag Bihagra / Chhant / Guru Granth Sahib ji - Ang 547

ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਰਭ ਜੀਅ ਪ੍ਰਾਨ ਅਧਾਰੀ ॥੨॥

बिनवंति नानक दासु हरि का प्रभ जीअ प्रान अधारी ॥२॥

Binavantti naanak daasu hari kaa prbh jeea praan adhaaree ||2||

ਨਾਨਕ ਬੇਨਤੀ ਕਰਦਾ ਹੈ ਕਿ ਉਹ ਉਸ ਹਰੀ ਦਾ ਦਾਸ ਹੈ ਜੋ ਪ੍ਰਭੂ (ਸਭ) ਜੀਵਾਂ ਦੇ ਪ੍ਰਾਣਾਂ ਦਾ ਆਸਰਾ ਹੈ ॥੨॥

नानक प्रार्थना करता है कि मैं परमात्मा का सेवक हूँ और यह मेरी आत्मा एवं प्राणो का आधार है।॥ २ ॥

Prays Nanak, I am the slave of the Lord; God is the Support of my soul, and my breath of life. ||2||

Guru Arjan Dev ji / Raag Bihagra / Chhant / Guru Granth Sahib ji - Ang 547


ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥

तू समरथु वडा मेरी मति थोरी राम ॥

Too samarathu vadaa meree mati thoree raam ||

ਹੇ ਪ੍ਰਭੂ! ਤੂੰ ਵੱਡੀ ਤਾਕਤ ਵਾਲਾ ਹੈਂ, ਮੇਰੀ ਅਕਲ ਨਿੱਕੀ ਜਿਹੀ ਹੈ (ਤੇਰੇ ਵਡੱਪਣ ਨੂੰ ਸਮਝ ਨਹੀਂ ਸਕਦੀ) ।

है राम ! तू सर्वकला समर्थ एवं बहुत बड़ा है किन्तु मेरी बुद्धि बड़ी तुछ है,

You are great and all-powerful; my understanding is so inadequate, O Lord.

Guru Arjan Dev ji / Raag Bihagra / Chhant / Guru Granth Sahib ji - Ang 547

ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥

पालहि अकिरतघना पूरन द्रिसटि तेरी राम ॥

Paalahi akirataghanaa pooran drisati teree raam ||

ਹੇ ਪ੍ਰਭੂ! ਤੇਰੀ ਨਿਗਾਹ ਸਦਾ ਇਕ-ਸਾਰ ਹੈ ਤੂੰ ਨਾ-ਸ਼ੁਕਰਿਆਂ ਦੀ ਭੀ ਪਾਲਣਾ ਕਰਦਾ ਰਹਿੰਦਾ ਹੈਂ ।

तू कृतघ्न जीवों का भी पालन पोषण करता है और सब जीवों पर तेरी पूर्ण कृपा-दृष्टि है।

You cherish even the ungrateful ones; Your Glance of Grace is perfect, Lord.

Guru Arjan Dev ji / Raag Bihagra / Chhant / Guru Granth Sahib ji - Ang 547

ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥

अगाधि बोधि अपार करते मोहि नीचु कछू न जाना ॥

Agaadhi bodhi apaar karate mohi neechu kachhoo na jaanaa ||

ਹੇ ਕਰਤਾਰ! ਹੇ ਬੇਅੰਤ ਪ੍ਰਭੂ! ਤੂੰ ਜੀਵਾਂ ਦੀ ਸਮਝ ਤੋਂ ਪਰੇ ਅਥਾਹ ਹੈਂ, ਮੈਂ ਨੀਵੇਂ ਜੀਵਨ ਵਾਲਾ (ਤੇਰੀ ਬਾਬਤ) ਕੁਝ ਭੀ ਨਹੀਂ ਜਾਣ ਸਕਦਾ ।

हे जग के रचयिता ! तू अपार है और तेरा ज्ञान अनन्त है किन्तु मैं नीच जीव कुछ भी नहीं जानता।

Your wisdom is unfathomable, O Infinite Creator. I am lowly, and I know nothing.

Guru Arjan Dev ji / Raag Bihagra / Chhant / Guru Granth Sahib ji - Ang 547

ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥

रतनु तिआगि संग्रहन कउडी पसू नीचु इआना ॥

Ratanu tiaagi sanggrhan kaudee pasoo neechu iaanaa ||

ਹੇ ਪ੍ਰਭੂ! ਤੇਰਾ ਕੀਮਤੀ ਨਾਮ ਛੱਡ ਕੇ ਮੈਂ ਕਉਡੀਆਂ ਇਕੱਠੀਆਂ ਕਰਦਾ ਰਹਿੰਦਾ ਹਾਂ, ਮੈਂ ਪਸੂ-ਸੁਭਾਉ ਹਾਂ, ਨੀਵਾਂ ਹਾਂ, ਅੰਞਾਣ ਹਾਂ ।

मैं तो पशु समान विमूढ़ एवं नीच हूँ जो तेरे अमूल्य नाम-रत्न को त्याग कर कौड़ियाँ एकत्रित की हैं।

Forsaking the jewel, I have saved the shell; I am a lowly, ignorant beast.

Guru Arjan Dev ji / Raag Bihagra / Chhant / Guru Granth Sahib ji - Ang 547

ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥

तिआगि चलती महा चंचलि दोख करि करि जोरी ॥

Tiaagi chalatee mahaa chancchali dokh kari kari joree ||

ਮੈਂ ਪਾਪ ਕਰ ਕਰ ਕੇ (ਉਸ ਮਾਇਆ ਨੂੰ ਹੀ) ਜੋੜਦਾ ਰਿਹਾ ਜੇਹੜੀ ਕਦੇ ਟਿਕ ਕੇ ਨਹੀਂ ਬੈਠਦੀ, ਜੇਹੜੀ ਜੀਵਾਂ ਦਾ ਸਾਥ ਛੱਡ ਜਾਂਦੀ ਹੈ ।

हे प्रभु! मैंने दोष कर करके यह माया अर्जित की है, जो महा चंचल है और जीव को त्याग कर चली जाती है।

I have kept that which forsakes me, and is very fickle, continually committing sins, again and again.

Guru Arjan Dev ji / Raag Bihagra / Chhant / Guru Granth Sahib ji - Ang 547

ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥

नानक सरनि समरथ सुआमी पैज राखहु मोरी ॥३॥

Naanak sarani samarath suaamee paij raakhahu moree ||3||

ਹੇ ਨਾਨਕ! ਹੇ ਸਭ ਤਾਕਤਾਂ ਦੇ ਮਾਲਕ ਮੇਰੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ ॥੩॥

नानक का कथन है कि हे सर्वकला समर्थ प्रभु! मैं तेरी शरण में हूँ, दया करके मेरी लाज रखो ॥ ३ ॥

Nanak seeks Your Sanctuary, Almighty Lord and Master; please, preserve my honor. ||3||

Guru Arjan Dev ji / Raag Bihagra / Chhant / Guru Granth Sahib ji - Ang 547


ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥

जा ते वीछुड़िआ तिनि आपि मिलाइआ राम ॥

Jaa te veechhu(rr)iaa tini aapi milaaiaa raam ||

ਉਸ ਪਰਮਾਤਮਾ ਨੇ ਮਨੁੱਖ ਨੂੰ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਜਿਸ ਤੋਂ (ਉਹ ਚਿਰਾਂ ਦਾ) ਵਿਛੁੜਿਆ ਆ ਰਿਹਾ ਸੀ ।

जिस परमात्मा से जुदा हुआ था, उसने स्वयं ही अपने साथ मिला लिया है।

I was separated from Him, and now, He has united me with Himself.

Guru Arjan Dev ji / Raag Bihagra / Chhant / Guru Granth Sahib ji - Ang 547

ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥

साधू संगमे हरि गुण गाइआ राम ॥

Saadhoo sanggame hari gu(nn) gaaiaa raam ||

ਤੇ ਉਸ ਨੇ ਗੁਰੂ ਦੀ ਸੰਗਤ ਵਿਚ ਆ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ ।

संतों की सभा में सम्मिलित होकर श्रीहरि का गुणगान किया है |

In the Saadh Sangat, the Company of the Holy, I sing the Glorious Praises of the Lord.

Guru Arjan Dev ji / Raag Bihagra / Chhant / Guru Granth Sahib ji - Ang 547

ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣ ਮੈ ਪਰਗਟ ਭਏ ॥

गुण गाइ गोविद सदा नीके कलिआण मै परगट भए ॥

Gu(nn) gaai govid sadaa neeke kaliaa(nn) mai paragat bhae ||

ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਸਦਾ ਗਾਣ ਦੀ ਬਰਕਤਿ ਨਾਲ ਆਨੰਦ-ਸਰੂਪ ਪਰਮਾਤਮਾ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ ।

उस जगतपालक की गुणस्तुति करने से कल्याणस्वरूप ईश्वर प्रत्यक्ष हो गया है।

Singing the Praises of the Lord of the Universe, the ever-sublime blissful Lord is revealed to me.

Guru Arjan Dev ji / Raag Bihagra / Chhant / Guru Granth Sahib ji - Ang 547

ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ ॥

सेजा सुहावी संगि प्रभ कै आपणे प्रभ करि लए ॥

Sejaa suhaavee sanggi prbh kai aapa(nn)e prbh kari lae ||

ਇੰਜ ਪ੍ਰਭੂ ਦੀ ਸੰਗਤ ਨਾਲ ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਜਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ ।

प्रभु के संग मेरी हृदय-सेज सुहावनी हो गई है और उसने मुझे अपना बना लिया है।

My bed is adorned with God; my God has made me His own.

Guru Arjan Dev ji / Raag Bihagra / Chhant / Guru Granth Sahib ji - Ang 547

ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥

छोडि चिंत अचिंत होए बहुड़ि दूखु न पाइआ ॥

Chhodi chintt achintt hoe bahu(rr)i dookhu na paaiaa ||

ਇਸੇ ਤਰ੍ਹਾਂ ਚਿੰਤਾ-ਫ਼ਿਕਰ ਤਿਆਗ ਕੇ ਜੀਵ ਸ਼ਾਂਤ-ਚਿਤ ਹੋ ਜਾਂਦਾ ਹਨ ਤੇ ਮੁੜ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ ।

मैं चिन्ता को त्याग कर निश्चित हो गया हूँ और मैंने पुनः कोई दु:ख प्राप्त नहीं किया |

Abandoning anxiety, I have become carefree, and I shall not suffer in pain any longer.

Guru Arjan Dev ji / Raag Bihagra / Chhant / Guru Granth Sahib ji - Ang 547

ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥

नानक दरसनु पेखि जीवे गोविंद गुण निधि गाइआ ॥४॥५॥८॥

Naanak darasanu pekhi jeeve govindd gu(nn) nidhi gaaiaa ||4||5||8||

ਹੇ ਨਾਨਕ! ਜੇਹੜੇ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਉਹ (ਆਪਣੇ ਅੰਦਰ) ਪਰਮਾਤਮਾ ਦਾ ਦਰਸਨ ਕਰ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੪॥੫॥੮॥

नानक कथन है की वह तो परमात्मा के दर्शन करके ही जीवित रहता है एवं गुणों के भण्डार प्रभु का यशोगान करता रहता है ॥ ४ ॥ ५ ॥ ८ ॥

Nanak lives by beholding the Blessed Vision of His Darshan, singing the Glorious Praises of the Lord of the Universe, the ocean of excellence. ||4||5||8||

Guru Arjan Dev ji / Raag Bihagra / Chhant / Guru Granth Sahib ji - Ang 547


ਬਿਹਾਗੜਾ ਮਹਲਾ ੫ ਛੰਤ ॥

बिहागड़ा महला ५ छंत ॥

Bihaaga(rr)aa mahalaa 5 chhantt ||

बिहागड़ा महला ५ छंत ॥

Bihaagraa, Fifth Mehl, Chhant:

Guru Arjan Dev ji / Raag Bihagra / Chhant / Guru Granth Sahib ji - Ang 547

ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥

बोलि सुधरमीड़िआ मोनि कत धारी राम ॥

Boli sudharamee(rr)iaa moni kat dhaaree raam ||

ਹੇ (ਸਾਰੀਆਂ ਜੂਨਾਂ ਵਿਚੋਂ) ਉੱਤਮ ਫ਼ਰਜ਼ ਵਾਲੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲਿਆ ਕਰ! (ਸਿਫ਼ਤ-ਸਾਲਾਹ ਵਲੋਂ) ਤੂੰ ਕਿਉਂ ਚੁੱਪ ਵੱਟੀ ਹੋਈ ਹੈ?

हे सुधर्मी मानव जीव ! बोल, क्यों मौन धारण किया हुआ है ?

O you of sublime faith, chant the Lord's Name; why do you remain silent?

Guru Arjan Dev ji / Raag Bihagra / Chhant / Guru Granth Sahib ji - Ang 547

ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥

तू नेत्री देखि चलिआ माइआ बिउहारी राम ॥

Too netree dekhi chaliaa maaiaa biuhaaree raam ||

ਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇਥੋਂ ਖ਼ਾਲੀ ਹੱਥ) ਤੁਰ ਪੈਂਦਾ ਹੈ ।

अपने नेत्रों से तूने माया का व्यव्हार करने वाले देख लिए है जो सभी नाशवान है।

With your eyes, you have seen the treacherous ways of Maya.

Guru Arjan Dev ji / Raag Bihagra / Chhant / Guru Granth Sahib ji - Ang 547

ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥

संगि तेरै कछु न चालै बिना गोबिंद नामा ॥

Sanggi terai kachhu na chaalai binaa gobindd naamaa ||

ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ ।

है मानव जीव ! गोविन्द के नाम के अतिरिक्त तेरे साथ कुछ भी नहीं जाना।

Nothing shall go along with you, except the Name of the Lord of the Universe.

Guru Arjan Dev ji / Raag Bihagra / Chhant / Guru Granth Sahib ji - Ang 547

ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥

देस वेस सुवरन रूपा सगल ऊणे कामा ॥

Des ves suvaran roopaa sagal u(nn)e kaamaa ||

ਦੇਸਾਂ (ਦੇ ਰਾਜ), ਕੱਪੜੇ, ਸੋਨਾ, ਚਾਂਦੀ (-ਇਹਨਾਂ ਦੀ ਖ਼ਾਤਰ ਕੀਤੇ ਹੋਏ) ਸਾਰੇ ਉੱਦਮ ਵਿਅਰਥ ਹੋ ਜਾਂਦੇ ਹਨ ।

देश, वस्त्र, स्वर्ण तथा चांदी ये सभी कार्य व्यर्थ हैं।

Land, clothes, gold and silver - all of these things are useless.

Guru Arjan Dev ji / Raag Bihagra / Chhant / Guru Granth Sahib ji - Ang 547

ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥

पुत्र कलत्र न संगि सोभा हसत घोरि विकारी ॥

Putr kalatr na sanggi sobhaa hasat ghori vikaaree ||

ਪੁੱਤਰ, ਇਸਤ੍ਰੀ, ਦੁਨੀਆ ਦੀ ਵਡਿਆਈ-ਕੁਝ ਭੀ ਮਨੁੱਖ ਦੇ ਨਾਲ ਨਹੀਂ ਜਾਂਦਾ । ਹਾਥੀ ਘੋੜੇ ਆਦਿਕਾਂ ਦੀ ਲਾਲਸਾ ਭੀ ਵਿਕਾਰਾਂ ਵਲ ਲੈ ਜਾਂਦੀ ਹੈ ।

पुत्र, पत्नी, दुनिया की शोभा जीव का साथ नहीं देते एवं हाथी-घोड़े तथा अन्य आकर्षण विकारों की तरफ प्रेरित करते रहते है।

Children, spouse, worldly honors, elephants, horses and other corrupting influences shall not go with you.

Guru Arjan Dev ji / Raag Bihagra / Chhant / Guru Granth Sahib ji - Ang 547

ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥

बिनवंत नानक बिनु साधसंगम सभ मिथिआ संसारी ॥१॥

Binavantt naanak binu saadhasanggam sabh mithiaa sanssaaree ||1||

ਨਾਨਕ ਬੇਨਤੀ ਕਰਦਾ ਹੈ ਕਿ ਸਾਧ ਸੰਗਤ ਤੋਂ ਬਿਨਾ ਦੁਨੀਆ ਦੇ ਸਾਰੇ ਉੱਦਮ ਨਾਸਵੰਤ ਹਨ ॥੧॥

नानक प्रार्थना करता है कि संतो की संगति के बिना सारा जगत मिथ्या है ॥ १ ॥

Prays Nanak, without the Saadh Sangat, the Company of the Holy, the whole world is false. ||1||

Guru Arjan Dev ji / Raag Bihagra / Chhant / Guru Granth Sahib ji - Ang 547Download SGGS PDF Daily Updates ADVERTISE HERE