ANG 545, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕਰਿ ਮਜਨੁ ਹਰਿ ਸਰੇ ਸਭਿ ਕਿਲਬਿਖ ਨਾਸੁ ਮਨਾ ॥

करि मजनु हरि सरे सभि किलबिख नासु मना ॥

Kari majanu hari sare sabhi kilabikh naasu manaa ||

ਹੇ ਮਨ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਤਾਲਾਬ ਵਿਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਇਗਾ ।

हे मेरे मन ! भगवान के पावन सरोवर में स्नान करो, क्योंकि वहाँ पर तेरे सभी दु:ख संताप नाश हो जाएँगे।

Take your cleansing bath in the Ambrosial Pool of the Lord, and all of your sins shall be wiped away, O my soul.

Guru Arjan Dev ji / Raag Bihagra / Chhant / Guru Granth Sahib ji - Ang 545

ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥

करि सदा मजनु गोबिंद सजनु दुख अंधेरा नासे ॥

Kari sadaa majanu gobindd sajanu dukh anddheraa naase ||

ਹੇ ਮਨ! ਸਦਾ (ਹਰਿ-ਸਰ ਵਿਚ) ਇਸ਼ਨਾਨ ਕਰਦਾ ਰਿਹਾ ਕਰ! ਇੰਜ ਮਿੱਤਰ ਪ੍ਰਭੂ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਤੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ।

उस गोविन्द-साजन के नाम-सरोवर में सदा स्नान करो, जिससे दु:ख के अँधेरे का नाश हो जाता है।

Take your cleansing ever in the Lord God, O friends, and the pain of darkness shall be dispelled.

Guru Arjan Dev ji / Raag Bihagra / Chhant / Guru Granth Sahib ji - Ang 545

ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥

जनम मरणु न होइ तिस कउ कटै जम के फासे ॥

Janam mara(nn)u na hoi tis kau katai jam ke phaase ||

ਇੰਜ ਮਨੁੱਖ ਨੂੰ ਜਨਮ-ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ, ਮਿੱਤਰ-ਪ੍ਰਭੂ ਉਸ ਦੀਆਂ ਜਮ ਦੀਆਂ ਫਾਹੀਆਂ (ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ) ਕੱਟ ਦੇਂਦਾ ਹੈ ।

जीव की जन्म-मरण के चक्र से मुक्ति हो जाती है, क्योंकि प्रभु उसकी यम (मृत्यु) की फाँसी काट देता है।

Birth and death shall not touch you, and the noose of Death shall be cut away.

Guru Arjan Dev ji / Raag Bihagra / Chhant / Guru Granth Sahib ji - Ang 545

ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥

मिलु साधसंगे नाम रंगे तहा पूरन आसो ॥

Milu saadhasangge naam rangge tahaa pooran aaso ||

ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਜੁੜਿਆਂ ਤੇਰੀ ਹਰੇਕ ਆਸ ਪੂਰੀ ਹੋਵੇਗੀ ।

संतों की सभा में शामिल होकर नाम-रंग में लीन रहो, यहाँ हर आशा पूर्ण हो जाएगी।

So join the Saadh Sangat, the Company of the Holy, and be imbued with the Naam, the Name of the Lord; there, your hopes shall be fulfilled.

Guru Arjan Dev ji / Raag Bihagra / Chhant / Guru Granth Sahib ji - Ang 545

ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥

बिनवंति नानक धारि किरपा हरि चरण कमल निवासो ॥१॥

Binavantti naanak dhaari kirapaa hari chara(nn) kamal nivaaso ||1||

ਨਾਨਕ ਬੇਨਤੀ ਕਰਦਾ ਹੈ ਕਿ ਹੇ ਹਰੀ! ਕਿਰਪਾ ਕਰ! ਤੇਰੇ ਸੋਹਣੇ ਕੋਮਲ ਚਰਨਾਂ ਵਿਚ ਮੇਰਾ ਮਨ ਸਦਾ ਟਿਕਿਆ ਰਹੇ ॥੧॥

नानक प्रार्थना करता है कि हे हरि ! कृपा धारण करके मुझे अपने सुन्दर चरण-कमल में निवास दीजिये ॥ १ ॥

Prays Nanak, shower Your Mercy upon me, O Lord, that I might dwell at Your Lotus Feet. ||1||

Guru Arjan Dev ji / Raag Bihagra / Chhant / Guru Granth Sahib ji - Ang 545


ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥

तह अनद बिनोद सदा अनहद झुणकारो राम ॥

Tah anad binod sadaa anahad jhu(nn)akaaro raam ||

ਸਾਧ ਸੰਗਤ ਵਿਚ ਸਦਾ ਆਤਮਕ ਆਨੰਦ ਤੇ ਖ਼ੁਸ਼ੀਆਂ ਦੀ (ਮਾਨੋ) ਇਕ-ਰਸ ਰੌ ਚਲੀ ਰਹਿੰਦੀ ਹੈ ।

वँहा पर सदा आनंद तथा हर्षोल्लास है और अनहद शब्द गूंजता रहता है।

There is bliss and ecstasy there always, and the unstruck celestial melody resounds there.

Guru Arjan Dev ji / Raag Bihagra / Chhant / Guru Granth Sahib ji - Ang 545

ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥

मिलि गावहि संत जना प्रभ का जैकारो राम ॥

Mili gaavahi santt janaa prbh kaa jaikaaro raam ||

ਸਾਧ ਸੰਗਤ ਵਿਚ ਸੰਤ ਜਨ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ ।

संतजन मिलकर प्रभु का यशोगान करते हैं तथा उसकी जय-जयकार करते रहते हैं।

Meeting together, the Saints sing God's Praises, and celebrate His Victory.

Guru Arjan Dev ji / Raag Bihagra / Chhant / Guru Granth Sahib ji - Ang 545

ਮਿਲਿ ਸੰਤ ਗਾਵਹਿ ਖਸਮ ਭਾਵਹਿ ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥

मिलि संत गावहि खसम भावहि हरि प्रेम रस रंगि भिंनीआ ॥

Mili santt gaavahi khasam bhaavahi hari prem ras ranggi bhinneeaa ||

ਸੰਤ ਜਨ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਖ਼ਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਸੁਰਤਿ ਪਰਮਾਤਮਾ ਦੇ ਪ੍ਰੇਮ-ਰਸ ਦੇ ਰੰਗ ਵਿਚ ਭਿੱਜੀ ਰਹਿੰਦੀ ਹੈ ।

संतजन अपने मालिक को लुभाते हैं, वे अपने स्वामी की गुणस्तुति करते हैं तथा उसके प्रेम-रस के रंग में भीगे रहते है।

Meeting together, the Saints sing the Praises of the Lord Master; they are pleasing to the Lord, and saturated with the sublime essence of His love and affection.

Guru Arjan Dev ji / Raag Bihagra / Chhant / Guru Granth Sahib ji - Ang 545

ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥

हरि लाभु पाइआ आपु मिटाइआ मिले चिरी विछुंनिआ ॥

Hari laabhu paaiaa aapu mitaaiaa mile chiree vichhunniaa ||

ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਨ, (ਆਪਣੇ ਅੰਦਰੋਂ) ਆਪਾ-ਭਾਵ ਮਿਟਾ ਲੈਂਦੇ ਹਨ, ਚਿਰਾਂ ਤੋਂ ਵਿਛੁੜੇ ਹੋਏ (ਪਰਮਾਤਮਾ) ਨੂੰ ਮਿਲ ਪੈਂਦੇ ਹਨ ।

वे अपने स्वामी की गुणस्तुति करते है तथा उसके प्रेम रस के रंग से जुदा हुए उससे मिल जाते हैं।

They obtain the profit of the Lord, eliminate their self-conceit, and meet Him, from whom they were separated for so long.

Guru Arjan Dev ji / Raag Bihagra / Chhant / Guru Granth Sahib ji - Ang 545

ਗਹਿ ਭੁਜਾ ਲੀਨੇ ਦਇਆ ਕੀਨੑੇ ਪ੍ਰਭ ਏਕ ਅਗਮ ਅਪਾਰੋ ॥

गहि भुजा लीने दइआ कीन्हे प्रभ एक अगम अपारो ॥

Gahi bhujaa leene daiaa keenhe prbh ek agam apaaro ||

ਅਪਹੁੰਚ ਤੇ ਬੇਅੰਤ ਪਰਮਾਤਮਾ ਉਹਨਾਂ ਉਤੇ ਦਇਆ ਕਰਦਾ ਹੈ, (ਉਹਨਾਂ ਦੀ) ਬਾਂਹ ਫੜ ਕੇ (ਉਹਨਾਂ ਨੂੰ) ਆਪਣੇ ਬਣਾ ਲੈਂਦਾ ਹੈ ।

एक अगम्य एवं अपार प्रभु उन पर अपनी दया-दृष्टि करता है और उन्हें अपनी भुजा से पकड़ कर अपना बना लेता है।

Taking them by the arm, He makes them His own; God, the One, inaccessible and infinite, bestows His kindness.

Guru Arjan Dev ji / Raag Bihagra / Chhant / Guru Granth Sahib ji - Ang 545

ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੋ ॥੨॥

बिनवंति नानक सदा निरमल सचु सबदु रुण झुणकारो ॥२॥

Binavantti naanak sadaa niramal sachu sabadu ru(nn) jhu(nn)akaaro ||2||

ਨਾਨਕ ਬੇਨਤੀ ਕਰਦਾ ਹੈ ਕਿ ਉਹ ਸੰਤ ਜਨ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ ਸਾਲਾਹ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਰੌ ਚਲਾਈ ਰੱਖਦੀ ਹੈ ॥੨॥

नानक प्रार्थना करता है कि उनके मन में सदैव निर्मल सच्चा अनहद शब्द रुनझुन-झंकार करता रहता है ॥ २ ॥

Prays Nanak, forever immaculate are those who sing the Praises of the True Word of the Shabad. ||2||

Guru Arjan Dev ji / Raag Bihagra / Chhant / Guru Granth Sahib ji - Ang 545


ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥

सुणि वडभागीआ हरि अम्रित बाणी राम ॥

Su(nn)i vadabhaageeaa hari ammmrit baa(nn)ee raam ||

ਹੇ ਭਾਗਾਂ ਵਾਲੇ! ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਸਦਾ ਸੁਣਿਆ ਕਰ ।

हे भाग्यशाली ! परमात्मा की अमृत वाणी सुनो।

Listen, O most fortunate ones, to the Ambrosial Bani of the Word of the Lord.

Guru Arjan Dev ji / Raag Bihagra / Chhant / Guru Granth Sahib ji - Ang 545

ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥

जिन कउ करमि लिखी तिसु रिदै समाणी राम ॥

Jin kau karami likhee tisu ridai samaa(nn)ee raam ||

ਇਹ ਬਾਣੀ ਉਸ ਉਸ (ਵਡ-ਭਾਗੀ) ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ।

जिनकी किस्मत में यह अमृत वाणी लिखी होती है, उनके हृदय में यह प्रविष्ट हो जाती है।

He alone, whose karma is so pre-ordained, has it enter into his heart.

Guru Arjan Dev ji / Raag Bihagra / Chhant / Guru Granth Sahib ji - Ang 545

ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥

अकथ कहाणी तिनी जाणी जिसु आपि प्रभु किरपा करे ॥

Akath kahaa(nn)ee tinee jaa(nn)ee jisu aapi prbhu kirapaa kare ||

ਜਿਸ ਜਿਸ ਮਨੁੱਖ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਬੰਦੇ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਸਾਂਝ ਪਾਂਦੇ ਹਨ ।

जिस पर प्रभु आप कृपा करता है, उसे ही उसकी अकथनीय कथा का ज्ञान होता है।

He alone knows the Unspoken Speech, unto whom God has shown His Mercy.

Guru Arjan Dev ji / Raag Bihagra / Chhant / Guru Granth Sahib ji - Ang 545

ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥

अमरु थीआ फिरि न मूआ कलि कलेसा दुख हरे ॥

Amaru theeaa phiri na mooaa kali kalesaa dukh hare ||

(ਸਿਫ਼ਤ-ਸਾਲਾਹ ਨਾਲ) ਮਨੁੱਖ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਤੇ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ ਤੇ ਇੰਜ ਸਾਰੇ ਦੁੱਖ ਕਲੇਸ਼ ਝਗੜੇ ਦੂਰ ਕਰ ਲੈਂਦਾ ਹੈ ।

ऐसा जीव अमर हो जाता है और फिर मृत्यु को प्राप्त नहीं होता, उसके सभी दुख-क्लेश तथा संताप विनष्ट हो जाते हैं।

He becomes immortal, and shall not die again; his troubles, disputes and pains are dispelled.

Guru Arjan Dev ji / Raag Bihagra / Chhant / Guru Granth Sahib ji - Ang 545

ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥

हरि सरणि पाई तजि न जाई प्रभ प्रीति मनि तनि भाणी ॥

Hari sara(nn)i paaee taji na jaaee prbh preeti mani tani bhaa(nn)ee ||

ਇੰਜ ਮਨੁੱਖ ਪਰਮਾਤਮਾ ਦੀ ਸਰਨ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਛੱਡ ਕੇ ਨਹੀਂ ਜਾਂਦਾ ਤੇ ਉਸ ਮਨੁੱਖ ਦੇ ਮਨ ਵਿਚ, ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਪਿਆਰੀ ਲੱਗਣ ਲੱਗ ਪੈਂਦੀ ਹੈ ।

वह भगवान की शरण प्राप्त कर लेता है जो उसे त्याग कर कहीं नहीं जाता और प्रभु की प्रीति उसके मन-तन को लुभाती है।

He finds the Sanctuary of the Lord; he does not forsake the Lord, and does not leave. God's Love is pleasing to his mind and body.

Guru Arjan Dev ji / Raag Bihagra / Chhant / Guru Granth Sahib ji - Ang 545

ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥

बिनवंति नानक सदा गाईऐ पवित्र अम्रित बाणी ॥३॥

Binavantti naanak sadaa gaaeeai pavitr ammmrit baa(nn)ee ||3||

ਨਾਨਕ ਬੇਨਤੀ ਕਰਦਾ ਹੈ ਕਿ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਪਵਿਤ੍ਰ ਬਾਣੀ ਸਦਾ ਗਾਣੀ ਚਾਹੀਦੀ ਹੈ ॥੩॥

नानक प्रार्थना करता है कि हे जीव ! हमें सदैव ही पवित्र अमृत-बाणी का गुणानुवाद करते रहना चाहिए॥ ३ ॥

Prays Nanak, sing forever the Sacred Ambrosial Bani of His Word. ||3||

Guru Arjan Dev ji / Raag Bihagra / Chhant / Guru Granth Sahib ji - Ang 545


ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥

मन तन गलतु भए किछु कहणु न जाई राम ॥

Man tan galatu bhae kichhu kaha(nn)u na jaaee raam ||

ਇੰਜ ਮਨ ਤੇ ਹਿਰਦਾ (ਪਰਮਾਤਮਾ ਦੀ ਯਾਦ ਵਿਚ) ਮਸਤ ਹੋ ਜਾਂਦਾ ਹੈ ਜਿਸ ਨੂੰ ਬਿਆਨ ਕਰਨਾ ਔਖਾ ਹੈ ।

परमात्मा की अमृत-वाणी में मन तथा तन इतना लीन हो जाता है कि कुछ कथन नहीं किया जा सकता।

My mind and body are intoxicated - this state cannot be described.

Guru Arjan Dev ji / Raag Bihagra / Chhant / Guru Granth Sahib ji - Ang 545

ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥

जिस ते उपजिअड़ा तिनि लीआ समाई राम ॥

Jis te upajia(rr)aa tini leeaa samaaee raam ||

ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ ਉਸੇ ਵਿਚ ਜਾਂਦਾ ਹੈ ।

जिस (परमेश्वर) ने प्राणी को पैदा किया था, वह उसी में लीन हो जाता है।

We originated from Him, and into Him we shall merge once again.

Guru Arjan Dev ji / Raag Bihagra / Chhant / Guru Granth Sahib ji - Ang 545

ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥

मिलि ब्रहम जोती ओति पोती उदकु उदकि समाइआ ॥

Mili brham jotee oti potee udaku udaki samaaiaa ||

ਤਾਣੇ ਪੇਟੇ ਵਾਂਗ ਪਰਮਾਤਮਾ ਦੀ ਜੋਤਿ ਵਿਚ ਇੰਜ ਮਿਲ ਜਾਂਦਾ ਹੈ ਜਿਵਾਂ ਪਾਣੀ ਵਿਚ ਪਾਣੀ ਮਿਲ ਜਾਂਦਾ ਹੈ ।

वह ब्रह्मज्योति में ताने-पेटे की भातिं ऐसे विलीन हो जाता है जैसे जल, जल में ही मिल जाता है।

I merge into God's Light, through and through, like water merging into water.

Guru Arjan Dev ji / Raag Bihagra / Chhant / Guru Granth Sahib ji - Ang 545

ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥

जलि थलि महीअलि एकु रविआ नह दूजा द्रिसटाइआ ॥

Jali thali maheeali eku raviaa nah doojaa drisataaiaa ||

(ਫਿਰ ਮਨੁੱਖ ਨੂੰ) ਇਕ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਮੌਜੂਦ ਦਿੱਸਦਾ ਹੈ ਤੇ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ ।

एक परमात्मा ही जल, धरती एवं गगन में मौजूद है, दूसरा कोई दृष्टिगोचर नहीं होता।

The One Lord permeates the water, the land and the sky - I do not see any other.

Guru Arjan Dev ji / Raag Bihagra / Chhant / Guru Granth Sahib ji - Ang 545

ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥

बणि त्रिणि त्रिभवणि पूरि पूरन कीमति कहणु न जाई ॥

Ba(nn)i tri(nn)i tribhava(nn)i poori pooran keemati kaha(nn)u na jaaee ||

(ਫਿਰ ਮਨੁੱਖ ਨੂੰ) ਪਰਮਾਤਮਾ ਜੰਗਲ ਵਿਚ, ਘਾਹ (ਦੇ ਹਰੇਕ ਤੀਲੇ) ਵਿਚ, ਸਾਰੇ ਸੰਸਾਰ ਵਿਚ ਵਿਆਪਕ ਜਾਪਦਾ ਹੈ ਤੇ ਐਸੇ (ਮਨੁੱਖ ਦੀ ਆਤਮਕ ਅਵਸਥਾ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ ।

वह वन, तृण एवं तीनों लोकों में परिपूर्ण व्यापक है तथा उसका मूल्यांकन नहीं किया जा सकता।

He is totally permeating the woods, meadows and the three worlds. I cannot express His worth.

Guru Arjan Dev ji / Raag Bihagra / Chhant / Guru Granth Sahib ji - Ang 545

ਬਿਨਵੰਤਿ ਨਾਨਕ ਆਪਿ ਜਾਣੈ ਜਿਨਿ ਏਹ ਬਣਤ ਬਣਾਈ ॥੪॥੨॥੫॥

बिनवंति नानक आपि जाणै जिनि एह बणत बणाई ॥४॥२॥५॥

Binavantti naanak aapi jaa(nn)ai jini eh ba(nn)at ba(nn)aaee ||4||2||5||

ਨਾਨਕ ਬੇਨਤੀ ਕਰਦਾ ਹੈ ਕਿ ਜਿਸ ਪਰਮਾਤਮਾ ਨੇ (ਉਸ ਮਨੁੱਖ ਦੀ ਆਤਮਕ ਅਵਸਥਾ ਦੀ) ਇਹ ਖੇਡ ਬਣਾ ਦਿੱਤੀ ਉਹ ਆਪ ਹੀ ਉਸ ਨੂੰ ਸਮਝਦਾ ਹੈ ॥੪॥੨॥੫॥

नानक प्रार्थना करता है कि जिस परमात्मा ने यह सृष्टि-रचना की है वह स्वयं ही इस संबंध में सब कुछ जानता है। ॥४॥२॥५॥

Prays Nanak, He alone knows - He who created this creation. ||4||2||5||

Guru Arjan Dev ji / Raag Bihagra / Chhant / Guru Granth Sahib ji - Ang 545


ਬਿਹਾਗੜਾ ਮਹਲਾ ੫ ॥

बिहागड़ा महला ५ ॥

Bihaaga(rr)aa mahalaa 5 ||

बिहागड़ा महला ५ ॥

Bihaagraa, Fifth Mehl:

Guru Arjan Dev ji / Raag Bihagra / Chhant / Guru Granth Sahib ji - Ang 545

ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥

खोजत संत फिरहि प्रभ प्राण अधारे राम ॥

Khojat santt phirahi prbh praa(nn) adhaare raam ||

ਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ (ਸਦਾ) ਭਾਲਦੇ ਫਿਰਦੇ ਹਨ,

संतजन उस भगवान को खोजते रहते हैं, जो हम सभी के प्राणों का मूल आधार है।

The Saints go around, searching for God, the support of their breath of life.

Guru Arjan Dev ji / Raag Bihagra / Chhant / Guru Granth Sahib ji - Ang 545

ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥

ताणु तनु खीन भइआ बिनु मिलत पिआरे राम ॥

Taa(nn)u tanu kheen bhaiaa binu milat piaare raam ||

ਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ ।

अपने प्रियतम प्रभु के मिलन बिना उनकी शारीरिक शक्ति क्षीण हो जाती है।

They lose the strength of their bodies, if they do not merge with their Beloved Lord.

Guru Arjan Dev ji / Raag Bihagra / Chhant / Guru Granth Sahib ji - Ang 545

ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥

प्रभ मिलहु पिआरे मइआ धारे करि दइआ लड़ि लाइ लीजीऐ ॥

Prbh milahu piaare maiaa dhaare kari daiaa la(rr)i laai leejeeai ||

ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਮਿਲ, ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ ।

हे प्रियतम प्रभु! कृपा करके मुझे आकर मिलो तथा दया करके अपने दामन के साथ मुझे मिला लीजिए।

O God, my Beloved, please, bestow Your kindness upon me, that I may merge with You; by Your Mercy, attach me to the hem of Your robe.

Guru Arjan Dev ji / Raag Bihagra / Chhant / Guru Granth Sahib ji - Ang 545

ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥

देहि नामु अपना जपउ सुआमी हरि दरस पेखे जीजीऐ ॥

Dehi naamu apanaa japau suaamee hari daras pekhe jeejeeai ||

ਹੇ ਮੇਰੇ ਸੁਆਮੀ! ਮੈਨੂੰ ਆਪਣਾ ਨਾਮ ਦੇਹ, ਮੈਂ (ਤੇਰੇ ਨਾਮ ਨੂੰ ਸਦਾ) ਜਪਦਾ ਰਹਾਂ, ਤੇਰਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ ।

हे मेरे स्वामी ! कृपा-दृष्टि करके मुझे अपना नाम प्रदान कीजिये जिससे मैं तेरी आराधना करता रहूँ और तेरे दर्शन करके ही मैं जीवित रह सकता हूँ।

Bless me with Your Name, that I may chant it, O Lord and Master; beholding the Blessed Vision of Your Darshan, I live.

Guru Arjan Dev ji / Raag Bihagra / Chhant / Guru Granth Sahib ji - Ang 545

ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ॥

समरथ पूरन सदा निहचल ऊच अगम अपारे ॥

Samarath pooran sadaa nihachal uch agam apaare ||

ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਸਦਾ ਅਟੱਲ ਰਹਿਣ ਵਾਲੇ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ!

हे दुनिया के मालिक ! तू सर्वशक्तिमान, सर्वव्यापक, सदा अटल सर्वोपरि अगम्य तथा अपार है।

He is all-powerful, perfect, eternal and unchanging, exalted, unapproachable and infinite.

Guru Arjan Dev ji / Raag Bihagra / Chhant / Guru Granth Sahib ji - Ang 545

ਬਿਨਵੰਤਿ ਨਾਨਕ ਧਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ॥੧॥

बिनवंति नानक धारि किरपा मिलहु प्रान पिआरे ॥१॥

Binavantti naanak dhaari kirapaa milahu praan piaare ||1||

ਨਾਨਕ ਬੇਨਤੀ ਕਰਦਾ ਹੈ ਕਿ ਹੇ ਜਿੰਦ ਤੋਂ ਪਿਆਰੇ, ਮੇਹਰ ਕਰ ਕੇ ਮੈਨੂੰ ਆ ਮਿਲ! ॥੧॥

नानक प्रार्थना करता है की है प्राण प्रिय परमेश्वर ! कृपा करके मुझे आकर मिलो ॥ १ ॥

Prays Nanak, bestow Your Mercy upon me, O Beloved of my soul, that I may merge with You. ||1||

Guru Arjan Dev ji / Raag Bihagra / Chhant / Guru Granth Sahib ji - Ang 545


ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ ॥

जप तप बरत कीने पेखन कउ चरणा राम ॥

Jap tap barat keene pekhan kau chara(nn)aa raam ||

ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰਨ ਵਾਸਤੇ ਅਨੇਕਾਂ ਜਪ ਕੀਤੇ, ਧੂਣੀਆਂ ਤਪਾਈਆਂ, ਵਰਤ ਰੱਖੇ;

हे राम ! तेरे चरणों के दर्शनों हेतु मैंने अनेक ही जप, तपस्या एवं व्रत इत्यादि किए हैं

I have practiced chanting, intensive meditation and fasting, to see Your Feet, O Lord.

Guru Arjan Dev ji / Raag Bihagra / Chhant / Guru Granth Sahib ji - Ang 545

ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥

तपति न कतहि बुझै बिनु सुआमी सरणा राम ॥

Tapati na katahi bujhai binu suaamee sara(nn)aa raam ||

ਪਰ ਮਾਲਕ-ਪ੍ਰਭੂ ਦੀ ਸਰਨ ਤੋਂ ਬਿਨਾ ਕਿਤੇ ਭੀ ਮਨ ਦੀ ਤਪਸ਼ ਨਹੀਂ ਬੁੱਝਦੀ ।

परन्तु तेरी शरण के बिना मन की तृष्णा कदाचित नहीं बुझती।

But still, my burning is not quenched, without the Sanctuary of the Lord Master.

Guru Arjan Dev ji / Raag Bihagra / Chhant / Guru Granth Sahib ji - Ang 545

ਪ੍ਰਭ ਸਰਣਿ ਤੇਰੀ ਕਾਟਿ ਬੇਰੀ ਸੰਸਾਰੁ ਸਾਗਰੁ ਤਾਰੀਐ ॥

प्रभ सरणि तेरी काटि बेरी संसारु सागरु तारीऐ ॥

Prbh sara(nn)i teree kaati beree sanssaaru saagaru taareeai ||

ਹੇ ਪ੍ਰਭੂ! (ਜਪਾਂ ਤਪਾਂ ਦੇ ਆਸਰੇ ਛੱਡ ਕੇ) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਮਾਇਆ ਦੇ ਮੋਹ ਦੀ ਬੇੜੀ ਕੱਟ ਦੇ, ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ।

हे प्रभु! मैं तेरी शरण में आया हूँ, मेरी विकारों की बेड़ियाँ काट दीजिए और इस संसार-सागर से पार कर दें।

I seek Your Sanctuary, God - please, cut away my bonds and carry me across the world-ocean.

Guru Arjan Dev ji / Raag Bihagra / Chhant / Guru Granth Sahib ji - Ang 545

ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥

अनाथ निरगुनि कछु न जाना मेरा गुणु अउगणु न बीचारीऐ ॥

Anaath niraguni kachhu na jaanaa meraa gu(nn)u auga(nn)u na beechaareeai ||

ਹੇ ਪ੍ਰਭੂ! ਮੇਰਾ ਹੋਰ ਕੋਈ ਆਸਰਾ ਨਹੀਂ, ਮੈਂ ਗੁਣ-ਹੀਨ ਹਾਂ, (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਂ ਕੋਈ ਢੰਗ ਨਹੀਂ ਜਾਣਦਾ । ਤੂੰ ਮੇਰੇ ਗੁਣ ਤੇ ਔਗੁਣ ਖ਼ਿਆਲ ਨਾ ਕਰ!

मैं अनाथ तथा निर्गुण हूँ, मैं कुछ भी नहीं जानता, इसलिए तुम मेरे गुण-अवगुण पर विचार मत करना।

I am masterless, worthless, and I know nothing; please do not count up my merits and demerits.

Guru Arjan Dev ji / Raag Bihagra / Chhant / Guru Granth Sahib ji - Ang 545

ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ॥

दीन दइआल गोपाल प्रीतम समरथ कारण करणा ॥

Deen daiaal gopaal preetam samarath kaara(nn) kara(nn)aa ||

ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਪ੍ਰੀਤਮ! ਹੇ ਸਾਰੀਆਂ ਤਾਕਤਾਂ ਦੇ ਮਾਲਕ! ਹੇ ਜਗਤ ਦੇ ਮੂਲ!

प्रियतम गोपाल बड़ा दीनदयालु सर्वशक्तिमान तथा करने कराने वाला है,

O Lord, Merciful to the meek, Sustainer of the world, O Beloved, Almighty Cause of causes.

Guru Arjan Dev ji / Raag Bihagra / Chhant / Guru Granth Sahib ji - Ang 545

ਨਾਨਕ ਚਾਤ੍ਰਿਕ ਹਰਿ ਬੂੰਦ ਮਾਗੈ ਜਪਿ ਜੀਵਾ ਹਰਿ ਹਰਿ ਚਰਣਾ ॥੨॥

नानक चात्रिक हरि बूंद मागै जपि जीवा हरि हरि चरणा ॥२॥

Naanak chaatrik hari boondd maagai japi jeevaa hari hari chara(nn)aa ||2||

ਹੇ ਨਾਨਕ! ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਹੀ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਨਾਮ-ਜਪ ਕੇ ਮੈਂ ਜੀਉਂਦਾ ਹਾਂ ॥੨॥

नानक रूपी चातक हरि रूपी नाम बून्द माँगता है तथा हरी के चरणों का जाप करते हुए जीवित रहता है।२ ॥

Nanak, the song-bird, begs for the rain-drop of the Lord's Name; meditating on the Feet of the Lord, Har, Har, he lives. ||2||

Guru Arjan Dev ji / Raag Bihagra / Chhant / Guru Granth Sahib ji - Ang 545



Download SGGS PDF Daily Updates ADVERTISE HERE