Page Ang 544, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ॥

.. सोई सिमरीऐ हरि जीउ जा की कल धारी राम ॥

.. soëe simareeâi hari jeeū jaa kee kal đhaaree raam ||

.. ਹੇ ਨਾਨਕ! (ਸਦਾ) ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ (ਸਾਰੇ ਸੰਸਾਰ ਵਿਚ) ਜਿਸ ਦੀ ਸੱਤਾ ਕੰਮ ਕਰ ਰਹੀ ਹੈ ।

.. हे नानक ! उस पूज्य परमेश्वर की ही आराधना करनी चाहिए, जिसकी शक्ति समूचे जगत में क्रियाशील है।

.. O Nanak, meditate on that Dear Lord, who supports all by His almighty strength.

Guru Arjan Dev ji / Raag Bihagra / Chhant / Ang 544

ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥

गुरमुखि मनहु न वीसरै हरि जीउ करता पुरखु मुरारी राम ॥

Guramukhi manahu na veesarai hari jeeū karaŧaa purakhu muraaree raam ||

ਗੁਰੂ ਦੀ ਸਰਨ ਪਿਆਂ ਸਰਬ-ਵਿਆਪਕ ਕਰਤਾਰ ਪ੍ਰਭੂ ਮਨ ਤੋਂ ਨਹੀਂ ਭੁੱਲਦਾ ।

गुरुमुख व्यक्ति अपने मन से जगत के रचयिता श्रीहरि, मुरारि को विस्मृत नहीं करते।

In their minds, the Gurmukhs do not forget the Dear Lord, the Primal Creator Lord.

Guru Arjan Dev ji / Raag Bihagra / Chhant / Ang 544

ਦੂਖੁ ਰੋਗੁ ਨ ਭਉ ਬਿਆਪੈ ਜਿਨੑੀ ਹਰਿ ਹਰਿ ਧਿਆਇਆ ॥

दूखु रोगु न भउ बिआपै जिन्ही हरि हरि धिआइआ ॥

Đookhu rogu na bhaū biâapai jinʱee hari hari đhiâaīâa ||

ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹਨਾਂ ਉੱਤੇ ਕੋਈ ਰੋਗ, ਕੋਈ ਦੁੱਖ, ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ।

जिन्होंने परमेश्वर का ध्यान किया है, उन्हें कोई दुःख, रोग तथा भय नहीं लगता।

Pain, disease and fear do not cling to those who meditate on the Lord, Har, Har.

Guru Arjan Dev ji / Raag Bihagra / Chhant / Ang 544

ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥

संत प्रसादि तरे भवजलु पूरबि लिखिआ पाइआ ॥

Sanŧŧ prsaađi ŧare bhavajalu poorabi likhiâa paaīâa ||

ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ-ਸਮੁੰਦਰ ਤਰ ਲਿਆ (ਸਮਝੋ), ਪੂਰਬਲੇ ਜਨਮ ਵਿਚ ਕੀਤੀ ਕਮਾਈ ਅਨੁਸਾਰ (ਮੱਥੇ ਉੱਤੇ ਭਗਤੀ ਦਾ) ਲਿਖਿਆ ਲੇਖ ਉਹਨਾਂ ਨੂੰ ਪ੍ਰਾਪਤ ਹੋ ਗਿਆ ।

संतों की अपार कृपा से वे भयानक संसार-सागर से तर जाते हैं तथा जो उनके लिए परमात्मा ने प्रारम्भ से लिखा होता है, उन्हें प्राप्त हो जाता है।

By the Grace of the Saints, they cross over the terrifying world-ocean, and obtain their pre-ordained destiny.

Guru Arjan Dev ji / Raag Bihagra / Chhant / Ang 544

ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥

वजी वधाई मनि सांति आई मिलिआ पुरखु अपारी ॥

Vajee vađhaaëe mani saanŧi âaëe miliâa purakhu âpaaree ||

ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਹਨਾਂ ਦੇ ਮਨ ਵਿਚ ਠੰਡ ਪੈ ਗਈ, ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ ।

अपार परमात्मा को मिलने से उन्हें शुभ कामनाएँ मिलती हैं तथा मन को शांति प्राप्त होती है।

They are congratulated and applauded, their minds are at peace, and they meet the infinite Lord God.

Guru Arjan Dev ji / Raag Bihagra / Chhant / Ang 544

ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥

बिनवंति नानकु सिमरि हरि हरि इछ पुंनी हमारी ॥४॥३॥

Binavanŧŧi naanaku simari hari hari īchh punnee hamaaree ||4||3||

ਨਾਨਕ ਬੇਨਤੀ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰੀ ਭੀ (ਪ੍ਰਭੂ-ਮਿਲਾਪ ਵਾਲੀ ਚਿਰਾਂ ਦੀ) ਆਸ ਪੂਰੀ ਹੋ ਗਈ ਹੈ ॥੪॥੩॥

नानक विनती करते हैं कि भगवान की आराधना करने से हमारी मनोकामना पूरी हो गई है॥ ४॥ ३॥

Prays Nanak, by meditating in remembrance on the Lord, Har, Har, my desires are fulfilled. ||4||3||

Guru Arjan Dev ji / Raag Bihagra / Chhant / Ang 544


ਬਿਹਾਗੜਾ ਮਹਲਾ ੫ ਘਰੁ ੨

बिहागड़ा महला ५ घरु २

Bihaagaɍaa mahalaa 5 gharu 2

ਰਾਗ ਬਿਹਾਗੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।

बिहागड़ा महला ५ घरु २

Bihaagraa, Fifth Mehl, Second House:

Guru Arjan Dev ji / Raag Bihagra / Chhant / Ang 544

ੴ ਸਤਿ ਨਾਮੁ ਗੁਰਪ੍ਰਸਾਦਿ ॥

ੴ सति नामु गुरप्रसादि ॥

Īk õamkkaari saŧinaamu guraprsaađi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सति नामु गुर प्रसादि ॥

One Universal Creator God. By The Grace Of The True Guru:

Guru Arjan Dev ji / Raag Bihagra / Chhant / Ang 544

ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ॥

वधु सुखु रैनड़ीए प्रिअ प्रेमु लगा ॥

Vađhu sukhu rainaɍeeē priâ premu lagaa ||

ਹੇ ਆਤਮਕ ਆਨੰਦ ਦੇਣ ਵਾਲੀ ਸੋਹਣੀ (ਜੀਵਨ) ਰਾਤ! ਤੂੰ ਲੰਮੀ ਹੁੰਦੀ ਜਾ ਤਾਂ ਜੋ (ਮੇਰੇ ਹਿਰਦੇ ਵਿਚ) ਪਿਆਰੇ ਦਾ ਪ੍ਰੇਮ ਬਣਿਆ ਰਹੇ ।

हे सुखदायिनी रात्रि ! तू बहुत लम्बी हो जा, चूंकि प्रिय प्रभु के संग मेरा अपार प्रेम लग चुका है।

O peaceful night, grow longer - I have come to enshrine love for my Beloved.

Guru Arjan Dev ji / Raag Bihagra / Chhant / Ang 544

ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥

घटु दुख नीदड़ीए परसउ सदा पगा ॥

Ghatu đukh neeđaɍeeē parasaū sađaa pagaa ||

ਹੇ ਦੁਖਦਾਈ ਕੋਝੀ (ਗ਼ਫ਼ਲਤ ਦੀ) ਨੀਂਦ! ਤੂੰ ਘਟਦੀ ਜਾ, ਮੈਂ (ਤੈਥੋਂ ਬਚ ਕੇ) ਪ੍ਰਭੂ ਦੇ ਚਰਨ ਸਦਾ ਛੁੰਹਦੀ ਰਹਾਂ ।

हे दुखदायी निंद्रा ! तू छोटी हो जा ताकि मैं नित्य ही प्रभु चरणों में लीन रहूं।

O painful sleep, grow shorter, so that I may constantly grasp His Feet.

Guru Arjan Dev ji / Raag Bihagra / Chhant / Ang 544

ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥

पग धूरि बांछउ सदा जाचउ नाम रसि बैरागनी ॥

Pag đhoori baanchhaū sađaa jaachaū naam rasi bairaaganee ||

ਮੈਂ (ਪ੍ਰਭੂ ਦੇ) ਚਰਨਾਂ ਦੀ ਧੂੜ ਲੋਚਦੀ ਹਾਂ, ਮੈਂ ਸਦਾ (ਉਸ ਦੇ ਦਰ ਤੋਂ ਇਹੀ) ਮੰਗਦੀ ਹਾਂ ਕਿ ਉਸ ਦੇ ਨਾਮ ਦੇ ਸਵਾਦ ਵਿਚ (ਦੁਨੀਆ ਵਲੋਂ) ਵੈਰਾਗਵਾਨ ਹੋਈ ਰਹਾਂ,

में सदा परमात्मा की चरण धूलि की कामना करती हूँ एवं उसके नाम दान की अभिलाषा करती हूँ, जिस हेतु मैं वैरागिन बनी हूँ।

I long for the dust of His Feet, and beg for His Name; for His Love, I have renounced the world.

Guru Arjan Dev ji / Raag Bihagra / Chhant / Ang 544

ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥

प्रिअ रंगि राती सहज माती महा दुरमति तिआगनी ॥

Priâ ranggi raaŧee sahaj maaŧee mahaa đuramaŧi ŧiâaganee ||

ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ, ਆਤਮਕ ਅਡੋਲਤਾ ਦੇ (ਆਨੰਦ ਵਿਚ) ਮਸਤ ਮੈਂ ਇਸ ਵੱਡੀ (ਵੈਰਨ) ਭੈੜੀ ਮਤਿ ਦਾ ਤਿਆਗ ਕਰੀ ਰੱਖਾਂ ।

अपने प्रिय प्रभु के प्रेम रंग में अनुरक्त होकर सहजता में मतवाली होकर मैंने महादुर्गति त्याग दी है।

I am imbued with the Love of my Beloved, and I am naturally intoxicated with it; I have forsaken my awful evil-mindedness.

Guru Arjan Dev ji / Raag Bihagra / Chhant / Ang 544

ਗਹਿ ਭੁਜਾ ਲੀਨੑੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ ਮਗਾ ॥

गहि भुजा लीन्ही प्रेम भीनी मिलनु प्रीतम सच मगा ॥

Gahi bhujaa leenʱee prem bheenee milanu preeŧam sach magaa ||

(ਪ੍ਰਭੂ ਨੇ ਮੇਰੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੈਂ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਈ ਹਾਂ, ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਨੂੰ ਮਿਲਣਾ ਹੀ (ਜ਼ਿੰਦਗੀ ਦਾ ਸਹੀ) ਰਸਤਾ ਹੈ ।

मुझ प्रेम-रस में भीगी हुई की भुजा प्रिय प्रभु ने पकड़ ली है और प्रियतम का मिलन ही सच्चा-मार्ग है।

He has taken me by the arm, and I am saturated with His Love; I have met my Beloved on the Path of Truth.

Guru Arjan Dev ji / Raag Bihagra / Chhant / Ang 544

ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ ॥੧॥

बिनवंति नानक धारि किरपा रहउ चरणह संगि लगा ॥१॥

Binavanŧŧi naanak đhaari kirapaa rahaū charañah sanggi lagaa ||1||

ਨਾਨਕ ਬੇਨਤੀ ਕਰਦਾ ਹੈ ਕਿ (-ਹੇ ਪ੍ਰਭੂ!) ਕਿਰਪਾ ਕਰ, ਮੈਂ ਸਦਾ ਤੇਰੇ ਚਰਨਾਂ ਨਾਲ ਜੁੜਿਆ ਰਹਾਂ ॥੧॥

नानक विनय करता है कि हे ईश्वर ! मुझ पर अपनी कृपा धारण करो ताकि मैं तेरे चरणों के संग सदैव लगा रहूं ॥ १ ॥

Prays Nanak, please Lord, shower Your Mercy on me, that I may remain attached to Your Feet. ||1||

Guru Arjan Dev ji / Raag Bihagra / Chhant / Ang 544


ਮੇਰੀ ਸਖੀ ਸਹੇਲੜੀਹੋ ਪ੍ਰਭ ਕੈ ਚਰਣਿ ਲਗਹ ॥

मेरी सखी सहेलड़ीहो प्रभ कै चरणि लगह ॥

Meree sakhee sahelaɍeeho prbh kai charañi lagah ||

ਹੇ ਮੇਰੀ ਸਖੀਹੋ! ਹੇ ਮੇਰੀ ਪਿਆਰੀ ਸਹੇਲੀਹੋ! ਆਓ, ਅਸੀਂ ਪ੍ਰਭੂ ਦੇ ਚਰਨਾਂ ਵਿਚ ਜੁੜੀਏ ।

हे मेरी सखी-सहेलियों ! आओ, हम मिलकर हरि परमात्मा के चरणों में लीन रहें।

O my friends and companions, let us remain attached to the Feet of God.

Guru Arjan Dev ji / Raag Bihagra / Chhant / Ang 544

ਮਨਿ ਪ੍ਰਿਅ ਪ੍ਰੇਮੁ ਘਣਾ ਹਰਿ ਕੀ ਭਗਤਿ ਮੰਗਹ ॥

मनि प्रिअ प्रेमु घणा हरि की भगति मंगह ॥

Mani priâ premu ghañaa hari kee bhagaŧi manggah ||

(ਮੇਰੇ) ਮਨ ਵਿਚ ਪਿਆਰੇ ਦਾ ਬਹੁਤ ਪ੍ਰੇਮ ਵੱਸ ਰਿਹਾ ਹੈ, ਆਓ ਅਸੀਂ (ਉਸ ਪਾਸੋਂ) ਭਗਤੀ ਦੀ ਦਾਤ ਮੰਗੀਏ ।

मन में प्रियतम प्रभु हेतु अत्यंत प्रेम है, आओ, हम मिलकर हरि की भक्ति की कामना करें।

Within my mind is great love for my Beloved; I beg for the Lord's devotional worship.

Guru Arjan Dev ji / Raag Bihagra / Chhant / Ang 544

ਹਰਿ ਭਗਤਿ ਪਾਈਐ ਪ੍ਰਭੁ ਧਿਆਈਐ ਜਾਇ ਮਿਲੀਐ ਹਰਿ ਜਨਾ ॥

हरि भगति पाईऐ प्रभु धिआईऐ जाइ मिलीऐ हरि जना ॥

Hari bhagaŧi paaëeâi prbhu đhiâaëeâi jaaī mileeâi hari janaa ||

ਜਾ ਕੇ ਹਰੀ ਦੇ ਸੰਤ ਜਨਾਂ ਨੂੰ ਮਿਲਣਾ ਚਾਹੀਦਾ ਹੈ ਤੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਇਸੇ ਤਰ੍ਹਾਂ) ਪਰਮਾਤਮਾ ਦੀ ਭਗਤੀ ਪ੍ਰਾਪਤ ਹੁੰਦੀ ਹੈ ।

हरि-भक्ति प्राप्त करके प्रभु का ध्यान करें और जाकर भक्तों से मिलें।

The Lord's devotional worship is obtained, meditating on God. Let us go and meet the humble servants of the Lord.

Guru Arjan Dev ji / Raag Bihagra / Chhant / Ang 544

ਮਾਨੁ ਮੋਹੁ ਬਿਕਾਰੁ ਤਜੀਐ ਅਰਪਿ ਤਨੁ ਧਨੁ ਇਹੁ ਮਨਾ ॥

मानु मोहु बिकारु तजीऐ अरपि तनु धनु इहु मना ॥

Maanu mohu bikaaru ŧajeeâi ârapi ŧanu đhanu īhu manaa ||

ਆਪਣਾ ਇਹ ਮਨ ਇਹ ਸਰੀਰ ਇਹ ਧਨ (ਸਭ ਕੁਝ) ਭੇਟਾ ਕਰ ਕੇ (ਆਪਣੇ ਅੰਦਰੋਂ) ਅਹੰਕਾਰ, ਮਾਇਆ ਦਾ ਮੋਹ, ਵਿਕਾਰ ਦੂਰ ਕਰ ਦੇਣਾ ਚਾਹੀਦਾ ਹੈ ।

आओ, हम मान, मोह, एवं विकारो को छोड़कर अपना यह तन, मन धन परमात्मा को अर्पित कर दें।

Renounce pride, emotional attachment and corruption, and dedicate this body, wealth and mind to Him.

Guru Arjan Dev ji / Raag Bihagra / Chhant / Ang 544

ਬਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ ॥

बड पुरख पूरन गुण स्मपूरन भ्रम भीति हरि हरि मिलि भगह ॥

Bad purakh pooran guñ samppooran bhrm bheeŧi hari hari mili bhagah ||

ਜੋ ਪ੍ਰਭੂ ਸਭ ਤੋਂ ਵੱਡਾ ਹੈ, ਸਰਬ-ਵਿਆਪਕ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, ਉਸ ਨੂੰ ਮਿਲ ਕੇ (ਉਸ ਨਾਲੋਂ ਵਿੱਥ ਪਾਣ ਵਾਲੀ ਆਪਣੇ ਅੰਦਰੋਂ) ਭਟਕਣਾ ਦੀ ਕੰਧ ਢਾਹ ਦੇਈਏ ।

परमेश्वर बड़ा महान, सर्वशक्तिमान सर्वव्यापक तथा सर्वगुणसम्पनं है, जिसे मिलने से भृम की दीवार ध्वस्त हो जाती है।

The Lord God is great, perfect, glorious, absolutely perfect; meeting the Lord, Har, Har, the wall of doubt is torn down.

Guru Arjan Dev ji / Raag Bihagra / Chhant / Ang 544

ਬਿਨਵੰਤਿ ਨਾਨਕ ਸੁਣਿ ਮੰਤ੍ਰੁ ਸਖੀਏ ਹਰਿ ਨਾਮੁ ਨਿਤ ਨਿਤ ਨਿਤ ਜਪਹ ॥੨॥

बिनवंति नानक सुणि मंत्रु सखीए हरि नामु नित नित नित जपह ॥२॥

Binavanŧŧi naanak suñi manŧŧru sakheeē hari naamu niŧ niŧ niŧ japah ||2||

ਨਾਨਕ ਬੇਨਤੀ ਕਰਦਾ ਹੈ ਕਿ ਹੇ ਮੇਰੀ ਸਹੇਲੀਏ! ਮੇਰੀ ਸਲਾਹ ਸੁਣ, ਆਓ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਜਪਦੇ ਰਹੀਏ ॥੨॥

नानक विनय करता है की हे सखियों ! मेरा उपदेश ध्यानपूर्वक सुनो, हमने नित्य निशदिन ही हरि-नाम का जप करते रहना है।२ ॥

Prays Nanak, hear these teachings, O friends - chant the Lord's Name constantly, over and over again. ||2||

Guru Arjan Dev ji / Raag Bihagra / Chhant / Ang 544


ਹਰਿ ਨਾਰਿ ਸੁਹਾਗਣੇ ਸਭਿ ਰੰਗ ਮਾਣੇ ॥

हरि नारि सुहागणे सभि रंग माणे ॥

Hari naari suhaagañe sabhi rangg maañe ||

ਜੇਹੜੀ ਜੀਵ-ਇਸਤ੍ਰੀ ਆਪਣੇ ਆਪ ਨੂੰ ਪ੍ਰਭੂ-ਪਤੀ ਦੇ ਹਵਾਲੇ ਕਰ ਦੇਂਦੀ ਹੈ ਉਹ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਸਾਰੇ ਆਨੰਦ ਮਾਣਦੀ ਹੈ,

हरि की पत्नी सदैव ही सुहागिन रहती है, वह सर्व प्रकार से ऐश्वर्य-सुख भोगती है।

The Lord's bride is a happy wife; she enjoys all pleasures.

Guru Arjan Dev ji / Raag Bihagra / Chhant / Ang 544

ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥

रांड न बैसई प्रभ पुरख चिराणे ॥

Raand na baisaëe prbh purakh chiraañe ||

ਤੇ ਉਹ ਕਦੇ ਵੀ ਨਿਖਸਮੀ ਨਹੀਂ ਹੁੰਦੀ, (ਉਸ ਦੇ ਸਿਰ ਉੱਤੇ) ਮੁੱਢ-ਕਦੀਮਾਂ ਦਾ ਖਸਮ-ਪ੍ਰਭੂ (ਹੱਥ ਰੱਖੀ ਰੱਖਦਾ ਹੈ),

वह कभी विधवा होकर नहीं बैठती चूंकि उसका स्वामी प्रभु चिरजीवी है।

She does not sit around like a widow, because the Lord God lives forever.

Guru Arjan Dev ji / Raag Bihagra / Chhant / Ang 544

ਨਹ ਦੂਖ ਪਾਵੈ ਪ੍ਰਭ ਧਿਆਵੈ ਧੰਨਿ ਤੇ ਬਡਭਾਗੀਆ ॥

नह दूख पावै प्रभ धिआवै धंनि ते बडभागीआ ॥

Nah đookh paavai prbh đhiâavai đhanni ŧe badabhaageeâa ||

ਉਸ ਜੀਵ-ਇਸਤ੍ਰੀ ਨੂੰ ਕੋਈ ਦੁੱਖ ਨਹੀਂ ਵਿਆਪਦਾ ਉਹ ਸਦਾ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ ਤੇ ਇੰਜ ਸਲਾਹੁਣ-ਯੋਗ ਤੇ ਵਢੇ ਭਾਗਾਂ ਵਾਲੀ ਬਣ ਜਾਂਦੀ ਹੈ ।

वह पति प्रभु को याद करती रहती है और कोई भी दु:ख प्राप्त नहीं करती, ऐसी जीव-स्त्री धन्य एवं भाग्यशाली है।

She does not suffer pain - she meditates on God. She is blessed, and very fortunate.

Guru Arjan Dev ji / Raag Bihagra / Chhant / Ang 544

ਸੁਖ ਸਹਜਿ ਸੋਵਹਿ ਕਿਲਬਿਖ ਖੋਵਹਿ ਨਾਮ ਰਸਿ ਰੰਗਿ ਜਾਗੀਆ ॥

सुख सहजि सोवहि किलबिख खोवहि नाम रसि रंगि जागीआ ॥

Sukh sahaji sovahi kilabikh khovahi naam rasi ranggi jaageeâa ||

ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਦੇ ਨਾਮ ਦੇ ਸਵਾਦ ਵਿਚ ਪ੍ਰਭੂ ਦੇ ਪ੍ਰੇਮ ਵਿਚ ਸੁਚੇਤ ਰਹਿੰਦੀਆਂ ਹਨ, ਉਹ ਆਤਮਕ ਆਨੰਦ ਤੇ ਅਡੋਲਤਾ ਵਿਚ ਲੀਨ ਰਹਿੰਦੀਆਂ ਹਨ ਅਤੇ (ਆਪਣੇ ਅੰਦਰੋਂ ਸਾਰੇ) ਪਾਪ ਦੂਰ ਕਰ ਲੈਂਦੀਆਂ ਹਨ ।

वह सहज सुख में विश्राम करती है और उसके तमाम दु:ख-क्लेश नष्ट हो जाते हैं, वह तो नाम रस में रंगकर जागती है।

She sleeps in peaceful ease, her sins are erased, and she wakes to the joy and love of the Naam.

Guru Arjan Dev ji / Raag Bihagra / Chhant / Ang 544

ਮਿਲਿ ਪ੍ਰੇਮ ਰਹਣਾ ਹਰਿ ਨਾਮੁ ਗਹਣਾ ਪ੍ਰਿਅ ਬਚਨ ਮੀਠੇ ਭਾਣੇ ॥

मिलि प्रेम रहणा हरि नामु गहणा प्रिअ बचन मीठे भाणे ॥

Mili prem rahañaa hari naamu gahañaa priâ bachan meethe bhaañe ||

ਜੇਹੜੀਆਂ ਜੀਵ-ਇਸਤ੍ਰੀਆਂ (ਸਾਧ ਸੰਗਤ ਵਿਚ) ਪ੍ਰੇਮ ਨਾਲ ਮਿਲ ਕੇ ਰਹਿੰਦੀਆਂ ਹਨ, ਪ੍ਰਭੂ ਦਾ ਨਾਮ ਜਿਨ੍ਹਾਂ ਦੀ ਜ਼ਿੰਦਗੀ ਦਾ ਸਿੰਗਾਰ ਬਣਿਆ ਰਹਿੰਦਾ ਹੈ, ਜਿਨ੍ਹਾਂ ਨੂੰ ਪ੍ਰੀਤਮ-ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲ ਮਿੱਠੇ ਲੱਗਦੇ ਹਨ, ਚੰਗੇ ਲੱਗਦੇ ਹਨ,

यह उसके प्रेम में लीन रहती है और हरि का नाम उसका अमूल्य आभूषण है, प्रियतम प्रभु के वचन उसे बड़े मीठे तथा भले लगते हैं।

She remains absorbed in her Beloved - the Lord's Name is her ornament. The Words of her Beloved are sweet and pleasing to her.

Guru Arjan Dev ji / Raag Bihagra / Chhant / Ang 544

ਬਿਨਵੰਤਿ ਨਾਨਕ ਮਨ ਇਛ ਪਾਈ ਹਰਿ ਮਿਲੇ ਪੁਰਖ ਚਿਰਾਣੇ ॥੩॥

बिनवंति नानक मन इछ पाई हरि मिले पुरख चिराणे ॥३॥

Binavanŧŧi naanak man īchh paaëe hari mile purakh chiraañe ||3||

ਨਾਨਕ ਬੇਨਤੀ ਕਰਦਾ ਹੈ ਕਿ ਉਹਨਾਂ ਦੀ (ਚਿਰਾਂ ਦੀ) ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ (ਭਾਵ) ਉਹਨਾਂ ਨੂੰ ਮੁੱਢ-ਕਦੀਮਾਂ ਦਾ ਪਤੀ-ਪ੍ਰਭੂ ਮਿਲ ਪੈਂਦਾ ਹੈ ॥੩॥

नानक प्रार्थना करता है कि मेरी मनोकामना पूर्ण हो गई है, क्योकि मुझे चिरजीवी पति-परमेश्वर मिल गया है ।३ ।

Prays Nanak, I have obtained my mind's desires; I have met my eternal Husband Lord. ||3||

Guru Arjan Dev ji / Raag Bihagra / Chhant / Ang 544


ਤਿਤੁ ਗ੍ਰਿਹਿ ਸੋਹਿਲੜੇ ਕੋਡ ਅਨੰਦਾ ॥

तितु ग्रिहि सोहिलड़े कोड अनंदा ॥

Ŧiŧu grihi sohilaɍe kod ânanđđaa ||

ਉਸ ਹਿਰਦੇ-ਘਰ ਵਿਚ (ਮਾਨੋ) ਖ਼ੁਸੀ ਦੇ ਗੀਤ ਤੇ ਕੌਤਕ-ਤਮਾਸ਼ੇ ਆਨੰਦ ਹੋ ਰਹੇ ਹਨ,

उस घर हृदय में बड़े मंगल गीत, कौतुक तथा आनंद उल्लास हैं,

The songs of bliss resound, and millions of pleasures are found in that house;

Guru Arjan Dev ji / Raag Bihagra / Chhant / Ang 544

ਮਨਿ ਤਨਿ ਰਵਿ ਰਹਿਆ ਪ੍ਰਭ ਪਰਮਾਨੰਦਾ ॥

मनि तनि रवि रहिआ प्रभ परमानंदा ॥

Mani ŧani ravi rahiâa prbh paramaananđđaa ||

ਜਿਸ ਦੇ ਮਨ ਤੇ ਤਨ ਵਿੱਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ ਆ ਵੱਸਦਾ ਹੈ ।

जिस मन, तन में परमानंद प्रभु निवास करता है।

The mind and body are permeated by God, the Lord of supreme bliss.

Guru Arjan Dev ji / Raag Bihagra / Chhant / Ang 544

ਹਰਿ ਕੰਤ ਅਨੰਤ ਦਇਆਲ ਸ੍ਰੀਧਰ ਗੋਬਿੰਦ ਪਤਿਤ ਉਧਾਰਣੋ ॥

हरि कंत अनंत दइआल स्रीधर गोबिंद पतित उधारणो ॥

Hari kanŧŧ ânanŧŧ đaīâal sreeđhar gobinđđ paŧiŧ ūđhaaraño ||

ਪ੍ਰਭੂ-ਪਤੀ ਬੇਅੰਤ ਹੈ, ਸਦਾ ਦਇਆ ਦਾ ਘਰ ਹੈ, ਲੱਛਮੀ ਦਾ ਆਸਰਾ ਹੈ, ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ ।

मेरा हरि-कांत अनंत दयालु है, हे श्रीधर ! हे गोविन्द! तू पतित जीवों का उद्धार करने वाला है।

My Husband Lord is infinite and merciful; He is the Lord of wealth, the Lord of the Universe, the Saving Grace of sinners.

Guru Arjan Dev ji / Raag Bihagra / Chhant / Ang 544

ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧੁ ਸਾਗਰ ਤਾਰਣੋ ॥

प्रभि क्रिपा धारी हरि मुरारी भै सिंधु सागर तारणो ॥

Prbhi kripaa đhaaree hari muraaree bhai sinđđhu saagar ŧaaraño ||

ਉਸ ਮੁਰਾਰੀ ਪ੍ਰਭੂ ਨੇ ਜਿਸ ਜੀਵ ਉੱਤੇ ਮੇਹਰ ਦੀ ਨਿਗਾਹ ਕਰ ਦਿੱਤੀ, ਉਸ ਜੀਵ ਨੂੰ ਅਨੇਕਾਂ ਸਹਿਮਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ ।

प्रभु सब पर कृपा करने वाला है और वह हरि मुरारी भयानक संसार सागर से जीवों को पार करने वाला है।

God, the Giver of mercy, the Lord, the Destroyer of pride, carries us across the terrifying world-ocean of poison.

Guru Arjan Dev ji / Raag Bihagra / Chhant / Ang 544

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥

जो सरणि आवै तिसु कंठि लावै इहु बिरदु सुआमी संदा ॥

Jo sarañi âavai ŧisu kantthi laavai īhu birađu suâamee sanđđaa ||

ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਜੇਹੜਾ ਜੀਵ ਉਸ ਦੀ ਸਰਨ ਆਉਂਦਾ ਹੈ ਉਸ ਨੂੰ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ ।

यह उस स्वामी का विरद है कि जो कोई भी उसकी शरण में आता है, वह उसे अपने गले से लगा लेता है।

The Lord lovingly embraces whoever comes to the Lord's Sanctuary - this is the way of the Lord and Master.

Guru Arjan Dev ji / Raag Bihagra / Chhant / Ang 544

ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ ॥੪॥੧॥੪॥

बिनवंति नानक हरि कंतु मिलिआ सदा केल करंदा ॥४॥१॥४॥

Binavanŧŧi naanak hari kanŧŧu miliâa sađaa kel karanđđaa ||4||1||4||

ਨਾਨਕ ਬੇਨਤੀ ਕਰਦਾ ਹੈ ਕਿ ਤੇ ਉਹ ਸਦਾ ਚੋਜ-ਤਮਾਸ਼ੇ ਕਰਨ ਵਾਲਾ ਪ੍ਰਭੂ (ਉਸ ਸਰਨ ਆਏ ਨੂੰ) ਮਿਲ ਪੈਂਦਾ ਹੈ ॥੪॥੧॥੪॥

नानक विनय करता है कि मेरा कांत (पति) हरि मुझे मिल गया है जो सदा ही आनंद-क्रीड़ा में क्रियाशील है ॥४॥१॥४॥

Prays Nanak, I have met my Husband Lord, who plays with me forever. ||4||1||4||

Guru Arjan Dev ji / Raag Bihagra / Chhant / Ang 544


ਬਿਹਾਗੜਾ ਮਹਲਾ ੫ ॥

बिहागड़ा महला ५ ॥

Bihaagaɍaa mahalaa 5 ||

बिहागड़ा महला ५ ॥

Bihaagraa, Fifth Mehl:

Guru Arjan Dev ji / Raag Bihagra / Chhant / Ang 544

ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥

हरि चरण सरोवर तह करहु निवासु मना ॥

Hari charañ sarovar ŧah karahu nivaasu manaa ||

ਹੇ ਮੇਰੇ ਮਨ! ਪਰਮਾਤਮਾ ਦੇ ਚਰਨ (ਮਾਨੋ) ਸੁੰਦਰ ਤਾਲਾਬ ਹੈ, ਉਸ ਵਿਚ ਤੂੰ (ਸਦਾ) ਟਿਕਿਆ ਰਹੁ ।

हे मेरे मन ! भगवान के चरण पावन सरोवर हैं, यंहा पर अपना निवास करो।

The Lord's Feet are the Pools of Ambrosial Nectar; your dwelling is there, O my mind.

Guru Arjan Dev ji / Raag Bihagra / Chhant / Ang 544


Download SGGS PDF Daily Updates