ANG 52, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥

बंधन मुकतु संतहु मेरी राखै ममता ॥३॥

Banddhan mukatu santtahu meree raakhai mamataa ||3||

ਹੇ ਸੰਤ ਜਨੋ! ਪਿਤਾ-ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ । ਉਹ ਮੈਨੂੰ ਆਪਣਾ ਜਾਣਦਾ ਹੈ ॥੩॥

हे संतों ! वह मुझे समस्त बन्धनों से मुक्ति प्रदान करता है और मेरे लिए ममता-प्यार रखता है ॥३॥

He frees us from bondage, O Saints, and saves us from possessiveness. ||3||

Guru Arjan Dev ji / Raag Sriraag / / Guru Granth Sahib ji - Ang 52


ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥

भए किरपाल ठाकुर रहिओ आवण जाणा ॥

Bhae kirapaal thaakur rahio aava(nn) jaa(nn)aa ||

ਪਾਲਣਹਾਰ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।

मेरा ठाकुर बड़ा दयालु हो गया है और मेरा (जन्म-मरण) आवागमन मिट गया है।

Becoming Merciful, my Lord and Master has ended my comings and goings in reincarnation.

Guru Arjan Dev ji / Raag Sriraag / / Guru Granth Sahib ji - Ang 52

ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥

गुर मिलि नानक पारब्रहमु पछाणा ॥४॥२७॥९७॥

Gur mili naanak paarabrhamu pachhaa(nn)aa ||4||27||97||

ਹੇ ਨਾਨਕ! ਗੁਰੂ ਨੂੰ ਮਿਲ ਕੇ ਹੀ ਉਹ ਮਨੁੱਖ ਉਸ ਬੇਅੰਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੪॥੨੭॥੯੭॥ {51-52}

हे नानक ! गुरु से मिलकर मैंने पारब्रह्मा को पहचान लिया ॥ ४ ॥ २७ ॥ ९७ ॥

Meeting with the Guru, Nanak has recognized the Supreme Lord God. ||4||27||97||

Guru Arjan Dev ji / Raag Sriraag / / Guru Granth Sahib ji - Ang 52


ਸਿਰੀਰਾਗੁ ਮਹਲਾ ੫ ਘਰੁ ੧ ॥

सिरीरागु महला ५ घरु १ ॥

Sireeraagu mahalaa 5 gharu 1 ||

श्रीरागु महला ५ घरु १॥

Siree Raag, Fifth Mehl, First House:

Guru Arjan Dev ji / Raag Sriraag / / Guru Granth Sahib ji - Ang 52

ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥

संत जना मिलि भाईआ कटिअड़ा जमकालु ॥

Santt janaa mili bhaaeeaa katia(rr)aa jamakaalu ||

ਸੰਤ ਜਨਾਂ ਭਰਾਵਾਂ ਨੂੰ ਮਿਲ ਕੇ ਉਸ ਦਾ ਆਤਮਕ ਮੌਤ ਦਾ ਖ਼ਤਰਾ ਦੂਰ ਹੋ ਜਾਂਦਾ ਹੈ ।

हे भाइयो ! संतजनों ने मिलकर मेरा यम का भय दूर कर दिया है।

Meeting with the humble beings, O Siblings of Destiny, the Messenger of Death is conquered.

Guru Arjan Dev ji / Raag Sriraag / / Guru Granth Sahib ji - Ang 52

ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥

सचा साहिबु मनि वुठा होआ खसमु दइआलु ॥

Sachaa saahibu mani vuthaa hoaa khasamu daiaalu ||

ਖਸਮ-ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ਤੇ ਸਦਾ-ਥਿਰ ਮਾਲਕ-ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ ।

मेरा मालिक प्रभु मुझ पर दयालु हो गया है और उस सच्चे परमेश्वर ने मेरे मन में वास कर लिया है।

The True Lord and Master has come to dwell within my mind; my Lord and Master has become Merciful.

Guru Arjan Dev ji / Raag Sriraag / / Guru Granth Sahib ji - Ang 52

ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥੧॥

पूरा सतिगुरु भेटिआ बिनसिआ सभु जंजालु ॥१॥

Pooraa satiguru bhetiaa binasiaa sabhu janjjaalu ||1||

(ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦਾ ਸਾਰਾ ਮਾਇਆ-ਮੋਹ ਦਾ ਜਾਲ ਨਾਸ ਹੋ ਜਾਂਦਾ ਹੈ ॥੧॥

पूर्ण सतिगुरु के मिलन से समस्त बंधन विनष्ट हो गए हैं। ॥ १॥

Meeting with the Perfect True Guru, all my worldly entanglements have ended. ||1||

Guru Arjan Dev ji / Raag Sriraag / / Guru Granth Sahib ji - Ang 52


ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥

मेरे सतिगुरा हउ तुधु विटहु कुरबाणु ॥

Mere satiguraa hau tudhu vitahu kurabaa(nn)u ||

ਹੇ ਮੇਰੇ ਸਤਿਗੁਰੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ।

हे मेरे सतिगुरु ! मैं आप पर बलिहारी जाता हूँ।

O my True Guru, I am a sacrifice to You.

Guru Arjan Dev ji / Raag Sriraag / / Guru Granth Sahib ji - Ang 52

ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥

तेरे दरसन कउ बलिहारणै तुसि दिता अम्रित नामु ॥१॥ रहाउ ॥

Tere darasan kau balihaara(nn)ai tusi ditaa ammmrit naamu ||1|| rahaau ||

ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ । ਤੂੰ ਪ੍ਰਸੰਨ ਹੋ ਕੇ ਮੈਨੂੰ (ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ॥੧॥ ਰਹਾਉ ॥

मैं आपके दर्शनों पर बलिहारी जाता हूँ। आप ने प्रसन्न होकर मुझे अमृत रूप नाम प्रदान किया है ॥१॥ रहाउ॥ १ ॥

I am a sacrifice to the Blessed Vision of Your Darshan. By the Pleasure of Your Will, You have blessed me with the Ambrosial Naam, the Name of the Lord. ||1|| Pause ||

Guru Arjan Dev ji / Raag Sriraag / / Guru Granth Sahib ji - Ang 52


ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ ॥

जिन तूं सेविआ भाउ करि सेई पुरख सुजान ॥

Jin toonn seviaa bhaau kari seee purakh sujaan ||

(ਹੇ ਪ੍ਰਭੂ!) ਜਿਨ੍ਹਾਂ ਨੇ ਪ੍ਰੇਮ ਨਾਲ ਤੈਨੂੰ ਸਿਮਰਿਆ ਹੈ, ਉਹੀ ਸਿਆਣੇ ਮਨੁੱਖ ਹਨ ।

जो प्रेमपूर्वक आपकी सेवा करते हैं, वे पुरुष बड़े बुद्धिमान हैं।

Those who have served You with love are truly wise.

Guru Arjan Dev ji / Raag Sriraag / / Guru Granth Sahib ji - Ang 52

ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥

तिना पिछै छुटीऐ जिन अंदरि नामु निधानु ॥

Tinaa pichhai chhuteeai jin anddari naamu nidhaanu ||

ਜਿਨ੍ਹਾਂ ਦੇ ਹਿਰਦੇ ਵਿਚ (ਤੇਰਾ) ਨਾਮ-ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੀ ਹੀ ਸਰਨ ਪੈ ਕੇ (ਵਿਕਾਰਾਂ ਤੋਂ) ਬਚ ਜਾਈਦਾ ਹੈ ।

जिनके अन्तर्मन में नाम का खजाना है, उनकी संगति में आकर प्राणी जन्म-मरण से मुक्त हो जाता है।

Those who have the Treasure of the Naam within emancipate others as well as themselves.

Guru Arjan Dev ji / Raag Sriraag / / Guru Granth Sahib ji - Ang 52

ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥੨॥

गुर जेवडु दाता को नही जिनि दिता आतम दानु ॥२॥

Gur jevadu daataa ko nahee jini ditaa aatam daanu ||2||

(ਪਰ ਨਾਮ ਦੀ ਇਹ ਦਾਤ ਗੁਰੂ ਤੋਂ ਹੀ ਮਿਲਦੀ ਹੈ) ਗੁਰੂ ਜੇਡਾ ਹੋਰ ਦਾਤਾ ਨਹੀਂ ਹੈ ਕਿਉਂਕਿ ਉਸ ਨੇ ਆਤਮਕ ਜੀਵਨ ਦੀ ਦਾਤ ਦਿੱਤੀ ਹੈ ॥੨॥

गुरु जैसा दानशील दाता इस संसार में कोई भी नहीं, जिन्होंने मेरी आत्मा को नाम दान प्रदान किया है ॥ २॥

There is no other Giver as great as the Guru, who has given the gift of the soul. ||2||

Guru Arjan Dev ji / Raag Sriraag / / Guru Granth Sahib ji - Ang 52


ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥

आए से परवाणु हहि जिन गुरु मिलिआ सुभाइ ॥

Aae se paravaa(nn)u hahi jin guru miliaa subhaai ||

ਜਿਨ੍ਹਾਂ ਨੂੰ ਪਿਆਰ ਦੀ ਬਰਕਤਿ ਨਾਲ ਗੁਰੂ ਆ ਮਿਲਦਾ ਹੈ, ਜਗਤ ਵਿਚ ਆਏ ਉਹੀ ਕਬੂਲ ਹਨ ।

जो प्रेम भावना से गुरु जी से भेंट करते हैं, उनका मनुष्य जन्म धारण करके जगत् में आगमन प्रभु के दरबार में स्वीकृत है।

Blessed and acclaimed is the coming of those who have met the Guru with loving faith.

Guru Arjan Dev ji / Raag Sriraag / / Guru Granth Sahib ji - Ang 52

ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥

सचे सेती रतिआ दरगह बैसणु जाइ ॥

Sache setee ratiaa daragah baisa(nn)u jaai ||

(ਗੁਰੂ ਦੀ ਸਹੈਤਾ ਨਾਲ) ਸਦਾ-ਥਿਰ ਪ੍ਰਭੂ (ਦੇ ਨਾਮ) ਨਾਲ ਰੰਗੀਜ ਕੇ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲ ਜਾਂਦੀ ਹੈ ।

जो सत्य-प्रभु के प्रेम में लिवलीन हो जाते हैं, उन्हें भगवान के दरबार में बैठने हेतु स्थान प्राप्त हो जाता है।

Attuned to the True One, you shall obtain a place of honor in the Court of the Lord.

Guru Arjan Dev ji / Raag Sriraag / / Guru Granth Sahib ji - Ang 52

ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥੩॥

करते हथि वडिआईआ पूरबि लिखिआ पाइ ॥३॥

Karate hathi vadiaaeeaa poorabi likhiaa paai ||3||

(ਪਰ ਇਹ ਸਭ) ਵਡਿਆਈਆਂ ਕਰਤਾਰ ਦੇ (ਆਪਣੇ) ਹੱਥ ਵਿਚ ਹਨ (ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ ॥੩॥

परमात्मा के हाथ समूची उपलब्धियाँ विद्यमान हैं, जिनकी किस्मत में शुभ कर्मो द्वारा लिखा हो, उन्हें प्राप्त हो जाती है। ॥३॥

Greatness is in the Hands of the Creator; it is obtained by pre-ordained destiny. ||3||

Guru Arjan Dev ji / Raag Sriraag / / Guru Granth Sahib ji - Ang 52


ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ ॥

सचु करता सचु करणहारु सचु साहिबु सचु टेक ॥

Sachu karataa sachu kara(nn)ahaaru sachu saahibu sachu tek ||

ਜਗਤ ਦਾ ਕਰਤਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਭ ਦਾ ਮਾਲਕ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹੀ ਸਭ ਦਾ ਸਹਾਰਾ ਹੈ ।

सत्य प्रभु समस्त जगत् का कर्ता है, सत्य प्रभु ही समस्त जीवों को पैदा करने वाला है, वह सत्य प्रभु ही सबका मालिक है, सत्य प्रभु ही सबका आधार है।

True is the Creator, True is the Doer. True is our Lord and Master, and True is His Support.

Guru Arjan Dev ji / Raag Sriraag / / Guru Granth Sahib ji - Ang 52

ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥

सचो सचु वखाणीऐ सचो बुधि बिबेक ॥

Sacho sachu vakhaa(nn)eeai sacho budhi bibek ||

ਹਰੇਕ ਜੀਵ ਉਸੇ ਨੂੰ ਹੀ ਸਦਾ-ਥਿਰ ਰਹਿਣ ਵਾਲਾ ਆਖਦਾ ਹੈ । ਉਹ ਸਦਾ-ਥਿਰ ਪ੍ਰਭੂ ਹੀ (ਅਸਲੀ ਪਰਖ ਦੀ ਬੁੱਧੀ ਰੱਖਣ ਵਾਲਾ ਹੈ, ਸਭ ਜੀਵਾਂ ਦੇ ਅੰਦਰ ਵਿਆਪਕ ਹੈ ।

उस सत्य प्रभु को सभी सच्चा कहते हैं, मनुष्य को विवेक बुद्धि सत्य प्रभु से ही मिलती है।

So speak the Truest of the True. Through the True One, an intuitive and discerning mind is obtained.

Guru Arjan Dev ji / Raag Sriraag / / Guru Granth Sahib ji - Ang 52

ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ ॥੪॥੨੮॥੯੮॥

सरब निरंतरि रवि रहिआ जपि नानक जीवै एक ॥४॥२८॥९८॥

Sarab niranttari ravi rahiaa japi naanak jeevai ek ||4||28||98||

ਹੇ ਨਾਨਕ! ਜੇਹੜਾ ਮਨੁੱਖ ਉਸ ਇਕ ਪ੍ਰਭੂ (ਦਾ ਨਾਮ) ਜਪਦਾ ਹੈ ਉਸ ਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ॥੪॥੨੮॥੯੮॥

हे नानक ! जो परमात्मा इस जगत् के कण-कण में विद्यमान है, उस परमात्मा का चिंतन करके ही मैं जीवित हूँ ॥ ४ ॥ २८ ॥ ९८ ॥

Nanak lives by chanting and meditating on the One, who is pervading within and contained amongst all. ||4||28||98||

Guru Arjan Dev ji / Raag Sriraag / / Guru Granth Sahib ji - Ang 52


ਸਿਰੀਰਾਗੁ ਮਹਲਾ ੫ ॥

सिरीरागु महला ५ ॥

Sireeraagu mahalaa 5 ||

श्रीरागु महला ५ ॥

Siree Raag, Fifth Mehl:

Guru Arjan Dev ji / Raag Sriraag / / Guru Granth Sahib ji - Ang 52

ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥

गुरु परमेसुरु पूजीऐ मनि तनि लाइ पिआरु ॥

Guru paramesuru poojeeai mani tani laai piaaru ||

ਗੁਰੂ ਪਰਮਾਤਮਾ (ਦਾ ਰੂਪ) ਹੈ (ਗੁਰੂ ਵਾਸਤੇ ਆਪਣੇ) ਮਨ ਵਿਚ ਹਿਰਦੇ ਵਿਚ ਪਿਆਰ ਬਣਾ ਕੇ (ਉਸ ਨੂੰ) ਆਪਣੇ ਹਿਰਦੇ ਵਿਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ ।

हे प्राणी ! तन-मन में प्रेम बनाकर परमेश्वर के रुप गुरु की पूजा करनी चाहिए।

Worship the Guru, the Transcendent Lord, with your mind and body attuned to love.

Guru Arjan Dev ji / Raag Sriraag / / Guru Granth Sahib ji - Ang 52

ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥

सतिगुरु दाता जीअ का सभसै देइ अधारु ॥

Satiguru daataa jeea kaa sabhasai dei adhaaru ||

ਗੁਰੂ ਆਤਮਕ ਜੀਵਨ ਦੇਣ ਵਾਲਾ ਹੈ, (ਗੁਰੂ) ਹਰੇਕ (ਸਰਨ ਆਏ) ਜੀਵ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ ।

सतिगुरु जीवों का दाता है, वह सभी को सहारा देता है।

The True Guru is the Giver of the soul; He gives Support to all.

Guru Arjan Dev ji / Raag Sriraag / / Guru Granth Sahib ji - Ang 52

ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥

सतिगुर बचन कमावणे सचा एहु वीचारु ॥

Satigur bachan kamaava(nn)e sachaa ehu veechaaru ||

ਸਭ ਤੋਂ ਉੱਤਮ ਇਹੀ ਅਕਲ ਹੈ, ਕਿ ਗੁਰੂ ਦੇ ਬਚਨ ਕਮਾਏ ਜਾਣ (ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ) ।

सत्य ज्ञान यही है कि सतिगुरु की शिक्षा अनुसार ही आचरण करना चाहिए।

Act according to the Instructions of the True Guru; this is the true philosophy.

Guru Arjan Dev ji / Raag Sriraag / / Guru Granth Sahib ji - Ang 52

ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥

बिनु साधू संगति रतिआ माइआ मोहु सभु छारु ॥१॥

Binu saadhoo sanggati ratiaa maaiaa mohu sabhu chhaaru ||1||

ਗੁਰੂ ਦੀ ਸੰਗਤਿ ਵਿਚ ਪਿਆਰ ਪਾਣ ਤੋਂ ਬਿਨਾ (ਇਹ) ਮਾਇਆ ਦਾ ਮੋਹ (ਜੋ) ਸਾਰੇ ਦਾ ਸਾਰਾ ਵਿਅਰਥ ਹੈ (ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਹੈ) ॥੧॥

साधु-संतों की संगति में लीन हुए बिना माया का मोह धूल समान है ॥१॥

Without being attuned to the Saadh Sangat, the Company of the Holy, all attachment to Maya is just dust. ||1||

Guru Arjan Dev ji / Raag Sriraag / / Guru Granth Sahib ji - Ang 52


ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥

मेरे साजन हरि हरि नामु समालि ॥

Mere saajan hari hari naamu samaali ||

ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾ (ਤੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ) ।

हे मेरे मित्र ! तू ईश्वर के हरि-नाम का सिमरन कर।

O my friend, reflect upon the Name of the Lord, Har, Har

Guru Arjan Dev ji / Raag Sriraag / / Guru Granth Sahib ji - Ang 52

ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥

साधू संगति मनि वसै पूरन होवै घाल ॥१॥ रहाउ ॥

Saadhoo sanggati mani vasai pooran hovai ghaal ||1|| rahaau ||

ਗੁਰੂ ਦੀ ਸੰਗਿਤ ਵਿਚ ਰਿਹਾਂ (ਪਰਮਾਤਮਾ ਦਾ ਨਾਮ) ਮਨ ਵਿਚ ਵੱਸਦਾ ਹੈ, ਤੇ ਮਿਹਨਤ ਸਫਲ ਹੋ ਜਾਂਦੀ ਹੈ ॥੧॥ ਰਹਾਉ ॥

साधु की संगति में रहने से मनुष्य के हृदय में प्रभु निवास करता है और मनुष्य की सेवा सफल हो जाती है ॥१॥ रहाउ ॥

. In the Saadh Sangat, He dwells within the mind, and one's works are brought to perfect fruition. ||1|| Pause ||

Guru Arjan Dev ji / Raag Sriraag / / Guru Granth Sahib ji - Ang 52


ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥

गुरु समरथु अपारु गुरु वडभागी दरसनु होइ ॥

Guru samarathu apaaru guru vadabhaagee darasanu hoi ||

ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਬੇਅੰਤ (ਗੁਣਾਂ ਵਾਲਾ) ਹੈ । ਵੱਡੇ ਭਾਗਾਂ ਵਾਲੇ ਮਨੁੱਖ ਨੂੰ (ਹੀ) ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ ।

गुरु ही समर्थावान एवं गुरु ही अनंत है, बड़े सौभाग्य से जीव को उसके दर्शन प्राप्त होते हैं।

The Guru is All-powerful, the Guru is Infinite. By great good fortune, the Blessed Vision of His Darshan is obtained.

Guru Arjan Dev ji / Raag Sriraag / / Guru Granth Sahib ji - Ang 52

ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥

गुरु अगोचरु निरमला गुर जेवडु अवरु न कोइ ॥

Guru agocharu niramalaa gur jevadu avaru na koi ||

ਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਪਵਿਤ੍ਰ-ਸਰੂਪ ਹੈ, ਗੁਰੂ ਜੇਡਾ ਵੱਡਾ (ਸ਼ਖ਼ਸੀਅਤ ਵਾਲਾ) ਹੋਰ ਕੋਈ ਨਹੀਂ ਹੈ ।

गुरु ही अगोचर है, गुरु पवित्र पावन है, गुरु जैसा अन्य कोई महान् नहीं।

The Guru is Imperceptible, Immaculate and Pure. There is no other as great as the Guru.

Guru Arjan Dev ji / Raag Sriraag / / Guru Granth Sahib ji - Ang 52

ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥

गुरु करता गुरु करणहारु गुरमुखि सची सोइ ॥

Guru karataa guru kara(nn)ahaaru guramukhi sachee soi ||

ਗੁਰੂ ਕਰਤਾਰ (ਦਾ ਰੂਪ) ਹੈ, ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਕੁਝ ਕਰਨ ਦੇ ਸਮਰੱਥ ਹੈ । ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ।

गुरु ही जगत् का कर्ता है और गुरु ही सभी को पैदा करने वाले हैं, गुरु द्वारा ही शरण में आए जीव की वास्तविक शोभा है।

The Guru is the Creator, the Guru is the Doer. The Gurmukh obtains true glory.

Guru Arjan Dev ji / Raag Sriraag / / Guru Granth Sahib ji - Ang 52

ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥

गुर ते बाहरि किछु नही गुरु कीता लोड़े सु होइ ॥२॥

Gur te baahari kichhu nahee guru keetaa lo(rr)e su hoi ||2||

ਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ । ਜੋ ਕੁਝ ਗੁਰੂ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ (ਭਾਵ, ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ) ॥੨॥

गुरु की अभिलाषा से परे कुछ भी नहीं, जो कुछ भी गुरु जी चाहते हैं, वहीं होता है॥२॥

Nothing is beyond the Guru; whatever He wishes comes to pass. ||2||

Guru Arjan Dev ji / Raag Sriraag / / Guru Granth Sahib ji - Ang 52


ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥

गुरु तीरथु गुरु पारजातु गुरु मनसा पूरणहारु ॥

Guru teerathu guru paarajaatu guru manasaa poora(nn)ahaaru ||

ਗੁਰੂ (ਹੀ ਅਸਲ) ਤੀਰਥ ਹੈ, ਗੁਰੂ (ਹੀ) ਪਾਰਜਾਤ ਰੁੱਖ ਹੈ, ਗੁਰੂ ਹੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ ।

गुरु ही सर्वश्रेष्ठ तीर्थ स्थल है, गुरु ही कल्प-वृक्ष और गुरु ही समस्त अभिलाषाएँ पूर्ण करने वाले हैं।

The Guru is the Sacred Shrine of Pilgrimage, the Guru is the Wish-fulfilling Elysian Tree.

Guru Arjan Dev ji / Raag Sriraag / / Guru Granth Sahib ji - Ang 52

ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥

गुरु दाता हरि नामु देइ उधरै सभु संसारु ॥

Guru daataa hari naamu dei udharai sabhu sanssaaru ||

ਗੁਰੂ ਹੀ (ਉਹ) ਦਾਤਾ ਹੈ (ਜੋ) ਪਰਮਾਤਮਾ ਦਾ ਨਾਮ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਸਾਰਾ ਸੰਸਾਰ (ਵਿਕਾਰਾਂ ਤੋਂ) ਬਚਦਾ ਹੈ ।

गुरु ही दाता है जो ईश्वर का नाम प्रदान करते हैं, जिससे समूचे विश्व का उद्धार हो जाता है।

The Guru is the Fulfiller of the desires of the mind. The Guru is the Giver of the Name of the Lord, by which all the world is saved.

Guru Arjan Dev ji / Raag Sriraag / / Guru Granth Sahib ji - Ang 52

ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥

गुरु समरथु गुरु निरंकारु गुरु ऊचा अगम अपारु ॥

Guru samarathu guru nirankkaaru guru uchaa agam apaaru ||

ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਤਾਕਤਾਂ ਦਾ ਮਾਲਕ ਹੈ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ ।

गुरु ही समर्थाशाली है और गुरु ही निरंकार है, गुरु ही माया के गुणों से परे है, गुरु सर्वोच्च, अथाह, अपार है।

The Guru is All-powerful, the Guru is Formless; the Guru is Lofty, Inaccessible and Infinite.

Guru Arjan Dev ji / Raag Sriraag / / Guru Granth Sahib ji - Ang 52

ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥

गुर की महिमा अगम है किआ कथे कथनहारु ॥३॥

Gur kee mahimaa agam hai kiaa kathe kathanahaaru ||3||

ਗੁਰੂ ਦੀ ਵਡਿਆਈ ਤਕ (ਲਫ਼ਜ਼ਾਂ ਦੀ ਰਾਹੀਂ) ਪਹੁੰਚਿਆ ਨਹੀਂ ਜਾ ਸਕਦਾ । ਕੋਈ ਭੀ (ਸਿਆਣਾ ਤੋਂ ਸਿਆਣਾ) ਬਿਆਨ ਕਰਨ ਵਾਲਾ ਬਿਆਨ ਨਹੀਂ ਕਰ ਸਕਦਾ ॥੩॥

गुरु की महिमा अपरम्पार है, कोई भी कथन करने वाला उसकी महिमा को कथन नहीं कर सकता ॥३॥

The Praise of the Guru is so sublime-what can any speaker say? ||3||

Guru Arjan Dev ji / Raag Sriraag / / Guru Granth Sahib ji - Ang 52


ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥

जितड़े फल मनि बाछीअहि तितड़े सतिगुर पासि ॥

Jita(rr)e phal mani baachheeahi tita(rr)e satigur paasi ||

ਜਿਤਨੇ ਭੀ ਪਦਾਰਥਾਂ ਦੀ ਮਨ ਵਿਚ ਇੱਛਾ ਵਿਚ ਧਾਰੀਏ, ਉਹ ਸਾਰੇ ਹੀ ਗੁਰੂ ਪਾਸੋਂ ਮਿਲ ਜਾਂਦੇ ਹਨ ।

प्राणी को समस्त मनोवांछित फल सतिगुरु द्वारा ही प्राप्त होते हैं, जितना भी मन करे उसे सतिगुर से पाया जा सकता है।

All the rewards which the mind desires are with the True Guru.

Guru Arjan Dev ji / Raag Sriraag / / Guru Granth Sahib ji - Ang 52

ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥

पूरब लिखे पावणे साचु नामु दे रासि ॥

Poorab likhe paava(nn)e saachu naamu de raasi ||

ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਲੇਖ ਅਨੁਸਾਰ (ਗੁਰੂ ਦੀ ਸਰਨ ਪਿਆਂ) ਮਿਲ ਜਾਂਦੇ ਹਨ । ਗੁਰੂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦੇਂਦਾ ਹੈ ।

गुरु के पास सत्यनाम के धन के भरपूर भण्डार हैं, जिसके भाग्य में लिखा हो, उसे अवश्य प्राप्त होता है।

One whose destiny is so pre-ordained, obtains the Wealth of the True Name.

Guru Arjan Dev ji / Raag Sriraag / / Guru Granth Sahib ji - Ang 52

ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥

सतिगुर सरणी आइआं बाहुड़ि नही बिनासु ॥

Satigur sara(nn)ee aaiaan baahu(rr)i nahee binaasu ||

ਜੇ ਗੁਰੂ ਦੀ ਸਰਨ ਆ ਪਈਏ, ਤਾਂ ਉਸ ਤੋਂ ਮਿਲੇ ਆਤਮਕ ਜੀਵਨ ਦਾ ਮੁੜ ਕਦੇ ਨਾਸ ਨਹੀਂ ਹੁੰਦਾ ।

सतिगुरु की शरण में आने से जीवन-मृत्यु के चक्कर से प्राणी को मुक्ति प्राप्त होती है।

Entering the Sanctuary of the True Guru, you shall never die again.

Guru Arjan Dev ji / Raag Sriraag / / Guru Granth Sahib ji - Ang 52

ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥

हरि नानक कदे न विसरउ एहु जीउ पिंडु तेरा सासु ॥४॥२९॥९९॥

Hari naanak kade na visarau ehu jeeu pinddu teraa saasu ||4||29||99||

ਹੇ ਨਾਨਕ! (ਆਖ-) ਹੇ ਹਰੀ! (ਗੁਰੂ ਦੀ ਸਰਨ ਪੈ ਕੇ) ਮੈਂ ਤੈਨੂੰ ਕਦੇ ਨਾਹ ਭੁਲਾਵਾਂ । ਮੇਰੀ ਇਹ ਜਿੰਦ ਮੇਰਾ ਇਹ ਸਰੀਰ ਤੇ (ਸਰੀਰ ਵਿਚ ਆਉਂਦਾ) ਸਾਹ ਸਭ ਤੇਰਾ ਹੀ ਦਿੱਤਾ ਹੋਇਆ ਹੈ ॥੪॥੨੯॥੯੯॥

हे प्रभु ! यह आत्मा, देहि तथा श्वास सब तेरे ही दिए हुए हैं, हे नानक ! परमात्मा मुझे कभी भी विस्मृत न हो ॥ ४ ॥ २६ ॥ ९९ ॥

Nanak: may I never forget You, Lord. This soul, body and breath are Yours. ||4||29||99||

Guru Arjan Dev ji / Raag Sriraag / / Guru Granth Sahib ji - Ang 52


ਸਿਰੀਰਾਗੁ ਮਹਲਾ ੫ ॥

सिरीरागु महला ५ ॥

Sireeraagu mahalaa 5 ||

श्रीरागु महला ५ ॥

Siree Raag, Fifth Mehl:

Guru Arjan Dev ji / Raag Sriraag / / Guru Granth Sahib ji - Ang 52

ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ ॥

संत जनहु सुणि भाईहो छूटनु साचै नाइ ॥

Santt janahu su(nn)i bhaaeeho chhootanu saachai naai ||

ਹੇ ਭਰਾਵੋ! ਹੇ ਸੰਤ ਜਨੋ! (ਧਿਆਨ ਨਾਲ) ਸੁਣੋ । ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ ।

हे संतजनो, हे भाइयों, ध्यानपूर्वक सुनो, आपको इस नश्वर संसार के बंधनों से मुक्ति केवल सत्यनाम की प्राप्ति से ही मिल सकती है।

O Saints, O Siblings of Destiny, listen: release comes only through the True Name.

Guru Arjan Dev ji / Raag Sriraag / / Guru Granth Sahib ji - Ang 52

ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ ॥

गुर के चरण सरेवणे तीरथ हरि का नाउ ॥

Gur ke chara(nn) sareva(nn)e teerath hari kaa naau ||

(ਪਰ ਇਹ ਨਾਮ ਗੁਰੂ ਪਾਸੋਂ ਹੀ ਮਿਲ ਸਕਦਾ ਹੈ) ਗੁਰੂ ਦੇ ਚਰਨ ਪੂਜਣੇ (ਭਾਵ, ਹਉਮੈ ਤਿਆਗ ਕੇ ਗੁਰੂ ਦੀ ਸਰਨ ਮਿਲ ਪੈਣਾ, ਤੇ ਗੁਰੂ ਦੇ ਸਨਮੁਖ ਰਹਿ ਕੇ) ਪਰਮਾਤਮਾ ਦਾ ਨਾਮ (ਜਪਣਾ) ਹੀ (ਸਾਰੇ) ਤੀਰਥਾਂ (ਦਾ ਤੀਰਥ) ਹੈ ।

आप गुरु के चरणों की उपासना करो तथा ईश्वर के नाम को अपना तीर्थस्थल जानकर स्नान करो।

Worship the Feet of the Guru. Let the Name of the Lord be your sacred shrine of pilgrimage.

Guru Arjan Dev ji / Raag Sriraag / / Guru Granth Sahib ji - Ang 52

ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ ॥੧॥

आगै दरगहि मंनीअहि मिलै निथावे थाउ ॥१॥

Aagai daragahi manneeahi milai nithaave thaau ||1||

(ਇਸ ਦੀ ਬਰਕਤਿ ਨਾਲ) ਪਰਲੋਕ ਵਿਚ ਪਰਮਾਤਮਾ ਦੀ ਦਰਗਾਹ ਵਿਚ (ਭਾਗਾਂ ਵਾਲੇ ਜੀਵ) ਆਦਰ ਪਾਂਦੇ ਹਨ । ਜਿਸ ਮਨੁੱਖ ਨੂੰ ਹੋਰ ਕਿਤੇ ਭੀ ਆਸਰਾ ਨਹੀਂ ਮਿਲਦਾ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਸਰਾ ਮਿਲ ਜਾਂਦਾ ਹੈ ॥੧॥

आगे परलोक में प्रभु के दरबार के भीतर निःआश्रयों को आश्रय प्राप्त होता है, आपको मान-यश की प्राप्ति होगी ॥ १॥

Hereafter, you shall be honored in the Court of the Lord; there, even the homeless find a home. ||1||

Guru Arjan Dev ji / Raag Sriraag / / Guru Granth Sahib ji - Ang 52



Download SGGS PDF Daily Updates ADVERTISE HERE