ANG 510, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥

इहु जीउ सदा मुकतु है सहजे रहिआ समाइ ॥२॥

Ihu jeeu sadaa mukatu hai sahaje rahiaa samaai ||2||

ਫਿਰ ਇਹ ਆਤਮਾ ਸਦਾ (ਮਾਇਆ-ਮੋਹ ਤੋਂ) ਆਜ਼ਾਦ ਰਹਿੰਦਾ ਹੈ ਤੇ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੨॥

यह जीवात्मा तो सदा मुक्त है और सहज ही (प्रभु में) लीन रहती है॥ २॥

Then, this soul is liberated forever, and it remains absorbed in celestial bliss. ||2||

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ ॥

प्रभि संसारु उपाइ कै वसि आपणै कीता ॥

Prbhi sanssaaru upaai kai vasi aapa(nn)ai keetaa ||

ਪ੍ਰਭੂ ਨੇ ਜਗਤ ਪੈਦਾ ਕਰ ਕੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ,

प्रभु ने संसार पैदा करके इसे अपने वश में किया हुआ है।

God created the Universe, and He keeps it under His power.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥

गणतै प्रभू न पाईऐ दूजै भरमीता ॥

Ga(nn)atai prbhoo na paaeeai doojai bharameetaa ||

(ਪਰ ਮਾਇਆ ਦੀਆਂ ਹੀ) ਵਿਚਾਰਾਂ ਕੀਤਿਆਂ ਪ੍ਰਭੂ ਨਹੀਂ ਮਿਲਦਾ, (ਸਗੋਂ) ਮਾਇਆ ਵਿਚ ਹੀ ਭਟਕੀਦਾ ਹੈ ।

प्रभु गणनाओं अर्थात् चतुराइयों से प्राप्त नहीं होता और मनुष्य तो द्वैतभाव में ही भटकता है।

God cannot be obtained by counting; the mortal wanders in doubt.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥

सतिगुर मिलिऐ जीवतु मरै बुझि सचि समीता ॥

Satigur miliai jeevatu marai bujhi sachi sameetaa ||

ਗੁਰੂ ਮਿਲਿਆਂ ਜੇ ਮਨੁੱਖ ਜੀਊਂਦਾ (ਮਾਇਆ ਵਲੋਂ) ਮਰੇ ਤਾਂ ਅਸਲੀਅਤ ਸਮਝ ਕੇ ਸੱਚੇ ਪ੍ਰਭੂ ਦੇ ਮੇਲ ਵਿਚ ਮਿਲ ਜਾਂਦਾ ਹੈ ।

सतिगुरु को मिलने से मनुष्य जीवित ही (माया के त्याग से) मरा रहता है और इस रहस्य को समझने से वह सत्य में समा जाता है।

Meeting the True Guru, one remains dead while yet alive; understanding Him, he is absorbed in the Truth.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ ॥

सबदे हउमै खोईऐ हरि मेलि मिलीता ॥

Sabade haumai khoeeai hari meli mileetaa ||

ਗੁਰੂ ਦੇ ਉਪਦੇਸ ਨਾਲ ਹੰਕਾਰ ਮਰ ਜਾਂਦਾ ਹੈ ਤੇ ਪ੍ਰਭੂ ਨਾਲ ਮੇਲ ਹੋ ਜਾਂਦਾ ਹੈ,

शब्द के माध्यम से अहंकार मिट जाता है और प्राणी हरि के मिलन में मिल जाता है।

Through the Word of the Shabad, egotism is eradicated, and one is united in the Lord's Union.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥੪॥

सभ किछु जाणै करे आपि आपे विगसीता ॥४॥

Sabh kichhu jaa(nn)ai kare aapi aape vigaseetaa ||4||

ਤੇ (ਇਹ ਸਮਝ ਆ ਜਾਂਦੀ ਕਿ) ਪ੍ਰਭੂ ਆਪ ਹੀ ਸਭ ਕੁਝ ਜਾਣਦਾ ਹੈ, ਆਪ ਹੀ ਕਰਦਾ ਹੈ ਤੇ ਆਪ ਹੀ (ਵੇਖ ਕੇ) ਖ਼ੁਸ਼ ਹੁੰਦਾ ਹੈ ॥੪॥

प्रभु स्वयं ही सब कुछ जानता है और सब कुछ आप ही करता है। अपनी रचना को देखकर वह स्वयं ही प्रसन्न होता है॥ ४ ॥

He knows everything, and Himself does everything; beholding His Creation, He rejoices. ||4||

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥

सतिगुर सिउ चितु न लाइओ नामु न वसिओ मनि आइ ॥

Satigur siu chitu na laaio naamu na vasio mani aai ||

ਜੇ ਗੁਰੂ ਨਾਲ ਚਿੱਤ ਨਾਹ ਲਾਇਆ ਤੇ ਪ੍ਰਭੂ ਦਾ ਨਾਮ ਮਨ ਵਿਚ ਨਾਹ ਵੱਸਿਆ,

जिस व्यक्ति ने सतगुरु से चित्त नहीं लगाया और न ही प्रभु के नाम ने मन में आकर निवास किया तो

One who has not focused his consciousness on the True Guru, and into whose mind the Naam does not come

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥

ध्रिगु इवेहा जीविआ किआ जुग महि पाइआ आइ ॥

Dhrigu ivehaa jeeviaa kiaa jug mahi paaiaa aai ||

ਤਾਂ ਫਿਟੇ-ਮੂੰਹ ਇਸ ਜੀਊਣ ਨੂੰ! ਮਨੁੱਖਾ-ਜਨਮ ਵਿਚ ਆ ਕੇ ਕੀਹ ਖੱਟਿਆ?

उसके इस जीवन को धिक्कार है। इस जगत में आकर उसने क्या लाभ प्राप्त किया है।

Cursed is such a life. What has he gained by coming into the world?

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ ॥

माइआ खोटी रासि है एक चसे महि पाजु लहि जाइ ॥

Maaiaa khotee raasi hai ek chase mahi paaju lahi jaai ||

ਮਾਇਆ ਤਾਂ ਖੋਟੀ ਪੂੰਜੀ ਹੈ, ਇਸ ਦਾ ਪਾਜ ਤਾਂ ਇਕ ਪਲਕ ਵਿਚ ਲਹਿ ਜਾਂਦਾ ਹੈ,

माया एक खोटी पूँजी है और एक क्षण में ही इसका पाखण्ड प्रगट हो जाता है।

Maya is false capital; in an instant, its false covering falls off.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥

हथहु छुड़की तनु सिआहु होइ बदनु जाइ कुमलाइ ॥

Hathahu chhu(rr)akee tanu siaahu hoi badanu jaai kumalaai ||

ਜੇ ਇਹ ਗੁਆਚ ਜਾਏ (ਇਸ ਦੇ ਗ਼ਮ ਨਾਲ) ਸਰੀਰ ਕਾਲਾ ਹੋ ਜਾਂਦਾ ਹੈ ਤੇ ਮੂੰਹ ਕੁਮਲਾ ਜਾਂਦਾ ਹੈ ।

जब यह मनुष्य के हाथ से निकल जाती है तो इसका बदन काला हो जाता है और चेहरा मुरझा जाता है।

When it slips from his hand, his body turns black, and his face withers away.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨੑ ਸੁਖੁ ਵਸਿਆ ਮਨਿ ਆਇ ॥

जिन सतिगुर सिउ चितु लाइआ तिन्ह सुखु वसिआ मनि आइ ॥

Jin satigur siu chitu laaiaa tinh sukhu vasiaa mani aai ||

ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਲ ਚਿੱਤ ਜੋੜਿਆ ਉਹਨਾਂ ਦੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ;

जिन्होंने अपना चित्त सतगुरु से लगाया है, उनके मन में सुख आकर बस जाता है।

Those who focus their consciousness on the True Guru - peace comes to abide in their minds.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥

हरि नामु धिआवहि रंग सिउ हरि नामि रहे लिव लाइ ॥

Hari naamu dhiaavahi rangg siu hari naami rahe liv laai ||

ਉਹ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ, ਪ੍ਰਭੂ-ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ ।

वे हरि के नाम का प्रेमपूर्वक सिमरन करते रहते हैं और हरि के नाम में ही वे लीन रहते हैं।

They meditate on the Name of the Lord with love; they are lovingly attuned to the Name of the Lord.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥

नानक सतिगुर सो धनु सउपिआ जि जीअ महि रहिआ समाइ ॥

Naanak satigur so dhanu saupiaa ji jeea mahi rahiaa samaai ||

ਹੇ ਨਾਨਕ! ਇਹ ਨਾਮ-ਧਨ ਪ੍ਰਭੂ ਨੇ ਸਤਿਗੁਰੂ ਨੂੰ ਸੌਂਪਿਆ ਹੈ, ਇਹ ਧਨ ਗੁਰੂ ਦੇ ਆਤਮਾ ਵਿਚ ਰਚਿਆ ਹੋਇਆ ਹੈ;

हे नानक ! सतगुरु ने उन्हें वह नाम-धन सौंपा है, जो उनके मन में समाया रहता है।

O Nanak, the True Guru has bestowed upon them the wealth, which remains contained within their hearts.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥

रंगु तिसै कउ अगला वंनी चड़ै चड़ाइ ॥१॥

Ranggu tisai kau agalaa vannee cha(rr)ai cha(rr)aai ||1||

(ਜੋ ਮਨੁੱਖ ਗੁਰੂ ਤੋਂ ਨਾਮ ਧਨ ਲੈਂਦਾ ਹੈ) ਉਸੇ ਨੂੰ ਨਾਮ-ਰੰਗ ਬਹੁਤ ਚੜ੍ਹਦਾ ਹੈ, ਤੇ ਇਹ ਰੰਗ ਨਿੱਤ ਚਮਕਦਾ ਹੈ (ਦੂਣਾ ਚਉਣਾ ਹੁੰਦਾ ਹੈ) ॥੧॥

उन्हें प्रभु के प्रेम का गहरा रंग प्राप्त हुआ है, जिसका रंग दिन-ब-दिन बढ़ता जाता है॥ १॥

They are imbued with supreme love; its color increases day by day. ||1||

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥

माइआ होई नागनी जगति रही लपटाइ ॥

Maaiaa hoee naaganee jagati rahee lapataai ||

ਮਾਇਆ ਸੱਪਣੀ ਬਣੀ ਹੋਈ ਹੈ ਜਗਤ ਵਿਚ (ਹਰੇਕ ਜੀਵ ਨੂੰ) ਚੰਬੜੀ ਹੋਈ ਹੈ,

माया एक ऐसी नागिन है, जिसने सारे जगत को अपनी लपेट में लिया हुआ है।

Maya is a serpent, clinging to the world.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥

इस की सेवा जो करे तिस ही कउ फिरि खाइ ॥

Is kee sevaa jo kare tis hee kau phiri khaai ||

ਜੋ ਇਸ ਦਾ ਗ਼ੁਲਾਮ ਬਣਦਾ ਹੈ ਉਸੇ ਨੂੰ ਇਹ ਮਾਰ ਮੁਕਾਂਦੀ ਹੈ ।

जो इसकी सेवा करता है, अन्ततः वह उसे ही निगल जाती है।

Whoever serves her, she ultimately devours.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥

गुरमुखि कोई गारड़ू तिनि मलि दलि लाई पाइ ॥

Guramukhi koee gaara(rr)oo tini mali dali laaee paai ||

ਕੋਈ ਵਿਰਲਾ ਗੁਰਮੁਖ ਹੁੰਦਾ ਹੈ ਜੋ ਇਸ ਮਾਇਆ-ਸੱਪਣੀ ਦੇ ਜ਼ਹਿਰ ਦਾ ਮੰਤ੍ਰ ਜਾਣਦਾ ਹੈ, ਉਸ ਨੇ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਪੈਰਾਂ ਹੇਠ ਸੁੱਟ ਲਿਆ ਹੈ ।

कोई विरला ही गुरुमुख है जो इसके विष की औषधि रूपी मंत्र को जानता है। वह इसे मसल कर तथा कुचल कर अपने पैरों में डाल देता है।

The Gurmukh is a snake-charmer; he has trampled her and thrown her down, and crushed her underfoot.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥

नानक सेई उबरे जि सचि रहे लिव लाइ ॥२॥

Naanak seee ubare ji sachi rahe liv laai ||2||

ਹੇ ਨਾਨਕ! ਇਸ ਮਾਇਆ ਸੱਪਣੀ ਤੋਂ ਉਹੀ ਬਚੇ ਹਨ ਜੋ ਸੱਚੇ ਪ੍ਰਭੂ ਵਿਚ ਸੁਰਤਿ ਜੋੜਦੇ ਹਨ ॥੨॥

हे नानक ! इस माया-नागिन से वही बचते हैं जो सत्य के ध्यान में मग्न रहते हैं॥ २ ॥

O Nanak, they alone are saved, who remain lovingly absorbed in the True Lord. ||2||

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥

ढाढी करे पुकार प्रभू सुणाइसी ॥

Dhaadhee kare pukaar prbhoo su(nn)aaisee ||

ਜਦੋਂ ਮਨੁੱਖ ਢਾਢੀ ਬਣ ਕੇ ਅਰਦਾਸ ਕਰਦਾ ਹੈ ਤੇ ਪ੍ਰਭੂ ਨੂੰ ਸੁਣਾਂਦਾ ਹੈ,

जब ढाढी पुकार करता है तो प्रभु उसे सुनता है।

The minstrel cries out, and God hears him.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥

अंदरि धीरक होइ पूरा पाइसी ॥

Anddari dheerak hoi pooraa paaisee ||

ਤਾਂ ਇਸ ਦੇ ਅੰਦਰ ਧੀਰਜ ਆਉਂਦੀ ਹੈ (ਮਾਇਆ-ਮੋਹ ਤੇ ਹਉਮੈ ਦੂਰ ਹੁੰਦੇ ਹਨ) ਤੇ ਪੂਰਾ ਪ੍ਰਭੂ ਇਸ ਨੂੰ ਮਿਲਦਾ ਹੈ ।

उसके मन में धैर्य होता है और वह पूर्ण-प्रभु को प्राप्त कर लेता है।

He is comforted within his mind, and he obtains the Perfect Lord.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥

जो धुरि लिखिआ लेखु से करम कमाइसी ॥

Jo dhuri likhiaa lekhu se karam kamaaisee ||

ਧੁਰੋਂ (ਪਿਛਲੀ ਕੀਤੀ ਸਿਫ਼ਤ-ਸਾਲਾਹ ਅਨੁਸਾਰ) ਜੋ (ਭਗਤੀ ਦਾ) ਲੇਖ ਮੱਥੇ ਤੇ ਉੱਘੜਦਾ ਹੈ ਤੇ ਉਹੋ ਜਿਹੇ (ਭਾਵ, ਸਿਫ਼ਤ-ਸਾਲਾਹ ਵਾਲੇ) ਕੰਮ ਕਰਦਾ ਹੈ ।

शुरु से जिसकी तकदीर में जैसा लेख लिखा होता है, मनुष्य वैसे ही कर्म करता है।

Whatever destiny is pre-ordained by the Lord, those are the deeds he does.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥

जा होवै खसमु दइआलु ता महलु घरु पाइसी ॥

Jaa hovai khasamu daiaalu taa mahalu gharu paaisee ||

(ਇਸ ਤਰ੍ਹਾਂ) ਜਦੋਂ ਖਸਮ ਦਿਆਲ ਹੁੰਦਾ ਹੈ ਤਾਂ ਇਸ ਨੂੰ ਪ੍ਰਭੂ ਦਾ ਮਹਿਲ-ਰੂਪ ਅਸਲ ਘਰ ਲੱਭ ਪੈਂਦਾ ਹੈ ।

जब पति-प्रभु दयालु हो जाता है तो वह प्रभु के महल में ही अपना सच्चा घर प्राप्त कर लेता है।

When the Lord and Master becomes Merciful, then one obtains the Mansion of the Lord's Presence as his home.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥

सो प्रभु मेरा अति वडा गुरमुखि मेलाइसी ॥५॥

So prbhu meraa ati vadaa guramukhi melaaisee ||5||

ਪਰ ਮੇਰਾ ਉਹ ਪ੍ਰਭੂ ਹੈ ਬਹੁਤ ਵੱਡਾ, ਗੁਰੂ ਦੀ ਰਾਹੀਂ ਹੀ ਮਿਲਦਾ ਹੈ ॥੫॥

वह मेरा प्रभु बहुत बड़ा है, जो गुरु के माध्यम से ही मिलता है॥ ५॥

That God of mine is so very great; as Gurmukh, I have met Him. ||5||

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਸਲੋਕ ਮਃ ੩ ॥

सलोक मः ३ ॥

Salok M: 3 ||

श्लोक महला ३॥

Shalok, Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥

सभना का सहु एकु है सद ही रहै हजूरि ॥

Sabhanaa kaa sahu eku hai sad hee rahai hajoori ||

ਸਭ (ਜੀਵ-ਇਸਤ੍ਰੀਆਂ) ਦਾ ਖਸਮ ਇਕ ਪਰਮਾਤਮਾ ਹੈ ਜੋ ਸਦਾ ਹੀ ਇਹਨਾਂ ਦੇ ਅੰਗ-ਸੰਗ ਰਹਿੰਦਾ ਹੈ,

सबका मालिक एक ईश्वर ही है, जो सदा ही साथ रहता है।

There is One Lord God of all; He remains ever-present.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥

नानक हुकमु न मंनई ता घर ही अंदरि दूरि ॥

Naanak hukamu na mannaee taa ghar hee anddari doori ||

ਪਰ, ਹੇ ਨਾਨਕ! ਜੋ (ਜੀਵ-ਇਸਤ੍ਰੀ) ਉਸ ਦਾ ਹੁਕਮ ਨਹੀਂ ਮੰਨਦੀ (ਉਸ ਦੀ ਰਜ਼ਾ ਵਿਚ ਨਹੀਂ ਤੁਰਦੀ) ਉਸ ਨੂੰ ਉਹ ਖਸਮ ਹਿਰਦੇ-ਘਰ ਵਿਚ ਵੱਸਦਾ ਹੋਇਆ ਭੀ ਕਿਤੇ ਦੂਰ ਵੱਸਦਾ ਜਾਪਦਾ ਹੈ ।

हे नानक ! यदि जीव-स्त्री उसका हुक्म नहीं मानती तो उसके ह्रदय-घर में रहता हुआ प्रभु कहीं दूर ही लगता है।

O Nanak, if one does not obey the Hukam of the Lord's Command, then within one's own home, the Lord seems far away.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਹੁਕਮੁ ਭੀ ਤਿਨੑਾ ਮਨਾਇਸੀ ਜਿਨੑ ਕਉ ਨਦਰਿ ਕਰੇਇ ॥

हुकमु भी तिन्हा मनाइसी जिन्ह कउ नदरि करेइ ॥

Hukamu bhee tinhaa manaaisee jinh kau nadari karei ||

ਹੁਕਮ ਭੀ ਉਹਨਾਂ ਹੀ (ਜੀਵ-ਇਸਤ੍ਰੀਆਂ) ਤੋਂ ਮਨਾਂਦਾ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ;

लेकिन जिन पर प्रभु दया-दृष्टि धारण करता है, वे उसके हुक्म का पालन करती हैं।

They alone obey the Lord's Command, upon whom He casts His Glance of Grace.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥

हुकमु मंनि सुखु पाइआ प्रेम सुहागणि होइ ॥१॥

Hukamu manni sukhu paaiaa prem suhaaga(nn)i hoi ||1||

ਜਿਸ ਨੇ ਹੁਕਮ ਮੰਨ ਕੇ ਸੁਖ ਹਾਸਲ ਕੀਤਾ ਹੈ, ਉਹ ਪ੍ਰੇਮ ਵਾਲੀ ਚੰਗੇ ਭਾਗਾਂ ਵਾਲੀ ਹੋ ਜਾਂਦੀ ਹੈ ॥੧॥

जिसने पति-प्रभु के हुक्म को मानकर सुख की प्राप्ति की है, वही जीवात्मा उसकी प्यारी सुहागिन बन गई है।ll १ ॥

Obeying His Command, one obtains peace, and becomes the happy, loving soul-bride. ||1||

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥

रैणि सबाई जलि मुई कंत न लाइओ भाउ ॥

Rai(nn)i sabaaee jali muee kantt na laaio bhaau ||

ਜਿਸ ਜੀਵ-ਇਸਤ੍ਰੀ ਨੇ ਕੰਤ ਪ੍ਰਭੂ ਨਾਲ ਪਿਆਰ ਨਾਹ ਕੀਤਾ, ਉਹ (ਜ਼ਿੰਦਗੀ ਰੂਪ) ਸਾਰੀ ਰਾਤ ਸੜ ਮੁਈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਲੰਘੀ) ।

जो जीवात्मा पति-प्रभु से प्रेम नहीं करती, वह रात भर विरह में जलती हुई मृत्यु को प्राप्त होती रहती है।

She who does not love her Husband Lord, burns and wastes away all through the night of her life.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਨਾਨਕ ਸੁਖਿ ਵਸਨਿ ਸੋੁਹਾਗਣੀ ਜਿਨੑ ਪਿਆਰਾ ਪੁਰਖੁ ਹਰਿ ਰਾਉ ॥੨॥

नानक सुखि वसनि सोहागणी जिन्ह पिआरा पुरखु हरि राउ ॥२॥

Naanak sukhi vasani saohaaga(nn)ee jinh piaaraa purakhu hari raau ||2||

ਪਰ, ਹੇ ਨਾਨਕ! ਜਿਨ੍ਹਾਂ ਦਾ ਪਿਆਰਾ ਅਕਾਲ ਪੁਰਖ (ਖਸਮ) ਹੈ ਉਹ ਭਾਗਾਂ ਵਾਲੀਆਂ ਸੁਖ ਨਾਲ ਸੌਂਦੀਆਂ ਹਨ (ਜ਼ਿੰਦਗੀ ਦੀ ਰਾਤ ਸੁਖ ਨਾਲ ਗੁਜ਼ਾਰਦੀਆਂ ਹਨ) ॥੨॥

हे नानक ! वही सुहागेिन (जीव-स्त्रियाँ) सुख में रहती हैं, जो परमात्मा से स्वच्चा प्रेम कायम करके उसे ही प्राप्त करती है॥ २ ॥

O Nanak, the soul-brides dwell in peace; they have the Lord, their King, as their Husband. ||2||

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥

सभु जगु फिरि मै देखिआ हरि इको दाता ॥

Sabhu jagu phiri mai dekhiaa hari iko daataa ||

ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ, ਇਕ ਪਰਮਾਤਮਾ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ;

मैंने समूचा जगत घूमकर देख लिया है कि एक हरि ही सब जीवों का दाता है।

Roaming over the entire world, I have seen that the Lord is the only Giver.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥

उपाइ कितै न पाईऐ हरि करम बिधाता ॥

Upaai kitai na paaeeai hari karam bidhaataa ||

ਜੀਵਾਂ ਦੇ ਕਰਮਾਂ ਦੀ ਬਿਧ ਬਨਾਣ ਵਾਲਾ ਉਹ ਪ੍ਰਭੂ ਕਿਸੇ ਚਤੁਰਾਈ ਸਿਆਣਪ ਨਾਲ ਨਹੀਂ ਲੱਭਦਾ;

किसी भी उपाय चतुराई इत्यादि से कर्मों का विधाता हरि पाया नहीं जा सकता।

The Lord cannot be obtained by any device at all; He is the Architect of Karma.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥

गुर सबदी हरि मनि वसै हरि सहजे जाता ॥

Gur sabadee hari mani vasai hari sahaje jaataa ||

ਸਿਰਫ਼ ਗੁਰੂ ਦੇ ਸ਼ਬਦ ਦੁਆਰਾ ਹਿਰਦੇ ਵਿਚ ਵੱਸਦਾ ਹੈ ਤੇ ਸੌਖਾ ਹੀ ਪਛਾਣਿਆ ਜਾ ਸਕਦਾ ਹੈ ।

गुरु के शब्द द्वारा हरि-प्रभु मनुष्य के मन में निवास कर जाता है और सहज ही वह जाना जाता है।

Through the Word of the Guru's Shabad, the Lord comes to dwell in the mind, and the Lord is easily revealed within.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥

अंदरहु त्रिसना अगनि बुझी हरि अम्रित सरि नाता ॥

Anddarahu trisanaa agani bujhee hari ammmrit sari naataa ||

ਜੋ ਮਨੁੱਖ ਪ੍ਰਭੂ ਦੇ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਨ੍ਹਾਉਂਦਾ ਹੈ ਉਸ ਦੇ ਅੰਦਰੋਂ ਤ੍ਰਿਸਨਾ ਦੀ ਅੱਗ ਬੁਝ ਜਾਂਦੀ ਹੈ;

उसके भीतर से तृष्णा की अग्नि बुझ जाती है और वइ हरि नामामृत के सरोवर में स्नान कर लेता है।

The fire of desire within is quenched, and one bathes in the Lord's Pool of Ambrosial Nectar.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥

वडी वडिआई वडे की गुरमुखि बोलाता ॥६॥

Vadee vadiaaee vade kee guramukhi bolaataa ||6||

ਇਹ ਉਸ ਵੱਡੇ ਦੀ ਵਡਿਆਈ ਹੈ ਕਿ (ਜੀਵ ਪਾਸੋਂ) ਗੁਰੂ ਦੀ ਰਾਹੀਂ ਆਪਣੀ ਸਿਫ਼ਤ-ਸਾਲਾਹ ਕਰਾਂਦਾ ਹੈ ॥੬॥

उस महान् परमात्मा की बड़ी बड़ाई है कि वह अपनी गुणस्तुति भी गुरुमुखों से करवाता है॥ ६॥

The great greatness of the great Lord God - the Gurmukh speaks of this. ||6||

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥

काइआ हंस किआ प्रीति है जि पइआ ही छडि जाइ ॥

Kaaiaa hanss kiaa preeti hai ji paiaa hee chhadi jaai ||

ਸਰੀਰ ਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ, (ਅੰਤ ਵੇਲੇ, ਇਹ ਆਤਮਾ ਸਰੀਰ ਨੂੰ) ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ;

शरीर एवं आत्मा की कैसी प्रीति है जो अन्तकाल में इस पार्थिव शरीर को त्याग कर आत्मा चली जाती है।

What love is this between the body and soul, which ends when the body falls?

Guru Amardas ji / Raag Gujri / Gujri ki vaar (M: 3) / Guru Granth Sahib ji - Ang 510

ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥

एस नो कूड़ु बोलि कि खवालीऐ जि चलदिआ नालि न जाइ ॥

Es no koo(rr)u boli ki khavaaleeai ji chaladiaa naali na jaai ||

ਜਦੋਂ (ਆਖ਼ਰ) ਤੁਰਨ ਵੇਲੇ ਇਹ ਸਰੀਰ ਨਾਲ ਨਹੀਂ ਜਾਂਦਾ ਤਾਂ ਇਸ ਨੂੰ ਝੂਠ ਬੋਲ ਬੋਲ ਕੇ ਪਾਲਣ ਦਾ ਕੀਹ ਲਾਭ?

जब चलते समय यह शरीर साथ नहीं जाता तो इसे झूठ बोल-बोलकर क्यों खिलाया जाए अर्थात् झूठ बोल कर पालने का क्या लाभ ?

Why feed it by telling lies? When you leave, it does not go with you.

Guru Amardas ji / Raag Gujri / Gujri ki vaar (M: 3) / Guru Granth Sahib ji - Ang 510

Download SGGS PDF Daily Updates ADVERTISE HERE