ANG 504, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥

पवणु पाणी अगनि तिनि कीआ ब्रहमा बिसनु महेस अकार ॥

Pava(nn)u paa(nn)ee agani tini keeaa brhamaa bisanu mahes akaar ||

ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ (ਆਦਿਕ ਤੱਤ) ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ ।

उस ईश्वर ने ही पवन, पानी, अग्नि की रचना की है और ब्रह्म, विष्णु एवं महेश उसी की रचना हैं।

He created air, water and fire, Brahma, Vishnu and Shiva - the whole creation.

Guru Nanak Dev ji / Raag Gujri / Ashtpadiyan / Guru Granth Sahib ji - Ang 504

ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥੪॥

सरबे जाचिक तूं प्रभु दाता दाति करे अपुनै बीचार ॥४॥

Sarabe jaachik toonn prbhu daataa daati kare apunai beechaar ||4||

ਹੇ ਪ੍ਰਭੂ! (ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ) ਸਾਰੇ ਹੀ (ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਦੇ) ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ । (ਸਮਰੱਥ ਪ੍ਰਭੂ) ਆਪਣੀ ਵਿਚਾਰ ਅਨੁਸਾਰ (ਸਭ ਨੂੰ) ਦਾਤਾਂ ਦੇਂਦਾ ਹੈਂ ॥੪॥

हे प्रभु ! तू दाता हैं शेष सभी याचक हैं तथा अपनी रज़ा अनुसार यथायोग्य दान देता है॥ ४॥

All are beggars; You alone are the Great Giver, God. You give Your gifts according to Your own considerations. ||4||

Guru Nanak Dev ji / Raag Gujri / Ashtpadiyan / Guru Granth Sahib ji - Ang 504


ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ ॥

कोटि तेतीस जाचहि प्रभ नाइक देदे तोटि नाही भंडार ॥

Koti tetees jaachahi prbh naaik dede toti naahee bhanddaar ||

ਹੇ ਸਭ ਦੀ ਅਗਵਾਈ ਕਰਨ ਵਾਲੇ ਪ੍ਰਭੂ! ਤੇਤੀ ਕ੍ਰੋੜ ਦੇਵਤੇ (ਭੀ ਤੇਰੇ ਦਰ ਤੋਂ) ਮੰਗਦੇ ਹਨ । (ਉਹਨਾਂ ਨੂੰ ਦਾਤਾਂ) ਦੇ ਦੇ ਕੇ ਤੇਰੇ ਖ਼ਜ਼ਾਨਿਆਂ ਵਿਚ ਘਾਟਾ ਨਹੀਂ ਪੈਂਦਾ ।

तेतीस करोड़ देवता भी उस नायक प्रभु से याचना करते हैं, जिसके भण्डार में दान की कोई कभी नहीं आती।

Three hundred thirty million gods beg of God the Master; even as He gives, His treasures are never exhausted.

Guru Nanak Dev ji / Raag Gujri / Ashtpadiyan / Guru Granth Sahib ji - Ang 504

ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥

ऊंधै भांडै कछु न समावै सीधै अम्रितु परै निहार ॥५॥

Undhai bhaandai kachhu na samaavai seedhai ammmritu parai nihaar ||5||

(ਮਾਇਕ ਪਦਾਰਥ ਤਾਂ ਸਭ ਨੂੰ ਮਿਲਦੇ ਹਨ, ਪਰ) ਸਰਧਾ-ਹੀਨ ਹਿਰਦੇ ਵਿਚ (ਤੇਰੇ ਨਾਮ-ਅੰਮ੍ਰਿਤ ਦੀ ਦਾਤ ਵਿਚੋਂ) ਕੁਝ ਭੀ ਨਹੀਂ ਟਿਕਦਾ, ਤੇ ਸਰਧਾ-ਭਰਪੂਰ ਹਿਰਦੇ ਵਿਚ ਤੇਰੀ ਮੇਹਰ ਦੀ ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਟਿਕਦਾ ਹੈ ॥੫॥

उल्टे रखे बर्तन में कुछ भी डाला नहीं जा सकता और सीधे बर्तन में अमृत भरा दिखाई देता है॥ ५॥

Nothing can be contained in a vessel turned upside-down; Ambrosial Nectar pours into the upright one. ||5||

Guru Nanak Dev ji / Raag Gujri / Ashtpadiyan / Guru Granth Sahib ji - Ang 504


ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥

सिध समाधी अंतरि जाचहि रिधि सिधि जाचि करहि जैकार ॥

Sidh samaadhee anttari jaachahi ridhi sidhi jaachi karahi jaikaar ||

ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਭੀ ਸਮਾਧੀ ਵਿਚ ਟਿਕ ਕੇ ਤੈਥੋਂ ਹੀ ਮੰਗਦੇ ਹਨ, ਕਰਾਮਾਤੀ ਤਾਕਤਾਂ ਮੰਗ ਮੰਗ ਕੇ ਤੇਰੀ ਜੈ-ਜੈ ਕਾਰ ਕਰਦੇ ਹਨ ।

सिद्ध लोग अपनी समाधि में लीन होकर प्रभु से ऋद्धियों-सिद्धियों का दान माँगते हैं और उसकी जय-जयकार करते हैं।

The Siddhas in Samaadhi beg for wealth and miracles, and proclaim His victory.

Guru Nanak Dev ji / Raag Gujri / Ashtpadiyan / Guru Granth Sahib ji - Ang 504

ਜੈਸੀ ਪਿਆਸ ਹੋਇ ਮਨ ਅੰਤਰਿ ਤੈਸੋ ਜਲੁ ਦੇਵਹਿ ਪਰਕਾਰ ॥੬॥

जैसी पिआस होइ मन अंतरि तैसो जलु देवहि परकार ॥६॥

Jaisee piaas hoi man anttari taiso jalu devahi parakaar ||6||

(ਇਹੀ ਆਖਦੇ ਹਨ-ਤੇਰੀ ਜੈ ਹੋਵੇ, ਤੇਰੀ ਜੈ ਹੋਵੇ) ਜਿਹੋ ਜਿਹੀ ਕਿਸੇ ਦੇ ਮਨ ਵਿਚ (ਮੰਗਣ ਦੀ) ਪਿਆਸ ਹੁੰਦੀ ਹੈ, ਤੂੰ, ਹੇ ਪ੍ਰਭੂ! ਉਸੇ ਕਿਸਮ ਦਾ ਜਲ ਦੇ ਦੇਂਦਾ ਹੈਂ ॥੬॥

हे प्रभु ! मनुष्य के हृदय में जैसी प्यास होती है, वैसे ही प्रकार का जल तुम उसे देते हो॥ ६॥

As is the thirst within their minds, so is the water which You give to them. ||6||

Guru Nanak Dev ji / Raag Gujri / Ashtpadiyan / Guru Granth Sahib ji - Ang 504


ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥

बडे भाग गुरु सेवहि अपुना भेदु नाही गुरदेव मुरार ॥

Bade bhaag guru sevahi apunaa bhedu naahee guradev muraar ||

ਪਰ ਅਸਲੀ ਵੱਡੇ ਭਾਗ ਉਹਨਾਂ ਬੰਦਿਆਂ ਦੇ ਹਨ ਜੋ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ । ਗੁਰੂ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੁੰਦਾ ।

अहोभाग्य से ही अपने गुरु की सेवा होती है तथा गुरुदेव एवं प्रभु के बीच कोई भेद नहीं।

The most fortunate ones serve their Guru; there is no difference between the Divine Guru and the Lord.

Guru Nanak Dev ji / Raag Gujri / Ashtpadiyan / Guru Granth Sahib ji - Ang 504

ਤਾ ਕਉ ਕਾਲੁ ਨਾਹੀ ਜਮੁ ਜੋਹੈ ਬੂਝਹਿ ਅੰਤਰਿ ਸਬਦੁ ਬੀਚਾਰ ॥੭॥

ता कउ कालु नाही जमु जोहै बूझहि अंतरि सबदु बीचार ॥७॥

Taa kau kaalu naahee jamu johai boojhahi anttari sabadu beechaar ||7||

ਜੇਹੜੇ ਬੰਦੇ ਆਪਣੇ ਸੋਚ-ਮੰਡਲ ਵਿਚ (ਮਾਇਕ ਪਦਾਰਥਾਂ ਦੀ ਮੰਗ ਦੇ ਥਾਂ) ਗੁਰੂ ਦੇ ਸ਼ਬਦ ਨੂੰ ਸਮਝਦੇ ਹਨ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕ ਸਕਦੀ ॥੭॥

जो प्राणी अपने अन्तर्मन में शब्द पर विचार करते हैं, उन्हें यमदूत की कुदृष्टि भी नाश नहीं कर सकती ॥ ७॥

The Messenger of Death cannot see those who come to realize within their minds the contemplative meditation of the Word of the Shabad. ||7||

Guru Nanak Dev ji / Raag Gujri / Ashtpadiyan / Guru Granth Sahib ji - Ang 504


ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ ॥

अब तब अवरु न मागउ हरि पहि नामु निरंजन दीजै पिआरि ॥

Ab tab avaru na maagau hari pahi naamu niranjjan deejai piaari ||

(ਇਸ ਵਾਸਤੇ) ਮੈਂ ਕਦੇ ਭੀ ਪਰਮਾਤਮਾ ਪਾਸੋਂ ਹੋਰ ਕੁਝ ਨਹੀਂ ਮੰਗਦਾ । (ਮੈਂ ਇਹ ਅਰਦਾਸ ਕਰਦਾ ਹਾਂ:) ਹੇ ਨਿਰੰਜਨ ਪ੍ਰਭੂ! ਪਿਆਰ ਦੀ ਨਿਗਾਹ ਨਾਲ ਮੈਨੂੰ ਆਪਣਾ ਨਾਮ ਬਖ਼ਸ਼ ।

हे हरि ! मुझे अपने निरंजन नाम का प्रेम प्रदान करो, अब मैं तुझ से अन्य कुछ भी नहीं माँगता।

I shall never ask anything else of the Lord; please, bless me with the Love of Your Immaculate Name.

Guru Nanak Dev ji / Raag Gujri / Ashtpadiyan / Guru Granth Sahib ji - Ang 504

ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥

नानक चात्रिकु अम्रित जलु मागै हरि जसु दीजै किरपा धारि ॥८॥२॥

Naanak chaatriku ammmrit jalu maagai hari jasu deejai kirapaa dhaari ||8||2||

ਨਾਨਕ ਪਪੀਹਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ । ਹੇ ਹਰੀ! ਕਿਰਪਾ ਕਰ ਕੇ ਆਪਣੀ ਸਿਫ਼ਤ-ਸਾਲਾਹ ਦੇਹ ॥੮॥੨॥

नानक रूपी चातक तेरे अमृत जल की अभिलाषा करता है, कृपा करके उसे अपने हरियश का दान दीजिए॥ ८॥ २॥

Nanak, the song-bird, begs for the Ambrosial Water; O Lord, shower Your Mercy upon him, and bless him with Your Praise. ||8||2||

Guru Nanak Dev ji / Raag Gujri / Ashtpadiyan / Guru Granth Sahib ji - Ang 504


ਗੂਜਰੀ ਮਹਲਾ ੧ ॥

गूजरी महला १ ॥

Goojaree mahalaa 1 ||

गूजरी महला १ ॥

Goojaree, First Mehl:

Guru Nanak Dev ji / Raag Gujri / Ashtpadiyan / Guru Granth Sahib ji - Ang 504

ਐ ਜੀ ਜਨਮਿ ਮਰੈ ਆਵੈ ਫੁਨਿ ਜਾਵੈ ਬਿਨੁ ਗੁਰ ਗਤਿ ਨਹੀ ਕਾਈ ॥

ऐ जी जनमि मरै आवै फुनि जावै बिनु गुर गति नही काई ॥

Ai jee janami marai aavai phuni jaavai binu gur gati nahee kaaee ||

ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ) ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਮਰਦਾ ਹੈ । ਉਸ ਦਾ ਇਹ ਗੇੜ ਬਣਿਆ ਰਹਿੰਦਾ ਹੈ, (ਕਿਉਂਕਿ) ਗੁਰੂ (ਦੀ ਸਰਨ) ਤੋਂ ਬਿਨਾ ਉੱਚੀ ਆਤਮਕ ਅਵਸਥਾ ਨਹੀਂ ਬਣਦੀ ।

हे प्रिय ! जीव जन्मता-मरता और बार-बार जगत में आता-जाता रहता है। किन्तु गुरु के बिना किसी की गति नहीं होती।

O Dear One, he is born, and then dies; he continues coming and going; without the Guru, he is not emancipated.

Guru Nanak Dev ji / Raag Gujri / Ashtpadiyan / Guru Granth Sahib ji - Ang 504

ਗੁਰਮੁਖਿ ਪ੍ਰਾਣੀ ਨਾਮੇ ਰਾਤੇ ਨਾਮੇ ਗਤਿ ਪਤਿ ਪਾਈ ॥੧॥

गुरमुखि प्राणी नामे राते नामे गति पति पाई ॥१॥

Guramukhi praa(nn)ee naame raate naame gati pati paaee ||1||

ਜੇਹੜੇ ਪ੍ਰਾਣੀ ਗੁਰੂ ਦੀ ਸਰਨ ਪੈਂਦੇ ਹਨ ਉਹ (ਪਰਮਾਤਮਾ ਦੇ) ਨਾਮ ਵਿਚ ਹੀ ਰੰਗੇ ਰਹਿੰਦੇ ਹਨ, ਤੇ ਨਾਮ ਵਿਚ ਰੰਗੇ ਰਹਿਣ ਕਰਕੇ ਉਹ ਉੱਚੀ ਆਤਮਕ ਅਵਸਥਾ ਤੇ ਇੱਜ਼ਤ ਪ੍ਰਾਪਤ ਕਰ ਲੈਂਦੇ ਹਨ ॥੧॥

गुरुमुख व्यक्ति प्रभु-नाम में रंगे रहते हैं और नाम के माध्यम से ही वह गति एवं मान-सम्मान प्राप्त करते हैं। १ ॥

Those mortals who become Gurmukhs are attuned to the Naam, the Name of the Lord; through the Name, they obtain salvation and honor. ||1||

Guru Nanak Dev ji / Raag Gujri / Ashtpadiyan / Guru Granth Sahib ji - Ang 504


ਭਾਈ ਰੇ ਰਾਮ ਨਾਮਿ ਚਿਤੁ ਲਾਈ ॥

भाई रे राम नामि चितु लाई ॥

Bhaaee re raam naami chitu laaee ||

ਹੇ ਭਾਈ! ਤੂੰ ਭੀ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ,

हे भाई ! अपना चित्त राम-नाम के साथ लगाओ।

O Siblings of Destiny, focus your consciousness lovingly on the Lord's Name.

Guru Nanak Dev ji / Raag Gujri / Ashtpadiyan / Guru Granth Sahib ji - Ang 504

ਗੁਰ ਪਰਸਾਦੀ ਹਰਿ ਪ੍ਰਭ ਜਾਚੇ ਐਸੀ ਨਾਮ ਬਡਾਈ ॥੧॥ ਰਹਾਉ ॥

गुर परसादी हरि प्रभ जाचे ऐसी नाम बडाई ॥१॥ रहाउ ॥

Gur parasaadee hari prbh jaache aisee naam badaaee ||1|| rahaau ||

ਗੁਰੂ ਦੀ ਮੇਹਰ ਨਾਲ (ਭਾਵ, ਗੁਰੂ ਦੀ ਮੇਹਰ ਦਾ ਪਾਤਰ ਬਣ ਕੇ) ਤੂੰ ਹਰੀ ਪ੍ਰਭੂ ਪਾਸੋਂ ਨਾਮ ਦੀ ਦਾਤ ਹੀ ਮੰਗ! ਪਰਮਾਤਮਾ ਦਾ ਨਾਮ ਜਪਣ ਦੀ ਬਰਕਤ ਹੁੰਦੀ ਹੈ (ਕਿ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ) ॥੧॥ ਰਹਾਉ ॥

नाम की ऐसी महिमा है कि मनुष्य गुरु की कृपा से केवल हरि-प्रभु को ही माँगता है॥ १॥ रहाउ ॥

By Guru's Grace, one begs of the Lord God; such is the glorious greatness of the Naam. ||1|| Pause ||

Guru Nanak Dev ji / Raag Gujri / Ashtpadiyan / Guru Granth Sahib ji - Ang 504


ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ ॥

ऐ जी बहुते भेख करहि भिखिआ कउ केते उदरु भरन कै ताई ॥

Ai jee bahute bhekh karahi bhikhiaa kau kete udaru bharan kai taaee ||

ਹੇ ਭਾਈ! (ਤੂੰ ਪ੍ਰਭੂ ਦਾ ਨਾਮ ਵਿਸਰ ਕੇ) ਪੇਟ ਭਰਨ ਦੀ ਖ਼ਾਤਰ (ਦਰ ਦਰ ਤੋਂ) ਭਿੱਛਿਆ ਲੈਣ ਵਾਸਤੇ ਕਈ ਤਰ੍ਹਾਂ ਦੇ (ਧਾਰਮਿਕ) ਭੇਖ ਬਣਾ ਰਿਹਾ ਹੈਂ ।

हे महोदय ! कितने ही लोग अपना पेट भरने के लिए भिक्षा मॉगने के लिए अनेक वेष धारण करते हैं।

O Dear One, so many wear various religious robes, for begging and filling their bellies.

Guru Nanak Dev ji / Raag Gujri / Ashtpadiyan / Guru Granth Sahib ji - Ang 504

ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ ॥੨॥

बिनु हरि भगति नाही सुखु प्रानी बिनु गुर गरबु न जाई ॥२॥

Binu hari bhagati naahee sukhu praanee binu gur garabu na jaaee ||2||

ਪਰ, ਹੇ ਪ੍ਰਾਣੀ! ਪਰਮਾਤਮਾ ਦੀ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ, ਗੁਰੂ ਦੀ ਸਰਨ ਤੋਂ ਬਿਨਾ ਅਹੰਕਾਰ ਦੂਰ ਨਹੀਂ ਹੁੰਦਾ ॥੨॥

हे प्राणी ! हरि की भक्ति के बिना कहीं सुख नहीं और गुरु के बिना अभिमान दूर नहीं होता ॥ २॥

Without devotional worship to the Lord, O mortal, there can be no peace. Without the Guru, pride does not depart. ||2||

Guru Nanak Dev ji / Raag Gujri / Ashtpadiyan / Guru Granth Sahib ji - Ang 504


ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ ॥

ऐ जी कालु सदा सिर ऊपरि ठाढे जनमि जनमि वैराई ॥

Ai jee kaalu sadaa sir upari thaadhe janami janami vairaaee ||

(ਸਿਮਰਨ ਤੋਂ ਬਿਨਾ) ਆਤਮਕ ਮੌਤ ਸਦਾ ਤੇਰੇ ਸਿਰ ਉੱਤੇ ਖਲੋਤੀ ਹੋਈ ਹੈ, ਇਹੀ ਹਰੇਕ ਜਨਮ ਵਿਚ ਤੇਰੀ ਵੈਰਨ ਤੁਰੀ ਆ ਰਹੀ ਹੈ ।

हे जिज्ञासु ! काल सदा प्राणी के सिर पर खड़ा है और वह जन्म-जन्मांतरों से उसका वैरी है।

O Dear One, death hangs constantly over his head. Incarnation after incarnation, it is his enemy.

Guru Nanak Dev ji / Raag Gujri / Ashtpadiyan / Guru Granth Sahib ji - Ang 504

ਸਾਚੈ ਸਬਦਿ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ॥੩॥

साचै सबदि रते से बाचे सतिगुर बूझ बुझाई ॥३॥

Saachai sabadi rate se baache satigur boojh bujhaaee ||3||

ਜੇਹੜੇ ਮਨੁੱਖ ਗੁਰੂ ਦੇ ਸੱਚੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ (ਇਸ ਆਤਮਕ ਮੌਤ ਤੋਂ) ਬਚ ਜਾਂਦੇ ਹਨ, (ਕਿਉਂਕਿ) ਗੁਰੂ (ਉਹਨਾਂ ਨੂੰ) (ਆਤਮਕ ਜੀਵਨ ਦੀ) ਸਮਝ ਦੇ ਦੇਂਦਾ ਹੈ ॥੩॥

सच्चे गुरु ने मुझे यह ज्ञान प्रदान किया है जो प्राणी सत्यनाम में लीन होते हैं, वे बच जाते हैं। ३॥

Those who are attuned to the True Word of the Shabad are saved. The True Guru has imparted this understanding. ||3||

Guru Nanak Dev ji / Raag Gujri / Ashtpadiyan / Guru Granth Sahib ji - Ang 504


ਗੁਰ ਸਰਣਾਈ ਜੋਹਿ ਨ ਸਾਕੈ ਦੂਤੁ ਨ ਸਕੈ ਸੰਤਾਈ ॥

गुर सरणाई जोहि न साकै दूतु न सकै संताई ॥

Gur sara(nn)aaee johi na saakai dootu na sakai santtaaee ||

ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਤਮਕ ਮੌਤ ਤੱਕ ਭੀ ਨਹੀਂ ਸਕਦੀ, ਉਹਨਾਂ ਨੂੰ ਸਤਾ ਨਹੀਂ ਸਕਦੀ,

गुरु की शरण में आने से यमदूत प्राणी को दु:खी नहीं कर सकता, अपितु उसकी ओर दृष्टि भी नहीं कर सकता।

In the Guru's Sanctuary, the Messenger of Death cannot see the mortal, or torture him.

Guru Nanak Dev ji / Raag Gujri / Ashtpadiyan / Guru Granth Sahib ji - Ang 504

ਅਵਿਗਤ ਨਾਥ ਨਿਰੰਜਨਿ ਰਾਤੇ ਨਿਰਭਉ ਸਿਉ ਲਿਵ ਲਾਈ ॥੪॥

अविगत नाथ निरंजनि राते निरभउ सिउ लिव लाई ॥४॥

Avigat naath niranjjani raate nirabhau siu liv laaee ||4||

ਕਿਉਂਕਿ ਉਹ ਅਦ੍ਰਿਸ਼ਟ ਜਗਤ ਨਾਥ ਨਿਰੰਜਨ ਪ੍ਰਭੂ ਵਿਚ ਰੱਤੇ ਰਹਿੰਦੇ ਹਨ, ਉਹ ਨਿਰਭਉ ਪਰਮਾਤਮਾ (ਦੇ ਚਰਨਾਂ) ਨਾਲ ਆਪਣੀ ਸੁਰਤਿ ਜੋੜੀ ਰੱਖਦੇ ਹਨ ॥੪॥

मैं अविगत एवं निरंजन नाथ में लीन हो गया हूँ और निर्भय प्रभु के साथ मैंने वृति लगा ली है॥ ४॥

I am imbued with the Imperishable and Immaculate Lord Master, and lovingly attached to the Fearless Lord. ||4||

Guru Nanak Dev ji / Raag Gujri / Ashtpadiyan / Guru Granth Sahib ji - Ang 504


ਐ ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ ਸਤਿਗੁਰ ਟੇਕ ਟਿਕਾਈ ॥

ऐ जीउ नामु दिड़हु नामे लिव लावहु सतिगुर टेक टिकाई ॥

Ai jeeu naamu di(rr)ahu naame liv laavahu satigur tek tikaaee ||

ਹੇ (ਮੇਰੀ) ਜਿੰਦੇ! ਗੁਰੂ ਦਾ ਆਸਰਾ ਲੈ ਕੇ ਤੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਪੱਕੀ ਤਰ੍ਹਾਂ ਟਿਕਾ, ਪਰਮਾਤਮਾ ਦੇ ਨਾਮ ਵਿਚ ਹੀ ਆਪਣੀ ਸੁਰਤਿ ਜੋੜੀ ਰੱਖ!

हे जीव ! प्रभु-नाम को अपने भीतर दृढ़ करो, नाम के साथ ही वृति लगाओ और सच्चे गुरु की शरण में आओ।

O Dear One, implant the Naam within me; lovingly attached to the Naam, I lean on the True Guru's Support.

Guru Nanak Dev ji / Raag Gujri / Ashtpadiyan / Guru Granth Sahib ji - Ang 504

ਜੋ ਤਿਸੁ ਭਾਵੈ ਸੋਈ ਕਰਸੀ ਕਿਰਤੁ ਨ ਮੇਟਿਆ ਜਾਈ ॥੫॥

जो तिसु भावै सोई करसी किरतु न मेटिआ जाई ॥५॥

Jo tisu bhaavai soee karasee kiratu na metiaa jaaee ||5||

(ਇਹ ਚੇਤੇ ਰੱਖ ਕਿ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ਤੇ (ਜੀਵਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਮਨ ਵਿਚੋਂ ਸਿਮਰਨ ਤੋਂ ਬਿਨਾ) ਮਿਟਾਇਆ ਨਹੀਂ ਜਾ ਸਕਦਾ ॥੫॥

जो कुछ परमात्मा को भला लगता है, वह वही करता है। उसके किए हुए को कोई भी मिटा नहीं सकता ॥ ५ ॥

Whatever pleases Him, He does; no one can erase His actions. ||5||

Guru Nanak Dev ji / Raag Gujri / Ashtpadiyan / Guru Granth Sahib ji - Ang 504


ਐ ਜੀ ਭਾਗਿ ਪਰੇ ਗੁਰ ਸਰਣਿ ਤੁਮ੍ਹ੍ਹਾਰੀ ਮੈ ਅਵਰ ਨ ਦੂਜੀ ਭਾਈ ॥

ऐ जी भागि परे गुर सरणि तुम्हारी मै अवर न दूजी भाई ॥

Ai jee bhaagi pare gur sara(nn)i tumhaaree mai avar na doojee bhaaee ||

ਹੇ ਸਤਿਗੁਰੂ! ਮੈਂ ਭੱਜ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਕੋਈ ਹੋਰ ਆਸਰਾ ਚੰਗਾ ਨਹੀਂ ਲੱਗਦਾ ।

हे मेरे गुरुदेव ! मैं दौड़कर तेरी शरण में आ गया हूँ, क्योंकि किसी अन्य की शरण मुझे अच्छी नहीं लगती।

O Dear One, I have hurried to the Sanctuary of the Guru; I have no love for any other except You.

Guru Nanak Dev ji / Raag Gujri / Ashtpadiyan / Guru Granth Sahib ji - Ang 504

ਅਬ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ ॥੬॥

अब तब एको एकु पुकारउ आदि जुगादि सखाई ॥६॥

Ab tab eko eku pukaarau aadi jugaadi sakhaaee ||6||

ਮੈਂ ਸਦਾ ਇਕੋ ਇਕ ਪਰਮਾਤਮਾ ਦਾ ਨਾਮ ਹੀ ਕੂਕਦਾ ਹਾਂ । ਉਹੀ ਮੁੱਢ ਤੋਂ, ਜੁਗਾਂ ਦੇ ਮੁੱਢ ਤੋਂ (ਜੀਵਾਂ ਦਾ) ਸਾਥੀ-ਮਿੱਤਰ ਚਲਿਆ ਆ ਰਿਹਾ ਹੈ ॥੬॥

मैं सदैव उस एक ईश्वर को ही पुकारता हूँ, जो युग-युग से मेरा सहायक है॥ ६॥

I constantly call upon the One Lord; since the very beginning, and throughout the ages, He has been my help and support. ||6||

Guru Nanak Dev ji / Raag Gujri / Ashtpadiyan / Guru Granth Sahib ji - Ang 504


ਐ ਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ ਸਿਉ ਬਨਿ ਆਈ ॥

ऐ जी राखहु पैज नाम अपुने की तुझ ही सिउ बनि आई ॥

Ai jee raakhahu paij naam apune kee tujh hee siu bani aaee ||

ਹੇ ਪ੍ਰਭੂ ਜੀ! (ਤੈਨੂੰ ਲੋਕ ਸਰਨ-ਪਾਲ ਆਖਦੇ ਹਨ, ਮੈਂ ਤੇਰੀ ਸਰਨ ਆਇਆ ਹਾਂ) ਆਪਣੇ (ਸਰਨ-ਪਾਲ) ਨਾਮ ਦੀ ਲਾਜ ਪਾਲ, ਮੇਰੀ ਪ੍ਰੀਤ ਸਦਾ ਤੇਰੇ ਨਾਲ ਬਣੀ ਰਹੇ ।

हे प्रभु जी ! तुम अपने नाम की लाज रखना, तेरे साथ ही मेरी प्रीति बनी हुई है।

O Dear One, please preserve the Honor of Your Name; I am hand and glove with You.

Guru Nanak Dev ji / Raag Gujri / Ashtpadiyan / Guru Granth Sahib ji - Ang 504

ਕਰਿ ਕਿਰਪਾ ਗੁਰ ਦਰਸੁ ਦਿਖਾਵਹੁ ਹਉਮੈ ਸਬਦਿ ਜਲਾਈ ॥੭॥

करि किरपा गुर दरसु दिखावहु हउमै सबदि जलाई ॥७॥

Kari kirapaa gur darasu dikhaavahu haumai sabadi jalaaee ||7||

ਮੇਹਰ ਕਰ ਮੈਨੂੰ ਗੁਰੂ ਦਾ ਦਰਸਨ ਕਰਾ ਤਾਂ ਕਿ ਗੁਰੂ ਆਪਣੇ ਸ਼ਬਦ ਦੀ ਰਾਹੀਂ (ਮੇਰੇ ਅੰਦਰੋਂ) ਹਉਮੈ ਸਾੜ ਦੇਵੇ ॥੭॥

हे गुरुदेव ! कृपा करके मुझे अपने दर्शन दीजिए क्योंकि नाम द्वारा मैंने अपना अहंकार जला दिया है॥ ७॥

Bless me with Your Mercy, and reveal to me the Blessed Vision of Your Darshan, O Guru. Through the Word of the Shabad, I have burnt away my ego. ||7||

Guru Nanak Dev ji / Raag Gujri / Ashtpadiyan / Guru Granth Sahib ji - Ang 504


ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ ॥

ऐ जी किआ मागउ किछु रहै न दीसै इसु जग महि आइआ जाई ॥

Ai jee kiaa maagau kichhu rahai na deesai isu jag mahi aaiaa jaaee ||

ਹੇ ਪ੍ਰਭੂ ਜੀ! (ਤੇਰੇ ਨਾਮ ਤੋਂ ਬਿਨਾ) ਮੈਂ (ਤੇਰੇ ਪਾਸੋਂ) ਹੋਰ ਕੀਹ ਮੰਗਾਂ? ਮੈਨੂੰ ਕੋਈ ਚੀਜ਼ ਐਸੀ ਨਹੀਂ ਦਿੱਸਦੀ ਜੋ ਸਦਾ ਟਿਕੀ ਰਹਿ ਸਕੇ । ਇਸ ਜਗਤ ਵਿਚ ਜੇਹੜਾ ਭੀ ਆਇਆ ਹੈ, ਉਹ ਨਾਸਵੰਤ ਹੀ ਹੈ ।

हे प्रभु जी ! मैं क्या माँगूं ? क्योंकि इस सृष्टि में सबकुछ नश्वर है। जो कोई भी इस दुनिया में आया है, वह चला जाता है।

O Dear One, what should I ask of You? Nothing appears permanent; whoever comes into this world shall depart.

Guru Nanak Dev ji / Raag Gujri / Ashtpadiyan / Guru Granth Sahib ji - Ang 504

ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ ਬਣਾਈ ॥੮॥੩॥

नानक नामु पदारथु दीजै हिरदै कंठि बणाई ॥८॥३॥

Naanak naamu padaarathu deejai hiradai kantthi ba(nn)aaee ||8||3||

ਮੈਨੂੰ ਨਾਨਕ ਨੂੰ ਆਪਣਾ ਨਾਮ-ਪਦਾਰਥ ਹੀ ਦੇਹ, ਮੈਂ (ਇਸ ਨਾਮ ਨੂੰ) ਆਪਣੇ ਹਿਰਦੇ ਦੀ ਮਾਲਾ ਬਣਾ ਲਵਾਂ ॥੮॥੩॥

हे स्वामी ! नानक को नाम-पदार्थ प्रदान दीजिए, अपने हृदय एवं गले से इसे श्रृंगार बना कर स्मरण करूगा ॥ ८ ॥ ३॥

Bless Nanak with the wealth of the Naam, to adorn his heart and neck. ||8||3||

Guru Nanak Dev ji / Raag Gujri / Ashtpadiyan / Guru Granth Sahib ji - Ang 504


ਗੂਜਰੀ ਮਹਲਾ ੧ ॥

गूजरी महला १ ॥

Goojaree mahalaa 1 ||

गूजरी महला १ ॥

Goojaree, First Mehl:

Guru Nanak Dev ji / Raag Gujri / Ashtpadiyan / Guru Granth Sahib ji - Ang 504

ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥

ऐ जी ना हम उतम नीच न मधिम हरि सरणागति हरि के लोग ॥

Ai jee naa ham utam neech na madhim hari sara(nn)aagati hari ke log ||

ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦੀ ਭਗਤੀ ਕਰਦੇ ਹਨ ਜੋ ਪਰਮਾਤਮਾ ਦੀ ਸਰਨ ਆਉਂਦੇ ਹਨ ਉਹਨਾਂ ਨੂੰ ਨਾਹ ਇਹ ਮਾਣ ਹੁੰਦਾ ਹੈ ਕਿ ਅਸੀਂ ਸਭ ਤੋਂ ਉੱਚੀ ਜਾਂ ਵਿਚਕਾਰਲੀ ਜਾਤਿ ਦੇ ਹਾਂ, ਨਾਹ ਇਹ ਸਹਮ ਹੁੰਦਾ ਹੈ ਕਿ ਅਸੀਂ ਨੀਵੀਂ ਜਾਤਿ ਦੇ ਹਾਂ ।

हे प्रिय ! न हम उत्तम हैं, न ही नीच एवं न ही मध्यम श्रेणी के हैं। हम तो हरि की शरणागत, हरि के सेवक हैं।

O Dear One, I am not high or low or in the middle. I am the Lord's slave, and I seek the Lord's Sanctuary.

Guru Nanak Dev ji / Raag Gujri / Ashtpadiyan / Guru Granth Sahib ji - Ang 504

ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥

नाम रते केवल बैरागी सोग बिजोग बिसरजित रोग ॥१॥

Naam rate keval bairaagee sog bijog bisarajit rog ||1||

ਸਿਰਫ਼ ਪ੍ਰਭੂ-ਨਾਮ ਵਿਚ ਰੰਗੇ ਰਹਿਣ ਕਰਕੇ ਉਹ (ਇਸ ਊਚਤਾ ਨੀਚਤਾ ਆਦਿਕ ਵਲੋਂ) ਨਿਰਮੋਹ ਰਹਿੰਦੇ ਹਨ । ਚਿੰਤਾ, ਵਿਛੋੜਾ, ਰੋਗ ਆਦਿਕ ਉਹ ਸਭ ਭੁਲਾ ਚੁਕੇ ਹੁੰਦੇ ਹਨ ॥੧॥

हम तो केवल हरि-नाम में लीन होने के कारण वैरागी हैं और हमने शोक, वियोग एवं रोग को विसर्जित कर दिया है॥ १॥

Imbued with the Naam, the Name of the Lord, I am detached from the world; I have forgotten sorrow, separation and disease. ||1||

Guru Nanak Dev ji / Raag Gujri / Ashtpadiyan / Guru Granth Sahib ji - Ang 504


ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥

भाई रे गुर किरपा ते भगति ठाकुर की ॥

Bhaaee re gur kirapaa te bhagati thaakur kee ||

ਹੇ ਭਾਈ! ਪਰਮਾਤਮਾ ਦੀ ਭਗਤੀ ਗੁਰੂ ਦੀ ਮੇਹਰ ਨਾਲ ਹੀ ਹੋ ਸਕਦੀ ਹੈ ।

हे भाई ! गुरु की कृपा से ही ठाकुर जी की भक्ति होती है।

O Siblings of Destiny, by Guru's Grace, I perform devotional worship to my Lord and Master.

Guru Nanak Dev ji / Raag Gujri / Ashtpadiyan / Guru Granth Sahib ji - Ang 504


Download SGGS PDF Daily Updates ADVERTISE HERE