Page Ang 498, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ॥੧॥ ਰਹਾਉ ॥

.. ॥१॥ रहाउ ॥

.. ||1|| rahaaū ||

..

..

..

Guru Arjan Dev ji / Raag Gujri / / Ang 498


ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ ॥

आठ पहर हरि के गुन गावै भगति प्रेम रसि माता ॥

Âath pahar hari ke gun gaavai bhagaŧi prem rasi maaŧaa ||

(ਜਿਸ ਮਨੁੱਖ ਉੱਤੇ ਪ੍ਰ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ) ਪਰਮਾਤਮਾ ਦੀ ਭਗਤੀ ਤੇ ਪਿਆਰ ਦੇ ਸੁਆਦ ਵਿਚ ਮਸਤ ਹੋ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।

मैं आठ प्रहर हरि का गुणगान करता रहता हूँ एवं प्रेम-भक्ति द्वारा हरि रस में मस्त रहता हूँ।

Twenty-four hours a day, he sings the Glorious Praises of the Lord, absorbed in loving devotional worship.

Guru Arjan Dev ji / Raag Gujri / / Ang 498

ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥੨॥

हरख सोग दुहु माहि निराला करणैहारु पछाता ॥२॥

Harakh sog đuhu maahi niraalaa karañaihaaru pachhaaŧaa ||2||

(ਇਸ ਤਰ੍ਹਾਂ) ਉਹ ਖ਼ੁਸ਼ੀ ਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ, ਉਹ ਸਦਾ ਸਿਰਜਣਹਾਰ-ਪ੍ਰਭੂ ਨਾਲ ਸਾਂਝ ਪਾਈ ਰੱਖਦਾ ਹੈ ॥੨॥

हर्ष एवं शोक दोनों में निर्लेप रहता हूँ तथा अपने रचयिता को पहचान लिया है॥ २॥

He remains unaffected by both fortune and misfortune, and he recognizes the Creator Lord. ||2||

Guru Arjan Dev ji / Raag Gujri / / Ang 498


ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ ॥

जिस का सा तिन ही रखि लीआ सगल जुगति बणि आई ॥

Jis kaa saa ŧin hee rakhi leeâa sagal jugaŧi bañi âaëe ||

(ਪ੍ਰਭੂ! ਦੀ ਦਇਆ ਨਾਲ) ਜਿਹੜਾ ਮਨੁੱਖ ਉਸ ਪ੍ਰਭੂ ਦਾ ਹੀ ਸੇਵਕ ਬਣ ਜਾਂਦਾ ਹੈ, ਉਹ ਪ੍ਰਭੂ ਹੀ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਬਚਾ ਲੈਂਦਾ ਹੈ, ਉਸ ਮਨੁੱਖ ਦੀ ਸਾਰੀ ਜੀਵਨ-ਮਰਯਾਦਾ ਸੁਚੱਜੀ ਬਣ ਜਾਂਦੀ ਹੈ ।

मैं जिस प्रभु का सेवक बना था, उतने ही मेरी रक्षा की है और मेरी सभी युक्तियाँ सम्पन्न हो गई हैं।

The Lord saves those who belong to Him, and all pathways are opened to them.

Guru Arjan Dev ji / Raag Gujri / / Ang 498

ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥੩॥੧॥੯॥

कहु नानक प्रभ पुरख दइआला कीमति कहणु न जाई ॥३॥१॥९॥

Kahu naanak prbh purakh đaīâalaa keemaŧi kahañu na jaaëe ||3||1||9||

ਨਾਨਕ ਆਖਦਾ ਹੈ- ਸਰਬ-ਵਿਆਪਕ ਪ੍ਰਭੂ ਜੀ (ਆਪਣੇ ਸੇਵਕ ਉਤੇ ਸਦਾ) ਦਇਆਵਾਨ ਰਹਿੰਦੇ ਹਨ । ਪ੍ਰਭੂ ਦੀ ਦਇਆਲਤਾ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ॥੩॥੧॥੯॥

हे नानक ! उस दयालु प्रभु (की दयालता) का मूल्यांकन नहीं बताया जा सकता ॥३॥१॥९॥

Says Nanak, the value of the Merciful Lord God cannot be described. ||3||1||9||

Guru Arjan Dev ji / Raag Gujri / / Ang 498


ਗੂਜਰੀ ਮਹਲਾ ੫ ਦੁਪਦੇ ਘਰੁ ੨

गूजरी महला ५ दुपदे घरु २

Goojaree mahalaa 5 đupađe gharu 2

ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ ।

गूजरी महला ५ दुपदे घरु २

Goojaree, Fifth Mehl, Du-Padas, Second House:

Guru Arjan Dev ji / Raag Gujri / / Ang 498

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Arjan Dev ji / Raag Gujri / / Ang 498

ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥

पतित पवित्र लीए करि अपुने सगल करत नमसकारो ॥

Paŧiŧ paviŧr leeē kari âpune sagal karaŧ namasakaaro ||

ਵਿਕਾਰਾਂ ਵਿਚ ਡਿੱਗੇ ਹੋਏ ਜਿਨ੍ਹਾਂ ਬੰਦਿਆਂ ਨੂੰ ਪਵਿਤ੍ਰ ਕਰ ਕੇ ਪਰਮਾਤਮਾ ਆਪਣੇ (ਦਾਸ) ਬਣਾ ਲੈਂਦਾ ਹੈ, ਸਾਰੀ ਲੁਕਾਈ ਉਹਨਾਂ ਅੱਗੇ ਸਿਰ ਨਿਵਾਂਦੀ ਹੈ ।

ईश्वर ने पतितों को भी पवित्र-पावन करके अपना बना लिया है और सारी दुनिया उन्हें प्रणाम करती है।

The Lord has sanctified the sinners and made them His own; all bow in reverence to Him.

Guru Arjan Dev ji / Raag Gujri / / Ang 498

ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥

बरनु जाति कोऊ पूछै नाही बाछहि चरन रवारो ॥१॥

Baranu jaaŧi koǖ poochhai naahee baachhahi charan ravaaro ||1||

ਕੋਈ ਨਹੀਂ ਪੁੱਛਦਾ ਉਹਨਾਂ ਦਾ ਵਰਨ ਕੇਹੜਾ ਹੈ ਉਹਨਾਂ ਦੀ ਜਾਤਿ ਕੇਹੜੀ ਹੈ । ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ॥੧॥

अब कोई भी उनके वर्ण एवं जाति के बारे में नहीं पूछता, लोग उनकी चरण-धूलि के अभिलाषी बने हुए हैं।॥ १॥

No one asks about their ancestry and social status; instead, they yearn for the dust of their feet. ||1||

Guru Arjan Dev ji / Raag Gujri / / Ang 498


ਠਾਕੁਰ ਐਸੋ ਨਾਮੁ ਤੁਮ੍ਹ੍ਹਾਰੋ ॥

ठाकुर ऐसो नामु तुम्हारो ॥

Thaakur âiso naamu ŧumʱaaro ||

ਹੇ ਮਾਲਕ-ਪ੍ਰਭੂ! ਤੇਰਾ ਨਾਮ ਅਸਚਰਜ ਸ਼ਕਤੀ ਵਾਲਾ ਹੈ ।

हे ठाकुर ! तेरे नाम का ऐसा तेज-प्रताप है कि

O Lord Master, such is Your Name.

Guru Arjan Dev ji / Raag Gujri / / Ang 498

ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥

सगल स्रिसटि को धणी कहीजै जन को अंगु निरारो ॥१॥ रहाउ ॥

Sagal srisati ko đhañee kaheejai jan ko ânggu niraaro ||1|| rahaaū ||

ਤੂੰ ਆਪਣੇ ਸੇਵਕ ਦਾ ਅਨੋਖਾ ਹੀ ਪੱਖ ਕਰਦਾ ਹੈਂ, (ਤੇਰੇ ਨਾਮ ਦੀ ਬਰਕਤਿ ਨਾਲ ਤੇਰਾ ਸੇਵਕ) ਸਾਰੀ ਦੁਨੀਆ ਦਾ ਮਾਲਕ ਅਖਵਾਣ ਲੱਗ ਪੈਂਦਾ ਹੈ ॥੧॥ ਰਹਾਉ ॥

तू समूची सृष्टि का मालिक कहलवाता है तथा अपने भक्तजनों का निराला ही पक्ष करता है॥ १॥ रहाउ ॥

You are called the Lord of all creation; You give Your unique support to Your servant. ||1|| Pause ||

Guru Arjan Dev ji / Raag Gujri / / Ang 498


ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥

साधसंगि नानक बुधि पाई हरि कीरतनु आधारो ॥

Saađhasanggi naanak buđhi paaëe hari keeraŧanu âađhaaro ||

ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ (ਸੁਚੱਜੀ) ਅਕਲ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ।

सत्संगति में नानक को बुद्धि प्राप्त हो गई है और हरि का भजन-कीर्तन करना उसका जीवन का आधार है।

In the Saadh Sangat, the Company of the Holy, Nanak has obtained understanding; singing the Kirtan of the Lord's Praises is his only support.

Guru Arjan Dev ji / Raag Gujri / / Ang 498

ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥

नामदेउ त्रिलोचनु कबीर दासरो मुकति भइओ चमिआरो ॥२॥१॥१०॥

Naamađeū ŧrilochanu kabeer đaasaro mukaŧi bhaīõ chammiâaro ||2||1||10||

(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਨਾਮਦੇਵ, ਤ੍ਰਿਲੋਚਨ, ਕਬੀਰ, ਰਵਿਦਾਸ ਚਮਾਰ-ਹਰੇਕ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਕਰ ਗਿਆ ॥੨॥੧॥੧੦॥

हरि-कीर्तन से ही नामदेव, त्रिलोचन, कबीरदास एवं रविदास चमार भी मुक्ति प्राप्त कर गए हैं। २॥ १॥ १० ॥

The Lord's servants, Naam Dayv, Trilochan, Kabeer and Ravi Daas the shoe-maker have been liberated. ||2||1||10||

Guru Arjan Dev ji / Raag Gujri / / Ang 498


ਗੂਜਰੀ ਮਹਲਾ ੫ ॥

गूजरी महला ५ ॥

Goojaree mahalaa 5 ||

गूजरी महला ५

Goojaree, Fifth Mehl:

Guru Arjan Dev ji / Raag Gujri / / Ang 498

ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥

है नाही कोऊ बूझनहारो जानै कवनु भता ॥

Hai naahee koǖ boojhanahaaro jaanai kavanu bhaŧaa ||

ਕੋਈ ਭੀ ਐਸਾ ਮਨੁੱਖ ਨਹੀਂ ਹੈ ਜੇਹੜਾ ਪਰਮਾਤਮਾ ਦੇ ਸਹੀ ਸਰੂਪ ਨੂੰ ਸਮਝਣ ਦੀ ਤਾਕਤ ਰੱਖਦਾ ਹੋਵੇ ।

उस परमात्मा को बूझने वाला कोई भी नहीं, उसकी युक्तियों को कौन जान सकता है।

No one understands the Lord; who can understand His plans?

Guru Arjan Dev ji / Raag Gujri / / Ang 498

ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥

सिव बिरंचि अरु सगल मोनि जन गहि न सकाहि गता ॥१॥

Siv birancchi âru sagal moni jan gahi na sakaahi gaŧaa ||1||

ਕੌਣ ਜਾਣ ਸਕਦਾ ਹੈ ਕਿ ਉਹ ਕਿਹੋ ਜਿਹਾ ਹੈ? ਸ਼ਿਵ, ਬ੍ਰਹਮਾ ਅਤੇ ਹੋਰ ਸਾਰੇ ਰਿਸ਼ੀ ਮੁਨੀ ਭੀ ਉਸ ਪਰਮਾਤਮਾ ਦੇ ਸਰੂਪ ਨੂੰ ਸਮਝ ਨਹੀਂ ਸਕਦੇ ॥੧॥

शिव, ब्रह्मा तथा मुनिजन भी उसकी गति को समझ नहीं सकते॥ १॥

Shiva, Brahma and all the silent sages cannot understand the state of the Lord. ||1||

Guru Arjan Dev ji / Raag Gujri / / Ang 498


ਪ੍ਰਭ ਕੀ ਅਗਮ ਅਗਾਧਿ ਕਥਾ ॥

प्रभ की अगम अगाधि कथा ॥

Prbh kee âgam âgaađhi kaŧhaa ||

ਪਰਮਾਤਮਾ ਕਿਹੋ ਜਿਹਾ ਹੈ-ਇਸ ਗੱਲ ਦੀ ਸਮਝ ਮਨੁੱਖ ਦੀ ਪਹੁੰਚ ਤੋਂ ਪਰੇ ਹੈ (ਮਨੁੱਖੀ ਸਮਝ ਵਾਸਤੇ) ਬਹੁਤ ਹੀ ਡੂੰਘੀ ਹੈ ।

प्रभु की कथा अगम्य एवं अगाध है.

God's sermon is profound and unfathomable.

Guru Arjan Dev ji / Raag Gujri / / Ang 498

ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥

सुनीऐ अवर अवर बिधि बुझीऐ बकन कथन रहता ॥१॥ रहाउ ॥

Suneeâi âvar âvar biđhi bujheeâi bakan kaŧhan rahaŧaa ||1|| rahaaū ||

(ਉਸ ਦੇ ਸਰੂਪ ਬਾਰੇ ਲੋਕਾਂ ਪਾਸੋਂ) ਸੁਣੀਦਾ ਕੁਝ ਹੋਰ ਹੈ, ਤੇ ਸਮਝੀਦਾ ਕਿਸੇ ਹੋਰ ਤਰ੍ਹਾਂ ਹੈ, ਕਿਉਂਕਿ (ਉਸ ਦਾ ਸਰੂਪ) ਦੱਸਣ ਤੋਂ ਬਿਆਨ ਕਰਨ ਤੋਂ ਬਾਹਰ ਹੈ ॥੧॥ ਰਹਾਉ ॥

यह सुनने में कुछ और है परन्तु समझने में कुछ और ही तरह की है। यह वर्णन एवं कथन करने से परे है॥ १॥ रहाउ॥

He is heard to be one thing, but He is understood to be something else again; He is beyond description and explanation. ||1|| Pause ||

Guru Arjan Dev ji / Raag Gujri / / Ang 498


ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥

आपे भगता आपि सुआमी आपन संगि रता ॥

Âape bhagaŧaa âapi suâamee âapan sanggi raŧaa ||

ਪਰਮਾਤਮਾ ਆਪ ਹੀ (ਆਪਣਾ) ਭਗਤ ਹੈ, ਆਪ ਹੀ ਮਾਲਕ ਹੈ, ਆਪ ਹੀ ਆਪਣੇ ਨਾਲ ਮਸਤ ਹੈ,

परमात्मा स्वयं ही भक्त है और स्वयं ही स्वामी है। यह अपने आप से ही आसक्त रहता है।

He Himself is the devotee, and He Himself is the Lord and Master; He is imbued with Himself.

Guru Arjan Dev ji / Raag Gujri / / Ang 498

ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥

नानक को प्रभु पूरि रहिओ है पेखिओ जत्र कता ॥२॥२॥११॥

Naanak ko prbhu poori rahiõ hai pekhiõ jaŧr kaŧaa ||2||2||11||

(ਕਿਉਂਕਿ, ਹੇ ਭਾਈ!) ਨਾਨਕ ਦਾ ਪਰਮਾਤਮਾ ਸਾਰੇ ਹੀ ਸੰਸਾਰ ਵਿਚ ਵਿਆਪਕ ਹੈ, (ਨਾਨਕ ਨੇ) ਉਸ ਨੂੰ ਹਰ ਥਾਂ ਵੱਸਦਾ ਵੇਖਿਆ ਹੈ ॥੨॥੨॥੧੧॥

नानक का प्रभु सारे विश्व में बसा हुआ है और वह उसे सर्वत्र देखता है ॥२॥२॥११॥

Nanak's God is pervading and permeating everywhere; wherever he looks, He is there. ||2||2||11||

Guru Arjan Dev ji / Raag Gujri / / Ang 498


ਗੂਜਰੀ ਮਹਲਾ ੫ ॥

गूजरी महला ५ ॥

Goojaree mahalaa 5 ||

गूजरी महला ५ ॥

Goojaree, Fifth Mehl:

Guru Arjan Dev ji / Raag Gujri / / Ang 498

ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥

मता मसूरति अवर सिआनप जन कउ कछू न आइओ ॥

Maŧaa masooraŧi âvar siâanap jan kaū kachhoo na âaīõ ||

ਪਰਮਾਤਮਾ ਦੇ ਸੇਵਕ ਨੂੰ ਕੋਈ ਸਲਾਹ ਮਸ਼ਵਰਾ, ਕੋਈ ਹੋਰ ਸਿਆਣਪ ਦੀ ਗੱਲ-ਇਹ ਕੁਝ ਭੀ ਨਹੀਂ ਅਹੁੜਦਾ ।

प्रभु के सेवक को कोई सलाह-मशविरा एवं चतुराई कुछ भी नहीं आता।

The humble servant of the Lord has no plans, politics or other clever tricks.

Guru Arjan Dev ji / Raag Gujri / / Ang 498

ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥੧॥

जह जह अउसरु आइ बनिओ है तहा तहा हरि धिआइओ ॥१॥

Jah jah âūsaru âaī baniõ hai ŧahaa ŧahaa hari đhiâaīõ ||1||

ਜਿੱਥੇ ਜਿੱਥੇ (ਕੋਈ ਔਖਿਆਈ ਦਾ) ਮੌਕਾ ਆ ਬਣਦਾ ਹੈ, ਉੱਥੇ ਉੱਥੇ (ਪਰਮਾਤਮਾ ਦਾ ਸੇਵਕ) ਪਰਮਾਤਮਾ ਦਾ ਹੀ ਧਿਆਨ ਧਰਦਾ ਹੈ ॥੧॥

जहां-कहीं भी संकट का अवसर बनता है, वहाँ वह हरि का ध्यान करता है॥ १॥

Whenever the occasion arises, there, he meditates on the Lord. ||1||

Guru Arjan Dev ji / Raag Gujri / / Ang 498


ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥

प्रभ को भगति वछलु बिरदाइओ ॥

Prbh ko bhagaŧi vachhalu birađaaīõ ||

ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ (ਕਰਨ ਵਾਲਿਆਂ) ਦਾ ਪਿਆਰਾ ਹੈ ।

भक्त-वत्सल होना प्रभु का विरद् है।

It is the very nature of God to love His devotees;

Guru Arjan Dev ji / Raag Gujri / / Ang 498

ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥੧॥ ਰਹਾਉ ॥

करे प्रतिपाल बारिक की निआई जन कउ लाड लडाइओ ॥१॥ रहाउ ॥

Kare prŧipaal baarik kee niâaëe jan kaū laad ladaaīõ ||1|| rahaaū ||

ਉਹ (ਸਭਨਾਂ ਦੀ) ਬੱਚਿਆਂ ਵਾਂਗ ਪਾਲਣਾ ਕਰਦਾ ਹੈ, ਤੇ ਆਪਣੇ ਸੇਵਕ ਨੂੰ ਲਾਡ ਲਡਾਂਦਾ ਹੈ ॥੧॥ ਰਹਾਉ ॥

वह अपने सेवकों का बालक की तरह भरण-पोषण करता है और अपने बच्चों की तरह उन्हें लाड लडाता है। ॥ रहाउ ॥

He cherishes His servant, and caresses him as His own child. ||1|| Pause ||

Guru Arjan Dev ji / Raag Gujri / / Ang 498


ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ ॥

जप तप संजम करम धरम हरि कीरतनु जनि गाइओ ॥

Jap ŧap sanjjam karam đharam hari keeraŧanu jani gaaīõ ||

ਪਰਮਾਤਮਾ ਦੇ ਸੇਵਕ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਹੀ ਗੀਤ ਗਾਇਆ ਹੈ, (ਸੇਵਕ ਵਾਸਤੇ ਇਹ ਸਿਫ਼ਤ-ਸਾਲਾਹ ਹੀ) ਜਪ ਤਪ ਹੈ, ਸੰਜਮ ਹੈ, ਤੇ (ਮਿਥੇ ਹੋਏ) ਧਾਰਮਿਕ ਕਰਮ ਹੈ ।

सेवक ने हरि-कीर्तन गाया है और हरि का कीर्तन ही उसके जप, तप, संयम एवं धर्म-कर्म हैं।

The Lord's servant sings the Kirtan of His Praises as his worship, deep meditation, self-discipline and religious observances.

Guru Arjan Dev ji / Raag Gujri / / Ang 498

ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥

सरनि परिओ नानक ठाकुर की अभै दानु सुखु पाइओ ॥२॥३॥१२॥

Sarani pariõ naanak thaakur kee âbhai đaanu sukhu paaīõ ||2||3||12||

ਹੇ ਨਾਨਕ! ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹੀ ਸਰਨ ਪਿਆ ਰਹਿੰਦਾ ਹੈ, (ਪ੍ਰਭੂ ਦੇ ਦਰ ਤੋਂ ਹੀ ਉਹ) ਨਿਡਰਤਾ ਦੀ ਦਾਤਿ ਪ੍ਰਾਪਤ ਕਰਦਾ ਹੈ, ਆਤਮਕ ਆਨੰਦ ਹਾਸਲ ਕਰਦਾ ਹੈ ॥੨॥੩॥੧੨॥

हे नानक ! सेवक अपने ठाकुर जी की शरण में पड़ा है और उसने उससे अभयदान का सुख पाया है॥ २॥ ३॥ १२॥

Nanak has entered the Sanctuary of his Lord and Master, and has received the blessings of fearlessness and peace. ||2||3||12||

Guru Arjan Dev ji / Raag Gujri / / Ang 498


ਗੂਜਰੀ ਮਹਲਾ ੫ ॥

गूजरी महला ५ ॥

Goojaree mahalaa 5 ||

गूजरी महला ५ ॥

Goojaree, Fifth Mehl:

Guru Arjan Dev ji / Raag Gujri / / Ang 498

ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥

दिनु राती आराधहु पिआरो निमख न कीजै ढीला ॥

Đinu raaŧee âaraađhahu piâaro nimakh na keejai dheelaa ||

ਉਸ ਪਿਆਰੇ ਹਰੀ ਨੂੰ ਦਿਨ ਰਾਤ ਹਰ ਵੇਲੇ ਸਿਮਰਦੇ ਰਿਹਾ ਕਰੋ, ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ (ਇਸ ਕੰਮ ਤੋਂ) ਢਿੱਲ ਨਹੀਂ ਕਰਨੀ ਚਾਹੀਦੀ ।

हे प्रिय भक्तजनो ! दिन-रात भगवान की आराधना करो तथा क्षण भर के लिए भी विलम्ब मत करो।

Worship the Lord in adoration, day and night, O my dear - do not delay for a moment.

Guru Arjan Dev ji / Raag Gujri / / Ang 498

ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥੧॥

संत सेवा करि भावनी लाईऐ तिआगि मानु हाठीला ॥१॥

Sanŧŧ sevaa kari bhaavanee laaëeâi ŧiâagi maanu haatheelaa ||1||

(ਆਪਣੇ ਮਨ ਵਿਚੋਂ) ਅਹੰਕਾਰ ਤੇ ਹਠ ਤਿਆਗ ਕੇ, ਗੁਰੂ ਦੀ ਦੱਸੀ ਸੇਵਾ ਕਰ ਕੇ, (ਪਰਮਾਤਮਾ ਦੇ ਚਰਨਾਂ ਵਿਚ) ਸਰਧਾ ਬਣਾਣੀ ਚਾਹੀਦੀ ਹੈ ॥੧॥

अपने अभिमान एवं हठ को त्याग कर श्रद्धा से संतों की सेवा करो।॥ १॥

Serve the Saints with loving faith, and set aside your pride and stubbornness. ||1||

Guru Arjan Dev ji / Raag Gujri / / Ang 498


ਮੋਹਨੁ ਪ੍ਰਾਨ ਮਾਨ ਰਾਗੀਲਾ ॥

मोहनु प्रान मान रागीला ॥

Mohanu praan maan raageelaa ||

ਸੁੰਦਰ ਹਰੀ ਸਦਾ ਖਿੜੇ ਸੁਭਾਵ ਵਾਲਾ ਹੈ, ਮੇਰੀ ਜਿੰਦ ਦਾ ਮਾਣ ਹੈ ।

मोहन प्रभु बड़ा रंगीला है जो मेरे प्राण एवं मान-सम्मान है।

The fascinating, playful Lord is my very breath of life and honor.

Guru Arjan Dev ji / Raag Gujri / / Ang 498

ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥

बासि रहिओ हीअरे कै संगे पेखि मोहिओ मनु लीला ॥१॥ रहाउ ॥

Baasi rahiõ heeâre kai sangge pekhi mohiõ manu leelaa ||1|| rahaaū ||

ਉਹ ਸੁੰਦਰ ਹਰੀ (ਸਦਾ) ਮੇਰੇ ਹਿਰਦੇ ਨਾਲ ਵੱਸ ਰਿਹਾ ਹੈ, ਮੇਰਾ ਮਨ ਉਸ ਦੇ ਕੌਤਕ ਵੇਖ ਵੇਖ ਕੇ ਮਸਤ ਹੋ ਰਿਹਾ ਹੈ ॥੧॥ ਰਹਾਉ ॥

वह मेरे हृदय के साथ बसता है और उसकी लीला देखकर मेरा मन मुग्ध हो गया है॥ १॥ रहाउ॥

He abides in my heart; beholding His playful games, my mind is fascinated. ||1|| Pause ||

Guru Arjan Dev ji / Raag Gujri / / Ang 498


ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥

जिसु सिमरत मनि होत अनंदा उतरै मनहु जंगीला ॥

Jisu simaraŧ mani hoŧ ânanđđaa ūŧarai manahu janggeelaa ||

(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਤੇ ਮਨ ਵਿਚੋਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ,

जिस का सुमिरन करने से मन में आनंद होता है और मन (की जंग) मैल उतर जाती है,

Remembering Him, my mind is in bliss, and the rust of my mind is removed.

Guru Arjan Dev ji / Raag Gujri / / Ang 498

ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥

मिलबे की महिमा बरनि न साकउ नानक परै परीला ॥२॥४॥१३॥

Milabe kee mahimaa barani na saakaū naanak parai pareelaa ||2||4||13||

ਹੇ ਨਾਨਕ! (ਆਖ-) ਉਸ ਦੇ ਚਰਨਾਂ ਵਿਚ ਜੁੜਨ ਦੀ ਵਡਿਆਈ ਮੈਂ ਬਿਆਨ ਨਹੀਂ ਕਰ ਸਕਦਾ, ਵਡਿਆਈ ਪਰੇ ਤੋਂ ਪਰੇ ਹੈ (ਪਾਰਲਾ ਬੰਨਾ ਨਹੀਂ ਲੱਭ ਸਕਦਾ) ॥੨॥੪॥੧੩॥

ऐसे प्रभु के मिलन की महिमा वर्णन नहीं की जा सकती। हे नानक ! उसकी महिमा अनुमान से परे अनंत है॥ २॥ ४॥ १३॥

The great honor of meeting the Lord cannot be described; O Nanak, it is infinite, beyond measure. ||2||4||13||

Guru Arjan Dev ji / Raag Gujri / / Ang 498


ਗੂਜਰੀ ਮਹਲਾ ੫ ॥

गूजरी महला ५ ॥

Goojaree mahalaa 5 ||

गूजरी महला ५ ॥

Goojaree, Fifth Mehl:

Guru Arjan Dev ji / Raag Gujri / / Ang 498

ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨੑੇ ਬਸਿ ਅਪਨਹੀ ॥

मुनि जोगी सासत्रगि कहावत सभ कीन्हे बसि अपनही ॥

Muni jogee saasaŧrgi kahaavaŧ sabh keenʱe basi âpanahee ||

ਕੋਈ ਆਪਣੇ ਆਪ ਨੂੰ ਮੁਨੀ ਅਖਵਾਂਦੇ ਹਨ, ਕੋਈ ਜੋਗੀ ਅਖਵਾਂਦੇ ਹਨ, ਕੋਈ ਸ਼ਾਸਤ੍ਰ-ਵੇਤਾ ਅਖਵਾਂਦੇ ਹਨ-ਇਹਨਾਂ ਸਭਨਾਂ ਨੂੰ (ਪ੍ਰਬਲ ਮਾਇਆ ਨੇ) ਆਪਣੇ ਵੱਸ ਵਿਚ ਕੀਤਾ ਹੋਇਆ ਹੈ ।

जो स्वयं को मुनि, योगी एवं शास्त्रों के ज्ञाता कहलवाते हैं, माया ने उन सभी को अपने वश में किया हुआ है।

They call themselves silent sages, Yogis and scholars of the Shaastras, but Maya has them all under her control.

Guru Arjan Dev ji / Raag Gujri / / Ang 498

ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ..

तीनि देव अरु कोड़ि तेतीसा तिन की हैरति ..

Ŧeeni đev âru koɍi ŧeŧeesaa ŧin kee hairaŧi ..

(ਬ੍ਰਹਮਾ, ਵਿਸ਼ਨੂੰ, ਸ਼ਿਵ ਇਹ ਵੱਡੇ) ਤਿੰਨ ਦੇਵਤੇ ਅਤੇ (ਬਾਕੀ ਦੇ) ਤੇਤੀ ਕ੍ਰੋੜ ਦੇਵਤੇ-(ਮਾਇਆ ਦਾ ਇਤਨਾ ਬਲ ਵੇਖ ਕੇ) ਇਹਨਾਂ ਸਭਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਹ ਰਹਿ ਗਈ ॥੧॥

माया की इतनी प्रबलता देखकर त्रिदेव-ब्रह्मा, विष्णु, महादेव और तेतीस करोड़ देवी-देवताओं की आश्चर्य की कोई सीमा न रही।॥ १॥

The three gods, and the 330,000,000 demi-gods, were astonished. ||1||

Guru Arjan Dev ji / Raag Gujri / / Ang 498


Download SGGS PDF Daily Updates