ANG 49, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ ॥

संता संगति मनि वसै प्रभु प्रीतमु बखसिंदु ॥

Santtaa sanggati mani vasai prbhu preetamu bakhasinddu ||

ਪ੍ਰੀਤਮ ਬਖ਼ਸ਼ਣਹਾਰ ਪ੍ਰਭੂ ਸਾਧ ਸੰਗਤਿ ਵਿਚ ਟਿਕਿਆਂ ਹੀ ਮਨ ਵਿਚ ਵੱਸਦਾ ਹੈ ।

संतों की संगति द्वारा क्षमावान प्रियतम प्रभु ह्रदय में बसता है।

In the Society of the Saints, God, the Beloved, the Forgiver, comes to dwell within the mind.

Guru Arjan Dev ji / Raag Sriraag / / Guru Granth Sahib ji - Ang 49

ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥੨॥

जिनि सेविआ प्रभु आपणा सोई राज नरिंदु ॥२॥

Jini seviaa prbhu aapa(nn)aa soee raaj narinddu ||2||

ਜਿਸ ਮਨੁੱਖ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹ ਰਾਜਿਆਂ ਦਾ ਰਾਜਾ ਬਣ ਗਿਆ ਹੈ ॥੨॥

जिसने अपने प्रभु नाम का सिमरन किया है। वह राजाओं का भी राजा है॥ २॥

One who has served his God is the emperor of kings ||2||

Guru Arjan Dev ji / Raag Sriraag / / Guru Granth Sahib ji - Ang 49


ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ ॥

अउसरि हरि जसु गुण रमण जितु कोटि मजन इसनानु ॥

Ausari hari jasu gu(nn) rama(nn) jitu koti majan isanaanu ||

ਜਿਸ ਸਮੇਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾਏ, ਪਰਮਾਤਮਾ ਦੇ ਗੁਣ ਯਾਦ ਕੀਤੇ ਜਾਣ (ਉਸ ਸਮੇਂ, ਮਾਨੋ) ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ ।

जिस समय हरि नाम के यश व गुणों का चिन्तन किया जाए, वह करोड़ों तीर्थों के स्नान के पुण्य-फल के समान है।

This is the time to speak and sing the Praise and the Glory of God, which brings the merit of millions of cleansing and purifying baths.

Guru Arjan Dev ji / Raag Sriraag / / Guru Granth Sahib ji - Ang 49

ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ ॥

रसना उचरै गुणवती कोइ न पुजै दानु ॥

Rasanaa ucharai gu(nn)avatee koi na pujai daanu ||

ਜੇ ਕੋਈ ਭਾਗਾਂ ਵਾਲੀ ਜੀਭ ਪਰਮਾਤਮਾ ਦੇ ਗੁਣ ਉਚਾਰਦੀ ਹੈ, ਤਾਂ ਹੋਰ ਕੋਈ ਦਾਨ (ਇਸ ਕੰਮ ਦੀ) ਬਰਾਬਰੀ ਨਹੀਂ ਕਰ ਸਕਦਾ ।

हरि स्मरण द्वारा रसना गुणों वाली हो जाती है, पुनः उसके तुल्य कोई दान नहीं है।

The tongue which chants these Praises is worthy; there is no charity equal to this.

Guru Arjan Dev ji / Raag Sriraag / / Guru Granth Sahib ji - Ang 49

ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥

द्रिसटि धारि मनि तनि वसै दइआल पुरखु मिहरवानु ॥

Drisati dhaari mani tani vasai daiaal purakhu miharavaanu ||

(ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਸ ਦੇ) ਮਨ ਵਿਚ ਸਰੀਰ ਵਿਚ ਮਿਹਰਬਾਨ ਦਇਆਲ ਅਕਾਲ ਪੁਰਖ ਮਿਹਰ ਦੀ ਨਿਗਾਹ ਕਰ ਕੇ ਆ ਵੱਸਦਾ ਹੈ ।

अकालपुरुष दयालु एवं मेहरबान है, वह अपनी कृपा-दृष्टि द्वारा जीव के मन व तन में विराजमान होता है।

Blessing us with His Glance of Grace, the Kind and Compassionate, All-powerful Lord comes to dwell within the mind and body.

Guru Arjan Dev ji / Raag Sriraag / / Guru Granth Sahib ji - Ang 49

ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ ॥੩॥

जीउ पिंडु धनु तिस दा हउ सदा सदा कुरबानु ॥३॥

Jeeu pinddu dhanu tis daa hau sadaa sadaa kurabaanu ||3||

ਇਹ ਜਿੰਦ, ਇਹ ਸਰੀਰ, ਇਹ ਧਨ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਮੈਂ ਸਦਾ ਹੀ ਉਸ ਤੋਂ ਸਦਕੇ ਜਾਂਦਾ ਹਾਂ ॥੩॥

जीव को तन एवं धन उस परमात्मा का दिया हुआ है, मैं उस पर सदैव ही न्यौछावर हूँ॥ ३॥

My soul, body and wealth are His. Forever and ever, I am a sacrifice to Him. ||3||

Guru Arjan Dev ji / Raag Sriraag / / Guru Granth Sahib ji - Ang 49


ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ ॥

मिलिआ कदे न विछुड़ै जो मेलिआ करतारि ॥

Miliaa kade na vichhu(rr)ai jo meliaa karataari ||

ਜਿਸ ਮਨੁੱਖ ਨੂੰ ਕਰਤਾਰ ਨੇ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ ਪ੍ਰਭੂ-ਚਰਨਾਂ ਵਿਚ ਜੁੜਿਆ ਉਹ ਮਨੁੱਖ (ਕਦੇ ਮਾਇਆ ਦੇ ਬੰਧਨਾਂ ਵਿਚ ਨਹੀਂ ਫਸਦਾ, ਤੇ) ਕਦੇ (ਪ੍ਰਭੂ ਤੋਂ) ਨਹੀਂ ਵਿੱਛੁੜਦਾ ।

जिसे कर्ता-पुरुष परमात्मा अपने साथ मिला ले, वह परमात्मा से मिला ही रहता है फिर कभी नहीं बिछुड़ता।

One whom the Creator Lord has met and joined to Himself shall never again be separated.

Guru Arjan Dev ji / Raag Sriraag / / Guru Granth Sahib ji - Ang 49

ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ ॥

दासा के बंधन कटिआ साचै सिरजणहारि ॥

Daasaa ke banddhan katiaa saachai siraja(nn)ahaari ||

ਸਦਾ-ਥਿਰ ਰਹਿਣ ਵਾਲੇ ਸਿਰਜਣਹਾਰ ਨੇ ਆਪਣੇ ਦਾਸਾਂ ਦੇ (ਮਾਇਆ ਦੇ) ਬੰਧਨ (ਸਦਾ ਲਈ) ਕੱਟ ਦਿੱਤੇ ਹੁੰਦੇ ਹਨ ।

सृजनहार प्रभु ने अपने सेवकों के माया रूपी बंधनों को काट दिया है।

The True Creator Lord breaks the bonds of His slave.

Guru Arjan Dev ji / Raag Sriraag / / Guru Granth Sahib ji - Ang 49

ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥

भूला मारगि पाइओनु गुण अवगुण न बीचारि ॥

Bhoolaa maaragi paaionu gu(nn) avagu(nn) na beechaari ||

(ਜੇ ਉਸ ਦਾ ਦਾਸ ਪਹਿਲਾਂ) ਕੁਰਾਹੇ ਭੀ ਪੈ ਗਿਆ (ਸੀ ਤੇ ਫਿਰ ਉਸ ਦੀ ਸਰਨ ਆਇਆ ਹੈ ਤਾਂ) ਉਸ ਪ੍ਰਭੂ ਨੇ ਉਸ ਦੇ (ਪਹਿਲੇ) ਗੁਣ ਔਗੁਣ ਨਾਹ ਵਿਚਾਰ ਕੇ ਉਸ ਨੂੰ ਸਹੀ ਰਸਤੇ ਉੱਤੇ ਪਾ ਦਿੱਤਾ ਹੈ ।

अपने सेवकों के गुणों-अवगुणों का विचार किए बिना भूले हुए को भी भक्ति-मार्ग पर डाल देता है।

The doubter has been put back on the path; his merits and demerits have not been considered.

Guru Arjan Dev ji / Raag Sriraag / / Guru Granth Sahib ji - Ang 49

ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ॥੪॥੧੮॥੮੮॥

नानक तिसु सरणागती जि सगल घटा आधारु ॥४॥१८॥८८॥

Naanak tisu sara(nn)aagatee ji sagal ghataa aadhaaru ||4||18||88||

ਹੇ ਨਾਨਕ! ਉਸ ਪ੍ਰਭੂ ਦੀ ਸਰਨ ਪਉ ਜੋ ਸਾਰੇ ਸਰੀਰਾਂ ਦਾ (ਜੀਵਾਂ ਦਾ) ਆਸਰਾ ਹੈ ॥੪॥੧੮॥੮੮॥ {48-49}

नानक कथन करते हैं कि उस भगवान की शरण में पड़ जा, जो समस्त जीवों का आधार है॥ ४ ॥ १८ ॥ ८८ ॥

Nanak seeks the Sanctuary of the One who is the Support of every heart. ||4||18||88||

Guru Arjan Dev ji / Raag Sriraag / / Guru Granth Sahib ji - Ang 49


ਸਿਰੀਰਾਗੁ ਮਹਲਾ ੫ ॥

सिरीरागु महला ५ ॥

Sireeraagu mahalaa 5 ||

श्रीरागु महला ५ ॥

Siree Raag, Fifth Mehl:

Guru Arjan Dev ji / Raag Sriraag / / Guru Granth Sahib ji - Ang 49

ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥

रसना सचा सिमरीऐ मनु तनु निरमलु होइ ॥

Rasanaa sachaa simareeai manu tanu niramalu hoi ||

(ਹੇ ਭਾਈ!) ਜੀਭ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਪਵਿਤ੍ਰ ਹੋ ਜਾਂਦਾ ਹੈ ਸਰੀਰ ਪਵਿਤ੍ਰ ਹੋ ਜਾਂਦਾ ਹੈ ।

यदि सत्य परमात्मा को रसना द्वारा स्मरण किया जाए तो जीव का मन एवं तन दोनों पवित्र हो जाते हैं।

With your tongue, repeat the True Name, and your mind and body shall become pure.

Guru Arjan Dev ji / Raag Sriraag / / Guru Granth Sahib ji - Ang 49

ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ ॥

मात पिता साक अगले तिसु बिनु अवरु न कोइ ॥

Maat pitaa saak agale tisu binu avaru na koi ||

(ਜਗਤ ਵਿਚ) ਮਾਂ ਪਿਉ (ਆਦਿਕ) ਬਥੇਰੇ ਸਾਕ-ਅੰਗ ਹੁੰਦੇ ਹਨ, ਪਰ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸੰਬੰਧੀ) ਨਹੀਂ ਹੁੰਦਾ ।

जीव के माता-पिता एवं अन्य सगे-संबंधी तो बहुत होते हैं किन्तु इहलोक एवं परलोक में उस परमात्मा के सिवाय अन्य कोई सहायक नहीं है।

Your mother and father and all your relations-without Him, there are none at all.

Guru Arjan Dev ji / Raag Sriraag / / Guru Granth Sahib ji - Ang 49

ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ॥੧॥

मिहर करे जे आपणी चसा न विसरै सोइ ॥१॥

Mihar kare je aapa(nn)ee chasaa na visarai soi ||1||

(ਸਿਮਰਨ ਭੀ ਉਸ ਦੀ ਮਿਹਰ ਨਾਲ ਹੀ ਹੋ ਸਕਦਾ ਹੈ), ਜੇ ਉਹ ਪ੍ਰਭੂ ਆਪਣੀ ਮਿਹਰ ਕਰੇ, ਤਾਂ ਉਹ (ਜੀਵ ਨੂੰ) ਰਤਾ ਭਰ ਸਮੇਂ ਲਈ ਭੀ ਨਹੀਂ ਭੁੱਲਦਾ ॥੧॥

परमात्मा यदि अपनी कृपा-दृष्टि करे तो मनुष्य उसको क्षण-मात्र के लिए भी विस्मृत नहीं करता ॥ १॥

If God Himself bestows His Mercy, then He is not forgotten, even for an instant. ||1||

Guru Arjan Dev ji / Raag Sriraag / / Guru Granth Sahib ji - Ang 49


ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥

मन मेरे साचा सेवि जिचरु सासु ॥

Man mere saachaa sevi jicharu saasu ||

ਹੇ ਮੇਰੇ ਮਨ! ਜਿਤਨਾ ਚਿਰ (ਤੇਰੇ ਸਰੀਰ ਵਿਚ) ਸਾਹ (ਆਉਂਦਾ) ਹੈ (ਉਤਨਾ ਚਿਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ ।

हे मेरे मन ! जब तक तेरे प्राण हैं, उस सत्य परमात्मा का सिमरन करता जा।

O my mind, serve the True One, as long as you have the breath of life.

Guru Arjan Dev ji / Raag Sriraag / / Guru Granth Sahib ji - Ang 49

ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥੧॥ ਰਹਾਉ ॥

बिनु सचे सभ कूड़ु है अंते होइ बिनासु ॥१॥ रहाउ ॥

Binu sache sabh koo(rr)u hai antte hoi binaasu ||1|| rahaau ||

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਹੋਰ ਸਾਰਾ ਝੂਠਾ ਪਰਪੰਚ ਹੈ, ਇਹ ਆਖ਼ਰ ਨੂੰ ਨਾਸ ਹੋ ਜਾਣ ਵਾਲਾ ਹੈ ॥੧॥ ਰਹਾਉ ॥

उस परमात्मा के अलावा समस्त सृष्टि मिथ्या है और अंत में नाश हो जाने वाली है॥१॥ रहाउ ॥

Without the True One, everything is false; in the end, all shall perish. ||1|| Pause ||

Guru Arjan Dev ji / Raag Sriraag / / Guru Granth Sahib ji - Ang 49


ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥

साहिबु मेरा निरमला तिसु बिनु रहणु न जाइ ॥

Saahibu meraa niramalaa tisu binu raha(nn)u na jaai ||

ਹੇ (ਮੇਰੀ) ਮਾਂ! ਮੇਰਾ ਮਾਲਕ-ਪ੍ਰਭੂ ਪਵਿਤ੍ਰ-ਸਰੂਪ ਹੈ । ਉਸ ਦੇ ਸਿਮਰਨ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ ।

मेरा परमात्मा बड़ा निर्मल है। उसके बिना मैं कभी नहीं रह सकता।

My Lord and Master is Immaculate and Pure; without Him, I cannot even survive.

Guru Arjan Dev ji / Raag Sriraag / / Guru Granth Sahib ji - Ang 49

ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥

मेरै मनि तनि भुख अति अगली कोई आणि मिलावै माइ ॥

Merai mani tani bhukh ati agalee koee aa(nn)i milaavai maai ||

(ਉਸ ਦੇ ਦੀਦਾਰ ਵਾਸਤੇ) ਮੇਰੇ ਮਨ ਵਿਚ ਮੇਰੇ ਤਨ ਵਿਚ ਬਹੁਤ ਹੀ ਜ਼ਿਆਦਾ ਤਾਂਘ ਹੈ । (ਹੇ ਮਾਂ! ਮੇਰੇ ਅੰਦਰ ਤੜਪ ਹੈ ਕਿ) ਕੋਈ (ਗੁਰਮੁਖਿ) ਉਸ ਨੂੰ ਲਿਆ ਕੇ ਮੈਨੂੰ ਮਿਲਾ ਦੇਵੇ ।

मेरे मन एवं तन के भीतर परमेश्वर हेतु परम तृष्णा है। कोई भी आकर उससे मुझे मिला दे।

Within my mind and body, there is such a great hunger; if only someone would come and unite me with Him, O my mother!

Guru Arjan Dev ji / Raag Sriraag / / Guru Granth Sahib ji - Ang 49

ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥੨॥

चारे कुंडा भालीआ सह बिनु अवरु न जाइ ॥२॥

Chaare kunddaa bhaaleeaa sah binu avaru na jaai ||2||

ਮੈਂ ਚਾਰੇ ਕੂਟਾਂ ਭਾਲ ਵੇਖੀਆਂ ਹਨ, ਖਸਮ-ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ (ਸੁੱਝਦਾ) ॥੨॥

मैंने चारों दिशाओं में उसकी खोज कर ली है, परम-पिता परमेश्वर के बिना अन्य कोई भी विश्राम स्थल नहीं ॥ २॥

I have searched the four corners of the world-without our Husband Lord, there is no other place of rest. ||2||

Guru Arjan Dev ji / Raag Sriraag / / Guru Granth Sahib ji - Ang 49


ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ ॥

तिसु आगै अरदासि करि जो मेले करतारु ॥

Tisu aagai aradaasi kari jo mele karataaru ||

(ਹੇ ਮੇਰੇ ਮਨ!) ਤੂੰ ਉਸ ਗੁਰੂ ਦੇ ਦਰ ਤੇ ਅਰਦਾਸ ਕਰ, ਜੇਹੜਾ ਕਰਤਾਰ (ਨੂੰ) ਮਿਲਾ ਸਕਦਾ ਹੈ ।

उस गुरु के समक्ष प्रार्थना कर, जो तुझे इस सृष्टि के सृजनहार से तेरा मिलाप करवा दे।

Offer your prayers to Him, who shall unite you with the Creator.

Guru Arjan Dev ji / Raag Sriraag / / Guru Granth Sahib ji - Ang 49

ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥

सतिगुरु दाता नाम का पूरा जिसु भंडारु ॥

Satiguru daataa naam kaa pooraa jisu bhanddaaru ||

ਗੁਰੂ ਨਾਮ (ਦੀ ਦਾਤਿ) ਦੇਣ ਵਾਲਾ ਹੈ, ਉਸ (ਗੁਰੂ) ਦਾ (ਨਾਮ ਦਾ) ਖ਼ਜ਼ਾਨਾ ਅਮੁੱਕ ਹੈ ।

सतिगुरु जी नाम के दाता हैं, जिनके पास भक्ति का पूर्ण भंडार है।

The True Guru is the Giver of the Naam; His Treasure is perfect and overflowing.

Guru Arjan Dev ji / Raag Sriraag / / Guru Granth Sahib ji - Ang 49

ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ ॥੩॥

सदा सदा सालाहीऐ अंतु न पारावारु ॥३॥

Sadaa sadaa saalaaheeai anttu na paaraavaaru ||3||

(ਗੁਰੂ ਦੀ ਸਰਨ ਪੈ ਕੇ ਹੀ) ਸਦਾ ਹੀ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ । ਜਿਸ ਦੇ ਗੁਣਾਂ ਦੇ ਸਮੁੰਦਰ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੩॥

सदैव उस प्रभु की प्रशंसा करो, जिसकी सीमा को अंत तक नहीं जाना जा सकता ॥३॥

Forever and ever, praise the One, who has no end or limitation. ||3||

Guru Arjan Dev ji / Raag Sriraag / / Guru Granth Sahib ji - Ang 49


ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ ॥

परवदगारु सालाहीऐ जिस दे चलत अनेक ॥

Paravadagaaru saalaaheeai jis de chalat anek ||

(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਉਸ ਪਾਲਣਹਾਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ ਦੇ ਅਨੇਕਾਂ ਕੌਤਕ (ਦਿੱਸ ਰਹੇ ਹਨ) ।

उस पालनहार परमात्मा की सराहना करो, जिसके अनेक कौतुक हैं।

Praise God, the Nurturer and Cherisher; His Wondrous Ways are unlimited.

Guru Arjan Dev ji / Raag Sriraag / / Guru Granth Sahib ji - Ang 49

ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ ॥

सदा सदा आराधीऐ एहा मति विसेख ॥

Sadaa sadaa aaraadheeai ehaa mati visekh ||

ਉਸ ਦਾ ਨਾਮ ਸਦਾ ਹੀ ਸਿਮਰਨਾ ਚਾਹੀਦਾ ਹੈ, ਇਹੀ ਸਭ ਤੋਂ ਚੰਗੀ ਅਕਲ ਹੈ ।

विशेष बुद्धिमत्ता यही है कि उस परमात्मा की हमेशा आराधना करनी चाहिए।

Forever and ever, worship and adore Him; this is the most wonderful wisdom.

Guru Arjan Dev ji / Raag Sriraag / / Guru Granth Sahib ji - Ang 49

ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥੪॥੧੯॥੮੯॥

मनि तनि मिठा तिसु लगै जिसु मसतकि नानक लेख ॥४॥१९॥८९॥

Mani tani mithaa tisu lagai jisu masataki naanak lekh ||4||19||89||

(ਪਰ ਜੀਵ ਦੇ ਭੀ ਕੀਹ ਵੱਸ?) ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ (ਚੰਗੇ ਭਾਗਾਂ ਦਾ) ਲੇਖ (ਉੱਘੜ ਪਏ), ਉਸ ਨੂੰ (ਪਰਮਾਤਮਾ) ਮਨ ਵਿਚ ਹਿਰਦੇ ਵਿਚ ਪਿਆਰਾ ਲੱਗਦਾ ਹੈ ॥੪॥੧੯॥੮੯॥

हे नानक ! परमात्मा का नाम उसी जीव के मन एवं तन को मीठा लगता है, जिसके मस्तक पर शुभ-कर्मों के भाग्य लिखे हुए हैं। ॥४॥१९ ॥८९ ॥

O Nanak, God's Flavor is sweet to the minds and bodies of those who have such blessed destiny written on their foreheads. ||4||19||89||

Guru Arjan Dev ji / Raag Sriraag / / Guru Granth Sahib ji - Ang 49


ਸਿਰੀਰਾਗੁ ਮਹਲਾ ੫ ॥

सिरीरागु महला ५ ॥

Sireeraagu mahalaa 5 ||

श्रीरागु महला ५ ॥

Siree Raag, Fifth Mehl:

Guru Arjan Dev ji / Raag Sriraag / / Guru Granth Sahib ji - Ang 49

ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥

संत जनहु मिलि भाईहो सचा नामु समालि ॥

Santt janahu mili bhaaeeho sachaa naamu samaali ||

ਹੇ ਸੰਤ ਜਨੋ! ਭਰਾਵੋ! (ਸਾਧ ਸੰਗਤ ਵਿਚ) ਮਿਲ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ,

हे भाईयो ! संतजनों की संगति करके सत्यनाम की आराधना करो।

Meet with the humble Saints, O Siblings of Destiny, and contemplate the True Name.

Guru Arjan Dev ji / Raag Sriraag / / Guru Granth Sahib ji - Ang 49

ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥

तोसा बंधहु जीअ का ऐथै ओथै नालि ॥

Tosaa banddhahu jeea kaa aithai othai naali ||

ਆਪਣੀ ਜਿੰਦ ਵਾਸਤੇ (ਜੀਵਨ-ਸਫ਼ਰ ਦਾ) ਖ਼ਰਚ ਇਕੱਠਾ ਕਰੋ । ਇਹ ਨਾਮ-ਰੂਪ ਸਫ਼ਰ-ਖ਼ਰਚ) ਇਸ ਲੋਕ ਵਿਚ ਤੇ ਪਰਲੋਕ ਵਿਚ (ਜਿੰਦ ਦੇ ਨਾਲ) ਨਿਭਦਾ ਹੈ ।

जीवन के सफर में रास्ते का नाम रूपी भोजन बुद्धि रूपी दामन के साथ बांध लो, जो इहलोक एवं परलोक में तेरा सहायक होगा।

For the journey of the soul, gather those supplies which will go with you here and hereafter.

Guru Arjan Dev ji / Raag Sriraag / / Guru Granth Sahib ji - Ang 49

ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ ॥

गुर पूरे ते पाईऐ अपणी नदरि निहालि ॥

Gur poore te paaeeai apa(nn)ee nadari nihaali ||

(ਜਦੋਂ ਪ੍ਰਭੂ) ਆਪਣੀ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ (ਤਦੋਂ ਇਹ ਨਾਮ-ਤੋਸ਼ਾ) ਪੂਰੇ ਗੁਰੂ ਤੋਂ ਮਿਲਦਾ ਹੈ ।

यदि स्वामी अपनी कृपा करे तो यह भोजन गुरु की संगति से प्राप्त कर सकते हो।

These are obtained from the Perfect Guru, when God bestows His Glance of Grace.

Guru Arjan Dev ji / Raag Sriraag / / Guru Granth Sahib ji - Ang 49

ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ ॥੧॥

करमि परापति तिसु होवै जिस नो होइ दइआलु ॥१॥

Karami paraapati tisu hovai jis no hoi daiaalu ||1||

ਪ੍ਰਭੂ ਦੀ ਮਿਹਰ ਨਾਲ ਇਹ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ॥੧॥

जिस पर ईश्वर कृपालु हो जाता है, उसे नाम रूपी भोजन शुभ कर्मों द्वारा मिल जाता है॥ १॥

Those unto whom He is Merciful, receive His Grace. ||1||

Guru Arjan Dev ji / Raag Sriraag / / Guru Granth Sahib ji - Ang 49


ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ ॥

मेरे मन गुर जेवडु अवरु न कोइ ॥

Mere man gur jevadu avaru na koi ||

ਹੇ ਮੇਰੇ ਮਨ! ਗੁਰੂ ਜੇਡਾ ਵੱਡਾ (ਉੱਚ ਜੀਵਨ ਵਾਲਾ ਜਗਤ ਵਿਚ) ਹੋਰ ਕੋਈ ਨਹੀਂ ਹੈ ।

हे मेरे मन ! गुरु जैसा अन्य कोई (महान्) नहीं।

O my mind, there is no other as great as the Guru.

Guru Arjan Dev ji / Raag Sriraag / / Guru Granth Sahib ji - Ang 49

ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥

दूजा थाउ न को सुझै गुर मेले सचु सोइ ॥१॥ रहाउ ॥

Doojaa thaau na ko sujhai gur mele sachu soi ||1|| rahaau ||

(ਗੁਰੂ ਤੋਂ ਬਿਨਾ ਮੈਨੂੰ) ਹੋਰ ਕੋਈ ਦੂਜਾ ਆਸਰਾ ਨਹੀਂ ਦਿੱਸਦਾ । (ਪਰ) ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ ਗੁਰੂ ਨੂੰ ਮਿਲਾਂਦਾ ਹੈ ॥੧॥ ਰਹਾਉ ॥

मैं किसी अन्य स्थान का ख्याल नहीं कर सकता। केवल गुरु ही मुझे सत्य परमेश्वर से मिला सकता है।॥१॥ रहाउ॥

I cannot imagine any other place. The Guru leads me to meet the True Lord. ||1|| Pause ||

Guru Arjan Dev ji / Raag Sriraag / / Guru Granth Sahib ji - Ang 49


ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ ॥

सगल पदारथ तिसु मिले जिनि गुरु डिठा जाइ ॥

Sagal padaarath tisu mile jini guru dithaa jaai ||

ਜਿਸ ਮਨੁੱਖ ਨੇ ਜਾ ਕੇ ਗੁਰੂ ਦਾ ਦਰਸ਼ਨ ਕੀਤਾ ਹੈ, ਉਸ ਨੂੰ ਸਾਰੇ (ਕੀਮਤੀ) ਪਦਾਰਥ ਮਿਲ ਗਏ (ਸਮਝੋ) ।

जो प्राणी गुरु जी के दर्शन करता है, उसको संसार के समस्त पदार्थ (धन-दौलत,ऐश्वर्य) प्राप्त हो जाते हैं।

Those who go to see the Guru obtain all treasures.

Guru Arjan Dev ji / Raag Sriraag / / Guru Granth Sahib ji - Ang 49

ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ ॥

गुर चरणी जिन मनु लगा से वडभागी माइ ॥

Gur chara(nn)ee jin manu lagaa se vadabhaagee maai ||

ਹੇ ਮਾਂ! ਜਿਨ੍ਹਾਂ ਮਨੁੱਖਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ, ਉਹ ਵੱਡੇ ਭਾਗਾਂ ਵਾਲੇ ਹਨ ।

हे मेरी माता ! वह प्राणी बड़े सौभाग्यशाली हैं, जिनका मन गुरु-चरणों में लीन हो जाता है।

Those whose minds are attached to the Guru's Feet are very fortunate, O my mother.

Guru Arjan Dev ji / Raag Sriraag / / Guru Granth Sahib ji - Ang 49

ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥

गुरु दाता समरथु गुरु गुरु सभ महि रहिआ समाइ ॥

Guru daataa samarathu guru guru sabh mahi rahiaa samaai ||

ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਦਾਤਾਂ ਦੇਣ ਵਾਲਾ ਹੈ ਜੋ ਸਭ ਤਰ੍ਹਾਂ ਦੀ ਤਾਕਤ ਦਾ ਮਾਲਕ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ ।

गुरु जी दानशील हैं, गुरु जी सर्वशक्तिमान, गुरु ही ईश्वर रूप सभी के भीतर विद्यमान हैं।

The Guru is the Giver, the Guru is All-powerful. The Guru is All-pervading, contained amongst all.

Guru Arjan Dev ji / Raag Sriraag / / Guru Granth Sahib ji - Ang 49

ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥੨॥

गुरु परमेसरु पारब्रहमु गुरु डुबदा लए तराइ ॥२॥

Guru paramesaru paarabrhamu guru dubadaa lae taraai ||2||

ਗੁਰੂ ਪਰਮੇਸਰ (ਦਾ ਰੂਪ) ਹੈ, ਗੁਰੂ ਪਾਰਬ੍ਰਹਮ (ਦਾ ਰੂਪ) ਹੈ, ਗੁਰੂ (ਸੰਸਾਰ-ਸਮੁੰਦਰ ਵਿਚ) ਡੁੱਬਦੇ ਜੀਵ ਨੂੰ ਪਾਰ ਲੰਘਾ ਲੈਂਦਾ ਹੈ ॥੨॥

गुरु ही परमेश्वर एवं पारब्रह्म हैं। गुरु जी ही डूबते हुओं को पार लगाने वाले हैं जो प्राणियों को जीवन-मृत्यु रूपी सागर से पार करवाते हैं॥२॥

The Guru is the Transcendent Lord, the Supreme Lord God. The Guru lifts up and saves those who are drowning. ||2||

Guru Arjan Dev ji / Raag Sriraag / / Guru Granth Sahib ji - Ang 49


ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ ॥

कितु मुखि गुरु सालाहीऐ करण कारण समरथु ॥

Kitu mukhi guru saalaaheeai kara(nn) kaara(nn) samarathu ||

ਕੇਹੜੇ ਮੂੰਹ ਨਾਲ ਗੁਰੂ ਦੀ ਵਡਿਆਈ ਕੀਤੀ ਜਾਏ? ਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਜਗਤ ਨੂੰ ਪੈਦਾ ਕਰਨ ਦੀ ਤਾਕਤ ਰੱਖਦਾ ਹੈ ।

किस मुख से गुरु की प्रशंसा करूँ, जो करने एवं करवाने में समर्थ हैं।

How shall I praise the Guru, the All-powerful Cause of causes?

Guru Arjan Dev ji / Raag Sriraag / / Guru Granth Sahib ji - Ang 49

ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥

से मथे निहचल रहे जिन गुरि धारिआ हथु ॥

Se mathe nihachal rahe jin guri dhaariaa hathu ||

ਉਹ ਮੱਥੇ (ਗੁਰੂ-ਚਰਨਾਂ ਵਿਚ) ਸਦਾ ਲਈ ਟਿਕੇ ਰਹਿੰਦੇ ਹਨ, ਜਿਨ੍ਹਾਂ ਉਤੇ ਗੁਰੂ ਨੇ (ਆਪਣੀ ਮਿਹਰ ਦਾ) ਹੱਥ ਰੱਖਿਆ ਹੈ ।

वे मस्तक (व्यक्ति) सदैव स्थिर रहते हैं, जिन पर गुरु ने अपना अनुकंपा का हाथ रखा है।

Those, upon whose foreheads the Guru has placed His Hand, remain steady and stable.

Guru Arjan Dev ji / Raag Sriraag / / Guru Granth Sahib ji - Ang 49

ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ ॥

गुरि अम्रित नामु पीआलिआ जनम मरन का पथु ॥

Guri ammmrit naamu peeaaliaa janam maran kaa pathu ||

(ਪਰਮਾਤਮਾ ਦਾ ਨਾਮ) ਜਨਮ ਮਰਨ ਦੇ ਗੇੜ-ਰੂਪ ਰੋਗ ਦਾ ਪਰਹੇਜ਼ ਹੈ, ਆਤਮਕ ਜੀਵਨ ਦੇਣ ਵਾਲਾ ਇਹ ਨਾਮ-ਜਲ ਜਿਨ੍ਹਾਂ (ਭਾਗਾਂ ਵਾਲਿਆਂ) ਨੂੰ ਗੁਰੂ ਨੇ ਪਿਲਾਇਆ ਹੈ,

गुरु ने मुझे जन्म-मरण का भय नाश करने वाला अमृत नाम पान करवाया है।

The Guru has led me to drink in the Ambrosial Nectar of the Naam, the Name of the Lord; He has released me from the cycle of birth and death.

Guru Arjan Dev ji / Raag Sriraag / / Guru Granth Sahib ji - Ang 49

ਗੁਰੁ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ ॥੩॥

गुरु परमेसरु सेविआ भै भंजनु दुख लथु ॥३॥

Guru paramesaru seviaa bhai bhanjjanu dukh lathu ||3||

ਉਹ ਪਰਮੇਸਰ ਦੇ ਰੂਪ ਗੁਰੂ ਨੂੰ, ਸਾਰੇ ਡਰ ਦੂਰ ਕਰਨ ਵਾਲੇ ਗੁਰੂ ਨੂੰ, ਸਾਰੇ ਦੁੱਖ ਨਾਸ ਕਰਨ ਵਾਲੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ ॥੩॥

मैंने गुरु परमेश्वर की भरपूर सेवा का फल प्राप्त किया है, जिसने सब भय-भंजन एवं मेरे दुखों को निवृत्त कर दिया है॥३॥

I serve the Guru, the Transcendent Lord, the Dispeller of fear; my suffering has been taken away. ||3||

Guru Arjan Dev ji / Raag Sriraag / / Guru Granth Sahib ji - Ang 49



Download SGGS PDF Daily Updates ADVERTISE HERE