ANG 48, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥੩॥

ऐथै मिलहि वडाईआ दरगहि पावहि थाउ ॥३॥

Aithai milahi vadaaeeaa daragahi paavahi thaau ||3||

ਇਸ ਜਗਤ ਵਿਚ (ਸਭ ਕਿਸਮ ਦੇ) ਆਦਰ-ਮਾਣ ਮਿਲਣਗੇ, ਪਰਮਾਤਮਾ ਦੀ ਦਰਗਹ ਵਿਚ ਭੀ ਆਦਰ ਪਾਏਂਗਾ ॥੩॥

यहाँ पर तुझे मान-सम्मान प्राप्त होगा और प्रभु के दरबार में भी श्रेष्ठ स्थान प्राप्त होगा ॥३॥

In this world you shall be blessed with greatness, and in the Court of the Lord you shall find your place of rest. ||3||

Guru Arjan Dev ji / Raag Sriraag / / Ang 48


ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥

करे कराए आपि प्रभु सभु किछु तिस ही हाथि ॥

Kare karaae aapi prbhu sabhu kichhu tis hee haathi ||

(ਪਰ ਜੀਵਾਂ ਦੇ ਕੁਝ ਵੱਸ ਨਹੀਂ) ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ, ਹਰੇਕ ਖੇਡ ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿਚ ਹੈ ।

अकाल पुरुष स्वयं ही करने-करवाने वाला है। परमेश्वर सर्व-कर्ता है, सब कुछ उसके अधीन है।

God Himself acts, and causes others to act; everything is in His Hands.

Guru Arjan Dev ji / Raag Sriraag / / Ang 48

ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ ॥

मारि आपे जीवालदा अंतरि बाहरि साथि ॥

Maari aape jeevaaladaa anttari baahari saathi ||

ਪ੍ਰਭੂ ਆਪ ਹੀ ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ, ਜੀਵਾਂ ਦੇ ਅੰਦਰ ਬਾਹਰ ਹਰ ਥਾਂ ਉਹਨਾਂ ਦੇ ਨਾਲ ਰਹਿੰਦਾ ਹੈ ।

वह सर्वव्यापक प्रभु कण-कण में विद्यमान है, जो स्वयं ही मारने वाला तथा जीवन दाता है। अन्दर तथा बाहर वह प्राणी का साथी है।

He Himself bestows life and death; He is with us, within and beyond.

Guru Arjan Dev ji / Raag Sriraag / / Ang 48

ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥੪॥੧੫॥੮੫॥

नानक प्रभ सरणागती सरब घटा के नाथ ॥४॥१५॥८५॥

Naanak prbh sara(nn)aagatee sarab ghataa ke naath ||4||15||85||

ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਹੇ ਸਭ ਜੀਵਾਂ ਦੇ ਖਸਮ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਨਾਮ ਦੀ ਦਾਤ ਦੇਹ) ॥੪॥੧੫॥੮੫॥ {47-48}

हे नानक ! प्रभु समस्त जीवों का स्वामी है, अत : मैं उसकी शरण में आया हूँ ॥४॥१५॥८५॥

Nanak seeks the Sanctuary of God, the Master of all hearts. ||4||15||85||

Guru Arjan Dev ji / Raag Sriraag / / Ang 48


ਸਿਰੀਰਾਗੁ ਮਹਲਾ ੫ ॥

सिरीरागु महला ५ ॥

Sireeraagu mahalaa 5 ||

श्रीरागु महला ५ ॥

Siree Raag, Fifth Mehl:

Guru Arjan Dev ji / Raag Sriraag / / Ang 48

ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ ॥

सरणि पए प्रभ आपणे गुरु होआ किरपालु ॥

Sara(nn)i pae prbh aapa(nn)e guru hoaa kirapaalu ||

ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਉਹ ਆਪਣੇ ਪਰਮਾਤਮਾ ਦੀ ਸਰਨ ਪੈਂਦਾ ਹੈ ।

जब मेरा गुरु मुझ पर कृपालु हुआ तो मैं अपने प्रभु की शरण में आ गया।

The Guru is Merciful; we seek the Sanctuary of God.

Guru Arjan Dev ji / Raag Sriraag / / Ang 48

ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ॥

सतगुर कै उपदेसिऐ बिनसे सरब जंजाल ॥

Satagur kai upadesiai binase sarab janjjaal ||

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ (ਮਾਇਆ-ਮੋਹ ਵਾਲੇ) ਸਾਰੇ ਜੰਜਾਲ ਨਾਸ ਹੋ ਜਾਂਦੇ ਹਨ ।

सतिगुरु के उपदेश द्वारा मेरे समस्त बन्धन दूर हो गए हैं।

Through the Teachings of the True Guru, all worldly entanglements are eliminated.

Guru Arjan Dev ji / Raag Sriraag / / Ang 48

ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥੧॥

अंदरु लगा राम नामि अम्रित नदरि निहालु ॥१॥

Anddaru lagaa raam naami ammmrit nadari nihaalu ||1||

ਉਸ ਦਾ ਹਿਰਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਉਸ ਦਾ ਹਿਰਦਾ ਖਿੜ ਆਉਂਦਾ ਹੈ ॥੧॥

जब अन्तर्मन राम नाम के सिमरन में लीन हो गया तो मैं गुरु की कृपा से कृतार्थ हो गया।॥ १॥

The Name of the Lord is firmly implanted within my mind; through His Ambrosial Glance of Grace, I am exalted and enraptured. ||1||

Guru Arjan Dev ji / Raag Sriraag / / Ang 48


ਮਨ ਮੇਰੇ ਸਤਿਗੁਰ ਸੇਵਾ ਸਾਰੁ ॥

मन मेरे सतिगुर सेवा सारु ॥

Man mere satigur sevaa saaru ||

ਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਧਿਆਨ ਨਾਲ ਕਰ ।

हे मेरे मन ! सतिगुरु की सेवा श्रेष्ठ है।

O my mind, serve the True Guru.

Guru Arjan Dev ji / Raag Sriraag / / Ang 48

ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ ਰਹਾਉ ॥

करे दइआ प्रभु आपणी इक निमख न मनहु विसारु ॥ रहाउ ॥

Kare daiaa prbhu aapa(nn)ee ik nimakh na manahu visaaru || rahaau ||

ਪਰਮਾਤਮਾ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਭੀ ਆਪਣੇ ਮਨ ਤੋਂ ਨਾਹ ਭੁਲਾ । ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਪਰਮਾਤਮਾ ਉਸ ਉੱਤੇ ਆਪਣੀ ਮਿਹਰ ਕਰਦਾ ਹੈ ॥੨॥

उस प्रभु को एक पल के लिए भी विस्मृत मत करना, तभी वह तुझ पर कृपा-दृष्टि करेगा ॥ रहाउ॥

God Himself grants His Grace; do not forget Him, even for an instant. || Pause ||

Guru Arjan Dev ji / Raag Sriraag / / Ang 48


ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ ॥

गुण गोविंद नित गावीअहि अवगुण कटणहार ॥

Gu(nn) govindd nit gaaveeahi avagu(nn) kata(nn)ahaar ||

(ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਵਣੇ ਚਾਹੀਦੇ ਹਨ, ਪਰਮਾਤਮਾ ਦੇ ਗੁਣ ਸਾਰੇ ਔਗੁਣਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਹਨ ।

हमें प्रतिदिन उस गोविन्द-प्रभु का यशगान करना चाहिए, जो मनुष्य के समस्त अवगुणों को निवृत्त करने वाला है।

Continually sing the Glorious Praises of the Lord of the Universe, the Destroyer of demerits.

Guru Arjan Dev ji / Raag Sriraag / / Ang 48

ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥

बिनु हरि नाम न सुखु होइ करि डिठे बिसथार ॥

Binu hari naam na sukhu hoi kari dithe bisathaar ||

ਅਸਾਂ ਮਾਇਆ ਦੇ ਅਨੇਕਾਂ ਖਿਲਾਰੇ ਕਰ ਕੇ ਵੇਖ ਲਿਆ ਹੈ (ਭਾਵ, ਇਹ ਯਕੀਨ ਜਾਣੋ ਕਿ ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰਿਆਂ) ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ।

अनेक व्यक्तियों ने माया के प्रपंच करके देख लिए हैं किन्तु हरि-नाम के अलावा सुख नहीं मिलता।

Without the Name of the Lord, there is no peace. Having tried all sorts of ostentatious displays, I have come to see this.

Guru Arjan Dev ji / Raag Sriraag / / Ang 48

ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ ॥੨॥

सहजे सिफती रतिआ भवजलु उतरे पारि ॥२॥

Sahaje siphatee ratiaa bhavajalu utare paari ||2||

ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਪਿਆਰ ਪਾਇਆਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥੨॥

जो व्यक्ति भगवान की उपमा करने में मग्न रहते हैं, वे सहज ही भवसागर से पार हो जाते हैं ॥ २ ॥

Intuitively imbued with His Praises, one is saved, crossing over the terrifying world-ocean. ||2||

Guru Arjan Dev ji / Raag Sriraag / / Ang 48


ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥

तीरथ वरत लख संजमा पाईऐ साधू धूरि ॥

Teerath varat lakh sanjjamaa paaeeai saadhoo dhoori ||

(ਹੇ ਭਾਈ!) ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ । ਇਹੀ ਹੈ ਤੀਰਥਾਂ ਦੇ ਇਸ਼ਨਾਨ, ਇਹੀ ਹੈ ਵਰਤ ਰੱਖਣੇ, ਇਹੀ ਹੈ ਇੰਦ੍ਰੀਆਂ ਨੂੰ ਵੱਸ ਕਰਨ ਦੇ ਲੱਖਾਂ ਉੱਦਮ ।

लाखों तीर्थों के स्नान, लाखों व्रत रखने व इन्द्रियों को विषय-विकारों से रोकने का फल संतजनों की चरण-धूलि ग्रहण करने से ही प्राप्त हो जाता है।

The merits of pilgrimages, fasts and hundreds of thousands of techniques of austere self-discipline are found in the dust of the feet of the Holy.

Guru Arjan Dev ji / Raag Sriraag / / Ang 48

ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ ॥

लूकि कमावै किस ते जा वेखै सदा हदूरि ॥

Looki kamaavai kis te jaa vekhai sadaa hadoori ||

(ਪਰਮਾਤਮਾ ਇਹਨਾਂ ਬਾਹਰਲੇ ਧਾਰਮਿਕ ਸੰਜਮਾਂ ਨਾਲ ਨਹੀਂ ਪਤੀਜਦਾ, ਉਹ ਤਾਂ) ਜੀਵਾਂ ਦੇ ਅੰਗ-ਸੰਗ ਰਹਿ ਕੇ ਸਦਾ (ਜੀਵਾਂ ਦੇ ਸਭ-ਲੁਕਾਵੇਂ ਕੀਤੇ ਕੰਮ ਭੀ) ਵੇਖਦਾ ਹੈ (ਫਿਰ ਭੀ ਮੂਰਖ ਮਨੁੱਖ) ਕਿਸ ਤੋਂ ਲੁਕ ਕੇ (ਮੰਦੇ ਕਰਮ) ਕਰਦਾ ਹੈ?

हे भाई ! मानव किससे छिपकर पाप कमाता है, जबकि वह प्रभु सदैव समक्ष देख रहा है।

From whom are you trying to hide your actions? God sees all;

Guru Arjan Dev ji / Raag Sriraag / / Ang 48

ਥਾਨ ਥਨੰਤਰਿ ਰਵਿ ਰਹਿਆ ਪ੍ਰਭੁ ਮੇਰਾ ਭਰਪੂਰਿ ॥੩॥

थान थनंतरि रवि रहिआ प्रभु मेरा भरपूरि ॥३॥

Thaan thananttari ravi rahiaa prbhu meraa bharapoori ||3||

ਪਰਮਾਤਮਾ ਤਾਂ ਹਰੇਕ ਥਾਂ ਵਿਚ ਪੂਰੇ ਤੌਰ ਤੇ ਵਿਆਪਕ ਹੈ ॥੩॥੩॥

मेरा परिपूर्ण परमेश्वर सर्वत्र व्याप्त हो रहा है ॥३॥

He is Ever-present. My God is totally pervading all places and interspaces. ||3||

Guru Arjan Dev ji / Raag Sriraag / / Ang 48


ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥

सचु पातिसाही अमरु सचु सचे सचा थानु ॥

Sachu paatisaahee amaru sachu sache sachaa thaanu ||

ਪਰਮਾਤਮਾ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਪਰਮਾਤਮਾ ਦਾ ਹੁਕਮ ਅੱਟਲ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਥਾਂ ਭੀ ਸਦਾ ਕਾਇਮ ਰਹਿਣ ਵਾਲਾ ਹੈ ।

सत्य परमेश्वर का साम्राज्य सत्य है, उसका आदेश भी सत्य है, उस सत्य परमेश्वर का स्थिर रहने वाला स्थान भी सत्य है।

True is His Empire, and True is His Command. True is His Seat of True Authority.

Guru Arjan Dev ji / Raag Sriraag / / Ang 48

ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ ॥

सची कुदरति धारीअनु सचि सिरजिओनु जहानु ॥

Sachee kudarati dhaareeanu sachi sirajionu jahaanu ||

ਉਸ ਸਦਾ-ਥਿਰ ਪਰਮਾਤਮਾ ਨੇ ਅਟੱਲ ਕੁਦਰਤਿ ਰਚੀ ਹੋਈ ਹੈ, ਤੇ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ ।

उसने सत्य शक्ति धारण की हुई है और उसने सत्य-सृष्टि की रचना की हुई है।

True is the Creative Power which He has created. True is the world which He has fashioned.

Guru Arjan Dev ji / Raag Sriraag / / Ang 48

ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ ॥੪॥੧੬॥੮੬॥

नानक जपीऐ सचु नामु हउ सदा सदा कुरबानु ॥४॥१६॥८६॥

Naanak japeeai sachu naamu hau sadaa sadaa kurabaanu ||4||16||86||

ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ । ਹੇ ਨਾਨਕ! (ਆਖ-) ਮੈਂ ਉਸ ਪਰਮਾਤਮਾ ਤੋਂ ਸਦਾ ਹੀ ਸਦਕੇ ਜਾਂਦਾ ਹਾਂ ॥੪॥੧੬॥੮੬॥

हे नानक ! मैं उस पर कुर्बान जाता हूँ, जो सत्यस्वरूप परमात्मा का नाम-सिमरन करता है ॥ ४ ॥ १६ ॥ ८६ ॥

O Nanak, chant the True Name; I am forever and ever a sacrifice to Him. ||4||16||86||

Guru Arjan Dev ji / Raag Sriraag / / Ang 48


ਸਿਰੀਰਾਗੁ ਮਹਲਾ ੫ ॥

सिरीरागु महला ५ ॥

Sireeraagu mahalaa 5 ||

श्रीरागु महला ५ ॥

Siree Raag, Fifth Mehl:

Guru Arjan Dev ji / Raag Sriraag / / Ang 48

ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥

उदमु करि हरि जापणा वडभागी धनु खाटि ॥

Udamu kari hari jaapa(nn)aa vadabhaagee dhanu khaati ||

(ਹੇ ਮਨ!) ਉੱਦਮ ਕਰ ਕੇ ਪਰਮਾਤਮਾ ਦਾ ਨਾਮ ਸਿਮਰ, ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ ।

हे भाग्यवान पुरुष ! परिश्रम करके हरि नाम सिमरन रूपी आत्म-धन एकत्र करो।

Make the effort and chant the Lord's Name. O very fortunate ones earn this wealth.

Guru Arjan Dev ji / Raag Sriraag / / Ang 48

ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥੧॥

संतसंगि हरि सिमरणा मलु जनम जनम की काटि ॥१॥

Santtasanggi hari simara(nn)aa malu janam janam kee kaati ||1||

ਸਾਧ ਸੰਗਤਿ ਵਿਚ ਰਹਿ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਿਆਂ ਤੂੰ ਜਨਮਾਂ ਜਨਮਾਂ ਵਿਚ ਕੀਤੇ ਵਿਕਾਰਾਂ ਦੀ ਮੈਲ ਦੂਰ ਕਰ ਲਏਂਗਾ ॥੧॥

सत्संग में जाकर हरि नाम का सिमरन किया जाता है, जिससे जन्म-जन्म के पापों की मैल कट जाती है। १॥

In the Society of the Saints, meditate in remembrance on the Lord, and wash off the filth of countless incarnations. ||1||

Guru Arjan Dev ji / Raag Sriraag / / Ang 48


ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥

मन मेरे राम नामु जपि जापु ॥

Man mere raam naamu japi jaapu ||

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ (ਦੇ ਨਾਮ) ਦਾ ਜਾਪ ਜਪ ।

हे मेरे मन ! राम-नाम रूपी जाप का सिमरन करो।

O my mind, chant and meditate on the Name of the Lord.

Guru Arjan Dev ji / Raag Sriraag / / Ang 48

ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥

मन इछे फल भुंचि तू सभु चूकै सोगु संतापु ॥ रहाउ ॥

Man ichhe phal bhuncchi too sabhu chookai sogu santtaapu || rahaau ||

(ਸਿਮਰਨ ਦੀ ਬਰਕਤਿ ਨਾਲ) ਤੂੰ ਮਨ-ਭਾਉਂਦੇ ਫਲ ਪ੍ਰਾਪਤ ਕਰੇਂਗਾ, ਤੇ ਤੇਰਾ ਸਾਰਾ ਦੁੱਖ ਕਲੇਸ਼ ਸਹਮ ਦੂਰ ਹੋ ਜਾਇਗਾ । ਰਹਾਉ ।

इससे तुझे मनोवांछित फल प्राप्त होंगे और तुम्हारे दुख तथा संताप सब नष्ट हो जाएँगे। ॥ रहाउ ॥

Enjoy the fruits of your mind's desires; all suffering and sorrow shall depart. || Pause ||

Guru Arjan Dev ji / Raag Sriraag / / Ang 48


ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥

जिसु कारणि तनु धारिआ सो प्रभु डिठा नालि ॥

Jisu kaara(nn)i tanu dhaariaa so prbhu dithaa naali ||

(ਹੇ ਭਾਈ!) ਇਸੇ ਮਨੋਰਥ ਵਾਸਤੇ ਤੂੰ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ (ਜਿਸ ਮਨੁੱਖ ਨੇ ਇਹ ਮਨੋਰਥ ਪੂਰਾ ਕੀਤਾ ਹੈ, ਪ੍ਰਭੂ ਦਾ ਨਾਮ ਸਿਮਰਿਆ ਹੈ, ਉਸ ਨੇ) ਉਸ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਲਿਆ ਹੈ ।

जिस भगवान को पाने के लिए यह मानव-देह को धारण किया है, वह प्रभु अपने अंग-संग ही देख लिया है।

For His sake, you assumed this body; see God always with you.

Guru Arjan Dev ji / Raag Sriraag / / Ang 48

ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥

जलि थलि महीअलि पूरिआ प्रभु आपणी नदरि निहालि ॥२॥

Jali thali maheeali pooriaa prbhu aapa(nn)ee nadari nihaali ||2||

(ਉਸ ਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ) ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਮੌਜੂਦ ਹੈ ਤੇ (ਸਭ ਜੀਵਾਂ ਨੂੰ) ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ ॥੨॥

वह परिपूर्ण प्रभु जल में, धरती में, गगन में सर्वत्र व्यापक है, वह सब प्राणियों को दया की दृष्टि से देखता है ॥२॥

God is pervading the water, the land and the sky; He sees all with His Glance of Grace. ||2||

Guru Arjan Dev ji / Raag Sriraag / / Ang 48


ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥

मनु तनु निरमलु होइआ लागी साचु परीति ॥

Manu tanu niramalu hoiaa laagee saachu pareeti ||

ਜਿਸ ਮਨੁੱਖ ਦੀ ਪ੍ਰੀਤਿ ਸਦਾ-ਥਿਰ ਪਰਮਾਤਮਾ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਉਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ।

सच्चे स्वामी प्रभु के साथ प्रीति लगाने से तन-मन सभी पवित्र हो जाते हैं।

The mind and body become spotlessly pure, enshrining love for the True Lord.

Guru Arjan Dev ji / Raag Sriraag / / Ang 48

ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥

चरण भजे पारब्रहम के सभि जप तप तिन ही कीति ॥३॥

Chara(nn) bhaje paarabrham ke sabhi jap tap tin hee keeti ||3||

ਜਿਸ ਮਨੁੱਖ ਨੇ ਅਕਾਲ ਪੁਰਖ ਦੇ ਚਰਨ ਸੇਵੇ ਹਨ, ਮਾਨੋ, ਸਾਰੇ ਜਪ ਸਾਰੇ ਤਪ ਉਸੇ ਨੇ ਹੀ ਕਰ ਲਏ ਹਨ ॥੩॥

जो प्राणी प्रभु के चरणों का ध्यान करता है, मानो उसने समस्त जप-तप (उपासना-तपस्या) कर लिए हैं।॥३॥

One who dwells upon the Feet of the Supreme Lord God has truly performed all meditations and austerities. ||3||

Guru Arjan Dev ji / Raag Sriraag / / Ang 48


ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥

रतन जवेहर माणिका अम्रितु हरि का नाउ ॥

Ratan javehar maa(nn)ikaa ammmritu hari kaa naau ||

ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ (ਹੀ ਅਸਲੀ) ਰਤਨ ਜਵਾਹਰ ਤੇ ਮੋਤੀ ਹੈ,

अमृत रूपी हरि का नाम हीरे, जवाहररत्नों की भाँति अमूल्य है।

The Ambrosial Name of the Lord is a Gem, a Jewel, a Pearl.

Guru Arjan Dev ji / Raag Sriraag / / Ang 48

ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭॥

सूख सहज आनंद रस जन नानक हरि गुण गाउ ॥४॥१७॥८७॥

Sookh sahaj aanandd ras jan naanak hari gu(nn) gaau ||4||17||87||

(ਕਿਉਂਕਿ ਨਾਮ ਦੀ ਬਰਕਤਿ ਨਾਲ ਹੀ) ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ । ਹੇ ਦਾਸ ਨਾਨਕ! ਸਦਾ ਪ੍ਰਭੂ ਦੇ ਗੁਣ ਗਾ ॥੪॥੧੭॥੮੭॥

हे नानक ! जिसने प्रेम भाव से भगवान की महिमा का गायन किया है, उसे सहज ही अच्युत सुख के आनंद का रस प्राप्त हुआ है ॥४॥१७॥८७॥

The essence of intuitive peace and bliss is obtained, O servant Nanak, by singing the Glories of God. ||4||17||87||

Guru Arjan Dev ji / Raag Sriraag / / Ang 48


ਸਿਰੀਰਾਗੁ ਮਹਲਾ ੫ ॥

सिरीरागु महला ५ ॥

Sireeraagu mahalaa 5 ||

श्रीरागु महला ५ ॥

Siree Raag, Fifth Mehl:

Guru Arjan Dev ji / Raag Sriraag / / Ang 48

ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥

सोई सासतु सउणु सोइ जितु जपीऐ हरि नाउ ॥

Soee saasatu sau(nn)u soi jitu japeeai hari naau ||

(ਪਰ ਹੇ ਮਨ! ਗੁਰੂ ਦੀ ਸਰਨ ਪਿਆਂ ਹੀ ਨਾਮ ਸਿਮਰ ਸਕੀਦਾ ਹੈ) ਉਹ ਗੁਰੂ ਹੀ ਸ਼ਾਸਤ੍ਰ ਹੈ, ਉਹ ਗੁਰੂ ਹੀ ਜੋਤਿਸ਼-ਸ਼ਾਸਤ੍ਰ ਹੈ, ਕਿਉਂਕਿ ਉਸ (ਗੁਰੂ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ।

वह धार्मिक शास्त्र उचित है और वही शगुन शुभ है जिसके द्वारा हरि-नाम का सिमरन किया जाए।

That is the essence of the scriptures, and that is a good omen, by which one comes to chant the Name of the Lord.

Guru Arjan Dev ji / Raag Sriraag / / Ang 48

ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥

चरण कमल गुरि धनु दीआ मिलिआ निथावे थाउ ॥

Chara(nn) kamal guri dhanu deeaa miliaa nithaave thaau ||

ਜਿਸ ਨਿਆਸਰੇ ਬੰਦੇ ਨੂੰ ਭੀ ਗੁਰੂ ਨੇ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੀਤਿ ਦਾ ਧਨ ਦਿੱਤਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲ ਜਾਂਦਾ ਹੈ ।

जिस मानव जीव को गुरु ने चरण कमल रूप धन दिया है उस आश्रयहीन व्यक्ति को आश्रय मिल गया।

The Guru has given me the Wealth of the Lotus Feet of the Lord, and I, without shelter, have now obtained Shelter.

Guru Arjan Dev ji / Raag Sriraag / / Ang 48

ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ ॥

साची पूंजी सचु संजमो आठ पहर गुण गाउ ॥

Saachee poonjjee sachu sanjjamo aath pahar gu(nn) gaau ||

(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹੁ, ਇਹ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ, ਇਹੀ ਇੰਦ੍ਰੀਆਂ ਨੂੰ ਕਾਬੂ ਕਰਨ ਦਾ ਅਟੱਲ ਸਾਧਨ ਹੈ ।

आठ पहर भगवान के गुणों का गायन करना ही सत्य राशि है तथा सत्य संयम है।

The True Capital, and the True Way of Life, comes by chanting His Glories, twenty-four hours a day.

Guru Arjan Dev ji / Raag Sriraag / / Ang 48

ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥੧॥

करि किरपा प्रभु भेटिआ मरणु न आवणु जाउ ॥१॥

Kari kirapaa prbhu bhetiaa mara(nn)u na aava(nn)u jaau ||1||

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਨੂੰ) ਪ੍ਰਭੂ ਮਿਹਰ ਕਰ ਕੇ ਮਿਲ ਪੈਂਦਾ ਹੈ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ॥੧॥

भगवान स्वयं जिनको कृपा करके मिला है वह जन्म-मरण के चक्कर से मुक्त हो जाता है।॥१॥

Granting His Grace, God meets us, and we no longer die, or come or go in reincarnation. ||1||

Guru Arjan Dev ji / Raag Sriraag / / Ang 48


ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥

मेरे मन हरि भजु सदा इक रंगि ॥

Mere man hari bhaju sadaa ik ranggi ||

ਹੇ ਮੇਰੇ ਮਨ! ਪਰਮਾਤਮਾ ਦੇ ਪਿਆਰ ਵਿਚ (ਜੁੜ ਕੇ) ਸਦਾ ਪਰਮਾਤਮਾ ਦਾ ਭਜਨ ਕਰ ।

हे मेरे मन ! तू सदैव एकाग्रचित होकर भगवान का भजन किया कर,

O my mind, vibrate and meditate forever on the Lord, with single-minded love.

Guru Arjan Dev ji / Raag Sriraag / / Ang 48

ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥੧॥ ਰਹਾਉ ॥

घट घट अंतरि रवि रहिआ सदा सहाई संगि ॥१॥ रहाउ ॥

Ghat ghat anttari ravi rahiaa sadaa sahaaee sanggi ||1|| rahaau ||

ਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ, ਉਹ ਸਦਾ ਸਹੈਤਾ ਕਰਨ ਵਾਲਾ ਹੈ, ਤੇ ਉਹ ਸਦਾ ਅੰਗ-ਸੰਗ ਰਹਿੰਦਾ ਹੈ ॥੧॥ ਰਹਾਉ ॥

चूंकि भगवान तो प्रत्येक हृदय के अन्दर समाया हुआ है तथा जीव के साथ होकर सहायता करता है॥१॥ रहाउ॥

He is contained deep within each and every heart. He is always with you, as your Helper and Support. ||1|| Pause ||

Guru Arjan Dev ji / Raag Sriraag / / Ang 48


ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥

सुखा की मिति किआ गणी जा सिमरी गोविंदु ॥

Sukhaa kee miti kiaa ga(nn)ee jaa simaree govinddu ||

ਜਦੋਂ ਮੈਂ ਧਰਤੀ ਦੇ ਪਾਲਕ ਪ੍ਰਭੂ ਨੂੰ ਸਿਮਰਦਾ ਹਾਂ (ਉਸ ਵੇਲੇ ਇਤਨੇ ਸੁਖ ਅਨੁਭਵ ਹੁੰਦੇ ਹਨ ਕਿ) ਮੈਂ ਉਹਨਾਂ ਸੁਖਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ ।

जब प्रभु स्मरण किया तो इतने सुखों की उपलब्धि होती है कि उनकी गिनती नहीं हो सकती।

How can I measure the happiness of meditating on the Lord of the Universe?

Guru Arjan Dev ji / Raag Sriraag / / Ang 48

ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥

जिन चाखिआ से त्रिपतासिआ उह रसु जाणै जिंदु ॥

Jin chaakhiaa se tripataasiaa uh rasu jaa(nn)ai jinddu ||

ਜਿਨ੍ਹਾਂ ਬੰਦਿਆਂ ਨੇ ਨਾਮ-ਰਸ ਚੱਖਿਆ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦੇ ਹਨ; (ਪਰ ਜੇਹੜੀ ਜਿੰਦ ਨਾਮ ਜਪਦੀ ਹੈ) ਉਹੀ ਜਿੰਦ ਉਸ ਨਾਮ-ਰਸ ਨੂੰ ਸਮਝਦੀ ਹੈ ।

जिसने भी हरि रस को चखा है, वह तृप्त हो गया तथा उस रस को वही आत्मा जानती है।

Those who taste it are satisfied and fulfilled; their souls know this Sublime Essence.

Guru Arjan Dev ji / Raag Sriraag / / Ang 48


Download SGGS PDF Daily Updates ADVERTISE HERE