Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਸਲੋਕੁ ਮਃ ੧ ॥
सलोकु मः १ ॥
Saloku M: 1 ||
श्लोक महला १॥
Shalok, First Mehl:
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥
नानक मेरु सरीर का इकु रथु इकु रथवाहु ॥
Naanak meru sareer kaa iku rathu iku rathavaahu ||
ਹੇ ਨਾਨਕ! ਚੌਰਾਸੀਹ ਲੱਖ ਜੂਨਾਂ ਵਿਚੋਂ ਸ਼ਿਰੋਮਣੀ ਮਨੁੱਖਾ ਸਰੀਰ ਦਾ ਇਕ ਰਥ ਹੈ ਤੇ ਇਕ ਰਥਵਾਹੀ ਹੈ (ਭਾਵ, ਇਹ ਜ਼ਿੰਦਗੀ ਦਾ ਇਕ ਲੰਮਾ ਸਫ਼ਰ ਹੈ, ਮਨੁੱਖ ਮੁਸਾਫ਼ਰ ਹੈ; ਇਸ ਲੰਮੇ ਸਫ਼ਰ ਨੂੰ ਸੌਖੇ ਤਰੀਕੇ ਨਾਲ ਤੈ ਕਰਨ ਵਾਸਤੇ ਜੀਵ ਸਮੇ ਦੇ ਪਰਭਾਵ ਵਿਚ ਆਪਣੀ ਮਤ ਅਨੁਸਾਰ ਕਿਸੇ ਨ ਕਿਸੇ ਦੀ ਅਗਵਾਈ ਵਿਚ ਤੁਰ ਰਹੇ ਹਨ, ਕਿਸੇ ਨ ਕਿਸੇ ਦਾ ਆਸਰਾ ਤੱਕ ਰਹੇ ਹਨ । ਪਰ ਜਿਉਂ ਜਿਉਂ ਸਮਾ ਗੁਜ਼ਰਦਾ ਜਾ ਰਿਹਾ ਹੈ, ਜੀਵਾਂ ਦੇ ਸੁਭਾਉ ਬਦਲ ਰਹੇ ਹਨ, ਇਸ ਵਾਸਤੇ ਜੀਵਾਂ ਦਾ ਆਪਣੀ ਜ਼ਿੰਦਗੀ ਦਾ ਨਿਸ਼ਾਨਾ, ਜ਼ਿੰਦਗੀ ਦਾ ਮਨੋਰਥ ਭੀ ਬਦਲ ਰਿਹਾ ਹੈ; ਤਾਂ ਤੇ)
हे नानक ! चौरासी लाख योनियों में सुमेर पर्वत समान मानव-शरीर सर्वोच्च है। इस शरीर का एक रथ एवं एक रथवान है।
O Nanak, the soul of the body has one chariot and one charioteer.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥
जुगु जुगु फेरि वटाईअहि गिआनी बुझहि ताहि ॥
Jugu jugu pheri vataaeeahi giaanee bujhahi taahi ||
ਹਰੇਕ ਜੁਗ ਵਿਚ ਇਹ ਰਥ ਤੇ ਰਥਵਾਹੀ ਮੁੜ ਮੁੜ ਬਦਲਦੇ ਰਹਿੰਦੇ ਹਨ, ਇਸ ਭੇਦ ਨੂੰ ਸਿਆਣੇ ਮਨੁੱਖ ਸਮਝਦੇ ਹਨ ।
युग-युग के पश्चात् ये बदलते रहते हैं और ज्ञानी पुरुष ही इस भेद को समझते हैं।
In age after age they change; the spiritually wise understand this.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥
सतजुगि रथु संतोख का धरमु अगै रथवाहु ॥
Satajugi rathu santtokh kaa dharamu agai rathavaahu ||
ਸਤਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਸੰਤੋਖ' ਹੁੰਦਾ ਹੈ ਤੇ ਰਥਵਾਹੀ 'ਧਰਮ' ਹੈ (ਭਾਵ, ਜਦੋਂ ਮਨੁੱਖਾਂ ਦਾ ਆਮ ਤੌਰ ਤੇ ਜ਼ਿੰਦਗੀ ਦਾ ਨਿਸ਼ਾਨਾ 'ਧਰਮ' ਹੋਵੇ, 'ਧਰਮ' ਜੀਵਨ-ਮਨੋਰਥ ਹੋਣ ਕਰਕੇ ਸੁਤੇ ਹੀ 'ਸੰਤੋਖ' ਉਹਨਾਂ ਦੀ ਸਵਾਰੀ ਹੁੰਦਾ ਹੈ, 'ਸੰਤੋਖ' ਵਾਲਾ ਸੁਭਾਉ ਜੀਵਾਂ ਦੇ ਅੰਦਰ ਪਰਬਲ ਹੁੰਦਾ ਹੈ । ਇਹ ਜੀਵ, ਮਾਨੋ, ਸਤਜੁਗੀ ਹਨ, ਸਤਜੁਗ ਵਿਚ ਵੱਸ ਰਹੇ ਹਨ) ।
सतियुग में मानव-शरीर का रथ संतोष का था और धर्म रथवान था।
In the Golden Age of Sat Yuga, contentment was the chariot and righteousness the charioteer.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
त्रेतै रथु जतै का जोरु अगै रथवाहु ॥
Tretai rathu jatai kaa joru agai rathavaahu ||
ਤ੍ਰੇਤੇ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਜਤੁ' ਹੈ ਤੇ ਇਸ 'ਜਤ' ਰੂਪ ਰਥ ਦੇ ਅੱਗੇ ਰਥਵਾਹੀ 'ਜੋਰੁ' ਹੈ (ਭਾਵ, ਜਦੋਂ ਮਨੁੱਖਾਂ ਦਾ ਜ਼ਿੰਦਗੀ ਦਾ ਨਿਸ਼ਾਨਾ 'ਸੂਰਮਤਾ' (Chivalry) ਹੋਵੇ, ਤਦੋਂ ਸੁਤੇ ਹੀ 'ਜਤੁ' ਉਹਨਾਂ ਦੀ ਸਵਾਰੀ ਹੁੰਦਾ ਹੈ । 'ਸੂਰਮਤਾ' ਦੇ ਪਿਆਰੇ ਮਨੁੱਖਾਂ ਦੇ ਅੰਦਰ 'ਜਤੀ' ਰਹਿਣ ਦਾ ਵਲਵਲਾ ਸਭ ਤੋਂ ਵਧੀਕ ਪਰਬਲ ਹੁੰਦਾ ਹੈ । )
त्रैता युग में (मानव-शरीर का) रथ यतीत्व का था और बाहुबल रथवान था।
In the Silver Age of Traytaa Yuga, celibacy was the chariot and power the charioteer.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥
दुआपुरि रथु तपै का सतु अगै रथवाहु ॥
Duaapuri rathu tapai kaa satu agai rathavaahu ||
ਦੁਆਪਰ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਤਪੁ' ਹੈ ਤੇ ਇਸ 'ਤਪ' ਰੂਪ ਰਥ ਦੇ ਅੱਗੇ ਰਥਵਾਹੀ 'ਸਤੁ' ਹੁੰਦਾ ਹੈ (ਭਾਵ, ਜਦੋਂ ਮਨੁੱਖਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਉੱਚਾ ਆਚਰਨ ਹੋਵੇ, ਤਦੋਂ ਸੁਤੇ ਹੀ 'ਤਪ' ਉਹਨਾਂ ਦੀ ਸਵਾਰੀ ਹੁੰਦਾ ਹੈ । 'ਉੱਚੇ ਆਚਰਨ' ਦੇ ਆਸ਼ਕ ਆਪਣੇ ਸਰੀਰਕ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਣ ਦੀ ਖ਼ਾਤਰ ਕਈ ਤਰ੍ਹਾਂ ਦੇ ਤਪ, ਕਸ਼ਟ ਝੱਲਦੇ ਹਨ) ।
द्वापर युग में (मानव-शरीर का) रथ तपस्या का था और सत्य रथवान था।
In the Brass Age of Dwaapar Yuga, penance was the chariot and truth the charioteer.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥
कलजुगि रथु अगनि का कूड़ु अगै रथवाहु ॥१॥
Kalajugi rathu agani kaa koo(rr)u agai rathavaahu ||1||
ਕਲਜੁਗ ਵਿਚ ਮਨੁੱਖਾ-ਸਰੀਰ ਦਾ ਰਥ ਤ੍ਰਿਸ਼ਨਾ-ਅੱਗ ਹੈ ਤੇ ਇਸ 'ਅੱਗ' ਰੂਪ ਰਥ ਦੇ ਅੱਗੇ ਰਥਵਾਹੀ 'ਕੂੜੁ' ਹੈ (ਭਾਵ, ਜਦੋਂ ਜੀਵਾਂ ਦਾ ਜ਼ਿੰਦਗੀ ਦਾ ਮਨੋਰਥ 'ਕੂੜੁ' ਠੱਗੀ ਆਦਿਕ ਹੋਵੇ ਤਦੋਂ ਸੁਤੇ ਹੀ 'ਤ੍ਰਿਸ਼ਨਾ' ਰੂਪ ਅੱਗ ਉਹਨਾਂ ਦੀ ਸਵਾਰੀ ਹੁੰਦੀ ਹੈ । ਕੂੜ ਠੱਗੀ ਤੋਂ ਵਿਕੇ ਹੋਏ ਮਨੁੱਖਾਂ ਦੇ ਅੰਦਰ ਤ੍ਰਿਸ਼ਨਾ ਅੱਗ ਭੜਕਦੀ ਰਹਿੰਦੀ ਹੈ) ॥੧॥
कलियुग में (मानव शरीर का) रथ तृष्णा रूपी अग्नि का रथ है और झूठ इसका रथवान है॥ १॥
In the Iron Age of Kali Yuga, fire is the chariot and falsehood the charioteer. ||1||
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਮਃ ੧ ॥
मः १ ॥
M:h 1 ||
महला १॥
First Mehl:
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥
साम कहै सेत्मबरु सुआमी सच महि आछै साचि रहे ॥
Saam kahai setambbaru suaamee sach mahi aachhai saachi rahe ||
ਸਾਮ ਵੇਦ ਆਖਦਾ ਹੈ ਕਿ (ਭਾਵ, ਸਤਜੁਗ ਵਿਚ) ਜਗਤ ਦੇ ਮਾਲਕ (ਸੁਆਮੀ) ਦਾ ਨਾਮ 'ਸੇਤੰਬਰੁ' (ਪਰਸਿੱਧ) ਹੈ (ਭਾਵ, ਤਦੋਂ ਰੱਬ ਨੂੰ 'ਸੇਤੰਬਰ' ਮੰਨ ਕੇ ਪੂਜਾ ਹੋ ਰਹੀ ਸੀ), ਜੋ ਸਦਾ 'ਸੱਚ' ਵਿਚ ਟਿਕਿਆ ਰਹਿੰਦਾ ਹੈ;
सामवेद कहता है कि जगत का स्वामी प्रभु श्वेत-वस्त्रों वाला है। सतियुग में प्रत्येक मनुष्य सत्य को चाहता था, सत्य में विचरता था
The Sama Veda says that the Lord Master is robed in white; in the Age of Truth, everyone desired Truth, abided in Truth,
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਸਭੁ ਕੋ ਸਚਿ ਸਮਾਵੈ ॥
सभु को सचि समावै ॥
Sabhu ko sachi samaavai ||
ਤਦੋਂ ਹਰੇਕ ਜੀਵ 'ਸੱਚ' ਵਿਚ ਲੀਨ ਹੁੰਦਾ ਹੈ ('ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ'); (ਜਦੋਂ ਆਮ ਤੌਰ ਤੇ ਹਰੇਕ ਜੀਵ 'ਸੱਚ' ਵਿਚ, 'ਧਰਮੁ' ਵਿਚ ਦ੍ਰਿੜ੍ਹ ਸੀ, ਤਦੋਂ ਸਤਜੁਗ ਵਰਤ ਰਿਹਾ ਸੀ) ।
और सत्य में ही समा जाता था।
and was merged in the Truth.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਰਿਗੁ ਕਹੈ ਰਹਿਆ ਭਰਪੂਰਿ ॥
रिगु कहै रहिआ भरपूरि ॥
Rigu kahai rahiaa bharapoori ||
ਰਿਗਵੇਦ ਆਖਦਾ ਹੈ ਕਿ (ਭਾਵ, ਤ੍ਰੇਤੇ ਜੁਗ ਵਿਚ) (ਸ੍ਰੀ) ਰਾਮ (ਜੀ) ਦਾ ਨਾਮ ਹੀ ਸਾਰੇ ਸਭ ਥਾਈਂ ਵਿਆਪਕ ਹੈ,
ऋग्वेद कहता है कि प्रभु सर्वव्यापक है
The Rig Veda says that God is permeating and pervading everywhere;
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਰਾਮ ਨਾਮੁ ਦੇਵਾ ਮਹਿ ਸੂਰੁ ॥
राम नामु देवा महि सूरु ॥
Raam naamu devaa mahi sooru ||
(ਸ੍ਰੀ) ਰਾਮ (ਜੀ) ਦਾ ਨਾਮ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਹੈ ।
और सभी देवताओं में परमात्मा का राम नाम सर्वश्रेष्ठ है।
Among the deities, the Lord's Name is the most exalted.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਨਾਇ ਲਇਐ ਪਰਾਛਤ ਜਾਹਿ ॥
नाइ लइऐ पराछत जाहि ॥
Naai laiai paraachhat jaahi ||
(ਸ੍ਰੀ ਰਾਮ ਜੀ) ਦਾ ਨਾਮ ਲਿਆਂ (ਹੀ) ਪਾਪ ਦੂਰ ਹੋ ਜਾਂਦੇ ਹਨ,
राम नाम के सुमिरन द्वारा प्रायश्चित हो जाता है अर्थात् पाप निवृत हो जाते हैं।
Chanting the Name, sins depart;
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਨਾਨਕ ਤਉ ਮੋਖੰਤਰੁ ਪਾਹਿ ॥
नानक तउ मोखंतरु पाहि ॥
Naanak tau mokhanttaru paahi ||
ਹੇ ਨਾਨਕ! (ਰਿਗਵੇਦ ਆਖਦਾ ਹੈ ਕਿ ਜੀਵ) ਤਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਨ ।
हे नानक ! राम नाम लेने से ही मनुष्य मोक्ष प्राप्त कर लेता है।
O Nanak, then, one obtains salvation.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ ਕ੍ਰਿਸਨੁ ਜਾਦਮੁ ਭਇਆ ॥
जुज महि जोरि छली चंद्रावलि कान्ह क्रिसनु जादमु भइआ ॥
Juj mahi jori chhalee chanddraavali kaanh krisanu jaadamu bhaiaa ||
ਯਜੁਰ ਵੇਦ (ਵਿਚ ਭਾਵ, ਦੁਆਪਰ ਵਿਚ) ਜਗਤ ਦੇ ਮਾਲਕ ਦਾ ਨਾਮ ਸਾਂਵਲ 'ਜਾਦਮੁ' ਕ੍ਰਿਸ਼ਨ ਪਰਸਿੱਧ ਹੋ ਗਿਆ, ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ,
यजुर्वेद के समय (द्वापर में) यादव वंश के कृष्ण-कन्हैया हुए, जिन्होंने अपने बाहुबल से चंद्रावलि को छल लिया था।
In the Jujar Veda, Kaan Krishna of the Yaadva tribe seduced Chandraavali by force.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥
पारजातु गोपी लै आइआ बिंद्राबन महि रंगु कीआ ॥
Paarajaatu gopee lai aaiaa binddraaban mahi ranggu keeaa ||
ਜਿਸ ਨੇ ਆਪਣੀ ਗੋਪੀ (ਸਤ੍ਯਭਾਮਾ) ਦੀ ਖ਼ਾਤਰ ਪਾਰਜਾਤ ਰੁੱਖ (ਇੰਦਰ ਦੇ ਬਾਗ਼ ਵਿਚੋਂ) ਲੈ ਆਂਦਾ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਵਰਤਾਇਆ ।
श्रीकृष्ण अपनी गोपी (सत्यभामा) हेतु इन्द्र के उद्यान से पारिजात (कल्पवृक्ष) ले आए थे और वृन्दावन में कौतुक रचे तथा आनंद मनाते रहे।
He brought the Elysian Tree for his milk-maid, and revelled in Brindaaban.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥
कलि महि बेदु अथरबणु हूआ नाउ खुदाई अलहु भइआ ॥
Kali mahi bedu atharaba(nn)u hooaa naau khudaaee alahu bhaiaa ||
ਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜਗਤ ਦੇ ਮਾਲਕ ਦਾ ਨਾਮ 'ਖੁਦਾਇ' ਤੇ 'ਅਲਹੁ' ਵੱਜਣ ਲੱਗ ਪਿਆ ਹੈ;
कलयुग में अथर्ववेद प्रसिद्ध हुआ तथा उसके अनुसार प्रभु का नाम 'अल्लाह एवं 'खुदा' विख्यात हो गया।
In the Dark Age of Kali Yuga, the Atharva Veda became prominent; Allah became the Name of God.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥
नील बसत्र ले कपड़े पहिरे तुरक पठाणी अमलु कीआ ॥
Neel basatr le kapa(rr)e pahire turak pathaa(nn)ee amalu keeaa ||
ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ ਜਿਨ੍ਹਾਂ ਨੇ ਨੀਲੇ ਰੰਗ ਦਾ ਬਸਤਰ ਲੈ ਕੇ ਉਹਨਾਂ ਨੇ ਕੱਪੜੇ ਪਾਏ ਹੋਏ ਸਨ ।
लोगों ने नीले रंग के वस्त्र पहने तथा तुकों एवं मुगलों का शासन हो गया।
Men began to wear blue robes and garments; Turks and Pat'haans assumed power.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਚਾਰੇ ਵੇਦ ਹੋਏ ਸਚਿਆਰ ॥
चारे वेद होए सचिआर ॥
Chaare ved hoe sachiaar ||
ਚਾਰੇ ਵੇਦ ਸੱਚੇ ਹੋ ਗਏ ਹਨ (ਭਾਵ, ਚੌਹਾਂ ਹੀ ਜੁਗਾਂ ਵਿਚ ਜਗਤ ਦੇ ਮਾਲਕ ਦਾ ਨਾਮ ਵਖੋ-ਵਖਰਾ ਵੱਜਦਾ ਰਿਹਾ ਹੈ, ਹਰੇਕ ਸਮੇ ਇਹੀ ਖ਼ਿਆਲ ਬਣਿਆ ਰਿਹਾ ਹੈ ਕਿ ਜੋ ਜੋ ਮਨੁੱਖ 'ਸੇਤੰਬਰ', 'ਰਾਮ', 'ਕ੍ਰਿਸ਼ਨ' ਤੇ 'ਅਲਹੁ' ਆਖ ਆਖ ਕੇ ਜਪੇਗਾ, ਉਹੀ ਮੁਕਤੀ ਪਾਏਗਾ);
इस तरह चारों वेद-सामवेद, ऋग्वेद, यजुर्वेद, अथर्ववेद सच्चे कहे गए।
The four Vedas each claim to be true.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਪੜਹਿ ਗੁਣਹਿ ਤਿਨੑ ਚਾਰ ਵੀਚਾਰ ॥
पड़हि गुणहि तिन्ह चार वीचार ॥
Pa(rr)ahi gu(nn)ahi tinh chaar veechaar ||
ਅਤੇ ਜੋ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ, (ਭਾਵ, ਆਪੋ ਆਪਣੇ ਸਮੇ ਵਿਚ ਜੋ ਜੋ ਮਨੁੱਖ ਇਸ ਉਪਰੋਕਤ ਯਕੀਨ ਨਾਲ ਆਪਣੇ ਧਰਮ-ਪੁਸਤਕ ਪੜ੍ਹਦੇ ਤੇ ਵਿਚਾਰਦੇ ਰਹੇ ਹਨ) ਉਹ ਹੋਏ ਭੀ ਚੰਗੀਆਂ ਯੁਕਤੀਆਂ (ਚਾਰ=ਸੁੰਦਰ; ਵੀਚਾਰ=ਦਲੀਲ, ਯੁਕਤੀ) ਵਾਲੇ ਹਨ ।
उनको पढ़ने एवं अध्ययन करने से मनुष्य उनमें चार सिद्धांत प्राप्त करता है।
Reading and studying them, four doctrines are found.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਭਾਉ ਭਗਤਿ ਕਰਿ ਨੀਚੁ ਸਦਾਏ ॥
भाउ भगति करि नीचु सदाए ॥
Bhaau bhagati kari neechu sadaae ||
(ਪਰ) ਹੇ ਨਾਨਕ! ਜਦੋਂ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ (ਭਾਵ, ਅਹੰਕਾਰ ਤੋਂ ਬਚਿਆ ਰਹਿੰਦਾ ਹੈ)
हे नानक ! यदि मनुष्य प्रभु की भक्ति करके अपने आपको विनीत कहलवाए
With loving devotional worship, abiding in humility,
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਤਉ ਨਾਨਕ ਮੋਖੰਤਰੁ ਪਾਏ ॥੨॥
तउ नानक मोखंतरु पाए ॥२॥
Tau naanak mokhanttaru paae ||2||
ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ ॥੨॥
तो ही वह मोक्ष प्राप्त करता है॥ २ ॥
O Nanak, salvation is attained. ||2||
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਪਉੜੀ ॥
पउड़ी ॥
Pau(rr)ee ||
पउड़ी ॥
Pauree:
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
सतिगुर विटहु वारिआ जितु मिलिऐ खसमु समालिआ ॥
Satigur vitahu vaariaa jitu miliai khasamu samaaliaa ||
ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੂੰ ਮਿਲਣ ਕਰ ਕੇ ਮੈਂ ਮਾਲਕ ਨੂੰ ਯਾਦ ਕਰਦਾ ਹਾਂ,
मैं अपने सतिगुरु पर बलिहारी जाता हूँ, जिनके मिलन से भगवान का सिमरन किया है।
I am a sacrifice to the True Guru; meeting Him, I have come to cherish the Lord Master.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੑੀ ਨੇਤ੍ਰੀ ਜਗਤੁ ਨਿਹਾਲਿਆ ॥
जिनि करि उपदेसु गिआन अंजनु दीआ इन्ही नेत्री जगतु निहालिआ ॥
Jini kari upadesu giaan anjjanu deeaa inhee netree jagatu nihaaliaa ||
ਅਤੇ ਜਿਸ ਨੇ ਆਪਣੀ ਸਿੱਖਿਆ ਦੇ ਕੇ (ਮਾਨੋ) ਗਿਆਨ ਦਾ ਸੁਰਮਾ ਦੇ ਦਿੱਤਾ ਹੈ, (ਜਿਸ ਦੀ ਬਰਕਤਿ ਕਰਕੇ) ਮੈਂ ਇਹਨਾਂ ਅੱਖਾਂ ਨਾਲ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ ।
जिसने मुझे उपदेश देकर ज्ञान का सुरमा प्रदान किया है और इन नेत्रों से मैंने जगत के सत्य को देख लिया है।
He has taught me and given me the healing ointment of spiritual wisdom, and with these eyes, I behold the world.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
खसमु छोडि दूजै लगे डुबे से वणजारिआ ॥
Khasamu chhodi doojai lage dube se va(nn)ajaariaa ||
(ਅਤੇ ਸਮਝ ਲਿਆ ਹੈ ਕਿ) ਜੋ ਮਨੁੱਖ ਮਾਲਕ ਨੂੰ ਵਿਸਾਰ ਕੇ ਕਿਸੇ ਹੋਰ ਵਿਚ ਚਿੱਤ ਜੋੜ ਰਹੇ ਹਨ, ਉਹ ਇਸ ਸੰਸਾਰ (ਸਾਗਰ) ਵਿਚ ਡੁੱਬ ਗਏ ਹਨ ।
जो व्यापारी (प्राणी) अपने प्रभु-पति को त्यागकर द्वैतवाद में लीन हुए, वे डूब गए हैं।
Those dealers who abandon their Lord and Master and attach themselves to another, are drowned.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥
सतिगुरू है बोहिथा विरलै किनै वीचारिआ ॥
Satiguroo hai bohithaa viralai kinai veechaariaa ||
(ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ) ਸਤਗੁਰੂ ਜਹਾਜ਼ ਹੈ (ਪਰ) ਕਿਸੇ ਵਿਰਲੇ ਮਨੁੱਖ ਨੇ ਹੀ ਇਸ ਗੱਲ ਨੂੰ ਸਮਝਿਆ ਹੈ ।
सतिगुरु संसार-सागर में से पार करवाने वाला एक जहाज है, कुछ विरले पुरुष ही इसे अनुभव करते है।
The True Guru is the boat, but few are those who realize this.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਕਰਿ ਕਿਰਪਾ ਪਾਰਿ ਉਤਾਰਿਆ ॥੧੩॥
करि किरपा पारि उतारिआ ॥१३॥
Kari kirapaa paari utaariaa ||13||
(ਮੇਰੇ ਸਤਿਗੁਰੂ ਨੇ) ਮਿਹਰ ਕਰ ਕੇ ਮੈਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਕਰ ਦਿੱਤਾ ਹੈ ॥੧੩॥
अपनी कृपा करके वह उनको संसार-सागर से पार कर देता है।॥ १३॥
Granting His Grace, He carries them across. ||13||
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਸਲੋਕੁ ਮਃ ੧ ॥
सलोकु मः १ ॥
Saloku M: 1 ||
श्लोक महला १॥
Shalok, First Mehl:
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥
सिमल रुखु सराइरा अति दीरघ अति मुचु ॥
Simmmal rukhu saraairaa ati deeragh ati muchu ||
ਸਿੰਮਲ ਦਾ ਰੁੱਖ ਕੇਡਾ ਸਿੱਧਾ, ਲੰਮਾ ਤੇ ਮੋਟਾ ਹੁੰਦਾ ਹੈ ।
सेमल का वृक्ष बड़ा सीधा, अत्यंत ऊँचा एवं बहुत मोटा होता है।
The simmal tree is straight as an arrow; it is very tall, and very thick.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥
ओइ जि आवहि आस करि जाहि निरासे कितु ॥
Oi ji aavahi aas kari jaahi niraase kitu ||
(ਪਰ) ਉਹ ਪੰਛੀ ਜੋ (ਫਲ ਖਾਣ ਦੀ) ਆਸ ਰੱਖ ਕੇ (ਇਸ ਉਤੇ) ਆ ਬੈਠਦੇ ਹਨ, ਉਹ ਨਿਰਾਸ ਹੋ ਕੇ ਕਿਉਂ ਜਾਂਦੇ ਹਨ?
कितने ही पक्षी उसका फल खाने की आशा करके इसके पास आते हैं परन्तु निराश होकर चले जाते हैं।
But those birds which visit it hopefully, depart disappointed.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥
फल फिके फुल बकबके कमि न आवहि पत ॥
Phal phike phul bakabake kammi na aavahi pat ||
ਇਸ ਦਾ ਕਾਰਨ ਇਹ ਹੈ ਕਿ ਰੁੱਖ ਭਾਵੇਂ ਏਡਾ ਉੱਚਾ, ਲੰਮਾ ਤੇ ਮੋਟਾ ਹੈ, ਪਰ (ਇਸ ਦੇ) ਫਲ ਫਿੱਕੇ ਹੁੰਦੇ ਹਨ, ਤੇ ਫੁੱਲ ਬੇਸੁਆਦੇ ਹਨ, ਪੱਤਰ ਭੀ ਕਿਸੇ ਕੰਮ ਨਹੀਂ ਆਉਂਦੇ ।
चूंकि इसके फल बहुत फीके, फूल बकबके एवं पते किसी काम के नहीं होते।
Its fruits are tasteless, its flowers are nauseating, and its leaves are useless.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
मिठतु नीवी नानका गुण चंगिआईआ ततु ॥
Mithatu neevee naanakaa gu(nn) changgiaaeeaa tatu ||
ਹੇ ਨਾਨਕ! ਨੀਵੇਂ ਰਹਿਣ ਵਿਚ ਮਿਠਾਸ ਹੈ, ਗੁਣ ਹਨ, ਨੀਵਾਂ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ, ਭਾਵ, ਸਭ ਤੋਂ ਚੰਗਾ ਗੁਣ ਹੈ ।
हे नानक ! नम्रता बड़ी मीठी होती है और यह सब गुणों एवं अच्छाइयों का निचोड़ है अर्थात् सर्वोत्तम गुण है।
Sweetness and humility, O Nanak, are the essence of virtue and goodness.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥
सभु को निवै आप कउ पर कउ निवै न कोइ ॥
Sabhu ko nivai aap kau par kau nivai na koi ||
(ਭਾਵੇਂ ਆਮ ਤੌਰ ਤੇ ਜਗਤ ਵਿਚ) ਹਰੇਕ ਜੀਵ ਆਪਣੇ ਸੁਆਰਥ ਲਈ ਲਿਫਦਾ ਹੈ, ਕਿਸੇ ਦੂਜੇ ਦੀ ਖ਼ਾਤਰ ਨਹੀਂ,
हरेक मनुष्य अपने स्वार्थ हेतु झुकता है परन्तु दूसरों की भलाई हेतु कोई नहीं झुकता।
Everyone bows down to himself; no one bows down to another.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥
धरि ताराजू तोलीऐ निवै सु गउरा होइ ॥
Dhari taaraajoo toleeai nivai su gauraa hoi ||
(ਇਹ ਭੀ ਵੇਖ ਲਵੋ ਕਿ) ਜੇ ਤੱਕੜੀ ਉਤੇ ਧਰ ਕੇ ਤੋਲਿਆ ਜਾਏ (ਭਾਵ, ਜੇ ਚੰਗੀ ਤਰ੍ਹਾਂ ਪਰਖ ਕੀਤੀ ਜਾਏ ਤਾਂ ਭੀ) ਨੀਵਾਂ ਪੱਲੜਾ ਹੀ ਭਾਰਾ ਹੁੰਦਾ ਹੈ, (ਭਾਵ ਜੋ ਲਿਫਦਾ ਹੈ ਉਹੀ ਵੱਡਾ ਗਿਣੀਦਾ ਹੈ) ।
यदि कोई वस्तु तराजू पर रख कर तौली जाए तो तराजू का जो पलड़ा झुकता है, वही भारी होता है।
When something is placed on the balancing scale and weighed, the side which descends is heavier.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥
अपराधी दूणा निवै जो हंता मिरगाहि ॥
Aparaadhee doo(nn)aa nivai jo hanttaa miragaahi ||
(ਪਰ ਨਿਊਣ ਦਾ ਭਾਵ, ਮਨੋਂ ਨਿਊਣਾ ਹੈ, ਨਿਰਾ ਸਰੀਰ ਨਿਵਾਉਣਾ ਨਹੀਂ ਹੈ; ਜੇ ਸਰੀਰ ਦੇ ਨਿਵਾਉਣ ਨੂੰ ਨੀਵਾਂ ਰਹਿਣਾ ਆਖੀਦਾ ਹੋਵੇ ਤਾਂ) ਸ਼ਿਕਾਰੀ ਜੋ ਮਿਰਗ ਮਾਰਦਾ ਫਿਰਦਾ ਹੈ, ਲਿਫ ਕੇ ਦੋਹਰਾ ਹੋ ਜਾਂਦਾ ਹੈ,
मृग के शिकारी की भाँति अपराधी दुगुना झुकता है परन्तु
The sinner, like the deer hunter, bows down twice as much.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥
सीसि निवाइऐ किआ थीऐ जा रिदै कुसुधे जाहि ॥१॥
Seesi nivaaiai kiaa theeai jaa ridai kusudhe jaahi ||1||
ਪਰ ਜੇ ਨਿਰਾ ਸਿਰ ਹੀ ਨਿਵਾ ਦਿੱਤਾ ਜਾਏ, ਤੇ ਅੰਦਰੋਂ ਜੀਵ ਖੋਟੇ ਹੀ ਰਹਿਣ ਤਾਂ ਇਸ ਨਿਊਣ ਦਾ ਕੋਈ ਲਾਭ ਨਹੀਂ ਹੋ ਸਕਦਾ ਹੈ ॥੧॥
सिर झुकाने से क्या प्राप्त हो सकता है जब मनुष्य हृदय से ही मैला हो जाता है।॥ १॥
But what can be achieved by bowing the head, when the heart is impure? ||1||
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਮਃ ੧ ॥
मः १ ॥
M:h 1 ||
महला १॥
First Mehl:
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਪੜਿ ਪੁਸਤਕ ਸੰਧਿਆ ਬਾਦੰ ॥
पड़ि पुसतक संधिआ बादं ॥
Pa(rr)i pusatak sanddhiaa baadann ||
(ਪੰਡਤ ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ (ਹੋਰਨਾਂ ਨਾਲ) ਚਰਚਾ ਛੇੜਦਾ ਹੈ,
पण्डित (वेद इत्यादि धार्मिक ग्रंथ) पुस्तकें पढ़ता है, सन्ध्या-वन्दन एवं वाद-विवाद करता है।
You read your books and say your prayers, and then engage in debate;
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਸਿਲ ਪੂਜਸਿ ਬਗੁਲ ਸਮਾਧੰ ॥
सिल पूजसि बगुल समाधं ॥
Sil poojasi bagul samaadhann ||
ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ;
वह पत्थरों की पूजा करता है और बगुलों की भाँति समाधि लगाता है।
You worship stones and sit like a stork, pretending to be in Samaadhi.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਮੁਖਿ ਝੂਠ ਬਿਭੂਖਣ ਸਾਰੰ ॥
मुखि झूठ बिभूखण सारं ॥
Mukhi jhooth bibhookha(nn) saarann ||
ਮੁਖੋਂ ਝੂਠ ਬੋਲਦਾ ਹੈ; (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਿਣਿਆਂ ਵਾਂਗ ਸੋਹਣਾ ਕਰਕੇ ਵਿਖਾਲਦਾ ਹੈ;
वह अपने मुख से झूठ बोलता है और सुन्दर आभूषणों की तरह दिखाता है।
With your mouth you utter falsehood, and you adorn yourself with precious decorations;
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਤ੍ਰੈਪਾਲ ਤਿਹਾਲ ਬਿਚਾਰੰ ॥
त्रैपाल तिहाल बिचारं ॥
Traipaal tihaal bichaarann ||
(ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤਰ ਨੂੰ ਵਿਚਾਰਦਾ ਹੈ;
वह दिन में तीन बार गायत्री मंत्र का पाठ करता है।
You recite the three lines of the Gayatri three times a day.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਗਲਿ ਮਾਲਾ ਤਿਲਕੁ ਲਿਲਾਟੰ ॥
गलि माला तिलकु लिलाटं ॥
Gali maalaa tilaku lilaatann ||
ਗਲ ਵਿਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ ਤਿਲਕ ਲਾਂਦਾ ਹੈ;
गले में माला और माथे पर तिलक धारण करता है।
Around your neck is a rosary, and on your forehead is a sacred mark;
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਦੁਇ ਧੋਤੀ ਬਸਤ੍ਰ ਕਪਾਟੰ ॥
दुइ धोती बसत्र कपाटं ॥
Dui dhotee basatr kapaatann ||
(ਸਦਾ) ਦੋ ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇਕ ਵਸਤਰ ਧਰ ਲੈਂਦਾ ਹੈ ।
दुहरी धोती पहनता और सिर पर वस्त्र भी रखता है।
Upon your head is a turban, and you wear two loin cloths.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਜੇ ਜਾਣਸਿ ਬ੍ਰਹਮੰ ਕਰਮੰ ॥
जे जाणसि ब्रहमं करमं ॥
Je jaa(nn)asi brhamann karamann ||
ਪਰ ਜੇ ਇਹ ਪੰਡਤ ਰੱਬ (ਦੀ ਸਿਫ਼ਤਿ-ਸਾਲਾਹ) ਦਾ ਕੰਮ ਜਾਣਦਾ ਹੋਵੇ,
परन्तु यदि यह पण्डित ब्रह्म का कर्म जानता हो तो
If you knew the nature of God,
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਸਭਿ ਫੋਕਟ ਨਿਸਚਉ ਕਰਮੰ ॥
सभि फोकट निसचउ करमं ॥
Sabhi phokat nisachau karamann ||
ਤਦ ਨਿਸਚਾ ਕਰ ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ ਹਨ ।
उसे पता लगेगा कि यह सभी निश्चय कर्म व्यर्थ के आडम्बर हैं।
You would know that all of these beliefs and rituals are in vain.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਕਹੁ ਨਾਨਕ ਨਿਹਚਉ ਧਿਆਵੈ ॥
कहु नानक निहचउ धिआवै ॥
Kahu naanak nihachau dhiaavai ||
ਆਖ, ਹੇ ਨਾਨਕ! (ਮਨੁੱਖ) ਸਰਧਾ ਧਾਰ ਕੇ ਰੱਬ ਨੂੰ ਸਿਮਰੇ-ਕੇਵਲ ਇਹੋ ਰਸਤਾ ਗੁਣਕਾਰੀ ਹੈ,
हे नानक ! श्रद्धा धारण करके भगवान का ध्यान करना चाहिए।
Says Nanak, meditate with deep faith;
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਵਿਣੁ ਸਤਿਗੁਰ ਵਾਟ ਨ ਪਾਵੈ ॥੨॥
विणु सतिगुर वाट न पावै ॥२॥
Vi(nn)u satigur vaat na paavai ||2||
(ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ॥੨॥
सतिगुरु के मार्गदर्शन के बिना नाम-सिमरन का मार्ग नहीं मिलता ॥ २॥
Without the True Guru, no one finds the Way. ||2||
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
कपड़ु रूपु सुहावणा छडि दुनीआ अंदरि जावणा ॥
Kapa(rr)u roopu suhaava(nn)aa chhadi duneeaa anddari jaava(nn)aa ||
ਇਹ ਸੋਹਣਾ ਸਰੀਰ ਤੇ ਸੋਹਣਾ ਰੂਪ (ਇਸੇ ਜਗਤ ਵਿਚ) (ਜੀਵਾਂ ਨੇ) ਛੱਡ ਕੇ ਤੁਰ ਜਾਣਾ ਹੈ ।
इस शरीर रूपी सुन्दर वस्त्र एवं सौन्दर्य को इस दुनिया में ही छोड़कर जीव ने जाना है।
Abandoning the world of beauty, and beautiful clothes, one must depart.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
मंदा चंगा आपणा आपे ही कीता पावणा ॥
Manddaa changgaa aapa(nn)aa aape hee keetaa paava(nn)aa ||
(ਹਰੇਕ ਜੀਵ ਨੇ) ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ ।
जीव ने स्वयं अपने अच्छे-बुरे कर्मों का फल भोगना है।
He obtains the rewards of his good and bad deeds.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥
हुकम कीए मनि भावदे राहि भीड़ै अगै जावणा ॥
Hukam keee mani bhaavade raahi bhee(rr)ai agai jaava(nn)aa ||
ਜਿਸ ਮਨੁੱਖ ਨੇ ਮਨ-ਮੰਨੀਆਂ ਹਕੂਮਤਾਂ ਕੀਤੀਆਂ ਹਨ, ਉਸ ਨੂੰ ਅਗਾਂਹ ਔਖੀਆਂ ਘਾਟੀਆਂ ਵਿਚੋਂ ਦੀ ਲੰਘਣਾ ਪਵੇਗਾ (ਭਾਵ, ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਵੱਟੇ ਕਸ਼ਟ ਸਹਿਣੇ ਪੈਣਗੇ) ।
मनुष्य इहलोक में चाहे मन लुभावने हुक्म लागू करता रहे परन्तु परलोक में उसे कठिन मार्ग में से गुजरना होगा।
He may issue whatever commands he wishes, but he shall have to take to the narrow path hereafter.
Guru Nanak Dev ji / Raag Asa / Asa ki vaar (M: 1) / Guru Granth Sahib ji - Ang 470