ANG 461, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥

निधि सिधि चरण गहे ता केहा काड़ा ॥

Nidhi sidhi chara(nn) gahe taa kehaa kaa(rr)aa ||

ਜਦੋਂ ਕਿਸੇ ਮਨੁੱਖ ਨੇ ਉਸ ਪਰਮਾਤਮਾ ਦੇ ਚਰਨ ਫੜ ਲਏ ਜੋ ਸਾਰੀਆਂ ਨਿਧੀਆਂ ਦਾ ਸਾਰੀਆਂ ਸਿੱਧੀਆਂ ਦਾ ਮਾਲਕ ਹੈ ਉਸ ਨੂੰ ਤਦੋਂ ਕੋਈ ਚਿੰਤਾ-ਫਿਕਰ ਨਹੀਂ ਰਹਿ ਜਾਂਦਾ,

यदि निधियों, सिद्धियों के स्वामी प्रभु के चरण पकड़ लिए हैं तो अब कैसी चिंता हो सकती है।

Grasping the Lord's Feet, the treasure of the Siddhas, what suffering can I feel?

Guru Arjan Dev ji / Raag Asa / Chhant / Ang 461

ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥

सभु किछु वसि जिसै सो प्रभू असाड़ा ॥

Sabhu kichhu vasi jisai so prbhoo asaa(rr)aa ||

(ਕਿਉਂਕਿ, ਹੇ ਭਾਈ!) ਸਾਡੇ ਸਿਰ ਉਤੇ ਉਹ ਪਰਮਾਤਮਾ ਰਾਖਾ ਹੈ ਜਿਸ ਦੇ ਵੱਸ ਵਿਚ ਹਰੇਕ ਚੀਜ਼ ਹੈ ।

जिसके वश में सब कुछ है वही मेरा प्रभु है।

Everything is in His Power - He is my God.

Guru Arjan Dev ji / Raag Asa / Chhant / Ang 461

ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥

गहि भुजा लीने नाम दीने करु धारि मसतकि राखिआ ॥

Gahi bhujaa leene naam deene karu dhaari masataki raakhiaa ||

(ਜਿਸ ਮਨੁੱਖ ਨੂੰ) ਬਾਹੋਂ ਫੜ ਕੇ (ਪਰਮਾਤਮਾ ਆਪਣੇ ਵਿਚ) ਲੀਨ ਕਰ ਲੈਂਦਾ ਹੈ, ਜਿਸ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਸ ਦੇ ਮੱਥੇ ਉਤੇ ਹੱਥ ਰੱਖ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ ।

मुझे भुजा से पकड़ कर उसने अपना नाम प्रदान किया है और मेरे माथे पर अपना हाथ रखकर मेरी रक्षा की है।

Holding me by the arm, He blesses me with His Name; placing His Hand upon my forehead, He saves me.

Guru Arjan Dev ji / Raag Asa / Chhant / Ang 461

ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥

संसार सागरु नह विआपै अमिउ हरि रसु चाखिआ ॥

Sanssaar saagaru nah viaapai amiu hari rasu chaakhiaa ||

(ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਰਸ ਦਾ ਸੁਆਦ ਚੱਖ ਲਿਆ, ਉਸ ਉਤੇ ਸੰਸਾਰ-ਸਮੁੰਦਰ (ਆਪਣਾ) ਜੋਰ ਨਹੀਂ ਪਾ ਸਕਦਾ ।

यह संसार-सागर मुझे प्रभावित नहीं करता, क्योंकि मैंने अमृत समान हरि रस चखा है।

The world-ocean does not trouble me, for I have drunk the sublime elixir of the Lord.

Guru Arjan Dev ji / Raag Asa / Chhant / Ang 461

ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥

साधसंगे नाम रंगे रणु जीति वडा अखाड़ा ॥

Saadhasangge naam rangge ra(nn)u jeeti vadaa akhaa(rr)aa ||

ਉਸ ਨੇ ਸਾਧ ਸੰਗਤਿ ਵਿਚ ਟਿਕ ਕੇ, ਹਰਿ-ਨਾਮ ਦੇ ਪ੍ਰੇਮ ਵਿਚ ਲੀਨ ਹੋ ਕੇ ਇਹ ਰਣ ਜਿੱਤ ਲਿਆ ਇਹ ਵੱਡਾ ਪਿੜ ਜਿੱਤ ਲਿਆ (ਜਿੱਥੇ ਕਾਮਾਦਿਕ ਪਹਲਵਾਨਾਂ ਨਾਲ ਸਦਾ ਘੋਲ ਹੁੰਦਾ ਰਹਿੰਦਾ ਹੈ) ।

सत्संगति एवं नाम के प्रेम द्वारा मैंने संसार की रणभूमि का बड़ा युद्ध जीत लिया है।

In the Saadh Sangat, imbued with the Naam, the Name of the Lord, I am victorious on the great battlefield of life.

Guru Arjan Dev ji / Raag Asa / Chhant / Ang 461

ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਨ ਉਪਾੜਾ ॥੪॥੩॥੧੨॥

बिनवंति नानक सरणि सुआमी बहुड़ि जमि न उपाड़ा ॥४॥३॥१२॥

Binavantti naanak sara(nn)i suaamee bahu(rr)i jami na upaa(rr)aa ||4||3||12||

ਨਾਨਕ ਬੇਨਤੀ ਕਰਦਾ ਹੈ-ਜੇਹੜਾ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੂੰ (ਇਸ ਜੀਵਨ-ਘੋਲ ਵਿਚ) ਮੁੜ ਕਦੇ ਜਮ ਪੈਰਾਂ ਤੋਂ ਉਖੇੜ ਨਹੀਂ ਸਕਦਾ ॥੪॥੩॥੧੨॥

नानक प्रार्थना करता है कि जगत के स्वामी प्रभु की शरण लेने से यमदूत दोबारा पीड़ित नहीं करते॥ ४॥ ३॥ १२॥

Prays Nanak, I have entered the Sanctuary of the Lord and Master; the Messenger of Death shall not destroy me again. ||4||3||12||

Guru Arjan Dev ji / Raag Asa / Chhant / Ang 461


ਆਸਾ ਮਹਲਾ ੫ ॥

आसा महला ५ ॥

Aasaa mahalaa 5 ||

आसा महला ५ ॥

Aasaa, Fifth Mehl:

Guru Arjan Dev ji / Raag Asa / Chhant / Ang 461

ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥

दिनु राति कमाइअड़ो सो आइओ माथै ॥

Dinu raati kamaaia(rr)o so aaio maathai ||

ਜੋ ਕੁਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿਚ ਉੱਕਰਿਆ ਗਿਆ ਹੈ ।

मनुष्य दिन-रात जो भी शुभाशुभ कर्म करता है, वह उसके माथे पर लेख बन जाता है।

Those actions you perform, day and night, are recorded upon your forehead.

Guru Arjan Dev ji / Raag Asa / Chhant / Ang 461

ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥

जिसु पासि लुकाइदड़ो सो वेखी साथै ॥

Jisu paasi lukaaida(rr)o so vekhee saathai ||

ਜਿਸ ਪਾਸੋਂ ਤੂੰ (ਆਪਣੇ ਕੀਤੇ ਕੰਮ) ਲੁਕਾਂਦਾ ਰਿਹਾ ਹੈਂ ਉਹ ਤਾਂ ਤੇਰੇ ਨਾਲ ਹੀ ਬੈਠਾ ਵੇਖਦਾ ਜਾ ਰਿਹਾ ਹੈ ।

जिस परमात्मा से वह पापों को छिपाता है, वह उसके साथ ही बैठा उसके कर्मो को देख रहा है।

And the One, from whom you hide these actions - He sees them, and is always with you.

Guru Arjan Dev ji / Raag Asa / Chhant / Ang 461

ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ ॥

संगि देखै करणहारा काइ पापु कमाईऐ ॥

Sanggi dekhai kara(nn)ahaaraa kaai paapu kamaaeeai ||

ਸਿਰਜਣਹਾਰ (ਹਰੇਕ ਜੀਵ ਦੇ) ਨਾਲ (ਬੈਠਾ ਹਰੇਕ ਦੇ ਕੀਤੇ ਕੰਮ) ਵੇਖਦਾ ਰਹਿੰਦਾ ਹੈ । ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ,

विश्व का रचयिता प्रभु उसके साथ है और उसके कर्मों को देखता है, फिर, वह क्यों पाप कर्म करता है ?

The Creator Lord is with you; He sees you, so why commit sins?

Guru Arjan Dev ji / Raag Asa / Chhant / Ang 461

ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥

सुक्रितु कीजै नामु लीजै नरकि मूलि न जाईऐ ॥

Sukritu keejai naamu leejai naraki mooli na jaaeeai ||

(ਸਗੋਂ) ਭਲਾ ਕਰਮ ਕਰਨਾ ਚਾਹੀਦਾ ਹੈ, ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਨਾਮ ਦੀ ਬਰਕਤਿ ਨਾਲ) ਨਰਕ ਵਿਚ ਕਦੇ ਭੀ ਨਹੀਂ ਪਈਦਾ ।

यदि हम शुभ कर्म करें, प्रभु का नाम स्मरण करें तो कदापि नरक में नहीं जाएँगे।

So perform good deeds, and chant the Naam, the Name of the Lord; you shall never have to go to hell.

Guru Arjan Dev ji / Raag Asa / Chhant / Ang 461

ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ ॥

आठ पहर हरि नामु सिमरहु चलै तेरै साथे ॥

Aath pahar hari naamu simarahu chalai terai saathe ||

ਅੱਠੇ ਪਹਰ ਪਰਮਾਤਮਾ ਦਾ ਨਾਮ ਸਿਮਰਦਾ ਰਹੁ, ਪਰਮਾਤਮਾ ਦਾ ਨਾਮ ਤੇਰੇ ਨਾਲ ਸਾਥ ਕਰੇਗਾ ।

हे मानव ! आठ प्रहर हरि के नाम का भजन करते रहो, क्योंकि यही तेरे साथ जाएगा।

Twenty-four hours a day, dwell upon the Lord's Name in meditation; it alone shall go along with you.

Guru Arjan Dev ji / Raag Asa / Chhant / Ang 461

ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥

भजु साधसंगति सदा नानक मिटहि दोख कमाते ॥१॥

Bhaju saadhasanggati sadaa naanak mitahi dokh kamaate ||1||

ਹੇ ਨਾਨਕ! (ਆਖ-ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ ਪਿਛਲੇ) ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ ॥੧॥

हे नानक ! सत्संगति में सदा प्रभु का भजन करते रहो, तेरे किए हुए पाप कर्म मिट जाएँगे।॥ १॥

So vibrate continually in the Saadh Sangat, the Company of the Holy, O Nanak, and the sins you committed shall be erased. ||1||

Guru Arjan Dev ji / Raag Asa / Chhant / Ang 461


ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ ॥

वलवंच करि उदरु भरहि मूरख गावारा ॥

Valavancch kari udaru bharahi moorakh gaavaaraa ||

ਹੇ ਮੂਰਖ! ਹੇ ਗੰਵਾਰ! ਤੂੰ (ਹੋਰਨਾਂ ਨਾਲ) ਵਲ-ਛਲ ਕਰ ਕੇ (ਆਪਣਾ) ਪੇਟ ਭਰਦਾ ਹੈਂ (ਰੋਜ਼ੀ ਕਮਾਂਦਾ ਹੈਂ ।

हे मूर्ख गंवार ! तू छल-कपट करके अपना पेट भरता है।

Practicing deceit, you fill your belly, you ignorant fool!

Guru Arjan Dev ji / Raag Asa / Chhant / Ang 461

ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ ॥

सभु किछु दे रहिआ हरि देवणहारा ॥

Sabhu kichhu de rahiaa hari deva(nn)ahaaraa ||

ਤੈਨੂੰ ਇਹ ਗੱਲ ਭੁੱਲ ਚੁਕੀ ਹੋਈ ਹੈ ਕਿ) ਹਰੀ ਦਾਤਾਰ (ਸਭਨਾਂ ਜੀਵਾਂ ਨੂੰ) ਹਰੇਕ ਚੀਜ਼ ਦੇ ਰਿਹਾ ਹੈ ।

दाता प्रभु तुझे सब कुछ दिए जा रहा है।

The Lord, the Great Giver, continues to give you everything.

Guru Arjan Dev ji / Raag Asa / Chhant / Ang 461

ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ ॥

दातारु सदा दइआलु सुआमी काइ मनहु विसारीऐ ॥

Daataaru sadaa daiaalu suaamee kaai manahu visaareeai ||

ਸਭ ਦਾਤਾਂ ਦੇਣ ਵਾਲਾ ਮਾਲਕ ਸਦਾ ਦਇਆਵਾਨ ਰਹਿੰਦਾ ਹੈ, ਉਸ ਨੂੰ ਕਦੇ ਭੀ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ।

सबका दाता स्वामी सदा ही दयालु है, फिर हम अपने मन से उसे क्यों विस्मृत करें ?

The Great Giver is always merciful. Why should we forget the Lord Master from our minds?

Guru Arjan Dev ji / Raag Asa / Chhant / Ang 461

ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ ॥

मिलु साधसंगे भजु निसंगे कुल समूहा तारीऐ ॥

Milu saadhasangge bhaju nisangge kul samoohaa taareeai ||

ਸਾਧ ਸੰਗਤਿ ਵਿਚ ਮਿਲ (-ਬੈਠ), ਝਾਕਾ ਲਾਹ ਕੇ ਉਸ ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ ਆਪਣੀਆਂ) ਸਾਰੀਆਂ ਕੁਲਾਂ ਤਾਰ ਲਈਦੀਆਂ ਹਨ ।

साधु की संगति में मिलकर निर्भय होकर प्रभु का भजन करते रहो, इस तरह तेरी समूह कुल का उद्धार हो जाएगा।

Join the Saadh Sangat, and vibrate fearlessly; all your relations shall be saved.

Guru Arjan Dev ji / Raag Asa / Chhant / Ang 461

ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ ॥

सिध साधिक देव मुनि जन भगत नामु अधारा ॥

Sidh saadhik dev muni jan bhagat naamu adhaaraa ||

ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਜੋਗ-ਸਾਧਨ ਕਰਨ ਵਾਲੇ, ਦੇਵਤੇ, ਸਮਾਧੀਆਂ ਲਾਣ ਵਾਲੇ, ਭਗਤ-ਸਭਨਾਂ ਦੀ ਜ਼ਿੰਦਗੀ ਦਾ ਹਰਿ-ਨਾਮ ਹੀ ਸਹਾਰਾ ਬਣਿਆ ਚਲਿਆ ਆ ਰਿਹਾ ਹੈ ।

प्रभु-नाम ही सिद्ध, साधक, देवतों, मुनिजन एवं भक्तों का आधार है।

The Siddhas, the seekers, the demi-gods, the silent sages and the devotees, all take the Naam as their support.

Guru Arjan Dev ji / Raag Asa / Chhant / Ang 461

ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥

बिनवंति नानक सदा भजीऐ प्रभु एकु करणैहारा ॥२॥

Binavantti naanak sadaa bhajeeai prbhu eku kara(nn)aihaaraa ||2||

ਨਾਨਕ ਬੇਨਤੀ ਕਰਦਾ ਹੈ, ਸਦਾ ਉਸ ਪਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਦਾ ਪੈਦਾ ਕਰਨ ਵਾਲਾ ਹੈ ॥੨॥

नानक प्रार्थना करता है कि एक प्रभु ही सृष्टि का रचयिता है इसलिए सदा उसी का भजन करना चाहिए॥ २॥

Prays Nanak, vibrate continually upon God, the One Creator Lord. ||2||

Guru Arjan Dev ji / Raag Asa / Chhant / Ang 461


ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ ॥

खोटु न कीचई प्रभु परखणहारा ॥

Khotu na keechaee prbhu parakha(nn)ahaaraa ||

(ਕਦੇ ਕਿਸੇ ਨਾਲ) ਧੋਖਾ ਨਹੀਂ ਕਰਨਾ ਚਾਹੀਦਾ, (ਪਰਮਾਤਮਾ ਖਰੇ ਖੋਟੇ ਦੀ) ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ ।

हे जीव ! किसी से छल-कपट मत कर, क्योंकिं प्रभु ही परख करने वाला है।

Do not practice deception - God is the Assayer of all.

Guru Arjan Dev ji / Raag Asa / Chhant / Ang 461

ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ ॥

कूड़ु कपटु कमावदड़े जनमहि संसारा ॥

Koo(rr)u kapatu kamaavada(rr)e janamahi sanssaaraa ||

ਜੇਹੜੇ ਮਨੁੱਖ (ਹੋਰਨਾਂ ਨੂੰ ਠੱਗਣ ਵਾਸਤੇ) ਝੂਠ ਬੋਲਦੇ ਹਨ, ਉਹ ਸੰਸਾਰ ਵਿਚ (ਮੁੜ ਮੁੜ) ਜੰਮਦੇ (ਮਰਦੇ) ਰਹਿੰਦੇ ਹਨ ।

जो झूठ एवं कपट के कर्म करते हैं, वे इस संसार में दोबारा जन्म लेते हैं।

Those who practice falsehood and deceit are reincarnated in the world.

Guru Arjan Dev ji / Raag Asa / Chhant / Ang 461

ਸੰਸਾਰੁ ਸਾਗਰੁ ਤਿਨੑੀ ਤਰਿਆ ਜਿਨੑੀ ਏਕੁ ਧਿਆਇਆ ॥

संसारु सागरु तिन्ही तरिआ जिन्ही एकु धिआइआ ॥

Sanssaaru saagaru tinhee tariaa jinhee eku dhiaaiaa ||

ਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ ।

जिसने एक ईश्वर का सुमिरन किया है, वह इस संसार-सागर से पार हो गया है।

Those who meditate on the One Lord, cross over the world-ocean.

Guru Arjan Dev ji / Raag Asa / Chhant / Ang 461

ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥

तजि कामु क्रोधु अनिंद निंदा प्रभ सरणाई आइआ ॥

Taji kaamu krodhu anindd ninddaa prbh sara(nn)aaee aaiaa ||

ਜੇਹੜੇ ਕਾਮ ਕ੍ਰੋਧ ਤਿਆਗ ਕੇ ਭਲਿਆਂ ਦੀ ਨਿੰਦਾ ਛੱਡ ਕੇ ਪ੍ਰਭੂ ਦੀ ਸਰਨ ਆ ਗਏ ਹਨ, (ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ । )

वह काम, क्रोध एवं अनिंद लोगों की निन्दा करना त्याग कर प्रभु की शरण में आ गया है।

Renouncing sexual desire, anger, flattery and slander, they enter the Sanctuary of God.

Guru Arjan Dev ji / Raag Asa / Chhant / Ang 461

ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ ॥

जलि थलि महीअलि रविआ सुआमी ऊच अगम अपारा ॥

Jali thali maheeali raviaa suaamee uch agam apaaraa ||

(ਹੇ ਭਾਈ!) ਜੇਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ, ਜੋ ਸਭ ਤੋਂ ਉੱਚਾ ਹੈ, ਜੋ ਅਪਹੁੰਚ ਹੈ ਤੇ ਬੇਅੰਤ ਹੈ,

सर्वोच्च, अगम्य एवं अपार दुनिया का मालिक जल, धरती एवं गगन में सर्वव्यापक है।

The lofty, inaccessible and infinite Lord and Master is pervading the water, the land and the sky.

Guru Arjan Dev ji / Raag Asa / Chhant / Ang 461

ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ ॥੩॥

बिनवंति नानक टेक जन की चरण कमल अधारा ॥३॥

Binavantti naanak tek jan kee chara(nn) kamal adhaaraa ||3||

ਨਾਨਕ ਬੇਨਤੀ ਕਰਦਾ ਹੈ, ਉਹ ਆਪਣੇ ਸੇਵਕਾਂ (ਦੀ ਜ਼ਿੰਦਗੀ) ਦਾ ਸਹਾਰਾ ਹੈ, ਉਸ ਦੇ ਸੋਹਣੇ ਕੋਮਲ ਚਰਨ ਉਸ ਦੇ ਸੇਵਕਾਂ ਲਈ ਆਸਰਾ ਹਨ ॥੩॥

नानक प्रार्थना करता है कि ईश्वर अपने भक्तजनों की टेक है और उसके चरण-कमल ही उनका आधार है॥ ३॥

Prays Nanak, He is the support of His servants; His Lotus Feet are their only sustenance. ||3||

Guru Arjan Dev ji / Raag Asa / Chhant / Ang 461


ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥

पेखु हरिचंदउरड़ी असथिरु किछु नाही ॥

Pekhu harichanddaura(rr)ee asathiru kichhu naahee ||

(ਇਹ ਸਾਰਾ ਸੰਸਾਰ ਜੋ ਦਿੱਸ ਰਿਹਾ ਹੈ ਇਸ ਨੂੰ) ਧੂਏਂ ਦਾ ਪਹਾੜ (ਕਰ ਕੇ) ਵੇਖ (ਇਸ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ।

हे प्राणी ! देख, यह जगत एक राजा हरिचंद की नगरी के समान है और कोई भी वस्तु स्थिर नहीं।

Behold - the world is a mirage; nothing here is permanent.

Guru Arjan Dev ji / Raag Asa / Chhant / Ang 461

ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥

माइआ रंग जेते से संगि न जाही ॥

Maaiaa rangg jete se sanggi na jaahee ||

ਮਾਇਆ ਦੇ ਜਿਤਨੇ ਭੀ ਮੌਜ-ਮੇਲੇ ਹਨ ਉਹ ਸਾਰੇ (ਕਿਸੇ ਦੇ) ਨਾਲ ਨਹੀਂ ਜਾਂਦੇ ।

जितने भी माया के रंग हैं, वे प्राणी के संग नहीं जाते।

The pleasures of Maya which are here, shall not go with you.

Guru Arjan Dev ji / Raag Asa / Chhant / Ang 461

ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥

हरि संगि साथी सदा तेरै दिनसु रैणि समालीऐ ॥

Hari sanggi saathee sadaa terai dinasu rai(nn)i samaaleeai ||

ਪਰਮਾਤਮਾ ਹੀ ਸਦਾ ਤੇਰੇ ਨਾਲ ਨਿਭਣ ਵਾਲਾ ਸਾਥੀ ਹੈ, ਦਿਨ ਰਾਤ ਹਰ ਵੇਲੇ ਉਸ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ ।

केवल हरि ही तेरा साथी है जो सदा तेरे साथ है, इसलिए दिन-रात उसका भजन करते रहो।

The Lord, your companion, is always with you; remember Him day and night.

Guru Arjan Dev ji / Raag Asa / Chhant / Ang 461

ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥

हरि एक बिनु कछु अवरु नाही भाउ दुतीआ जालीऐ ॥

Hari ek binu kachhu avaru naahee bhaau duteeaa jaaleeai ||

ਇਕ ਪਰਮਾਤਮਾ ਤੋਂ ਬਿਨਾ ਹੋਰ ਕੁਝ ਭੀ (ਸਦਾ ਟਿਕੇ ਰਹਿਣ ਵਾਲਾ) ਨਹੀਂ (ਇਸ ਵਾਸਤੇ ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਿਆਰ (ਮਨ ਵਿਚੋਂ) ਸਾੜ ਦੇਣਾ ਚਾਹੀਦਾ ਹੈ ।

हरि के बिना दूसरा कोई भी तेरा नहीं, इसलिए तुझे द्वैतभाव को जला देना चाहिए।

Without the One Lord, there is no other; burn away the love of duality.

Guru Arjan Dev ji / Raag Asa / Chhant / Ang 461

ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ ॥

मीतु जोबनु मालु सरबसु प्रभु एकु करि मन माही ॥

Meetu jobanu maalu sarabasu prbhu eku kari man maahee ||

ਮਿੱਤਰ, ਜਵਾਨੀ, ਧਨ, ਆਪਣਾ ਹੋਰ ਸਭ ਕੁਝ-ਇਹ ਸਭ ਕੁਝ ਇਕ ਪਰਮਾਤਮਾ ਨੂੰ ਹੀ ਆਪਣੇ ਮਨ ਵਿਚ ਸਮਝ ।

अपने मन में समझ ले कि एक प्रभु ही तेरा मित्र, तेरा यौवन, तेरा धन एवं सर्वस्व है।

Know in your mind, that the One God is your friend, youth, wealth and everything.

Guru Arjan Dev ji / Raag Asa / Chhant / Ang 461

ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ ॥੪॥੪॥੧੩॥

बिनवंति नानकु वडभागि पाईऐ सूखि सहजि समाही ॥४॥४॥१३॥

Binavantti naanaku vadabhaagi paaeeai sookhi sahaji samaahee ||4||4||13||

ਨਾਨਕ ਬੇਨਤੀ ਕਰਦਾ ਹੈ (-ਹੇ ਭਾਈ!) ਪਰਮਾਤਮਾ ਵੱਡੀ ਕਿਸਮਤਿ ਨਾਲ ਮਿਲਦਾ ਹੈ (ਜਿਨ੍ਹਾਂ ਨੂੰ ਮਿਲਦਾ ਹੈ ਉਹ ਸਦਾ) ਆਨੰਦ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੪॥੧੩॥

नानक प्रार्थना करता है कि किस्मत से जो मनुष्य प्रभु को पा लेता है, वह सहज सुख में समा जाता है॥ ४॥ ४॥ १३॥

Prays Nanak, by great good fortune, we find the Lord, and merge in peace and celestial poise. ||4||4||13||

Guru Arjan Dev ji / Raag Asa / Chhant / Ang 461


ਆਸਾ ਮਹਲਾ ੫ ਛੰਤ ਘਰੁ ੮

आसा महला ५ छंत घरु ८

Aasaa mahalaa 5 chhantt gharu 8

ਰਾਗ ਆਸਾ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' ।

आसा महला ५ छंत घरु ८

Aasaa, Fifth Mehl, Chhant, Eighth House:

Guru Arjan Dev ji / Raag Asa / Chhant / Ang 461

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Arjan Dev ji / Raag Asa / Chhant / Ang 461

ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥

कमला भ्रम भीति कमला भ्रम भीति हे तीखण मद बिपरीति हे अवध अकारथ जात ॥

Kamalaa bhrm bheeti kamalaa bhrm bheeti he teekha(nn) mad bipareeti he avadh akaarath jaat ||

ਮਾਇਆ ਭਟਕਣਾ ਵਿਚ ਪਾਣ ਵਾਲੀ ਕੰਧ ਹੈ (ਜਿਸ ਨੇ ਪਰਮਾਤਮਾ ਨਾਲੋਂ ਜੀਵਾਂ ਦੀ ਵਿੱਥ ਬਣਾ ਰੱਖੀ ਹੈ), ਮਾਇਆ ਭਟਕਣਾ ਵਿਚ ਪਾਣ ਵਾਲੀ (ਤੇ ਪ੍ਰਭੂ ਨਾਲੋਂ ਉਹਲਾ ਬਣਾਣ ਵਾਲੀ) ਕੰਧ ਹੈ । ਇਸ ਮਾਇਆ ਦਾ ਨਸ਼ਾ ਤ੍ਰਿੱਖਾ ਹੈ, ਪਰ (ਜੀਵਨ-ਰਾਹ ਤੋਂ) ਉਲਟੇ ਪਾਸੇ ਲੈ ਜਾਣ ਵਾਲਾ ਹੈ । (ਮਾਇਆ ਵਿਚ ਫਸਿਆਂ) ਮਨੁੱਖ ਦੀ ਉਮਰ ਵਿਅਰਥ ਚਲੀ ਜਾਂਦੀ ਹੈ ।

कमला (माया) भ्रम की दीवार है, यह भ्रम की दीवार बड़ी तीक्ष्ण है और इसका नशा विपरीत करने वाला है, इससे जुड़ कर मानव-जन्म व्यर्थ ही चला जाता है।

Maya is the wall of doubt - Maya is the wall of doubt. It is such a powerful and destructive intoxicant; it corrupts and wastes away one's life.

Guru Arjan Dev ji / Raag Asa / Chhant / Ang 461

ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥

गहबर बन घोर गहबर बन घोर हे ग्रिह मूसत मन चोर हे दिनकरो अनदिनु खात ॥

Gahabar ban ghor gahabar ban ghor he grih moosat man chor he dinakaro anadinu khaat ||

(ਇਹ ਸੰਸਾਰ ਇਕ) ਭਿਆਨਕ ਸੰਘਣਾ ਜੰਗਲ ਹੈ; ਭਿਆਨਕ ਸੰਘਣਾ ਜੰਗਲ ਹੈ, (ਇਥੇ ਮਨੁੱਖ ਦੇ ਹਿਰਦੇ-) ਘਰ ਨੂੰ (ਮਨੁੱਖ ਦਾ ਆਪਣਾ ਹੀ) ਚੋਰ-ਮਨ ਲੁੱਟੀ ਜਾ ਰਿਹਾ ਹੈ, ਤੇ, ਸੂਰਜ (ਭਾਵ, ਸਮਾ) ਹਰ ਵੇਲੇ (ਇਸ ਦੀ ਉਮਰ ਨੂੰ) ਮੁਕਾਈ ਜਾ ਰਿਹਾ ਹੈ ।

यह माया घना और भयंकर वन है, मन रूपी चोर घर को लूटते जा रहे हैं और दिनकर (सूर्य) हमारी आयु नित्य खाए जा रहा है।

In the terrible, impenetrable world-forest - in the terrible, impenetrable world-forest, the thieves are plundering man's house in broad daylight; night and day, this life is being consumed.

Guru Arjan Dev ji / Raag Asa / Chhant / Ang 461

ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥

दिन खात जात बिहात प्रभ बिनु मिलहु प्रभ करुणा पते ॥

Din khaat jaat bihaat prbh binu milahu prbh karu(nn)aa pate ||

(ਗੁਜ਼ਰਦੇ ਜਾ ਰਹੇ) ਦਿਨ (ਮਨੁੱਖ ਦੀ ਉਮਰ ਨੂੰ) ਖਾਈ ਜਾਂਦੇ ਹਨ, ਪਰਮਾਤਮਾ ਦੇ ਭਜਨ ਤੋਂ ਬਿਨਾ (ਮਨੁੱਖ ਦੀ ਉਮਰ ਵਿਅਰਥ) ਬੀਤਦੀ ਜਾ ਰਹੀ ਹੈ । ਹੇ ਪ੍ਰਭੂ! ਹੇ ਤਰਸ-ਸਰੂਪ ਪਤੀ! (ਮੇਰੇ ਉੱਤੇ ਤਰਸ ਕਰ, ਤੇ ਮੈਨੂੰ) ਮਿਲ ।

जीवन के दिन बीतते जा रहे हैं और इस तरह प्रभु के बिना जीवन गुजरता जा रहा है, हे करुणापति प्रभु ! मुझे मिलो।

The days of your life are being consumed; they are passing away without God. So meet God, the Merciful Lord.

Guru Arjan Dev ji / Raag Asa / Chhant / Ang 461


Download SGGS PDF Daily Updates ADVERTISE HERE