Page Ang 450, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥

.. विचि वसतु सा निकलै किआ कोई करे वेचारा ॥

.. vichi vasaŧu saa nikalai kiâa koëe kare vechaaraa ||

.. ਕੋਈ ਵਿਚਾਰਾ ਜੀਵ (ਆਪਣੇ ਉੱਦਮ ਨਾਲ) ਕੁਝ ਭੀ ਨਹੀਂ ਕਰ ਸਕਦਾ, ਜੇਹੜਾ ਕੋਈ (ਗੁਣ ਔਗੁਣ) ਪਦਾਰਥ ਤੂੰ ਇਹਨਾਂ ਸਰੀਰਾਂ ਵਿਚ ਪਾਂਦਾ ਹੈ ਉਹੀ ਉੱਘੜਦਾ ਹੈ ।

.. जिस वस्तु को तुम बर्तन में डालते हो, केवल वही बाहर निकलती है अर्थात् जो पदार्थ तुम शरीरों में डालते हो, वही प्रगट होता है। कोई जीव बेचारा क्या कर सकता है ?"

.. Whatever You place in that vessel, that alone comes out again. What can the poor creatures do?

Guru Ramdas ji / Raag Asa / Chhant / Ang 450

ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥

जन नानक कउ हरि बखसिआ हरि भगति भंडारा ॥२॥

Jan naanak kaū hari bakhasiâa hari bhagaŧi bhanddaaraa ||2||

ਹੇ ਹਰੀ! ਆਪਣੇ ਦਾਸ ਨਾਨਕ ਨੂੰ ਭੀ ਤੂੰ ਹੀ (ਮੇਹਰ ਕਰ ਕੇ) ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੈ ॥੨॥

हे हरि ! नानक को भी तूने अपनी भक्ति का भण्डार प्रदान किया है॥ २॥

The Lord has given the treasure of His devotional worship to servant Nanak. ||2||

Guru Ramdas ji / Raag Asa / Chhant / Ang 450


ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥

हम किआ गुण तेरे विथरह सुआमी तूं अपर अपारो राम राजे ॥

Ham kiâa guñ ŧere viŧharah suâamee ŧoonn âpar âpaaro raam raaje ||

ਹੇ ਮੇਰੇ ਮਾਲਕ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਅਸੀਂ ਤੇਰੇ ਕੇਹੜੇ ਕੇਹੜੇ ਗੁਣ ਗਿਣ ਕੇ ਦੱਸ ਸਕਦੇ ਹਾਂ? ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ ।

हे स्वामी ! हम तेरे कौन-से गुणों का वर्णन कर सकते हैं ? हे राजन प्रभु ! तू तो अपरंपार है।

What Glorious Virtues of Yours can I describe, O Lord and Master? You are the most infinite of the infinite, O Lord King.

Guru Ramdas ji / Raag Asa / Chhant / Ang 450

ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥

हरि नामु सालाहह दिनु राति एहा आस आधारो ॥

Hari naamu saalaahah đinu raaŧi ēhaa âas âađhaaro ||

ਹੇ ਸੁਆਮੀ! ਅਸੀਂ ਤਾਂ ਦਿਨੇ ਰਾਤ ਤੇਰੇ ਨਾਮ ਦੀ ਹੀ ਵਡਿਆਈ ਕਰਦੇ ਹਾਂ, ਸਾਡੇ ਜੀਵਨ ਦਾ ਇਹੀ ਸਹਾਰਾ ਹੈ ਇਹੀ ਆਸਰਾ ਹੈ ।

मैं रात-दिन हरि-नाम की सराहना करता हूँ केवल यही मेरी आशा एवं आधार है।

I praise the Lord's Name, day and night; this alone is my hope and support.

Guru Ramdas ji / Raag Asa / Chhant / Ang 450

ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥

हम मूरख किछूअ न जाणहा किव पावह पारो ॥

Ham moorakh kichhooâ na jaañahaa kiv paavah paaro ||

ਹੇ ਪ੍ਰਭੂ! ਅਸੀਂ ਮੂਰਖ ਹਾਂ, ਸਾਨੂੰ ਕੋਈ ਸਮਝ ਨਹੀਂ ਹੈ, ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ?

हे प्रभु! हम मूर्ख हैं और कुछ भी नहीं जानते। हम तुम्हारा अन्त किस तरह पा सकते हैं ?

I am a fool, and I know nothing. How can I find Your limits?

Guru Ramdas ji / Raag Asa / Chhant / Ang 450

ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥

जनु नानकु हरि का दासु है हरि दास पनिहारो ॥३॥

Janu naanaku hari kaa đaasu hai hari đaas panihaaro ||3||

ਦਾਸ ਨਾਨਕ ਤਾਂ ਪਰਮਾਤਮਾ ਦਾ ਦਾਸ ਹੈ, ਪਰਮਾਤਮਾ ਦੇ ਦਾਸਾਂ ਦਾ ਦਾਸ ਹੈ ॥੩॥

नानक हरि का दास है, वास्तव में हरि के दासों का पनिहार है॥ ३॥

Servant Nanak is the slave of the Lord, the water-carrier of the slaves of the Lord. ||3||

Guru Ramdas ji / Raag Asa / Chhant / Ang 450


ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥

जिउ भावै तिउ राखि लै हम सरणि प्रभ आए राम राजे ॥

Jiū bhaavai ŧiū raakhi lai ham sarañi prbh âaē raam raaje ||

ਹੇ ਪ੍ਰਭੂ! ਅਸੀਂ ਤੇਰੀ ਸਰਨ ਆਏ ਹਾਂ, ਹੁਣ ਜਿਵੇਂ ਤੇਰੀ ਮਰਜ਼ੀ ਹੋਵੇ ਤਿਵੇਂ ਸਾਨੂੰ (ਮੰਦੇ ਕੰਮਾਂ ਤੋਂ) ਬਚਾ ਲੈ ।

हे प्रभु ! जैसे तुझे अच्छा लगता है, वैसे ही हमें बचा लीजिए। हम तेरी शरण में आए हैं।

As it pleases You, You save me; I have come seeking Your Sanctuary, O God, O Lord King.

Guru Ramdas ji / Raag Asa / Chhant / Ang 450

ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥

हम भूलि विगाड़ह दिनसु राति हरि लाज रखाए ॥

Ham bhooli vigaaɍah đinasu raaŧi hari laaj rakhaaē ||

ਅਸੀਂ ਦਿਨ ਰਾਤ (ਜੀਵਨ-ਰਾਹ ਤੋਂ) ਖੁੰਝ ਕੇ (ਆਪਣੇ ਆਤਮਕ ਜੀਵਨ ਨੂੰ) ਖ਼ਰਾਬ ਕਰਦੇ ਰਹਿੰਦੇ ਹਾਂ । ਹੇ ਹਰੀ! ਸਾਡੀ ਇੱਜ਼ਤ ਰੱਖ ।

हम दिन-रात जीवन-पथ से भ्रष्ट होकर अपने जीवन को नष्ट कर रहे हैं। हे हरि ! हमारी मान प्रतिष्ठा रखें।

I am wandering around, ruining myself day and night; O Lord, please save my honor!

Guru Ramdas ji / Raag Asa / Chhant / Ang 450

ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥

हम बारिक तूं गुरु पिता है दे मति समझाए ॥

Ham baarik ŧoonn guru piŧaa hai đe maŧi samajhaaē ||

ਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਗੁਰੂ ਹੈਂ ਤੂੰ ਸਾਡਾ ਪਿਤਾ ਹੈਂ, ਸਾਨੂੰ ਮਤਿ ਦੇ ਕੇ ਚੰਗੀ ਸਮਝ ਬਖ਼ਸ਼ ।

हम तेरी संतान हैं तुम हमारे गुरु एवं पिता हो, हमें सुमति देकर सन्मार्ग लगाओ।

I am just a child; You, O Guru, are my father. Please give me understanding and instruction.

Guru Ramdas ji / Raag Asa / Chhant / Ang 450

ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥੪॥੧੦॥੧੭॥

जनु नानकु दासु हरि कांढिआ हरि पैज रखाए ॥४॥१०॥१७॥

Janu naanaku đaasu hari kaandhiâa hari paij rakhaaē ||4||10||17||

ਹੇ ਹਰੀ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ, (ਮੇਹਰ ਕਰ, ਆਪਣੇ ਦਾਸ ਦੀ) ਇੱਜ਼ਤ ਰੱਖ ॥੪॥੧੦॥੧੭॥

हे प्रभु ! नानक हरि का दास कहलाता है, इसलिए उसकी मान-प्रतिष्ठा रखो ॥ ४ ॥ १० ॥ १७ ॥

Servant Nanak is known as the Lord's slave; O Lord, please preserve his honor! ||4||10||17||

Guru Ramdas ji / Raag Asa / Chhant / Ang 450


ਆਸਾ ਮਹਲਾ ੪ ॥

आसा महला ४ ॥

Âasaa mahalaa 4 ||

आसा महला ४ ॥

Aasaa, Fourth Mehl:

Guru Ramdas ji / Raag Asa / Chhant / Ang 450

ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥

जिन मसतकि धुरि हरि लिखिआ तिना सतिगुरु मिलिआ राम राजे ॥

Jin masaŧaki đhuri hari likhiâa ŧinaa saŧiguru miliâa raam raaje ||

ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਪਰਮਾਤਮਾ (ਗੁਰੂ-ਮਿਲਾਪ ਦਾ ਲੇਖ) ਲਿਖ ਦੇਂਦਾ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ,

जिन लोगों के मस्तक पर प्रारम्भ से ही हरि ने लेख लिखा है, उन्हें सच्चा गुरु मिल गया है।

Those who have the blessed pre-ordained destiny of the Lord written on their foreheads, meet the True Guru, the Lord King.

Guru Ramdas ji / Raag Asa / Chhant / Ang 450

ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥

अगिआनु अंधेरा कटिआ गुर गिआनु घटि बलिआ ॥

Âgiâanu ânđđheraa katiâa gur giâanu ghati baliâa ||

(ਉਹਨਾਂ ਦੇ ਮਨ ਵਿਚੋਂ, ਗੁਰੂ ਦੀ ਮੇਹਰ ਨਾਲ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਤੇ, ਉਹਨਾਂ ਦੇ ਹਿਰਦੇ ਵਿਚ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਚਮਕ ਪੈਂਦੀ ਹੈ ।

गुरु ने उनके अज्ञान के अन्धेरे को मिटा दिया है और उनके अन्तर्मन में गुरु, ज्ञान का दीपक प्रज्वलित हो गया है।

The Guru removes the darkness of ignorance, and spiritual wisdom illuminates their hearts.

Guru Ramdas ji / Raag Asa / Chhant / Ang 450

ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥

हरि लधा रतनु पदारथो फिरि बहुड़ि न चलिआ ॥

Hari lađhaa raŧanu pađaaraŧho phiri bahuɍi na chaliâa ||

ਉਹਨਾਂ ਨੂੰ ਪਰਮਾਤਮਾ ਦਾ ਨਾਮ ਕੀਮਤੀ ਰਤਨ ਲੱਭ ਪੈਂਦਾ ਹੈ ਜੇਹੜਾ ਮੁੜ (ਉਹਨਾਂ ਪਾਸੋਂ ਕਦੇ) ਗੁਆਚਦਾ ਨਹੀਂ ।

उन्होंने हरि-नाम रूपी रत्न ढूंढ लिया है और वे दोबारा जन्म-मरण के चक्र में नहीं भटकते।

They find the wealth of the jewel of the Lord, and then, they do not wander any longer.

Guru Ramdas ji / Raag Asa / Chhant / Ang 450

ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥

जन नानक नामु आराधिआ आराधि हरि मिलिआ ॥१॥

Jan naanak naamu âaraađhiâa âaraađhi hari miliâa ||1||

ਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਨਾਮ ਸਿਮਰ ਕੇ ਉਹ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੇ ਹਨ ॥੧॥

नानक ने नाम की आराधना की है और आराधना द्वारा वह हरि-प्रभु से मिल गया है ॥ १॥

Servant Nanak meditates on the Naam, the Name of the Lord, and in meditation, he meets the Lord. ||1||

Guru Ramdas ji / Raag Asa / Chhant / Ang 450


ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥

जिनी ऐसा हरि नामु न चेतिओ से काहे जगि आए राम राजे ॥

Jinee âisaa hari naamu na cheŧiõ se kaahe jagi âaē raam raaje ||

(ਆਤਮਕ ਜੀਵਨ ਦੀ ਸੂਝ ਦੇਣ ਵਾਲਾ) ਅਜੇਹਾ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਜੰਮੇ?

जिन्होंने ऐसे हरि के नाम को याद नहीं किया, वे इस जगत में क्यों आए हैं ?

Those who have not kept the Lord's Name in their consciousness - why did they bother to come into the world, O Lord King?

Guru Ramdas ji / Raag Asa / Chhant / Ang 450

ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥

इहु माणस जनमु दुल्मभु है नाम बिना बिरथा सभु जाए ॥

Īhu maañas janamu đulambbhu hai naam binaa biraŧhaa sabhu jaaē ||

ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਨਾਮ ਸਿਮਰਨ ਤੋਂ ਬਿਨਾ ਸਾਰੇ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ ।

यह मानव-जन्म बड़ा दुर्लभ है और प्रभु-नाम के बिना यह व्यर्थ ही चला जाता है।

It is so difficult to obtain this human incarnation, and without the Naam, it is all futile and useless.

Guru Ramdas ji / Raag Asa / Chhant / Ang 450

ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥

हुणि वतै हरि नामु न बीजिओ अगै भुखा किआ खाए ॥

Huñi vaŧai hari naamu na beejiõ âgai bhukhaa kiâa khaaē ||

ਜੇਹੜਾ ਮਨੁੱਖਾ ਜਨਮ ਵਿਚ ਢੁਕਵੇਂ ਸਮੇ (ਆਪਣੇ ਹਿਰਦੇ ਦੀ ਖੇਤੀ ਵਿਚ) ਪਰਮਾਤਮਾ ਦਾ ਨਾਮ ਨਹੀਂ ਬੀਜਦਾ, ਉਹ ਆਤਮਕ ਜੀਵਨ ਆਤਮ-ਜੀਵਨ ਦੀ ਭੁਖ ਕਿਵੇਂ ਮੇਟੇਗਾ?

अब जीवन रूपी योग्य ऋतु में मनुष्य हरि का नाम नहीं बोता तदुपरांत आगे (परलोक में) भूखा क्या खाएगा ?

Now, in this most fortunate season, he does not plant the seed of the Lord's Name; what will the hungry soul eat, in the world hereafter?

Guru Ramdas ji / Raag Asa / Chhant / Ang 450

ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥

मनमुखा नो फिरि जनमु है नानक हरि भाए ॥२॥

Manamukhaa no phiri janamu hai naanak hari bhaaē ||2||

ਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਜਨਮਾਂ ਦਾ ਚੱਕਰ ਮਿਲਦਾ ਹੈ (ਉਹਨਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ॥੨॥

मनमुख मनुष्य बार-बार जन्म लेते हैं, हे नानक ! परमात्मा को यही मंजूर है ॥ २॥

The self-willed manmukhs are born again and again. O Nanak, such is the Lord's Will. ||2||

Guru Ramdas ji / Raag Asa / Chhant / Ang 450


ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥

तूं हरि तेरा सभु को सभि तुधु उपाए राम राजे ॥

Ŧoonn hari ŧeraa sabhu ko sabhi ŧuđhu ūpaaē raam raaje ||

ਹੇ ਹਰੀ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ), ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ ।

हे हरि ! तू समस्त जीवों का स्वामी है और यह सब कुछ तेरा ही है। तूने ही सब को पैदा किया है।

You, O Lord, belong to all, and all belong to You. You created all, O Lord King.

Guru Ramdas ji / Raag Asa / Chhant / Ang 450

ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥

किछु हाथि किसै दै किछु नाही सभि चलहि चलाए ॥

Kichhu haaŧhi kisai đai kichhu naahee sabhi chalahi chalaaē ||

ਕਿਸੇ ਜੀਵ ਦੇ ਆਪਣੇ ਵੱਸ ਵਿਚ ਕੁਝ ਨਹੀਂ, ਜਿਵੇਂ ਤੂੰ ਤੋਰਦਾ ਹੈਂ ਤਿਵੇਂ ਸਾਰੇ ਜੀਵ ਤੁਰਦੇ ਹਨ ।

जीवों के वश में कुछ भी नहीं, जैसे तुम चलाते हो वैसे ही वे जीवन-आचरण करते हैं।

Nothing is in anyone's hands; all walk as You cause them to walk.

Guru Ramdas ji / Raag Asa / Chhant / Ang 450

ਜਿਨੑ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥

जिन्ह तूं मेलहि पिआरे से तुधु मिलहि जो हरि मनि भाए ॥

Jinʱ ŧoonn melahi piâare se ŧuđhu milahi jo hari mani bhaaē ||

ਹੇ ਪਿਆਰੇ! ਜਿਨ੍ਹਾਂ ਜੀਵਾਂ ਨੂੰ ਤੂੰ ਆਪਣੇ ਨਾਲ ਮਿਲਾਂਦਾ ਹੈਂ, ਜੇਹੜੇ ਤੈਨੂੰ ਆਪਣੇ ਮਨ ਵਿਚ ਚੰਗੇ ਲੱਗਦੇ ਉਹ ਤੇਰੇ ਚਰਨਾਂ ਵਿਚ ਜੁੜੇ ਰਹਿੰਦੇ ਹਨ ।

हे मेरे प्रिय प्रभु ! वही जीव तुझसे मिलते हैं, जिन्हें तुम स्वयं मिलाते हो और जो तेरे मन को अच्छे लगते हैं।

They alone are united with You, O Beloved, whom You cause to be so united; they alone are pleasing to Your Mind.

Guru Ramdas ji / Raag Asa / Chhant / Ang 450

ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥

जन नानक सतिगुरु भेटिआ हरि नामि तराए ॥३॥

Jan naanak saŧiguru bhetiâa hari naami ŧaraaē ||3||

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਹਨਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥

नानक की सतिगुरु से भेंट हो गई है, जिसने हरि के नाम द्वारा उसे भवसागर से पार कर दिया है॥ ३॥

Servant Nanak has met the True Guru, and through the Lord's Name, he has been carried across. ||3||

Guru Ramdas ji / Raag Asa / Chhant / Ang 450


ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥

कोई गावै रागी नादी बेदी बहु भाति करि नही हरि हरि भीजै राम राजे ॥

Koëe gaavai raagee naađee beđee bahu bhaaŧi kari nahee hari hari bheejai raam raaje ||

ਕੋਈ ਮਨੁੱਖ ਰਾਗ ਗਾ ਕੇ, ਕੋਈ ਸੰਖ ਆਦਿਕ ਸਾਜ ਵਜਾ ਕੇ, ਕੋਈ ਧਰਮ ਪੁਸਤਕਾਂ ਪੜ੍ਹ ਕੇ ਕਈ ਤਰੀਕਿਆਂ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ਪਰ ਪਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ ।

कुछ लोग अनेक प्रकार से राग गाकर, शंख बजाकर एवं वेदों के अध्ययन द्वारा भगवान का गुणगान करते हैं लेकिन इन विधियों से परमात्मा प्रसन्न नहीं होता।

Some sing of the Lord, through musical Ragas and the sound current of the Naad, through the Vedas, and in so many ways. But the Lord, Har, Har, is not pleased by these, O Lord King.

Guru Ramdas ji / Raag Asa / Chhant / Ang 450

ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥

जिना अंतरि कपटु विकारु है तिना रोइ किआ कीजै ॥

Jinaa ânŧŧari kapatu vikaaru hai ŧinaa roī kiâa keejai ||

ਜਿਨ੍ਹਾਂ ਦੇ ਅੰਦਰ ਫ਼ਰੇਬ ਅਤੇ ਪਾਪ ਹੈ, ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ?

जिनके मन में छल-कपट एवं विकार हैं, उनके विलाप करने का क्या अभिप्राय है ?

Those who are filled with fraud and corruption within - what good does it do for them to cry out?

Guru Ramdas ji / Raag Asa / Chhant / Ang 450

ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥

हरि करता सभु किछु जाणदा सिरि रोग हथु दीजै ॥

Hari karaŧaa sabhu kichhu jaañađaa siri rog haŧhu đeejai ||

ਕਰਤਾਰ (ਹਰੇਕ ਮਨੁੱਖ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ, ਅੰਦਰਲੇ ਰੋਗਾਂ ਉਤੇ ਬੇਸ਼ੱਕ ਹੱਥ ਦਿੱਤਾ ਜਾਏ (ਭਾਵੇਂ ਅੰਦਰਲੇ ਵਿਕਾਰਾਂ ਨੂੰ ਲੁਕਾਣ ਦਾ ਜਤਨ ਕੀਤਾ ਜਾਏ) ।

विश्व का रचयिता परमात्मा सब कुछ जानता है चाहे मनुष्य अपने पाप छिपाने का कितना ही प्रयास करता रहे।

The Creator Lord knows everything, although they may try to hide their sins and the causes of their diseases.

Guru Ramdas ji / Raag Asa / Chhant / Ang 450

ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥

जिना नानक गुरमुखि हिरदा सुधु है हरि भगति हरि लीजै ॥४॥११॥१८॥

Jinaa naanak guramukhi hirađaa suđhu hai hari bhagaŧi hari leejai ||4||11||18||

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਹੀ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹੀ ਹਰੀ ਦਾ ਨਾਮ ਲੈਂਦੇ ਹਨ ॥੪॥੧੧॥੧੮॥

हे नानक ! जिन गुरुमुखों का हृदय शुद्ध है, वे हरि-भक्ति करके हरि को पा लेते हैं॥ ४ ॥ ११ ॥ १८ ॥

O Nanak, those Gurmukhs whose hearts are pure, obtain the Lord, Har, Har, by devotional worship. ||4||11||18||

Guru Ramdas ji / Raag Asa / Chhant / Ang 450


ਆਸਾ ਮਹਲਾ ੪ ॥

आसा महला ४ ॥

Âasaa mahalaa 4 ||

आसा महला ४ ॥

Aasaa, Fourth Mehl:

Guru Ramdas ji / Raag Asa / Chhant / Ang 450

ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥

जिन अंतरि हरि हरि प्रीति है ते जन सुघड़ सिआणे राम राजे ॥

Jin ânŧŧari hari hari preeŧi hai ŧe jan sughaɍ siâañe raam raaje ||

ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ ਸਿਆਣੇ ਹਨ ।

जिनके मन में भगवान का प्यार है, वे लोग सुघड़ एवं बुद्धिमान हैं।

Those whose hearts are filled with the love of the Lord, Har, Har, are the wisest and most clever people, O Lord King.

Guru Ramdas ji / Raag Asa / Chhant / Ang 450

ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥

जे बाहरहु भुलि चुकि बोलदे भी खरे हरि भाणे ॥

Je baaharahu bhuli chuki bolađe bhee khare hari bhaañe ||

ਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ ।

यदि वे बाहर से बोलने में भूल चूक भी करते हैं तो भी वे भगवान को बहुत अच्छे लगते हैं।

Even if they misspeak outwardly, they are still very pleasing to the Lord.

Guru Ramdas ji / Raag Asa / Chhant / Ang 450

ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥

हरि संता नो होरु थाउ नाही हरि माणु निमाणे ॥

Hari sanŧŧaa no horu ŧhaaū naahee hari maañu nimaañe ||

ਪਰਮਾਤਮਾ ਦੇ ਸੰਤਾਂ ਨੂੰ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਆਸਰਾ ਨਹੀਂ ਹੁੰਦਾ (ਉਹ ਜਾਣਦੇ ਹਨ ਕਿ) ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ ।

भगवान के संतजनों का उसके सिवाय दूसरा कोई स्थान नहीं। प्रभु ही मानविहीन लोगों का सम्मान है।

The Lord's Saints have no other place. The Lord is the honor of the dishonored.

Guru Ramdas ji / Raag Asa / Chhant / Ang 450

ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥

जन नानक नामु दीबाणु है हरि ताणु सताणे ॥१॥

Jan naanak naamu đeebaañu hai hari ŧaañu saŧaañe ||1||

ਹੇ ਨਾਨਕ! ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪਰਮਾਤਮਾ ਹੀ ਉਹਨਾਂ ਦਾ ਬਾਹੂ-ਬਲ ਹੈ (ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ) ਤਕੜੇ ਰਹਿੰਦੇ ਹਨ ॥੧॥

हे नानक ! हरि का नाम ही संतों भक्तों का सहारा है और उसका बल ही उन्हें बलवान बनाता है॥ १॥

The Naam, the Name of the Lord, is the Royal Court for servant Nanak; the Lord's power is his only power. ||1||

Guru Ramdas ji / Raag Asa / Chhant / Ang 450


ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥

जिथै जाइ बहै मेरा सतिगुरू सो थानु सुहावा राम राजे ॥

Jiŧhai jaaī bahai meraa saŧiguroo so ŧhaanu suhaavaa raam raaje ||

ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿੱਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ ।

जहाँ भी जाकर मेरा सच्चा गुरु विराजमान होता है, वह स्थान अति सुन्दर है।

Wherever my True Guru goes and sits, that place is beautiful, O Lord King.

Guru Ramdas ji / Raag Asa / Chhant / Ang 450

ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥

गुरसिखीं सो थानु भालिआ लै धूरि मुखि लावा ॥

Gurasikheen so ŧhaanu bhaaliâa lai đhoori mukhi laavaa ||

ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ ।

गुरु-सिक्ख उस स्थान को ढूंढ लेते हैं और उसकी धूलि लेकर अपने माथे पर लगाते हैं।

The Guru's Sikhs seek out that place; they take the dust and apply it to their faces.

Guru Ramdas ji / Raag Asa / Chhant / Ang 450

ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥

गुरसिखा की घाल थाइ पई जिन हरि नामु धिआवा ॥

Gurasikhaa kee ghaal ŧhaaī paëe jin hari naamu đhiâavaa ||

ਜੇਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ (ਗੁਰ-ਅਸਥਾਨ ਭਾਲਣ ਦੀ) ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ ।

जो गुरु के सिक्ख हरि-नाम का ध्यान करते हैं, उनकी सेवा सफल हो जाती है।

The works of the Guru's Sikhs, who meditate on the Lord's Name, are approved.

Guru Ramdas ji / Raag Asa / Chhant / Ang 450

ਜਿਨੑ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥

जिन्ह नानकु सतिगुरु पूजिआ तिन हरि पूज करावा ॥२॥

Jinʱ naanaku saŧiguru poojiâa ŧin hari pooj karaavaa ||2||

ਨਾਨਕ ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ ॥੨॥

हे नानक ! जिन्होंने सतिगुरु की पूजा की है, प्रभु उनकी पूजा दुनिया से करवाता है॥ २॥

Those who worship the True Guru, O Nanak - the Lord causes them to be worshipped in turn. ||2||

Guru Ramdas ji / Raag Asa / Chhant / Ang 450


ਗੁਰਸਿਖਾ ਮਨਿ ਹਰਿ ..

गुरसिखा मनि हरि ..

Gurasikhaa mani hari ..

..

..

..

Guru Ramdas ji / Raag Asa / Chhant / Ang 450


Download SGGS PDF Daily Updates