ANG 448, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਆਸਾ ਮਹਲਾ ੪ ਛੰਤ ॥

आसा महला ४ छंत ॥

Aasaa mahalaa 4 chhantt ||

आसा महला ४ छंत ॥

Aasaa, Fourth Mehl, Chhant:

Guru Ramdas ji / Raag Asa / Chhant / Guru Granth Sahib ji - Ang 448

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥

वडा मेरा गोविंदु अगम अगोचरु आदि निरंजनु निरंकारु जीउ ॥

Vadaa meraa govinddu agam agocharu aadi niranjjanu nirankkaaru jeeu ||

ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ ।

मेरा गोविन्द ही सबसे बड़ा है, वह अगम्य, अगोचर, जगत का आदि निरंजन निरंकार है।

My Lord of the Universe is great, unapproachable, unfathomable, primal, immaculate and formless.

Guru Ramdas ji / Raag Asa / Chhant / Guru Granth Sahib ji - Ang 448

ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥

ता की गति कही न जाई अमिति वडिआई मेरा गोविंदु अलख अपार जीउ ॥

Taa kee gati kahee na jaaee amiti vadiaaee meraa govinddu alakh apaar jeeu ||

ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਉਸ ਦਾ ਵਡੱਪਣ ਭੀ ਮਿਣਿਆ ਨਹੀਂ ਜਾ ਸਕਦਾ, ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ ।

उसकी गति कही नहीं जा सकती, उसका प्रताप अपरिमित है, मेरा गोविन्द अलक्ष्य एवं अपार है।

His condition cannot be described; His Glorious Greatness is immeasurable. My Lord of the Universe is invisible and infinite.

Guru Ramdas ji / Raag Asa / Chhant / Guru Granth Sahib ji - Ang 448

ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥

गोविंदु अलख अपारु अपर्मपरु आपु आपणा जाणै ॥

Govinddu alakh apaaru aparampparu aapu aapa(nn)aa jaa(nn)ai ||

ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ, ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਉਹ ਹੀ ਜਾਣਦਾ ਹੈ ।

अलक्ष्य, अपार, अपरंपार गोविंद स्वयं ही अपने आपको जानता है।

The Lord of the Universe is invisible, infinite and unlimited. He Himself knows Himself.

Guru Ramdas ji / Raag Asa / Chhant / Guru Granth Sahib ji - Ang 448

ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥

किआ इह जंत विचारे कहीअहि जो तुधु आखि वखाणै ॥

Kiaa ih jantt vichaare kaheeahi jo tudhu aakhi vakhaa(nn)ai ||

ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਸਰੂਪ ਦੱਸ ਸੱਕਣ)? (ਹੇ ਪ੍ਰਭੂ! ਕੋਈ ਭੀ ਐਸਾ ਜੀਵ ਨਹੀਂ ਹੈ) ਜੋ ਤੇਰੀ ਹਸਤੀ ਨੂੰ ਬਿਆਨ ਕਰ ਕੇ ਸਮਝਾ ਸਕੇ ।

हे भगवान ! ये बेचारे जीव भी क्या विचार उच्चारण करें, जो तेरी व्याख्या एवं वर्णन कर सकें।

What should these poor creatures say? How can they speak of and describe You?

Guru Ramdas ji / Raag Asa / Chhant / Guru Granth Sahib ji - Ang 448

ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥

जिस नो नदरि करहि तूं अपणी सो गुरमुखि करे वीचारु जीउ ॥

Jis no nadari karahi toonn apa(nn)ee so guramukhi kare veechaaru jeeu ||

ਹੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਆਪਣੀ ਮੇਹਰ ਦੀ ਨਿਗਾਹ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ (ਤੇਰੇ ਗੁਣਾਂ ਦੀ) ਵਿਚਾਰ ਕਰਦਾ ਹੈ ।

जिस पर तू अपनी करुणा-दृष्टि करता है, वही गुरु द्वारा तेरे बारे में कुछ विचार करता है।

That Gurmukh who is blessed by Your Glance of Grace contemplates You.

Guru Ramdas ji / Raag Asa / Chhant / Guru Granth Sahib ji - Ang 448

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥

वडा मेरा गोविंदु अगम अगोचरु आदि निरंजनु निरंकारु जीउ ॥१॥

Vadaa meraa govinddu agam agocharu aadi niranjjanu nirankkaaru jeeu ||1||

ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ ॥੧॥

मेरा गोविन्द ही सबसे बड़ा है, वह अगम्य, अगोचर, जगत का आदि, निरंजन निरंकार है॥ १॥

My Lord of the Universe is great, unapproachable, unfathomable, primal, immaculate and formless. ||1||

Guru Ramdas ji / Raag Asa / Chhant / Guru Granth Sahib ji - Ang 448


ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥

तूं आदि पुरखु अपर्मपरु करता तेरा पारु न पाइआ जाइ जीउ ॥

Toonn aadi purakhu aparampparu karataa teraa paaru na paaiaa jaai jeeu ||

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ । ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ ।

हे मालिक ! तू आदिपुरुष, अपरंपार एवं जगत का रचयिता है और तेरा पार पाया नहीं जा सकता।

You, O Lord, O Primal Being, are the Limitless Creator; Your limits cannot be found.

Guru Ramdas ji / Raag Asa / Chhant / Guru Granth Sahib ji - Ang 448

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥

तूं घट घट अंतरि सरब निरंतरि सभ महि रहिआ समाइ जीउ ॥

Toonn ghat ghat anttari sarab niranttari sabh mahi rahiaa samaai jeeu ||

ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਇਕ-ਰਸ ਸਭਨਾਂ ਵਿਚ ਸਮਾ ਰਿਹਾ ਹੈਂ ।

हे प्रभु ! तू कण-कण एवं प्रत्येक शरीर में निरंतर मौजूद है, तू सब में समाया रहता है।

You are pervading and permeating each and every heart, everywhere, You are contained in all.

Guru Ramdas ji / Raag Asa / Chhant / Guru Granth Sahib ji - Ang 448

ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥

घट अंतरि पारब्रहमु परमेसरु ता का अंतु न पाइआ ॥

Ghat anttari paarabrhamu paramesaru taa kaa anttu na paaiaa ||

ਪਾਰਬ੍ਰਹਮ ਪਰਮੇਸਰ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਉਸ ਦੇ ਗੁਣਾਂ ਦਾ ਅੰਤ (ਕੋਈ ਜੀਵ) ਨਹੀਂ ਪਾ ਸਕਦਾ ।

वह परब्रह्म-परमेश्वर प्रत्येक हृदय में विद्यमान है, जिसका अंत नहीं पाया जा सकता।

Within the heart is the Transcendent, Supreme Lord God, whose limits cannot be found.

Guru Ramdas ji / Raag Asa / Chhant / Guru Granth Sahib ji - Ang 448

ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥

तिसु रूपु न रेख अदिसटु अगोचरु गुरमुखि अलखु लखाइआ ॥

Tisu roopu na rekh adisatu agocharu guramukhi alakhu lakhaaiaa ||

ਉਸ ਪ੍ਰਭੂ ਦਾ ਕੋਈ ਖ਼ਾਸ ਰੂਪ ਕੋਈ ਖ਼ਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ । ਉਹ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ।

उसका कोई रूप एवं रेखा नहीं, वह अदृष्ट एवं अगोचर है।

He has no form or shape; He is unseen and unknown. The Gurmukh sees the unseen Lord.

Guru Ramdas ji / Raag Asa / Chhant / Guru Granth Sahib ji - Ang 448

ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥

सदा अनंदि रहै दिनु राती सहजे नामि समाइ जीउ ॥

Sadaa ananddi rahai dinu raatee sahaje naami samaai jeeu ||

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਦਿਨ ਰਾਤ ਹਰ ਵੇਲੇ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ।

गुरु ने जिस व्यक्ति को अलक्ष्य परमात्मा दिखा दिया है, वह दिन-रात सदा आनंदमय रहता है और सहज ही उसके नाम में समाया रहता है।

He remains in continual ecstasy, day and night, and is spontaneously absorbed into the Naam.

Guru Ramdas ji / Raag Asa / Chhant / Guru Granth Sahib ji - Ang 448

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥

तूं आदि पुरखु अपर्मपरु करता तेरा पारु न पाइआ जाइ जीउ ॥२॥

Toonn aadi purakhu aparampparu karataa teraa paaru na paaiaa jaai jeeu ||2||

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ । ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ ॥੨॥

हे मालिक ! तू आदिपुरुष, अपरंपार एवं जगत का रचयिता है और तेरा पार नहीं पाया जा सकता ॥ २॥

You, O Lord, O Primal Being, are the Limitless Creator; Your limits cannot be found. ||2||

Guru Ramdas ji / Raag Asa / Chhant / Guru Granth Sahib ji - Ang 448


ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥

तूं सति परमेसरु सदा अबिनासी हरि हरि गुणी निधानु जीउ ॥

Toonn sati paramesaru sadaa abinaasee hari hari gu(nn)ee nidhaanu jeeu ||

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੂੰ ਸਭ ਤੋਂ ਵੱਡਾ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ ।

हे श्रीहरि ! तू सदैव सत्य परमेश्वर है एवं सदा अबिनाशी है, तू ही गुणों का भण्डार है।

You are the True, Transcendent Lord, forever imperishable. The Lord, Har, Har, is the treasure of virtue.

Guru Ramdas ji / Raag Asa / Chhant / Guru Granth Sahib ji - Ang 448

ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥

हरि हरि प्रभु एको अवरु न कोई तूं आपे पुरखु सुजानु जीउ ॥

Hari hari prbhu eko avaru na koee toonn aape purakhu sujaanu jeeu ||

ਹੇ ਹਰੀ! ਤੂੰ ਹੀ ਇਕੋ ਇਕ ਮਾਲਕ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਆਪ ਹੀ ਸਭ ਦੇ ਅੰਦਰ ਮੌਜੂਦ ਹੈਂ, ਤੂੰ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ।

हे हरि-प्रभु ! सारे विश्व में एक तू ही है और तेरे समान अन्य कोई नहीं है, तू आप ही एक चतुर पुरुष है।

The Lord God, Har, Har, is the One and only; there is no other at all. You Yourself are the all-knowing Lord.

Guru Ramdas ji / Raag Asa / Chhant / Guru Granth Sahib ji - Ang 448

ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥

पुरखु सुजानु तूं परधानु तुधु जेवडु अवरु न कोई ॥

Purakhu sujaanu toonn paradhaanu tudhu jevadu avaru na koee ||

ਹੇ ਹਰੀ! ਤੂੰ ਸਭ ਵਿਚ ਵਿਆਪਕ ਹੈਂ, ਤੂੰ ਘਟ ਘਟ ਦੀ ਜਾਣਨ ਵਾਲਾ ਹੈਂ, ਤੂੰ ਸਭ ਤੋਂ ਸ਼ਿਰੋਮਣੀ ਹੈਂ, ਤੇਰੇ ਜੇਡਾ ਹੋਰ ਕੋਈ ਨਹੀਂ ਹੈ ।

हे चतुर पुरुष ! विश्व में तू ही प्रधान है और तेरे जैसा अन्य कोई बड़ा नहीं।

You are the all-knowing Lord, the most exalted and auspicious; there is no other as great as You.

Guru Ramdas ji / Raag Asa / Chhant / Guru Granth Sahib ji - Ang 448

ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥

तेरा सबदु सभु तूंहै वरतहि तूं आपे करहि सु होई ॥

Teraa sabadu sabhu toonhhai varatahi toonn aape karahi su hoee ||

ਹਰ ਥਾਂ ਤੇਰਾ ਹੀ ਹੁਕਮ ਚੱਲ ਰਿਹਾ ਹੈ, ਹਰ ਥਾਂ ਤੂੰ ਹੀ ਤੂੰ ਮੌਜੂਦ ਹੈਂ, ਜਗਤ ਵਿਚ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ ।

हे प्रभु ! तेरा ही शब्द (हुक्म) सक्रिय है, तू सर्वव्यापक है, जो कुछ तू स्वयं करता है वही होता है।

The Word of Your Shabad is pervading in all; whatever You do, comes to pass.

Guru Ramdas ji / Raag Asa / Chhant / Guru Granth Sahib ji - Ang 448

ਹਰਿ ਸਭ ਮਹਿ ਰਵਿਆ ਏਕੋ ਸੋਈ ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥

हरि सभ महि रविआ एको सोई गुरमुखि लखिआ हरि नामु जीउ ॥

Hari sabh mahi raviaa eko soee guramukhi lakhiaa hari naamu jeeu ||

ਸਾਰੀ ਸ੍ਰਿਸ਼ਟੀ ਵਿਚ ਇਕ ਉਹ ਪਰਮਾਤਮਾ ਹੀ ਰਮ ਰਿਹਾ ਹੈ, ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਦੇ ਨਾਮ ਦੀ ਸੂਝ ਪੈਂਦੀ ਹੈ ।

वह एक परमात्मा ही सबमें समाया हुआ है, गुरुमुख बनकर ही हरि का नाम जाना जाता है।

The One Lord God is permeating all; the Gurmukh comes to understand the Lord's Name.

Guru Ramdas ji / Raag Asa / Chhant / Guru Granth Sahib ji - Ang 448

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥

तूं सति परमेसरु सदा अबिनासी हरि हरि गुणी निधानु जीउ ॥३॥

Toonn sati paramesaru sadaa abinaasee hari hari gu(nn)ee nidhaanu jeeu ||3||

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਭ ਤੋਂ ਵੱਡਾ ਹਾਕਮ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ ॥੩॥

हे भगवान ! तू सदैव सत्य परमेश्वर है जो सदा अबिनाशी है, एक तू ही गुणों का भण्डार है॥ ३॥

You are the True, Transcendent Lord, forever imperishable. The Lord, Har, Har, is the treasure of virtue. ||3||

Guru Ramdas ji / Raag Asa / Chhant / Guru Granth Sahib ji - Ang 448


ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥

सभु तूंहै करता सभ तेरी वडिआई जिउ भावै तिवै चलाइ जीउ ॥

Sabhu toonhhai karataa sabh teree vadiaaee jiu bhaavai tivai chalaai jeeu ||

ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ । ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ, (ਆਪਣੀ ਇਸ ਰਚਨਾ ਨੂੰ ਆਪਣੇ ਹੁਕਮ ਵਿਚ) ਤੋਰ ।

हे दुनिया बनाने वाले ! हर जगह तू ही है, संसार में चारों ओर तेरा ही प्रताप है, जैसे तुझे भाता है, वैसे ही दुनिया को चलाते हो।

You are the Creator of all, and all greatness is Yours. As it pleases Your Will, so do we act.

Guru Ramdas ji / Raag Asa / Chhant / Guru Granth Sahib ji - Ang 448

ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥

तुधु आपे भावै तिवै चलावहि सभ तेरै सबदि समाइ जीउ ॥

Tudhu aape bhaavai tivai chalaavahi sabh terai sabadi samaai jeeu ||

ਹੇ ਕਰਤਾਰ! ਜਿਵੇਂ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸ੍ਰਿਸ਼ਟੀ ਨੂੰ ਕਾਰੇ ਲਾ ਰਿਹਾ ਹੈਂ, ਸਾਰੀ ਲੁਕਾਈ ਤੇਰੇ ਹੀ ਹੁਕਮ ਦੇ ਅਨੁਸਾਰ ਹੋ ਕੇ ਤੁਰਦੀ ਹੈ ।

जैसे तुम्हें स्वयं पसंद है, वैसे ही तुम सृष्टि को चलाते हो, सभी जीव तेरे शब्द में ही समाए हुए हैं।

As it pleases Your Will, so do we act. All are merged into Your Shabad.

Guru Ramdas ji / Raag Asa / Chhant / Guru Granth Sahib ji - Ang 448

ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥

सभ सबदि समावै जां तुधु भावै तेरै सबदि वडिआई ॥

Sabh sabadi samaavai jaan tudhu bhaavai terai sabadi vadiaaee ||

ਸਾਰੀ ਲੁਕਾਈ ਤੇਰੇ ਹੁਕਮ ਵਿਚ ਹੀ ਟਿਕੀ ਰਹਿੰਦੀ ਹੈ, ਜਦੋਂ ਤੈਨੂੰ ਚੰਗਾ ਲੱਗਦਾ ਹੈ, ਤਾਂ ਤੇਰੇ ਹੁਕਮ ਅਨੁਸਾਰ ਹੀ (ਜੀਵਾਂ ਨੂੰ) ਆਦਰ-ਮਾਣ ਮਿਲਦਾ ਹੈ ।

यदि तुझे अच्छा लग जाए तो सभी तेरे शब्द में समा जाते हैं, मनुष्य तेरे शब्द द्वारा ही बड़ाई पा लेता है।

When it pleases Your Will, we obtain greatness through Your Shabad.

Guru Ramdas ji / Raag Asa / Chhant / Guru Granth Sahib ji - Ang 448

ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥

गुरमुखि बुधि पाईऐ आपु गवाईऐ सबदे रहिआ समाई ॥

Guramukhi budhi paaeeai aapu gavaaeeai sabade rahiaa samaaee ||

ਜੇ ਗੁਰੂ ਦੀ ਸਰਨ ਪੈ ਕੇ ਚੰਗੀ ਅਕਲ ਹਾਸਲ ਕਰ ਲਈਏ, ਜੇ (ਆਪਣੇ ਅੰਦਰੋਂ) ਹਉਮੈ-ਅਹੰਕਾਰ ਦੂਰ ਕਰ ਲਈਏ, ਤਾਂ ਗੁਰ-ਸ਼ਬਦ ਦੀ ਬਰਕਤਿ ਨਾਲ ਉਹ ਕਰਤਾਰ ਹਰ ਥਾਂ ਵਿਆਪਕ ਦਿੱਸਦਾ ਹੈ ।

गुरुमुख बनकर ही मनुष्य बुद्धि प्राप्त करता है और अपना अहंकार मिटा कर प्रभु में समाया रहता है।

The Gurmukh obtains wisdom, and eliminates his self-conceit, and remains absorbed in the Shabad.

Guru Ramdas ji / Raag Asa / Chhant / Guru Granth Sahib ji - Ang 448

ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥

तेरा सबदु अगोचरु गुरमुखि पाईऐ नानक नामि समाइ जीउ ॥

Teraa sabadu agocharu guramukhi paaeeai naanak naami samaai jeeu ||

ਹੇ ਨਾਨਕ! (ਆਖ-ਹੇ ਕਰਤਾਰ!) ਤੇਰਾ ਹੁਕਮ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ (ਤੇਰੇ ਹੁਕਮ ਦੀ ਸਮਝ) ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ, (ਜਿਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਉਹ ਤੇਰੇ) ਨਾਮ ਵਿਚ ਲੀਨ ਹੋ ਜਾਂਦਾ ਹੈ ।

हे प्रभु ! गुरुमुख बनकर ही तेरा अगोचर शब्द प्राप्त होता है, हे नानक ! मनुष्य नाम में समाया रहता है।

The Gurmukh obtains Your incomprehensible Shabad; O Nanak, he remains merged in the Naam.

Guru Ramdas ji / Raag Asa / Chhant / Guru Granth Sahib ji - Ang 448

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥

सभु तूंहै करता सभ तेरी वडिआई जिउ भावै तिवै चलाइ जीउ ॥४॥७॥१४॥

Sabhu toonhhai karataa sabh teree vadiaaee jiu bhaavai tivai chalaai jeeu ||4||7||14||

ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ । ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਆਪਣੀ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ) ਤੋਰ ॥੪॥੭॥੧੪॥

हे विश्व को पैदा करने वाले ! सृष्टि में चारों ओर तेरा ही प्रताप है, जैसे तुझे मंजूर है, वैसे ही तू सृष्टि को चलाता है॥ ४॥ ७॥ १४॥

You are the Creator of all, and all greatness is Yours. As it pleases Your Will, so do we act. ||4||7||14||

Guru Ramdas ji / Raag Asa / Chhant / Guru Granth Sahib ji - Ang 448


ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Asa / Chhant / Guru Granth Sahib ji - Ang 448

ਆਸਾ ਮਹਲਾ ੪ ਛੰਤ ਘਰੁ ੪ ॥

आसा महला ४ छंत घरु ४ ॥

Aasaa mahalaa 4 chhantt gharu 4 ||

ਰਾਗ ਆਸਾ, ਘਰ ੪ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' ।

आसा महला ४ छंत घरु ४ ॥

Aasaa, Fourth Mehl, Chhant, Fourth House:

Guru Ramdas ji / Raag Asa / Chhant / Guru Granth Sahib ji - Ang 448

ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥

हरि अम्रित भिंने लोइणा मनु प्रेमि रतंना राम राजे ॥

Hari ammmrit bhinne loi(nn)aa manu premi ratannaa raam raaje ||

ਮੇਰੀਆਂ ਅੱਖਾਂ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਜਲ ਨਾਲ ਸਰੂਰ ਵਿਚ ਆ ਗਈਆਂ ਹਨ, ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ ਹੈ ।

हरि के नामामृत से मेरे नेत्र भीग गए हैं और मेरा मन उसके प्रेम रंग में रंगा हुआ है।

My eyes are wet with the Nectar of the Lord, and my mind is imbued with His Love, O Lord King.

Guru Ramdas ji / Raag Asa / Chhant / Guru Granth Sahib ji - Ang 448

ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥

मनु रामि कसवटी लाइआ कंचनु सोविंना ॥

Manu raami kasavatee laaiaa kancchanu sovinnaa ||

ਪਰਮਾਤਮਾ ਨੇ ਮੇਰੇ ਮਨ ਨੂੰ (ਆਪਣੇ ਨਾਮ ਦੀ) ਕਸਵੱਟੀ ਉਤੇ ਘਸਾਇਆ ਹੈ, ਤੇ ਇਹ ਸੁੱਧ ਸੋਨਾ ਬਣ ਗਿਆ ਹੈ ।

मेरे राम ने मेरे मन को कसौटी पर परखा है और यह शुद्ध कचन बन गया है।

The Lord applied His touch-stone to my mind, and found it one hundred per cent gold.

Guru Ramdas ji / Raag Asa / Chhant / Guru Granth Sahib ji - Ang 448

ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥

गुरमुखि रंगि चलूलिआ मेरा मनु तनो भिंना ॥

Guramukhi ranggi chalooliaa meraa manu tano bhinnaa ||

ਗੁਰੂ ਦੀ ਸਰਨ ਪਿਆਂ ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਗੂੜ੍ਹਾ ਲਾਲ ਹੋ ਗਿਆ ਹੈ, ਮੇਰਾ ਮਨ ਤਰੋ-ਤਰ ਹੋ ਗਿਆ ਹੈ, ਮੇਰਾ ਹਿਰਦਾ ਤਰੋ-ਤਰ ਹੋ ਗਿਆ ਹੈ ।

गुरुमुख बनकर मेरा मन-तन प्रभु के प्रेम में भीग कर गहरा लाल हो गया है।

As Gurmukh, I am dyed in the deep red of the poppy, and my mind and body are drenched with His Love.

Guru Ramdas ji / Raag Asa / Chhant / Guru Granth Sahib ji - Ang 448


Download SGGS PDF Daily Updates ADVERTISE HERE