ANG 445, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥

आवण जाणा भ्रमु भउ भागा हरि हरि हरि गुण गाइआ ॥

Aava(nn) jaa(nn)aa bhrmu bhau bhaagaa hari hari hari gu(nn) gaaiaa ||

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਦਾ ਜਨਮ ਮਰਨ, ਉਹਨਾਂ ਦੀ ਭਟਕਣਾ ਉਹਨਾਂ ਦਾ (ਹਰੇਕ ਕਿਸਮ ਦਾ) ਡਰ ਦੂਰ ਹੋ ਗਿਆ,

जब से उसने हरि का गुणगान किया है, उसका जन्म-मरणं का चक्र, दुविधा एवं भय नाश हो गया।

His comings and goings, doubts and fears come to an end, and he sings the Glorious Praises of the Lord, Har, Har, Har.

Guru Ramdas ji / Raag Asa / Chhant / Guru Granth Sahib ji - Ang 445

ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥

जनम जनम के किलविख दुख उतरे हरि हरि नामि समाइआ ॥

Janam janam ke kilavikh dukh utare hari hari naami samaaiaa ||

ਤੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਉਹਨਾਂ ਦੇ ਪਾਪ ਤੇ ਦੁੱਖ ਲਹਿ ਗਏ, ਉਹ ਸਦਾ ਲਈ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਏ ।

उसके जन्म-जन्मांतरों के पाप एवं दुःख मिट चुके हैं और वह परमेश्वर के नाम में समा गया है।

The sins and pains of countless incarnations are washed away, and he merges into the Name of the Lord, Har, Har.

Guru Ramdas ji / Raag Asa / Chhant / Guru Granth Sahib ji - Ang 445

ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ ਤਿਨ ਸਫਲੁ ਜਨਮੁ ਪਰਵਾਣੁ ਜੀਉ ॥

जिन हरि धिआइआ धुरि भाग लिखि पाइआ तिन सफलु जनमु परवाणु जीउ ॥

Jin hari dhiaaiaa dhuri bhaag likhi paaiaa tin saphalu janamu paravaa(nn)u jeeu ||

ਜਿਨ੍ਹਾਂ ਨੇ ਧੁਰ ਦਰਗਾਹ ਤੋਂ ਲਿਖੇ ਭਾਗਾਂ ਅਨੁਸਾਰ ਨਾਮ ਦੀ ਦਾਤ ਪ੍ਰਾਪਤ ਕਰ ਲਈ ਤੇ ਹਰਿ-ਨਾਮ ਸਿਮਰਿਆ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਉਹ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋ ਗਏ ।

जिनके भाग्य में आदि से लेख लिखा हुआ है, वे हरि का ध्यान करते हैं, फिर उनका मनुष्य जन्म सफल हो जाता है और वे प्रभु-दरबार में स्वीकृत हो जाते हैं।

Those who are blessed by such pre-ordained destiny, meditate on the Lord, and their lives become fruitful and approved.

Guru Ramdas ji / Raag Asa / Chhant / Guru Granth Sahib ji - Ang 445

ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥

हरि हरि मनि भाइआ परम सुख पाइआ हरि लाहा पदु निरबाणु जीउ ॥३॥

Hari hari mani bhaaiaa param sukh paaiaa hari laahaa padu nirabaa(nn)u jeeu ||3||

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਹਨਾਂ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਹਨਾਂ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥

जिस मनुष्य के मन को हरि-प्रभु प्रिय लगा है, उसे परम सुख प्राप्त हुआ है और उसने लाभ में निर्वाण-पद प्राप्त किया है॥ ३॥

One whose mind loves the Lord, Har, Har, obtains supreme peace. He reaps the profit of the Lord's Name, the state of Nirvaanaa. ||3||

Guru Ramdas ji / Raag Asa / Chhant / Guru Granth Sahib ji - Ang 445


ਜਿਨੑ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥

जिन्ह हरि मीठ लगाना ते जन परधाना ते ऊतम हरि हरि लोग जीउ ॥

Jinh hari meeth lagaanaa te jan paradhaanaa te utam hari hari log jeeu ||

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ ।

जिन्हें हरि मीठा लगा है, वही पुरुष प्रधान हैं, हरि-प्रभु के लोग सर्वोत्तम हैं।

Celebrated are those people, unto whom the Lord seems sweet; how exalted are those people of the Lord, Har, Har.

Guru Ramdas ji / Raag Asa / Chhant / Guru Granth Sahib ji - Ang 445

ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ ਗੁਰ ਸਬਦੀ ਹਰਿ ਰਸ ਭੋਗ ਜੀਉ ॥

हरि नामु वडाई हरि नामु सखाई गुर सबदी हरि रस भोग जीउ ॥

Hari naamu vadaaee hari naamu sakhaaee gur sabadee hari ras bhog jeeu ||

ਪਰਮਾਤਮਾ ਦਾ ਨਾਮ (ਉਹਨਾਂ ਵਾਸਤੇ) ਇੱਜ਼ਤ-ਮਾਣ ਹੈ, ਪਰਮਾਤਮਾ ਦਾ ਨਾਮ ਉਹਨਾਂ ਦਾ (ਸਦਾ ਲਈ) ਸਾਥੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦੇ ਹਨ ।

हरि का नाम उनकी मान-प्रतिष्ठा है और हरि नाम उनका सखा है। गुरु के शब्द द्वारा वे हरि रस का भोग करते है।

The Lord's Name is their glorious greatness; the Lord's Name is their companion and helper. Through the Word of the Guru's Shabad, they enjoy the sublime essence of the Lord.

Guru Ramdas ji / Raag Asa / Chhant / Guru Granth Sahib ji - Ang 445

ਹਰਿ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰਿ ਰਸੁ ਪਾਇਆ ॥

हरि रस भोग महा निरजोग वडभागी हरि रसु पाइआ ॥

Hari ras bhog mahaa nirajog vadabhaagee hari rasu paaiaa ||

ਉਹ ਮਨੁੱਖ ਸਦਾ ਹਰਿ-ਨਾਮ-ਰਸ ਮਾਣਦੇ ਹਨ, ਜਿਸ ਦੀ ਬਰਕਤਿ ਨਾਲ ਉਹ ਬੜੇ ਨਿਰਲੇਪ ਰਹਿੰਦੇ ਹਨ, ਵੱਡੀ ਕਿਸਮਤ ਨਾਲ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਗਿਆ ਹੁੰਦਾ ਹੈ ।

गुरु के हरि रस का आनंद प्राप्त करके वे निर्लिप्त रहते है और खुशकिस्मत ही हरि-रस को पाते हैं।

They enjoy the sublime essence of the Lord, and remain totally detached. By great good fortune, they obtain the sublime essence of the Lord.

Guru Ramdas ji / Raag Asa / Chhant / Guru Granth Sahib ji - Ang 445

ਸੇ ਧੰਨੁ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮੁ ਧਿਆਇਆ ॥

से धंनु वडे सत पुरखा पूरे जिन गुरमति नामु धिआइआ ॥

Se dhannu vade sat purakhaa poore jin guramati naamu dhiaaiaa ||

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ, ਉਹ ਵੱਡੇ ਭਾਗਾਂ ਵਾਲੇ ਬਣ ਗਏ ਉਹ ਉੱਚੇ ਤੇ ਪੂਰੇ ਆਤਮਕ ਜੀਵਨ ਵਾਲੇ ਬਣ ਗਏ ।

वे पूर्ण सद्पुरुष महान् एवं धन्य हैं, जो गुरमति द्वारा नाम का ध्यान करते हैं।

So very blessed and truly perfect are those, who through Guru's Instruction meditate on the Naam, the Name of the Lord.

Guru Ramdas ji / Raag Asa / Chhant / Guru Granth Sahib ji - Ang 445

ਜਨੁ ਨਾਨਕੁ ਰੇਣੁ ਮੰਗੈ ਪਗ ਸਾਧੂ ਮਨਿ ਚੂਕਾ ਸੋਗੁ ਵਿਜੋਗੁ ਜੀਉ ॥

जनु नानकु रेणु मंगै पग साधू मनि चूका सोगु विजोगु जीउ ॥

Janu naanaku re(nn)u manggai pag saadhoo mani chookaa sogu vijogu jeeu ||

ਦਾਸ ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ (ਜਿਨ੍ਹਾਂ ਨੂੰ ਇਹ ਚਰਨ-ਧੂੜ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੇ) ਮਨ ਵਿਚ ਵੱਸ ਰਿਹਾ ਚਿੰਤਾ ਫ਼ਿਕਰ ਦੂਰ ਹੋ ਜਾਂਦਾ ਹੈ ਉਹਨਾਂ ਦੇ ਮਨ ਵਿਚ ਵੱਸਦਾ ਪ੍ਰਭੂ-ਚਰਨਾਂ ਤੋਂ ਵਿਛੋੜਾ ਦੂਰ ਹੋ ਜਾਂਦਾ ਹੈ ।

नानक साधुओं की चरण-धूलि माँगता है, जिससे उसका मन शोक-वियोग से हो गया है।

Servant Nanak begs for the dust of the feet of the Holy; his mind is rid of sorrow and separation.

Guru Ramdas ji / Raag Asa / Chhant / Guru Granth Sahib ji - Ang 445

ਜਿਨੑ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥੪॥੩॥੧੦॥

जिन्ह हरि मीठ लगाना ते जन परधाना ते ऊतम हरि हरि लोग जीउ ॥४॥३॥१०॥

Jinh hari meeth lagaanaa te jan paradhaanaa te utam hari hari log jeeu ||4||3||10||

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ ॥੪॥੩॥੧੦॥

जिन्हें हरि मीठा लगता है, ये पुरुष प्रधान हैं और हरि-प्रभु के ऐसे लोग उत्तम है ॥४॥३॥१०॥

Celebrated are those people, unto whom the Lord seems sweet; how exalted are those people of the Lord, Har, Har. ||4||3||10||

Guru Ramdas ji / Raag Asa / Chhant / Guru Granth Sahib ji - Ang 445


ਆਸਾ ਮਹਲਾ ੪ ॥

आसा महला ४ ॥

Aasaa mahalaa 4 ||

आसा महला ४ ॥

Aasaa, Fourth Mehl:

Guru Ramdas ji / Raag Asa / Chhant / Guru Granth Sahib ji - Ang 445

ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥

सतजुगि सभु संतोख सरीरा पग चारे धरमु धिआनु जीउ ॥

Satajugi sabhu santtokh sareeraa pag chaare dharamu dhiaanu jeeu ||

ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ) ਦੇਈ ਰੱਖਦਾ ਹੈ, ਹਰ ਵੇਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਹੁੰਦਾ ਹੈ ।

सतियुग में सभी लोग संतोषी थे एवं प्रभु का ध्यान करते थे और धर्म चार पैरों पर टिका था।

In the Golden Age of Sat Yuga, everyone embodied contentment and meditation; religion stood upon four feet.

Guru Ramdas ji / Raag Asa / Chhant / Guru Granth Sahib ji - Ang 445

ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥

मनि तनि हरि गावहि परम सुखु पावहि हरि हिरदै हरि गुण गिआनु जीउ ॥

Mani tani hari gaavahi param sukhu paavahi hari hiradai hari gu(nn) giaanu jeeu ||

(ਸਤਜੁਗੀ) ਆਤਮਕ ਅਵਸਥਾ ਵਿਚ ਟਿਕੇ ਹੋਏ (ਮਨੁੱਖ) ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਤੇ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਟਿਕੀ ਰਹਿੰਦੀ ਹੈ ।

सतियुग में लोग तन-मन से भगवान का गुणगान करते थे और परम सुख प्राप्त करते थे, वह भगवान को अपने हृदय में याद करते थे और उन्हें हरि के गुणों का ज्ञान प्राप्त था।

With mind and body, they sang of the Lord, and attained supreme peace. In their hearts was the spiritual wisdom of the Lord's Glorious Virtues.

Guru Ramdas ji / Raag Asa / Chhant / Guru Granth Sahib ji - Ang 445

ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥

गुण गिआनु पदारथु हरि हरि किरतारथु सोभा गुरमुखि होई ॥

Gu(nn) giaanu padaarathu hari hari kirataarathu sobhaa guramukhi hoee ||

ਸਤਜੁਗੀ ਆਤਮਕ ਅਵਸਥਾ ਵਿਚ ਟਿਕਿਆ ਹੋਇਆ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਨੂੰ ਕੀਮਤੀ ਚੀਜ਼ ਜਾਣਦਾ ਹੈ, ਹਰਿ-ਨਾਮ ਸਿਮਰਨ ਵਿਚ ਆਪਣੇ ਜੀਵਨ ਨੂੰ ਸਫਲ ਸਮਝਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ (ਹਰ ਥਾਂ) ਸੋਭਾ ਮਿਲਦੀ ਹੈ ।

भगवान के गुणों का ज्ञान उनका धन था, हरि-हरि नाम जपकर ही वे कृतार्थ होते थे और गुरुमुख लोगों की बहुत शोभा होती थी।

Their wealth was the spiritual wisdom of the Lord's Glorious Virtues; the Lord was their success, and to live as Gurmukh was their glory.

Guru Ramdas ji / Raag Asa / Chhant / Guru Granth Sahib ji - Ang 445

ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥

अंतरि बाहरि हरि प्रभु एको दूजा अवरु न कोई ॥

Anttari baahari hari prbhu eko doojaa avaru na koee ||

ਉਸ ਨੂੰ ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ ।

वे समझते थे कि उनके हृदय में और बाहर हर जगह एक ही परमात्मा बसता है और दूसरा उनके लिए कोई भी नहीं था।

Inwardly and outwardly, they saw only the One Lord God; for them there was no other second.

Guru Ramdas ji / Raag Asa / Chhant / Guru Granth Sahib ji - Ang 445

ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥

हरि हरि लिव लाई हरि नामु सखाई हरि दरगह पावै मानु जीउ ॥

Hari hari liv laaee hari naamu sakhaaee hari daragah paavai maanu jeeu ||

ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ, ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ।

वे हरि-नाम में लगन लगाकर रखते थे, हरि का नाम उनका सच्चा साथी था और हरि के दरबार में उनका बहुत मान-सम्मान होता था।

They centered their consciousness lovingly on the Lord, Har, Har. The Lord's Name was their companion, and in the Court of the Lord, they obtained honor.

Guru Ramdas ji / Raag Asa / Chhant / Guru Granth Sahib ji - Ang 445

ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥੧॥

सतजुगि सभु संतोख सरीरा पग चारे धरमु धिआनु जीउ ॥१॥

Satajugi sabhu santtokh sareeraa pag chaare dharamu dhiaanu jeeu ||1||

ਅਜੇਹੀ ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ ਦੇਈ ਰੱਖਦਾ ਹੈ) ਹਰ ਗੱਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ ॥੧॥

सतियुग में सभी लोग संतोषी एवं ध्यानी थे और धर्म चार पैरों पर टिका हुआ था॥ १॥

In the Golden Age of Sat Yuga, everyone embodied contentment and meditation; religion stood upon four feet. ||1||

Guru Ramdas ji / Raag Asa / Chhant / Guru Granth Sahib ji - Ang 445


ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥

तेता जुगु आइआ अंतरि जोरु पाइआ जतु संजम करम कमाइ जीउ ॥

Tetaa jugu aaiaa anttari joru paaiaa jatu sanjjam karam kamaai jeeu ||

ਉਸ ਦੇ ਅੰਦਰ ਮਾਨੋ ਤ੍ਰੇਤਾ ਜੁਗ ਵਾਪਰ ਰਿਹਾ ਹੈ, ਜਿਸ ਮਨੁੱਖ ਦੇ ਅੰਦਰ (ਦੂਜਿਆਂ ਉਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ, (ਉਹ ਮਨੁੱਖ ਪਰਮਾਤਮਾ ਦਾ ਸਿਮਰਨ ਭੁਲਾ ਕੇ) ਵੀਰਜ ਨੂੰ ਰੋਕਣਾ (ਹੀ ਧਰਮ ਸਮਝ ਲੈਂਦਾ ਹੈ) ਉਹ ਮਨੁੱਖ ਇੰਦ੍ਰਿਆਂ ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦਾ ਹੈ ।

फिर त्रेता युग आया तो ताकत ने जोर पकड़ कर मनुष्यों के मन को वश में कर लिया, लोग ब्रह्मचार्य, संयम एवं कर्मकाण्ड का आचरण करने लगे।

Then came the Silver Age of Trayta Yuga; men's minds were ruled by power, and they practiced celibacy and self-discipline.

Guru Ramdas ji / Raag Asa / Chhant / Guru Granth Sahib ji - Ang 445

ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥

पगु चउथा खिसिआ त्रै पग टिकिआ मनि हिरदै क्रोधु जलाइ जीउ ॥

Pagu chauthaa khisiaa trai pag tikiaa mani hiradai krodhu jalaai jeeu ||

ਉਸ ਮਨੁੱਖ ਦੇ ਅੰਦਰੋਂ (ਧਰਮ-ਬਲਦ ਦਾ) ਚੌਥਾ ਪੈਰ ਤਿਲਕ ਜਾਂਦਾ ਹੈ (ਉਸ ਦੇ ਅੰਦਰ ਧਰਮ-ਬਲਦ) ਤਿੰਨਾਂ ਪੈਰਾਂ ਦੇ ਸਹਾਰੇ ਖਲੋਂਦਾ ਹੈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਕ੍ਰੋਧ ਪੈਦਾ ਹੁੰਦਾ ਹੈ ਜੋ ਉਸ (ਦੇ ਆਤਮਕ ਜੀਵਨ) ਨੂੰ ਸਾੜਦਾ ਹੈ ।

इस युग में धर्म का चौथा पैर खिसक गया, घर्म तीन पैरों पर ही टिक गया और लोगों के मन एवं ह्रदय में क्रोध जलने लगा।

The fourth foot of religion dropped off, and three remained. Their hearts and minds were inflamed with anger.

Guru Ramdas ji / Raag Asa / Chhant / Guru Granth Sahib ji - Ang 445

ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥

मनि हिरदै क्रोधु महा बिसलोधु निरप धावहि लड़ि दुखु पाइआ ॥

Mani hiradai krodhu mahaa bisalodhu nirap dhaavahi la(rr)i dukhu paaiaa ||

ਉਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਕ੍ਰੋਧ ਪੈਦਾ ਹੋਇਆ ਰਹਿੰਦਾ ਹੈ ਜੋ, ਮਾਨੋ, ਇਕ ਵੱਡਾ ਵਿਹੁਲਾ ਰੁੱਖ (ਉੱਗਾ ਹੋਇਆ) ਹੈ । (ਧੱਕਾ ਕਰਨ ਦੇ ਸੁਭਾਵ ਤੋਂ ਪੈਦਾ ਹੋਏ ਇਸ ਕ੍ਰੋਧ ਦੇ ਕਾਰਨ ਹੀ) ਰਾਜੇ ਇਕ ਦੂਜੇ ਉਤੇ ਹਮਲੇ ਕਰਦੇ ਹਨ, ਆਪੋ ਵਿਚ ਲੜ ਲੜ ਕੇ ਦੁੱਖ ਪਾਂਦੇ ਹਨ ।

फिर लोगों के मन एवं हृदय में क्रोध एक महा भयानक विष की भाँति विद्यमान हो गया, राजा-महाराजा आक्रमण करके युद्ध करने लगे और दुःख पाने लगे।

Their hearts and minds were filled with the horribly poisonous essence of anger. The kings fought their wars and obtained only pain.

Guru Ramdas ji / Raag Asa / Chhant / Guru Granth Sahib ji - Ang 445

ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥

अंतरि ममता रोगु लगाना हउमै अहंकारु वधाइआ ॥

Anttari mamataa rogu lagaanaa haumai ahankkaaru vadhaaiaa ||

ਜਿਸ ਮਨੁੱਖ ਦੇ ਅੰਦਰ ਮਮਤਾ ਦਾ ਰੋਗ ਲੱਗ ਜਾਂਦਾ ਹੈ ਉਸ ਦੇ ਅੰਦਰ ਹਉਮੈ ਵਧਦੀ ਹੈ ਅਹੰਕਾਰ ਵਧਦਾ ਹੈ,

लोगों की अन्तरात्मा में ममता का रोग लग गया था और उनका अहंत्व एवं अहंकार अधिकतर बढ़ने लगा था।

Their minds were afflicted with the illness of egotism, and their self-conceit and arrogance increased.

Guru Ramdas ji / Raag Asa / Chhant / Guru Granth Sahib ji - Ang 445

ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥

हरि हरि क्रिपा धारी मेरै ठाकुरि बिखु गुरमति हरि नामि लहि जाइ जीउ ॥

Hari hari kripaa dhaaree merai thaakuri bikhu guramati hari naami lahi jaai jeeu ||

ਪਰ ਜਿਸ ਮਨੁੱਖ ਉੱਤੇ ਮੇਰੇ ਮਾਲਕ ਪ੍ਰਭੂ ਨੇ ਮੇਹਰ ਕੀਤੀ, ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਇਹ ਜ਼ਹਰ ਉਤਰ ਜਾਂਦੀ ਹੈ ।

मेरे ठाकुर हरि-प्रभु ने जब कभी कृपा-दृष्टि की तो गुरमति एवं हरि नाम के माध्यम से क्रोध का विष दूर हो गया था।

If my Lord, Har, Har, shows His Mercy, my Lord and Master eradicates the poison by the Guru's Teachings and the Lord's Name.

Guru Ramdas ji / Raag Asa / Chhant / Guru Granth Sahib ji - Ang 445

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥੨॥

तेता जुगु आइआ अंतरि जोरु पाइआ जतु संजम करम कमाइ जीउ ॥२॥

Tetaa jugu aaiaa anttari joru paaiaa jatu sanjjam karam kamaai jeeu ||2||

ਜਿਸ ਮਨੁੱਖ ਦੇ ਅੰਦਰ (ਦੂਜਿਆਂ ਉੱਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ ਉਸ ਦੇ ਅੰਦਰ, ਮਾਨੋ, ਤ੍ਰੇਤਾ ਜੁਗ ਵਾਪਰ ਰਿਹਾ ਹੈ ॥੨॥

त्रैता युग का आगमन हुआ और बाहुबल ने जोर पकड़ कर लोगों की अन्तरात्मा को वश में कर लिया, लोग ब्रह्मचार्य, संयम एवं कर्मकाण्ड का आचरण करने लगे ॥ २ ॥

Then came the Silver Age of Trayta Yuga; men's minds were ruled by power, and they practiced celibacy and self-discipline. ||2||

Guru Ramdas ji / Raag Asa / Chhant / Guru Granth Sahib ji - Ang 445


ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨੑੁ ਉਪਾਇ ਜੀਉ ॥

जुगु दुआपुरु आइआ भरमि भरमाइआ हरि गोपी कान्हु उपाइ जीउ ॥

Jugu duaapuru aaiaa bharami bharamaaiaa hari gopee kaanhu upaai jeeu ||

ਇਹ ਸਾਰੇ ਇਸਤ੍ਰੀ ਮਰਦ ਜੋ ਹਰੀ ਨੇ ਪੈਦਾ ਕੀਤੇ ਹਨ, ਇਹਨਾਂ ਵਿਚੋਂ ਜੇਹੜਾ (ਮਾਇਆ ਦੀ) ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ ।

तदुपरांत द्वापर युग का आगमन हुआ, भगवान ने दुनिया को दुविधा एवं भ्रम में भटका दिया, उसने गोपियों एवं कान्हा (श्रीकृष्ण) को उत्पन्न किया।

The Brass Age of Dwaapar Yuga came, and people wandered in doubt. The Lord created the Gopis and Krishna.

Guru Ramdas ji / Raag Asa / Chhant / Guru Granth Sahib ji - Ang 445

ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥

तपु तापन तापहि जग पुंन आर्मभहि अति किरिआ करम कमाइ जीउ ॥

Tapu taapan taapahi jag punn aarambbhahi ati kiriaa karam kamaai jeeu ||

(ਅਜੇਹੇ ਲੋਕ ਭਟਕਣਾ ਵਿਚ ਪੈ ਕੇ) ਤਪ ਸਾਧਦੇ ਹਨ, ਧੂਣੀਆਂ ਤਪਾਣ ਦੇ ਕਸ਼ਟ ਸਹਾਰਦੇ ਹਨ, ਜੱਗ ਆਦਿਕ (ਮਿਥੇ ਹੋਏ) ਪੁੰਨ ਕਰਮ ਕਰਦੇ ਹਨ ।

तपस्वी तप करते थे और धूनियां तपाने के दुःख सहने लगे, लोगों ने यज्ञ एवं दान-पुण्य का आरम्भ किया और वे अनेक धार्मिक कर्मकाण्ड एवं विधि-संस्कार करने लगे थे।

The penitents practiced penance, they offered sacred feasts and charity, and performed many rituals and religious rites.

Guru Ramdas ji / Raag Asa / Chhant / Guru Granth Sahib ji - Ang 445

ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥

किरिआ करम कमाइआ पग दुइ खिसकाइआ दुइ पग टिकै टिकाइ जीउ ॥

Kiriaa karam kamaaiaa pag dui khisakaaiaa dui pag tikai tikaai jeeu ||

(ਜੇਹੜਾ ਭੀ ਮਨੁੱਖ ਪਰਮਾਤਮਾ ਦਾ ਸਿਮਰਨ ਛੱਡ ਕੇ ਹੋਰ ਹੋਰ ਧਾਰਮਿਕ ਮਿਥਿਆ ਹੋਇਆ) ਕਿਰਿਆ ਕਰਮ ਕਰਦਾ ਹੈ (ਉਸ ਦੇ ਅੰਦਰੋਂ ਧਰਮ-ਬਲਦ ਆਪਣੇ ਦੋਵੇਂ) ਪੈਰ ਖਿਸਕਾ ਲੈਂਦਾ ਹੈ ਜਿਸ ਦੋ ਪੈਰਾਂ ਦੇ ਆਸਰੇ ਉਹ ਟਿਕਿਆ ਸਮਝਿਆ ਜਾਂਦਾ ਹੈ ।

धार्मिक कर्मकाण्ड एवं विधि संस्कार द्वारा धर्म का दूसरा पैर खिसक गया और अब द्वापर में धर्म दो पैरों पर ही टिक गया।

They performed many rituals and religious rites; two legs of religion dropped away, and only two legs remained.

Guru Ramdas ji / Raag Asa / Chhant / Guru Granth Sahib ji - Ang 445

ਮਹਾ ਜੁਧ ਜੋਧ ਬਹੁ ਕੀਨੑੇ ਵਿਚਿ ਹਉਮੈ ਪਚੈ ਪਚਾਇ ਜੀਉ ॥

महा जुध जोध बहु कीन्हे विचि हउमै पचै पचाइ जीउ ॥

Mahaa judh jodh bahu keenhe vichi haumai pachai pachaai jeeu ||

(ਇਹ ਦੁਆਪੁਰ ਜੁਗ ਦਾ ਪ੍ਰਭਾਵ ਹੀ ਸਮਝੋ ਕਿ ਮਾਇਆ ਦੀ ਭਟਕਣਾ ਵਿਚ ਫਸ ਕੇ) ਬੜੇ ਬੜੇ ਸੂਰਮੇ ਵੱਡੇ ਜੁੱਧ ਮਚਾ ਦੇਂਦੇ ਹਨ, (ਮਾਇਆ ਦੀ ਭਟਕਣਾ ਦੇ ਕਾਰਨ ਹੀ ਮਨੁੱਖ ਆਪ) ਹਉਮੈ ਵਿਚ ਸੜਦਾ ਹੈ ਤੇ ਹੋਰਨਾਂ ਨੂੰ ਸਾੜਦਾ ਹੈ ।

बहुत सारे योद्धाओं ने महा भयंकर युद्ध किए और अहंकार के कारण वे नष्ट हो गए तथा दूसरों को भी नष्ट कर दिया।

So many heroes waged great wars; in their egos they were ruined, and they ruined others as well.

Guru Ramdas ji / Raag Asa / Chhant / Guru Granth Sahib ji - Ang 445

ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥

दीन दइआलि गुरु साधु मिलाइआ मिलि सतिगुर मलु लहि जाइ जीउ ॥

Deen daiaali guru saadhu milaaiaa mili satigur malu lahi jaai jeeu ||

ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਾ ਦਿੱਤਾ, ਗੁਰੂ ਨੂੰ ਮਿਲ ਕੇ (ਉਸ ਦੇ ਅੰਦਰੋਂ ਮਾਇਆ ਦੀ) ਮੈਲ ਲਹਿ ਜਾਂਦੀ ਹੈ ।

दीनदयालु प्रभु ने जीवों को साधु गुरु से मिलाया, सच्चे गुरु को मिलने से उनकी मलिनता दूर हो जाती थी।

The Lord, Compassionate to the poor, led them to meet the Holy Guru. Meeting the True Guru, their filth is washed away.

Guru Ramdas ji / Raag Asa / Chhant / Guru Granth Sahib ji - Ang 445

ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨੑੁ ਉਪਾਇ ਜੀਉ ॥੩॥

जुगु दुआपुरु आइआ भरमि भरमाइआ हरि गोपी कान्हु उपाइ जीउ ॥३॥

Jugu duaapuru aaiaa bharami bharamaaiaa hari gopee kaanhu upaai jeeu ||3||

ਜੋ ਜੋ ਇਸਤ੍ਰੀ ਮਰਦ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇਹੜਾ ਜੇਹੜਾ ਮਾਇਆ ਦੀ ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ ॥੩॥

द्वापर युग का आगमन हुआ तो प्रभु ने जगत को भ्रम में भटका दिया और उसने गोपियों एवं श्रीकृष्ण को उत्पन्न कर दिया॥ ३॥

The Brass Age of Dwaapar Yuga came, and the people wandered in doubt. The Lord created the Gopis and Krishna. ||3||

Guru Ramdas ji / Raag Asa / Chhant / Guru Granth Sahib ji - Ang 445



Download SGGS PDF Daily Updates ADVERTISE HERE