Page Ang 444, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਹੋਈ ਰਾਮ ਨਾਮਿ ਮਨੁ ਲਾਏ ॥

.. होई राम नामि मनु लाए ॥

.. hoëe raam naami manu laaē ||

.. ਉਹਨਾਂ ਦੇ ਅੰਦਰੋਂ ਖੋਟੀ ਮਤਿ ਭੈੜੀ ਅਕਲ ਦੂਰ ਹੋ ਜਾਂਦੀ ਹੈ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ, ਉਹ ਪਰਮਾਤਮਾ ਦੇ ਨਾਮ ਵਿਚ ਆਪਣਾ ਮਨ ਜੋੜੀ ਰੱਖਦੇ ਹਨ ।

.. फिर उसकी दुर्मति एवं कुबुद्धि दूर हो जाती है, उसे ज्ञान प्राप्त हो जाता है और वह राम नाम को अपने मन से लगा लेता है।

.. Evil-mindedness and duality depart, and their understanding is enlightened. They attach their minds to the Name of the Lord.

Guru Ramdas ji / Raag Asa / Chhant / Ang 444

ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥

सफलु जनमु सरीरु सभु होआ जितु राम नामु परगासिआ ॥

Saphalu janamu sareeru sabhu hoâa jiŧu raam naamu paragaasiâa ||

ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਉਹਨਾਂ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ ।

जिसकी अन्तरात्मा में राम नाम का प्रकाश हो जाता है, उसका जन्म एवं शरीर सभी सफल हो जाते हैं।

Their lives and bodies become totally blessed and fruitful; the Lord's Name illumines them.

Guru Ramdas ji / Raag Asa / Chhant / Ang 444

ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ ॥੬॥

नानक हरि भजु सदा दिनु राती गुरमुखि निज घरि वासिआ ॥६॥

Naanak hari bhaju sađaa đinu raaŧee guramukhi nij ghari vaasiâa ||6||

ਹੇ ਨਾਨਕ! ਤੂੰ ਭੀ ਸਦਾ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਿਆਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲੀ ਰਹਿੰਦੀ ਹੈ ॥੬॥

हे नानक ! रात-दिन सदैव ही हरि का भजन करो और गुरुमुख बनकर ही मनुष्य अपने आत्मस्वरूप में निवास करता है॥ ६॥

O Nanak, by continually vibrating upon the Lord, day and night, the Gurmukhs abide in the home of the inner self. ||6||

Guru Ramdas ji / Raag Asa / Chhant / Ang 444


ਜਿਨ ਸਰਧਾ ਰਾਮ ਨਾਮਿ ਲਗੀ ਤਿਨੑ ਦੂਜੈ ਚਿਤੁ ਨ ਲਾਇਆ ਰਾਮ ॥

जिन सरधा राम नामि लगी तिन्ह दूजै चितु न लाइआ राम ॥

Jin sarađhaa raam naami lagee ŧinʱ đoojai chiŧu na laaīâa raam ||

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਵਿਚ ਨਿਸ਼ਚਾ ਪੱਕਾ ਕਰ ਲਿਆ, ਉਹ (ਹਰਿ-ਨਾਮ ਦਾ ਪਿਆਰ ਛੱਡ ਕੇ) ਕਿਸੇ ਹੋਰ ਪਦਾਰਥ ਵਿਚ ਆਪਣਾ ਚਿੱਤ ਨਹੀਂ ਜੋੜਦੇ ।

जिनकी श्रद्धा राम के नाम में लगी है, उनका किसी अन्य पदार्थ में चित्त नहीं लगा।

Those who place their faith in the Lord's Name, do not attach their consciousness to another.

Guru Ramdas ji / Raag Asa / Chhant / Ang 444

ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥

जे धरती सभ कंचनु करि दीजै बिनु नावै अवरु न भाइआ राम ॥

Je đharaŧee sabh kancchanu kari đeejai binu naavai âvaru na bhaaīâa raam ||

ਜੇ ਸਾਰੀ ਧਰਤੀ ਸੋਨਾ ਬਣਾ ਕੇ ਉਹਨਾਂ ਦੇ ਅੱਗੇ ਰੱਖ ਦੇਈਏ, ਤਾਂ ਭੀ ਪਰਮਾਤਮਾ ਦੇ ਨਾਮ ਤੋਂ ਛੁਟ ਹੋਰ ਕੋਈ ਪਦਾਰਥ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ ।

यदि सम्पूर्ण धरती स्वर्ण बनाकर उन्हें दे दी जाए तो भी राम-नाम के बिना वे किसी अन्य पदार्थ से स्नेह नहीं करते।

Even if the entire earth were to be transformed into gold, and given to them, without the Naam, they love nothing else.

Guru Ramdas ji / Raag Asa / Chhant / Ang 444

ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ ॥

राम नामु मनि भाइआ परम सुखु पाइआ अंति चलदिआ नालि सखाई ॥

Raam naamu mani bhaaīâa param sukhu paaīâa ânŧŧi chalađiâa naali sakhaaëe ||

ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ (ਨਾਮ ਦੀ ਬਰਕਤਿ ਨਾਲ) ਉਹ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਮਾਣਦੇ ਹਨ, ਅਖ਼ੀਰ ਵੇਲੇ ਦੁਨੀਆ ਤੋਂ ਤੁਰਨ ਲੱਗਿਆਂ ਭੀ ਇਹ ਹਰਿ-ਨਾਮ ਉਹਨਾਂ ਦੇ ਨਾਲ ਸਾਥੀ ਬਣਦਾ ਹੈ ।

राम का नाम उनके मन को भाता है और इसी द्वारा उन्हें परम सुख प्राप्त होता है। अन्तिम क्षण संसार से कूच करते यह परलोक में भी उनका साथ देता है।

The Lord's Name is pleasing to their minds, and they obtain supreme peace; when they depart in the end, it shall go with them as their support.

Guru Ramdas ji / Raag Asa / Chhant / Ang 444

ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥

राम नाम धनु पूंजी संची ना डूबै ना जाई ॥

Raam naam đhanu poonjjee sancchee naa doobai naa jaaëe ||

ਉਹ ਸਦਾ ਪਰਮਾਤਮਾ ਦਾ ਨਾਮ-ਧਨ ਨਾਮ-ਸਰਮਾਇਆ ਇਕੱਠਾ ਕਰਦੇ ਰਹਿੰਦੇ ਹਨ, ਇਹ ਧਨ ਇਹ ਸਰਮਾਇਆ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਗਵਾਚਦਾ ਹੈ ।

उन्होंने राम नाम रूपी धन-पूंजी संचित कर ली है, जो न जल में डूबती है और न ही साथ छोड़ कर जाती है।

I have gathered the capital, the wealth of the Lord's Name; it does not sink, and does not depart.

Guru Ramdas ji / Raag Asa / Chhant / Ang 444

ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥

राम नामु इसु जुग महि तुलहा जमकालु नेड़ि न आवै ॥

Raam naamu īsu jug mahi ŧulahaa jamakaalu neɍi na âavai ||

(ਸੰਸਾਰ-ਨਦੀ ਤੋਂ ਪਾਰ ਲੰਘਣ ਲਈ) ਪਰਮਾਤਮਾ ਦਾ ਨਾਮ ਇਸ ਜਗਤ ਵਿਚ (ਮਾਨੋ) ਤੁਲਹਾ ਹੈ, ਜਿਸ ਰਾਹੀਂ (ਜੇਹੜਾ ਮਨੁੱਖ ਨਾਮ ਸਿਮਰਦਾ ਰਹਿੰਦਾ ਹੈ) ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ ।

राम का नाम ही इस युग में नाव का कार्य करता है और यमकाल इसके निकट नहीं आता।

The Lord's Name is the only true support in this age; the Messenger of Death does not draw near it.

Guru Ramdas ji / Raag Asa / Chhant / Ang 444

ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥

नानक गुरमुखि रामु पछाता करि किरपा आपि मिलावै ॥७॥

Naanak guramukhi raamu pachhaaŧaa kari kirapaa âapi milaavai ||7||

ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਪਰਮਾਤਮਾ ਮੇਹਰ ਕਰ ਕੇ ਆਪ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੭॥

हे नानक ! गुरुमुख बनकर ही राम को पहचाना जाता है। कृपा करके वह मनुष्य को अपने साथ मिला लेता है॥ ७॥

O Nanak, the Gurmukhs recognize the Lord; in His Mercy, He unites them with Himself. ||7||

Guru Ramdas ji / Raag Asa / Chhant / Ang 444


ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥

रामो राम नामु सते सति गुरमुखि जाणिआ राम ॥

Raamo raam naamu saŧe saŧi guramukhi jaañiâa raam ||

ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ।

राम का नाम ही सत्य है और गुरुमुख बनकर ही इसे जाना जाता है।

True, True is the Name of the Lord, Raam, Raam; the Gurmukh knows the Lord.

Guru Ramdas ji / Raag Asa / Chhant / Ang 444

ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥

सेवको गुर सेवा लागा जिनि मनु तनु अरपि चड़ाइआ राम ॥

Sevako gur sevaa laagaa jini manu ŧanu ârapi chaɍaaīâa raam ||

(ਪਰ) ਉਹੀ (ਮਨੁੱਖ) ਸੇਵਕ (ਬਣ ਕੇ) ਗੁਰੂ ਦੀ ਦੱਸੀ ਸੇਵਾ ਵਿਚ ਰੁੱਝਦਾ ਹੈ ਜਿਸ ਨੇ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਚੜ੍ਹਾਵੇ ਦੇ ਤੌਰ ਤੇ (ਗੁਰੂ ਅੱਗੇ) ਰੱਖ ਦਿੱਤਾ ਹੈ ।

प्रभु का सेवक वह है, जो गुरु की सेवा में लगता है, जिसने अपना तन-मन गुरु को अर्पण किया है, उसके मन में श्रद्धा उत्पन्न हो जाती है।

The Lord's servant is the one who commits himself to the Guru's service, and dedicates his mind and body as an offering to Him.

Guru Ramdas ji / Raag Asa / Chhant / Ang 444

ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ ॥

मनु तनु अरपिआ बहुतु मनि सरधिआ गुर सेवक भाइ मिलाए ॥

Manu ŧanu ârapiâa bahuŧu mani sarađhiâa gur sevak bhaaī milaaē ||

ਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿੱਤਾ, ਉਸ ਦੇ ਮਨ ਵਿਚ ਗੁਰੂ ਵਾਸਤੇ ਬਹੁਤ ਸਰਧਾ ਪੈਦਾ ਹੋ ਜਾਂਦੀ ਹੈ (ਗੁਰੂ ਉਸ ਨੂੰ) ਉਸ ਪ੍ਰੇਮ ਦੀ ਬਰਕਤਿ ਨਾਲ (ਪ੍ਰਭੂ-ਚਰਨਾਂ ਵਿਚ) ਮਿਲਾ ਦੇਂਦਾ ਹੈ (ਜੇਹੜਾ ਪ੍ਰੇਮ) ਗੁਰੂ ਦੇ ਸੇਵਕ ਦੇ ਹਿਰਦੇ ਵਿਚ ਹੋਣਾ ਚਾਹੀਦਾ ਹੈ ।

जो सेवक अपना मन-तन अर्पण करता है और बहुत श्रद्धा रखता है, उसे गुरु सेवा-भाव के कारण प्रभु से मिला देता है।

He dedicates his mind and body to Him, placing great faith in Him; the Guru lovingly unites His servant with Himself.

Guru Ramdas ji / Raag Asa / Chhant / Ang 444

ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥

दीना नाथु जीआ का दाता पूरे गुर ते पाए ॥

Đeenaa naaŧhu jeeâa kaa đaaŧaa poore gur ŧe paaē ||

ਪਰਮਾਤਮਾ ਗਰੀਬਾਂ ਦਾ ਖਸਮ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ ।

दीनानाथ एवं जीवों का दाता पूर्ण गुरु के माध्यम से प्राप्त होता है।

The Master of the meek, the Giver of souls, is obtained through the Perfect Guru.

Guru Ramdas ji / Raag Asa / Chhant / Ang 444

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥

गुरू सिखु सिखु गुरू है एको गुर उपदेसु चलाए ॥

Guroo sikhu sikhu guroo hai ēko gur ūpađesu chalaaē ||

(ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ ।

गुरु ही शिष्य है और शिष्य ही गुरु है अर्थात् दोनों एक रूप हैं। दोनों ही गुरु के उपदेश को प्रचलित करते हैं।

The Guru's Sikh, and the Sikh's Guru, are one and the same; both spread the Guru's Teachings.

Guru Ramdas ji / Raag Asa / Chhant / Ang 444

ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥

राम नाम मंतु हिरदै देवै नानक मिलणु सुभाए ॥८॥२॥९॥

Raam naam manŧŧu hirađai đevai naanak milañu subhaaē ||8||2||9||

ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ ॥੮॥੨॥੯॥

हे नानक ! गुरु राम-नाम का मंत्र शिष्य के हृदय में बसाता है और सहज ही उसका राम से मिलन हो जाता है॥ ८ ॥ २ ॥ ६ ॥

The Mantra of the Lord's Name is enshrined within the heart, O Nanak, and we merge with the Lord so easily. ||8||2||9||

Guru Ramdas ji / Raag Asa / Chhant / Ang 444


ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Ramdas ji / Raag Asa / Chhant / Ang 444

ਆਸਾ ਛੰਤ ਮਹਲਾ ੪ ਘਰੁ ੨ ॥

आसा छंत महला ४ घरु २ ॥

Âasaa chhanŧŧ mahalaa 4 gharu 2 ||

ਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' ।

आसा छंत महला ४ घरु २ ॥

Aasaa, Chhant, Fourth Mehl, Second House:

Guru Ramdas ji / Raag Asa / Chhant / Ang 444

ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥

हरि हरि करता दूख बिनासनु पतित पावनु हरि नामु जीउ ॥

Hari hari karaŧaa đookh binaasanu paŧiŧ paavanu hari naamu jeeū ||

ਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ ।

सृष्टि का रचयिता हरि दु:खों का नाश करने वाला है, हरि का नाम पतितों को पावन करने वाला है।

The Creator Lord, Har, Har, is the Destroyer of distress; the Name of the Lord is the Purifier of sinners.

Guru Ramdas ji / Raag Asa / Chhant / Ang 444

ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥

हरि सेवा भाई परम गति पाई हरि ऊतमु हरि हरि कामु जीउ ॥

Hari sevaa bhaaëe param gaŧi paaëe hari ǖŧamu hari hari kaamu jeeū ||

ਜਿਸ ਮਨੁੱਖ ਨੂੰ ਪਰਮਾਤਮਾ ਦੀ ਸੇਵਾ-ਭਗਤੀ ਪਿਆਰੀ ਲੱਗਦੀ ਹੈ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ । ਹਰਿ-ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ ।

जिन्हें हरि की सेवा-भक्ति प्रिय लगती है, उन्हें परमगति प्राप्त हो जाती है, हरि का नाम-सुमिरन उत्तम कर्म है, इसलिए हरि की आराधना करनी चाहिए।

One who lovingly serves the Lord, obtains the supreme status. Service to the Lord, Har, Har, is more exalted than anything.

Guru Ramdas ji / Raag Asa / Chhant / Ang 444

ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥

हरि ऊतमु कामु जपीऐ हरि नामु हरि जपीऐ असथिरु होवै ॥

Hari ǖŧamu kaamu japeeâi hari naamu hari japeeâi âsaŧhiru hovai ||

ਪਰਮਾਤਮਾ ਦਾ ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ (ਜੇਹੜਾ ਮਨੁੱਖ ਹਰਿ-ਨਾਮ ਸਿਮਰਦਾ ਹੈ ਉਹ ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ।

प्रत्येक दृष्टि से हरि-नाम का जाप उत्तम कर्म है, हरि का जाप करने से मनुष्य आत्मिक स्थिरता प्राप्त कर लेता है।

Chanting the Name of the Lord is the most exalted occupation; chanting the Name of the Lord, one becomes immortal.

Guru Ramdas ji / Raag Asa / Chhant / Ang 444

ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥

जनम मरण दोवै दुख मेटे सहजे ही सुखि सोवै ॥

Janam marañ đovai đukh mete sahaje hee sukhi sovai ||

ਉਹ ਮਨੁੱਖ ਜਨਮਾਂ ਦੇ ਗੇੜ ਦਾ ਦੁੱਖ ਆਤਮਕ ਮੌਤ ਦਾ ਦੁੱਖ-ਇਹ ਦੋਵੇਂ ਦੁੱਖ ਮਿਟਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ ।

यह जन्म-मरण दोनों के दु:ख को मिटा देता है और सहज ही सुख में सोता है।

The pains of both birth and death are eradicated, and one comes to sleep in peaceful ease.

Guru Ramdas ji / Raag Asa / Chhant / Ang 444

ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥

हरि हरि किरपा धारहु ठाकुर हरि जपीऐ आतम रामु जीउ ॥

Hari hari kirapaa đhaarahu thaakur hari japeeâi âaŧam raamu jeeū ||

ਹੇ ਹਰੀ! ਹੇ ਮਾਲਕ! ਕਿਰਪਾ ਕਰ! (ਜੇ ਪਰਮਾਤਮਾ ਕਿਰਪਾ ਕਰੇ ਤਾਂ) ਉਸ ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਜਪਿਆ ਜਾ ਸਕਦਾ ਹੈ ।

हे हरि ! मुझ पर कृपा करो, हे हरि ठाकुर ! मैं अपनी आत्मा में तेरा ध्यान करता रहूँ।

O Lord, O Lord and Master, shower Your Mercy upon me; within my mind, I chant the Name of the Lord.

Guru Ramdas ji / Raag Asa / Chhant / Ang 444

ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥੧॥

हरि हरि करता दूख बिनासनु पतित पावनु हरि नामु जीउ ॥१॥

Hari hari karaŧaa đookh binaasanu paŧiŧ paavanu hari naamu jeeū ||1||

ਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਜੋਗਾ ਹੈ ॥੧॥

जग का रचयिता परमात्मा दुःखों का नाश करने वाला है, हरि का नाम पतितों को पावन करने में समर्थ है॥ १॥

The Creator Lord, Har, Har, is the Destroyer of distress; the Name of the Lord is the Purifier of sinners. ||1||

Guru Ramdas ji / Raag Asa / Chhant / Ang 444


ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥

हरि नामु पदारथु कलिजुगि ऊतमु हरि जपीऐ सतिगुर भाइ जीउ ॥

Hari naamu pađaaraŧhu kalijugi ǖŧamu hari japeeâi saŧigur bhaaī jeeū ||

ਇਸ ਮਾਇਆ-ਗ੍ਰਸੇ ਜਗਤ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪ੍ਰੇਮ ਵਿਚ ਟਿਕ ਕੇ ਹੀ ਜਪਿਆ ਜਾ ਸਕਦਾ ਹੈ ।

कलियुग में हरि नाम उत्तम पदार्थ है, लेकिन सच्चे गुरु के प्रेम द्वारा ही हरि का नाम जपा जा सकता है।

The wealth of the Lord's Name is the most exalted in this Dark Age of Kali Yuga; chant the Lord's Name according to the Way of the True Guru.

Guru Ramdas ji / Raag Asa / Chhant / Ang 444

ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥

गुरमुखि हरि पड़ीऐ गुरमुखि हरि सुणीऐ हरि जपत सुणत दुखु जाइ जीउ ॥

Guramukhi hari paɍeeâi guramukhi hari suñeeâi hari japaŧ suñaŧ đukhu jaaī jeeū ||

ਗੁਰੁ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਪੜ੍ਹੀ ਜਾ ਸਕਦੀ ਹੈ । ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾ ਸਕਦੀ ਹੈ । ਪਰਮਾਤਮਾ ਦਾ ਨਾਮ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ।

गुरुमुख बनकर ही हरि-नाम का अध्ययन करना चाहिए, और गुरुमुख बन कर ही हरि-नाम को सुनना चाहिए, हरि-नाम का जाप करने एवं सुनने से दु:ख दूर हो जाते हैं।

As Gurmukh, read of the Lord; as Gurmukh, hear of the Lord. Chanting and listening to the Lord's Name, pain departs.

Guru Ramdas ji / Raag Asa / Chhant / Ang 444

ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥

हरि हरि नामु जपिआ दुखु बिनसिआ हरि नामु परम सुखु पाइआ ॥

Hari hari naamu japiâa đukhu binasiâa hari naamu param sukhu paaīâa ||

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਉਸ ਦਾ ਦੁੱਖ ਨਾਸ ਹੋ ਗਿਆ, ਜਿਸ ਨੇ ਹਰਿ-ਨਾਮ (ਧਨ ਪ੍ਰਾਪਤ ਕੀਤਾ) ਉਸ ਨੇ ਸਭ ਤੋਂ ਉੱਚਾ ਆਨੰਦ ਮਾਣਿਆ ।

जिस व्यक्ति ने हरि-नाम जपा है, उसका दुख मिट गया है और उसने परम सुख देने वाला हरि नाम पा लिया है।

Chanting the Name of the Lord, Har, Har, pains are removed. Through the Name of the Lord, supreme peace is obtained.

Guru Ramdas ji / Raag Asa / Chhant / Ang 444

ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥

सतिगुर गिआनु बलिआ घटि चानणु अगिआनु अंधेरु गवाइआ ॥

Saŧigur giâanu baliâa ghati chaanañu âgiâanu ânđđheru gavaaīâa ||

ਗੁਰੂ ਦੀ ਦਿੱਤੀ ਆਤਮਕ ਜੀਵਨ ਦੀ ਸੂਝ ਜਿਸ ਮਨੁੱਖ ਦੇ ਅੰਦਰ ਚਮਕ ਪਈ ਉਸ ਦੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਪਿਆ, ਉਸ ਨੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲਿਆ ।

जिस व्यक्ति के हृदय में सतिगुरु का ज्ञान रूपी दीपक प्रज्वलित हो गया है, उसके आलोक से उसका अज्ञानता का अँधेरा दूर हो गया है।

The spiritual wisdom of the True Guru illumines the heart; this Light dispels the darkness of spiritual ignorance.

Guru Ramdas ji / Raag Asa / Chhant / Ang 444

ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥

हरि हरि नामु तिनी आराधिआ जिन मसतकि धुरि लिखि पाइ जीउ ॥

Hari hari naamu ŧinee âaraađhiâa jin masaŧaki đhuri likhi paaī jeeū ||

ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦਾ ਨਾਮ ਸਿਮਰਿਆ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ ਸਿਮਰਨ ਦਾ ਲੇਖ ਲਿਖ ਕੇ ਰੱਖ ਦਿੱਤਾ ਹੈ ।

उन्होंने ही हरि-प्रभु के नाम की आराधना की है, जिनके मस्तक पर प्रभु ने प्रारम्भ से ही ऐसा लेख लिखा हुआ है।

They alone meditate on the Lord's Name, Har, Har, upon whose foreheads such destiny is written.

Guru Ramdas ji / Raag Asa / Chhant / Ang 444

ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥

हरि नामु पदारथु कलिजुगि ऊतमु हरि जपीऐ सतिगुर भाइ जीउ ॥२॥

Hari naamu pađaaraŧhu kalijugi ǖŧamu hari japeeâi saŧigur bhaaī jeeū ||2||

ਇਸ ਮਾਇਆ-ਗ੍ਰਸੇ ਸੰਸਾਰ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪਿਆਰ ਵਿਚ ਜੁੜ ਕੇ ਹੀ ਜਪਿਆ ਜਾ ਸਕਦਾ ਹੈ ॥੨॥

कलियुग में हरि-नाम उत्तम पदार्थ है, लेकिन सतिगुरु के प्रेम में लीन रहने से ही हरि का नाम जपा जा सकता है ॥ २॥

The wealth of the Lord's Name is the most exalted in this Dark Age of Kali Yuga; chant the Lord's Name according to the Way of the True Guru. ||2||

Guru Ramdas ji / Raag Asa / Chhant / Ang 444


ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥

हरि हरि मनि भाइआ परम सुख पाइआ हरि लाहा पदु निरबाणु जीउ ॥

Hari hari mani bhaaīâa param sukh paaīâa hari laahaa pađu nirabaañu jeeū ||

ਜਿਸ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਸ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ।

जिस व्यक्ति के मन को हरि का नाम प्रिय लगा है, उसे ही परम सुख मिला है उसने हरि नाम रूपी लाभ प्राप्त कर लिया है और निर्वाण पद प्राप्त कर लिया है।

One whose mind loves the Lord, Har, Har, obtains supreme peace. He reaps the profit of the Lord's Name, the state of Nirvaanaa.

Guru Ramdas ji / Raag Asa / Chhant / Ang 444

ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥

हरि प्रीति लगाई हरि नामु सखाई भ्रमु चूका आवणु जाणु जीउ ॥

Hari preeŧi lagaaëe hari naamu sakhaaëe bhrmu chookaa âavañu jaañu jeeū ||

ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੀ, ਹਰਿ-ਨਾਮ ਉਸ ਦਾ ਸਦਾ ਲਈ ਸਾਥੀ ਬਣ ਗਿਆ, ਉਸ ਦੀ (ਮਾਇਆ ਵਾਲੀ) ਭਟਕਣਾ ਮੁੱਕ ਗਈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ ।

उसने हरि (नाम) के साथ प्रीति लगाई है और हरि का नाम उसका सखा बन गया है, जिससे उसका भ्रम एवं जन्म-मरण का चक्र मिट गया है।

He embraces love for the Lord, and the Lord's Name becomes his companion. His doubts, and his comings and goings are ended.

Guru Ramdas ji / Raag Asa / Chhant / Ang 444


Download SGGS PDF Daily Updates