ANG 443, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥

गुरमुखे गुरमुखि नदरी रामु पिआरा राम ॥

Guramukhe guramukhi nadaree raamu piaaraa raam ||

(ਇਸ ਨਾਮ-ਵਰਖਾ ਦੀ ਬਰਕਤਿ ਨਾਲ) ਗੁਰੂ ਦੇ ਸਨਮੁਖ ਰਹਿਣ ਵਾਲੇ ਉਸ (ਵਡ-ਭਾਗੀ) ਮਨੁੱਖ ਨੂੰ ਪਿਆਰਾ ਪਰਮਾਤਮਾ ਦਿੱਸ ਪੈਂਦਾ ਹੈ ।

गुरुमुख की जीभ पर हर पल यह अमृत की धारा पड़ती रहती है। गुरु की कृपा-दृष्टि से गुरुमुख को राम नाम बहुत प्यारा लगता है।

As Gurmukh, the Gurmukh beholds the Lord, the Beloved Lord.

Guru Ramdas ji / Raag Asa / Chhant / Guru Granth Sahib ji - Ang 443

ਰਾਮ ਨਾਮੁ ਪਿਆਰਾ ਜਗਤ ਨਿਸਤਾਰਾ ਰਾਮ ਨਾਮਿ ਵਡਿਆਈ ॥

राम नामु पिआरा जगत निसतारा राम नामि वडिआई ॥

Raam naamu piaaraa jagat nisataaraa raam naami vadiaaee ||

ਸਾਰੇ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਪਰਮਾਤਮਾ ਦਾ ਨਾਮ ਉਸ ਮਨੁੱਖ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਸ ਨੂੰ (ਲੋਕ-ਪਰਲੋਕ ਵਿਚ) ਆਦਰ-ਮਾਣ ਮਿਲ ਜਾਂਦਾ ਹੈ ।

जगत का उद्धार करने वाला राम का नाम उसे प्रिय लगता है। संसार में राम नाम की ही शोभा है।

The Name of the Lord, the Emancipator of the world, is dear to him; the Name of the Lord is his glory.

Guru Ramdas ji / Raag Asa / Chhant / Guru Granth Sahib ji - Ang 443

ਕਲਿਜੁਗਿ ਰਾਮ ਨਾਮੁ ਬੋਹਿਥਾ ਗੁਰਮੁਖਿ ਪਾਰਿ ਲਘਾਈ ॥

कलिजुगि राम नामु बोहिथा गुरमुखि पारि लघाई ॥

Kalijugi raam naamu bohithaa guramukhi paari laghaaee ||

ਵਿਕਾਰਾਂ ਦੇ ਕਾਰਨ ਨਿੱਘਰੀ ਹੋਈ ਆਤਮਕ ਹਾਲਤ ਵੇਲੇ ਪਰਮਾਤਮਾ ਦਾ ਨਾਮ ਜਹਾਜ਼ (ਦਾ ਕੰਮ ਦੇਂਦਾ ਹੈ) ਹੈ, ਗੁਰੂ ਦੀ ਸਰਨ ਪਾ ਕੇ (ਪਰਮਾਤਮਾ ਜੀਵ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।

कलियुग में राम का नाम जहाज है और गुरु के सान्निध्य में रहने से मनुष्य पार हो जाता है।

In this Dark Age of Kali Yuga, the Lord's Name is the boat, which carries the Gurmukh across.

Guru Ramdas ji / Raag Asa / Chhant / Guru Granth Sahib ji - Ang 443

ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ ॥

हलति पलति राम नामि सुहेले गुरमुखि करणी सारी ॥

Halati palati raam naami suhele guramukhi kara(nn)ee saaree ||

ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ ਇਸ ਲੋਕ ਤੇ ਪਰਲੋਕ ਵਿਚ ਸੁਖੀ ਰਹਿੰਦੇ ਹਨ । ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ ।

यह लोक एवं परलोक राम के नाम से सुखी हो जाते हैं और गुरुमुख का जीवन-आचरण उत्तम हो जाता है।

This world, and the world hereafter, are adorned with the Lord's Name; the Gurmukh's lifestyle is the most excellent.

Guru Ramdas ji / Raag Asa / Chhant / Guru Granth Sahib ji - Ang 443

ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥੧॥

नानक दाति दइआ करि देवै राम नामि निसतारी ॥१॥

Naanak daati daiaa kari devai raam naami nisataaree ||1||

ਹੇ ਨਾਨਕ! ਮੇਹਰ ਕਰ ਕੇ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਸ ਨੂੰ ਨਾਮ ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥

हे नानक ! जिस मनुष्य को प्रभु कृपा धारण करके अपने नाम का दान देता है, उसे राम नाम द्वारा भवसागर से पार कर देता है॥ १॥

O Nanak, bestowing His kindness, the Lord gives the gift of His emancipating Name. ||1||

Guru Ramdas ji / Raag Asa / Chhant / Guru Granth Sahib ji - Ang 443


ਰਾਮੋ ਰਾਮ ਨਾਮੁ ਜਪਿਆ ਦੁਖ ਕਿਲਵਿਖ ਨਾਸ ਗਵਾਇਆ ਰਾਮ ॥

रामो राम नामु जपिआ दुख किलविख नास गवाइआ राम ॥

Raamo raam naamu japiaa dukh kilavikh naas gavaaiaa raam ||

(ਜਿਨ੍ਹਾਂ ਮਨੁੱਖਾਂ ਨੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਨੇ ਆਪਣੇ ਸਾਰੇ ਦੁੱਖ ਤੇ ਪਾਪ ਨਾਸ ਕਰ ਲਏ ।

मैंने राम-नाम का जाप किया है जिसने मेरे दुःख एवं पाप नाश कर दिए हैं।

I chant the Name of the Lord, Raam, Raam, which destroys my sorrows and erases my sins.

Guru Ramdas ji / Raag Asa / Chhant / Guru Granth Sahib ji - Ang 443

ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੈ ਰਾਮੁ ਰਵਾਇਆ ਰਾਮ ॥

गुर परचै गुर परचै धिआइआ मै हिरदै रामु रवाइआ राम ॥

Gur parachai gur parachai dhiaaiaa mai hiradai raamu ravaaiaa raam ||

ਗੁਰੂ ਦੀ ਰਾਹੀਂ ਹਰ ਵੇਲੇ ਆਹਰੇ ਲੱਗ ਕੇ ਮੈਂ ਹਰਿ-ਨਾਮ ਸਿਮਰਨਾ ਸ਼ੁਰੂ ਕੀਤਾ, ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ ।

गुरु से मिलन द्वारा मैंने परमात्मा का ध्यान किया है और राम को अपने हृदय में बसाया है।

Associating with the Guru, associating with the Guru, I practice meditation; I have enshrined the Lord within my heart.

Guru Ramdas ji / Raag Asa / Chhant / Guru Granth Sahib ji - Ang 443

ਰਵਿਆ ਰਾਮੁ ਹਿਰਦੈ ਪਰਮ ਗਤਿ ਪਾਈ ਜਾ ਗੁਰ ਸਰਣਾਈ ਆਏ ॥

रविआ रामु हिरदै परम गति पाई जा गुर सरणाई आए ॥

Raviaa raamu hiradai param gati paaee jaa gur sara(nn)aaee aae ||

ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ, ਤਾਂ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ।

जब मैंने गुरु की शरण ली तो राम का नाम मेरे हृदय में बस गया और मुझे परमगति प्राप्त हो गई।

I enshrined the Lord within my heart, and obtained the supreme status, when I came to the Sanctuary of the Guru.

Guru Ramdas ji / Raag Asa / Chhant / Guru Granth Sahib ji - Ang 443

ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮੁ ਦਿੜਾਏ ॥

लोभ विकार नाव डुबदी निकली जा सतिगुरि नामु दिड़ाए ॥

Lobh vikaar naav dubadee nikalee jaa satiguri naamu di(rr)aae ||

ਜਦੋਂ (ਕਿਸੇ ਵਡ-ਭਾਗੀ ਦੇ ਹਿਰਦੇ ਵਿਚ) ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਵਸਾ ਦਿੱਤਾ, ਤਾਂ ਲੋਭ ਆਦਿਕ ਵਿਕਾਰਾਂ (ਦੇ ਹੜ੍ਹ) ਵਿਚ ਡੁੱਬ ਰਹੀ ਉਸ ਦੀ (ਜ਼ਿੰਦਗੀ ਦੀ) ਬੇੜੀ ਬਾਹਰ ਨਿਕਲ ਆਈ ।

जब सच्चे गुरु ने मेरे भीतर राम का नाम दृढ़ कर दिया तो लोभ-विकारों से भरी हुई मेरी डूबती नैया बाहर निकल आई।

My boat was sinking under the weight of greed and corruption, but it was uplifted when the True Guru implanted the Naam, the Name of the Lord, within me.

Guru Ramdas ji / Raag Asa / Chhant / Guru Granth Sahib ji - Ang 443

ਜੀਅ ਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ ॥

जीअ दानु गुरि पूरै दीआ राम नामि चितु लाए ॥

Jeea daanu guri poorai deeaa raam naami chitu laae ||

ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤ ਬਖ਼ਸ਼ੀ, ਉਸ ਨੇ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜ ਲਿਆ ।

पूर्ण गुरुदेव ने मुझे जीवन दान प्रदान किया और मैंने अपना चित राम नाम के साथ लगाया हुआ है।

The Perfect Guru has given me the gift of spiritual life, and I center my consciousness on the Lord's Name.

Guru Ramdas ji / Raag Asa / Chhant / Guru Granth Sahib ji - Ang 443

ਆਪਿ ਕ੍ਰਿਪਾਲੁ ਕ੍ਰਿਪਾ ਕਰਿ ਦੇਵੈ ਨਾਨਕ ਗੁਰ ਸਰਣਾਏ ॥੨॥

आपि क्रिपालु क्रिपा करि देवै नानक गुर सरणाए ॥२॥

Aapi kripaalu kripaa kari devai naanak gur sara(nn)aae ||2||

ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਦਰਿਆ ਦਾ ਘਰ ਪਰਮਾਤਮਾ ਆਪ ਹੀ ਕਿਰਪਾ ਕਰ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ ॥੨॥

हे नानक ! जो मनुष्य गुरु की शरण लेता है, कृपालु प्रभु आप ही नाम की देन देता है॥ २॥

The Merciful Lord Himself has mercifully given this gift to me; O Nanak, I take to the Sanctuary of the Guru. ||2||

Guru Ramdas ji / Raag Asa / Chhant / Guru Granth Sahib ji - Ang 443


ਬਾਣੀ ਰਾਮ ਨਾਮ ਸੁਣੀ ਸਿਧਿ ਕਾਰਜ ਸਭਿ ਸੁਹਾਏ ਰਾਮ ॥

बाणी राम नाम सुणी सिधि कारज सभि सुहाए राम ॥

Baa(nn)ee raam naam su(nn)ee sidhi kaaraj sabhi suhaae raam ||

ਜਿਸ ਮਨੁੱਖ ਨੇ ਗੁਰੂ ਦੀ ਬਾਣੀ ਸੁਣੀ, ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਨੂੰ (ਮਨੁੱਖਾ ਜਨਮ-ਮਨੋਰਥ ਵਿਚ) ਕਾਮਯਾਬੀ ਹਾਸਲ ਹੋ ਗਈ, ਉਸ ਦੇ ਸਾਰੇ ਕੰਮ ਸਫਲ ਹੋ ਗਏ ।

मैंने राम नाम की वाणी सुनी, जिससे सभी कार्य सुखद ही सम्पूर्ण हो गए हैं और सिद्धि प्राप्त हो गई है।

Hearing the Bani of the Lord's Name, all my affairs were brought to perfection and embellished.

Guru Ramdas ji / Raag Asa / Chhant / Guru Granth Sahib ji - Ang 443

ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ ॥

रोमे रोमि रोमि रोमे मै गुरमुखि रामु धिआए राम ॥

Rome romi romi rome mai guramukhi raamu dhiaae raam ||

ਮੈਂ ਭੀ ਗੁਰੂ ਦੀ ਸਰਨ ਪੈ ਕੇ ਰੋਮ ਰੋਮ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ ।

गुरुमुख बनकर अपने रोम-रोम से मैं राम का ध्यान करता हूँ।

With each and every hair, with each and every hair, as Gurmukh, I meditate on the Lord.

Guru Ramdas ji / Raag Asa / Chhant / Guru Granth Sahib ji - Ang 443

ਰਾਮ ਨਾਮੁ ਧਿਆਏ ਪਵਿਤੁ ਹੋਇ ਆਏ ਤਿਸੁ ਰੂਪੁ ਨ ਰੇਖਿਆ ਕਾਈ ॥

राम नामु धिआए पवितु होइ आए तिसु रूपु न रेखिआ काई ॥

Raam naamu dhiaae pavitu hoi aae tisu roopu na rekhiaa kaaee ||

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹ ਪਵਿਤ੍ਰ ਜੀਵਨ ਵਾਲਾ ਬਣ ਕੇ ਉਸ ਪ੍ਰਭੂ ਦੇ ਦਰ ਤੇ ਜਾ ਪਹੁੰਚਿਆ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਜਿਸ ਦਾ ਕੋਈ ਖਾਸ ਚਿਹਨ-ਚਕ੍ਰ ਨਹੀਂ ਬਿਆਨ ਕੀਤਾ ਜਾ ਸਕਦਾ ।

राम नाम का ध्यान करने से मैं पवित्र हो गया हूँ, राम का कोई रूप एवं रेखा नहीं,"

I meditate on the Lord's Name, and become pure; He has no form or shape.

Guru Ramdas ji / Raag Asa / Chhant / Guru Granth Sahib ji - Ang 443

ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ ॥

रामो रामु रविआ घट अंतरि सभ त्रिसना भूख गवाई ॥

Raamo raamu raviaa ghat anttari sabh trisanaa bhookh gavaaee ||

ਜਿਸ ਮਨੁੱਖ ਨੇ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ (ਆਪਣੇ ਅੰਦਰੋਂ) ਮਾਇਆ ਦੀ ਭੁੱਖ ਤ੍ਰੇਹ ਦੂਰ ਕਰ ਲਈ,

राम का नाम मेरे अन्तर्मन में समाया हुआ है और मेरी तृष्णा एवं भूख सभी दूर हो गए हैं।

The Name of the Lord, Raam, Raam, is permeating my heart deep within, and all of my desire and hunger has disappeared.

Guru Ramdas ji / Raag Asa / Chhant / Guru Granth Sahib ji - Ang 443

ਮਨੁ ਤਨੁ ਸੀਤਲੁ ਸੀਗਾਰੁ ਸਭੁ ਹੋਆ ਗੁਰਮਤਿ ਰਾਮੁ ਪ੍ਰਗਾਸਾ ॥

मनु तनु सीतलु सीगारु सभु होआ गुरमति रामु प्रगासा ॥

Manu tanu seetalu seegaaru sabhu hoaa guramati raamu prgaasaa ||

ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਸ ਦੇ ਆਤਮਕ ਜੀਵਨ ਨੂੰ ਹਰੇਕ ਕਿਸਮ ਦਾ ਸਹਜ ਹਾਸਲ ਹੋ ਗਿਆ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਗਿਆ ।

गुरु की मति द्वारा राम मेरे भीतर प्रकाशमान हो गया है और मेरा मन-तन शीतल एवं सारा श्रृंगार हो गया है।

My mind and body are totally adorned with peace and tranquility; through the Guru's Teachings, the Lord has been revealed to me.

Guru Ramdas ji / Raag Asa / Chhant / Guru Granth Sahib ji - Ang 443

ਨਾਨਕ ਆਪਿ ਅਨੁਗ੍ਰਹੁ ਕੀਆ ਹਮ ਦਾਸਨਿ ਦਾਸਨਿ ਦਾਸਾ ॥੩॥

नानक आपि अनुग्रहु कीआ हम दासनि दासनि दासा ॥३॥

Naanak aapi anugrhu keeaa ham daasani daasani daasaa ||3||

ਹੇ ਨਾਨਕ! (ਆਖ-) ਜਦੋਂ ਤੋਂ ਪਰਮਾਤਮਾ ਨੇ ਆਪ ਮੇਰੇ ਉੱਤੇ ਮੇਹਰ ਕੀਤੀ ਹੈ ਮੈਂ ਉਸ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣ ਗਿਆ ਹਾਂ ॥੩॥

हे नानक ! भगवान ने मुझ पर स्वयं अनुकंपा की है और तब से उसके दासों का दास बन गया हूँ॥ ३॥

The Lord Himself has shown His kind mercy to Nanak; He has made me the slave of the slaves of His slaves. ||3||

Guru Ramdas ji / Raag Asa / Chhant / Guru Granth Sahib ji - Ang 443


ਜਿਨੀ ਰਾਮੋ ਰਾਮ ਨਾਮੁ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ॥

जिनी रामो राम नामु विसारिआ से मनमुख मूड़ अभागी राम ॥

Jinee raamo raam naamu visaariaa se manamukh moo(rr) abhaagee raam ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ ਮੂਰਖ ਬਦ-ਕਿਸਮਤ ਹੀ ਰਹੇ ।

जिन्होंने राम और राम नाम को भुला दिया है, वे मनमुख मूर्ख एवं भाग्यहीन हैं।

Those who forget the Name of the Lord, Raam, Raam, are foolish, unfortunate, self-willed manmukhs.

Guru Ramdas ji / Raag Asa / Chhant / Guru Granth Sahib ji - Ang 443

ਤਿਨ ਅੰਤਰੇ ਮੋਹੁ ਵਿਆਪੈ ਖਿਨੁ ਖਿਨੁ ਮਾਇਆ ਲਾਗੀ ਰਾਮ ॥

तिन अंतरे मोहु विआपै खिनु खिनु माइआ लागी राम ॥

Tin anttare mohu viaapai khinu khinu maaiaa laagee raam ||

ਉਹਨਾਂ ਦੇ ਅੰਦਰ ਮੋਹ ਜੋਰ ਪਾਈ ਰੱਖਦਾ ਹੈ, ਉਹਨਾਂ ਨੂੰ ਹਰ ਵੇਲੇ ਮਾਇਆ ਚੰਬੜੀ ਰਹਿੰਦੀ ਹੈ ।

उनके अन्तर्मन में मोह व्याप्त हुआ है और क्षण-क्षण उन्हें माया लगी रहती है।

Within, they are engrossed in emotional attachment; each and every moment, Maya clings to them.

Guru Ramdas ji / Raag Asa / Chhant / Guru Granth Sahib ji - Ang 443

ਮਾਇਆ ਮਲੁ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮੁ ਨਹ ਭਾਇਆ ॥

माइआ मलु लागी मूड़ भए अभागी जिन राम नामु नह भाइआ ॥

Maaiaa malu laagee moo(rr) bhae abhaagee jin raam naamu nah bhaaiaa ||

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਹ ਮੂਰਖ ਬਦ-ਕਿਸਮਤ ਹੀ ਰਹਿੰਦੇ ਹਨ, ਉਹਨਾਂ ਨੂੰ ਸਦਾ ਮਾਇਆ (ਦੇ ਮੋਹ) ਦੀ ਮੈਲ ਲੱਗੀ ਰਹਿੰਦੀ ਹੈ ।

जिन्हें राम का नाम अच्छा नहीं लगता, उन्हें माया की मैल लगी रहती है, ऐसे मूर्ख भाग्यहीन हैं।

The filth of Maya clings to them, and they become unfortunate fools - they do not love the Lord's Name.

Guru Ramdas ji / Raag Asa / Chhant / Guru Granth Sahib ji - Ang 443

ਅਨੇਕ ਕਰਮ ਕਰਹਿ ਅਭਿਮਾਨੀ ਹਰਿ ਰਾਮੋ ਨਾਮੁ ਚੋਰਾਇਆ ॥

अनेक करम करहि अभिमानी हरि रामो नामु चोराइआ ॥

Anek karam karahi abhimaanee hari raamo naamu choraaiaa ||

(ਨਾਮ ਭੁਲਾ ਕੇ ਜਿਉਂ ਜਿਉਂ ਉਹ ਹੋਰ ਹੋਰ) ਧਾਰਮਿਕ ਰਸਮਾਂ ਕਰਦੇ ਹਨ (ਵਧੀਕ) ਅਹੰਕਾਰੀ ਹੁੰਦੇ ਜਾਂਦੇ ਹਨ (ਇਹ ਕੀਤੀਆਂ ਧਾਰਮਿਕ ਰਸਮਾਂ ਉਹਨਾਂ ਦੇ ਅੰਦਰੋਂ, ਸਗੋਂ) ਪਰਮਾਤਮਾ ਦਾ ਨਾਮ ਚੁਰਾ ਲੈ ਜਾਂਦੀਆਂ ਹਨ ।

अभिमानी मनुष्य अनेक कर्मकाण्ड करते हैं परन्तु वह राम नाम का जाप करने से अपना मन चुराते हैं।

The egotistical and proud perform all sorts of rituals, but they shy away from the Lord's Name.

Guru Ramdas ji / Raag Asa / Chhant / Guru Granth Sahib ji - Ang 443

ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥

महा बिखमु जम पंथु दुहेला कालूखत मोह अंधिआरा ॥

Mahaa bikhamu jam pantthu duhelaa kaalookhat moh anddhiaaraa ||

(ਜੀਵਨ-ਸਫ਼ਰ ਵਿਚ ਉਹ) ਜਮਾਂ ਵਾਲਾ ਰਸਤਾ (ਫੜੀ ਰੱਖਦੇ ਹਨ ਜੋ) ਬੜਾ ਔਖਾ ਹੈ ਜੋ ਦੁੱਖਾਂ-ਭਰਿਆ ਹੈ ਅਤੇ ਜਿਥੇ ਮਾਇਆ ਦੇ ਮੋਹ ਦੀ ਕਾਲਖ ਦੇ ਕਾਰਨ (ਆਤਮਕ ਜੀਵਨ ਵਲੋਂ) ਹਨੇਰਾ ਹੀ ਹਨੇਰਾ ਹੈ ।

मोह के अन्धेरे की कालिमा के कारण यम (मृत्यु) का मार्ग महा विषम एवं दुःखदायक है।

The path of Death is very arduous and painful; it is stained with the darkness of emotional attachment.

Guru Ramdas ji / Raag Asa / Chhant / Guru Granth Sahib ji - Ang 443

ਨਾਨਕ ਗੁਰਮੁਖਿ ਨਾਮੁ ਧਿਆਇਆ ਤਾ ਪਾਏ ਮੋਖ ਦੁਆਰਾ ॥੪॥

नानक गुरमुखि नामु धिआइआ ता पाए मोख दुआरा ॥४॥

Naanak guramukhi naamu dhiaaiaa taa paae mokh duaaraa ||4||

ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਦਾ ਰਸਤਾ ਲੱਭ ਲੈਂਦਾ ਹੈ ॥੪॥

हे नानक ! यदि मनुष्य गुरुमुख बनकर प्रभु-नाम की आराधना कर ले तो उसे मोक्ष का द्वार प्राप्त हो सकता है॥ ४॥

O Nanak, the Gurmukh meditates on the Naam, and finds the gate of salvation. ||4||

Guru Ramdas ji / Raag Asa / Chhant / Guru Granth Sahib ji - Ang 443


ਰਾਮੋ ਰਾਮ ਨਾਮੁ ਗੁਰੂ ਰਾਮੁ ਗੁਰਮੁਖੇ ਜਾਣੈ ਰਾਮ ॥

रामो राम नामु गुरू रामु गुरमुखे जाणै राम ॥

Raamo raam naamu guroo raamu guramukhe jaa(nn)ai raam ||

(ਜੇਹੜਾ ਮਨੁੱਖ) ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,

राम का नाम ही गुरु है और गुरुमुख बनकर ही राम को जाना जाता है।

The Name of the Lord, Raam, Raam, and the Lord Guru, are known by the Gurmukh.

Guru Ramdas ji / Raag Asa / Chhant / Guru Granth Sahib ji - Ang 443

ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ ॥

इहु मनूआ खिनु ऊभ पइआली भरमदा इकतु घरि आणै राम ॥

Ihu manooaa khinu ubh paiaalee bharamadaa ikatu ghari aa(nn)ai raam ||

ਉਹ ਆਪਣੇ ਇਸ ਮਨ ਨੂੰ ਪ੍ਰਭੂ-ਚਰਨਾਂ ਵਿਚ ਲਿਆ ਟਿਕਾਂਦਾ ਹੈ ਜੇਹੜਾ ਹਰ ਵੇਲੇ ਕਦੇ ਅਹੰਕਾਰ ਵਿਚ ਤੇ ਕਦੇ ਢਹਿੰਦੀ ਕਲਾ ਵਿਚ ਭਟਕਦਾ ਫਿਰਦਾ ਹੈ ।

यह मन क्षण भर में आकाश में होता है और क्षण भर में पाताल में भटकता है। गुरु भटकते हुए मन को एक घर (प्रभु के पास) ले आते हैं।

One moment, this mind is in the heavens, and the next, it is in the nether regions; the Guru brings the wandering mind back to one-pointedness.

Guru Ramdas ji / Raag Asa / Chhant / Guru Granth Sahib ji - Ang 443

ਮਨੁ ਇਕਤੁ ਘਰਿ ਆਣੈ ਸਭ ਗਤਿ ਮਿਤਿ ਜਾਣੈ ਹਰਿ ਰਾਮੋ ਨਾਮੁ ਰਸਾਏ ॥

मनु इकतु घरि आणै सभ गति मिति जाणै हरि रामो नामु रसाए ॥

Manu ikatu ghari aa(nn)ai sabh gati miti jaa(nn)ai hari raamo naamu rasaae ||

ਉਹ ਮਨੁੱਖ ਆਪਣੇ ਮਨ ਨੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਟਿਕਾ ਲੈਂਦਾ ਹੈ, ਉਹ ਆਤਮਕ ਜੀਵਨ ਦੀ ਹਰੇਕ ਮਰਯਾਦਾ ਨੂੰ ਸਮਝ ਲੈਂਦਾ ਹੈ ਤੇ ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹਿੰਦਾ ਹੈ ।

जब मन एक घर (प्रभु के पास) में आता है तो मनुष्य अपनी गति एवं जीवन-मर्यादा को समझ लेता है और हरि-राम के नाम रस का पान करता है।

When the mind returns to one-pointedness, one totally understands the value of salvation, and enjoys the subtle essence of the Lord's Name.

Guru Ramdas ji / Raag Asa / Chhant / Guru Granth Sahib ji - Ang 443

ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਿ ਤਰਾਏ ॥

जन की पैज रखै राम नामा प्रहिलाद उधारि तराए ॥

Jan kee paij rakhai raam naamaa prhilaad udhaari taraae ||

ਪਰਮਾਤਮਾ ਦਾ ਨਾਮ ਇਹੋ ਜਿਹੇ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜਿਵੇਂ ਪਰਮਾਤਮਾ ਨੇ ਪ੍ਰਹਿਲਾਦ ਆਦਿਕ ਭਗਤ (ਔਖਿਆਈਆਂ ਤੋਂ) ਬਚਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ।

राम का नाम उसके भक्त की लाज रखता है जैसे उसने भक्त प्रहलाद की रक्षा करके उसका उद्धार किया था।

The Lord's Name preserves the honor of His servant, as He preserved and emancipated Prahlaad.

Guru Ramdas ji / Raag Asa / Chhant / Guru Granth Sahib ji - Ang 443

ਰਾਮੋ ਰਾਮੁ ਰਮੋ ਰਮੁ ਊਚਾ ਗੁਣ ਕਹਤਿਆ ਅੰਤੁ ਨ ਪਾਇਆ ॥

रामो रामु रमो रमु ऊचा गुण कहतिआ अंतु न पाइआ ॥

Raamo raamu ramo ramu uchaa gu(nn) kahatiaa anttu na paaiaa ||

ਪਰਮਾਤਮਾ ਸਭ ਤੋਂ ਉੱਚਾ ਹੈ, ਸੋਹਣਾ ਹੀ ਸੋਹਣਾ ਹੈ, ਬਿਆਨ ਕਰਦਿਆਂ ਕਰਦਿਆਂ ਉਸ ਦੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕੀਦਾ ।

राम का नाम ही दुनिया में ऊँचा है, इसलिए बार-बार राम को याद करते रहो। उसके गुणों का वर्णन करने से उसका अन्त नहीं पाया जा सकता।

So repeat continually the Name of the Lord, Raam, Raam; chanting His Glorious Virtues, His limit cannot be found.

Guru Ramdas ji / Raag Asa / Chhant / Guru Granth Sahib ji - Ang 443

ਨਾਨਕ ਰਾਮ ਨਾਮੁ ਸੁਣਿ ਭੀਨੇ ਰਾਮੈ ਨਾਮਿ ਸਮਾਇਆ ॥੫॥

नानक राम नामु सुणि भीने रामै नामि समाइआ ॥५॥

Naanak raam naamu su(nn)i bheene raamai naami samaaiaa ||5||

ਹੇ ਨਾਨਕ! ਪਰਮਾਤਮਾ ਦਾ ਨਾਮ ਸੁਣ ਕੇ (ਜਿਨ੍ਹਾਂ ਦੇ ਹਿਰਦੇ) ਪਸੀਜ ਜਾਂਦੇ ਹਨ ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੫॥

हे नानक ! राम का नाम सुनकर जिस व्यक्ति का मन आनंदित भाव-विभोर हो जाता है, वह राम के नाम में ही समा जाता है॥ ५ ॥

Nanak is drenched in happiness, hearing the Name of the Lord; he is merged in the Name of the Lord. ||5||

Guru Ramdas ji / Raag Asa / Chhant / Guru Granth Sahib ji - Ang 443


ਜਿਨ ਅੰਤਰੇ ਰਾਮ ਨਾਮੁ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ॥

जिन अंतरे राम नामु वसै तिन चिंता सभ गवाइआ राम ॥

Jin anttare raam naamu vasai tin chinttaa sabh gavaaiaa raam ||

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਆਪਣੀ ਹਰੇਕ ਕਿਸਮ ਦੀ ਚਿੰਤਾ ਦੂਰ ਕਰ ਲੈਂਦੇ ਹਨ,

जिन मनुष्यों के अन्तर्मन में राम का नाम निवास करता है, उनकी तमाम चिन्ताएँ मिट जाती हैं।

Those beings, whose minds are filled the Lord's Name, forsake all anxiety.

Guru Ramdas ji / Raag Asa / Chhant / Guru Granth Sahib ji - Ang 443

ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥

सभि अरथा सभि धरम मिले मनि चिंदिआ सो फलु पाइआ राम ॥

Sabhi arathaa sabhi dharam mile mani chinddiaa so phalu paaiaa raam ||

ਉਹਨਾਂ ਨੂੰ ਧਰਮ ਅਰਥ ਕਾਮ ਮੋਖ ਇਹ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਮਨੁੱਖ ਜੋ ਕੁਝ ਆਪਣੇ ਮਨ ਵਿਚ ਚਿਤਵਦੇ ਹਨ ਉਹੀ ਫਲ ਉਹਨਾਂ ਨੂੰ ਮਿਲ ਜਾਂਦਾ ਹੈ ।

उन्हें धर्म, अर्थ, काम, मोक्ष सभी पदार्थ मिल जाते हैं और मनोवांछित फल प्राप्त हो जाता है।

They obtain all wealth, and all Dharmic faith, and the fruits of their minds' desires.

Guru Ramdas ji / Raag Asa / Chhant / Guru Granth Sahib ji - Ang 443

ਮਨ ਚਿੰਦਿਆ ਫਲੁ ਪਾਇਆ ਰਾਮ ਨਾਮੁ ਧਿਆਇਆ ਰਾਮ ਨਾਮ ਗੁਣ ਗਾਏ ॥

मन चिंदिआ फलु पाइआ राम नामु धिआइआ राम नाम गुण गाए ॥

Man chinddiaa phalu paaiaa raam naamu dhiaaiaa raam naam gu(nn) gaae ||

ਉਹ ਮਨ-ਇੱਜ਼ਤ ਫਲ ਹਾਸਲ ਕਰਦੇ ਰਹਿੰਦੇ ਹਨ, ਉਹ ਪਰਮਾਤਮਾ ਦਾ ਨਾਮ ਸਦਾ ਸਿਮਰਦੇ ਰਹਿੰਦੇ ਹਨ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ ।

जो मनुष्य राम नाम का ध्यान करता है एवं राम नाम का गुणगान करता है, उसे मनोवांछित फल मिल जाता है।

They obtain the fruits of their hearts' desires, meditating on the Lord's Name, and singing the Glorious Praises of the Lord's Name.

Guru Ramdas ji / Raag Asa / Chhant / Guru Granth Sahib ji - Ang 443

ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ ॥

दुरमति कबुधि गई सुधि होई राम नामि मनु लाए ॥

Duramati kabudhi gaee sudhi hoee raam naami manu laae ||

ਉਹਨਾਂ ਦੇ ਅੰਦਰੋਂ ਖੋਟੀ ਮਤਿ ਭੈੜੀ ਅਕਲ ਦੂਰ ਹੋ ਜਾਂਦੀ ਹੈ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ, ਉਹ ਪਰਮਾਤਮਾ ਦੇ ਨਾਮ ਵਿਚ ਆਪਣਾ ਮਨ ਜੋੜੀ ਰੱਖਦੇ ਹਨ ।

फिर उसकी दुर्मति एवं कुबुद्धि दूर हो जाती है, उसे ज्ञान प्राप्त हो जाता है और वह राम नाम को अपने मन से लगा लेता है।

Evil-mindedness and duality depart, and their understanding is enlightened. They attach their minds to the Name of the Lord.

Guru Ramdas ji / Raag Asa / Chhant / Guru Granth Sahib ji - Ang 443


Download SGGS PDF Daily Updates ADVERTISE HERE