Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਆਸਾ ਮਹਲਾ ੩ ॥
आसा महला ३ ॥
Aasaa mahalaa 3 ||
आसा महला ३ ॥
Aasaa, Third Mehl:
Guru Amardas ji / Raag Asa / Ashtpadiyan / Guru Granth Sahib ji - Ang 426
ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥
आपै आपु पछाणिआ सादु मीठा भाई ॥
Aapai aapu pachhaa(nn)iaa saadu meethaa bhaaee ||
(ਪਰਮਾਤਮਾ ਦਾ ਨਾਮ-ਰਸ ਚੱਖਣ ਨਾਲ) ਮਨੁੱਖ ਆਪਣੇ ਆਪ ਹੀ ਆਤਮਕ ਜੀਵਨ ਨੂੰ ਪੜਤਾਲਣ ਲੱਗ ਪੈਂਦਾ ਹੈ ਤੇ ਇਸ ਤਰ੍ਹਾਂ ਉਸ ਨੂੰ ਨਾਮ-ਰਸ ਦਾ ਸੁਆਦ ਮਿੱਠਾ ਲਗਣਾ ਸ਼ੁਰੂ ਹੋ ਜਾਂਦਾ ਹੈ ।
हे भाई ! जो मनुष्य अपने आप को पहचान लेता है, उसे मीठा हरि रस अच्छा लगता है।
Those who recognize their own selves, enjoy the sweet flavor, O Siblings of Destiny.
Guru Amardas ji / Raag Asa / Ashtpadiyan / Guru Granth Sahib ji - Ang 426
ਹਰਿ ਰਸਿ ਚਾਖਿਐ ਮੁਕਤੁ ਭਏ ਜਿਨੑਾ ਸਾਚੋ ਭਾਈ ॥੧॥
हरि रसि चाखिऐ मुकतु भए जिन्हा साचो भाई ॥१॥
Hari rasi chaakhiai mukatu bhae jinhaa saacho bhaaee ||1||
(ਨਾਮ-ਰਸ ਦੀ ਬਰਕਤਿ ਨਾਲ) ਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ ॥੧॥
जो मनुष्य सत्य से प्रेम करते हैं, वे हरि रस को चख कर मोक्ष प्राप्त कर लेते हैं।॥ १॥
Those who drink in the sublime essence of the Lord are emancipated; they love the Truth. ||1||
Guru Amardas ji / Raag Asa / Ashtpadiyan / Guru Granth Sahib ji - Ang 426
ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ ॥
हरि जीउ निरमल निरमला निरमल मनि वासा ॥
Hari jeeu niramal niramalaa niramal mani vaasaa ||
ਪਰਮਾਤਮਾ ਨਿਰੋਲ ਪਵਿਤ੍ਰ ਹੈ, ਉਸ ਦਾ ਨਿਵਾਸ ਪਵਿਤ੍ਰ ਮਨ ਵਿਚ ਹੀ ਹੋ ਸਕਦਾ ਹੈ ।
पूज्य परमेश्वर अत्यंत निर्मल है, वह निर्मल परमात्मा निर्मल मन में बसता है।
The Beloved Lord is the purest of the pure; He comes to dwell in the pure mind.
Guru Amardas ji / Raag Asa / Ashtpadiyan / Guru Granth Sahib ji - Ang 426
ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥
गुरमती सालाहीऐ बिखिआ माहि उदासा ॥१॥ रहाउ ॥
Guramatee saalaaheeai bikhiaa maahi udaasaa ||1|| rahaau ||
ਜੇ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੀਏ ਤਾਂ ਮਾਇਆ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਹੋ ਸਕੀਦਾ ਹੈ ॥੧॥ ਰਹਾਉ ॥
गुरु की शिक्षा पर चलकर परमात्मा की सराहना करके मनुष्य माया से निर्लिप्त रहता है॥ १॥ रहाउ॥
Praising the Lord, through the Guru's Teachings, one remains unaffected by corruption. ||1|| Pause ||
Guru Amardas ji / Raag Asa / Ashtpadiyan / Guru Granth Sahib ji - Ang 426
ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥
बिनु सबदै आपु न जापई सभ अंधी भाई ॥
Binu sabadai aapu na jaapaee sabh anddhee bhaaee ||
ਗੁਰੂ ਦੇ ਸ਼ਬਦ ਤੋਂ ਬਿਨਾ ਆਪਣੇ ਆਤਮਕ ਜੀਵਨ ਨੂੰ ਪਰਖਿਆ ਨਹੀਂ ਜਾ ਸਕਦਾ (ਸ਼ਬਦ ਤੋਂ ਬਿਨਾ) ਸਾਰੀ ਲੁਕਾਈ (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਰਹਿੰਦੀ ਹੈ ।
हे भाई ! शब्द - के बिना मनुष्य अपने आप को नहीं समझता, इसके बिना सारी दुनिया ज्ञानहीन है।
Without the Word of the Shabad, they do not understand themselves -they are totally blind, O Siblings of Destiny.
Guru Amardas ji / Raag Asa / Ashtpadiyan / Guru Granth Sahib ji - Ang 426
ਗੁਰਮਤੀ ਘਟਿ ਚਾਨਣਾ ਨਾਮੁ ਅੰਤਿ ਸਖਾਈ ॥੨॥
गुरमती घटि चानणा नामु अंति सखाई ॥२॥
Guramatee ghati chaana(nn)aa naamu antti sakhaaee ||2||
ਗੁਰੂ ਦੀ ਮਤਿ ਦੀ ਰਾਹੀਂ ਹਿਰਦੇ ਵਿਚ (ਵਸਾਇਆ ਹੋਇਆ ਨਾਮ ਆਤਮਕ ਜੀਵਨ ਲਈ) ਚਾਨਣ ਦੇਂਦਾ ਹੈ, ਅੰਤ ਵੇਲੇ ਭੀ ਹਰਿ-ਨਾਮ ਹੀ ਸਾਥੀ ਬਣਦਾ ਹੈ ॥੨॥
गुरु की शिक्षा से ही मन में प्रकाश होता है और अन्तिम समय प्रभु-नाम ही मनुष्य का सहायक होता है॥ २॥
Through the Guru's Teachings, the heart is illuminated, and in the end, only the Naam shall be your companion. ||2||
Guru Amardas ji / Raag Asa / Ashtpadiyan / Guru Granth Sahib ji - Ang 426
ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥
नामे ही नामि वरतदे नामे वरतारा ॥
Naame hee naami varatade naame varataaraa ||
ਨਾਮ ਜਪਣ ਵਾਲੇ ਮਨੁੱਖ, ਨਾਮ ਵਿਚ ਲੀਨ ਰਹਿੰਦਿਆਂ ਹੀ ਸਦਾ ਦੁਨੀਆ ਦੀ ਕਿਰਤਕਾਰ ਕਰਦੇ ਹਨ ਤੇ ਉਹਨਾਂ ਦੇ ਹਿਰਦੇ ਵਿਚ ਨਾਮ ਟਿਕਿਆ ਰਹਿੰਦਾ ਹੈ ।
गुरुमुख मनुष्य सदा हरि नाम ही जपते रहते हैं और केवल नाम का ही व्यापार करते हैं।
They are occupied with the Naam, and only the Naam; they deal only in the Naam.
Guru Amardas ji / Raag Asa / Ashtpadiyan / Guru Granth Sahib ji - Ang 426
ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ॥੩॥
अंतरि नामु मुखि नामु है नामे सबदि वीचारा ॥३॥
Anttari naamu mukhi naamu hai naame sabadi veechaaraa ||3||
ਉਹਨਾਂ ਦੇ ਮੂੰਹ ਵਿਚ ਨਾਮ ਵੱਸਦਾ ਹੈ, ਉਹ ਗੁਰ-ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਹੀ ਵਿਚਾਰ ਕਰਦੇ ਰਹਿੰਦੇ ਹਨ ॥੩॥
उनके अन्तर्मन में नाम ही बसा होता है, उनके मुँह में भी प्रभु का नाम ही होता है और शब्द-गुरु द्वारा वे नाम का ही चिन्तन करते हैं।॥ ३॥
Deep within their hearts is the Naam; upon their lips is the Naam; they contemplate the Word of God, and the Naam. ||3||
Guru Amardas ji / Raag Asa / Ashtpadiyan / Guru Granth Sahib ji - Ang 426
ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥
नामु सुणीऐ नामु मंनीऐ नामे वडिआई ॥
Naamu su(nn)eeai naamu manneeai naame vadiaaee ||
ਹਰ ਵੇਲੇ ਹਰਿ-ਨਾਮ ਸੁਣਨਾ ਚਾਹੀਦਾ ਹੈ, ਹਰਿ-ਨਾਮ ਵਿਚ ਮਨ ਗਿਝਾਣਾ ਚਾਹੀਦਾ ਹੈ, ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ।
वह नाम सुनते हैं और नाम पर ही आस्था रखते हैं और नाम द्वारा उन्हें यश प्राप्त होता है।
They listen to the Naam, believe in the Naam, and through the Naam, they obtain glory.
Guru Amardas ji / Raag Asa / Ashtpadiyan / Guru Granth Sahib ji - Ang 426
ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥੪॥
नामु सलाहे सदा सदा नामे महलु पाई ॥४॥
Naamu salaahe sadaa sadaa naame mahalu paaee ||4||
ਜੇਹੜਾ ਮਨੁੱਖ ਸਦਾ ਹਰ ਵੇਲੇ ਹਰੀ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਹਰਿ-ਨਾਮ ਦੀ ਰਾਹੀਂ ਹਰਿ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ॥੪॥
वह सदा नाम की सराहना करते हैं और नाम के माध्यम से प्रभु के मन्दिर को सदैव के लिए प्राप्त कर लेते हैं।॥ ४॥
They praise the Naam, forever and ever, and through the Naam, they obtain the Mansion of the Lord's Presence. ||4||
Guru Amardas ji / Raag Asa / Ashtpadiyan / Guru Granth Sahib ji - Ang 426
ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥
नामे ही घटि चानणा नामे सोभा पाई ॥
Naame hee ghati chaana(nn)aa naame sobhaa paaee ||
ਹਰਿ-ਨਾਮ ਦੀ ਰਾਹੀਂ ਹੀ ਹਿਰਦੇ ਵਿਚ (ਆਤਮਕ ਜੀਵਨ ਲਈ) ਚਾਨਣ ਪੈਦਾ ਹੁੰਦਾ ਹੈ, (ਹਰ ਥਾਂ) ਸੋਭਾ ਮਿਲਦੀ ਹੈ ।
नाम के द्वारा उनके मन में प्रभु-ज्योति का प्रकाश हो जाता है और नाम द्वारा ही उन्हें लोक-परलोक में शोभा प्राप्त होती है।
Through the Naam, their hearts are illumined, and through the Naam, they obtain honor.
Guru Amardas ji / Raag Asa / Ashtpadiyan / Guru Granth Sahib ji - Ang 426
ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ ॥੫॥
नामे ही सुखु ऊपजै नामे सरणाई ॥५॥
Naame hee sukhu upajai naame sara(nn)aaee ||5||
ਹਰਿ-ਨਾਮ ਦੀ ਰਾਹੀਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਤੇ ਹਰੀ ਦੀ ਹੀ ਸਰਨ ਪਏ ਰਹੀਦਾ ਹੈ ॥੫॥
नाम के द्वारा ही उन्हें सुख प्राप्त होता है, नाम द्वारा ही उन्होंने प्रभु की शरण ली है॥ ५॥
Through the Naam, peace wells up; I seek the Sanctuary of the Naam. ||5||
Guru Amardas ji / Raag Asa / Ashtpadiyan / Guru Granth Sahib ji - Ang 426
ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥
बिनु नावै कोइ न मंनीऐ मनमुखि पति गवाई ॥
Binu naavai koi na manneeai manamukhi pati gavaaee ||
ਨਾਮ ਸਿਮਰਨ ਤੋਂ ਬਿਨਾ ਕਿਸੇ ਭੀ ਮਨੁੱਖ ਨੂੰ ਦਰਗਾਹ ਵਿਚ ਆਦਰ ਨਹੀਂ ਮਿਲਦਾ, ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ (ਦਰਗਾਹ ਵਿਚ) ਇੱਜ਼ਤ ਗਵਾ ਬੈਠਦਾ ਹੈ ।
नाम के बिना कोई भी मनुष्य प्रभु-दरबार में मंजूर नहीं होता। स्वेच्छाचारी मनुष्य अपना मान-सम्मान गंवा लेते हैं।
Without the Naam, no one is accepted; the self-willed manmukhs lose their honor.
Guru Amardas ji / Raag Asa / Ashtpadiyan / Guru Granth Sahib ji - Ang 426
ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥੬॥
जम पुरि बाधे मारीअहि बिरथा जनमु गवाई ॥६॥
Jam puri baadhe maareeahi birathaa janamu gavaaee ||6||
ਇਹੋ ਜਿਹੇ ਮਨੁੱਖ ਜਮ ਦੀ ਪੁਰੀ ਵਿਚ ਬੱਝੇ ਮਾਰ ਖਾਂਦੇ ਹਨ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ॥੬॥
वह यमपुरी में जकड़ कर मारे जाते हैं और अपना जन्म व्यर्थ ही गंवा लेते हैं।॥ ६॥
In the City of Death, they are tied down and beaten, and they lose their lives in vain. ||6||
Guru Amardas ji / Raag Asa / Ashtpadiyan / Guru Granth Sahib ji - Ang 426
ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥
नामै की सभ सेवा करै गुरमुखि नामु बुझाई ॥
Naamai kee sabh sevaa karai guramukhi naamu bujhaaee ||
ਸਾਰੀ ਲੁਕਾਈ ਹਰਿ-ਨਾਮ (ਜਪਣ ਵਾਲੇ) ਦੀ ਸੇਵਾ ਕਰਦੀ ਹੈ ਤੇ ਨਾਮ ਜਪਣ ਦੀ ਸੂਝ ਗੁਰੂ ਬਖ਼ਸ਼ਦਾ ਹੈ ।
सारा संसार प्रभु-नाम की सेवा करता है और नाम-सुमिरन की सूझ गुरु से प्राप्त होती है।
Those Gurmukhs who realize the Naam, all serve the Naam.
Guru Amardas ji / Raag Asa / Ashtpadiyan / Guru Granth Sahib ji - Ang 426
ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥੭॥
नामहु ही नामु मंनीऐ नामे वडिआई ॥७॥
Naamahu hee naamu manneeai naame vadiaaee ||7||
(ਹਰ ਥਾਂ) ਨਾਮ (ਜਪਣ ਵਾਲੇ) ਨੂੰ ਹੀ ਆਦਰ ਮਿਲਦਾ ਹੈ, ਨਾਮ ਦੀ ਬਰਕਤਿ ਨਾਲ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੭॥
हे भाई ! केवल प्रभु-नाम की ही आराधना करो, क्योंकि नाम से ही लोक-परलोक में मान-प्रतिष्ठा मिलती है॥ ७॥
So believe in the Naam, and only the Naam; through the Naam, glorious greatness is obtained. ||7||
Guru Amardas ji / Raag Asa / Ashtpadiyan / Guru Granth Sahib ji - Ang 426
ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥
जिस नो देवै तिसु मिलै गुरमती नामु बुझाई ॥
Jis no devai tisu milai guramatee naamu bujhaaee ||
ਪਰ, ਹਰਿ-ਨਾਮ ਸਿਰਫ਼ ਉਸੇ ਨੂੰ ਮਿਲਦਾ ਹੈ ਜਿਸ ਨੂੰ ਹਰੀ ਆਪ ਦੇਂਦਾ ਹੈ, ਜਿਸ ਨੂੰ ਗੁਰੂ ਦੀ ਮਤਿ ਉਤੇ ਤੋਰ ਕੇ ਨਾਮ (ਸਿਮਰਨ ਦੀ) ਸੂਝ ਬਖ਼ਸ਼ਦਾ ਹੈ ।
लेकिन नाम उसे ही मिलता है, जिसे परमात्मा देता है। गुरु की शिक्षा से ही नाम की सूझ होती है।
He alone receives it, unto whom it is given. Through the Guru's Teachings, the Naam is realized.
Guru Amardas ji / Raag Asa / Ashtpadiyan / Guru Granth Sahib ji - Ang 426
ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥੮॥੭॥੨੯॥
नानक सभ किछु नावै कै वसि है पूरै भागि को पाई ॥८॥७॥२९॥
Naanak sabh kichhu naavai kai vasi hai poorai bhaagi ko paaee ||8||7||29||
ਹੇ ਨਾਨਕ! ਹਰੇਕ (ਆਦਰ-ਮਾਣ) ਹਰਿ-ਨਾਮ ਦੇ ਵੱਸ ਵਿਚ ਹੈ । ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਹਰਿ-ਨਾਮ ਪ੍ਰਾਪਤ ਕਰਦਾ ਹੈ ॥੮॥੭॥੨੯॥
हे नानक ! सब कुछ प्रभु-नाम के वश में है। कोई विरला मनुष्य ही पूर्ण भाग्य से प्रभु नाम को प्राप्त करता है॥ ८ ॥ ७ ॥२९॥
O Nanak, everything is under the influence of the Naam; by perfect good destiny, a few obtain it. ||8||7||29||
Guru Amardas ji / Raag Asa / Ashtpadiyan / Guru Granth Sahib ji - Ang 426
ਆਸਾ ਮਹਲਾ ੩ ॥
आसा महला ३ ॥
Aasaa mahalaa 3 ||
आसा महला ३ ॥
Aasaa, Third Mehl:
Guru Amardas ji / Raag Asa / Ashtpadiyan / Guru Granth Sahib ji - Ang 426
ਦੋਹਾਗਣੀ ਮਹਲੁ ਨ ਪਾਇਨੑੀ ਨ ਜਾਣਨਿ ਪਿਰ ਕਾ ਸੁਆਉ ॥
दोहागणी महलु न पाइन्ही न जाणनि पिर का सुआउ ॥
Dohaaga(nn)ee mahalu na paainhee na jaa(nn)ani pir kaa suaau ||
ਮੰਦੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਜਾਣ ਸਕਦੀਆਂ ।
दुहागिन जीव-स्त्री अपने पति-परमेश्वर के महल को नहीं प्राप्त कर सकती और न ही वह उसके मिलाप के स्वाद को जानती है।
The deserted brides do not obtain the Mansion of their Husband's Presence, nor do they know His taste.
Guru Amardas ji / Raag Asa / Ashtpadiyan / Guru Granth Sahib ji - Ang 426
ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥
फिका बोलहि ना निवहि दूजा भाउ सुआउ ॥१॥
Phikaa bolahi naa nivahi doojaa bhaau suaau ||1||
ਉਹ ਖਰ੍ਹਵਾ ਬੋਲਦੀਆਂ ਹਨ, ਲਿਫਣਾ ਨਹੀਂ ਜਾਣਦੀਆਂ, ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ ॥੧॥
वह कटु वचन व्यक्त करती है और नम्रता नहीं जानती एवं द्वैतभाव का ही स्वाद लेती रहती है॥ १॥
They speak harsh words, and do not bow to Him; they are in love with another. ||1||
Guru Amardas ji / Raag Asa / Ashtpadiyan / Guru Granth Sahib ji - Ang 426
ਇਹੁ ਮਨੂਆ ਕਿਉ ਕਰਿ ਵਸਿ ਆਵੈ ॥
इहु मनूआ किउ करि वसि आवै ॥
Ihu manooaa kiu kari vasi aavai ||
ਇਹ ਮਨ ਕਿਸ ਤਰ੍ਹਾਂ ਕਾਬੂ ਵਿਚ ਆਉਂਦਾ ਹੈ?
यह मन कैसे वश में आ सकता है ?
How can this mind come under control?
Guru Amardas ji / Raag Asa / Ashtpadiyan / Guru Granth Sahib ji - Ang 426
ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥
गुर परसादी ठाकीऐ गिआन मती घरि आवै ॥१॥ रहाउ ॥
Gur parasaadee thaakeeai giaan matee ghari aavai ||1|| rahaau ||
ਗੁਰੂ ਦੀ ਕਿਰਪਾ ਨਾਲ ਹੀ ਮਨ (ਵਿਕਾਰਾਂ ਵਲੋਂ) ਰੋਕਿਆ ਜਾ ਸਕਦਾ ਹੈ ਤੇ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ ਮਤਿ ਦੇ ਆਸਰੇ ਹੀ ਇਹ ਅੰਤਰ ਆਤਮੇ ਆ ਟਿਕਦਾ ਹੈ ॥੧॥ ਰਹਾਉ ॥
गुरु की कृपा से ही इस पर अंकुश लगाया जा सकता है और ज्ञान की सुमति से यह घर में प्रवेश कर लेता है॥ १॥ रहाउ ॥
By Guru's Grace, it is held in check; instructed in spiritual wisdom, it returns to its home. ||1|| Pause ||
Guru Amardas ji / Raag Asa / Ashtpadiyan / Guru Granth Sahib ji - Ang 426
ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ ॥
सोहागणी आपि सवारीओनु लाइ प्रेम पिआरु ॥
Sohaaga(nn)ee aapi savaareeonu laai prem piaaru ||
ਚੰਗੇ ਭਾਗਾਂ ਵਾਲੀਆਂ ਨੂੰ ਆਪਣੇ ਪ੍ਰੇਮ ਪਿਆਰ ਦੀ ਦਾਤ ਦੇ ਕੇ ਪਰਮਾਤਮਾ ਨੇ ਆਪ ਸੋਹਣੇ ਜੀਵਨ ਵਾਲੀਆਂ ਬਣਾ ਦਿੱਤਾ ਹੈ ।
सुहागिन जीव-स्त्री को पति-प्रभु स्वयं ही अपना प्रेम लगाकर शोभायमान करता है।
He Himself adorns the happy soul-brides; they bear Him love and affection.
Guru Amardas ji / Raag Asa / Ashtpadiyan / Guru Granth Sahib ji - Ang 426
ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ ॥੨॥
सतिगुर कै भाणै चलदीआ नामे सहजि सीगारु ॥२॥
Satigur kai bhaa(nn)ai chaladeeaa naame sahaji seegaaru ||2||
ਉਹ ਸਦਾ ਗੁਰੂ ਦੀ ਰਜ਼ਾ ਵਿਚ ਜੀਵਨ ਬਿਤਾਂਦੀਆਂ ਹਨ ਤੇ ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਹੀ ਉਹਨਾਂ ਦੇ ਆਤਮਕ ਜੀਵਨ ਦਾ ਸ਼ਿੰਗਾਰ ਹੈ ॥੨॥
वह सच्चे गुरु की रज़ा अनुसार चलती है और उसने सहज ही प्रभु नाम का श्रृंगार किया हुआ है॥ २॥
They live in harmony with the Sweet Will of the True Guru, naturally adorned with the Naam. ||2||
Guru Amardas ji / Raag Asa / Ashtpadiyan / Guru Granth Sahib ji - Ang 426
ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥
सदा रावहि पिरु आपणा सची सेज सुभाइ ॥
Sadaa raavahi piru aapa(nn)aa sachee sej subhaai ||
ਉਹ ਜੀਵ-ਇਸਤ੍ਰੀਆਂ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਪ੍ਰੇਮ ਦੀ ਬਰਕਤਿ ਨਾਲ (ਉਹਨਾਂ ਦਾ ਹਿਰਦਾ ਪ੍ਰਭੂ-ਪਤੀ ਵਾਸਤੇ) ਸਦਾ ਟਿਕੀ ਰਹਿਣ ਵਾਲੀ ਸੇਜ ਬਣਿਆ ਰਹਿੰਦਾ ਹੈ,
वह सदा अपने प्रियतम-प्रभु से रमण करती है और उसकी सेज सत्यता ही शोभायमान हुई है।
They enjoy their Beloved forever, and their bed is decorated with Truth.
Guru Amardas ji / Raag Asa / Ashtpadiyan / Guru Granth Sahib ji - Ang 426
ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥੩॥
पिर कै प्रेमि मोहीआ मिलि प्रीतम सुखु पाइ ॥३॥
Pir kai premi moheeaa mili preetam sukhu paai ||3||
(ਇਸ ਤਰ੍ਹਾਂ) ਆਤਮਕ ਆਨੰਦ ਪ੍ਰਾਪਤ ਕਰ ਕੇ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਪ੍ਰਭੂ-ਪਤੀ ਦੇ ਪ੍ਰੇਮ ਵਿਚ ਮਸਤ ਰਹਿੰਦੀਆਂ ਹਨ ॥੩॥
अपने प्रियतम से मिलकर वह आत्मिक सुख प्राप्त करती है॥ ३॥
They are fascinated with the Love of their Husband Lord; meeting their Beloved, they obtain peace. ||3||
Guru Amardas ji / Raag Asa / Ashtpadiyan / Guru Granth Sahib ji - Ang 426
ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥
गिआन अपारु सीगारु है सोभावंती नारि ॥
Giaan apaaru seegaaru hai sobhaavanttee naari ||
ਜਿਸ ਜੀਵ-ਇਸਤ੍ਰੀ ਦਾ ਸ਼ਿੰਗਾਰ ਆਤਮਕ ਗਿਆਨ ਹੈ ਉਸ ਕੋਲ ਬੇਅੰਤ ਖ਼ਜਾਨਾ ਹੈ ਤੇ ਐਸੀ ਜੀਵ-ਇਸਤ੍ਰੀ ਸ਼ੋਭਾ ਖੱਟਦੀ ਹੈ ।
अपार ज्ञान शोभावान नारी का श्रृंगार है।
Spiritual wisdom is the incomparable decoration of the happy soul-bride.
Guru Amardas ji / Raag Asa / Ashtpadiyan / Guru Granth Sahib ji - Ang 426
ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥੪॥
सा सभराई सुंदरी पिर कै हेति पिआरि ॥४॥
Saa sabharaaee sunddaree pir kai heti piaari ||4||
ਪ੍ਰਭੂ-ਪਤੀ ਦੇ ਪ੍ਰੇਮ-ਪਿਆਰ ਦੀ ਬਰਕਤਿ ਨਾਲ ਉਹ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਹ ਪ੍ਰਭੂ-ਪਾਤਿਸ਼ਾਹ ਦੀ ਪਟਰਾਣੀ ਬਣ ਜਾਂਦੀ ਹੈ ॥੪॥
अपने पति-परमेश्वर के स्नेह एवं प्रेम द्वारा वह सुन्दरी एवं पटरानी है॥ ४॥
She is so beautiful - she is the queen of all; she enjoys the love and affection of her Husband Lord. ||4||
Guru Amardas ji / Raag Asa / Ashtpadiyan / Guru Granth Sahib ji - Ang 426
ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥
सोहागणी विचि रंगु रखिओनु सचै अलखि अपारि ॥
Sohaaga(nn)ee vichi ranggu rakhionu sachai alakhi apaari ||
ਸਦਾ-ਥਿਰ ਅਲੱਖ ਤੇ ਅਪਾਰ ਪ੍ਰਭੂ ਨੇ ਸੋਹਾਗਣ (ਜੀਵ-ਇਸਤ੍ਰੀਆਂ ਦੇ ਹਿਰਦੇ) ਵਿਚ ਆਪਣਾ ਪਿਆਰ ਆਪ ਟਿਕਾ ਰੱਖਿਆ ਹੈ,
सुहागिन के भीतर सत्यस्वरूप, अलक्ष्य एवं अपार प्रभु ने अपना प्रेम भरा है।
The True Lord, the Unseen, the Infinite, has infused His Love among the happy soul-brides.
Guru Amardas ji / Raag Asa / Ashtpadiyan / Guru Granth Sahib ji - Ang 426
ਸਤਿਗੁਰੁ ਸੇਵਨਿ ਆਪਣਾ ਸਚੈ ਭਾਇ ਪਿਆਰਿ ॥੫॥
सतिगुरु सेवनि आपणा सचै भाइ पिआरि ॥५॥
Satiguru sevani aapa(nn)aa sachai bhaai piaari ||5||
ਉਹ ਗੁਰੂ ਦੀ ਦੱਸੀ ਸੇਵਾ ਕਰਦੀਆਂ ਰਹਿੰਦੀਆਂ ਹਨ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਵਿਚ ਪਿਆਰ ਵਿਚ (ਮਸਤ ਰਹਿੰਦੀਆਂ ਹਨ) ॥੫॥
वह सच्चे प्रेम से अपने सतिगुरु की सेवा करती है॥ ५॥
They serve their True Guru, with true love and affection. ||5||
Guru Amardas ji / Raag Asa / Ashtpadiyan / Guru Granth Sahib ji - Ang 426
ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥
सोहागणी सीगारु बणाइआ गुण का गलि हारु ॥
Sohaaga(nn)ee seegaaru ba(nn)aaiaa gu(nn) kaa gali haaru ||
ਜਿਨ੍ਹਾਂ ਜੀਵ-ਇਸਤ੍ਰੀਆਂ ਦੇ ਸਿਰ ਉੱਤੇ ਖਸਮ-ਪ੍ਰਭੂ ਦਾ ਹੱਥ ਹੈ ਉਹਨਾਂ ਨੇ ਪ੍ਰਭੂ-ਪਤੀ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਇਆ ਹੋਇਆ ਹੈ, ਪ੍ਰਭੂ ਦੇ ਗੁਣਾਂ ਦਾ ਹਾਰ ਬਣਾ ਕੇ ਆਪਣੇ ਗਲ ਵਿਚ ਪਾਇਆ ਹੋਇਆ ਹੈ ।
सुहागिन जीव-स्त्री ने गुणों की माला अपने गले में पहनकर अपना श्रृंगार किया हुआ है।
The happy soul-bride has adorned herself with the necklace of virtue.
Guru Amardas ji / Raag Asa / Ashtpadiyan / Guru Granth Sahib ji - Ang 426
ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥੬॥
प्रेम पिरमलु तनि लावणा अंतरि रतनु वीचारु ॥६॥
Prem piramalu tani laava(nn)aa anttari ratanu veechaaru ||6||
ਉਹ ਪ੍ਰਭੂ-ਪਤੀ ਦੇ ਪਿਆਰ ਦੀ ਸੁਗੰਧੀ ਨੂੰ ਆਪਣੇ ਸਰੀਰ ਉਤੇ ਲਾਂਦੀਆਂ ਹਨ, ਉਹ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣਾਂ ਦੀ ਵਿਚਾਰ ਦਾ ਰਤਨ ਸਾਂਭ ਰੱਖਦੀਆਂ ਹਨ ॥੬॥
वह प्राणनाथ के प्रेम की सुगन्धि अपने तन पर लगाती है और उसके अन्तर्मन में नाम-चिन्तन रूपी रत्न होता है॥ ६॥
She applies the perfume of love to her body, and within her mind is the jewel of reflective meditation. ||6||
Guru Amardas ji / Raag Asa / Ashtpadiyan / Guru Granth Sahib ji - Ang 426
ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥
भगति रते से ऊतमा जति पति सबदे होइ ॥
Bhagati rate se utamaa jati pati sabade hoi ||
ਜੇਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿਚ ਰੰਗੇ ਜਾਂਦੇ ਹਨ ਉਹੀ ਉੱਚੀ ਜਾਤ ਵਾਲੇ ਹਨ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉੱਚੀ ਜਾਤ ਬਣਦੀ ਹੈ ਉੱਚੀ ਕੁਲ ਬਣਦੀ ਹੈ ।
जो मनुष्य प्रभु-भक्ति से रंगे हुए हैं, वे सर्वोत्तम हैं। शब्द से ही जाति एवं सम्मान उत्पन्न होते हैं।
Those who are imbued with devotional worship are the most exalted. Their social standing and honor come from the Word of the Shabad.
Guru Amardas ji / Raag Asa / Ashtpadiyan / Guru Granth Sahib ji - Ang 426
ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥
बिनु नावै सभ नीच जाति है बिसटा का कीड़ा होइ ॥७॥
Binu naavai sabh neech jaati hai bisataa kaa kee(rr)aa hoi ||7||
ਪ੍ਰਭੂ ਦੇ ਨਾਮ ਤੋਂ ਸੱਖਣੀ ਸਾਰੀ ਲੁਕਾਈ ਹੀ ਨੀਵੀਂ ਜਾਤਿ ਵਾਲੀ ਹੈ । (ਨਾਮ ਤੋਂ ਖੁੰਝ ਕੇ ਲੁਕਾਈ ਵਿਕਾਰਾਂ ਦੇ ਗੰਦ ਵਿਚ ਟਿਕੀ ਰਹਿੰਦੀ ਹੈ, ਜਿਵੇਂ) ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਮਗਨ ਰਹਿੰਦਾ ਹੈ ॥੭॥
नाम के बिना हरेक मनुष्य नीच जाति का है और विष्टा का कीड़ा होता है॥ ७॥
Without the Naam, all are low class, like maggots in manure. ||7||
Guru Amardas ji / Raag Asa / Ashtpadiyan / Guru Granth Sahib ji - Ang 426
ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ ॥
हउ हउ करदी सभ फिरै बिनु सबदै हउ न जाइ ॥
Hau hau karadee sabh phirai binu sabadai hau na jaai ||
(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਸਾਰੀ ਲੁਕਾਈ ਹਉਮੈ ਅਹੰਕਾਰ ਵਿਚ ਆਫਰੀ ਫਿਰਦੀ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਇਹ ਹਉਮੈ ਦੂਰ ਨਹੀਂ ਹੋ ਸਕਦੀ ।
सारी दुनिया ‘मैं-मेरी' का अहंकार करती फिरती रहती है परन्तु गुरु-शब्द के बिना अभिमान दूर नहीं होता।
Everyone proclaims, ""Me, me!""; but without the Shabad, the ego does not depart.
Guru Amardas ji / Raag Asa / Ashtpadiyan / Guru Granth Sahib ji - Ang 426
ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥੮॥੮॥੩੦॥
नानक नामि रते तिन हउमै गई सचै रहे समाइ ॥८॥८॥३०॥
Naanak naami rate tin haumai gaee sachai rahe samaai ||8||8||30||
ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੮॥੮॥੩੦॥
हे नानक ! जो मनुष्य प्रभु-नाम से रंगे हुए हैं, उनका अभिमान दूर हो गया है और वे सत्य में समाए रहते हैं॥ ८ ॥ ८ ॥ ३० ॥
O Nanak, those who are imbued with the Naam lose their ego; they remain absorbed in the True Lord. ||8||8||30||
Guru Amardas ji / Raag Asa / Ashtpadiyan / Guru Granth Sahib ji - Ang 426
ਆਸਾ ਮਹਲਾ ੩ ॥
आसा महला ३ ॥
Aasaa mahalaa 3 ||
आसा महला ३ ॥
Aasaa, Third Mehl:
Guru Amardas ji / Raag Asa / Ashtpadiyan / Guru Granth Sahib ji - Ang 426
ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥
सचे रते से निरमले सदा सची सोइ ॥
Sache rate se niramale sadaa sachee soi ||
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ,
जो मनुष्य सत्य में लीन हैं, वे पवित्र पावन हैं और दुनिया में सदैव ही उनकी सच्ची कीर्ति होती है।
Those who are imbued with the True Lord are spotless and pure; their reputation is forever true.
Guru Amardas ji / Raag Asa / Ashtpadiyan / Guru Granth Sahib ji - Ang 426
ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥
ऐथै घरि घरि जापदे आगै जुगि जुगि परगटु होइ ॥१॥
Aithai ghari ghari jaapade aagai jugi jugi paragatu hoi ||1||
ਇਸ ਦੁਨੀਆ ਵਿਚ ਉਹ ਹਰੇਕ ਘਰ ਵਿਚ ਉੱਘੇ ਹੋ ਜਾਂਦੇ ਹਨ, ਅਗਾਂਹ ਪਰਲੋਕ ਵਿਚ ਭੀ ਉਹਨਾਂ ਦੀ ਸੋਭਾ ਸਦਾ ਲਈ ਉਜਾਗਰ ਹੋ ਜਾਂਦੀ ਹੈ ॥੧॥
इस लोक में वह घर-घर में जाने जाते हैं और आगे भी वह सभी युगों-युगांतरों में लोकप्रिय होते हैं॥ १॥
Here, they are known in each and every home, and hereafter, they are famous throughout the ages. ||1||
Guru Amardas ji / Raag Asa / Ashtpadiyan / Guru Granth Sahib ji - Ang 426